ਗੁਰਮੀਤ ਸਿੰਘ ਸੈਣੀ |
ਹੁਣ ਵੇਖ ਲੈ.........
ਇਸ਼ਕ ਦਾ ਏਹ ਕੀ ਅਸਰ ਹੁਣ ਵੇਖ ਲੈ ॥
ਖੁਦ ਤੋਂ ਵੀ ਹਾਂ, ਬੇ-ਖ਼ਬਰ ਹੁਣ ਵੇਖ ਲੈ ॥
ਚਡ਼੍ਹਦਾ ਸੀ ਹਰ ਦਿਨ ਮਿਰਾ ਮੁਖ ਵੇਖਕੇ,
ਤੂੰ ਕਿਵੇਂ ਬਦਲੀ ਨਜ਼ਰ ਹੁਣ ਵੇਖ ਲੈ ॥
ਹਾਸੇ ਦਾ ਜਿੱਥੇ ਬਸੇਰਾ ਸਿਰਜਿਆ,
ਗ਼ਮ ਦਾ ਹੈ ਉਸ ਥਾਂ ਬਸਰ ਹੁਣ ਵੇਖ ਲੈ ॥
ਟੁਕਡ਼ਿਆਂ ਵਿਚ ਸਭ ਖ਼ੁਦਾ ਨੂੰ ਵੰਡ ਰਹੇ,
ਧਰਮਾਂ ਦਾ ਮਚਿਆ ਗ਼ਦਰ ਹੁਣ ਵੇਖ ਲੈ ॥
ਜ਼ੁਲਮ ਜਿਨ੍ਹੇ ਵੀ ਲਸਾਡ਼ੇ ਢਾਹ ਲਵੀਂ, ਮੁੱਕਣਾ ਨਾ ਮਿਰਾ ਸਬਰ ਹੁਣ ਵੇਖ ਲੈ ॥
ਖ਼ੁਮਾਰ ਹੋ ਗਿਆ ਏ ....
ਖੌਰੇ ਕਿਹਡ਼ੀ ਗਲ ਦਾ, ਖ਼ੁਮਾਰ ਹੋ ਗਿਆ ਏ ॥
ਸਾਥੋਂ ਵਧ ਗ਼ੈਰਾਂ ਨਾਲ ਪਿਆਰ ਹੋ ਗਿਆ ਏ ॥
ਜਿਹਡ਼ੇ ਤਨ ਲੱਗੀਆਂ, ਓਹ ਤਨ ਜਾਣਦੈ,
ਲੋਕਾਂ ਭਾਣੇ ਗਲਾਂ ਦਾ ਵਪਾਰ ਹੋ ਗਿਆ ਏ ॥
ਰੂਹਾਂ ਦਾ ਪਿਆਰ ਤਾਂ, ਕਹਾਣੀਆਂ 'ਚ ਗੁੰਮ,
ਹੁਣ ਤਾਂ ਏ' ਜਿਸਮ-ਏ-ਬਜ਼ਾਰ ਹੋ ਗਿਆ ਏ ॥
ਪਿਆਰ ਦੀ ਕਹਾਣੀ ਬਸ, ਏਨ੍ਹੀ ਦੋਸਤੋ,
ਸੁਫ਼ਨਾ ਸਜਾਇਆ ਤਾਰ ਤਾਰ ਹੋ ਗਿਆ ਏ ॥
ਬੁੱਕਲਾਂ 'ਚ ਛੁੱਰੇ ਕਿਹਦੇ ਦਿਲ ਪਿਆਰ ਸੀ, ਖ਼ਰੇ ਖੋਟੇ ਯਾਰਾਂ ਦਾ ਨਿਤਾਰ ਹੋ ਗਿਆ ਏ ॥
ਯਾ-ਖ਼ੁਦਾ//ਗੁਰਮੀਤ ਸਿੰਘ ਸੈਣੀ ਅਤੇ ਜਤਿੰਦਰ ਲਸਾੜਾ
ਯਾ-ਖ਼ੁਦਾ ਇਸ਼ਕ ਨਾਲ ਪੈ ਗਿਆ ਵਾਸਤਾ ॥
ਮੈਂ ਚ ਮੈਂ ਗੁੰਮ ਕਿਤੇ ਉਹ 'ਚ ਉਹ ਲਾਪਤਾ ॥
ਆ ਗਈ ਜ਼ਿੰਦਗੀ ਹੁਣ ਕੇਹੇ ਮੋਡ਼ ਤੇ,
ਨਾ ਹੀ ਮੰਜ਼ਿਲ ਦਿਸੇ ਨਾ ਦਿਸੇ ਰਾਸਤਾ ॥
ਹੈ ਅਜਬ ਦਾਸਤਾਂ' ਹੈ ਉਹ ਕਿੰਨਾ ਮਹੀਨ,
ਮੇਰੇ ਅੰਦਰ ਵਸੇ, ਫੇਰ ਵੀ ਲਾਪਤਾ ॥
ਜ਼ਿੰਦਗੀ ਬੇ-ਰਸੀ, ਕੋਈ ਰੰਗ ਨਾ ਮਜ਼ਾ,
ਫੇਰ ਤੋਂ ਆ ਜਰਾ, ਮੈਂਨੂੰ ਥੋਡ਼ਾ ਸਤਾ ॥
ਤੁਰ ਪਿਆ ਮੰਜ਼ਿਲਾਂ ਨੂੰ ਓਹ ਪਿੱਛੇ ਲਗਾ,
ਚੱਲ ਪਿਆ ਜਿਸ ਦਿਸ਼ਾ ਬਣ ਗਿਆ ਰਾਸਤਾ ॥
ਛਾ ਗਿਆ ਹੈ ਲਸਾਡ਼ੇ ਇਹ ਕੇਹਾ ਸਰੂਰ,
ਭੁੱਲ ਗਈ ਸੁਧ ਕਿਤੇ ਨਾ ਰਿਹਾ ਥਹੁ ਪਤਾ ॥
ਜਰੂਰ ਪੜ੍ਹੋ:
ਇਸ਼ਕ ਦਾ ਏਹ ਕੀ ਅਸਰ ਹੁਣ ਵੇਖ ਲੈ ॥
ਖੁਦ ਤੋਂ ਵੀ ਹਾਂ, ਬੇ-ਖ਼ਬਰ ਹੁਣ ਵੇਖ ਲੈ ॥
ਚਡ਼੍ਹਦਾ ਸੀ ਹਰ ਦਿਨ ਮਿਰਾ ਮੁਖ ਵੇਖਕੇ,
ਤੂੰ ਕਿਵੇਂ ਬਦਲੀ ਨਜ਼ਰ ਹੁਣ ਵੇਖ ਲੈ ॥
ਹਾਸੇ ਦਾ ਜਿੱਥੇ ਬਸੇਰਾ ਸਿਰਜਿਆ,
ਗ਼ਮ ਦਾ ਹੈ ਉਸ ਥਾਂ ਬਸਰ ਹੁਣ ਵੇਖ ਲੈ ॥
ਟੁਕਡ਼ਿਆਂ ਵਿਚ ਸਭ ਖ਼ੁਦਾ ਨੂੰ ਵੰਡ ਰਹੇ,
ਧਰਮਾਂ ਦਾ ਮਚਿਆ ਗ਼ਦਰ ਹੁਣ ਵੇਖ ਲੈ ॥
ਜ਼ੁਲਮ ਜਿਨ੍ਹੇ ਵੀ ਲਸਾਡ਼ੇ ਢਾਹ ਲਵੀਂ, ਮੁੱਕਣਾ ਨਾ ਮਿਰਾ ਸਬਰ ਹੁਣ ਵੇਖ ਲੈ ॥
ਖ਼ੁਮਾਰ ਹੋ ਗਿਆ ਏ ....
ਖੌਰੇ ਕਿਹਡ਼ੀ ਗਲ ਦਾ, ਖ਼ੁਮਾਰ ਹੋ ਗਿਆ ਏ ॥
ਸਾਥੋਂ ਵਧ ਗ਼ੈਰਾਂ ਨਾਲ ਪਿਆਰ ਹੋ ਗਿਆ ਏ ॥
ਜਿਹਡ਼ੇ ਤਨ ਲੱਗੀਆਂ, ਓਹ ਤਨ ਜਾਣਦੈ,
ਲੋਕਾਂ ਭਾਣੇ ਗਲਾਂ ਦਾ ਵਪਾਰ ਹੋ ਗਿਆ ਏ ॥
ਰੂਹਾਂ ਦਾ ਪਿਆਰ ਤਾਂ, ਕਹਾਣੀਆਂ 'ਚ ਗੁੰਮ,
ਹੁਣ ਤਾਂ ਏ' ਜਿਸਮ-ਏ-ਬਜ਼ਾਰ ਹੋ ਗਿਆ ਏ ॥
ਪਿਆਰ ਦੀ ਕਹਾਣੀ ਬਸ, ਏਨ੍ਹੀ ਦੋਸਤੋ,
ਸੁਫ਼ਨਾ ਸਜਾਇਆ ਤਾਰ ਤਾਰ ਹੋ ਗਿਆ ਏ ॥
ਬੁੱਕਲਾਂ 'ਚ ਛੁੱਰੇ ਕਿਹਦੇ ਦਿਲ ਪਿਆਰ ਸੀ, ਖ਼ਰੇ ਖੋਟੇ ਯਾਰਾਂ ਦਾ ਨਿਤਾਰ ਹੋ ਗਿਆ ਏ ॥
ਜਤਿੰਦਰ ਲਸਾੜਾ ਅਤੇ ਗੁਰਮੀਤ ਸਿੰਘ ਸੈਣੀ |
ਯਾ-ਖ਼ੁਦਾ ਇਸ਼ਕ ਨਾਲ ਪੈ ਗਿਆ ਵਾਸਤਾ ॥
ਮੈਂ ਚ ਮੈਂ ਗੁੰਮ ਕਿਤੇ ਉਹ 'ਚ ਉਹ ਲਾਪਤਾ ॥
ਆ ਗਈ ਜ਼ਿੰਦਗੀ ਹੁਣ ਕੇਹੇ ਮੋਡ਼ ਤੇ,
ਨਾ ਹੀ ਮੰਜ਼ਿਲ ਦਿਸੇ ਨਾ ਦਿਸੇ ਰਾਸਤਾ ॥
ਹੈ ਅਜਬ ਦਾਸਤਾਂ' ਹੈ ਉਹ ਕਿੰਨਾ ਮਹੀਨ,
ਮੇਰੇ ਅੰਦਰ ਵਸੇ, ਫੇਰ ਵੀ ਲਾਪਤਾ ॥
ਜ਼ਿੰਦਗੀ ਬੇ-ਰਸੀ, ਕੋਈ ਰੰਗ ਨਾ ਮਜ਼ਾ,
ਫੇਰ ਤੋਂ ਆ ਜਰਾ, ਮੈਂਨੂੰ ਥੋਡ਼ਾ ਸਤਾ ॥
ਤੁਰ ਪਿਆ ਮੰਜ਼ਿਲਾਂ ਨੂੰ ਓਹ ਪਿੱਛੇ ਲਗਾ,
ਚੱਲ ਪਿਆ ਜਿਸ ਦਿਸ਼ਾ ਬਣ ਗਿਆ ਰਾਸਤਾ ॥
ਛਾ ਗਿਆ ਹੈ ਲਸਾਡ਼ੇ ਇਹ ਕੇਹਾ ਸਰੂਰ,
ਭੁੱਲ ਗਈ ਸੁਧ ਕਿਤੇ ਨਾ ਰਿਹਾ ਥਹੁ ਪਤਾ ॥
ਗੁਰਮੀਤ ਲਸਾੜਾ ਦੀਆਂ ਇਹ ਰਚਨਾਵਾਂ ਤੁਹਾਨੂੰ ਕਿਹੋ ਜਿਹੀਆਂ ਲੱਗੀਆਂ ਜ਼ਰੂਰ ਦੱਸਣਾ. ਪਹਿਲਾਂ ਦੀ ਤਰਾਂ ਇਸ ਵਾਰ ਵੀ ਤੁਹਾਡੀਆਂ ਰਚਨਾਵਾਂ ਦੀ ਉਡੀਕ ਰਹੇਗੀ.-- ਰੈਕਟਰ ਕਥੂਰੀਆ.
3 comments:
ਚਡ਼੍ਹਦਾ ਸੀ ਹਰ ਦਿਨ ਮਿਰਾ ਮੁਖ ਵੇਖਕੇ,
ਤੂੰ ਕਿਵੇਂ ਬਦਲੀ ਨਜ਼ਰ ਹੁਣ ਵੇਖ ਲੈ ॥
ਗੁਰਮੀਤ ਦੀਆਂ ਕਵਿਤਾਵਾਂ ਵਾਕਈ ਬਹੁਤ ਪਿਆਰੀਆਂ ਹੁੰਦੀਆਂ ਨੇ ਸਾਂਝੀਆਂ ਕਰਨ ਲਈ ਸ਼ੁਕਰੀਆ
ਗੁਰਮੀਤ ਸੈਣੀ ਭਾਜੀ ਦੀ ਸ਼ਾਇਰੀ ਦਿਲ 'ਚੋਂ ਉਪਜਦੀ ਹੈ ਅਤੇ ਦਿਲ ਤੱਕ ਜਾਂਦੀ ਹੈ । ਕਥੂਰੀਆ ਸਾਹਿਬ, ਧੰਨਵਾਦ ਤੁਹਾਡਾ ਇਹ ਸਾਂਝ ਪਵਾਉਂਣ ਲਈ... - Jatinder Lasara
ਸਭ ਤੋਂ ਪਹਿਲਾਂ ਤਾਂ ਮੈਂ ਕਥੁਰੀਆ ਸਾਹਿਬ ਦਾ ਬਹੁੱਤ ਬਹੁੱਤ ਧੰਨਵਾਦੀ ਹਾਂ ਜਿਨਹਾਂ ਨੇ ਮੇਰੀਆਂ ਰਚਨਾਵਾਂ ਨੂੰ ਮਾਣ ਬਕਸ਼ਿਆ 'ਤੇ ਸਾਰਿਆਂ ਦੇ ਰੂ-ਬਰੂ ਕਿਤਾ। ਦੋਸਤੋ ਇਹ ਤੁਹਾਡੀਆਂ ਦੁਆਵਾਂ 'ਤੇ ਪਿਆਰ ਦਾ ਹੀ ਸਦਕਾ ਹੈ ਜੋ ਅੱਜ ਮੇਰੀਆਂ ਇਹ ਰਚਨਾਵਾਂ ਇਸ ਮੁਕਾਮ ਤੇ ਪਹੁੰਚੀਆਂ ਹਨ। ਮੈਂ ਉਨਹਾਂ ਸਾਰਿਆਂ ਦੋਸਤਾਂ ਦਾ ਦਿਲੋਂ ਸ਼ੁਕਰ ਗੁਜ਼ਾਰ ਹਾਂ ਜਿਨਹਾਂ ਨੇ ਮੇਰੀਆਂ ਰਚਨਾਵਾਂ ਨੂੰ ਪਸੰਦ ਕਿਤਾ 'ਤੇ ਅਪਣੇ ਵਡਮੁੱਲੇ ਵਿਚਾਰਾਂ ਨਾਲ ਮੈਨੂੰ ਅੱਗੇ ਤੋਂ ਹੋਰ ਵੀ ਨਿਖਾਰ ਕੇ ਲਿਖਣ ਲਈ ਸਹੀ ਦਿਸ਼ਾ ਦਿਖਾਈ। ਧੰਨਵਾਦ।
Post a Comment