Saturday, July 02, 2011

ਔਰਗੈਨਿਕ ਕਪਾਹ ਤੋਂ ਕੱਪਡ਼ਿਆਂ ਤੱਕ

ਕਪਾਹ ਸੰਸਾਰ ਦੀ ਕੁੱਲ ਖੇਤੀਯੋਗ ਜਮੀਨ ਦੇ 3% ਹਿੱਸੇ ਵਿੱਚ ਬੀਜੀ ਜਾਂਦੀ ਹੈ, ਪਰ ਰਸਾਇਣਿਕ ਖਾਦਾਂ ਦੀ ਕੁੱਲ ਖਪਤ ਦਾ 25% ਹਿੱਸਾ ਇਕੱਲੀ ਕਪਾਹ ਦੀ ਖੇਤੀ ਦੇ ਹੀ ਲੇਖੇ ਲੱਗ ਜਾਂਦਾ ਹੈ । ਕਪਾਹ ਦੀ ਵਧੀਆ ਉਪਜ ਪੈਸਟੀਸਾਈਡ ਤੋਂ ਬਿਨਾ ਲੈਣਾ ਬਹੁਤ ਮੁਸਕਿਲ ਹੈ । ਜਿਹਡ਼ੀਆਂ ਪੈਸਟੀਸਾਈਡ ਖਾਧ ਪਦਾਰਥਾਂ ਤੇ ਵਿਵਰਜਿਤ ਹਨ ਉਹਨਾਂ ਦੀ ਵਰਤੋਂ ਕਪਾਹ ਤੇ ਕੀਤੀ ਜਾਂਦੀ ਹੈ । ਵਿਕਸਿਤ ਦੇਸਾਂ ਵਿੱਚ ਕਪਾਹ ਨੂੰ ਮਸੀਨਾਂ ਦੁਆਰਾ ਚੁਗਿਆ ਜਾਂਦਾ ਹੈ । ਚੁਗਾਈ ਮਸੀਨਾਂ ਦੁਆਰਾ ਹੋਣ ਕਾਰਨ ਨਦੀਨਾਂ ਦੀ ਰੋਕਥਾਮ ਹੋਰ ਵੀ ਜਰੂਰੀ ਹੋ ਜਾਦੀ ਹੈ । ਨਦੀਨਾਂ ਨੂੰ ਪੂਰਨ ਤੌਰ ਤੇ ਖਤਮ ਕਰਨ ਲਈ ਪੈਸਟੀਸਾਈਡ ਦੀ ਵਰਤੋਂ ਹੋਰ ਵੀ ਜਿਆਦਾ ਮਾਤਰਾ ਵਿਚ ਕਰਨੀ ਪੈਂਦੀ ਹੈ। ਕਪਾਹ ਤੋਂ ਬਾਅਦ ਧਾਗਾ ਤਿਆਰ ਕਰਨ, ਮਸੀਨਾਂ ਦੁਆਰਾ ਕੱਪਡ਼ਾ ਬਣਾਉਣ ,ਕੱਪਡ਼ਿਆ ਦੀ ਰੰਗਾਈ ਤੋਂ ਤਿਆਰੀ ਕਰਨ ਤੱਕ ਬਹੁਤ ਸਾਰੀਆਂ ਰਸਾਇਣਾ ਵਿਚੋਂ ਲੰਘਣਾ ਪੈਂਦਾ ਹੈ । ਜਦੋਂ ਤੱਕ ਕੱਪਡ਼ੇ ਸਾਡੇ ਘਰਾਂ ਤੱਕ ਪਹੁੰਚਦੇ ਹਨ ਓਦੋਂ ਤੱਕ ਉਹਨਾਂ ਵਿੱਚ ਫਾਰਮੈਲਡੀਹਾਈਟ ਵਰਗੇ ਕਈ ਜਹਿਰੀਲੇ ਤੱਤ ਮਿਲ ਚੁੱਕੇ ਹੁੰਦੇ ਹਨ ਜੋ ਮਨੁੱਖੀ ਸਰੀਰ ਲਈ ਬਹੁਤ ਘਾਤਕ ਹਨ । 
ਪੈਸਟੀਸਾਈਡ ਦਵਾਈਆਂ ਦੀ ਵਰਤੋਂ ਤੋਂ ਬਿਨਾ ਕੁਦਰਤੀ ਤੌਰ ਤੇ ਉਗਾਈ ਕਪਾਹ ਨੂੰ ਗਰੀਨ, ਇੰਨਵਾਇਰਮੈਂਟ ਫਰੈਂਡਲੀ, ਬਾਇਓਡਾਇਨਾਮਿਕ ਆਦਿ ਨਾਮ ਨਾਲ਼ ਪੁਕਾਰਿਆ ਜਾਂਦਾ ਹੈ । ਔਰਗੈਨਿਕ ਕਾਟਨ ਨਾਮ ਜਿਆਦਾ ਪ੍ਰਚੱਲਿਤ ਹੈ । ਔਰਗੈਨਿਕ ਕਾਟਨ ਨੂੰ ਉਗਾਉਣ ਲਈ ਰਸਾਇਣਿਕ ਖਾਦਾਂ, ਕੀਡ਼ੇਮਾਰ ਦਵਾਈਆਂ, ਟੀਕੇ ਦੁਆਰਾ ਵਧਾਉਣਾ, ਗਰੋਥ ਸਿਮੂਲੇਟਰ, ਗਰੋਥ ਰੈਗੂਲੇਟਰ, ਡੋਡੀ ਖੋਲਣ ਲਈ ਵਰਤੇ ਜਾਣ ਵਾਲੇ ਕੈਮੀਕਲ ਦਾ ਪ੍ਰਯੋਗ ਬਿਲਕੁਲ ਵੀ ਨਹੀਂ ਹੁੰਦਾ । ਇਹ ਉਹ ਤਰੀਕਾ ਹੈ ਜਿਸ ਨਾਲ਼ ਸਵੱਸਥ ਧਰਤੀ, ਸਵੱਸਥ ਲੋਕ, ਸਵੱਸਥ ਵਾਤਾਵਰਣ ਦੀ ਗਾਰੰਟੀ ਹੁੰਦੀ ਹੈ । ਇਸ ਨਾਲ਼ ਕੁਦਰਤੀ ਖਾਦਾਂ ਦੀ ਵਰਤੋਂ ਯਕੀਨੀ ਬਣਦੀ ਹੈ । ਆਉਣ ਵਾਲੀਆਂ ਨਸਲਾ ਨੂੰ ਮੂਹਰੇ ਰੱਖ ਕੇ ਨਿਜਵਾਦ ਦੀ ਜਗ੍ਹਾ ਲੋਕਵਾਦ ਭਾਰੂ ਹੁੰਦਾ ਹੈ ।
ਔਰਗੈਨਿਕ ਸਬਦ ਭੋਜਨ ਪਦਾਰਥਾ ਦੇ ਉਦਯੋਗਾਂ ਤੋਂ ਆਇਆ ਹੈ । ਇਹ ਕੋਈ ਨਵਾਂ ਨਾਮ ਨਹੀਂ ਹੈ । ਪਹਿਲਾਂ ਪਹਿਲ ਮਨੁੱਖ ਜਦੋਂ ਕੁਦਰਤ ਦੇ ਨਜਦੀਕ ਸੀ ਤਾਂ ਸਭ ਕੁਝ ਹੀ ਔਰਗੈਨਿਕ ਸੀ । ਹੁਣ ਨਾਂ ਪਹਿਲਾਂ ਵਰਗੀਆਂ ਖੁਰਾਕਾਂ ਹਨ ਨਾ ਹੀ ਪਹਿਲਾਂ ਜਿਹੇ ਛੈਲ ਬਾਂਕੇ ਗੱਭਰੂ ਹੀ ਦੇਖਣ ਨੂੰ ਮਿਲ਼ਦੇ ਹਨ । ਗੁਰਦਾਸ ਮਾਨ ਦੇ ਗੀਤ ਵਾਂਗੂੰ “ਬਾਕੀ ਦੇ ਕੰਮ ਬਾਅਦ ‘ਚ ਪਹਿਲਾਂ ਸਿਹਤ ਜਰੂਰੀ ਹੈ” । ਮਾਂ ਦੇ ਦੁੱਧ ਵਿੱਚ ਡੀ.ਡੀ.ਟੀ. ਦਾ ਮਿਲਣਾ ਚਿੰਤਾ ਨੂੰ ਹੋਰ ਵੀ ਗਹਿਰਾ ਕਰਦਾ ਹੈ । ਵਾਤਾਵਰਣ ਪ੍ਰਦੂਸਣ ਦੇ ਵਾਧੇ ਨੂੰ ਰੋਕਣ ਵਾਸਤੇ ਲੱਗਭੱਗ ਸਾਰੇ ਹੀ ਖੇਤਰਾਂ ਵਿੱਚ ਖੋਜਾਂ ਹੋ ਰਹੀਆਂ ਹਨ । ਵਾਤਾਵਰਣ ਦਾ ਪ੍ਰਦੂਸਣ ਕੁਦਰਤ ਦੇ ਨਜਦੀਕ ਜਾਇਆ ਹੀ ਕਾਬੂ ਵਿੱਚ ਆਵੇਗਾ । ਇਹ ਸਭ ਨੁਕਸਾਨਾ ਨੂੰ ਦੇਖਦੇ ਹੋਏ, ਨਾਲ਼ ਨਾਲ਼ ਗੁਣਵਤਾ ਨੂੰ ਯਕੀਨੀ ਬਣਾਉਣ ਲਈ ਔਰਗੈਨਿਕ ਸ਼ਬਦ ਕੱਪਡ਼ਿਆਂ ਵਿੱਚ ਵੀ ਵਰਤਿਆ ਜਾਣ ਲੱਗਿਆ ਹੈ । ਅੱਜ ਕੱਲ੍ਹ ਔਰਗੈਨਿਕ ਉੱਨ, ਔਰਗੈਨਿਕ ਸਿਲਕ ਵੀ ਆਉਣ ਲੱਗੇ ਹਨ ।
ਪਹਿਲਾਂ ਪਹਿਲ ਸਾਰੀ ਚੀਜ ਹੀ ਔਰਗੈਨਿਕ ਸੀ । ਵੱਖ-ਵੱਖ ਦੇਸ਼ਾਂ ਦੀਆਂ ਕੂਟਨੀਤਿਕ ਚਾਲਾਂ ਤਹਿਤ, ਇੱਕ ਦੂਜੇ ਦੇਸ਼ ਨੂੰ ਨੁਕਸਾਨ ਪਹੁੰਚਾਉਣ ਲਈ ਨੀਤੀ ਤਹਿਤ ਪੈਸਟੀਸਾਈਡ ਦੀ ਵਰਤੋਂ ਕਰਵਾਉਂਦੇ ਸਨ । ਪਰ ਅੱਜ ਕੱਲ੍ਹ ਅਸੀਂ ਆਪਣੇ ਆਪ ਹੀ ਪੈਸਟੀਸਾਈਡ ਦੀ ਵਰਤੋਂ ਧਡ਼ੱਲੇ ਨਾਲ਼ ਕਰਦੇ ਹਾਂ । ਅਮਰੀਕਾ ਦੇ ਸਰਵੇ ਅਨੁਸਾਰ ਦੁਨੀਆਂ ਦੇ 25 ਲੱਖ ਲੋਕ ਹਰ ਰੋਜ ਪੈਸਟੀਸਾਈਡ ਨਾਲ਼ ਪ੍ਰਭਾਵਿਤ ਹੁੰਦੇ ਹਨ । ਕਿਉਂਕਿ ਰਸਾਇਣਿਕ ਖਾਦਾ ਦੀ ਕੁੱਲ ਖਪਤ ਦਾ 25% ਹਿੱਸਾ ਇਕੱਲੀ ਕਪਾਹ ਦੀ ਖੇਤੀ ਤੇ ਹੀ ਲੱਗ ਜਾਂਦਾ ਹੈ ਇਸੇ ਲਈ ਏਧਰ ਜਿਆਦਾ ਸੋਚਣ ਦੀ ਜਰੂਰਤ ਹੈ । 0.75 ਕਿਲੋ ਟੌਕਸਿਕ ਕੈਮੀਕਲ ਦੀ ਖਪਤ ਇੱਕ ਬੈਡਸੀਟ, 0.5 ਕਿਲੋ ਟੌਕਸਿਕ ਟੀ ਸਰਟ ਤੇ ਇੱਕ ਜੀਨ ਬਣਾਉਣ ਤੇ ਹੀ ਲੱਗ ਜਾਂਦੀ ਹੈ । ਕੈਮੀਕਲ ਖਾਦਾਂ ਦੀ ਵਰਤੋਂ ਦਾ ਅਨੁਪਾਤ ਦੇਖਣਾ ਹੋਵੇ ਤਾਂ 65% ਕੀਡ਼ੇਮਾਰ, 20% ਹਰਬੀਸਾਈਡ, 14% ਫ਼ਸਲਾਂ ਦਾ ਵਾਧਾ ਕਰਨ ਲਈ (ਗਰੋਥ ਸਿਟਿਮੂਲੇਟਰ), 1% ਉੱਲੀ ਆਦਿ ਨੂੰ ਖਤਮ ਕਰਨ ਲਈ ਵਰਤਦੇ ਹਾਂ । ਕਪਾਹ ਨੂੰ ਅਲੱਗ - ਅਲੱਗ ਤਰਾਂ ਦੀਆਂ ਬਿਮਾਰੀਆਂ ਲੱਗਦੀਆਂ ਹਨ ਜਿਵੇਂ ਕਿ ਸਿਉਂਕ , ਪੱਤਾ ਲਪੇਟ ਸੁੰਡੀ ਤੇ ਕੁਤਰਾ ਆਦਿ । ਇਹਨਾਂ ਬਿਮਾਰੀਆਂ ਤੋਂ ਬਚਾਅ ਲਈ ਪੈਸਟੀਸਾਈਡ ਦਵਾਂਈਆਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ ਕਿ ਡੀ.ਡੀ.ਟੀ.,ਬੀ. ਐੱਚ. ਸੀ. ਤੇ ਐਲਡਰੀਨ ਆਦਿ । 
ਰਸਾਇਣਿਕ ਖਾਦਾਂ ਤੋਂ ਬਿਨਾ ਉਗਾਈ ਕਪਾਹ ਔਰਗੈਨਿਕ ਕਪਾਹ ਅਖਵਾਉਦੀ ਹੈ । ਸੰਸਾਰ ਪੱਧਰੀ ਮਾਨਤਾ ਤਾਂ ਹੀ ਮਿਲ਼ਦੀ ਹੈ ਅਗਰ ਉਸ ਖੇਤ ਵਿੱਚ ਲਗਾਤਾਰ ਤਿੰਨ ਸਾਲਾਂ ਤੱਕ ਰਸਾਇਣਿਕ ਖਾਦਾਂ ਦਾ ਪ੍ਰਯੋਗ ਨਾ ਕੀਤਾ ਹੋਵੇ । ਧਰਤੀ ਦੀ ਕੁਦਰਤੀ ਗੁਣਵਤਾ ਨੂੰ ਫਸਲੀ ਚੱਕਰ, ਕਵਰ ਕਰੋਪਿੰਗ, ਜੀਵਾਣੂਆ ਦੁਆਰਾ ਜਾਂ ਪਸੂਆਂ ਦੇ ਮਲ ਮੂਤਰ ਤੋਂ ਪੈਦਾ ਕੀਤੀ ਖਾਦ ਨਾਲ਼ ਬਰਕਰਾਰ ਰੱਖਿਆ ਜਾ ਸਕਦਾ ਹੈ । ਕੁਦਰਤੀ ਤੌਰ ਤੇ ਕਪਾਹ ਨੂੰ ਉਗਾਉਣ ਵਾਸਤੇ ਕਿਸਾਨਾ ਨੂੰ ਧੀਰਜ ਦੀ ਜਰੂਰਤ ਪੈਂਦੀ ਹੈ ਤਾਂ ਜੋ ਫਸਲ ਆਪਣੇ ਆਪ ਕੁਦਰਤੀ ਤਰੀਕੇ ਵੱਧ ਫੁੱਲ ਸਕੇ । ਕਪਾਹ ਦੀ ਫਸਲ ਮੱਧ ਅਪਰੈਲ ਤੋਂ ਮਈ ਦੇ ਦੂਜੇ ਹਫਤੇ ਤੱਕ ਬੀਜੀ ਜਾਂਦੀ ਹੈ । ਕਪਾਹ ਦੇ ਫੁੱਲ ਸਤੰਬਰ ਵਿੱਚ ਖਿਡ਼ਨੇ ਸ਼ੁਰੂ ਹੋ ਜਾਂਦੇ ਹਨ , ਇਹਨਾਂ ਨੂੰ ਅਕਤੂਬਰ ਦੇ ਸ਼ੁਰੂ ਵਿੱਚ ਚੁੱਗ ਲਿਆ ਜਾਂਦਾ ਹੈ । 
ਸਾਰਾ ਕਰਨ ਤੋਂ ਬਾਅਦ ਕਪਾਹ ਤਾਂ ਔਰਗੈਨਿਕ ਹੋ ਗਈ, ਪਰ ਅਸਲ ਗੱਲ ਉਪਭੋਗਤਾ ਤੱਕ ਪਹੁੰਚਣ ਦੀ ਹੈ । ਅਗਰ ਅਸੀਂ ਕਪਾਹ ਨੂੰ ਨਿਰਾਪੁਣਾ ਉਗਾਉਣ ਤੱਕ ਹੀ ਔਰਗੈਨਿਕ ਰੱਖਿਆ, ਪਰ ਉਸ ਦੀ ਬਣਾਈ, ਰੰਗਾਈ, ਫਨਿਸਿੰਗ ਵੇਲੇ ਖਤਰਨਾਕ ਕੈਮੀਕਲ ਦੀ ਵਰਤੋਂ ਕਰ ਲਈ ਫਿਰ ਉਸ ਔਰਗੈਨਿਕ ਤਰੀਕੇ ਉਗਾਈ ਕਪਾਹ ਦਾ ਮਹੱਤਵ ਓਨਾ ਨਹੀਂ ਰਹਿੰਦਾ ਜਿੰਨਾ ਸੋਚਿਆ ਹੁੰਦਾ ਹੈ । ਕੱਪਡ਼ੇ ਦੀ ਬੁਣਾਈ ਤੋਂ ਲੈ ਕੇ ਰੰਗਾਈ, ਫਨਿਸਿੰਗ ਵਿੱਚ ਵੀ ਉਹ ਕੈਮੀਕਲ ਵਰਤਣ ਦੀ ਲੋਡ਼ ਹੁੰਦੀ ਹੈ ਜੋ ਔਰਗੈਨਿਕ ਕੱਪਡ਼ਿਆਂ ਲਈ ਬਣੇ ਸੰਸਾਰੀ ਪੱਧਰ ਦੇ ਮਾਪਦੰਡਾ ਤੇ ਖਰੇ ਉਤਰਦੇ ਹੋਣ । ਹਾਈਡਰੋਕਲੋਰਿਕ ਜਾਂ ਸਲਫਿਊਰਿਕ ਐਸਿਡ, ਰੈਜਿਨ ਅਤੇ ਕੋਟਿੰਗ ਮੈਟੀਰੀਅਲ, ਬਨਾਵਟੀ ਰੰਗ ਜੋ ਕਿ ਟੌਕਸਿਕ ਹਨ ਉਹਨਾਂ ਨੂੰ ਵਰਤਣ ਦੀ ਮਨਾਹੀ ਹੁੰਦੀ ਹੈ । ਉਹਨਾਂ ਦੀ ਜਗ੍ਹਾ ਗਰਮ ਪਾਣੀ, ਐਸਿਡ ਦੀ ਜਗ੍ਹਾ ਐਸਟਿਕ ਐਸਿਡ (ਸਿਰਕਾ) ਔਰਗੈਨਿਕ ਕੱਪਡ਼ਿਆਂ ਦੇ ਅਲੱਗ ਅਲੱਗ ਪ੍ਰੌਸੈਸਾ ਵਿੱਚ ਵਰਤੇ ਜਾ ਸਕਦੇ ਹਨ । ਇਹਨਾਂ ਤੋਂ ਬਿਨਾ ਜੀਵਾਣੂ ਜਿਵੇਂ ਪ੍ਰੋਟੀਏਜ਼, ਲਾਈਪੇਸ, ਅਮਾਈਲੇਸ, ਸੈਲੂਲੇਸ ਆਦਿ ਵੱਖੋ ਵੱਖਰੇ ਐਨਜਾਈਮ ਵਰਤ ਸਕਦੇ ਹਾਂ । ਔਰਗੈਨਿਕ ਕਪਾਹ ਪ੍ਰੌਸੈਸ ਵਿੱਚ ਕਲੋਰੀਨ ਵਾਲ਼ੇ ਕੈਮੀਕਲ ਜਿਵੇਂ ਕਲੋਰੀਨ, ਸੋਡੀਅਮ ਕਲੋਰਾਈਟ ਵਰਗੇ ਖਤਰਨਾਕ ਕੈਮੀਕਲ ਕਦੇ ਵੀ ਨਹੀਂ ਵਰਤਣੇ ਚਾਹੀਦੇ ।
ਇੱਕ ਹੋਰ ਵੀ ਖਾਸ ਗੱਲ ਦੇਖਣ ਵਿੱਚ ਆਉਦੀ ਹੈ ਕਿ ਔਰਗੈਨਿਕ ਕਾਟਨ ਤੋਂ ਤਿਆਰ ਕੀਤੇ ਕੱਪਡ਼ੇ ਹੋਰਨਾ ਕੱਪਡ਼ਿਆਂ ਦੀ ਤੁਲਨਾ ਵਿੱਚ ਥੋਡ਼ਾ ਜਿਆਦਾ ਸੁੰਗਡ਼ਦੇ ਹਨ, ਕਿਉਕਿ ਉਹਨਾਂ ਵਿੱਚ ਸੁੰਗਡ਼ਨ ਤੋਂ ਬਚਾਉਣ ਲਈ ਕੋਈ ਖਾਸ ਕਿਸਮ ਦਾ ਕੈਮੀਕਲ ਵਰਤਿਆ ਨਹੀਂ ਜਾਂਦਾ । ਇਸੇ ਕਾਰਨ ਕੱਪਡ਼ਿਆਂ ਨੂੰ ਥੋਡ਼ੇ ਵੱਡੇ ਆਕਾਰ ਦੇ ਬਣਾਉਣਾ ਪਂੈਦਾ ਹੈ ਤਾਂ ਜੋ ਉਹ ਧੋਣ ਤੋਂ ਬਾਅਦ ਵੀ ਫਿਟ ਰਹਿ ਸਕਣ । ਘਰਾਂ ਵਿੱਚ ਵੀ ਔਰਗੈਨਿਕ ਕੱਪਡ਼ਿਆਂ ਨੂੰ ਧੋਣ ਵਾਸਤੇ ਕਲੋਰੀਨ ਰਹਿਤ ਡਿਟਰਜੈਂਟ ਵਰਤਣ ਦੀ ਲੋਡ਼ ਹੁੰਦੀ ਹੈ । ਖੋਪੇ ਤੋਂ ਬਣਿਆ “ਮਲਟੀਪਲ” ਨਾਮਕ ਸਾਬਣ ਸੱਭ ਤੋਂ ਉਤਮ ਮੰਨਿਆ ਜਾਂਦਾ ਹੈ ।
ਕੱਪਡ਼ੇ ਦੋ ਤਰੀਕਿਆਂ ਦੁਆਰਾ ਤਿਆਰ ਹੁੰਦੇ ਹਨ । ਵੋਵਨ ਜਾਂ ਨਿੰਟਿਡ । ਵੋਵਨ ਵਿੱਚ ਤਾਣਾ ਤੇ ਬਾਣਾ (ਾੳਰਪ+ਾੲਡਟ) ਦੋਵੇਂ ਨਾਲ਼ ਨਾਲ਼ ਚੱਲਦੇ ਹਨ ਪਰ ਨਿੰਟਿਡ ਕੱਪਡ਼ਿਆਂ ਵਿੱਚ ਜਾਂ ਤਾਂ ਇਕੱਲਾ ਤਾਣਾ ਜੋ ਕੁੰਡਿਆ ਦੁਆਰਾ ਆਪਸ ਵਿੱਚ ਜੁਡ਼ਿਆ ਹੁੰਦਾ ਹੈ ਨੂੰ (ਵਾਰਪ ਨਿੰਟਿਗ) ਆਖਦੇ ਹਾਂ ਦੂਸਰਾ ਜੋ ਇਕੱਲਾ ਬਾਣਾ ਕੁੰਡਿਆ ਦੁਆਰਾ ਆਪਸ ਵਿੱਚ ਜੁਡ਼ਿਆ ਹੁੰਦਾ ਹੈ ਨੂੰ ਵੈਫ਼ਥ ਨਿੰਟਿਗ ਆਖਦੇ ਹਾਂ । ਵੋਵਨ ਵਾਲ਼ੇ ਕੱਪਡ਼ਿਆ ਦੇ ਤਾਣੇ ਨੂੰ ਜਿਆਦਾ ਟਿਕਾਊ ਬਣਾਉਣ ਵਾਸਤੇ ਰਸਾਇਣਿਕ ਗੂੰਦ ਵਰਤੀ ਜਾਂਦੀ ਹੈ, ਪਰ ਔਰਗੈਨਿਕ ਕਪਾਹ ਤੋਂ ਬਣੇ ਧਾਗੇ ਦਾ ਤਾਣਾ ਤਣਦੇ ਸਮੇਂ ਕੁਦਰਤੀ ਗੂੰਦ ਜਿਵੇਂ ਚੌਲ਼ਾਂ ਤੋਂ ਬਣੀ ਜਾਂ ਮੱਕੀ ਤੋਂ ਬਣੀ ਗੂੰਦ ਹੀ ਵਰਤਣੀ ਚਾਹੀਦੀ ਹੈ । ਨਿੰਟਿਡ ਕੱਪਡ਼ਿਆਂ ਨੁੰ ਗੂੰਦ ਦੀ ਜਰੂਰਤ ਨਹੀਂ ਹੁੰਦੀ ।
ਵਾਤਾਵਰਣ ਪ੍ਰੇਮੀਆਂ ਦੁਆਰਾ ਕੁਦਰਤੀ ਕੱਪਡ਼ਿਆਂ ਦੀ ਵੱਧਦੀ ਮੰਗ ਨੂੰ ਦੇਖਦੇ ਹੋਏ ਔਰਗੈਨਿਕ ਕੱਪਡ਼ਿਆਂ ਨੂੰ ਅਪਣਾਉਣਾ ਪਿਆ ਤਾਂ ਜੋ ਵਾਤਾਵਰਣ ਦੇ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ । ਯੁਨਾਈਟਿਡ ਐਸੋਸੀਏਸਨ ਨੇ 12 ਸਭ ਤੋਂ ਖਤਰਨਾਕ ਰਸਾਇਣਾ ਦੀ ਇੱਕ ਲਿਸਟ ਬਣਾਈ ਹੈ ਜਿਹਡ਼ੇ ਕਿ ਖਤਰਨਾਕ ਬਿਮਾਰੀਆਂ ਜਿਵੇਂ ਕਿ ਚਮਡ਼ੀ ਦਾ ਕੈਂਸਰ, ਚਮਡ਼ੀ ਦੀ ਅਲਰਜੀ, ਆਉਣ ਵਾਲੀਆਂ ਨਸਲਾਂ ਤੇ ਪ੍ਰਭਾਵ, ਜੀਨ ਦਾ ਬਦਲਣਾ, ਮਨੁੱਖੀ ਮੌਤ ਜਿਹੀਆਂ ਭਿਆਨਿਕ ਬਿਮਾਰੀਆਂ ਨੂੰ ਸੱਦਾ ਦਿੰਦੇ ਹਨ । ਯੁਨਾਈਟਿਡ ਐਸੋਸੀਏਸਨ ਨੇ ਇਹਨਾਂ ਨੂੰ ਪੀ.ਓ.ਪੀ.ਐਸ.(ਪਰਸਿਸਟੈਂਟ ਔਰਗੈਨਿਕ ਪਲੂਟੈਂਟ) ਦਾ ਨਾਮ ਦਿਤਾ ਹੈ । ਇਹਨਾਂ ਖਤਰਨਾਕ ਰਸਾਇਣਾ ਤੇ ਪ੍ਰਤੀਬੱਧ ਲਗਾਉਣ ਲਈ 120 ਦੇਸਾ ਨੇ ਯੁਨਾਈਟਿਡ ਨੇਸਨ ਐਨਵਾਇਰਮੈਂਟ ਪ੍ਰੋਗਰਾਮ ਵਿੱਚ ਸਹਿਮਤੀ ਪ੍ਰਗਟ ਕੀਤੀ । ਪਰ ਬਡ਼ੇ ਅਫਸੋਸ ਨਾਲ਼ ਕਹਿਣਾ ਪੈ ਰਿਹਾ ਹੈ ਕਿ ਇਸ ਵਿਚ ਅਮਰੀਕਾ ਤੇ ਰੂਸ ਵਰਗਿਆਂ ਨੇ ਸਹਿਮਤੀ ਨਹੀ ਪ੍ਰਗਟਾਈ । ਇਹ ਜੋ ਬਾਰਾਂ ਖਤਰਨਾਕ ਰਸਾਇਣ ਹਨ ਇਹਨਾਂ ਵਿੱਚੋਂ ਤਿੰਨ ਕਪਾਹ ਨੂੰ ਉਗਾਉਣ ਤੋਂ ਲੈ ਕੇ ਕੱਪਡ਼ੇ ਬਣਾਉਣ ਤੱਕ ਵਰਤੇ ਜਾਂਦੇ ਹਨ । 
ਆਮ ਕਪਾਹ ਅਤੇ ਕੁਦਰਤੀ ਤੌਰ ਤੇ ਬੀਜੀ ਕਪਾਹ ਦਾ ਵਿਸਲੇਸ਼ਣ ਕਰਨਾ ਹੋਵੇ ਤਾਂ ਆਮ ਕਪਾਹ (ਕਨਵੈਨਸ਼ਨਲ ਕਾਟਨ) ਦੇ ਬੀਜਾਂ ਨੂੰ ਬੀਜਣ ਤੋਂ ਪਹਿਲਾਂ ਉੱਲੀ ਤੇ ਕੀਡ਼ਿਆਂ ਤੋਂ ਬਚਾਉਣ ਲਈ ਟੀਕਾ ਕਰਨ ਕਰਦੇ ਹਾਂ । ਅੱਜ ਕੱਲ੍ਹ ਜੈਨੇਟੇਕਲੀ ਮੌਡੀਫਾਈਡ ਬੀਜ ਵੀ ਬਜ਼ਾਰ ਮੌਜੂਦ ਵਿੱਚ ਹਨ, ਜਿਨ੍ਹਾ ਨੂੰ ਬੀ.ਟੀ. ਬੀਜ ਵੀ ਆਖਿਆ ਜਾਂਦਾ ਹੈ ਉਹਨਾਂ ਨੂੰ ਵਰਤੋਂ ਵਿੱਚ ਲਿਆਂਉਦੇ ਹਾਂ ਤਾਂ ਜੋ ਕੀਡ਼ਿਆਂ ਤੋਂ ਬਚਾ ਹੋ ਸਕੇ । ਬੀ.ਟੀ. ਬੀਜਾਂ ਵਿੱਚ ਜਨਣ ਸਕਤੀ ਨਹੀਂ ਹੁੰਦੀ ਤੇ ਹਰ ਨਵੀਂ ਫ਼ਸਲ ਲਈ ਨਵੇਂ ਬੀਜ ਖਰੀਦਣੇ ਪੈਂਦੇ ਹਨ ਜੋ ਕਿ ਸਿੱਧੇ ਤੌਰ ਤੇ ਅਮਰੀਕਾ ਦੀਆਂ ਕੰਪਨੀਆ ਦੇ ਕੰਟਰੋਲ ਵਿੱਚ ਹਨ । ਪਰ ਇਸ ਦੇ ਠੀਕ ਵਿਪਰੀਤ ਕੁਦਰਤੀ ਤਰੀਕੇ ਉਗਾਈ (ਔਰਗੈਨਿਕ) ਕਪਾਹ ਦੇ ਬੀਜ਼ ਕੁਦਰਤੀ ਹੁੰਦੇ ਹਨ । ਬੀਟੀ ਵਗੈਰਾ ਵਰਤੋਂ ਵਿੱਚ ਨਹੀਂ ਲਿਆਂਦੇ ਜਾਂਦੇ । ਬੀਜਾ ਨੂੰ ਇਕ ਵਾਰ ਖਰੀਦ ਕੇ ਵਾਰ-ਵਾਰ ਵਰਤੋਂ ਵਿੱਚ ਲਿਆ ਸਕਦੇ ਹਾਂ ਭਾਵ ਆਪਣੀ ਉਗਾਈ ਫ਼ਸਲ ਦੇ ਬੀਜ ਹੀ ਰੱਖ ਸਕਦੇ ਹਾਂ, ਅਮਰੀਕਨ ਕੰਪਨੀਆਂ ਦੇ ਭਰੋਸੇ ਨਹੀਂ ਰਹਿਣਾ ਪੈਂਦਾ ।
ਆਮ ਕਪਾਹ (ਕਨਵੈਨਸ਼ਨਲ ਕਾਟਨ) ਰਸਾਇਣਿਕ ਖਾਦਾ ਦੁਆਰਾ ਤਿਆਰ ਕੀਤੀ ਭੂਮੀ ਤੇ ਬੀਜੀ ਜਾਂਦੀ ਹੈ । ਇਕੋ ਫਸਲ ਨੂੰ ਵਾਰ-ਵਾਰ ਉਗਾਉਂਣ ਨਾਲ਼ ਧਰਤੀ ਕਮਜੋਰ ਹੁੰਦੀ ਹੈ । ਧਰਤੀ ਦੀ ਜਨਣ ਸਕਤੀ ਵੀ ਘੱਟਦੀ ਹੈ, ਜਨਣ ਸਕਤੀ ਵਿੱਚ ਵਾਧਾ ਕਰਨ ਲਈ ਪਾਣੀ ਦੀ ਜਰੂਰਤ ਵੀ ਆਮ ਨਾਲੋ ਬਹੁਤ ਵੱਧ ਹੁੰਦੀ ਹੈ । ਦੂਜੇ ਪਾਸੇ ਕੁਦਰਤੀ ਤਰੀਕੇ ਉਗਾਈ (ਔਰਗੈਨਿਕ) ਕਪਾਹ ਤੇ ਫ਼ਸਲੀ ਚੱਕਰੀਕਰਣ ਜਿਹੇ ਢੰਗ ਤਰੀਕੇ ਅਪਣਾਏ ਜਾਦੇ ਹਨ ਜਿਸ ਨਾਲ਼ ਧਰਤੀ ਸਵੱਸਥ ਰਹਿੰਦੀ ਹੈ । ਧਰਤੀ ਦੇ ਸਵਸਥ ਰਹਿਣ ਕਾਰਨ ਇਸ ਨੂੰ ਫਾਲਤੂ ਪਾਣੀ ਤੇ ਫਾਲਤੂ ਖਾਦਾਂ ਦੀ ਜਰੂਰਤ ਹੀ ਨਹੀਂ ਰਹਿੰਦੀ । ਪਾਣੀ ਦੀ ਬੱਚਤ ਸਹਿਜੇ ਹੀ ਹੋ ਜਾਦੀ ਹੈ ।
ਆਮ ਕਪਾਹ ਵਿੱਚ ਕੀਡ਼ਿਆਂ ਨੁੰ ਖਤਮ ਕਰਨ ਲਈ ਕੀਡ਼ੇਮਾਰ ਦਵਾਈਆ ਦੀ ਵਰਤੋਂ ਕਰਨੀ ਪੈਂਦੀ ਹੈ । ਕਈ ਕੀਡ਼ਿਆਂ ਦੁਆਰਾ ਆਪਣੇ ਆਪ ਨੂੰ ਪੈਸਟੀਸਾਈਡ ਦਾ ਪ੍ਰਤੀਰੋਧੀ ਬਣਾ ਲੈਣ ਕਾਰਨ, ਪੈਸਟੀਸਾਈਡ ਦੇ (ਬਰੈਂਡ ਨੇਮ) ਬਦਲ-ਬਦਲ ਕੇ ਛਿਡ਼ਕਾਅ ਕਰਨੇ ਪੈਂਦੇ ਹਨ ਤਾਂ ਜੋ ਕੀਡ਼ਿਆਂ ਨੂੰ ਖਤਮ ਕੀਤਾ ਜਾ ਸਕੇ, ਇਸ ਨਾਲ਼ ਕਿਸਾਨ ਭਰਾ ਦੁੱਖੀ ਵੀ ਹੁੰਦੇ, ਉਹਨਾਂ ਦਾ ਪੈਸਾ ਵੀ ਖਰਾਬ ਹੁੰਦਾ ਹੈ । ਦੁੱਖੀ ਹੋ ਕੇ ਯੂਨੀਵਰਸਿਟੀ ਦੇ ਡਾਕਰਟਾਂ ਨੂੰ ਗਾਲਾਂ ਵੀ ਕੱਢਦੇ ਹਨ । ਰਸਾਇਣਿਕ ਦਵਾਈਆਂ ਨਾਲ਼ ਹੀ ਪੱਤਾ ਰਹਿਤ ਕਰਦੇ ਹਾ ਤਾਂ ਜੋ ਵਧੀਆ ਝਾਡ਼ ਲੈ ਸਕੀਏ । ਨਦੀਨਾਂ ਨੂੰ ਖਤਮ ਕਰਨ ਲਈ ਨਦੀਨ ਨਾਸ਼ਕ ਦਵਾਈਆਂ ਵਰਤੀਆਂ ਜਾਂਦੀਆਂ ਹਨ । ਵਿਕਸਿਤ ਦੇਸਾਂ ਵਿੱਚ ਚੁਗਾਈ ਮਸੀਨਾਂ ਦੁਆਰਾ ਹੋਣ ਕਾਰਨ ਨਦੀਨਾਂ ਦੀ ਰੋਕਥਾਮ ਹੋਰ ਵੀ ਜਰੂਰੀ ਹੋ ਜਾਂਦੀ ਹੈ, ਕਿੳਂੁਕਿ ਅਗਰ ਨਦੀਨ ਹੋਣਗੇ ਤਾਂ ਉਹ ਵੀ ਕਪਾਹ ਦੇ ਨਾਲ਼ ਰਲ਼ ਜਾਣਗੇ ਤੇ ਕਪਾਹ ਦੀ ਕੁਅਲਟੀ ਤੇ ਉਸ ਦਾ ਸਿੱਧਾ ਅਸਰ ਪਵੇਗਾ । ਜਿਆਦਾ ਨਦੀਨ ਨਾਸ਼ਕਾ ਦਾ ਛਿਡ਼ਕਾਅ ਹਵਾ, ਪਾਣੀ ਤੇ ਧਰਤੀ ਨੂੰ ਜਹਿਰੀਲਾ ਕਰ ਰਿਹਾ ਹੈ ਜੋ ਆਉਣ ਵਾਲ਼ੀਆ ਨਸਲਾ ਲਈ ਤਬਾਹਕੁੰਨ ਹੈ । ਇਹ ਵਾਰ-ਵਾਰ ਕਹਿਣਾ ਪੈ ਰਿਹਾ ਹੈ ਕਿ ਕਪਾਹ ਸੰਸਾਰ ਦੀ ਕੁੱਲ ਖੇਤੀਯੋਗ ਰਕਬੇ ਦੇ 3% ਹਿਸੇ ਵਿੱਚ ਬੀਜੀ ਜਾਂਦੀ ਹੈ, ਪਰ ਇਸ ਤੇ ਰਸਾਇਣਿਕ ਖਾਦਾਂ ਦੀ ਖਪਤ 25% ਤੱਕ ਹੋ ਜਾਂਦੀ ਹੈ । ਇਹ ਉਹ ਕੈਮੀਕਲ ਹਨ ਜੋ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨੂੰ ਸੱਦਾ ਦਿੰਦੇ ਹਨ । ਫਾਜਿਲਕਾ ਅਬੋਹਰ ਕੈਂਸਰ ਪੱਟੀ ਇੱਸ ਦਾ ਜਿੰਦਾ ਜਾਗਦਾ ਸਬੂਤ ਹੈ । ਕੁਦਰਤੀ ਤਰੀਕੇ ਉਗਾਈ (ਔਰਗੈਨਿਕ) ਕਪਾਹ ਵਿੱਚ ਕੀਡ਼ਿਆਂ ਦੀ ਰੋਕਥਾਮ ਲਈ ਮਿਤਰ ਕੀਡ਼ਿਆਂ ਦੀ ਸਹਾਇਤਾ ਨਾਲ਼ ਖਤਰਨਾਕ ਕੀਡ਼ਿਆਂ ਨੂੰ ਖਤਮ ਕੀਤਾ ਜਾਂਦਾ ਹੈ । ਪੱਤਾ ਰਹਿਤ ਵੀ ਅਸੀਂ ਆਪਣੇ ਆਪ ਹੀ ਕਰਦੇ ਹਾਂ ਤਾਂ ਜੋ ਵਧੀਆ ਝਾਡ਼ ਪ੍ਰਾਪਤ ਕਰ ਸਕੀਏ । ਨਦੀਨਾ ਦੀ ਰੋਕਥਾਮ ਲਈ ਗੋਡੀ ਦੁਆਰਾ ਜਾਂ ਹੱਥਾਂ ਦੁਆਰਾ ਪੁੱਟ ਕੇ ਬਾਹਰ ਸੁੱਟਣਾ ਪੈਂਦਾ ਹੈ । ਪਰ ਅਫਸੋਸ ਨਾਲ਼ ਕਹਿਣਾ ਪੈ ਰਿਹਾ ਹੈ ਕਿ ਅਜੋਕਾ ਕਿਸਾਨ ਐਸ਼ ਪ੍ਰਸਤ ਹੋ ਗਿਆ ਹੈ । ਹੱਥੀ ਕਿਰਤ ਵਾਲ਼ਾ ਕਲਚਰ ਅਸੀਂ ਵਿਸਾਰ ਚੁੱਕੇ ਹਾਂ । ਅਸੀਂ ਇੱਕ ਕਿੱਲੇ ਤੋਂ ਸੌ ਕਿਲਿਆਂ ਦੇ ਮਾਲਕ ਤੱਕ ਐਵੇਂ ਹੀ ਰੋਈ ਜਾਂਦੇ ਹਾਂ । ਉਹਨਾਂ ਵੱਲ਼੍ਹ ਦੇਖੋ ਜਿਹਨਾ ਨੂੰ ਰਹਿਣ ਲਈ ਮਕਾਨ ਵੀ ਨਹੀਂ ਸਰਦਾ । ਅਸੀਂ ਕਿਓਂ ਖੁਦਕਸ਼ੀਆਂ ਕਰੀਏ ? ਕੀ ਅਸੀਂ ਆਪਣੇ ਬੱਚਿਆਂ ਨੂੰ ਪਡ਼੍ਹਾ ਲਿਖਾ ਕੇ ਸਮੇਂ ਦੇ ਹਾਣੀ ਨਹੀਂ ਬਣਾ ਸਕਦੇ ? ਅਖਾਣ ਹੈ ਅਨਪਡ਼੍ਹ ਜੱਟ ਪਡ਼੍ਹਿਆ ਬਰਾਬਰ, ਪਡ਼੍ਹਿਆ ਜੱਟ ਖੁਦਾ ਬਰਾਬਰ । ਕਿਓਂ ਐਵੇਂ ਮੁਫਤ ਦੀ ਬਿਜਲੀ ਫੂਕ-ਫੂਕ ਕੇ ਰੇਗਿਸਤਾਨ ਬਣਾਉਣ ਤੇ ਲੱਗੇ ਹੋ । ਕਲੋਨੀਆ ਕੱਟ-ਕੱਟ ਕੇ ਸੂਏ ਤੁਸੀਂ ਖਤਮ ਕਰ ਦਿਤੇ ਜਿਸ ਨਾਲ਼ ਪਾਣੀ ਦਾ ਪੱਧਰ ਮਾਡ਼ਾ ਮੋਟਾ ਤਾ ਉਪਰ ਆਉਂਦਾ ਸੀ । ਜੱਟ, ਠੇਕਾ ਤੇ ਨਾਲ਼ੀ ਦਾ ਪੱਕਾ ਰਿਸਤਾ ਸਾਡੇ ਲੋਕ ਗੀਤਾਂ ਨੇ ਕਾਇਮ ਕਰ ਛੱਡਿਆ ਹੈ । ਤੁਸੀਂ ਬਾਬੇ ਨਾਨਕ ਦੀ ਸਿੱਖੀ ਦੇ ਝੰਡਾ ਬਰਦਾਰ ਹ,ੋ ਉਸ ਨੂੰ ਵੀ ਨਹੀਂ ਸੰਭਾਲ਼ਿਆ । ਸੰਭਾਲ਼ ਲਵੋ ਸਿੱਖੀ ਜੇ ਸੰਭਲ਼ਦੀ ਹੈ, ਐਵੇਂ ਦਾਰੂ ਪੀ ਕੇ ਬੱਕਰੇ ਬੁਲਾਉਣ ਨਾਲ਼ ਕੁਝ ਨਹੀ ਸੰਵਰਨ ਲੱਗਾ ।
ਗਲਤੀ ਹੋ ਗਈ ਜੀ ਗੱਲ ਕੱਪਡ਼ਿਆਂ ਦੀ ਕਰ ਰਿਹਾ ਸੀ , ਆਪਣੇ ਵਿਸੇ ਤੇ ਹੀ ਆਉਂਦਾ ਹਾਂ । ਸਾਰਾ ਕੁਝ ਕਰਨ ਤੋਂ ਬਾਅਦ ਸਾਨੂੰ ਸਰਟੀਫਿਕੇਸਨ ਦੀ ਵੀ ਜਰੂਰਤ ਹੁੰਦੀ ਹੈ । ਸਰਟੀਫਿਕੇਟ ਟੀ.ਡੀ.ਏ. ਜਾਂ ਆਈ.ਐਫ.ਓ.ਏ.ਐਮ. (ਇੰਟਰਨੈਸ਼ਨਲ ਫੈਡਰੇਸ਼ਨ ਆਫ ਔਰਗੈਨਿਕ ਐੈਗਰੀਕਲਚਰ ਮੂਵਮੈਂਟ) ਦੁਆਰਾ ਮਾਨਤਾ ਪ੍ਰਾਪਤ ਸੰਸਥਾਵਾ ਜਿਵੇਂ ਕਿ ਸਕੈਲ (ਸ਼ਕੳਲ), ਆਈ.ਐਮ.ਓ(ੀਮੋ) ਅਤੇ ਐਗਰੀਕੋ (ਅਗਰੲਚੋ) ਤੋਂ ਚੈਕ ਕਰਵਾਉਣ ਤੋਂ ਬਾਅਦ ਪ੍ਰਾਪਤ ਕੀਤੇ ਜਾ ਸਕਦੇ ਹਨ । ਖਾਸ ਤੇ ਧਿਆਨ ਦੇਣਯੋਗ ਗੱਲ ਸਰਟੀਫਿਕੇਟ ਤਾਂ ਹੀ ਮਿਲਦਾ ਹੈ ਅਗਰ ਉਸ ਖੇਤ ਵਿੱਚ ਘੱਟੋ ਘੱਟ ਤਿੰਨ ਸਾਲ ਤੱਕ ਰਸਾਇਣਿਕ ਦਵਾਈਆਂ ਦਾ ਪ੍ਰਯੋਗ ਬਿਲਕੁਲ ਵੀ ਨਾ ਕੀਤਾ ਗਿਆ ਹੋਵੇ । ਔਰਗੈਨਿਕ ਕਪਾਹ ਭਾਰਤ, ਟਰਕੀ, ਯੁਗਾਂਡਾ ਦੇ ਖੇਤਾਂ ਵਿਚ ਲੱਗਭੱਗ 2 ਤੋਂ 250 ਏਕਡ਼ ਦੇ ਖੇਤਾਂ ਵਿੱਚ ਉਗਾਈ ਜਾਦੀ ਹੈ । ਉਸ ਤੋਂ ਬਾਅਦ ਉਹ ਮਿੱਲ ਜੋ ਧਾਗਾ, ਕੱਪਡ਼ੇ ਤਿਆਰ ਕਰਦੀ ਹੈ ਉਸ ਨੂੰ ਵੀ ਸਰਟੀਫਿਕੇਸਨ ਲੈਣਾ ਪੈਂਦਾ ਹੈ । ਸਰਟੀਫਿਕੇਸਨ ਲੈਣ ਲਈ ਉਸ ਮਿੱਲ ਕੋਲ਼ ੀਸ਼ੌ 9002 ਹੋਣਾ ਬਹੁਤ ਜ਼ਰੂਰੀ ਹੁੰਦਾ ਹੈ । ਉਸ ਕੋਲ਼ ਸੰਸਾਰ ਪੱਧਰੀ ਵਧੀਆ ਮਸ਼ੀਨਰੀ, ਕੰਮ ਦਾ ਵਧੀਆ ਮਹੌਲ, ਆਪਣੇ ਕਰਮਚਾਰੀਆਂ ਨੂੰ ਸੰਸਾਰ ਪੱਧਰੀ ਸਹੂਲਤਾਂ ਦੇਣਾ ਲਾਜਮੀ ਬਣ ਜਾਂਦਾ ਹੈ । ਐਨੇ ਸਾਰੇ ਸਰਟੀਫਿਕੇਸ਼ਨ ਲੇਣ ਤੋਂ ਬਾਅਦ ਹੀ ਉਸ ਕੱਪਡ਼ੇ ਤੇ ਜਾਂ ਤਿਆਰ ਵਸਤਰ ਤੇ ਔਰਗੈਨਿਕ ਦਾ ਲੇਬਲ ਲਗਾ ਸਕਦੇ ਹਾਂ । ਹੇਠਾਂ ਕੁਝ ਕੈਮੀਕਲਾ ਦੀ ਸੂਚੀ ਦਿੱਤੀ ਗਈ ਹੈ ਜੋ ਅਸੀ ਔਰਗੈਨਿਕ ਦੇ ਪ੍ਰੌਸੈਸ ਵਿੱਚ ਵਰਤ ਸਕਦੇ ਹਾਂ ਜਾਂ ਨਹੀਂ ।

ਅਜਿਹੇ ਕੈਮੀਕਲ ਜੋ ਔਰਗੈਨਿਕ ਲਈ ਵਰਤ ਸਕਦੇ ਹਾਂ
ਕੈਮੀਕਲ ਦਾ ਨਾਮ ਵਰਤ ਸਕਦੇ ਹਾਂ ਜਾਂ ਨਹੀ ਸਾਵਧਾਨੀਆਂ
ਐਸਟਿਕ ਐਸਿਡ ਵਰਤ ਸਕਦੇ ਹਾਂ ਸਿਰਫ ਕੁਦਰਤੀ (ਸਿਰਕਾ)
ਗੂੰਦ ਤੇ ਜੋਡ਼ਨ ਵਾਲਾਂ ਵਰਤ ਸਕਦੇ ਹਾਂ 21 ਛਢ੍ਰ 175.105 ਅਤੇ 176.170(ਬ) ਦੇਖੋ ।
ਐਲੂਮੀਨੀਅਮ ਸਿਲੀਕੇਟ ਵਰਤ ਸਕਦੇ ਹਾਂ
ਐਲੂਮੀਨੀਅਮ ਸਲਫੇਟ ਵਰਤ ਸਕਦੇ ਹਾਂ
ਕਾਰਬਨ ਡਾਈਆਕਸਾਈਡ ਵਰਤ ਸਕਦੇ ਹਾਂ
ਸੀ. ਐਮ. ਸੀ.(ਛੰਛ) ਵਰਤ ਸਕਦੇ ਹਾਂ ਸਿਰਫ ਓਹੀ ਜਿਹਡ਼ੇ ਕੁਦਰਤੀ ਸਰੋਤਾਂ ਤੋਂ ਬਣੇ ਹੋਣ ।
ਕਾਸਟਿਕ ਸੋਡਾ (ਂੳ੍ਹੌ) ਵਰਤ ਸਕਦੇ ਹਾਂ ਕੱਪਡ਼ੇ ਨੂੰ ਚਿੱਟਾ ਕਰਨ ਲਈ ਵਰਤਿਆ ਜਾਣ ਵਾਲ਼ਾਂ ਅਹਿਮ ਕੈਮੀਕਲ ।
ਪੋਟਾਸੀਅਮ ਹਾਈਡਰੋਆਕਸਾਈਡ(ਖ੍ਹੌ) ਵਰਤ ਸਕਦੇ ਹਾਂ ਕੱਪਡ਼ੇ ਨੂੰ ਚਿੱਟਾ ਕਰਨ ਲਈ ਵਰਤਿਆ ਜਾਣ ਵਾਲ਼ਾ ਅਹਿਮ ਕੈਮੀਕਲ ।
ਪਾਣੀ ਵਿਚੋਂ ਧਾਤੂ ਦੀਆ ਅਸੁੱਧੀਆਂ ਕੱਢਣ ਵਾਲ਼ੇ (ਛਹੲਲੳਟਨਿਗ ਅਗੲਨਟਸ) ਵਰਤ ਸਕਦੇ ਹਾਂ ਸਿਰਫ ਓਹੀ ਜਿਹਡ਼ੇ ਕੁਦਰਤੀ ਸਰੋਤਾਂ ਤੋਂ ਬਣੇ ਹੋਣ ।
ਸਿਟਰਿਕ ਐਸਿਡ(ਛਟਿਰਚਿ ਅਚਦਿ) ਵਰਤ ਸਕਦੇ ਹਾਂ
ਕਲੇਅ ਤੋਂ ਬਣੇ ਕੈਮੀਕਲ ਵਰਤ ਸਕਦੇ ਹਾਂ ਸਿਰਫ਼ ਓਹੀ ਜਿਨ੍ਹਾ ਵਿੱਚ ਪੈਟਰੋਲੀਅਮ ਕੈਮੀਕਲ ਨਾਂ ਮਿਲਾਏ ਹੋਣ ।
ਦਾਗ ਵਗੈਰਾ ਸਾਫ ਕਰਨ ਵਾਲ਼ੇ ਵਰਤ ਸਕਦੇ ਹਾਂ ਸਿਰਫ਼ ਓਹੀ ਜਿਹਡ਼ੇ ਯੁਨਾਈਟਿਡ ਸਟੇਟਸ ਡਿਪਾਰਟਮੈਂਟ ਆਫ ਐਗਰੀਕਲਚਰ ਜਾਂ ਯੁਰਪੀਅਨ ਪ੍ਰੋਟੈਕਟਿੰਗ ਏਜੰਸੀਆਂ ਦੇ ਮਾਨਦੰਡਾ ਤੇ ਖਰੇ ਉਤਰਦੇ ਹੋਣ ।
ਕਾਪਰ (ਛੋਪਪੲਰ) ਵਰਤ ਸਕਦੇ ਹਾਂ
ਪੌਦਿਆਂ ਤੋਂ ਬਣੇ ਰੰਗ ਵਰਤ ਸਕਦੇ ਹਾਂ ਅਮਰੀਕਾ ਦੀ ਭੋਜਨ ਏਜੰਸੀ “ਜਨਰਲੀ ਰੈਕੋਗਨਾਈਜਡ ਐਜ ਸੇਫ” ਦੀ ਤਿਆਰ ਕੀਤੀ ਲਿਸਟ ਵਿੱਚੋਂ ਸਿਰਫ ਓਹੀ ।
ਬਨਾਵਟੀ ਰੰਗ ਵਰਤ ਸਕਦੇ ਹਾਂ ਸਿਰਫ ਓਹੀ ਜਿਨ੍ਹਾ ਵਿੱਚ ਟੌਕਸਿਕ ਨਾ ਹੋਵੇ ਤੇ ਓਹ (ੌਓਛਧ) ਤੋਂ ਮਾਨਤਾ ਪ੍ਰਾਪਤ ਹੋਣ ।
ਐਨਜਾਈਮ ਵਰਤ ਸਕਦੇ ਹਾਂ
ਫਲੋ ਏਜੰਟ (ਢਲੋਾ ੳਗੲਨਟਸ) ਵਰਤ ਸਕਦੇ ਹਾਂ ਸਿਰਫ ਓਹੀ ਜਿਹਡ਼ੇ ਕੁਦਰਤੀ ਸਰੋਤਾਂ ਤੋਂ ਬਣੇ ਹੋਣ ।
ਹਾਈਡਰੋਜਨ ਪਰਆਕਸਾਈਡ ਵਰਤ ਸਕਦੇ ਹਾਂ
ਲੋਹਾ ਵਰਤ ਸਕਦੇ ਹਾਂ
ਨਿਟਿੰਗ ਤੇਲ ਵਰਤ ਸਕਦੇ ਹਾਂ ਸਿਰਫ ਓਹੀ ਜਿਹਡ਼ਾ ਪਾਣੀ ਵਿੱਚ ਘੁਲਣਸੀਲ ਹੋਵੇ ।
ਖਣਿਜ (ੰਨਿੲਦ ਮਨਿੲਰੳਲਸ) ਵਰਤ ਸਕਦੇ ਹਾਂ
ਨਾਈਟਰੋਜਨ ਵਰਤ ਸਕਦੇ ਹਾਂ
ਔਕਜਲਿਕ ਐਸਿਡ ਵਰਤ ਸਕਦੇ ਹਾਂ
ਓਜੋਨ ਵਰਤ ਸਕਦੇ ਹਾਂ ਜਦੋਂ ਪਾਣੀ ਵੱਚੋਂ ਕੱਢਣਾ ਹੋਵੇ ।
ਸੀਣ ਵਾਲ਼ਾ ਧਾਗਾ ਵਰਤ ਸਕਦੇ ਹਾਂ ਚੰਗਾ ਹੋਵੇ ਜੇ ਕਾਟਨ ਦਾ ਧਾਗਾ ਹੋਵੇ ।
ਸਾਬਣ ਵਰਤ ਸਕਦੇ ਹਾਂ ਅਮੋਨੀਅਮ ਸਾਬਣ ਨਹੀਂ ਵਰਤ ਸਕਦੇ
ਸੋਡਾ ਐਸ ਵਰਤ ਸਕਦੇ ਹਾਂ
ਸੋਡੀਅਮ ਸੀਲੀਕੇਟ ਵਰਤ ਸਕਦੇ ਹਾਂ
ਸ਼ੌਫਟਨਰ(ਸ਼ੋਡਟੲਨੲਰਸ, ਡੳਟਟੇ ੳਚਦਿਸ ੳਨਦ ਟਹੲਰਿ ੲਸਟੲਰਸ) ਵਰਤ ਸਕਦੇ ਹਾਂ
ਸ਼ੌਫਟਨਰ(ਸ਼ੋਡਟੲਨੲਰਸ, ਪੋਲੇ ੲਟਹੇਲੲਨੲ) ਵਰਤ ਸਕਦੇ ਹਾਂ ਸਿਰਫ ਓਹੀ ਜਿਹਡ਼ੇ ਕੁਦਰਤੀ ਸਰੋਤਾਂ ਤੋਂ ਬਣੇ ਹੋਣ ।
ਗੂੰਦ (ਸ਼ਟੳਰਚਹ) ਵਰਤ ਸਕਦੇ ਹਾਂ ਸਿਰਫ ਪੌਦਿਆਂ ਤੋਂ ਤਿਆਰ ਕੀਤੀ ਹੋਵੇ ।
ਸਰਫੈਕਟੈਂਟ (ਸ਼ੁਰਡੳਚਟੳਨਟਸ) ਵਰਤ ਸਕਦੇ ਹਾਂ ਇਮਲਸੀਫਾਈਏਬਲ ਅਤੇ ਨਸਟ ਹੋ ਸਕਣ ਵਾਲ਼ਾ । ਐਲਕਾਈਲ ਫਿਨੋਲ ਇਥੋਕਸੀਲੇਟ ਜਾਂ ਪੈਟਰੌਲੀਅਮ ਬੇਸਡ ਮੈਟੀਰੀਅਲ ਨਹੀਂ ਵਰਤ ਸਰਦੇ ।
ਟੈਨਿਕ ਐਸਿਡ ਵਰਤ ਸਕਦੇ ਹਾਂ
ਟਾਰਟਿਕ ਐਸਿਡ ਵਰਤ ਸਕਦੇ ਹਾਂ
ਟਿਨ ਵਰਤ ਸਕਦੇ ਹਾਂ
ਵੀਵਿੰਗ ਤੇਲ ਵਰਤ ਸਕਦੇ ਹਾਂ ਸਿਰਫ ਓਹੀ ਜਿਹਡ਼ਾ ਪਾਣੀ ਵਿੱਚ ਘੁਲਣਸੀਲ ਹੋਵੇ ।
ਧਾਗੇ ਦੀ ਗੂੰਦ ਵਰਤ ਸਕਦੇ ਹਾਂ ਸਿਰਫ ਪੌਦਿਆਂ ਤੋਂ ਤਿਆਰ ਕੀਤੀ ਹੋਵੇ ।

ਅਜਿਹੇ ਕੈਮੀਕਲ ਜੋ ਔਰਗੈਨਿਕ ਲਈ ਨਹੀਂ ਵਰਤ ਸਕਦੇ
ਕੈਮੀਕਲ ਦਾ ਨਾਮ ਨਹੀਂ ਵਰਤ ਸਕਦੇ ਸਾਵਧਾਨੀਆਂ
ਔਯ ਨਹੀਂ ਵਰਤ ਸਕਦੇ ਉਹ ਸਾਰੇ ਜਿਹਡ਼ੇ ਇਸ ਨੂੰ ਬਣਾਉਣ ਵਿੱਚ ਸਹਾਇਕ ਹੋਣ ।
ਐਲਕਾਈਲ ਫੀਨੋਲ ਇਥੋਕਸੀਲੇਟ ਨਹੀਂ ਵਰਤ ਸਕਦੇ
ਸੌਲਵੈਂਟ ਨਹੀਂ ਵਰਤ ਸਕਦੇ
ਕਲੋਰੀਨ ਤੇ ਕਲੋਰੀਨੇਟਿਡ ਕੰਮਪਾਊਂਡ ਨਹੀਂ ਵਰਤ ਸਕਦੇ ਸਮੇਤ ਔਰਗੈਨੋ ਕਲੋਰਾਈਡ ਕੈਰੀਅਰ ।
ਫਲੋ ਏਜੰਟ ਨਹੀਂ ਵਰਤ ਸਕਦੇ ਸਨਥੈਟਿਕ ਰੂਪ ।
ਫਲੋਰੋਕਾਰਬਨ ਨਹੀਂ ਵਰਤ ਸਕਦੇ
ਫਾਰਮੈਲਡੀਹਾਈਡ(ਢੋਰਮੳਲਦੲਹੇਦੲ) ਨਹੀਂ ਵਰਤ ਸਕਦੇ
ਫੰਗਸਨਲ ਕੈਮੀਕਲ ਫ਼ਨਿਸ (ਢੁਨਚਟੋਿਨੳਲ ਚਹੲਮਚਿੳਲ ਡਨਿਸਿਹੲਸ) ਨਹੀਂ ਵਰਤ ਸਕਦੇ
ਹੈਲੋਜਨਰੇਟਿਡ ਕੰਮਪਾਊਂਡ (੍ਹੳਲੋਗੲਨੳਟੲਦ ਚੋਮਪੋੁਨਦਸ) ਨਹੀਂ ਵਰਤ ਸਕਦੇ
ਭਾਰੀ ਧਾਤਾਂ ਨਹੀਂ ਵਰਤ ਸਕਦੇ ਦੇਖੋ (ਓਠਅਧ )ਐਗਰੀਮੈਂਟ ।
ਆਇਓਨਾਈਜ਼ਿੰਗ ਰੈਡੀਏਸ਼ਨ ਨਹੀਂ ਵਰਤ ਸਕਦੇ
ਪੈਸਟੀਸਾਈਡ ਸਨਥੈਟਿਕ ਨਹੀਂ ਵਰਤ ਸਕਦੇ
ਅਮੋਨੀਅਮ ਕੰਮਪਾਊਂਡ ਨਹੀਂ ਵਰਤ ਸਕਦੇ
ਸਿਲੀਕੋਨ ਨਹੀਂ ਵਰਤ ਸਕਦੇ

ਕੱਪਡ਼ਿਆਂ ਨੂੰ ਬਣਾਉਣ ਤੋਂ ਬਾਅਦ ਉਹਨਾਂ ਤੋਂ ਸਿੱਧੀਆ ਹੀ ਕਮੀਜਾ ਪੈਂਟਾਂ ਜਾਂ ਟੀ ਸਰਟਾਂ ਨਹੀ ਬਣ ਸਕਦੀਆਂ ਨਾ ਹੀ ਉਹਨਾਂ ਨੂੰ ਸਿੱਧਾ ਹੀ ਰੰਗ ਸਕਦੇ ਹਾਂ । ਅਜਿਹਾ ਕਰਨ ਨਾਲ਼ ਕੱਪਡ਼ੇ ਵਿੱਚ ਡੱਬ ਪੈ ਜਾਣਗੇ ਕਿਉਂਕਿ ਉਸ ਵਿੱਚ ਗੂੰਦ (ਮਾਵਾ) ਅਤੇ ਹੋਰ ਬਹੁਤ ਸਾਰੀਆਂ ਅਸੁੱਧੀਆਂ ਹੁੰਦੀਆ ਹਨ। ਕੱਪਡ਼ੇ ਨੂੰ ਬਣਾਉਣ ਤੋਂ ਬਾਅਦ ਉਸ ਵਿਚਲੇ ਮਾਵੇ, ਚਿਕਨਾਈ ਨੂੰ ਕੱਢਣਾ ਪੈਂਦਾ ਹੈ । ਉਸ ਤੋਂ ਬਾਅਦ ਹੀ ਰੰਗਾਈ ਹੋ ਸਕਦੀ ਹੈ । ਕੱਪਡ਼ਿਆਂ ਉਤੇ ਮਹੀਨ ਰੇਸ਼ੇ (੍ਹੳਰਨਿੲਸਸ) ਹੁੰਦੇ ਹਨ ਉਹਨਂਾਂ ਨੂੰ ਖਤਮ ਕਰਨਾਂ ਪੈਂਦਾ ਤਾਂ ਜੋ ਕੱਪਡ਼ਿਆਂ ਦੀ ਦਿੱਖ ਨੂੰ ਸੁੰਦਰ ਬਣਾਇਆ ਜਾ ਸਕੇ । ਪ੍ਰੋਸੈਸਿੰਗ ਕਰਨ ਦੇ ਦੋ ਤਰੀਕੇ ਹਨ । ਪਹਿਲਾ ਤਰੀਕਾ ਹੈ ਐਨਜਾਈਮ ਨੂੰ ਖਤਰਨਾਕ ਕੈਮੀਕਲ ਦੀ ਜਗ੍ਹਾ ਤੇ ਵਰਤਣਾ । ਦੂਸਰਾ ਖਤਰਨਾਕ ਕੈਮੀਕਲਾਂ ਦੀ ਜਗ੍ਹਾ ਈਕੋ ਫਰੈਂਡਲੀ ਕੈਮੀਕਲਾਂ ਨੂੰ ਵਰਤੋਂ ਵਿੱਚ ਲਿਆਉਣਾ ਜੋ ਉਪਰ ਦੱਸੇ ਹਨ । 
ਐਨਜਾਈਮ ਪ੍ਰੋਟੀਨ ਅਣੂ ਹੁੰਦੇ ਹਨ, ਇਹ ਅਮੀਨੋ ਐਸਿਡ ਦੀ ਲਡ਼ੀ ਵਿੱਚ ਆਉਦੇ ਹਨ । ਐਨਜਾਈਮ ਇੱਕ ਕਿਸਮ ਦਾ ਜਿੰਦਾ ਅਣੂ ਹੈ । ਇਹ ਆਪਣਾ ਕੋਈ ਵੀ ਖਤਰਨਾਕ ਪ੍ਰਭਾਵ ਨਹੀਂ ਛੱਡਦਾ ਇਸ ਦਾ ਕੰਮ ਸਿਰਫ ਖਾਣਾ ਹੁੰਦਾ ਹੈ । ਇਸ ਦਾ ਜੀਵਨ ਚੱਕਰ ਵੀ ਬਹੁਤ ਘੱਟ ਹੁੰਦਾ ਹੈ । ਜਿਵੇਂ ਮਨੁੱਖ ਰੋਟੀ ਖਾਂਦਾ ਹੈ, ਮੱਝਾਂ ਘਾਹ ਖਾਂਦੀਆਂ ਹਨ, ਸ਼ੇਰ ਜਾਨਵਰਾਂ ਨੂੰ ਮਾਰ ਕੇ ਖਾਂਦਾ ਹੈ ਹਰੇਕ ਦੀ ਆਪਣੀ ਵੱਖੋ ਵੱਖਰੀ ਖੁਰਾਕ ਹੁੰਦੀ ਹੈ, ਠੀਕ ਇਸੇ ਤਰ੍ਹਾਂ ਵੱਖੋ-ਵੱਖਰੇ ਐਨਜਾਈਮਾਂ ਦੀ ਵੱਖੋ-ਵੱਖਰੀ ਖੁਰਾਕ ਹੁੰਦੀ ਹੈ । ਵਧੀਆ ਨਤੀਜੇ ਲੈਣ ਲਈ ਅਲੱਗ-ਅਲੱਗ ਤਰ੍ਹਾਂ ਦੇ ਐਨਜਾਈਮਾਂ ਨੂੰ ਵਰਤਿਆ ਜਾਂਦਾ ਹੈ । ਇਹ ਕੁੱਝ ਦਹੀ ਜਮਾਉਣ ਜਿਹਾ ਹੈ, ਜਿਵੇਂ ਸਰਦੀਆਂ ਵਿੱਚ ਦਹੀ ਜਮਾਉਣ ਲਈ ਦੁੱਧ ਨੂੰ ਜਾਗ ਲਗਾ ਕੇ ਆਟੇ ਦੇ ਪੀਪੇ ਵਿੱਚ ਜਾਂ ਕਿਸੇ ਗਰਮ ਜਗ੍ਹਾ ਤੇ ਰੱਖਣਾ ਪੈਦਾ ਹੈ ਤਾਂ ਜੋ ਐਨਜਾਈਮ ਐਕਟੀਵੇਟ ਹੋ ਸਕਣ ਤੇ ਦੁੱਧ ਤੋਂ ਦਹੀ ਬਣ ਸਕੇ । ਫ੍ਹ ਸਕੇਲ 0 ਤੋਂ 14 ਤੱਕ ਹੁੰਦਾ ਹੈ । 0 ਤੋਂ 7 ਤੱਕ ਐਸਡਿਕ ਘੋਲ਼ ਅਤੇ 7 ਤੋਂ 14 ਫ੍ਹ ਤੱਕ ਅਲਕਲੀ ਘੋਲ਼ ਮੰਨਦੇ ਹਾਂ । 7 ਫ੍ਹ ਨਿਊਟਲ ਹੁੰਦਾ ਹੈ ਨਾ ਐਸਡਿਕ ਨਾ ਖਾਰਾ ਜਾਂ ਉਦਾਸੀਨ ਵੀ ਆਖਦੇ ਹਾਂ । ਐਨਜਾਈਮ (6 ਤੋਂ 8 ਫ੍ਹ) ਤੱਕ ਅਤੇ ਜਦੋਂ ਉਸ ਨੂੰ ਜਿੰਦਾ ਰਹਿਣ ਦੇ ਅਨੂਕੂਲ ਹਾਲਤਾਂ ਮਿਲ਼ਦੀਆਂ ਹਨ ਤਾਂ ਉਹ ਐਕਟੀਵੇਟ ਹੋ ਜਾਂਦਾ ਹੈ । 
ਅਮਾਈਲੇਸ ਨਾਮਕ ਐਨਜਾਈਮ ਦੀ ਮੁੱਖ ਕੁਰਾਕ ਮਾਂਜਾ ਹੁੰਦਾ ਹੈ, ਉਹ ਕੱਪਡ਼ਿਆਂ ਵਿਚਲੇ ਮਾਂਜੇ (ਸਟੳਰਚਹ) ਨੂੰ ਖਾ ਜਾਂਦਾ ਹੈ । ਗੂੰਦ ਨੂੰ ਕੱਢਣ ਲਈ ਇਸੇ ਐਨਜਾਈਮ ਨੂੰ ਵਰਤਦੇ ਹਾਂ । ਸੈਲੂਲੇਸ ਨਾਮਕ ਐਨਜਾਈਮ ਕੱਪਡ਼ਿਆਂ ਉਪਰਲੇ ਰੂੰਏ ਨੂੰ ਖਾਂਦਾ ਹੈ । ਇਸ ਦੀ ਵਰਤੋਂ ਨਾਲ਼ ਕੱਪਡ਼ਿਆਂ ਦੀ ਉਪਰਲੀ ਸਤਹ ਸਾਫ ਹੋ ਜਾਂਦੀ ਹੈ, ਇਸ ਨੂੰ ਬਾਇਓਵਾਸ਼ ਵੀ ਆਖਦੇ ਹਾਂ । ਪੈਕਟੀਮੇਸ ਨਾਮਕ ਐਨਜਾਈਮ ਦੀ ਖੁਰਾਕ ਕੱਪਡ਼ਿਆਂ ਵਿਚਲੀਆਂ ਅਸੁੱਧੀਆਂ ਜਾਂ ਚਿਕਨਾਈ ਹੁੰਦੀ ਹੈ । ਹਾਈਡਰੋ ਪਰਆਕਸਾਈਡ ਦੀ ਵਰਤੋਂ ਕੱਪਡ਼ਿਆਂ ਨੂੰ ਚਿੱਟਾ ਕੱਢਣ ਲਈ ਕਰਦੇ ਹਾਂ । ਹਾਈਡਰੋ ਪਰਆਕਸਾਈਡ ਕੱਪਡ਼ਿਆਂ ਨੂੰ ਧੋਣ ਤੋਂ ਬਾਅਦ ਵੀ ਨਹੀਂ ਜਾਂਦਾ । ਇਸ ਨੂੰ ਖਤਮ ਕਰਨ ਲਈ ਕੈਟਾਲੇਸ ਨਾਮਕ ਐਨਜਾਈਮ ਨੂੰ ਵਰਤਦੇ ਹਾਂ । ਕੈਟਾਲੇਸ ਨਾਮਕ ਐਨਜਾਈਮ ਦੀ ਮੁੱਖ ਖੁਰਾਕ ਹਾਈਡਰੋ ਪਰਆਕਸਾਈਡ ਹੁੰਦੀ ਹੈ । ਮਨੁੱਖ ਦੁਆਰਾ ਤਿਆਰ ਕੀਤੇ ਰੇਸ਼ੇ ਪੋਲਿਸਟਰ ਵਿੱਚ ਪਾਣੀ ਸੋਖਣ ਦੀ ਸਮਰੱਥਾ ਘੱਟ ਹੁੰਦੀ ਹੈ, ਉਸ ਦੀ ਪਾਣੀ ਸੋਖਣ ਦੀ ਤਾਕਤ ਨੂੰ ਲਾਈਪੇਸ ਨਾਮਕ ਐਨਜਾਈਮ ਵਧਾ ਦਿੰਦਾ ਹੈ । ਉਹ ਪੋਲਿਸਟਰ ਵਿਚਲੀ ਅਸੁੱਧੀਆਂ ਨੂੰ ਖਾ ਜਾਂਦਾ ਹੈ । ਲਾਈਪੇਸ ਨਾਮਕ ਐਨਜਾਈਮ ਉਸ ਵਿੱਚ ਮਹੀਨ-ਮਹੀਨ ਛੇਕ ਕਰ ਦਿੰਦਾ ਹੈ ਜਿਸ ਨਾਲ਼ ਪੌਲਿਸਟਰ ਦੀ ਪਾਣੀ ਸੋਖਣ ਦੀ ਸਮਰੱਥਾ ਵੱਧ ਜਾਂਦੀ ਹੈ ।
ਅੱਜ ਕੱਲ੍ਹ ਅਸੀਂ ਖਤਰਨਾਕ ਕੈਮੀਕਲਾਂ ਦੀ ਵਰਤੋਂ ਬਹੁਤ ਵਧਾ ਦਿਤੀ ਹੈ, ਇਸ ਨਾਲ਼ ਆਮ ਆਦਮੀ, ਆਉਣ ਵਾਲ਼ੀਆਂ ਨਸਲਾਂ ਤੇ ਅੰਤ ਧਰਤੀ ਤੇ ਮਨੁੱਖ ਦੀ ਹੋਂਦ ਲਈ ਖਤਰਾ ਹੋ ਗਿਆ ਹੈ । ਅਗਰ ਅਸੀਂ “ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ” ਨੂੰ ਬਚਾਉਣਾ ਹੈ ਤਾਂ ਕੁਦਰਤੀ ਤੇ ਨਵੀਨੀਕਰਣ ਵਾਲ਼ੇ ਸਰੋਤਾਂ ਨੂੰ ਵਰਤਣ ਦੀ ਜਰੂਰਤ ਹੈ । ਔਰਗੈਨਿਕ ਕਾਟਨ ਵੀ ਇਸੇ ਲਡ਼ੀ ਦਾ ਅਹਿਮ ਹਿੱਸਾ ਹੈ । ਰੰਗਾਈ ਫੈਕਟਰੀਆਂ ਦਾ ਗੰਦਾ ਤੇ ਜਹਿਰੀਲਾ ਪਾਣੀ ਵਾਤਾਵਰਣ ਨੂੰ ਪ੍ਰਦੂਸਿਤ ਕਰਦਾ ਹੈ । ਜਦੋਂ ਅਸੀਂ ਖਤਰਨਾਕ ਕੈਮੀਕਲਾਂ ਦੀ ਜਗ੍ਹਾ ਹਾਰਮਫੁਲ ਕੈਮੀਕਲ ਵਰਤਾਗੇ ਜਿਸ ਨਾਲ਼ ਸਾਡਾ ਪਾਣੀ ਜਿਆਦਾ ਗੰਦਾ (ਪਲੂਟਿਡ) ਨਹੀਂ ਹੋਵੇਗਾ । ਇਸ ਦੁਆਰਾ ਕੈਂਸਰ ਵਰਗੀਆਂ ਭਿਆਨਿਕ ਬਿਮਾਰੀਆਂ ਤੇ ਸਹਿਜੇ ਹੀ ਕਾਬੂ ਪਾ ਸਕਦੇ ਹਾਂ ।
ਇਹ ਨਾ ਕੇਵਲ ਸਾਡੇ ਸਹੀਰ ਵਾਸਤੇ ਹੀ ਵਧੀਆ ਹਨ ਸਗੋਂ ਸਾਡੇ ਵਾਤਾਵਰਣ ਅੰਤ ਧਰਤੀ ਦੇ ਭਵਿੱਖ ਲਈ ਵੀ ਵਧੀਆ ਹਨ । ਇਹ ਲੋਕਾਂ ਦੀ ਸਿਹਤ ਤੇ ਆਰਾਮ ਲਈ ਜਰੂਰੀ ਹਨ, ਖਾਸਕਰ ਉਹਨਾਂ ਲੋਕਾਂ ਲਈ ਜਿਹਡ਼ੇ ਮਰੀਜ ਨੇ ਐਲਰਜੀ ਦੇ, ਐਸਥਮਾ ਤਾਂ ਜੋ ਉਹ ਕੁਦਰਤੀ ਸੁੱਧਤਾ ਤੇ ਆਰਾਮ, ਬਿਨਾ ਕਿਸੇ ਨੁਕਸਾਨ ਦੇ ਮਾਣ ਸਕਣ । ਰੀਸਰਚ ਵਿਚ ਇਹ ਮੰਨਿਆ ਗਿਆ ਹੈ ਜੋ ਵਸਤੂ ਕਿਸੇ ਕਿਸੇ ਇੱਕ ਸਵਸਥ ਜਵਾਨ ਲਈ ਖਤਰਨਾਕ ਮੰਨੀ ਜਾਂਦੀ ਹੈ, ਓਹੀ ਬੱਚਿਆਂ ਲਈ ਪੰਜ ਗੁਣਾ ਵੱਧ ਖਤਰਨਾਕ ਹੁੰਦੀ ਹੈ । ਇਹ ਪ੍ਰਦੂਸਣ ਕੇਵਲ ਹਵਾ ਪਾਣੀ ਤੇ ਧਰਤੀ ਨੂੰ ਹੀ ਪ੍ਰਦੂਸਿਤ ਨਹੀਂ ਕਰਦੇ, ਸਗੋਂ ਆਉਣ ਵਾਲ਼ੀਆਂ ਨਸਲਾਂ ਨੂੰ ਵੀ ਖਤਰੇ ਵਿੱਚ ਪਾ ਦਿੰਦੇ ਹਨ । ਰਵਾਇਤੀ ਕਾਟਨ ਦੀ ਖੇਤੀ ਰਾਹੀ ਨਾਂ ਕੇਵਲ ਅਸੀਂ ਆਪਣਾ ਆਪ ਖਰਾਬ ਕਰ ਰਹੇ ਹਾਂ ਬਲਕਿ ਆਉਣ ਵਾਲੀਆਂ ਨਸਲਾਂ ਦੇ ਵੀ ਗੁਨਾਹਗਾਰ ਬਣਦੇ ਜਾ ਰਹੇ ਹਾਂ । ਵਲਡ ਹੈਲਥ ਔਰਗੇਨਾਈਜ ਦੀ ਇਕ ਰੀਪੋਰਟ ਮੁਤਾਬਿਕ ਖੇਤੀ ਦੇ ਪੈਸਟੀਸਾਈਡ ਨਾਲ਼ ਲੱਗਭੱਗ ਦੋ ਲੱਖ ਮੌਤਾਂ ਹੋ ਚੁੱਕੀਆਂ ਹਨ । ਤਿੰਨ ਲੱਖ ਦੇ ਕਰੀਬ ਅਜਿਹੀ ਸਥਿਤੀ ਵਿੱਚ ਪਹੁੰਚ ਗਏ ਹਨ ਜੋ ਕਦੇ ਵੀ ਠੀਕ ਨਹੀਂ ਹੋ ਸਕਦੇ । ਮੇਰੇ ਖਿਆਲ ਅਨੁਸਾਰ ਇਹਨਾਂ ਖਤਰਿਆਂ ਨੂੰ ਦੇਖਦੇ ਹੋਏ ਹੁਣ ਸਾਡੇ ਜਾਗਣ ਦਾ ਟਾਈਮ ਆ ਗਿਆ ਹੈ । ਜੇ ਹੁਣ ਨਹੀਂ ਤਾਂ ਕਦੇ ਵੀ ਨਹੀਂ।
--ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ.(9872099100) jaankaari 

No comments: