Friday, June 17, 2011

ਇੱਕ ਨਾ ਇੱਕ ਦਿਨ ਇਹ ਏਕਾ ਜ਼ਰੂਰ ਹੋਵੇਗਾ.

ਭਾਰਤ ਵਿਚਲੀਆਂ ਕਮਿਊਨਿਸਟ ਪਾਰਟੀਆਂ ਦੇ ਵਖਰੇਵਿਆਂ ਨੇ ਇਹਨਾਂ ਪਾਰਟੀਆਂ ਦੇ ਨਾਲ ਨਾਲ ਆਮ ਲੋਕਾਂ ਦੇ ਘੋਲ ਨੂੰ ਵੀ ਧਾਹ ਲੈ ਅਤੇ ਉਹਨਾਂ ਨੂੰ ਬੜੀ ਵਾਰ ਨਿਰਾਸ਼ ਕੀਤਾ. ਗੱਲ ੧੯੬੨ ਵਾਲੀ ਜੰਗ ਦੇ ਹੋਵੇ, ਭਾਵੇਂ ਨਕਸਲਬਾੜੀ ਇਲਾਕੇ ਚ ਚੱਲੀ ਗੋਲੀ ਦੀ ਤੇ ਭਾਵੇਂ ਸਿੰਗੂਰ, ਨੰਦੀਗ੍ਰਾਮ  ਜਾਂ ਪੰਜਾਬ ਦੀ...ਆਮ ਲੋਕ ਨਿਰਾਸ਼ ਹੋਏ. ਉਹਨਾਂ ਨੂੰ ਸ਼ੋਸ਼ਣ ਅਤਯੂ ਲੁੱਟ ਮਾਰ ਤੋਂ ਮੁਕਤੀ ਦਵਾਉਣ ਦਾ ਜਿਹੜਾ ਇੱਕੋ ਇੱਕ ਰਾਹ ਨਜਰ ਆਉਂਦਾ ਸੀ ਉਹ ਲਗਾਤਾਰ ਭੰਬਲਭੂਸੇ ਵਰਗੇ ਮਾਹੌਲ ਵਿੱਚ ਲਿਜਾ ਰਿਹਾ ਸੀ. ਵਿਚਾਰਧਾਰਾ ਅਤੇਸਿਧਾੰਤ ਏ ਨਾਮ ਤੇ ਏਨੀਆ ਲਕੀਰਾਂ ਖਿਚ ਦਿੱਤੀਆ ਗਈਆਂ ਕਿ ਲੋਕਾਂ ਦੀ ਇਹ ਜੰਗ ਲੋਕਾਂ ਲੈ ਹੀ ਦਿਨ ਬ ਦਿਨ  ਪੇਚੀਦਾ ਹੁੰਦੀ ਚਲੀ ਗਈ. ਹੁਣ ਇੱਕ ਆਸ ਦੀ ਕਿਰਣ ਮੁੜ ਚਮਕੀ ਸੀ. ਖਬਰਾਂ ਆਈਆਂ ਸਨ ਕਿ ਛੇਤੀ ਹੀ ਦੋਹਾਂ ਪਾਰਟੀਆਂ ਵਿੱਚ ਰਲੇਵਾਂ ਹੋ ਰਿਹਾ ਹੈ. ਇਸ ਖਬਰ ਨਾਲ ਲੋਕ ਦੁਸ਼ਮਨਾਂ  ਨੂੰ ਤਾਪ ਚੜ੍ਹਦਾ ਮਹਿਸੂਸ ਹੋਇਆ ਸੀ ਪਰ ਹੁਣ ਫੇਰ ਬਿਆਨ ਆ ਗਿਆ ਹੈ ਕਿ ਇਹ ਰਲੇਵਾਂ ਨਹੀਂ ਹੋ ਰਿਹਾ. ਧਨਬਾਦ ਤੋਂ ਖਬਰ ਏਜੰਸੀ ਭਾਸ਼ਾ ਦੇ ਹਵਾਲੇ ਨਾਲ ਛਪੀਆਂ ਖਬਰਾਂ ਮੁਤਾਬਿਕ ਸੀ ਪੀ ਐਮ  ਪੋਲਿਟ ਬਿਊਰੋ ਦੀ ਮੈਂਬਰ ਵਰਿੰਦਾ ਕਾਰਤ ਨੇ ਇਸ ਗੱਲ ਦਾ ਖੰਡਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਦਾ ਸੀ ਪੀ ਆਈ ਨਾਲ ਰਲੇਵੇਂ ਦਾ ਕੋਈ ਪ੍ਰਸਤਾਵ ਹੈ. ਵਰਿੰਦਾ ਕਾਰਤ ਨੇ ਇਥੇ ਪੱਤਰਕਾਰਾਂ ਨੂੰ ਦੱਸਿਆ ਕਿ ਰਲੇਵੇਂ ਦਾ ਪ੍ਰਸਤਾਵ ਨਾ ਤਾਂ ਸੀ ਪੀ ਐਮ ਦੇ ਅਧਿਕਾਰਕ ਏਜੰਡੇ ‘ਤੇ ਹੈ ਅਤੇ ਨਾ ਹੀ ਇਹ ਸਭ ਕੁਝ ਸੀਤਾ ਰਾਮ ਯੇਚੁਰੀ ਦੀ ਨਿੱਜੀ ਸਲਾਹ ਹੈ. ਇਸ ਵਿਸ਼ੇ ‘ਤੇ ਯੇਚੁਰੀ ਨੇ ਹੈਦਰਾਬਾਦ ‘ਚ ਇਕ ਪ੍ਰੈੱਸ ਕਾਨਫਰੰਸ ਵਿਚ ਜੋ ਕੁਝ ਵੀ ਕਿਹਾ ਉਹ ਇਹ ਸੀ ਕਿ ਮੌਜੂਦਾ ਸਥਿਤੀ ਵਿਚ ਰਲੇਵਾਂ ਕੋਈ ਮੁੱਦਾ ਨਹੀਂ ਹੈ. ਉਨ੍ਹਾਂ ਕਿਹਾ ਕਿ ਦੋਵੇਂ ਪਾਰਟੀਆਂ ਹੁਣ ਕੌਮੀ ਮੁੱਦਿਆਂ ‘ਤੇ ਸਾਂਝੀ ਕਾਰਵਾਈ ਕਰਨ ‘ਚ ਲੱਗੀਆਂ ਹੋਈਆਂ ਹਨ. ਇਸ ਲਈ ਇਸ ਖਬਰ ਦੇ ਬਾਵਜੂਦ ਆਸ ਕਰਨੀ ਚਾਹੀਦੀ ਹੈ ਕਿ ਇੱਕ ਨਾ ਇੱਕ ਦਿਨ ਇਸ ਵਿਚਾਰਧਾਰਾ ਦੇ ਸਾਰੇ ਲੋਕ ਸਾਰੀਆਂ ਸਾਜਿਸ਼ਾਂ ਨੂੰ ਨਾਕਾਮ ਕਰਕੇ ਇਕ ਜ਼ਰੂਰ ਹੋਣਗੇ ਅਤੇ ਸੂਹੀ ਸਵੇਰੇ ਦੇ ਨਾਵੇੰ ਸੂਰਜ ਦਾ ਗੀਤ ਗਾਉਣਗੇ.-ਰੈਕਟਰ ਕਥੂਰੀਆ  

No comments: