Monday, July 04, 2011

ਸਿੱਖ ਇੱਕਤਰਤਾ ਪੰਜ ਜੁਲਾਈ ਨੂੰ ਲੁਧਿਆਣਾ ਵਿੱਚ

ਗੱਲ ਬਲਿਊ ਸਟਾਰ ਅਪ੍ਰੇਸ਼ਨ ਤੋਂ ਪਹਿਲਾਂ ਦੀ ਹੈ. ਪੰਜਾਬ ਵਿੱਚ ਮੁੱਖ ਮੰਤਰੀ ਦਰਬਾਰਾ ਸਿੰਘ ਦੀ ਸਰਕਾਰ ਸੀ ਅਤੇ ਅਕਾਲੀ ਪੱਤ੍ਰਿਕਾ ਦੇ ਮੁੱਖ ਸੰਪਾਦਕ ਸਨ ਭਰਪੂਰ ਸਿੰਘ ਬਲਬੀਰ. ਜਦੋਂ ਉਹ ਸੰਪਾਦਕੀ ਦੀ ਡਿਕਟੇਸ਼ਨ ਦੇਣ ਲਈ ਬੈਠਦੇ ਤਾਂ ਕਈ ਵਾਰ ਬਹੁਤ ਲੰਮਾ ਸਮਾਂ ਲਾ ਦੇਂਦੇ. ਉਹਨਾਂ ਦੇ ਹਥਾਂ ਵਿੱਚ ਨਕਸਲਬਾੜੀ ਲਹਿਰ ਨਾਲ ਜੁੜੇ ਪਰਚਿਆਂ ਦੇ ਕੁਝ ਪੁਰਾਣੇ ਅੰਕ ਵੀ ਹੁੰਦੇ ਜਿਹਨਾਂ ਤੇ ਬਾਕਾਇਦਾ ਪੈਨ ਨਾਲ ਨਿਸ਼ਾਨ ਵੀ ਲੱਗੇ ਹੁੰਦੇ. ਆਪਣੇ ਸੰਪਾਦਕੀ ਲੇਖ ਨਾਲ ਸਬੰਧਿਤ ਇੱਕ ਅਧ ਸ਼ੇਅਰ ਨੂੰ ਯਾਦ ਕਰਦਿਆਂ ਵੀ ਉਹ ਕਈ ਵਾਰ ਬਹੁਤ ਸਮਾਂ ਲਾਉਂਦੇ ਪਰ ਸ਼ਿਅਰ ਕਮਾਲ ਦ ਹੁੰਦਾ. ਸਾਰੀ ਗੱਲ ਦਾ ਨਿਚੋੜ ਹੀ ਕਹਿ ਲਓ. ਇੱਕ ਵਾਰ ਉਹਨਾਂ ਲਿਖਿਆ ਸੀ: 
ਝੁਕ ਕਰ ਸਲਾਮ ਕਰਨੇ ਮੇਂ ਕਿਆ ਹਰਜ ਹੈ ਮਗਰ;
ਸਰ ਇਤਨਾ ਮਤ ਝੁਕਾਓ ਕਿ ਦਸਤਾਰ ਗਿਰ ਪੜੇ !
ਉਹਨਾਂ ਦੇ ਸੰਪਾਦਕੀ ਲੇਖਾਂ ਨੇ ਕਾਫੀ ਵਕਫੇ ਮਗਰੋਂ ਇੱਕ ਵਾਰ ਫੇਰ ਲੋਕਾਂ ਨੂੰ ਐਡੀਟੋਰੀਆਲ ਪੇਜ ਪੜਨ ਦਾ ਸੁਆਦ ਜਗਾਇਆ ਸੀ. ਗੱਲ ਪੂਰੀ ਤਰਾਂ ਠੀਕ ਵਜਾ ਕੇ ਅਤੇ ਤਥਾਂ ਨਾਲ ਕਹੀ ਹੁੰਦੀ ਸੀ. ਇੱਕ ਵਾਰ ਉਹਨਾਂ ਇੱਕ ਹੋਰ ਸੰਪਾਦਕੀ ਲੇਖ ਲਿਖਿਆ ਜਿਸ ਦੇ ਮੁਢ ਵਿੱਚ ਜਾਂ ਅਖੀਰ ਵਿੱਚ ਇੱਕ ਸ਼ਿਅਰ ਸੀ...;
ਉਨਸੇ ਜਰੂਰ ਮਿਲ ਲੋ ਸਲੀਕੇ ਕੇ ਲੋਗ ਹੈਂ; 
ਵੋ ਕਤਲ ਭੀ ਕਰੇੰਗੇ ਬੜੇ ਅਹਿਤਰਾਮ ਸੇ !
ਭਰਪੂਰ ਸਿੰਘ ਬਲਬੀਰ ਹੁਰਾਂ ਦੀ ਕੋਸ਼ਿਸ਼ ਸੀ ਕਿ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਰਮਿਆਨ ਸਿਧੀ ਮੁਲਾਕਾਤ ਹੋ ਜਾਂਦੀ. ਕਈ ਕਾਰਨਾਂ ਕਰਕੇ ਇਹ ਗੱਲ ਸਿਰੇ ਨਾਂ ਚੜ੍ਹ ਸਕੀ. ਬਲਬੀਰ ਹੁਰੀਂ ਕਿਹਾ ਕਰਦੇ ਸਨ ਕੀ ਜੇ ਕੀਤੇ  ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਔਰੰਗਜ਼ੇਬ ਦਰਮਿਆਨ ਸਿਧੀ ਮੁਲਾਕਾਤ ਹੋ ਜਾਂਦੀ ਤਾਂ ਵੀ ਨਕਸ਼ਾ ਹੋਰ ਹੀ ਹੋਣਾ ਸੀ ਅਤੇ ਜੇ ਸੰਤ ਭਿੰਡਰਾਂਵਾਲਿਆਂ ਅਤੇ ਇੰਦਰਾਂ ਗਾਂਧੀ ਦਰਮਿਆਨ ਮੁਲਾਕਾਤ ਹੋ ਜਾਂਦੀ ਤਾਂ ਵੀ ਨਕਸ਼ਾ ਹੋਰ ਹੀ ਹੋਣਾ ਸੀ. ਆਪਣੀਆਂ ਇਹਨਾਂ ਕੋਸ਼ਿਸ਼ਾਂ ਅਧੀਨ ਹੀ ਉਹ ਅਕਸਰ ਕਿਹਾ ਕਰਦੇ ਸਨ "ਲੀਡਰਸ਼ਿਪ ਨੂੰ ਨਹੀਂ ਸਿੱਖ ਕੌਮ ਨੂੰ ਸਮਝੋ ਪ੍ਰਧਾਨਮੰਤਰੀ ਜੀ !" : ਇਹ ਦੁਖਾਂਤ ਅਕਸਰ ਵਾਪਰਦਾ ਹੈ ਕਿ ਸੰਘਰਸ਼ ਦੌਰਾਨ ਲੜਨ ਮਰਨ ਅਤੇ ਕੁਰਬਾਨੀਆਂ ਕਰਨ ਵਾਲਿਆਂ ਨਾਲ ਜਦੋਂ ਮਸਲੇ ਦੇ ਹਲ ਲਈ ਕੋਈ ਗੱਲ ਹੁੰਦੀ ਹੈ ਤਾਂ ਅਕਸਰ ਉਹਨਾਂ ਲੀਡਰਾਂ ਨਾਲ ਜਿਹੜੇ ਏਅਰ ਕੰਦੀਸ਼ੰਡ ਕਮਰਿਆਂ ਵਿੱਚ ਬੈਠ ਕੇ ਸਿਰਫ ਕਾਗਜਾਂ ਤੇ ਯੋਜਨਾਵਾਂ ਬਣਾਉਂਦੇ ਹਨ. ਇਹਨਾਂ ਕਾਗਜ਼ੀ ਯੋਜਨਾਵਾਂ ਵਾਲੇ ਕਾਗਜ਼ੀ ਸ਼ੇਰਾਂ ਪਿਛੇ ਲੱਗ ਕੇ ਅਕਸਰ ਉਹਨਾਂ ਯੋਧਿਆਂ ਨੂੰ ਨਜਰ ਅੰਦਾਜ਼ ਕਰ ਦਿੱਤਾ ਜਾਂਦਾ ਹੈ ਜਿਹੜੇ ਸੰਘਰਸ਼ ਵਾਲੇ ਮੈਦਾਨ ਦਾ ਅਸਲੀ ਸਚ  ਹੁੰਦੇ ਹਨ. ਇਸ ਅਸਲੀ ਸਚ ਦੀ ਭਾਲ ਵਿੱਚ ਹੁਣ ਕੁਝ ਹੋਰ ਲੋਕ ਤੁਰੇ ਹਨ ਜਿਹੜੇ ਲੀਡਰਾਂ ਤੋਂ ਨਿਰਾਸ਼ ਹਨ. ਕੌਣ ਠੀਕ ਹੈ ਤੇ ਕੌਣ ਗਲਤ ਇਸਦਾ ਫੈਸਲਾ ਤਾਂ ਸਮੇਂ ਨੇ ਹੀ ਕਰਨਾ ਹੈ ਪਰ ਫਿਲਹਾਲ ਇੱਕ ਕੋਸ਼ਿਸ਼ ਹੋ ਰਹੀ ਹੈ ਜਿਸਦਾ ਪੂਰਾ ਵੇਰਵਾ ਅਜੇ ਪਤਾ ਨਹੀਂ ਲੱਗ ਸਕਿਆ. ਖਬਰ ਹੈ ਕਿ  ਸਿੱਖ ਪੰਥ ਦੀ ਚੱਡ਼੍ਹਦੀ ਕਲਾ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਇੱਕ ਇੱਕਤਰਤਾ ਲੁਧਿਆਣਾ ਵਿੱਚ ਹੋ ਰਹੀ ਹੈ. ਸੁਨੇਹੇ ਵਿੱਚ ਕਿਹਾ ਗਿਆ ਹੈ...: ਸਿੱਖ ਪੰਥ ਦੀ ਚੱਡ਼੍ਹਦੀ ਕਲਾ ਲਈ ਆਓ ਸਾਰੇ ਵੀਰ/ਭੈਣਾ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਵਿਚਾਰ ਚਰਚਾ ਕਰੀਏ।
ਵਿਸ਼ਾ: ਭੁੱਲਰ ਸਾਹਿਬ ਦੀ ਰਿਹਾਈ, 84 ਦਾ ਕਤਲੇਆਮ, ਹੋਦ ਚਿਲਡ਼ ਦੀ ਯਾਦਗਾਰ, ਅਖੌਤੀ ਪੰਥ ਦਰਦੀ ਲੀਡਰਾਂ ਦਾ ਕਿਰਦਾਰ, ਯੂਥ ਨੂੰ ਸੇਧ ।
ਸਥਾਨ :- ਗੁਰਦਵਾਰਾ ਸ਼ਹੀਦਾਂ, ਢੋਲੇਵਾਲ ਚੌਂਕ, ਲੁਧਿਆਣਾ  
ਤਾਰੀਖ :- 05-07-2011
ਸਮਾਂ :- 3 ਵਜੇ ਬਾਅਦ ਦੁਪਹਿਰ      

ਇਹ ਇੱਕਤਰਤਾ ਇਸ ਮਕਸਦ ਵਿੱਚ ਕਿੰਨੀ ਕੁ ਸਫਲ ਰਹਿੰਦੀ ਹੈ ਇਸ ਬਾਰੇ ਅਜੇ ਕੁਝ ਕਹਿਣਾ ਸਮੇਂ ਤੋਂ ਪਹਿਲਾਂ ਦੀ ਗੱਲ ਹੋਵੇਗੀ ਪਰ ਚੰਗੀ ਆਸ ਕਰਨਾ ਇੱਕ ਚੰਗੀ ਗੱਲ ਹੁੰਦੀ ਹੈ ਜਿਸ ਨਾਲ ਸਕਾਰਤਮਕ ਸੋਚ ਪੈਦਾ ਹੁੰਦੀ ਹੈ. ਤੁਸੀਂ ਇਸ ਇੱਕਤਰਤਾ ਵਿੱਚ ਪੁੱਜ ਕੇ ਆਪਣੇ ਵਿਚਾਰਾਂ ਬਾਰੇ ਜ਼ਰੂਰ ਜਾਨੂੰ ਕਰਾਉਣਾ. --ਰੈਕਟਰ ਕਥੂਰੀਆ 


ਕੁਝ ਹੋਰ ਸਬੰਧਿਤ ਅਤੇ ਜਰੂਰੀ ਪੇਜ....ਦੇਖਣਾ ਨਾ ਭੁੱਲਣਾ....ਪੜਨ ਲਈ ਕਲਿੱਕ ਕਰੋ:


ਮਾਮਲਾ ਭੁੱਲ ਜਾਣ ਅਤੇ ਮੁਆਫ ਕਰਨ ਦਾ !



ਸਿੱਖ ਸਾਕਾ ਨੀਲਾ ਤਾਰਾ ਅਤੇ ਕਾਂਗਰਸ ਇੰਦਰਾ ਗਾਂਧੀ ਨੂੰ ਨਹੀਂ ਭੁੱਲ ਸਕਦੀ


No comments: