Sunday, June 05, 2011

.......ਤੁਮਨੇ ਜਬ ਭੀ ਪੁਕਾਰਾ ਹਮਕੋ ਆਨਾ ਪੜੇਗਾ

ਬਿੰਦਰਜੀਤ ਕੌਰ ਪ੍ਰੀਤ ਨੂੰ ਚੇਤੇ ਕਰਦਿਆਂ/ ਰਣਜੀਤ ਸਿੰਘ ਪ੍ਰੀਤ 

                    (1)
ਕਿਵੇਂ ਭੁਲਾਵਾਂ ਤੈਨੂੰ,ਤੇਰੀ ਯਾਦ ਬਥੇਰੀ ਆਉਂਦੀ ਹੈ,
ਬੂਹਾ ਭੇਡ਼ਾਂ,ਰੋਕਾਂ ਲਾਵਾਂ ਫਿਰ ਵੀ ਆ ਜਗਾਉਂਦੀ ਹੈ,
ਜ਼ਿੰਦਗੀ ਦੇ ਚਰਖੇ ‘ਤੇ ਮੱਲੋ ਮੱਲੀ ਤੰਦਾਂ ਪਾਉਂਦੀ ਹੈ,
ਕੌਡੀ ਮੁੱਲ ਨੀ ਰਿਹਾ ਮੇਰਾ,ਇਹ ਗੱਲ ਮਾਰ ਮੁਕਾਉਂਦੀ ਹੈ,
ਤੇਰੀ ਆਖੀ ਆਖ਼ਰੀ ਗੱਲ,ਅੱਜ ਸੁੱਤੇ ਸਿਵੇ ਜਗਾਉਂਦੀ ਹੈ,
ਸਤਿਨਾਮ ਵਾਹਿਗੁਰੂ ਕਹਿਕੇ,

ਮੇਰੀ ਬੁਕਲ ਵਿੱਚ ਤੇਰਾ ਏਦਾਂ ਤੁਰ ਜਾਣਾ,
ਚਾਰੌਂ ਪਾਵਿਆਂ ਤੇ ਬਹਿਕੇ ਇਹ ਘਟਨਾਂ,

ਮੇਰੀਆਂ ਧਾਹਾਂ ਨਿੱਤ ਕਢਾਉਂਦੀ ਹੈ,
ਕਿਵੇਂ ਭੁਲਾਵਾਂ ਤੈਨੂੰ,ਤੇਰੀ ਯਾਦ ਬਥੇਰੀ ਆਉਂਦੀ ਹੈ,
ਅੱਜ ਮੈ ਚੱਲੀ,ਕੱਲ੍ਹ ਤੂੰ ਆਜੀਂ ,ਕਹਿਕੇ ਨਿੱਤ ਰੁਲਾਉਂਦੀ ਹੈ।---

       
                                  (2)
ਅੱਜ 5 ਤਾਰੀਖ਼ ਫਿਰ ਆ ਗਈ ਏ,ਮੈਨੂੰ ਹੋਰ ਰੁਲਾਨੇ ਕੇ ਲੀਏ,
ਤੇਰਾ ਰੱਬ ਨੂੰ ਚੇਤੇ ਕਰਨਾਂ,ਮੈਨੂੰ ਯਾਦ ਹੈ,ਯਾਦ ਦਿਲਾਨੇ ਕੇ ਲੀਏ,
ਤੂੰ ਛੱਡ ਕਿ ਮੈਨੂੰ ਚਲੀ ਗਈ,ਵੇਖ  ਵੰਗਾਂ ਆਂਸੂ ਬਹਾਨੇ ਕੇ ਲੀਏ,
ਜੇ ਰੁਸੱ ਗਈ ਏਂ,ਪ੍ਰੀਤ ਤਰਲੇ ਕਢਦਾ ਇ, ਤੈਨੂੰ ਮਨਾਨੇ ਕੇ ਲੀਏ,
ਜਾਂ ਸੱਦ ਲੈ ਮੈਨੂੰ,ਮੈਂ ਉਡੀਕ ‘ਚ ਬੈਠਾਂ,ਸਾਰਾ ਹਾਲ ਸੁਨਾਨੇ ਕੇ ਲੀਏ-
..
                                   (3)
ਕਦੇ ਬਿਗਾਨੇ ਵੇਖੇ ਸਨ,ਅੱਜ ਆਪਣੇ ਵੀ ਅਜ਼ਮਾ ਲਏ ਨੇ,
ਕੰਡਿਆਂ ਨੇ ਜ਼ਖ਼ਮੀ ਕੀਤਾ ਸੀ,ਅੱਜ ਫੁੱਲ ਵੀ ਟੱਕ ਲਾ ਗਏ ਨੇ,
ਬਿੰਦਰ ਤੇਰੇ ਆਖਰੀ ਸਾਹ ਹੀ,ਮੇਰੇ ਲਈ ਸਿਆਪੇ ਪਾ ਗਏ ਨੇ,
ਪ੍ਰੀਤ ਜੋ ਮੱਤਾਂ ਦਿੰਦਾ ਸੀ,ਅੱਜ ਉਹਦੇ ਵੀ ਮੱਤ ਮੁਰਝਾ ਗਏ ਨੇ।
--

                                     (4)          
ਤੇਰੇ ਵਿਛੋਡ਼ੇ ਨੂੰ ਕਿਵੇਂ ਜਰਜੂੰਗਾ ਮੈ,
ਯਾਦਾਂ ਦੀ ਅੱਗ ਵਿੱਚ ਸਡ਼ਜੂੰਗਾ ਮੈ,
ਗੰਦਲੇ ਸਮਾਜੀ ਸਮੁੰਦਰਾਂ 'ਚ, ਕਿਵੇਂ ਤਰਜੂੰਗਾ ਮੈ,
ਵਿਛੋਡ਼ਾ ਦੇ ਗਈ ਏ,ਹੁਣ ਰੋ ਰੋ ਕਿ ਮਰਜੂੰਗਾ ਮੈ।--

ਦਰਦਾਂ ਦੀ ਗਠੜੀ
ਦਰਦ ਦੀ ਕਸਕ ਉਹੀ ਜਾਣਦੇ ਨੇ,ਜਿਹਨਾ ਨੇ ਖ਼ੁਦ ਪਿੰਡੇ ਤੇ ਇਹ ਹੰਢਾਇਆ ਹੁੰਦੈ,
ਤੁਰ ਗਿਆਂ ਦੇ ਨਾਲ ਨਹੀ ਤੁਰ ਹੁਂੰਦਾ,ਭਾਵੇਂ ਹਰ ਕਿਸੇ ਨੇ ਇਹ ਸਮਝਾਇਆ ਹੁੰਦੈ,
ਪਤਾ ਗੁਆਚੇ ਦਾ ਕਿਸੇ ਨੂੰ ਕੀਂ ਲਗਣਾ,ਦਿਲ ਰੋਂਦਾ ਏ ਜਿਨ੍ਹਾਂ ਕੁੱਝ ਗਵਾਇਆ ਹੁੰਦ,ੈ
ਯਾਦ ਕਿਸ ਨੂੰ ਆਖੀਦਾ ਏੇ,ਇਹ ਉਹੀ ਜਾਣਦੇ ਨੇ, ਜਿਨ੍ਹਾਂ ਨੂੰ ਇਹਨੇ ਰੁਆਇਆ ਹੁੰਦ,ੈ
ਕੀ ਜਾਨਣ ਐਸ਼ਾਂ ਕਰਨ ਵਾਲੇ,ਉਹੀ ਜਾਣਦੇ ਨੇ ਜਿਨ੍ਹਾਂ ਰੁਮਾਲ ਨੂੰ ਸਾਥੀ ਬਣਾਇਆ ਹੁੰਦ,ੈ
ਪ੍ਰੀਤ ਇਹ ਮਤਲਬੀ ਲੋਕ ਕੀ ਜਾਨਣ, ਕੌਣ ਕਿੰਨਾ ਅੰਦਰੋਂ-ਬਾਹਰੋਂ ਮੁਰਝਾਇਆ ਹੁੰਦੈ।।

                                          --ਰਣਜੀਤ ਸਿੰਘ ਪ੍ਰੀਤ       

No comments: