Sunday, June 19, 2011

ਹੁਣ ਪਟਿਆਲਾ ਵਿੱਚ ਹੋਈ ਮੁਲਾਜਮਾਂ ਖਿਲਾਫ਼ ਪੁਲਿਸ ਕਾਰਵਾਈ

ਲਗਾਤਾਰ ਵਧ ਰਹੀ ਮਹਿੰਗਾਈ ਅਤੇ ਹੋਰ ਔਕੜਾਂ ਵੱਖ ਵੱਖ ਵਰਗਾਂ ਦੀ ਬੇਚੈਨੀ ਨੂੰ ਹੋਰ ਤੇਜ਼ ਕਰ ਰਹੀਆਂ ਹਨ.  ਪਟਿਆਲਾ ਵਿੱਚ ਸ਼ੁਕਰਵਾਰ ਅਤੇ ਸ਼ਨੀਵਾਰ ਦੀ ਦਰਮਿਆਨੀ ਰਾਤ ਨੂੰ ਅਧਿ ਕੁ ਰਾਤ ਵੇਲੇ  ਪੈਪਸੂ ਕਰਮਚਾਰੀਆਂ ਤੇ ਕਾਰਵਾਈ ਕਰ ਦਿੱਤੀ.ਪੁਲਸ ਨੇ ਪੈਪਸੂ ਕਰਮਚਾਰੀਆਂ ‘ਤੇ ਇੱਕ ਤਰਾਂ ਨਾਲ ਧਾਵਾ ਹੀ ਬੋਲ ਦਿੱਤਾ. ਸਬ ਡਵੀਜ਼ਨ ਮੈਜਿਸਟ੍ਰੇਟ (ਐੱਸ. ਡੀ. ਐੱਮ.) ਗੁਰਮੀਤ ਸਿੰਘ ਦੀ ਅਗਵਾਈ ਵਿਚ 100 ਤੋਂ ਵਧ ਪੁਲਸ ਕਰਮਚਾਰੀਆਂ ਦੀ ਟੁਕਡ਼ੀ ਬੱਸ ਸਟੈਂਡ ‘ਤੇ ਭੁੱਖ ਹੜਤਾਲ ‘ਤੇ ਬੈਠੇ ਠੇਕੇ  ’ਤੇ ਰੱਖੇ ਪੀ. ਆਰ. ਪੀ. ਸੀ. ਕਰਮਚਾਰੀਆਂ ਦੇ ਕੈਂਪ ਵਿਚ ਪਹੁੰਚੀ ਅਤੇ ਉਨ੍ਹਾਂ ਨੇ ਯੂਨੀਅਨ ਦੇ ਪ੍ਰਧਾਨ ਜਸਮੇਰ ਸਿੰਘ ਨੂੰ ਚੁੱਕ ਲਿਆ. ਰਾਤ ਨੂੰ 12 ਕੁ ਵਜੇ ਜਸਮੇਰ ਸਿੰਘ ਲਗਭਗ ਸਵਾ 100 ਕਰਮਚਾਰੀਆਂ ਨਾਲ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ‘ਤੇ ਬੈਠੇ ਹੋਏ ਸਨ. ਇਸ ਦੌਰਾਨ ਪੁਲਸ ਕਰਮਚਾਰੀਆਂ ਅਤੇ ਪੀ. ਆਰ. ਟੀ. ਸੀ. ਕਰਮਚਾਰੀਆਂ ਵਿਚਾਲੇ ਹੱਥੋਪਾਈ ਵੀ ਹੋਈ ਪਰ ਹਥਿਆਰਬੰਦ ਪੁਲਸ ਫੋਰਸ ਦੇ ਸਾਹਮਣੇ ਕਰਮਚਾਰੀਕਰ ਹੀ ਕਿ ਸਕਦੇ ਸਨ. ਜਸਮੇਰ ਸਿੰਘ  ਨੂੰ ਪੁਲਸ ਨੇ ਜ਼ਬਰਦਸਤੀ ਆਪਣੀ ਗੱਡੀ ਵਿਚ ਬਿਠਾਇਆ ਅਤੇ ਰਾਜਿੰਦਰਾ ਹਸਪਤਾਲ ਵੱਲ ਲੈ ਤੁਰੀ. ਵਰਕਰਾਂ ਨੇ ਇਸ ਮੌਕੇ ‘ਤੇ ਪੰਜਾਬ ਸਰਕਾਰ, ਪੰਜਾਬ ਪੁਲਸ ਅਤੇ ਪੀ. ਆਰ. ਟੀ. ਸੀ. ਮੈਨੇਜਮੈਂਟ ਵਿਰੁੱਧ ਸਖ੍ਜਤ ਨਾਅਰੇਬਾਜ਼ੀ ਵੀ ਕੀਤੀ. ਪਟਿਆਲਾ ਪੁਲਸ ਵਲੋਂ ਬੱਸ ਸਟੈਂਡ ‘ਤੇ ਬੈਠੇ 70 ਦੇ ਕਰੀਬ ਕੱਚੇ ਪੈਪਸੂ ਕਰਮਚਾਰੀਆਂ ਨੂੰ ਗਿਰਫਤਾਰ ਕਰ ਲਿਆ ਗਿਆ. ਇਹਨਾਂ ਗਿਰਫ਼ਤਾਰੀਆਂ ਤੋਂ ਬਾਅਦ 250 ਦੇ ਕਰੀਬ ਕਰਮਚਾਰੀਆਂ ਨੇ ਇਸ ਸੰਘਰਸ਼ ਦਾ ਬਿਗੁਲ ਹੋਰ ਵੀ ਜ਼ੁਰ ਨਾਲ ਵਜਾ ਦਿੱਤਾ ਹੈ. ਪਟਿਆਲਾ ਪੁਲਸ ਨੇ ਇਨ੍ਹਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਅਤੇ ਗ੍ਰਿਫ਼ਤਾਰ ਕਰਕੇ ਸ਼ਹਿਰ ਤੋਂ ਦੂਰ ਲਿਜਾ ਕੇ ਛੱਡ ਦਿੱਤਾ. ਇਹਨਾਂ ਗਿਰਫ਼ਤਾਰੀਆਂ ਦ ਬਾਵਜੂਦ ਸੰਘਰਸ਼ ਦੇ ਰਸਤੇ ਤੇ ਤੁਰ ਰਹੇ ਇਹਨਾਂ ਮੁਲਾਜਮਾਂ ਨੇ ਹਿੰਮਤ ਨਹੀਂ ਹਾਰੇ ਅਤੇ  ਮੁਡ਼ ਵਾਪਸ ਆ ਕੇ ਸ਼ਹਿਰ ਵਿਚ ਜ਼ੋਰਦਾਰ ਰੋਸ ਮਾਰਚ ਕੱਢਿਆ ਜਿਸ ਵਿੱਚ ਇਹ ਮੁਲਾਜ਼ਮ ਵਧ ਚੜ੍ਹ ਕੇ ਸ਼ਾਮਿਲ ਹੋਏ.ਪੈਪਸੂ ਕਰਮਚਾਰੀ ਕਲ੍ਹ ਸਵੇਰ ਤੋਂ ਹੀ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ ਜਿਸ ‘ਤੇ ਪੁਲਸ ਨੇ ਜ਼ਬਰਦਸਤ ਨਾਕਾਬੰਦੀ ਵੀ ਕਰ ਦਿੱਤੀ ਸੀ ਪਰ ਇਸ ਸਭ ਕੁਝ ਦੇ ਬਾਵਜੂਦ ਇਹ ਮੁਲਾਜਮ ਡੀ. ਸੀ. ਦਫ਼ਤਰ ਅੱਗੇ ਭੁੱਖ ਹੜਤਾਲ ਰੱਖਣਾ ਚਾਹੁੰਦੇ ਸਨ ਪਰ ਪੁਲਸ ਨੇ ਇਨ੍ਹਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਇਨ੍ਹਾਂ ਨੂੰ ਸ਼ਹਿਰ ਤੋਂ ਕਾਫੀ ਦੂਰ-ਦੂਰ ਲਿਜਾ ਕੇ ਛੱਡ ਦਿੱਤਾ.  ਇਸ ਤੋਂ ਬਾਅਦ ਮੁਡ਼ ਇਹ ਕਰਮਚਾਰੀ ਇਕੱਤਰ ਹੋਣੇ ਸ਼ੁਰੂ ਹੋ ਗਏ ਤੇ ਜ਼ੋਰਦਾਰ ਰੋਸ ਮਾਰਚ ਕੱਢਣਾ ਸ਼ੁਰੂ ਕਰ ਦਿੱਤਾ. ਦੇਰ ਸ਼ਾਮ ਪ੍ਰਸ਼ਾਸਨ ਨੇ ਇਨ੍ਹਾਂ ਦੀ ਪੀ. ਆਰ. ਟੀ. ਸੀ. ਮੈਨੇਜਮੈਂਟ ਨਾਲ ਮੀਟਿੰਗ ਕਰਵਾਈ ਤੇ ਮੈਨੇਜਮੈਂਟ ਨੇ ਇਨ੍ਹਾਂ ਤੋਂ ਸੋਮਵਾਰ ਤੱਕ ਦਾ ਸਮਾਂ ਮੰਗਿਆ. ਇਨ੍ਹਾਂ ਦੀ ਮੀਟਿੰਗ ਮੁੱਖ ਮੰਤਰੀ ਪੰਜਾਬ ਨਾਲ ਕਰਵਾਉਣ ਦਾ ਵਾਅਦਾ ਵੀ ਕੀਤਾ ਗਿਆ ਹੈ. ਦੂਜੇ ਪਾਸੇ ਪੈਪਸੂ ਕਰਮਚਾਰੀਆਂ ਦੇ ਲੀਡਰ ਨਰਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਸੋਮਵਾਰ ਤੱਕ ਆਪਣਾ ਨਾਰਮਲ ਸੰਘਰਸ਼ ਜਾਰੀ ਰੱਖਣਗੇ ਅਤੇ ਜੇ ਵਾਦਾ ਪੂਰਾ ਨਾਂ ਹੋਇਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ. ਇਸੇ ਦੌਰਾਨ  ਐੱਸ. ਡੀ. ਐੱਮ. ਪਟਿਆਲਾ ਗੁਰਮੀਤ ਸਿੰਘ ਨੇ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ. ਉਨ੍ਹਾਂ ਆਖਿਆ ਕਿ ਪੀ. ਆਰ. ਟੀ. ਸੀ. ਮੈਨੇਜਮੈਂਟ ਦਾ ਫ਼ੈਸਲਾ ਆਖਰੀ ਹੋਵੇਗਾ.  ਹੁਣ ਦੇਖਣ ਇਹ ਹੈ ਕਿ ਮੁਲਾਜਮ ਵਰਗ ਇਸ ਫੈਸਲੇ ਨਾਲ ਸੰਤੁਸ਼ਟ ਹੁੰਦਾ ਹੈ ਜਾਂ ਸੰਘਰਸ਼ ਦੇ ਰਸਤੇ ਤੇ ਕਿਮ ਰਹਿੰਦਾ ਹੈ ? 

No comments: