Wednesday, July 06, 2011

ਸਾਡੇ ਵਰਕਰਾਂ ‘ਤੇ ਦਰਜਨਾਂ ਦੀ ਗਿਣਤੀ ਵਿਚ ਪਰਚੇ-ਮਨਪ੍ਰੀਤ ਬਾਦਲ

ਆਪਣੇ ਹੀ ਬਾਦਲ ਪਰਿਵਾਰ ਤੋਂ ਬਗਾਵਤ ਕਰਕੇ ਨਵੇਂ ਸਿਰੇ ਤੋਂ ਸਰਗਰਮ ਹੋਏ ਮਨਪ੍ਰੀਤ ਸਿੰਘ ਬਾਦਲ ਅੱਜ ਕੱਲ ਅਖਬਾਰਾਂ ਵਿੱਚ ਛਾਏ ਹੋਏ ਹਨ.ਸ਼ਾਇਦ ਹੀ ਕੋਈ ਦਿਨ ਹੋਵੇ ਜਿਸ ਦਿਨ ਉਹਨਾਂ ਦੀਆਂ ਸਰਗਰਮੀਆਂ ਦੀ ਖਬਰ ਜਾਨ ਫੋਟੋ ਛਪਦੀ ਨਾ ਹੋਵੇ. ਉਹਨਾਂ ਦੀਆਂ ਗੱਲਾਂ ਦਾ ਕ੍ਰਿਸ਼ਮਾ ਆਉਂਦੀਆਂ ਇਲੈਕਸ਼ਨਾਂ ਵਿੱਚ ਕਿੰਨਾ ਕੁ ਚੱਲੇਗਾ ਇਸਦਾ ਸਹੀ ਪਤਾ ਚੋਣ ਨਤੀਜੇ ਸਾਹਮਣੇ ਆਉਣ ਤੇ ਹੀ ਲੱਗੇਗਾ. ਫਿਲਹਾਲ ਗੱਲ ਕਰਦੇ ਹਨ ਉਹਨਾਂ ਦੇ ਇੱਕ ਬਿਆਨ ਦੀ ਜਿਸ ਨੂੰ ਪ੍ਰਸਿਧ ਪੰਜਾਬੀ ਅਖਬਾਰ ਜਗ ਬਾਣੀ ਨੇ ਅਹਿਮੀਅਤ ਨਾਲ ਪ੍ਰਕਾਸ਼ਿਤ ਕੀਤਾ ਹੈ. 
ਰੋਜ਼ਾਨਾ ਜਗ ਬਾਣੀ 'ਚ ਫਰੰਟ ਪੇਜ ਤੇ ਛਪੀ ਖਬਰ
ਜਲੰਧਰ ਡੇਟਲਾਈਨ ਨਾਲ ਪ੍ਰਕਾਸ਼ਿਤ ਇਸ ਖਬਰ ਅਖਬਾਰ ਦੇ ਰਿਪੋਰਟਰ ਪੁਨੀਤ ਨੇ ਮਨਪ੍ਰੀਤ ਬਾਦਲ ਦੇ ਬਿਆਨ ਦਾ ਸਾਰ ਤਤ ਬਿਆਨ ਕਰਦਿਆਂ ਦੱਸਿਆ ਹੈ ਕਿ  ਪੰਜਾਬ ਕਾਂਗਰਸ ਦੇ ਪ੍ਰਧਾਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਡਿਪਟੀ ਸੀ. ਐੱਮ. ਸੁਖਬੀਰ ਸਿੰਘ ਬਾਦਲ ਦਾ ਆਪਸ ਵਿਚ ਅੰਦਰਖਾਤੇ ਸਮਝੌਤਾ ਹੋ ਚੁੱਕਾ ਹੈ, ਜਿਸ ਦੇ ਕਾਰਨ ਹੁਣ ਕਾਂਗਰਸੀਆਂ ‘ਤੇ ਪਰਚੇ ਪਾਉਣ ਦਾ ਕੰਮ ਬੰਦ ਹੋ ਚੁੱਕਾ ਹੈ.ਉੁਨ੍ਹਾਂ ਕਿਹਾ ਕਿ ਦੋਵੇਂ ਹੀ ਲੀਡਰਾਂ ‘ਚ ਸਮਝੌਤਾ ਹੋ ਚੁੱਕਾ ਹੈ ਕਿ 5-5 ਸਾਲ ਰਾਜ ਕਰੋ ਅਤੇ ਸੱਤਾ ਦਾ ਸੁੱਖ ਪਾਓ. ਉਕਤ ਗੱਲਾਂ ਦਾ ਪ੍ਰਗਟਾਵਾ ਪੀਪਲਜ਼ ਪਾਰਟੀ ਆਫ ਪੰਜਾਬ (ਪੀ.ਪੀ.ਪੀ.) ਦੇ ਪ੍ਰ੍ਰਧਾਨ ਤੇ ਸਾਬਕਾ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨੇ ਕੀਤਾ. ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਸੁਖਬੀਰ ਸਿੰਘ ਬਾਦਲ ਪੀ.ਪੀ.ਪੀ. ਦੇ ਵਰਕਰਾਂ ‘ਤੇ ਨਿਸ਼ਾਨਾ ਸਾਧ ਰਹੇ ਹਨ, ਜਿਸ ਦੇ ਕਾਰਨ ਪਿਛਲੇ ਸਮੇਂ ਦੌਰਾਨ ਪਾਰਟੀ ਦੇ ਵਰਕਰਾਂ ‘ਤੇ ਦਰਜਨਾਂ ਦੀ ਗਿਣਤੀ ਵਿਚ ਪਰਚੇ ਦਰਜ ਕੀਤੇ ਗਏ ਹਨ. ਬਿਆਸ ਤੋਂ ਵਿਧਾਇਕ ਮਨਜਿੰਦਰ ਸਿੰਘ ਕੰਗ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਫਿਲਹਾਲ ਉਨ੍ਹਾਂ ਦੀ ਤਬੀਅਤ ਠੀਕ ਨਹੀਂ ਹੈ. ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ ਦੀ ਵਿੱਤੀ ਹਾਲਤ ਬਹੁਤ ਹੀ ਖਰਾਬ ਹੈ ਤੇ ਪੰਜਾਬ ਕੰਗਾਲੀ ਦੀ ਦਹਿਲੀਜ਼ ‘ਤੇ ਖਡ਼੍ਹਾ ਹੈ. ਉਨ੍ਹਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਵਿਕਾਸ ਕਾਰਜਾਂ ਦੀ ਦੁਹਾਈ ਦੇ ਰਹੇ ਹਨ ਜਦ ਕਿ ਪੰਜਾਬ ਦੀ ਹਾਲਤ ਨੂੰ ਸੁਧਾਰਨ ਦੇ ਪ੍ਰਤੀ ਉਨ੍ਹਾਂ ਨੇ ਬਿਲਕੁਲ ਵੀ ਧਿਆਨ ਨਹੀਂ ਦਿੱਤਾ, ਜਿਸ ਦੇ ਕਾਰਨ ਪੰਜਾਬ ਪੱਛਡ਼ਦਾ ਜਾ ਰਿਹਾ ਹੈ. ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੇ 117 ਵਿਧਾਨ ਸਭਾ ਹਲਕਿਆਂ ਵਿਚ ਆਪਣੇ ਉਮੀਦਵਾਰ ਉਤਾਰਾਂਗੇ ਤੇ ਅਗਲੀ ਸਰਕਾਰ ਪੀ.ਪੀ.ਪੀ. ਦੀ ਬਣੇਗੀ. ਰਜਿੰਦਰ ਸਿੰਘ ਸੰਦਲ ਦੇ ਘਰ ਵਿਚ ਗਿਣਤੀ ਦੇ ਲੀਡਰਾਂ ਦੇ ਨਾਲ ਹੋਈ ਮੀਟਿੰਗ ਦੇ ਦੌਰਾਨ ਸਾਬਕਾ ਵਿਧਾਇਕ ਜਗਬੀਰ ਬਰਾਡ਼, ਸਾਬਕਾ ਇਨਕਮ ਟੈਕਸ ਕਮਿਸ਼ਨਰ ਸਤਪਾਲ, ਪਰਮਜੀਤ ਭਾਰਤੀ ਵਲੋਂ ਪਾਰਟੀ ਫੰਡ ਵਿਚ ਸਵਾ ਲੱਖ ਦਾ ਯੋਗਦਾਨ ਪਾਇਆ ਗਿਆ. ਇਸ ਮੌਕੇ ਬਲਵੀਰ ਸਿੰਘ ਸ਼ੇਰਗਿਲ, ਰਾਜ ਕੁਮਾਰ ਰਾਜੂ, ਹਰਦੀਪ ਸਿੰਘ ਦੀਪਾ, ਗੁਰਮੀਤ ਸਿੰਘ, ਨਰਿੰਦਰ ਸਿੰਘ ਤੇ ਹੋਰ ਮੌਜੂਦ ਸਨ.

No comments: