Thursday, June 02, 2011

ਗੂਗਲ ਇੱਕ ਵਾਰ ਫੇਰ ਚੀਨ ਦੇ ਨਿਸ਼ਾਨੇ ਤੇ ? ਚੀਨ ਵੱਲੋਂ ਦੋਸ਼ਾਂ ਦਾ ਖੰਡਨ

ਸੈਨ ਫ੍ਰਾਸਿੰਸਕੋ ਤੋਂ ਇੱਕ ਚਿੰਤਾ ਜਨਕ ਖਬਰ ਆਈ ਹੈ. ਦੁਨੀਆ ਦੇ ਬਹੁਤ ਵੱਡੇ ਹਿੱਸੇ ਨੂੰ ਈਮੇਲ ਦੀ ਸਹੂਲਤ ਮੁਫਤੋ ਮੁਫ਼ਤ ਮੁਹਈਆ ਕਰਾ ਰਹੀ ਅਮਰੀਕੀ ਕੰਪਨੀ ਗੂਗਲ ਹੁਣ ਫੇਰ ਚੀਨ ਦੇ ਨਿਸ਼ਾਨੇ ਤੇ ਹੈ.ਗੂਗਲ ਦਾ ਕਹਿਣਾ ਹੈ ਕਿ ਉਸਦੇ ਜੀ.ਮੇਲ ਖਾਤਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਇਸ ਮਕਸਦ ਲੈ ਬਾਕਾਇਦਾ ਇੱਕ ਸਾਈਬਰ ਜਾਸੂਸੀ ਮੁਹਿੰਮ ਚਲਾਈ ਜਾ ਰਹੀ ਹੈ.ਗੂਗਲ ਨੇ ਇਹ ਵੀ ਕਿਹਾ ਹੈ ਕਿ ਇੱਸ ਸਾਈਬਰ ਜਾਸੂਸੀ ਮੁਹਿੰਮ ਦਾ ਮੂਲ ਸਰੋਤ ਚੀਨ ਵਿੱਚ ਹੈ. ਗੂਗਲ ਦੀ ਸੁਰਖਿਆ ਟੀਮ  ਦੇ ਡਾਇਰੈਕਟਰ  ਏਰੀਕ ਗ੍ਰਾਸ ਨੇ ਆਪਣੇ ਬਲਾਗ 'ਤੇ ਪਾਈ ਇੱਕ ਵਿਸ਼ੇਸ਼ਪੋਸਟ ਵਿੱਚ ਕਿਹਾ ਹੈ ਕਿ ਹਾਲ ‘ਚ ਹੀ ਸਾਨੂੰ ਇੱਕ ਅਜਿਹੀ ਮੁਹਿੰਮ ਬਾਰੇ ਪਤਾ ਲੱਗਾ ਹੈ ਜੋ ਉਪਯੋਗ ਕਰਨ ਵਾਲਿਆ ਦੇ ਪਾਸਵਰਡ ਚੋਰੀ ਕਰਨ ਲਈ ਚਲਾਈ ਗਈ. ਉਨ੍ਹਾਂ ਨੇ ਆਪਣੇ ਪੋਸਟ ‘ਚ ਲਿਖਿਆ ਹੈ ਕਿ ਇੰਝ ਲੱਗਦਾ ਹੈ ਕਿ ਇੱਸ ਅਭਿਆਣ ਦਾ ਟੀਚਾ ਜੀ-ਮੇਲ ਦੇ ਖਪਤਕਾਰਾਂ ਦੇ ਈ-ਮੇਲ ਦੇ ਸਾਮਾਨ ਦੀ ਨਿਗਰਾਨੀ ਕਰਨਾ ਹੈ ਅਤੇ ਚੋਰੀ ਕੀਤੇ ਗਏ ਪਾਸਵਰਡ ਦੀ ਵਰਤੋਂ ਕਰ ਰਹੇ ਹਨ. ਏਸੇ ਦੌਰਾਨ ਚੀਨ ਨੇ ਗੂਗਲ ਦੇ ਇਹਨਾਂ ਦੋਸ਼ਾਂ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਹੈ.   .
ਗ੍ਰਾਸ ਨੇ ਕਿਹਾ ਹੈ ਕਿ ਲੱਗਦਾ ਹੈ ਕਿ ਇਹ ਮੁਹਿੰਮ ਚੀਨ ਦੇ ਜਿਨਾਨ ਤੋਂ ਚਲਾਈ ਜਾ ਰਹੀ ਹੈ ਅਤੇ ਇਸ ਵਿੱਚ ਗੂਗਲ ਦੀ ਵੈਬ ਆਧਾਰਿਤ ਮੁੱਫਤ ਈ-ਮੇਲ ਸੇਵਾ ਦੇ ਜੀ-ਮੇਲ ਖਾਤਾਧਾਰਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ. ਉਨ੍ਹਾਂ ਨੇ ਕਿਹਾ ਹੈ ਕਿ ਇਸ ,ਮੁਹਿੰਮ ਦੇ ਨਿਸ਼ਾਨੇ ਤੇ ਉੱਘੇ ਅਮਰੀਕੀ ਅਧਿਕਾਰੀ, ਚੀਨੀ ਰਾਜਨੀਤਿਕ ਕਾਰਕੁੰਨ, ਸੈਨਿਕ ਅਧਿਕਾਰੀ, ਪਤੱਰਕਾਰ ਅਤੇ ਖਾਸਤੌਰ ਦੇ ਦੱਖਣ ਕੋਰੀਆ ਸਮੇਤ ਏਸ਼ਿਆਈ ਦੇਸ਼ਾਂ ਦੇ ਅਧਿਕਾਰੀ ਸ਼ਾਮਿਲ ਹਨ.
ਚਿਤ, ਮੈਸ੍ਨ੍ਜ੍ਰ, ਵੀਡੀਓ ਅਤੇ ਈਮੇਲ ਵਰਗੀਆਂ ਕਈ ਤਰਾਂ ਦੀਆਂ ਇੰਨਟਰਨੈਟ ਸਹੂਲਤਾਂ ਪੂਰੀ ਤਰਾਂ ਮੁਫ਼ਤ ਪ੍ਰਦਾਨ ਕਰਨ ਵਾਲੀ ਪ੍ਰਸਿਧ ਕੰਪਨੀ ਕੰਪਨੀ ਗੂਗਲ ਨੇ ਕਿਹਾ ਕਿ ਅਸਲ ਵਿੱਚ ਉਨ੍ਹਾਂ ਦੇ ਕਈ ਜੀਮੇਲ ਖਾਤਿਆਂ ‘ਤੇ ਚੀਨੀ ਹੈਕਰਾ ਦਾ ਹਮਲਾ ਹੋਇਆ ਹੈ. ਕਾਬਿਲੇ ਜ਼ਿਕਰ ਹੈ ਕਿ ਇਹਨਾਂ ਹੈਕਰਾਂ ਨੇ ਜਿਹਨਾਂ ਖਾਤਿਆਂ ‘ਤੇ ਹਮਲਾ ਕੀਤਾ ਹੈ ਉਹ ਜਿਆਦਾਤਰ  ਅਮਰੀਕੀ ਸਰਕਾਰ ਦੇ ਉਘੇ ਅਧਿਕਾਰੀਆਂ ਅਤੇ ਫੌਜੀ ਕਰਮਚਾਰੀਆਂ ਦੇ ਹਨ.
ਗੂਗਲ ਨੇ ਇਹ ਵੀ ਕਿਹਾ ਹੈ ਕਿ ਸੁਰੱਖਿਆ ਵਿਵਸਥਾ ਅਤੇ ਹਮਲਿਆਂ ਨੂੰ ਫਡ਼ਨ ਵਾਲੇ ਸਿਸਟਮ ਰਾਂਹੀ ਅਸੀਂ ਹਾਲ ਵਿਚ ਹੀ ਇਕ ਅਜਿਹੀ ਮੁਹਿੰਮ ਦਾ ਪਰਦਾਫਾਸ਼ ਕੀਤਾ ਹੈ, ਜਿਸ ਰਾਂਹੀ ਜੀ ਮੇਲ ਵਰਤਣ ਵਾਲਿਆਂ ਦਾ ਪਾਸਵਰਡ ਲਿਆ ਜਾ ਰਿਹਾ ਸੀ ਅਤੇ ਇਹ ਸਾਰਾ ਕੰਮ ਫਿਸ਼ਿੰਗ ਰਾਂਹੀ ਹੋ ਰਿਹਾ ਸੀ. ਗੂਗਲ ਸੁਰੱਖਿਆ ਦਲ ਦੇ ਨਿਰਦੇਸ਼ਕ ਐਰਿਕ ਗਰੋਸੇਸ ਨੇ ਬਲਾਗ ‘ਤੇ ਕਿਹਾ ਕਿ ਜਿਸ ਫਿਸ਼ਿੰਗ ਅਭਿਆਨ ਦਾ ਪਰਦਾਫਾਸ਼ ਕੀਤਾ ਗਿਆ ਹੈ, ਉਸਦੀ ਸ਼ੁਰੂਆਤ ਚੀਨ ਦੇ ਜਿਆਨ ਤੋਂ ਹੋਈ, ਇਸ ਰਾਂਹੀ ਜੀਮੇਲ ਉਪਯੋਗ ਕਰਨ ਵਾਲਿਆਂ ਦਾ ਪਾਸਵਰਡ ਪ੍ਰਾਪਤ ਕਰ ਕੇ ਉਨ੍ਹਾਂ ਦੇ ਖਾਤੇ ਨਾਲ ਛੇਡ਼-ਛਾਡ਼ ਕੀਤੀ ਗਈ. ਜਿਹਨਾਂ ਖਾਤਿਆਂ ਨੂੰ ਹੈਕ ਕੀਤਾ ਗਿਆ ਹੈ ਉਨ੍ਹਾਂ ‘ਚ ਅਮਰੀਕੀ ਸਰਕਾਰ ਦੇ ਉੱਘੇ ਅਧਿਕਾਰੀ, ਚੀਨ ਦੇ ਰਾਜਨੀਤਕ ਕਾਰਕੁੰਨਾਂ, ਕਈ ਏਸ਼ੀਆਈ ਦੇਸ਼ਾਂ ਦੇ ਅਧਿਕਾਰੀ, ਫੌਜੀ ਅਧਿਕਾਰੀਆਂ ਅਤੇ ਪਤਰਕਾਰਾਂ ਦੇ ਖਾਤੇ ਸ਼ਾਮਿਲ ਹਨ.
ਜੇ ਚੀਨ ਜਾਂ ਕਿਸੇ ਵੀ ਦੇਸ਼ ਦੇ  ਸੰਭਾਵਿਤ ਹੈਕਰ ਅਮਰੀਕਾ ਵਰਗੇ ਦੇਸ਼ ਵਿੱਚ ਵੀ  ਇੰਟਰਨੈਟ ਦੀ ਵਰਤੋਂ ਕਰਨ ਵਾਲਿਆਂ ਨੂੰ ਆਪਣਾ ਨਿਸ਼ਾਨਾ ਬਣਾ ਸਕਦੇ ਹਨ ਤਾਂ ਸਾਡੇ ਵਰਗੇ ਦੇਸ਼ ਤੇ ਅਜਿਹਾ ਹਮਲਾ ਹੋਣ ਦੀ ਹਾਲਤ ਵਿੱਚ ਕੀ ਬਣੇਗਾ ਇਸਦਾ ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ. ? ਇਸ ਬਾਰੇ ਹੋਰ ਵੇਰਵਾ ਮਿਲਦੀਆਂ ਹੀ ਹੋਰ ਜਾਂ ਕਾਰੀ ਵੀ ਦਿੱਤੀ ਜਾਏਗੀ.ਜੇ ਤੁਹਾਡੇ ਕੋਲ ਕੋਈ ਜਾਣਕਾਰੀ ਹ੍ਗੋਵੇ ਤਾਂ ਜ਼ਰੂਰ ਦੱਸਣਾ. 
ਖਬਰ ਭਾਵੇਂ ਚਿੰਤਾ ਜਨਕ ਹੈ ਪਰ ਫੇਰ ਵੀ ਘਬਰਾਉਣ ਵਾਲੀ ਕੋਈ ਗੱਲ ਨਹੀਂ. ਗੂਗਲ ਨੇ ਆਪਾਂ ਇਹ ਵਾਦਾ ਦੋਹਰਾਇਆ ਹੈ ਕਿ ਉਹ ਆਪਣੇ ਖਪਤਕਾਰਾਂ ਨੂੰ ਕੀ ਵੀ ਤਰਾਂ ਨਿਰਾਸ਼ ਨਹੀਂ ਹੋਣ ਦੇਵੇਗਾ ਅਤੇ ਹਰ ਤਰਾਂ ਨਾਲ ਉਹਨਾਂ ਦੇ ਭੇਦਾਂ ਦੀ ਰੱਖਿਆ ਕਰੇਗਾ. ਗੂਗਲ ਨੇ ਇਹ ਸਲਾਹ ਵੀ ਦਿੱਤੀ ਹੈ ਕਿ ਗੂਗਲ ਕ੍ਰੋਮ ਵਰਤੋ ਅਤੇ ਉਸ ਵਿੱਚ ਸਮੇਂ ਸਮੇਂ ਦਿੱਤੀਆਂ ਜਾਂਦੀਆਂ ਹਦਾਇਤਾਂ ਦਾ ਪਾਲਣ ਕਰੋ. ਜੇ ਤੁਹਾਡੇ ਕੋਲ ਕੋਈ  ਅਜਿਹਾਗੁਰ ਹੈ ਜਿਹੜਾ ਇਸ ਮੁਏਬਤ ਤੋਂ ਬਚਾ ਸਕਦਾ ਹੋਵੇ ਤਾਂ ਜ਼ਰੂਰ ਦੱਸੋ ਤਾਂ ਕਿ ਉਸਦਾ ਫਾਇਦਾ ਸਾਰਿੰ ਨੂੰ ਪਹੁੰਚ ਸਕੇ..ਹੈ ਨਾ...!-ਰੈਕਟਰ ਕਥੂਰੀਆ 

No comments: