Thursday, June 02, 2011

ਯੂਥ ਅਕਾਲੀ ਦਲ ਦਿੱਲੀ ਦਾ ਵਫਦ ਕਰੇਗਾ ਸੋਨੀਆ ਗਾਂਧੀ ਨਾਲ ਮੁਲਾਕਾਤ

ਸਾਡਾ ਮਕਸਦ ਸਿੱਖੀ ਤੋਂ ਦੂਰ ਹੋ ਰਹੇ ਨੋਜਵਾਨਾਂ ਨੂੰ ਮੁੜ ਸਿੱਖੀ ਨਾਲ ਜੋੜਨਾ: ਗੋਸ਼ਾ,ਭੁੱਲਰ 
ਲੁਧਿਆਣਾ: ਅਕਾਲੀ ਦਲ ਦਿਲੀ ਦਾ ਯੂਥ ਵਿੰਗ ਹੁਣ ਪੰਜਾਬ ਵਿੱਚ ਵੀ ਤੇਜ਼ੀ ਨਾਲ ਸਰਗਰਮ ਹੋ ਰਿਹਾ ਹੈ। ਪਰਮਜੀਤ ਸਿੰਘ ਸਰਨਾ ਦੇ ਮਾਰਗ ਦਰਸ਼ਨ ਅਤੇ ਹੱਲਾ ਸ਼ੇਰੀ ਨਾਲ ਯੂਥ ਅਕਾਲੀ ਦਲ ਦਿੱਲੀ ਦੀ ਪੰਜਾਬ ਵਿਚਲੀ ਲੀਡਰਸ਼ਿਪ ਜਿਥੇ ਹੁਕਮਰਾਨ ਅਕਾਲੀ ਦਲ ਅਤੇ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਲੜਾਈ ਦੇਣ ਦੀ ਤਿਆਰੀ ਵਿੱਚ ਹੈ ਉਥੇ ਸਿੱਖ ਜਗਤ ਵਿੱਚ ਆਪਣੇ ਪੈਰ ਜਮਾਉਣ ਪ੍ਰਤੀ ਨਵੀ ਪੂਰੀ ਤਰਾਂ ਗੰਭੀਰ ਹੈ ਆਪਣੇ ਇਸ ਖਾਸ ਮਿਸ਼ਨ ਤਹਿਤ ਹੀ ਅਕਾਲੀ ਦਲ ਦਿੱਲੀ ਦੇ ਨੌਜਵਾਨ ਆਗੂ ਜਿਥੇ ਮੈਂਬਰਸ਼ਿਪ ਦੀ ਮੁਹਿੰਮ ਨੂੰ ਸਫਲਤਾ ਨਾਲ ਚਲਾ ਰਹੇ ਹਨ ਉਥੇ ਧਾਰਮਿਕ ਅਤੇ ਸਿਆਸੀ ਮਸਲਿਆਂ ਨੂੰ ਵੀ ਪੂਰੀ ਤਰਾਂ ਨਾਲ ਲੈ ਕੇ ਚੱਲ ਰਹੇ ਹਨ। ਏਸੇ ਮੁਹਿੰਮ ਅਧੀਨ ਹੁਣ ਪਾਰਟੀ ਨੇ ਕਾਂਗਰਸ ਪਾਰਟੀ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਦਾ ਵੀ ਐਲਾਨ ਕੀਤਾ ਹੈ  
 ਜ਼ਿਲਾ ਯੂਥ ਇੱਕਾਈ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਇੱਕ ਵਿਸ਼ੇਸ਼ ਇੱਕਤਰਤਾ ਪੱਖੋਵਾਲ ਰੋਡ ਸਿਥਤ ਵਿਕਾਸ ਨਗਰ ਵਿਖੇ ਪਾਰਟੀ ਦੇ ਸੂਬਾਈ ਯੂਥ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਦੀ ਪ੍ਰਧਾਨਗੀ ਹੇਠ  ਹੋਈ. ਇਸ ਮੀਟਿੰਗ ਵਿੱਚ  ਵਿੱਚ ਪਾਰਟੀ ਦ ਸੂਬਾ ਵਪਾਰ ਵਿੰਗ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ ਵਿਸ਼ਸ਼ ਤੌਰ ਤੇ ਸ਼ਾਮਲ ਹੋਏ। ਇਸ ਮੋਕ ਹਰਮਨਪ੍ਰੀਤ ਸਿੰਘ ਡੰਗ,ਪਰਮਿੰਦਰ ਸਿੰਘ,ਜਤਿੰਦਰ ਸਿੰਘ,ਡਾ.ਗੁਰਪ੍ਰੀਤ ਸਿੰਘ ਅੱਤ ਸੰਨੀ ਸਹਿਗਲ ਨੇ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਰਿਵਾਰਾਂ ਸਮੇਤ ਅਕਾਲੀ ਦਲ ਦਿੱਲੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਗੁਰਦੀਪ ਸਿੰਘ ਗੋਸ਼ਾ ਅਤੇ ਬਲਵਿੰਦਰ ਸਿੰਘ ਭੁੱਲਰ ਨੇ ਪਾਰਟੀ ਵਿੱਚ ਸ਼ਾਮਲ ਹੋਏ ਇਹਨਾਂ ਗੁਰਸਿੱਖ ਪਰਿਵਾਰਾਂ ਨੂੰ ਸਿਰੋਪੇ ਭਂਟ ਕਰਕੇ ਜੀ ਆਈਆਂ ਆਖਿਆ ਸ੍ਰ.ਗੋਸ਼ਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਕਾਲੀ ਦਲ ਦਿੱਲੀ ਦਾ ਮੁੱਖ ਮਕਸਦ ਗੁਰਸਿਖ ਪਰਿਵਾਰਾਂ ਨਾਲ ਸੰਬਧਤ ਨੋਜਵਾਨ ਬੱਚਿਆਂ ਨੂੰ ਸਿੱਖੀ ਦੀ ਮਹਾਨ ਵਿਰਾਸਤ ਨਾਲ ਜੋੜਨਾ ਹੈ ਸਿੱਖੀ ਤੋਂ ਦੂਰ ਹੋ ਕੇ ਪਤਿਤਪੁਣੇ ਅਤੇ ਨਸ਼ਾਖੋਰੀ ਵੱਲ ਵਧਦੇ ਇਹਨਾਂ ਨੌਜਵਾਨ ਬੱਚਿਆਂ ਦੇ ਕਦਮਾਂ ਨੂੰ ਰੋਕ ਕੇ ਨਸ਼ਾ ਮੁੱਕਤ ਸਮਾਜ ਦੀ ਸਿਰਜਨਾ ਕਰਨਾ ਹੈ। 
ਪ੍ਰੋ. ਦਵਿੰਦਰ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਮੁਆਫ  ਕਰਨ ਦੀ ਅਪੀਲ ਰਾਸ਼ਟਰਪਤੀ ਵਲੋਂ ਰਦ ਕੀਤ ਜਾਣ ਤੇ ਪ੍ਰਤਿਕ੍ਰਿਆ ਪ੍ਰਗਟ ਕਰਦਿਆਂ ਨੋਜਵਾਨ ਆਗੂਆਂ ਨੇ ਕਿਹਾ ਕਿ ਜਲਦੀ ਹੀ ਯੂਥ ਅਕਾਲੀ ਦਲ ਦਿੱਲੀ ਦਾ ਪ੍ਰਤਿਨਿਧੀ ਮੰਡਲ ਕਾਂਗਰਸ ਪਾਰਟੀ ਦੀ ਕੋਮੀ ਪ੍ਰਧਾਨ ਬੀਬੀ ਸੋਨੀਆਂ ਗਾਂਧੀ ਨੂੰ ਮਿਲਗਾ ਤੇ ਪ੍ਰੋ.ਭੁੱਲਰ ਨੂੰ ਦਿਤੀ ਫਾਂਸੀ ਦੀ ਸਜਾ ਉਮਰਕੈਦ ਵਿੱਚ ਬਦਲਣ ਦੀ ਅਪੀਲ ਕਰਗਾ। ਇਸ ਮੌਕੇ ਪਾਰਟੀ ਦੀ ਸੂਬਾ ਯੂਥ ਇਕਾਈ  ਦ ਉਪ ਪ੍ਰਧਾਨ ਪ੍ਰਿਤਪਾਲ ਸਿੰਘ ਜਮਾਲਪੁਰ,ਜਿਲ•ਾ ਯੂਥ ਇਕਾਈ ਦ ਪ੍ਰਧਾਨ ਚਰਨਪ੍ਰੀਤ ਸਿੰਘ ਮਿੱਕੀ, ਸੱਕਤਰ ਜਨਰਲ ਪਰਮਜੀਤ ਸਿੰਘ ਪੰਮਾ,ਕਵਲਪ੍ਰੀਤ ਸਿੰਘ ਬੰਟੀ,ਰਣਜੀਤ ਸਿੰਘ ਕੈਰਨ, ਗੁਰਦਵ ਸਿੰਘ ਸ਼ਿਵਪੁਰੀ, ਅਮਨਦੀਪ ਸਿੰਘ ਪਾਰਸ, ਹਰਿੰਦਰ ਸਿੰਘ ਪ੍ਰਿੰਸ,ਰੁਚਿਨ ਅਰੋੜਾ, ਰੂਚਿਨ ਅਰੋੜਾ, ਜਤਿੰਦਰ ਸਿੰਘ ਰਿੰਕੂ,ਜਸਬੀਰ ਸਿੰਘ ਜੋਤੀ, ਪ੍ਰਮਿੰਦਰ ਸਿੰਘ ਰਿੰਕੂ,ਮਨਿੰਦਰ ਸਿੰਘ ਮਿੰਟੂ,ਪ੍ਰਵੀਨ ਲਾਲਾ, ਬਲਜੀਤ ਸਿੰਘ ਸ਼ਿਮਲਾਪੁਰੀ,ਰਣਜੀਤ ਸਿੰਘ ਦਿਗਪਾਲ,ਸਨਮਦੀਪ ਸਿੰਘ,ਬਲਜੀਤ ਸਿੰਘ ਰੂਬਲ,ਹਰਸਿਮਰਨ ਸਿੰਘ,ਹਰਮਨਪ੍ਰੀਤ ਸਿੰਘ ਖੁਰਾਣਾ ਅਤ ਹੋਰ ਯੂਥ ਆਗੂ ਵੀ ਹਾਜਰ ਸਨ। --ਬਿਊਰੋ ਰਿਪੋਰਟ 

2 comments:

Anonymous said...

ehna de raj wich hi sarse wale ne sir chukya
ehna de raj wich h sikhan diyan pagga utrian
ehna de raj wich h sikhan nu bhikhi nami village ch apne h guru gobind singh ji da gurpurab manaun to rokya gya
done badal sirse wale de agge ja ke sir jhukaunde han
sukhbir singh badal akali dal da leader hai kehan nu pr aje tk amritpaan nai kita
sikh kaum nu benti hai k harminder sahib akal takhat nu ehna panth dokhiyan toh azzad kraun lai keshri nishan thale aa k kaum di sewa wich jud k ehna panth dokhiyan da naash krn
waheguru g da khalsa
waheguru g di fateh

Rector Kathuria said...

...ਬੇਨਾਮੀ ਜੀ ਤੁਸੀਂ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਲਿਖੀਆਂ ਹਨ...ਫਤਿਹ ਵੀ ਬੁਲਾਈ ਹੈ ਪਰ ਹਿੰਮਤ ਤਾਂ ਤੁਹਾਡੇ ਵਿੱਚ ਆਪਣਾ ਨਾਮ ਲਿਖਣ ਦੀ ਵੀ ਨਹੀਂ...?