Thursday, June 16, 2011

ਸਵਾਮੀ ਨਿਗਮਾਨੰਦ ਦੀ ਮੌਤ ਤੋਂ ਬਾਅਦ ਤਿੱਖੀ ਹੋਈ ਰੋਸ ਦੀ ਆਵਾਜ਼

ਫੇਸਬੁਕ ਅਤੇ ਟਵਿੱ ਤੇ ਵੀ ਮਾਮਲਾ ਭਖਿਆ 
ਸਵਾਮੀ ਨਿਗਮਾਨੰਦ ਦੀ ਭੇਦ ਭਰੇ ਮੌਤ ਨੂੰ ਲੈ ਕੇ ਹੁਣ ਲੋਕਾਂ ਦਾ ਗੁੱਸਾ ਲਗਾਤਾਰ ਵਧ ਰਿਹਾ ਹੈ. ਮਾਰੀਸ਼ੀਅਸ ਵਿੱਚ ਰਹੀ ਰਹੇ ਪੱਤਰਕਾਰ ਅਤੇ ਲੇਖਿਕਾ ਮਧੂ ਗਜਧਰ ਨੇ ਫੇਸਬੁੱਕ ਤੇ ਲਿਖੀਆਂ ਸਤਰਾਂ ਰਾਹੀਂ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ ਹੈ. ਉਹਨਾਂ ਲਿਖਿਆ ਕਿ ਸਵਾਮੀ ਜੀ ਦੀ ਹੱਤਿਆ ਹੋਈ ਹੈ. ਉਹਨਾਂ ਮੀਡਿਆ ਨੂੰ ਵੀ ਆਪਣੀ ਆਲੋਚਨਾ ਦਾ ਨਿਸ਼ਾਨਾ ਬਣਾਇਆ ਅਤੇ ਕਿਹਾ ਕਿ ਆਪਣੇ ਦੇਸ਼ ਦੇ ਮੀਡਿਆ ਦੀਆਂ ਕਮਜ਼ੋਰਿਆਂ, ਨਾਕਾਮੀਆਂ ਅਤੇ ਗੈਰਜ਼ਿੰਮੇਦਾਰੀਆਂ ਕਾਰਣ ਕਈ ਵਾਰ ਬਹੁਤ ਗੁੱਸਾ ਵੀ ਆਉਂਦਾ ਹੈ. ਅਸਲ ਵਿੱਚ ਮਧੂ ਇੱਕ ਅਜਿਹੀ ਭਾਰਤੀ ਨਾਰੀ ਹੈ ਜੋ ਬਹੁਤ ਸਾਰੀਆਂ ਜਿੰਮੇਦਾਰੀਆਂ ਦੇ ਬਾਵਜੂਦ ਭਾਰਤ ਦੀਆਂ ਘਟੋਘੱਟ ਦਸ ਅਖਬਾਰਾਂ ਭਾਰਤ ਤੋਂ ਦੂਰ ਰਹੀ ਕੇ ਵੀ ਪੜ੍ਹਦੀ ਹੈ ਮਧੂ ਨੇ ਬਹੁਤ ਹੀ ਡੂੰਘੇ ਦੁੱਖ ਨਾਲ ਲਿਖਿਆ ਕਿ ਉਹਨਾਂ ਨੂੰ ਸਵਾਮੀ ਨਿਗਮਾ ਨੰਦ ਦੇ ਇਸ ਪਾਵਨ ਅੰਦੋਲਨ ਬਾਰੇ ਕਦੇ ਵੀ ਕੁਝ ਨਜਰ ਨਹੀਂ ਆਇਆ.  ਇਸੇ ਤਰਾਂ ਨਵੀਂ ਦਿੱਲੀ ਤੋਂ  ਮਹਿੰਦਰਾ ਐਂਡ ਮਹਿੰਦਰਾ ਕੰਪਨੀ ਦੇ ਮਾਲਿਕ ਆਨੰਦ ਮਹਿੰਦਰਾ ਨੇ ਉੱਤਰ ਭਾਰਤ ਦੀ ਜੀਵਨ ਰੇਖਾ ਸਮਝੀ ਜਾਣ ਵਾਲੀ ਪਾਵਨ ਪਵਿਤਰ ਗੰਗਾ ਨਦੀ ‘ਚ ਹੋਣ ਵਾਲੇ ਪੇਰ੍ਦੂਸ਼ਨ ਦੇ ਖਿਲਾਫ 19 ਫਰਵਰੀ ਤੋਂ ਮਰਨ ਵਰਤ ਕਰ ਰਹੇ ਸਵਾਮੀ ਨਿਗਮਾਨੰਦ ਦੀ ਮੌਤ ‘ਤੇ ਡੂੰਘੇ ਦੁਖ ਦਾ ਪ੍ਰਗਟਾਵਾ ਕੇਤਾ. ਉਹਨਾਂ ਆਪਣੇ ਇਹਨਾਂ ਮਨੋਭਾਵਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਬਲਿਦਾਨ ਨੂੰ ਜਾਇਆ ਨਹੀਂ ਜਾਣ ਦਿੱਤਾ ਜਾਵੇਗਾ।
ਆਨੰਦ ਮਹਿੰਦਰਾ ਨੇ ਸਵਾਮੀ ਨਿਗਮਾਨੰਦ ਦੀ ਮੌਤ ‘ਤੇ ਦੁਖ ਜਤਾਉਂਦੇ ਹੋਏ ਮਾਈਕ੍ਰੋ ਬਲਾਗਿੰਗ ਵੈਬਸਾਈਟ ਟਿਵਟਰ ‘ਤੇ ਲਿਖਿਆ ਕਿ ਸਵਾਮੀ ਨਿਗਮਾਨੰਦ ਦਾ ਮਰਨ ਵਰਤ ਜਾਇਆ ਨਹੀਂ ਜਾਂ ਦਿੱਤਾ ਜਾਏਗਾ. ਉਹ ਇਹੋ ਜਿਹੇ ਕੰਮ ਲਈ ਮਰਨ ਵਰਤ ਕਰ ਰਹੇ ਸਨ ਜਿਸਦੀ ਕੋਈ ਆਲੋਚਨਾ ਨਹੀਂ ਕਰੇਗਾ. ਹੁਣ ਸਮੇਂ ਆ ਗਿਆ ਹੈ ਕਿ ਅਸੀ ਗੰਗਾ ਦਾ ਧਿਆਨ ਰਖੀਏ.  ਕਾਬਿਲੇ ਜ਼ਿਕਰ ਹੈ ਕਿ ਸਵਾਮੀ ਨਿਗਮਾਨੰਦ ਦੇ ਸਮਰਥਨ ‘ਚ ਉਠ ਰਹੀ ਆਵਾਜਾਂ ਦਾ ਆਲਮ ਇਹ ਹੈ ਕਿ ਉਨ੍ਹਾਂ ਦਾ ਨਾਂ ਟਿਵਟਰ ਦੀ ਟ੍ਰੈਡਿੰਗ ਲਿਸਟ ‘ਚ ਪੰਜਵੇ ਥਾਂ ਤੇ ਪਹੁੰਚ ਗਿਆ ਹੈ. ਟ੍ਰੈਂਡ ਲਿਸਟ ‘ਚ ਭਾਰਤ ਦੇ ਟਿਵਟਰ ਮੈਂਬਰ ਆਪਣੇ ਦੇਸ਼ ‘ਚ ਸਭ ਤੋਂ ਮਸ਼ਹੂਰ ਵਿਸ਼ੇ ਲਡ਼ੀ ‘ਚ ਵੇਖ ਸਕਦੇ ਹਨ. ਇਸ ਸੂਚੀ ‘ਚ ਗੰਗਾ ਨਦੀ ਅਠਵੇਂ ਨੰਬਰ ‘ਤੇ ਹੈ. ਏਸੇ ਤਰਾਂ ਕਈ ਹੋਰ ਬਲਾਗਾਂ ਅਤੇ ਵੈਬ ਪਰਚਿਆਂ ਵਿੱਚ ਇਸ ਵਿਸ਼ੇ ਨੂੰ ਲੈ ਲਿਖੀਆਂ ਜਾ ਰਹੀਆਂ ਲਿਖਤਾਂ ਦਾ ਇੱਕ ਹੜ੍ਹ ਜਿਹਾ ਹੀ ਆਇਆ ਹੋਇਆ ਹੈ. ਦੇਖਣਾ ਇਹ ਹੈ ਕਿ ਸੋਸ਼ਲ ਸਾਈਟਾਂ  ਅਤੇ ਆਨ ਲਾਈਨ  ਪਰਚਿਆਂ ਚ ਅਓਆ ਹੋਈ ਇਹ ਹੜ੍ਹ ਆਪਣੇ ਵਹਾਓ ਨਾਲ ਕਿ ਕਿ ਰੋਡ ਕੇ ਲਿਜਾਂਦਾ ਹੈ? 

1 comment:

AMARJIT KAUR 'HIRDEY' said...

mene bhi jab nigmanand ke bare me pda to harani hui ki ek sant pawn ganga ke lie 19 feb. se ann-shann pe hai desh ke medea ko is ki khabar hi nhi uder baba ramdev ji ke bare me bethne se pehle hi hangama or pura din chennelon pe bar-bar vahi sab dikhaia ja rah hai kia jimevari nibhata ha medea