Wednesday, June 15, 2011

ਵਰਜਿਤ ਖੇਤਰ, ਸਿੱਖ ਵਿਦਵਾਨ ਅਤੇ ਸਿੱਖ ਸੰਗਤਾਂ

ਸਿੱਖ ਜਗਤ ਦੇ ਕਈ ਸੰਗਠਨਾਂ ਨੂੰ ਕਈ ਬਾਬਿਆਂ ਜਾਂ ਕਈ ਡੇਰਿਆਂ 'ਤੇ ਇਤਰਾਜ਼ ਹੋ ਸਕਦਾ ਹੈ ਪਰ ਇਹਨਾਂ ਇਤਰਾਜ਼ਾਂ ਦੇ ਬਾਵਜੂਦ ਇਹਨਾਂ  ਡੇਰਿਆਂ ਅਤੇ ਬਾਬਿਆਂ ਦੀਆਂ ਸਰਗਰਮੀਆਂ ਜਾਰੀ ਹਨ. ਉਹਨਾਂ ਕੋਲ ਸਿੱਖ ਵਿਦਵਾਨਾਂ ਅਤੇ ਲੀਡਰਾਂ ਦਾ ਵ੍ਪਾਹੁੰਚਨਾ ਵੀ ਜਾਰੀ ਹੈ ਅਤੇ ਮੀਡਿਆ ਵਿੱਚ ਉਹਨਾਂ ਨੂੰ ਕਵਰੇਜ ਵੀ ਮਿਲਦੇ ਹੈ. ਸ਼ਿਕਾਗੋ ਤੋਂ ਆਈ ਇੱਕ ਖਬਰ ਦੱਸਦੇ ਹੈ ਕਿ  ਪ੍ਰਸਿੱਧ ਵਿਦਵਾਨ ਅਤੇ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਇਬ੍ਰੇਰੀ ਅਤੇ ਇਨਫਰਮੇਸ਼ਨ ਸਾਇੰਸ ਵਿਭਾਗ ਦੇ ਸਾਬਕਾ ਮੁਖੀ ਡਾ.ਮਹਿੰਦਰ ਪ੍ਰਤਾਪ ਸਤੀਜਾ ਉਚੇਚੇ ਤੌਰ ਤੇ ਉਥੇ ਪੁੱਜੇ ਅਤੇ ਗੁਰਦੁਆਰਾ ਗੁਰਜੋਤਿ ਪ੍ਰਕਾਸ਼ ਸਾਹਿਬ ਸ਼ਿਕਾਗੋ ਵਿਖੇ ਸੰਤ ਦਲਜੀਤ ਸਿੰਘ ਸ਼ਿਕਾਗੋ ਵਾਲਿਆਂ ਨੇ ਉਨ੍ਹਾਂ ਨੂੰ ਬਡੀ ਹੀ ਗਰਮ ਜੋਸ਼ੀ ਨਾਲ ਜੀ ਆਇਆਂ ਆਖਿਆ. ਇਸ ਮੌਕੇ ਤੇ ਡਾ ਸਤੀਜਾ ਦੀਆਂ ਵਿਦਿਅਕ ਸੇਵਾਵਾਂ ਸਬੰਧੀ ਉਨ੍ਹਾਂ ਨੂੰ ਗੁਰੂ ਦਰਬਾਰ ਵਲੋਂ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਵੀ ਕੀਤਾ ਗਿਆ. ਇਸ ਸਨਮਾਨ ਸਮਾਰੋਹ ਸਮੇਂ ਸਿੱਖ ਵਿਦਵਾਨ ਅਤੇ ਉੱਘੇ ਚਿੰਤਕ ਪ੍ਰੋ ਜੋਗਿੰਦਰ ਸਿੰਘ ਰਾਮਦੇਵ ਵਲੋਂ ਡਾ. ਸਤੀਜਾ ਅਤੇ ਉਹਨਾਂ ਇਅਨ ਅਮੁੱਲ ਸੇਵਾਵਾਂ ਬਾਰੇ ਦੀਵਾਨ ਵਿੱਚ ਮੌਜੂਦ ਸੰਗਤਾਂ ਨਾਲ ਜਾਣ ਪਛਾਣ ਵੀ ਕਰਾਈ. ਉਹਨਾਂ ਦੱਸਿਆ ਕਿ ਡਾ. ਸਤੀਜਾ 20 ਤੋਂ ਵੱਧ ਵੱਖ-ਵੱਖ ਵਿਸ਼ਿਆਂ ਤੇ ਪੁਸਤਕਾਂ ਲਿਖ ਚੁੱਕੇ ਹਨ ਅਤੇ 150 ਤੋਂ ਵੱਧ ਖੋਜ ਪੱਤਰ ਵੀ ਪੰਥ ਦੀ ਝੋਲੀ ਵਿੱਚ ਪਾ ਚੁੱਕੇ ਹਨ. ਉਹ ਭਾਰਤ ਦੇ ਨਾਲ ਨਾਲ   ਇੰਗਲੈਂਡ,ਫਰਾਂਸ, ਜਰਮਨੀ,ਫਿਨਲੈਂਡ, ਨੇਪਾਲ, ਹਾਲੈਂਡ ਅਤੇ ਬੈਲਜੀਅਮ ਆਦਿ ਦੇਸ਼ਾਂ ‘ਚ ਹੋਈਆਂ ਵਿਦਿਅਕ ਕਾਨਫਰੰਸਾਂ ਦੌਰਾਨ ਵਿਸ਼ੇਸ਼ ਬੁਲਾਰੇ ਵੱਜੋਂ ਹਿੱਸਾ ਵੀ ਲੈ ਚੁੱਕੇ ਹਨ.ਹੁਣ ਦੇਖਣਾ ਹੈ ਕਿ ਸਿੱਖ ਸੰਗਤਾਂ ਵਿਦਿਅਕ ਲਹਿਰਾਂ ਅਤੇ ਵਿਦਵਾਨਾਂ ਨਾਲ ਜੁੜੇ ਇਹਨਾਂ ਸਮਾਗਮਾਂ ਨੂੰ ਕਿਵੇਂ ਲੈਂਦੀਆਂ ਹਨ ? 

No comments: