Wednesday, June 15, 2011

ਹਿੰਮਤੀ ਔਰਤ ਦਲਬੀਰ ਕੌਰ ਦੇ ਸਿਰੜ ਦੀ ਇਕ ਹੋਰ ਪ੍ਰਾਪਤੀ

 ਵੀਰਵਾਰ ਨੂੰ ਹੋਵੇਗੀ ਵੀਰ ਨਾਲ ਮੁਲਾਕਾਤ 
ਪਾਕਿਸਤਾਨ ਦੀ ਕੋਟ ਲਖਪਤ ਜੇਲ ‘ਚ ਬੰਦ ਭਾਰਤੀ ਨਾਗਰਿਕ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਦਾ ਸਿਰੜ ਮੈਂ ਕਈ ਸਾਲਾਂ ਤੋਂ ਲਗਾਤਾਰ ਦੇਖ ਰਿਹਾ ਹਾਂ. ਉਸਦੀ ਇਸ ਹਿੰਮਤ ਨੂੰ ਮੈਂ ਕਈ ਵਾਰ ਨਿਓਜ਼ ਡੈਸਕ ਤੇ ਖਬਰਾਂ ਬਣਾਉਣ ਵੇਲੇ ਵੀ ਮਹਿਸੂਸ ਕੀਤਾ. ਜਦੋਂ ਵੀ ਕਿਤਿਓਂ ਉਸਦੀ ਖਬਰ ਆਉਣੀ ਮੈਂ ਉਸਦੀ ਵੀਡੀਓ ਕਈ ਕਈ ਵਾਰ ਦੇਖਣੀ. ਕਈ ਵਾਰ ਮੈਂ ਉਚੇਚੇ ਤੌਰ ਤੇ ਖਬਰ ਨਾਲ ਸਬੰਧਿਤ ਆਪਣੇ ਰਿਪੋਰਟਰ ਕੋਲੋਂ ਉਸਦਾ ਨੰਬਰ ਲੈ ਕੇ   ਉਸ ਨਾਲ ਗੱਲ ਵੀ ਕਰਨੀ. ਹਰ ਵਾਰ ਮੈਨੂੰ ਇਹੀ ਮਹਿਸੂਸ ਹੁੰਦਾ ਕੀ ਕੀ ਇਹ ਔਰਤ ਹਾਰ ਮੰਨਣ ਲਈ ਬਣੀ ਹੀ ਨਹੀਂ. ਇੱਕ ਵਇਆ ਤਾਂ ਅਜਿਹਾ ਵੀ ਆਇਆ ਜਦੋਂ ਸਰਬਜੀਤ ਸਿੰਘ ਨੂੰ ਫਾਂਸੀ ਦੇਣ ਦੀ ਤਾਰੀਖ ਵੀ ਐਲਾਨ ਦਿੱਤੀ ਗਈ ਅਤੇ ਸ਼ਾਇਦ ਬਲੈਕ ਵਾਰੰਟ ਵੀ ਜਾਰੀ ਕਰ ਦਿੱਤੇ ਗਏ. ਇਹ ਸ਼ਾਇਦ ਜਨਰਲ ਮੁਸ਼ਰਫ ਦਾ ਦੌਰ ਸੀ. ਦਲਬੀਰ ਕੌਰ ਨੇ ਇੱਕ ਵਾਰ ਫੇਰ ਦਿਨ ਰਾਤ ਇਕ ਕੀਤਾ ਅਤੇ ਕ੍ਰਿਸ਼ਮਾ ਹੋ ਗਿਆ. ਫਾਂਸੀ ਦੀ ਤਾਰੀਖ ਟਲ ਗਈ. ਫਿਰ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਘਰ ਦੇ ਕਿਸੇ ਪਾਰਿਵਾਰਿਕ ਵਿਵਾਦ ਦੀ ਗੱਲ ਮੀਡੀਏ ਰਾਹੀਂ ਬਾਹਰ ਆ ਗਈ. ਮੈਨੂੰ ਵੀ ਉਦਾਸੀ ਹੋਈ ਤੇ ਇਹ ਲੱਗਿਆ ਕਿ ਇਸ ਝਗੜੇ ਵਿੱਚ ਸਰਬਜੀਤ ਦਾ ਕੇਸ ਜਰੂਰ ਕਮਜ਼ੋਰ ਪੈ ਜਾਵੇਗਾ ਪਰ ਦਲਬੀਰ ਕੌਰ ਨੇ ਘਰ ਵਿਚਲਾ ਸਾਰਾ ਵਿਵਾਦ ਵੀ ਸੁਲਝਾਇਆ ਅਤੇ ਸਰਬਜੀਤ ਦੇ ਕੇਸ ਨੂੰ ਵੀ ਹੋਰ ਮਜਬੂਤੀ ਨਾਲ ਉਠਾਇਆ. ਹੁਣ ਲਾਹੌਰ ਤੋਂ ਆਈ ਇੱਕ ਸੁਖਾਵੇਂ ਖਬਰ ਦੇ ਮੁਤਾਬਿਕ ਪਾਕਿਸਤਾਨ ਦੀ ਇੱਕ ਅਦਾਲਤ ਨੇ ਉਸਨੂੰ ਇੱਕ ਵਾਰ ਫੇਰ ਆਪਣੇ ਭਰਾ ਨਾਲ ਮੁਲਾਕਾਤ ਦੀ ਇਜ਼ਾਜਤ ਦੇ ਦਿੱਤੀ ਹੈ. ਉਹ ਕਈ ਵਰ੍ਹਿਆਂ ਦੇ ਲੰਮੇ ਵਕਫੇ ਮਗਰੋਂ ਜੇਲ ‘ਚ ਕੈਦ ਆਪਣੇ ਭਰ੍ਹਾ ਨੂੰ ਮਿਲ ਸਕੇਗੀ. ਸਰਬਜੀਤ ਨੂੰ ਪਾਕਿਸਤਾਨ ਦੇ ਪੰਜਾਬ ਜਿਲੇ ‘ਚ ਚਾਰ ਬੰਬ ਧਮਾਕਿਆਂ ‘ਚ ਕਥਿਤ ਭੂਮਿਕਾ ਲਈ ਮੌਤ ਦੀ ਸਜਾ ਸੁਣਾਈ ਗਈ ਸੀ.ਸੰਨ 1990 ‘ਚ ਹੋਏ ਇਨ੍ਹਾਂ ਧਮਾਕਿਆਂ ‘ਚ 14 ਵਿਅਕਤੀਆਂ ਦੀ ਮੌਤ ਹੋ ਗਈ ਸੀ. ਪਾਕਿਸਤਾਨ ‘ਚ ਕੈਦ ਇਸ ਭਾਰੀਤ ਨਾਗਰਿਕ ਦੇ ਵਕੀਲ ਅਵੈਸ ਸ਼ੇਖ ਨੇ ਕਲ ਲਾਹੌਰ ਹਾਈਕੋਰਟ ‘ਚ ਯਾਚਿਕਾ ਦਾਇਰ ਕਰ ਕਰਕੇ ਕਿਹਾ ਸੀ ਕਿ ਦਲਬੀਰ ਕੌਰ ਨੂੰ ਜੇਲ ‘ਚ ਉਨ੍ਹਾਂ ਦੇ ਭਰਾ ਨਾਲ ਮਿਲਣ ਦੀ ਇਜ਼ਾਜਤ ਦਿੱਤੀ ਜਾਵੇ. ਮੁਖ ਜਜ ਇਜ਼ਾਜ ਚੌਧਰੀ ਨੇ ਅਜ ਸਵੇਰੇ ਇਸ ਅਰਜੀ ਤੇ ਸੁਣਵਾਈ ਕੀਤੀ ਅਤੇ ਦਲਬੀਰ ਕੌਰ ਨੂੰ ਵੀਰਵਾਰ ਵਾਲੇ ਦਿਨ ਸਵੇਰੇ  11 ਵਜੇ ਜੇਲ ‘ਚ ਆਪਣੇ ਵੀਰ ਨਾਲ ਮਿਲਣ ਦੀ ਆਗਿਆ ਦੇ ਦਿੱਤੀ. ਕਾਬਿਲੇ ਜ਼ਿਕਰ ਹੈ ਕਿ ਦਲਬੀਰ ਕੌਰ 6 ਜੂਨ ਨੂੰ ਲਾਹੌਰ ਪੁੱਜੀ ਸੀ. ਪਿਛਲੀ ਵਾਰ 2008 ‘ਚ ਦਲਬੀਰ ਕੌਰ ਅਤੇ ਪਰਿਵਾਰ ਦੇ ਹੋਰ ਮੈਂਬਰ ਸਰਬਜੀਤ ਨੂੰ ਮਿਲਣ ਲਈ ਲਈ ਪਾਕਿਸਤਾਨ ਪੁੱਜੇ ਸਨ.ਪਾਰਿਵਾਰ ਦਾ ਦਾਵਾ ਹੈ ਕਿ ਸਰਬਜੀਤ ਬੇਕਸੂਰ ਹੈ ਅਤੇ ਬੰਬ ਧਮਾਕਿਆਂ ਨਾਲ ਉਸਕਾ ਕੋਈ ਲੈਨਾ-ਦੇਨਾ ਨਹੀਂ ਹੈ. ਉਹ ਨਸ਼ੇ ਦੀ ਹਾਲਤ ‘ਚ ਸਰਹੱਦ ਪਾਰ ਕਰ ਕੇ ਪਾਕਿਸਤਾਨ ਚਲਾ ਗਿਆ ਸੀ. ਜਿਥੇ ਕਿ ਉਸਨੂੰ ਫੜ ਲਿਆ ਗਿਆ. ਸਰਬਜੀਤ ਨੂੰ 2008 ‘ਚ ਫਾਂਸੀ ਦਿਤੀ ਜਾਣੀ ਸੀ ਪਰ ਪਾਕ ਪ੍ਰਧਾਨਮੰਤਰੀ ਯੂਸੁਫ ਰਜਾ ਗਿਲਾਨੀ ਦੇ ਦਾਖਲ ਤੋਂ ਬਾਅਦ ਉਸਦੀ ਮੌਤ ਦੀ ਸਜਾ ਆਂ ਮਿੱਠੇ ਸਮੇਂ ਲਈ ਟਾਲ ਦਿਤੀ ਗਈ. ਚੇਤੇ ਰਹੇ ਕਿ ਇਹਨਾਂ ਧਮਾਕਿਆਂ ਲਈ ਜਿੰਮੇਵਾਰ ਦੱਸਿਆ ਜਾਂਦਾ ਇੱਕ ਹੋਰ ਵਿਅਕਤੀ ਮਨਜੀਤ ਸਿੰਘ ਬਾਅਦ ਵਿੱਚ ਭਾਰਤੀ ਪੁਲਿਸ ਵੱਲੋਂ ਕਾਬੂ ਕਰ ਕਿਆ ਗਿਆ. ਹੁਣ ਦੇਖਣਾ ਹੈ ਕਿ ਦਲਬੀਰ ਕਰ ਦਾ ਜਾਨ ਹੂਲਵਾਂ ਸੰਘਰਸ਼ ਆਪਣੇ ਭਰਾ ਨੂੰ ਆਜ਼ਾਦ ਕਰਾਉਣ ਵਿੱਚ ਕਦੋਂ ਕਾਮਯਾਬ ਹੁੰਦਾ ਹੈ ਪਰ ਇੱਕ ਗੱਲ ਜਰੂਰ ਬਾਰ ਬਾਰ ਸਾਬਿਤ ਹੋ ਰਹੀ ਹੈ ਕੀ ਅੱਜ ਦੇ ਯੁਗ ਵਿੱਚ ਭਰਾ ਵੀ ਏਨਾ ਕੁਝ ਨਹੀਂ ਕਰਦੇ ਜੋ ਦਲਬੀਰ ਕੌਰ  ਕਰ ਰਹੀ hai--ਰੈਕਟਰ ਕਥੂਰੀਆ 

No comments: