Wednesday, June 15, 2011

ਅਜੇ ਵੀ ਕਾਇਮ ਹੈ ਜਨਮਭੂਮੀ ਅਤੇ ਵਿਰਸੇ ਨਾਲ ਮੋਹ

ਵਤਨ ਆਏ ਪ੍ਰੇਮ ਮਹਿੰਦਰੂ ਅਤੇ ਪਰਮਜੀਤ ਦੋਸਾਂਝ:ਦਲਿਤ ਚੇਤਨਾ 'ਚ ਆ ਰਹੀ ਹੈ ਤੇਜ਼ੀ  
ਪਰਮਜੀਤ ਦੋਸਾਂਝ, ਪ੍ਰੇਮ ਮਹਿੰਦਰੂ, ਇੰਦਰਜੀਤ ਕਾਲਾ ਸੰਘਿਆ ਅਤੇ ਇਕ਼ਬਾਲ ਗਿੱਲ
14 ਜੂਨ ਦਿਨ ਮੰਗਲਵਾਰ ਨੂੰ ਪੰਜਾਬੀ ਯੂਨੀਵ‌ਰਸਟੀ ਪਟਿਆਲਾ ਵਿਚ ਦੋ ਬਹੁਤ ਹੀ ਖਾਸ ਸ਼ਖਸ਼ੀਅਤਾਂ ਪਰਮਜੀਤ ਦੋਸਾਂਝ ਅਤੇ ਪ੍ਰੇਮ ਮਹਿੰਦਰੂ ਜੀ ਨੂੰ ਮਿਲਣ ਦਾ ਮੋਕਾ ਮਿਲਿਆ,ਪ੍ਰੇਮ ਮਹਿੰਦਰੂ ਜੀ ਅਤੇ ਪਰਮਜੀਤ ਦੋਸਾਂਝ ਦੋਵੇ ਹੀ ਵਿਦੇਸ਼ ਵਿਚ ਰਹਿ ਰਹੇ ਹਨ ਅਤੇ ਅੱਜਕਲ ਇੰਡੀਆ ਆਏ ਹੋਏ ਹਨ.
ਪ੍ਰੇਮ ਮਹਿੰਦਰੂ ਜੀ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਬਹੁਤ ਹੀ ਕਾਬਲ ਤੇ ਮਸ਼ਹੂਰ ਵਕੀਲ ਹਨ,ਜੋ ਅੱਜਕਲ ਇੰਗ੍ਲੈੰਡ ਅਤੇ ਵਲੇਸ ਕੋਰਟ ਵਿਚ ਬਤੋਰ ਸੋਲੀਸਿਟਰ ਕੰਮ ਕਰ ਰਿਹੇ ਹਨ. ਉਹਨਾ ਦਾ ਗੰਭੀਰ ਚਿਹਰਾ ਅਤੇ ਦਿਲ ਖਿੱਚਵੀਂ ਸ਼ਖਸ਼ੀਅਤ ਦੇਖ ਕੇ ਹੀ ਹਰ ਕੋਈ ਅੰਦਾਜ਼ਾ ਲਗਾ ਲੈਂਦਾ ਹੈ ਕਿ ਉਹ ਕੋਈ ਉੱਚ ਅਹੁਦੇ ਤੇ ਬਿਰਾਜਮਾਨ ਅਫਸਰ ਹੀ ਹੋਵੇਗਾ,ਬੋਲ ਚਾਲ ਦਾ ਪ੍ਰਭਾਵਸ਼ਾਲੀ ਢੰਗ ਉਹਨਾਂ ਦੀ ਸ਼ਖਸ਼ੀਅਤ ਨੂੰ ਹੋਰ ਨਿਖਰ ਦਿੰਦਾ ਹੈ. ਚਾਹੇ ਕਿ ਉਨ੍ਹਾਂ ਦਾ ਕੰਮਕਾਰ ਦਾ ਖੇਤਰ ਵਕਾਲਤ ਹੈ,ਪਰ ਫਿਰ ਵੀ ਉਨ੍ਹਾ ਨੂੰ ਪੰਜਾਬੀ  ਸਾਹਿਤ ਨਾਲ ਗੂਡ਼ਾ ਮੋਹ ਹੈ.ਵਿਦੇਸ਼ਾਂ ਵਿਚ ਵੱਸਦੇ ਸਾਹਿਤਕਾਰਾਂ ਤੇ ਉਨ੍ਹਾਂ ਵੱਲੋਂ ਲਿਖੇ ਜਾਂਦੇ ਸਾਹਿਤ ਬਾਰੇ ਉਨ੍ਹਾਂ ਨਾਲ ਕਾਫੀ ਗੱਲਾਂ ਬਾਤਾਂ ਹੋਈਆਂ.ਵਿਦੇਸ਼ਾਂ ਵਿਚ ਹੋ ਰਹੇ  ਸਭਿਆਚਾਰਕ ਮੇਲਿਆਂ ਦੇ ਕਈ ਵਿਸ਼ਿਆਂ ਤੇ ਉਨ੍ਹਾਂ ਨਾਲ ਗੱਲਬਾਤ ਹੋਈ,ਉਨ੍ਹਾਂ ਨੇ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਦੀਆਂ ਮੁਸ਼ਕਿਲਾਂ ਤੇ ਵੀ ਕਾਫੀ ਚਰਚਾ ਕੀਤੀ, ਉਹ ਹੋਰ ਵੀ ਜਿਆਦਾ ਵਿਸਥਾਰ ਨਾਲ ਇਨ੍ਹਾਂ ਵਿਸ਼ਿਆਂ ਤੇ ਗੱਲਬਾਤ ਕਰਨਾ ਚਾਹੁਦੇ ਸਨ ,ਪਰ ਸਮੇ ਦੀ ਘਾਟ ਕਾਰਨ ਉਹ ਜਿਆਦਾ ਦੇਰ ਨਹੀ ਰੁੱਕ ਸਕੇ,ਪ੍ਰੇਮ ਮਹਿੰਦਰੂ ਜੀ ਵਰਗੀ ਬਹੁਤ ਹੀ ਮਿਲਣਸਾਰ,ਦਿਲਖਿਚਵੀ ਸ਼ਖਸ਼ੀਅਤ ਨੂੰ ਮਿਲ ਕੇ ਵਾਕਿਆ ਹੀ ਦਿਲ ਨੂੰ ਬਹੁਤ ਖੁਸ਼ੀ ਹੋਈ
ਦੂਸਰੇ ਮਿੱਤਰ ਪਰਮਜੀਤ ਦੋਸਾਂਝ ਜੀ ਜੋ ਅੱਜਕਲ ਇਟਲੀ ਦੇ ਨਿਵਾਸੀ ਹਨ,ਉਨ੍ਹਾਂ ਨਾਲ ਵੀ ਮੁਲਾਕਾਤ ਪੰਜਾਬੀ ਯੂਨੀਵਰਸਟੀ ਵਿਚ ਉਸੇ ਦਿਨ ਹੀ ਹੋਈ, ਜੋ ਪਰਮਜੀਤ ਦੋਸਾਂਝ ਇਟਲੀ ਵਿਚ ਆਪਣੇ ਕੰਮਕਾਰ ਦੇ ਨਾਲ ਨਾਲ ਅਜੀਤ ਅਖਬਾਰ ਲਈ ਇਟਲੀ ਤੋ ਬਤੋਰ ਪੱਤਰਕਾਰ ਵੀ ਕੰਮ ਕਰ ਰਹੇ ਹਨ,ਇਸ ਮੇਰੇ ਨੋਜਵਾਨ ਪੱਤਰਕਾਰ ਵੀਰ ਨੇ ਨਵਾਂ ਜ਼ਮਾਨਾ ਸਮੇਤ ਪੰਜਾਬੀ ਦੇ ਕਈ ਨਾਮਵਾਰ ਤੇ ਮਿਆਰੀ ਅਖਬਾਰਾਂ ਲਈ ਕੰਮ ਕਰਦੇ ਹੋਏ ਪੱਤਰਕਾਰੀ ਦੇ ਖੇਤਰ ਵਿਚ ਵਧੀਆਂ ਕੰਮ ਕੀਤਾ ਹੈ,ਉਥੇ ਹੀ ਉਸ ਦੇ ਲੋਕ ਹਿੱਤਾਂ ਵਿਚ ਕੀਤੇ ਕੰਮ ਵੀ ਸ਼ਾਲਘਾਯੋਗ ਹਨ,ਪੱਤਰਕਾਰੀ ਤੋ ਮਿਲਣ ਵਾਲੀ ਪੈਸੇ ਉਸ ਨੇ ਕਦੇ ਵੀ ਆਪਣੀ ਕਿਸੇ ਨਿੱਜੀ ਜ਼ਰੂਰਤ ਲਈ ਨਹੀ ਵਰਤੇ,ਉਹ ਅੱਜ ਵੀ ਪੱਤਰਕਾਰੀ ਲਈ ਮਿਲਣ ਵਾਲੇ ਸਾਰੇ ਦੇ ਸਾਰੇ ਪੈਸੇ ਜਲੰਧਰ ਦੇ ਇੱਕ ਚੈਰੀਟੇਬਲ ਹਸਪਤਾਲ ਨੂੰ ਭੇਜ ਰਿਹਾ ਹੈ.ਇਟਲੀ ਵਿਚ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਸਭਾ ਗਠਿਤ ਕਰ ਪੂਰੇ ਇਟਲੀ ਵਿਚ ਉਸ ਦੀਆਂ ਬ੍ਰਾਚਾਂ ਬਣਾਉਣ ਵਿਚ ਵੀ ਉਸ ਦਾ ਅਹਿਮ ਯੋਗਦਾਨ ਹੈ,ਇਸ ਸਭਾ ਦੇ ਮੈਂਬਰਾਂ ਵਲੋ ਇਟਲੀ ਵਿਚ ਹਰ ਸਾਲ ਅਤੇ ਕਈ ਵਾਰ ਤਾਂ ਸਾਲ ਵਿਚ ਦੋ ਦੋ ਵੀ ਵਾਰ ਖੂਨਦਾਨ ਕੀਤਾ ਜਾਂਦਾ ਹੈ,
ਪਰਮਜੀਤ ਵੀਰ ਨੇ ਦਲਿਤ ਪਰਿਵਾਰ ਵਿਚ ਜਨਮ ਲੈਣ ਕਾਰਨ ਦਲਿਤ ਸਮਾਜ ਨਾਲ ਹੁੰਦੇ ਵਿਤਕਰੇ ਨੂੰ ਹੰਡਾਇਆ ਹੈ,ਜੋ ਉਸ ਨੂੰ ਚਿੰਤਨ ਵੱਲ ਲੈ ਕੇ ਗਿਆ,ਇਸੇ ਲਈ ਹੀ ਡਾ.ਅੰਬੇਦਕਰ ਅਤੇ ਗੁਰਦਾਸ ਆਲਮ ਤੋ ਪ੍ਰਭਾਵਿਤ ਦੋਸਾਂਝ ਦੀ ਦਲਿਤ ਵਰਗ ਨਾਲ ਸੰਬੰਧਿਤ ਮਸਲਿਆ ਤੇ ਦਲਿਤ ਇਤਿਹਾਸ 'ਤੇ ਮਜਬੂਤ ਪਕਡ਼ ਹੈ,ਸਾਹਿਤ ਨਾਲ ਉਸ ਦਾ ਮੋਹ ਇਨ੍ਹਾਂ ਗੂੜ੍ਹਾਹੈ ਕਿ ਯੂਨੀਵਰ੍ਸਟੀ ਵਿਚ ਵੀ ਸਭ ਤੋ ਪਹਿਲਾ ਉਹ ਕਿਤਾਬਾਂ ਦੇ ਸਟਾਲ ਕੋਲ ਗਿਆ.ਉਹ ਲਗਭਗ  ਪੂਰਾ ਦਿਨ ਹੀ ਮੇਰੇ ਨਾਲ ਰਿਹਾ ਤੇ ਸਾਰਾ ਦਿਨ ਅਲਗ ਅਲਗ ਵਿਸ਼ਿਆਂ ਤੇ ਸਾਡੀਆਂ ਲੰਬੀਆਂ ਗੱਲਾਂ ਬਾਤਾਂ ਹੋਈਆਂ.

ਜਾਂਦੇ ਜਾਂਦੇ ਇੱਕ ਗੱਲ ਹੋਰ ਇਸ ਸਭ ਵਿਚ ਮੇਰੀ ਮੁਲਾਕਾਤ ਬਹੁਤ ਹੀ ਖੁਸ਼ਦਿਲ ਛੋਟੇ ਵੀਰ ਗੁਰਜਿੰਦਰ ਮਾਂਗਟ ਨਾਲ ਵੀ ਮੁਲਾਕਾਤ ਹੋਈ,ਮੇਰੇ ਇਸ ਦੋਸਤ ਨੂੰ ਐਵੇ ਹੀ ਚਾਚਾ ਹੈਰੀ ਸਰੋਇਆ ਜੀ ਤੇ ਸਾਬੀ ਫਤਿਹੇਪੁਰੀਏ ਨੇ ਬਦਨਾਮ ਕੀਤਾ ਹੋਇਆ ਹੈ,ਮਾਂਗਟ ਬਹੁਤ ਹੀ ਸਾਊ ਤੇ ਕੁਡ਼ੀਆਂ ਵਰਗਾ ਮੁੰਡਾ ਹੈ. ਇਸ ਤੋ ਬਿਨਾ ਇਕਬਾਲ ਗਿੱਲ ਜੀ ਵੀ ਤਕਰੀਬਨ ਸਾਰਾ ਦਿਨ ਸਾਡੇ ਨਾਲ ਰਹੇ,ਕੁੱਲ ਮਿਲਾ ਕੇ ਇਹ ਦਿਨ ਬਹੁਤ ਹੀ ਯਾਦਗਾਰੀ ਰਿਹਾ
ਇੰਦਰਜੀਤ ਕਾਲਾ ਸੰਘਿਆਂ  
98156-39091

2 comments:

Anonymous said...

Mehrbani....Inderjeet....uch shksiatan naal mulakat krn te ohna barey dassan vaste......te khaas taur te Gurjinder Mangat barey v.....hahahaha........

Rector Kathuria said...

Vaise Dostan de Naam vi hunde han.....Jadki Naam Lukaun Vaale........!!!!