Wednesday, June 08, 2011

ਭਰਮ ਭੁਲੇਖੇ ਅਤੇ ਹਕੀਕਤਾਂ

Update : June 17, 2011 at 13:48
ਯੋਗ ਸਾਧਨਾ ਕਰਨ ਵਾਲਿਆਂ ਬਾਰੇ ਆਮ ਲੋਕਾਂ ਦੇ ਮਨਾਂ ਵਿੱਚ ਅਕਸਰ ਬਹੁਤ ਹੀ ਉੱਚਾ ਦਰਜਾ ਹੁੰਦਾ ਹੈ. ਲੋਕਾਂ ਨੂੰ ਲੱਗਦਾ ਹੈ ਕਿ ਓਹ ਕਈ ਤਰਾਂ ਦੀਆਂ ਦੈਵੀ ਸ਼ਕਤੀਆਂ ਦੇ ਮਾਲਿਕ ਹੁੰਦੇ ਹਨ. ਉਹਨਾਂ ਕੋਲ ਸੁਪਰ ਨੈਚੁਰਲ ਤਾਕਤਾਂ ਹੁੰਦੀਆਂ ਹਨ. ਓਹ ਹਵਾ ਵਿੱਚ ਉਡ਼ ਸਕਦੇ ਹਨ. ਓਹ ਪਾਣੀ ਤੇ ਤੁਰ ਸਕਦੇ ਹਨ. ਓਹ ਮਨ ਦੀ ਗੱਲ ਦੂਰ ਬੈਠ ਕੇ ਵੀ ਜਾਂ ਸਕਦੇ ਹਨ ਅਤੇ ਕਿਸੇ ਵੀ ਤਰਾਂ ਦੇ ਦੁੱਖ ਜਾਂ ਸੰਕਟ ਨੂੰ  ਪਲਾਂ ਛਿਣਾਂ ਵਿੱਚ ਹੀ ਦੂਰ ਕਰ ਸਕਦੇ ਹਨ. ਇਹਨਾਂ ਆਸਾਨ ਉਮੀਦਾਂ ਕਾਰਣ ਕਈ ਵਾਰ ਲੋਕ ਆਪਣਾ ਸਭ ਕੁਝ ਲੂਟਾ ਵੀ ਬੈਠਦੇ ਹਨ. ਇਹਨਾਂ ਭਰਮ ਭੁਲੇਖਿਆਂ ਵਿੱਚ ਜੀ ਰਹੇ ਲੋਕਾਂ ਨਾਲ ਕੀ ਕੀ ਹੁੰਦਾ ਹੈ ਇਸਦੀਆਂ ਖਬਰਾਂ ਕਈ ਵਾਰ ਮੀਡੀਆ ਵਿੱਚ ਵੀ ਆ ਚੁੱਕੀਆਂ ਹਨ. ਇਹਨਾਂ ਸ਼ਕਤੀਆਂ ਦੀ ਹਕੀਕਤ ਅਸਲ ਵਿੱਚ ਕਿ ਹੁੰਦੀ ਹੈ ਇਸਦਾ ਖੁਲਾਸਾ ਤਰਕਸ਼ੀਲ ਸੋਸਾਇਟੀ ਨਾਲ ਜੁੜੇ ਲੋਕ ਕਈ ਵਾਰ ਕਰ ਚੁੱਕੇ ਹਨ. ਇਸਦੇ ਬਾਵਜੂਦ ਇਹਨਾਂ ਬਿਆਨ ਅਤੇ ਡੇਰਿਆਂ ਦੀ ਸ਼ਾਨੋ ਸ਼ੌਕਤ ਵਿੱਚ ਕਦੇ ਕੋਈ ਕਮੀ ਨਹੀਂ ਆਈ. ਇਸਦੇ ਵੀ ਕਈ ਕਾਰਣ ਹਨ ਜਿਹਨਾਂ ਬਾਰੇ ਜਲਦੀ ਹੀ ਵਿਸਥਾਰ ਵਿੱਚ ਚਰਚਾ ਕੀਤੀ ਜਾਵੇਗੀ ਫਿਲਹਾਲ ਅਸੀਂ ਗੱਲ ਕਰ ਰਹੇ ਹਾਂ ਭੁੱਖ ਹੜਤਾਲਾਂ ਰਾਹੀਂ ਸੰਘਰਸ਼ ਦੀ.
ਜਗ ਬਾਣੀ ਦਾ ਸੰਪਾਦਕੀ ਲੇਖ 
ਯੋਗ ਸਾਧਨਾ ਨਾਲ ਸਰੀਰ ਦੇ ਕਈ ਅੰਗ ਸਾਧੇ ਜਾਂਦੇ ਹਨ.  ਲੰਮੇ ਸਮੇਂ ਤੱਕ ਅੰਨ ਜਾਂ ਪਾਣੀ ਬਿਨਾ ਰਹਿ ਲੈਣਾ ਇਹਨਾਂ ਲੋਕਾਂ ਲਈ ਕਿਸੇ ਆਮ ਇਨਸਾਨ ਦੇ ਮੁਕਾਬਲੇ ਬਹੁਤ ਹੀ ਸਹਿਜ ਹੁੰਦਾ ਹਿਉ. ਥੋਹੜੇ ਜਿਹੇ ਅਭਿਆਸ ਨਾਲ ਇਸ ਕ੍ਰਿਸ਼ਮੇ ਨੂੰ ਕੋਈ ਵੀ ਦੇਖ ਸਕਦਾ ਹੈ. ਜਦੋਂ ਬਾਬਾ ਰਾਮਦੇਵ ਸੰਘਰਸ਼ ਸ਼ੁਰੂ ਹੁੰਦਿਆਂ ਸਾਰ ਹੀ ਰਾਮ ਲੀਲਾ ਮੈਦਾਨ ਤੋਂ ਹਟਾ ਦਿੱਤੇ ਗਾਏ ਤਾਂ ਉਹਨਾਂ ਦੇ ਸ਼ਰਧਾਲੂਆਂ ਨੂੰ ਬਹੁਤ ਧੱਕਾ ਵੱਜਿਆ. ਆਮ ਲੋਕ ਤਾਂ ਕਿਸੇ ਕ੍ਰਿਸ਼ਮੇ ਦੀ ਉਡੀ ਕ ਵਿੱਚ ਸਨ.ਉਸਤੋਂ ਬਾਅਦ ਹਫਤੇ ਕੁ ਤੱਕ ਚੱਲੀ ਭੁੱਖ ਹੜਤਾਲ ਦੌਰਾਨ ਵੀ ਬਾਬਾ ਰਾਮਦੇਵ ਦੀ ਹਾਲਤ ਬਹੁਤ ਛੇਤੀ ਵਿਗੜ ਗਈ. ਇਸ ਸਾਰੇ ਘਟਨਾਕ੍ਰਮ ਤੇ  ਉਘੇ ਸ਼ਾਇਰ ਡਾਕਟਰ ਲੋਕ ਰਾਜ ਬਹੁਤ ਹੀ ਸਲੀਕੇ ਵਾਲੇ ਅੰਦਾਜ਼ ਵਿੱਚ ਇੱਕ ਕਵੀ ਰਚਨਾ ਪੋਸਟ ਕੀਤੀ ਜੋ ਬਹੁਤ ਤਿੱਖੀ ਵੀ ਹੈ. ਲਓ ਤੁਸੀਂ ਵੀ ਪੜ੍ਹੋ 
ਡਾਕਟਰ ਲੋਕ ਰਾਜ
ਆਰੀ ਆਰੀ ਆਰੀ
ਰਾਮ ਦੇਵ ਬਾਬੇ ਨੇ
ਛਾਲ ਮੰਚ ਤੋਂ ਮਾਰੀ
ਹਡੀਆਂ ਤੁੜਾ ਬੈਠੀ
ਭਗਤਨੀ ਇੱਕ ਵਿਚਾਰੀ
ਥੱਲੇ ਆ ਗਈ ਬਾਬੇ ਦੇ
ਉੱਤੋਂ ਡਾਂਗ ਪੁਲਸ ਨੇ ਮਾਰੀ
ਲੁਕਿਆ ਜਨਾਨੀਆਂ ਵਿਚ
ਉਂਝ ਸੀ ਵੱਡਾ ਬ੍ਰਹਮਚਾਰੀ
ਬੁੜ੍ਹੀ ਬਣ ਭੱਜ ਦੌੜਿਆ
ਜਦੋਂ ਆਈ ਲੜਨ ਦੀ ਬਾਰੀ
ਐਹੋ ਜਹੇ ਬਾਬਿਆਂ ਨੇ
ਮੱਤ ਸਾਰੇ ਦੇਸ਼ ਦੀ ਮਾਰੀ
ਏਹੋ ਜਿਹਾ ਹੋਰ ਵੀ ਬਹੁਤ ਕੁਝ ਲਿਖਿਆ ਗਿਆ. ਪਤੰਜਲੀ ਯੋਗ ਪੀਠ ਵੱਲੋਂ ਯੋਗ ਸਾਧਨਾ ਸਿਖਾਉਣ ਵਾਲੇ ਕਈ ਟੀਚਰਾਂ ਨੂੰ ਲੋਕ ਅਕਸਰ ਅਜਿਹੇ ਸੁਆਲ ਵੀ ਪੁਛ ਰਹੇ ਹਨ ਕਿ ਆਖਿਰ ਏਨੀ ਜਲਦੀ ਬਸ ਕਿਓਂ ਹੋ ਗਈ ?  ਇਸ ਏਨੀ ਜਲਦੇ ਹੋਈ ਬਸ ਨੇ ਬਾਬਾ ਰਾਮਦੇਵ ਦੇ ਯੋਗ ਬ੍ਰਾਂਡ ਨੂੰ ਵੀ ਸੱਤ ਮਾਰੀ ਹੈ ਅਤੇ ਉਸਦਾ ਝੁਕਾਅ ਹੇਠਾਂ ਵੱਲ ਹੋ ਗਿਆ ਹੈ. ਏਸੇ ਦੌਰਾਨ ਸਵਾਮੀ  ਨਿਗਮਾਨੰਦ ਦੀ ਲੰਮੀ ਭੁੱਖ ਹੜਤਾਲ ਅਤੇ ਫੇਰ ਜ਼ਹਿਰ ਫੈਲ ਜਾਣ ਕਾਰਣ ਹੋਈ ਮੌਤ ਨੇ ਵੀ ਲੋਕਾਂ ਦੇ ਮਨਾਂ  ਵਿੱਚ  ਸਵਾਮੀ ਨਿਗਮਾਨੰਦ ਦੇ ਕੱਦ ਨੂੰ ਹੋਰ ਉੱਚਾ ਉਠਾ ਦਿੱਤਾ ਹੈ. ਇਸ ਸਾਰੇ ਘਟਨਾ ਕ੍ਰਮ ਤੋਂ ਬਾਅਦ ਉਂਗਲੀਆਂ ਭਾਜਪਾ ਵੱਲ ਵੀ ਉਠ ਰਹੀਆਂ ਹਨ ਤੇ ਮੀਡੀਆ ਵੱਲ ਵੀ.ਲੋਕ ਨਾਰਾਜ਼ ਹਨ ਕਿ ਜੇ ਕਾਂਗਰਸ ਪਾਰਟੀ ਨੇ ਦਿੱਲੀ ਵਿੱਚ ਬਾਬਾ ਰਾਮਦੇਵ ਤੇ ਪੁਲਿਸ ਹਮਲਾ ਕਰਾਇਆ ਤਾਂ ਫੇਰ ਸਵਾਮੀ ਨਿਗਮਾ ਨੰਦ ਨੂੰ ਜ਼ਹਿਰ ਦਾ ਟੀਕਾ ਲਵਾਉਣ ਵਾ;ਏ ਕੌਣ ਲੋਕ ਹਨ ? ਲੋਕ ਇਸ ਗੱਲ ਨੂੰ ਲਈ ਕੇ ਵੀ ਰੋਸ ਵਿੱਚ ਹਨ ਕਿ ਬਾਬਾ ਰਾਮਦੇਵ ਦੇ ਕੈੰਪ 'ਚ ਹੁੰਦੀ ਮ੍ਮਾਮੂਲੀ ਤੋਂ ਮਾਮੂਲੀ ਹਰਕਤ ਨੂੰ ਬਹੁਤ ਵੱਡੀ ਖ੍ਗ੍ਬਰ ਬਣਾ ਕੇ ਪੇਸ਼ ਕਰਨ ਵਾਲਾ ਮੀਡੀਆ ਸਵਾਮੀ ਨਿਗਮਾ ਨੰਦ ਤੱਕ ਕਿਓਂ ਨਾ ਪੁੱਜ ਸਕਿਆ ? ਕਬੀਲੇ ਜ਼ਿਕਰ ਹੈ ਕਿ ਸਵਾਮੀ ਨਿਗਮਾ ਨੰਦ ਦੇ ਗੁਰੂ ਸ਼ਿਵਾਨੰਦ ਵੀ ਬਹੁਤ ਹੀ ਮਜਬੂਤ ਆਧਾਰ ਵਾਲੇ ਹਨ. ਉਹਨਾਂ ਨੇ ਰਾਜ ਸਰਕਾਰ ਤੇ ਕਾਫੀ ਤਿੱਖੀ ਟੀਕਾ ਟਿੱਪਣੀ ਕੀਤੀ ਹੈ. ਹੁਣ ਦੇਖਣਾ ਹੈ ਸਵਾਮੀ ਨਿਗਮਾਨੰਦ ਦੀ ਭੇਦ ਭਰੀ ਮੌਤ ਸਿਰਫ ਇੱਕ ਮੌਤ ਹੀ ਰਹਿੰਦੀ ਹੈ ਜਾਂ ਫੇਰ ਉਸਨੂੰ ਇੱਕ ਬਲੀਦਾਨ ਬਣਾ ਕੇ ਕੋਈ ਨਵਾਂ ਅੰਦੋਲਨ ਵੀ ਖੜਾ ਹੁੰਦਾ ਹੈ ਜਾਂ ਨਹੀਂ ? --ਰੈਕਟਰ ਕਥੂਰੀਆ  

No comments: