Friday, June 10, 2011

ਦਰਸ਼ਨ ਸਿੰਘ ਫੇਰੂਮਾਨ ਜਿਹਨਾਂ 74 ਦਿਨਾਂ ਤੱਕ ਵਰਤ ਰੱਖਿਆ


74 ਦਿਨ ਬਿਨਾ ਅੰਨ ਪਾਣੀ

ਇਤਿਹਾਸ ਵਿੱਚ ਅਜਿਹੇ ਬਹੁਤ ਸਾਰੇਮੌਕੇ ਆਏ ਹਨ ਜਦੋਂ ਭੁੱਖ ਹੜਤਾਲ ਅਤੇ ਮਰਨ ਵਰਤ ਨੂੰ ਇੱਕ ਹਥਿਆਰ ਵੱਜੋਂ ਵਰਤਿਆ ਗਿਆ. ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਹਥਿਆਰ ਨੂੰ ਕੁਝ ਉਹਨਾਂ ਲੋਕਾਂ ਨੇ ਵੀ ਚੁੱਕਿਆ ਜਿਹੜੇ ਅੰਦਰੋਂ ਬਹੁਤ ਕਮਜ਼ੋਰ ਸਨ ਅਤੇ ਜਲਦੀ ਹੀ ਪਿਠ ਵੀ ਦਿਖਾ ਗਏ ਪਰ ਕਈ ਅਜਿਹੇ ਵੀ ਹਨ ਜਿਹਨਾਂ ਦੇ ਮਨੋਬਲ ਨੂੰ ਦੇਖ ਕੇ ਦੁਨੀਆ ਦੰਗ ਰਹੀ ਗਈ. ਉਹ ਨਾਂ ਝੁਕ ਸਕੇ ਤੇ ਨਾਂ ਹੀ ਟੁੱਟ ਸਕੇ. ਸ਼੍ਰੀ ਸ਼੍ਰੀ ਅਨੰਦ ਮੂਰਤੀ ਉਰਫ ਪ੍ਰਭਾਤ ਰੰਜਨ ਸਰਕਾਰ ਨੇ ਤਾਂ ਸਾਢੇ ਪੰਜਾਂ ਸਾਲਾਂ ਤੱਕ ਅੰਨ ਛੱਡ ਕੇ ਆਪਣੀ ਮਜਬੂਤ ਸੰਕਲਪ ਸ਼ਕਤੀ ਦਿਖਾਈ. ਆਨੰਦ ਮਾਰਗ ਵਿੱਚ ਹੁਣ ਵੀ ਕਈ ਸਾਧਕ ਲੰਮੇ ਵਰਤ  ਰੱਖਦੇ ਹਨ  ਜਿਹਨਾਂ ਨੂੰ ਓਹ ਉਪਵਾਸ ਆਖਦੇ ਹਨ. ਇਸੇ ਤਰਾਂ ਜਿਨ ਧਰਮ ਵਿੱਚ ਵੀ ਲੰਮੇ ਵਰਤਾਂ ਦਾ ਰੁਝਾਨ ਰਿਹਾ ਹੈ  ਸਾਧਨਾ  ਵਾਲੀ ਜ਼ਿੰਦਗੀ ਜਿਊਣ ਵਾਲਿਆਂ ਲਈ ਇਹ ਲੰਮੇ ਵਰਤ ਕੋਈ ਜ਼ਿਆਦਾ  ਮੁਸ਼ਕਿਲ ਵੀ ਨਹੀਂ ਬੰਦੇ. ਉਹਨਾਂ ਦਾ ਅਭਿਆਸ ਕਾਫੀ ਹੋ ਚੁੱਕਿਆ ਹੁੰਦਾ ਹੈ. ਆਮ ਇਨਸਾਨ ਅੱਜ ਕੱਲ ਗਰਮੀ ਵਾਲੇ ਮੌਸਮ ਵਿੱਚ ਸ਼ਾਇਦ 24 ਘੰਟੇ ਦਾ ਵਰਤ ਵੀ ਨਾਂ ਰੱਖ ਸਕੇ. ਸਵਾਮੀ ਰਾਮਦੇਵ ਕਿਓਂਕਿ ਸਨਿਆਸੀ ਹਨ, ਯੋਗੀ ਹਨ, ਸਾਧਕ ਹਨ ਇਸ ਲਈ ਉਹਨਾਂ ਦੀ ਤਬੀਅਤ ਪੰਜਾਂ ਸੱਤਾਂ ਦਿਨਾਂ ਵਿੱਚ ਹੀ ਵਿਗੜ ਜਾਣਾ ਇੱਕ ਚਿੰਤਾ ਵਾਈ ਗੱਲ ਵੀ ਹੈ ਅਤੇ ਨਿਰਾਸ਼ਾ ਵਾਲੀ ਗੱਲ ਵੀ. ਇਸ ਬਾਰੇ ਜਲਦੀ ਹੀ ਵਿਸਥਾਰ ਨਾਲ ਚਰਚਾ ਦੀ ਕੋਸ਼ਿਸ਼ ਵੀ ਕੀਤੀ ਜਾਏਗੀ; ਫਿਲਹਾਲ ਅਸੀਂ ਇਥੇ ਪ੍ਰਕਾਸ਼ਿਤ ਕਰ ਰਹੇ ਹਾਂ ਤਰਲੋਕ ਸਿੰਘ ਜੱਜ ਹੁਰਾਂ ਦਾ ਇੱਕ ਸੰਖੇਪ ਜਿਹਾ ਲੇਖ ਜਿਸ ਵਿਚ ਸੰਕੇਤਕ ਜਿਹੀ ਤੁਲਣਾ ਕੀਤੇ ਗਈ ਹੈ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਅਤੇ ਬਾਬਾ ਰਾਮਦੇਵ ਦੇ ਵਰਤਾਂ ਦੀ. ਇਸ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਬਾਨੀ ਰਹੇਗੀ ਪਹਿਲਾਂ ਵਾਂਗ ਹੀ. --ਰੈਕਟਰ ਕਥੂਰੀਆ   

 

ਮੰਗਾਂ , ਸੰਤਾਂ ਦੇ ਮਰਨ ਵਰਤ ਤੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ//ਤਰਲੋਕ ਸਿੰਘ ਜੱਜ  


ਸੱਤਾਂ ਦਿਨਾਂ 'ਚ ਹੀ ਬਸ
ਸਤਾਈ ਅਕਤੂਬਰ ਉੰਨੀ ਸੌ ਉਨ੍ਹਤਰ | ਰੌਲਾ ਬੜਾ ਪੁਰਾਣਾ ਏ ਕੋਈ ਅੱਜ ਦਾ ਨਹੀਂ | ਦੇਸ਼ ਦੀ ਕੇਂਦਰ ਸਰਕਾਰ ਪੰਜਾਬ ਪ੍ਰਤੀ ਕਦੀ ਸੁਹਿਰਦ ਨਹੀਂ ਰਹੀ | ਪੰਜਾਬ ਲਈ ਬਣਾਇਆ ਗਿਆ ਚੰਡੀਗੜ੍ਹ ਪੰਜਾਬ ਨੂੰ ਨਹੀ ਦਿੱਤਾ ਗਿਆ | ਸੰਨ 1967 ਤੋਂ ਇਕੱਤਰ ਬਹੱਤਰ ਤੱਕ ਚੰਡੀਗੜ੍ਹ ਪੰਜਾਬ ਨੂੰ ਦਿੱਤੇ ਜਾਣ ਨੂੰ ਲੈ ਕੇ ਅੰਦੋਲਨ ਸਿਖਰਾਂ ਤੇ ਰਿਹਾ ਪਰ ਪੰਜਾਬ ਦੀ ਸਿਆਸਤ ਵਿਚ ਵੀ ਕੁਝ ਅਖੌਤੀ ਸੰਤ ਰੋਜ਼ ਮਰਨ ਵਰਤ ਰਖਦੇ ਤੇ ਤੋੜ ਦਿੰਦੇ ਜਿਸ ਕਾਰਨ ਮਰਨ ਵਰਤ ਦੀ ਸਿਆਸਤ ਬੜੀ ਬਦਨਾਮ ਹੋ ਗਈ ਸੀ ਤੇ ਮਰਨ ਵਰਤ ਰਖ ਕੇ ਤੋੜਨਾਂ ਇੱਕ  ਮਜਾਕ ਬਣ ਗਿਆ ਸੀ | ਉਸ ਸਮੇਂ ਨਿੱਤਰੇ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਜੋ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਮਰਨ ਵਰਤ ਤੇ ਬੈਠ ਗਏ ਤੇ ਅਰਦਾਸ ਕਰਕੇ ਕੀਤੇ ਸੰਕਲਪ ਨੂੰ ਆਪਣੀ ਜਾਨ ਨਾਲ ਨਿਭਾਇਆ | ਮੰਗ ਸੀ ਕਿ ਚੰਡੀਗੜ੍ਹ ਬਿਨਾ ਸ਼ਰਤ ਪੰਜਾਬ ਨੂੰ ਦੇ ਦਿੱਤਾ ਜਾਵੇ ਪਰ ਦੇਸ਼ ਦੀ ਕੇਂਦਰ ਸਰਕਾਰ ਆਪਨੇ ਅੜੀਅਲ ਵਤੀਰੇ ਤੇ ਕਾਇਮ ਰਹੀ| ਬੜੇ ਵੱਡੇ ਵੱਡੇ ਲੀਡਰਾਂ ਨੇ ਮਿਨਤਾਂ ਕੀਤੀਆਂ ਕਿ ਸ੍ਰ: ਫੇਰੂਮਾਨ ਸਾਹਿਬ ਵਰਤ ਤੋੜ ਦੇਣ ਪਰ ਫੇਰੂਮਾਨ ਸਾਹਿਬ ਨੇ ਸਿਖ ਦੀ ਜਿੰਦਗੀ ਵਿਚ ਅਰਦਾਸ ਦੀ ਮਹੱਤਤਾ ਨੂੰ ਸਾਹਮਣੇ ਰਖਦੇ ਹੋਏ ਕੌਮ ਦਾ ਮਾਰਗ ਦਰਸ਼ਨ ਕੀਤਾ | ਜਬਰੀ ਮਰਨ ਵਰਤ ( ਭੁਖ ਹੜਤਾਲ ) ਨ ਤੁੜਵਾਓਣ ਦੀਆਂ ਸਭ ਸਰਕਾਰੀ ਕੋਸ਼ਿਸ਼ਾਂ ਬੇਕਾਰ ਗਈਆਂ ਅੰਨ ਦਾ ਦਾਣਾ ਤਾਂ ਕੀ ਪਾਣੀ ਵੀ ਮੂੰਹ ਨੂੰ ਨਹੀ ਲਗਾਓਣ  ਦਿੱਤਾ ਪੰਜਾਬ ਦੇ ਸ਼ੇਰ ਪੁੱਤਰ ਨੇ ਚੁਹੱਤਰ ਦਿਨ ਭੂਖੇ ਰਹੀ ਕੇ  ਅਖੀਰ 27 ਅਕਤੂਬਰ 1969 ਨੂੰ ਆਖਰੀ ਸਾਹ ਲਿਆ ਤੇ ਸਿਖ ਕੌਮ ਦੇ ਲੀਡਰਾਂ ਵੱਲੋਂ ਰੋਜ਼ ਰੋਜ਼ ਮਰਨ ਵਰਤ ਰਖ ਕੇ ਤੋੜੇ ਜਾਣ ਕਾਰਨ ਕੌਮ ਤੇ ਲਾਇਆ ਗਿਆ ਕਲੰਕ ਆਪਣੀ ਜਾਨ  ਦੇ ਕੇ  ਧੋਤਾ | ਚੁਹੱਤਰ ਦਿਨ ਬਿਨਾ ਅੰਨ ਪਾਣੀ ਭੁਖੇ ਰਹਿਣਾ ਵਿਸ਼ਵ ਰਿਕਾਰਡ ਸ੍ਰ: ਫੇਰੂਮਾਨ ਦੇ ਨਾਮ ਹੈ | ਅੱਜ ਰਾਮਦੇਵ ਦਾ ਵਰਤ ਜਬਰੀ ਤੁੜਵਾਓਣ  ਦੀਆਂ ਕੋਸ਼ਿਸ਼ਾਂ ਨੇ ਸ਼ਹੀਦ ਸ੍ਰ : ਫੇਰੂਮਾਨ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ         


ਸ਼ਹੀਦ ਸ੍ਰ: ਫੇਰੂਮਾਨ ਦੀ ਜ਼ਿੰਦਗੀ  ਨਾਲ ਸਬੰਧਤ ਕੁਝ ਲੇਖਾਂ ਦੇ ਲਿੰਕ ਹੇਠ ਦਿੱਤੇ ਗਏ 
  • Gursewak Singh Dhaula ਬਾਬਾ ਰਾਮਦੇਵ ਤੀਜੇ ਦਿਨ ਹੀ ਕੱਚਾ ਧੂਆਂ ਮਾਰਨ ਲੱਗ ਗਿਆ
   8 hours ago ·  ·  1 person

  • Ravinder Singh 
   ਬਾਬਿਆਂ ਦਾ ਵਰਤ ??
   ਜਿਹੜੇ ਜਾਣਦੇ ਸਿਰਫ ਇਹ ਕੰਮ ਦੋਏ , ਚੇਲੇ ਮੁੰਨਣੇ ਤੇ ਮੰਤਰ ਰਟਣੇ ਜੀ ।

   ਡੱਡੂ ਵਾਂਗ ਛੜੱਪੇ ਤਾਂ ਲਾਉਣਗੇ ਹੀ , ਗੁਰੂ ਜਿਨ੍ਹਾਂ ਦੇ ਹੋਣਗੇ ਟੱਪਣੇ ਜੀ ।

   ਸ਼ੋਹਰਤ ਵਾਸਤੇ ਕਰੀ ਸਟੰਟ ਜਾਂਦੇ, ਕਥੀ ਜਾਣ ਪਰ ਕਰਨੀ ਤੋਂ ਸੱਖਣੇ ਜੀ ।

   ਭਗਵਾਂ ਪਹਿਨੀਆਂ ਕਿਸੇ ਨੇ ਟਿੰਡ ਕੱਢੀ , ਰੂਪ ਹੋਰ ਬਹੁਤੇਰੇ ਬੇ-ਪੱਤਣੇ ਜੀ ।

   ਤਿੰਨ ਡੰਗ ਵੀ ਭੁੱਖ ਨਹੀਂ ਕੱਟ ਹੋਣੀ, "ਜੂਸ" ਇਨ੍ਹਾਂ ਨੇ ਭੱਜ ਕੇ ਚੱਖਣੇ ਜੀ ।

   ਫੇਰੂਮਾਨ ਜਿਹਾ ਹੋਵੇ ਕੋਈ ਸਿਦਕ ਵਾਲਾ ! ਵਿਹਲੜ ਸਾਧਾਂ ਨੇ ਵਰਤ ਕੀ ਰੱਖਣੇ ਜੀ ।
   ----------- ਤਰਲੋਚਨ ਸਿੰਘ "ਦੁਪਾਲ ਪੁਰ "------------

   7 hours ago ·  ·  4 people

Darshan Singh Pheruman: What he really died forDARSHAN SINGH PHERUMAN
ਆਜ਼ਾਦ ਮੁਲਕ ਵਿੱਚ ਗੂਹੜੇ ਹੋ ਰਹੇ ਕੁਰਬਾਨੀਆਂ ਦੇ ਨਿਸ਼ਾਨਮਿਸ਼ਨ ਬਲੈਕ ਮਨੀ: ਦੋਵੇਂ ਧਿਰਾਂ ਫੇਰ ਆਹਮੋ ਸਾਹਮਣੇਅਜਿਹੇ ਜਬਰ ਦੀ ਕੋਈ ਮਿਸਾਲ ਨਹੀਂ ਮਿਲਦੀ --ਬਾਬਾ ਰਾਮਦੇਵपहले दौर की वार्ता नाकाम 

1 comment:

Tarlok Judge said...

ਫੇਰ ਜਦੋਂ ਕੁਝ ਢਿੱਲੜਾਂ ਸੀ ਢਿੱਲ ਵਿਖਾਈ

ਆਖੇ ਦਰਸ਼ਨ ਸਿੰਘ ਹੁਣ ਮਰਦਾਂ ਸਿਰ ਆਈ

ਕਰ ਅਰਦਾਸ ਅਕਾਲ ਤਖਤ ਸਿਰ ਧੜ ਦੀ ਲਾਈ
...
ਸਤਤਰ ਚਾਰ ਚੁਹੱਤਰ ਦਿਨ ਭੁਖ ਨਾਲ ਲੜਾਈ

ਕਰਕੇ ਗੁਰੂ ਦੇ ਸਿਖ ਨੇ ਅਰਦਾਸ ਨਿਭਾਈ

"ਗਿਆਨੀ ਸੋਹਣ ਸਿੰਘ ਸੀਤਲ"