Tuesday, June 07, 2011

ਸਿਸਕੀਆਂ ਤੋਂ ਸੱਤਾ ਤੱਕ ਦੇ ਸਫ਼ਰ ਨੂੰ ਸਲਾਮ

ਹਰ ਸਾਲ ਮਹਿਲਾ ਦਿਵਸ ਮਨਾਇਆ ਜਾਂਦਾ ਹੈ,ਲੈਕਚਰਾਂ-ਨਾਹਰਿਆਂ ਨਾਲ ਲਾਊਡ ਸਪੀਕਰਾਂ ਦਾ ਅੜਾਟ ਪਵਾਇਆ ਜਾਂਦਾ ਹੈ,ਛੇ ਦਹਾਕਿਆਂ ਤੋਂ ਵੱਧ ਸਮਾਂ ਹੋ ਗਿਆ ਭਾਰਤ ਨੂੰ ਆਜ਼ਾਦ ਹੋਇਆਂ। ਕਈ ਵਾਰੀ ਕਈ ਬੁਲਾਰੇ ,ਇਹ ਸ਼ਬਦ ਵਰਤਦੇ ਹਨ ਕਿ ਭਾਰਤ ਨੂੰ ਆਜ਼ਦੀ ਮਿਲੀ,ਮੈ ਆਜ਼ਾਦੀ ਮਿਲੀ ਅਤੇ ਆਜ਼ਦੀ ਲਈ ਦੋਹਾਂ ਸ਼ਬਦਾਂ ਦੇ ਅਰਥ ਮੈਂ ਵੱਖ ਵੱਖ ਮੰਨਦਾ ਹਾਂ। ਪਰ ਅਸਲ ਰੂਪ ਵਿੱਚ ਆਜ਼ਾਦੀ ਹੈ ਹੀ ਨਹੀਂ। ਜੋ ਮਾਰੂ ਧਾਰਾਵਾਂ ਅਇਰਲੈਂਡ ਲਈ ਬਣਾਈਆਂ ਗਈਆਂ ਸਨ ਆਈ ਪੀ ਸੀ, (ਆਇਰਲੈਂਡ ਪੀਨਲ ਕੋਡ) ਓਸੇ ਨੂੰ ਹੀ ਇੰਡੀਅਨ ਪੀਨਲ ਕੋਡ ਕਿਹਾ ਜਾਣ ਲੱਗ ਪਿਆ। ਖ਼ੈਰ ਇਸ ਮੋੜ ਤੇ ਤਾਂ ਹੋਰ ਬਹੁਤ ਕੁੱਝ ਪਿਆ ਹੈ,ਪਰ ਵੇਖਣ ਵਾਲੀ ਗੱਲ ਇਹ ਹੈ ਕਿ ਏਨੇ ਸਾਲਾਂ ਵਿੱਚ ਸਿਰਫ਼ 14 ਔਰਤਾਂ ਹੀ ਮੁੱਖ ਮੰਤਰੀ ਬਣੀਆਂ ਹਨ,ਜਿਵੇ ਸਰਪੰਚ ਔਰਤਾਂ ਦਾ ਕੰਮ ਉਹਨਾਂ ਦੇ ਪਤੀ ਜਾਂ ਪੁੱਤ ਚਲਾਉਂਦੇ ਹਨ Aਵੇਂ ਕਈ ਔਰਤ ਮੁੱਖ ਮੰਤਰੀਆਂ ਦਾ ਕੰਮ ਵੀ ਪਤੀ-ਪੁੱਤ ਹੀ ਚਲਾਉਂਦੇ ਰਹੇ ਹਨਂ। ਇਸ ਸੰਦਰਭ 'ਚ ਮਹਿਲਾ ਦਿਵਸ ਬੌਣਾ ਹੋਇਆ ਜਾਪਦਾ ਹੈ।
ਪਹਿਲੀ ਮੁੱਖ ਮੰਤਰੀ ਸੁਚੇਤਾ ਕ੍ਰਿਪਲਾਨੀ ਸੀ, ਜਿਸ ਨੇ ਕਾਂਗਰਸ ਦੀ ਮੁੱਖ ਮੰਤਰੂ ਵਜੋ ਉਤਰ ਪ੍ਰਦੇਸ ਵਿੱਚ 2 ਅਕਤੂਬਰ 1963 ਤੋਂ 14 ਮਾਰਚ 1967 ਤੱਕ ਰਾਜ ਸੰਭਾਲਿਆ।ਂ ਫਿਰ ਕਾਂਗਰਸ ਦੀ ਹੀ ਨੰਦਿਨੀ ਸਤਪਥੀ ਨੇ ਉੜੀਸਾ ਵਿੱਚ ਜੂਨ 1972 ਤੋਂ ਮਾਰਚ 1974 ਅਤੇ ਮੂੜ ਮਾਰਚ 1974 ਤੋਂ ਦਸੰਬਰ 1976 ਤੱਕ ਸੇਵਾਵਾਂ ਨਿਭਾਈਆਂ। ਸ਼ਸ਼ੀਕਲਾ ਕਾਕੋਦਕਰ ਨੈ ਗੋਆ ਦੀ ਮੁੱਖ ਮੰਤਰੀ ਵਜੋਂ ਅਗਸਤ 1973 ਤੋਂ ਅਪ੍ਰੈਲ 1979 ਤੱਕ ਐਮ ਜੀ ਪੀ ਵੱਲੋਂ ਕੰਮ ਕੀਤਾ। ਤੈਮੂਰ ਕਾਂਗਰਸ ਦੀ ਸਈਦਾ ਅਨਵਰਾ ਨੇ ਦਸੰਬਰ 1980 ਤੋਂ ਜੂਨ 1981 ਤੱਕ ਆਸਾਮ ਦੀ ਮੁੱਖ ਮੰਤਰੀ ਵਜੋਂ ਰਾਜ ਕੀਤਾ। 
ਤਾਮਿਲਨਾਡੂ ਵਿੱਚ ਅੰਨਾਦ੍ਰਮੁਕ ਪਾਰਟੀ ਦੀ ਜਾਨਕੀ ਰਾਮਾ ਚੰਦਰਨ ਨੇ 7 ਜੁਨ 1998 ਤੋਂ 30 ਜੂਨ ਤੱਕ ਸਿਰਫ਼ 24 ਦਿਨ ਰਾਜ ਭਾਗ ਦਾ ਆਨੰਦ ਮਾਣਿਆਂ। ਫ਼ਿਲਮੀ ਅਦਾਕਾਰਾ ਜੈਲਲਿਤਾ ਨੇ ਅੰਨਾਦ੍ਰਮਕ ਪਾਰਟੀ ਵੱਲੋਂ ਤਾਮਿਲਨਾਡੂ ਵਿੱਚ 2001 ਤੋਂ 2006 ਅਤੇ ਹੁਣ 2011 ਤੋਂ------। ਉਤਰ ਪ੍ਰਦੇਸ਼ ਵਿੱਚ ਬਹੁਜਨ ਸਮਾਜ ਪਾਰਟੀ ਦੀ ਮਾਇਆਵਤੀ ਨੇ ਜੂਨ 1995 ਤੋਂ ਅਕਤੂਬਰ 1995 ਤੱਕ, ਫ਼ਿਰ ਮਾਰਚ 1997 ਤੋਂ ਸਤੰਬਰ 1997 ਤੱਕ ਅਤੇ ਹੁਣ ਮਈ 2007 ਤੋਂ ਮੁੱਖ ਮੰਤਰੀ ਚੱਲੀ ਆ ਰਹੀ ਹੈ। ਕਾਂਗਰਸ ਦੀ ਰਾਜਿੰਦਰ ਕੌਰ ਭੱਠਲ ਨੇ ਪੰਜਾਬ ਵਿੱਚ ਅਪ੍ਰੈਲ 1996 ਤੋਂ ਫ਼ਰਵਰੀ 1997 ਤੱਕ ਵਾਗਡੋਰ ਸੰਭਾਲੀ ਰੱਖੀ ਹੈ। ਲਾਲੂ ਯਾਦਵ ਦੀ ਪੱਤਨੀ ਰਾਬੜੀ ਦੇਵੀ ਨੇ ਰਾਸ਼ਟਰੀ ਜਨਤਾ ਦਲ ਵੱਲੋਂ ਬਿਹਾਰ ਵਿੱਚ ਜੁਲਾਈ 1997 ਤੋਂ ਫ਼ਰਵਰੀ 1999 ਤੱਕ ਅਤੇ ਫਿਰ ਮਾਰਚ 1999 ਤੋਂ ਮਾਰਚ 2000 ਤੱਕ ਸੱਤਾ ਸੰਭਾਲੀ ਹੈ। ਭਾਰਤੀ ਜਨਤਾ ਪਾਰਟੀ ਦੀ ਸੁਸ਼ਮਾਂ ਸਵਰਾਜ ਨੇ ਦਿੱਲੀ ਦੀ ਮੁੱਖ ਮੰਤਰੀ ਵਜੋਂ 13 ਅਕਤੂਬਰ 1998 ਤੋਂ 3 ਦਸੰਬਰ 1998 ਤੱਕ ਰਾਜ ਸੰਭਾਲਿਆ ਹੈ।ਸੱਭ ਤੋਂ ਵੱਧ ਸਮਾਂ ਮੁੱਖ ਮੰਤਰੀ ਰਹਿਣ ਵਾਲੀ ਕਾਂਗਰਸ ਦੀ ਸ਼ੀਲਾ ਦੀਕਸ਼ਤ ਹੈ,ਜਿਸ ਨੇ ਦਿੱਲੀ ਦੀ ਮੁੱਖ ਮੰਤਰੀ ਵਜੋਂ ਤੀਜੀ ਪਾਰੀ ਸ਼ੁਰੂ ਕੀਤੀ ਹੋਈ ਹੈ,ਸ਼ੀਲਾ ਦੀਕਸਤ ਨੇ 1998 ਵਿੱਚ ਕਮਾਂਡ  æਸੰਭਾਲੀ ਸੀ, ਜੋ ਲਗਾਤਾਰ ਹੁਣ ਤੱਕ ਜਾਰੀ ਹੈ।ਮੱਧ ਪ੍ਰਦੇਸ਼ ਵਿੱਚ ਭਾਰਤੀ ਜਨਤਾ ਪਾਰਟੀ ਦੀ ਉਮਾਂ ਭਾਰਤੀ  ਦਸੰਬਰ 2003 ਤੋਂ ਅਗਸਤ 2004 ਤੱਕ ਗੱਦੀ ਨਸ਼ੀਨ ਰਹੀ ਹੈ।ਏਸੇ ਹੀ ਪਾਰਟੀ ਦੀ ਵਸੁੰਧਰਾ ਰਾਜੇ ਸਿੰਧੀਆ ਰਾਜਸਥਾਨ ਵਿੱਚ 2003 ਤੋਂ 2008 ਤੱਕ ਮੁੱਖ ਮੰਤਰੀ ਰਹੀ ਹੈ।ਹੁਣ 20 ਮਈ ਤੋਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਵਜੋਂ ਮਮਤਾ ਬੈਨਰਜੀ ਨੇ ਅਹੁਦਾ ਸੰਭਾਲਆਿ ਹੈ,ਇਸ 14 ਵੀਂ ਮਹਿਲਾ ਮੁੱਖ ਮੰਤਰੀ ਦਾ ਸਬੰਧ ਤ੍ਰਿਣਮੂਲ ਕਾਂਗਰਸ ਪਾਰਟੀ ਨਾਲ ਹ੍ਵੈ ਇਸ  ਸੰਦਰਭ ਚ ਮਹਿਲਾ ਦਿਵਸ ਦੇ ਚੀਖਦੇ ਸਪੀਕਰ ਕਿਥੇ ਹਨ ? ਕੌਣ ਦੇਵੇਗਾ ਇਸ ਦਾ ਜਵਾਬ ਮੈਨੂ ਉਡੀਕ ਰਹੇਗੀ?--ਰਣਜੀਤ ਸਿੰਘ ਪ੍ਰੀਤ ਅਤੇ ਬਿਊਰੋ ਰਿਪੋਰਟ  
                                    ***

No comments: