Saturday, June 04, 2011

ਕੈਂਸਰ ਦਾ ਕਾਰਨ ਯਰੂਨੀਅਮ ਜਾਂ ਖੇਤੀ ਜਹਿਰ

ਫਰੀਦਕੋਟ ਤੋਂ ਬਾਬਾ ਫਰੀਦ ਸੈਂਟਰ ਫਾਰ ਸਪੈਂਸਲ ਚਿਲਰਡਨ ਦੇ ਡਾਕਟਰ ਅਮਰ ਸਿੰਘ ਤੇ ਡਾ. ਪ੍ਰੀਤਪਾਲ ਸਿੰਘ ਨੇ ਜਰਮਨ ਦੀ ਮਾਈਕ੍ਰੇਟਰੇਸ ਮਿਨਰਲ ਲੈਬ ਦੀ ਰਿਸਰਚ ਰਿਪਰੋਟ ਜਾਰੀ ਕੀਤੀ ਜਿਸ ਅਨੁਸਾਰ 150 ਦੇ ਕਰੀਬ ਬੱਚਿਆ ਦੇ ਵਾਲਾਂ ਦੇ ਟੈਸਟ ਵਿੱਚ ਯੂਰੇਨੀਅਮ ਦੇ ਅੰਸ ਆਮ ਨਾਲੋਂ ਵਧੇਰੇ ਮਾਤਰਾ ਵਿੱਚ ਪਾਏ ਗਏ ਹਨ ਤੇ ਨਾਲ ਹੀ ਇਸ ਯੂਰੇਨੀਅਮ ਦਾ ਸਰੋਤ ਅਮਰੀਕਾ ਦੁਆਰਾ ਆਫਗਾਨੀਸਤਾਨ ਵਿੱਚ ਤਾਲੀਬਾਨੀਆਂ ਦੇ ਬੰਕਰ ਤੋਡ਼ਨ ਲਈ ਯੂਰੇਨੀਅਮ ਯੁਕਤ ਬੰਬ ਵਰਤਣਾ ਦੱਸਿਆ ਗਿਆ ਹੈ,ਜਿਸ ਦੀ ਧੂਡ਼ ਆਲੇ-ਦੁਅਲੇ ਦੇ ਇੱਕ ਹਜਾਰ ਇੱਕੋਮੀਟਰ ਵਿੱਚ ਫੈਲ ਗਈ। ਪੰਜਾਬ ਵਿੱਚ ਮੱਧਬੁੰਦੀ ਤੇ ਅਪਾਹਿਜ ਬੱਚੇਆ ਦਾ ਜੰਮਣਾ, ਕੈਂਸਰ ਤੇ ਹੋਰ ਬੀਮਾਰੀਆ ਦਾ ਮੂਲ ਕਾਰਨ ਵੀ ਆਫਗਾਨੀਸਤਾਨ ਤੋਂ ਪਹੁੰਚੇ ਇਸ ਯੂਰੇਨੀਅਮ ਨੂੰ ਦੱਸਿਆ ਗਿਆ ਹੈ। ਇਸ ਰਿਪੋਰਟ ਨਾਲ ਪੰਜਾਬ ਦੇ ਜਾਗਰੂਕ ਹਲਕਿਆ ਵਿੱਚ ਕਾਫੀ ਚਰਚਾ ਤੇ ਉਤਸਕਤਾ ਹੋਈ ਹੈ।
ਕੀ ਆਫਗਾਨਸਤਾਨ ਵਿੱਚ ਚੱਲੇ ਬੰਬ ਹੀ ਯੂਰੇਨੀਅਮ ਦਾ ਸਰੋਤ ਹਨ?ਆਫਗਾਨਸਤਾਨ ਵਿੱਚ ਚੱਲੇ ਬੰਬਾਂ ਕਾਰਨ ਯੂਰੇਨੀਅਮ ਦਾ ਇੱਕ ਹਜਾਰ ਕਿਲੋਮੀਟਰ ਦੇ ਘੇਰੇ ਵਿੱਚ ਫੈਲਣ ਦਾ ਦਾਅਵਾ ਵੀ ਕਈ ਸ਼ੰਕੇ ਖਡ਼ੇ ਕਰਦਾ ਹੈ। ਪੰਜਾਬ ਦੀ ਤੁਲਨਾ ਵਿੱਚ ਪਾਕਿਤਸਾਨ, ਈਰਾਨ, ਇਰਾਕ, ਉਬਜੇਕੀਸਤਾਨ, ਤੁਰਕੀ ਤੇ ਹੋਰ ਦੇਸ਼ ਆਦਿ ਆਫਗਾਨਸਿਤਾਨ ਦੇ ਬੇਹੱਦ ਨੇਡ਼ੇ ਹਨ। ਜੇ ਯੂਰੇਨੀਅਮ ਯੁਕਤ ਧੂਡ਼ ਹੀ ਅਪਾਹਿਜ ਬੱਚੇ ਜੰਮਣ ਦਾ ਕਾਰਨ ਬਣਦੀ ਤਾਂ ਉਕਤ ਦੇਸਾਂ ਵਿੱਚ ਵੀ ਅਪਾਹਿਜ ਬੱਚੇ ਜੰਮਣੇ ਸਨ ਤੇ ਹੁਣ ਤੱਕ ਇਸ ਦੀ ਇੰਟਰਨੈਸਨਲ ਪੱਧਰ ਤੇ ਚਰਚਾ ਸੂਰੁ ਹੋ ਜਾਣੀ ਸੀ। ਨਾਲੇ ਜਿੰਨਾ ਬੱਚਿਆਂ ਵਿੱਚ ਯੂਰੇਨੀਅਮ ਦੀ ਧੂਡ਼ ਕਾਰਨ ਅਪਾਹਿਜਾਂ ਆਈ ਦਾ ਦਾਅਵਾ ਕੀਤਾ ਜਾਂਦਾ ਹੈ ਉਨ੍ਹਾਂ ਵਿੱਚ ਕਈਆਂ ਦੀ ਉਮਰ 12-14 ਸਾਲ ਤੋਂ ਉਪਰ ਹੈ ਜੋ ਕਿ ਅਮਰੀਕਾ-ਅਫਗਾਨ ਲਡ਼ਾਈ ਤੋਂ 5-6 ਸਾਲ ਪਹਿਲਾਂ ਹੀ ਜਮਾਂਦਰੂ ਤੌਰ ਤੇ ਅਪਾਹਿਜ ਜੰਮੇ ਹਨ ਤੇ ਜਿਆਦਾਤਰ ਬੱਚੇ ਨਰਮਾ ਬੇਲਟ ਨਾਲ ਦੇ ਵਸਨੀਕ ਹਨ।

ਮੈਡੀਕਲ ਸਾਇੰਸ ਮੁਤਾਬਕ ਦਿਮਾਗੀ ਮੰਦਬੁੱਦੀ ਤੇ ਜਮਾਂਦਰੂ ਅਪਾਹਿਜਾਂ ਦੇ ਮੁੱਖ ਕਾਰਨ
ਬੱਚਿਆਂ ਦਾ ਦਿਮਾਗੀ ਮੰਦਬੁੱਦੀ ਤੇ ਜਮਾਂਦਰੂ ਅਪਾਹਿਜ ਜੰਮਣ ਦੇ ਮੈਡੀਕਲ ਸਾਈਸ ਵਿੱਚ ਕਈ ਕਾਰਨ ਜਿੰਮੇਵਾਰ ਸਮਝੇ ਜਾਦੇ ਹਨ ਜਿਵੇ ਨਵ-ਜੰਮੇ ਬੱਚੇ ਦਾ ਦੇਰ ਨਾਲ ਰੋਣਾ, ਗਰਭ ਦੌਰਾਨ ਪੌਸਟਿਕ ਭੋਜਨ ਦੀ ਕਮੀ, ਗਰਭ ਸਮੇਂ ਦੌਰਾਨ ਨਸ਼ਿਆਂ ਦਾ ਸੇਵਨ, ਸੱਟ ਤੇ ਗਰਭ ਦੌਰਾਨ ਸੈਕਸ, ਮਾਤਾ-ਪਿਤਾ ਦੇ ਜੈਨੇਟਿਕ ਵਿਗਾਡ਼, ਬੱਚੇਦਾਨੀ ਦੀ ਰਸੌਲੀ ਅਤੇ ਬੱਚੇ ਦੇ ਦਿਮਾਗ ਵਿੱਚ ਪਾਣੀ ਦਾ ਭਰਨਾ ਆਦਿ ਮੁੱਖ ਕਾਰਨ ਮੰਨੇ ਜਾਦੇ ਹਨ। ਇਸ ਤੋਂ ਇਲਾਵਾ ਮਨੁੱਖੀ ਵਰਤੋਂ ਦੀ ਦਵਾਈਆ ਨੂੰ ਲੰਮੇ ਸਮੇਂ ਤੱਕ ਤਾਜਾ ਰੱਖਣ ਵਾਲੇ ਕੈਮੀਕਲ, ਮਰਕਰੀ, ਲੈਡ, ਕੈਡੀਅਮ, ਕੋਰੀਅਮ, ਐਲੂਮੀਨੀਅਮ, ਕਾਪਰ ਆਦਿ ਭਾਰੀ ਧਾਤੂਆਂ ਯੁਕਤ ਪ੍ਰਦੂਸ਼ਿਤ ਤੇ ਜ਼ਹਿਰੀਲਾ ਖਾਣ-ਪੀਣ ਵੀ ਇਸ ਅਪੰਗਤਾ ਦਾ ਕਾਰਨ ਮੰਨਿਆ ਗਿਆ ਹੈ ਜਿਸ ਦੇ ਸਬੂਤ ਅੰਮ੍ਰਿਤਸਰ ਦੀ ਟੈਕਸਟਾਈਲ ਇੰਡਸਟਰੀ ਦੀ ਗੰਦਗੀ ਵਾਲੇ 5 ਗੰਦੇ ਨਾਲਿਆਂ ਤੇ ਨੇਡ਼ੇ ਵੱਸੇ 25 ਪਿੰਡਾਂ ਵਿੱਚ ਜਮਾਦਰੂ ਅਪਾਹਿਜ ਤੇ ਕਈ ਅੰਗ ਰਹਿਤ ਜਨਮੇ ਬੱਚੇਆ ਦੀਆ ਉਦਾਹਰਨਾਂ ਹਨ। ਲੁਧਿਆਣੇ ਦਾ ਬੁੱਢਾ ਨਾਲਾ ਤੇ ਕਪੁਰਥਲੇ ਦੀ ਸਰਾਬ ਫੈਕਟਰੀ ਦੀ ਕੈਮੀਕਲ ਯੁਕਤ ਰਹਿੰਦ-ਗਹੂੰਦ ਜੋ ਕਿ ਵੇਈ ਵਿੱਚ ਪਾਈ ਜਾਦੀ ਹੈ ਦੀ ਵੀ ਮਨੁੱਖੀ ਸਰੀਰਾ ਵਿੱਚ ਭਾਰੀ ਤੱਤਾ ਦੀ ਮੌਜਦਗੀ ਦਾ ਕਾਰਨ ਬਣਦੀ ਹੈ। ਕਿਉਕਿ ਡਰੇਨਾਂ ਦੇ ਨੇਡ਼ੇ ਵਸੇ ਪਿੰਡ 20 ਫੁੱਟ ਡੂੰਘਾਈ ਵਾਲੇ ਨਲਕੇ ਦਾ ਪਾਣੀ ਪੀਦੇ ਹਨ ਤੇ ਕਈ ਵਾਰ ਇਹ ਡਰੇਨਾਂ ਦਾ ਪਾਣੀ ਵੀ ਟਿਊਵਬਲਾਂ ਦੇ ਪਾਣੀ ਨਾਲ ਮਿਲਾ ਕੇ ਖੇਤੀ ਨੂੰ ਵੀ ਲਗਾਈਆ ਜਾਂਦਾ ਹੈ। ਜਿਸ ਤਰਾਂ ਇਹ ਭਾਰੇ ਤੱਤ ਪਾਣੀ, ਖੇਤਾਂ ਦੀ ਮਿੱਟੀ ਅਤੇ ਉਪਜਾ ਰਾਹੀਂ ਮਨੁੱਖੀ ਸਰੀਰਾਂ ਵਿੱਚ ਪਹੁੰਚ ਜਾਂਦੇ ਹਨ ਤੇ ਬੀਮਾਰੀਆਾਂ ਦਾ ਕਾਰਨ ਬਣੇ ਹਨ। ਵੀਅਤਨਾਮ ਤੇ ਭੋਪਾਲ ਗੈਸ ਕਾਂਡ ਤੋਂ ਬਾਅਦ ਵੀ ਪ੍ਰਭਾਵਿਤ ਇਲਾਕਿਆ ਵਿੱਚ ਮੰਧਬੁੰਦੀ ਤੇ ਜਮਾਂਦਰੂ ਅਪੰਗ ਜੰਮੇ ਰਹੇ ਹਨ।
ਪੀਣ ਯੋਗ ਪਾਣੀ ਵਿੱਚ ਯੂਰੇਨੀਅਮ ਦੀ ਮਾਤਰਾ
ਮਨੁੱਖੀ ਸਰੀਰ ਕਈ ਤੱਤਾਂ ਤੋਂ ਬਣੀਆ ਹੋਇਆ ਹੈ ਤੇ ਹੁਣ ਤੱਕ ਮਨੁੱਖੀ ਸਰੀਰ ਦੇ ਜੀਨਜਾਂ ਨੇ ਇਤਿਹਾਸਿਕ ਵਿਕਾਸ ਦੌਰਾਨ "ਪਦਾਰਥਵਾਦ ਦੇ ਵਿਰੋਧ-ਵਿਕਾਸ ਦੇ ਸਿਧਾਂਤ" ਅਨੁਸਾਰ ਵੱਖ-ਵੱਖ ਤਰਾਂ ਦੇ ਪਦਾਰਥਾਂ, ਜਹਿਰਾਂ ਪ੍ਰਤੀ ਸੰਵੇਦਨਸੀਲਤਾ ਹਾਸਿਲ ਕੀਤੀ ਹੈ। ਜਿਸ ਦੀ ਪੁਸਟੀ ਅਜੋਕੇ ਸਾਇਸਦਾਨ ਵੀ ਕਰਦੇ ਹਨ ਕਿ ਮਨੁੱਖੀ ਸਰੀਰ ਵਿੱਚ ਵੱਖ-ਵੱਖ ਰਸਾਇਣਕ ਤੱਤਾਂ ਦੀ ਇੱਕ ਨਿਸਚਿਤ ਮਿਕਦਾਰ ਹਾਨੀਕਾਰਕ ਨਹੀਂ ਹੁੰਦੀ। ਜੇ ਇਹ ਤੱਤ ਨਿਸਚਿਤ ਮਾਤਰਾ ਤੋਂ ਵੱਧ ਹੋਣ ਤਾਂ ਇਹ ਸਰੀਰ ਲਈ ਹਾਨੀਕਾਰਕ ਹੋ ਜਾਂਦੇ ਹਨ ਤੇ ਬੀਮਾਰੀਆ ਦਾ ਕਾਰਨ ਬਣਦੇ ਹਨ। ਯੂਰੇਨੀਅਮ ਇਕ ਰੇਡੀਓ ਐਕਟਿਵ ਤੱਤ ਹੈ, ਜਿਹਡ਼ਾ ਕਿ ਹਰ ਤਰ•ਾਂ ਦੀ ਮਿੱਟੀ, ਪਹਾਡ਼, ਪਾਣੀ, ਹਵਾ ਅਤੇ ਪੌਦਿਆਂ ਵਿਚ ਵੀ ਪਾਇਆ ਜਾਂਦਾ ਹੈ ਅਤੇ ਯੂਰੇਨੀਅਮ ਤੋਂ ਜ਼ਿਆਦਾ ਖਤਰਾ ਉਸ ਦੇ ਰਸਾਇਣਿਕ ਜ਼ਹਿਰੀਲੇਪਣ (Chemical Toxicity) ਤੋਂ ਹੈ ਨਾ ਕਿ ਉਸ ਦੇ ਰੇਡੀਆਲੋਜੀਕਲ ਪ੍ਰਭਾਵਾਂ ਤੋਂ। ਡਾ: ਸੁਰਿੰਦਰ ਸਿੰਘ ਦੀ ਅਗਵਾਈ ਹੇਠ ਖੋਜ ਟੀਮ ਨੇ ਬਠਿੰਡਾ ਜ਼ਿਲ•ੇ ਦੇ 22 ਪਿੰਡਾਂ ਵਿਚੋਂ ਪੀਣ ਵਾਲੇ ਪਾਣੀਆਂ ਦੇ ਲਗਭਗ 90 ਸੈਂਪਲ ਇਕੱਠੇ ਕਰਕੇ ਯੂਰੇਨੀਅਮ ਦੀ ਮਾਤਰਾ ਲਈ ਪ੍ਰਯੋਗ ਕੀਤੇ।ਇਹ ਸੈਂਪਲ ਹੈਂਡ ਪੰਪ ਅਤੇ ਟਿਊਬਵੈਲਜ਼ ਤੋਂ ਲਏ ਗਏ। ਵੱਖ-ਵੱਖ ਇੰਟਰਨੈਸ਼ਨਲ ਏਜੰਸੀਆਂ ਨੇ ਪਾਣੀ ਵਿਚ ਯੂਰੇਨੀਅਮ ਦਾ ਮਨੁੱਖਤਾ ਲਈ ਸੁਰੱਖਿਅਤ ਪੱਧਰ ਵੱਖ-ਵੱਖ ਬਿਆਨ ਕੀਤਾ ਹੈ ਅਤੇ ਇਹ ਕਦੇ ਵੀ ਸਥਿਰ ਨਹੀਂ ਰਿਹਾ ਹੈ ਤੇ ਸਮੇਂ ਦੇ ਨਾਲ ਨਾਲ ਇਹ ਬਦਲਾਅ ਵੱਧਦਾ ਗਿਆ ਹੈ। ਉਦਾਹਰਨ ਵਜੋਂ 1979 ਵਿੱਚ ਇਹ ਪੱਧਰ 1.9 ਮਾਈਕ੍ਰੋਗ੍ਰਾਮ ਸੀ ਤੇ ਫਿਰ ਬਦਲ ਕੇ 2000 ਵਿੱਚ ਇਹ 9 ਮਾਈਕ੍ਰੋਗ੍ਰਾਮ ਤੇ ਸਾਲ 2004 ਵਿੱਚ 15 ਮਾਈਕ੍ਰੋਗ੍ਰਾਮ ਅਤੇ ਕਨੈਡਾ, ਆਸਟਰੇਲੀਆ, ਕੈਲੀਫੋਰਨੀਆ ਆਦਿ ਮੁਲਕਾਂ ਨੇ 20 ਮਾਈਕ੍ਰੋਗ੍ਰਾਮ ਪਰ ਲੀਟਰ ਪਾਣੀ ਵਿੱਚ ਕਰ ਦਿੱਤਾ ਗਿਆ ਅਤੇ ਇਸ ਮਾਤਰਾ ਵਾਲੇ ਪਾਣੀ ਨੂੰ ਮਨੁੱਖੀ ਸੇਹਤ ਲਈ ਸਰੁੱਖਿਅਤ ਮੰਨਿਆ ਗਿਆ ਹੈ।ਅਜੇ ਇਸ ਬਾਰੇ ਪੱਕੇ ਤੌਰ ਤੇ ਕੁਝ ਨਹੀਂ ਕਿਹਾ ਜਾ ਸਕਦਾ ਕਿ ਆਉਣ ਵਾਲੇ ਸਮੇਂ ਹੋਰ ਵੱਧ ਮਾਤਰਾ ਵਾਲਾ ਯੂਰੇਨੀਅਮ ਯੁਕਤ ਪਾਣੀ ਸਰੁੱਖਿਅਤ ਮੰਨ ਲਿਆ ਜਾਵੇ।


ਪੰਜਾਬ ਵਿੱਚ ਯੂਰੇਨੀਅਮ ਮਿਲਣ ਦੀ ਪਹਿਲੀ ਰਿਚਰਚ ਗੂਰੁ ਨਾਨਕ ਦੇਵ ਯੂਨਵਰਸਿਟੀ ਦੇ ਪ੍ਰਫੈਸਰ ਡਾ. ਸੁਰਿੰਦਰ ਸਿੰਘ ਨੇ ਕੀਤੀ ਸੀ ਤੇ ਉਨਾਂ ਆਪਣੀ ਰਿਸਚਰ ਰਿਪੋਰਟ ਵਿੱਚ ਬੰਠਿਡਾ ਦੇ 22 ਪਿੰਡਾਂ ਦੇ ਧਰਤੀ ਹੇਠਲੇ ਪਾਣੀ ਦੇ ਸੈਪਲਾਂ ਵਿੱਚ ਯੂਰੇਨੀਅਮ ਮਿਲਣ ਦਾ ਦਾਅਵਾ ਕੀਤਾ ਸੀ ਜੋ ਕਿ ਇਨਾਂ ਪਿੰਡਾਂ ਵਿੱਚ ਕੈਂਸਰ ਦੀ ਮਹਾਂਮਾਰੀ ਦਾ ਇੱਕ ਕਾਰਨ ਮੰਨਿਆ ਗਿਆ ਸੀ। ਬਠਿੰਡਾ ਜਿਲੇ ਵਿੱਚ ਯੂਰੇਨੀਅਮ ਦੀ ਔਸਤ ਮਾਤਰਾ 9.3 ਮਾਈਕ੍ਰੋਗ੍ਰਾਮ ਪ੍ਰਤੀ ਲਿਟਰ ਤੋਂ 56.9 ਮਾਈਕ੍ਰੋਗ੍ਰਾਮ ਪ੍ਰਤੀ ਲਿਟਰ ਪਾਈ ਗਈ। ਡਾ. ਅਨੁਸਾਰ ਇਹ ਸੈਂਪਲ ਟਿਊਬਲ ਅਤੇ ਹੈਡ ਪੰਪਾ ਤੋਂ ਲਏ ਗਏ ਤਾਂ ਫਿਰ ਆਫਗਾਨੀਸਤਾਨ ਤੋ ਚੱਲਿਆ ਯੂਰੀਨੇਅਮ ਧਰਤੀ ਹੇਠਲੇ 50 ਫੁੱਟ ਪਾਣੀ ਵਿੱਚ ਕਿਵੇ ਪੁੱਜ ਗਿਆ। ਦੂਜਾ ਜੇ ਇਹ ਯੂਰੀਨੇਅਮ ਸੂਰੁ ਤੋਂ ਹੀ ਧਰਤੀ ਹੇਠਲੇ ਪਾਣੀ ਵਿੱਚ ਮੌਜੂਦ ਸੀ ਤੇ ਕੈਂਸਰ ਦਾ ਹੀ ਮੁੱਖ ਕਾਰਨ ਹੈ ਤਾਂ ਹੁਣ ਤੱਕ ਨੂੰ ਇਨਾ ਪਿੰਡ ਦੀ ਹੋਂਦ ਪੰਜਾਬ ਦੇ ਨਕਸੇ ਤੇ ਨਹੀ ਹੋਣੀ ਸੀ ਕਿਉਕਿ ਇਨਾਂ ਪਿੰਡ ਵਿੱਚ ਲੋਕ ਦਹਾਕਿਆ ਤੋਂ ਰਹਿੰਦੇ ਹੋਏ ਯੂਰੀਨੇਅਮ ਯੁਕਤ ਪਾਣੀ ਪੀ ਕੇ,ਕੈਂਸਰ ਨਾਲ ਮਰ ਜਾਣੇ ਸਨ ਤੇ ਜੱਜਲ ਪਿੰਡ ਦੀ ਆਬਾਦੀ 3500 ਤੱਕ ਨਹੀਂ ਪੁੱਜਣੀ ਸੀ ਜਦਕਿ ਉਨਾਂ ਪਿੰਡਾਂ ਦੇ ਲੋਕਾਂ ਅਨੁਸਾਰ ਅੱਜ ਤੋਂ 18 ਸਾਲ ਪਹਿਲਾ ਤੱਕ ਅਜੇਹੀ ਕੋਈ ਬੀਮਾਰੀ ਨਹੀਂ ਸੀ।

ਪੰਜਾਬੀਆ ਦੇ ਖੂਨ ਵਿੱਚ ਖੇਤੀ ਜਹਿਰਾਂ ਦੀ ਮਾਤਰਾ ਸੈਂਟਰ ਫਾਰ ਸਾਈਸ ਐਂਡ ਇਨਵੈਰਾਈਰਮੈਂਟ ਨੇ ਸਾਲ 2005 ਵਿੱਚ ਆਪਣੀ ਜਾਰੀ ਰਿਪੋਰਟ ਵਿੱਚ ਦਰਸਾਈਆ ਹੈ ਮਾਹੀਨੰਗਲ, ਬੱਲੋਂ, ਜੱਜਲ ਆਦਿ ਪਿੰਡਾਂ ਵਿੱਚੋ ਜੋ ਖੂਨ ਦੇ ਨਮੂਨੇ ਲਏ ਗਏ ਹਨ ਉਨਾ ਵਿੱਚ 6 ਤੋਂ 13 ਕਿਸਮ ਦੇ ਪੈਸਟੀਸਾਈਡ ਪਾਏ ਗਏ ਹਨ। ਪੈਸਟੀਸਾਈਡ ਦੀ ਖੂਨ ਵਿੱਚ ਕਿੰਨੀ ਮਾਤਰਾ ਮਨੁੱਖ ਲਈ ਹਾਨੀਕਾਰਕ ਹੈ ਇਸ ਦਾ ਕੋਈ ਸਟੈਂਡਰਡ ਨਹੀਂ ਮਿੱਥਿਆ ਗਿਆ ਹੈ। "ਖੇਤੀ ਜ਼ਹਿਰਾਂ ਦੇ ਮਨੁੱਖੀ ਸਰੀਰ ਤੇ ਮਾਰੂ ਪ੍ਰਭਾਵ ਪੈਦੇ ਹਨ ਕਿ ਨਹੀਂ" ਅਜੇ ਤੱਕ ਇਸ ਤੇ ਕੋਈ ਖੋਜ ਨਹੀਂ ਕੀਤੀ ਗਈ ਹੈ। "ਪੰਜਾਬ ਦੇ ਮਨੁੱਖ ਦੇ ਸਰੀਰ ਦੇ ਖੂਨ ਵਿੱਚ ਮਿਲੇ ਜਹਿਰ ਦੀ ਤੁਲਨਾ, ਅਮਰੀਕੀ ਮਨੁੱਖ ਦੇ ਖੂਨ ਵਿੱਚ ਮਿਲੇ ਹੋਏ ਪੈਸਟੀਸਾਈਡ ਨਾਲ ਕੀਤੀ ਜਾਦੀ ਹੈ।" ਇੰਨਾ ਪਿੰਡਾਂ ਵਿੱਚੋਂ ਲਏ ਗਏ ਖੂਨ ਦੇ ਸੈਪਲਾਂ ਵਿੱਚੋਂ organochlorine ਪੈਸਟੀਸਾਈਡ ਅਮਰੀਕੀ ਵਿਅਕਤੀ ਦੇ ਖੂਨ ਦੀ ਤੁਲਨਾ ਵਿੱਚ 15 ਤੋਂ 605 ਗੁਣਾ ਵਧੇਰੇ ਪਾਈਆ ਗਿਆ ਹੈ। ਲਿਡੇਨ ਦਾਮ ਦਾ ਪੈਸਟੀਸਾਈਡ 605 ਅਤੇ ਡੀ.ਟੀ.ਟੀ 188 ਗੁਣਾ ਵਧੇਰੇ,ਮੋਨੋਕਰੋਫਾਸ 158 ਗੁਣਾ ਵਧੇਰੇ ਮਾਤਰਾ ਵਿੱਚ ਪਾਈਆ ਗਿਆ ਹੈ।Hexachlorocyclohexane ਕੈਮੀਕਲ ਸੈਪਲ ਲੈਣ ਵਾਲੇ ਹਰ ਵਿਅਕਤੀ ਦੇ ਖੂਨ ਵਿੱਚ ਤੇ ਡੀਡੀਟੀ 95 ਪ੍ਰਤੀਸ਼ਤ, ਮੋਨੋਕਰੋਟੋਫਾਸ 75 ਪ੍ਰਤੀਸ਼ਤ, ਕਲੋਰੋਫਾਸ 85 ਪ੍ਰਤੀਸ਼ਤ ਅਤੇ 70 ਪ੍ਰਤੀਸਤ ਲੋਕਾਂ ਵਿੱਚ ਦੇ ਖੂਨ ਦੇ ਸੈਂਪਲ phosphamidon ਅਤੇ ਮੈਲਾਥੋਨ ਪਾਈਆ ਗਿਆ ਹੈ।


ਕੀ ਖੇਤੀ ਪੈਦਾਵਾਰ ਲਈ ਵਰਤੇ ਜਾਂਦੇ ਜਹਿਰ ਮਨੁੱਖੀ ਸੇਹਤ ਲਈ ਹਾਨੀਕਾਰਕ ਹੁੰਦੇ ਹਨ?
ਭਾਰਤ ਵਿੱਚ ਜਦੋਂ ਵੀ ਇਹ ਸਵਾਲ ਉਠਾਈਆ ਜਾਂਦਾ ਹੈ ਕਿ ਜਹਿਰ ਨਿਰਮਾਤਾ ਕੰਪਨੀਆਂ ਦੇ ਏਜੰਟ ਤੇ ਸਾਇਸਦਾਨ ਕੂਕ ਉਠਦੇ ਹਨ ਕਿ ਇਸ ਦੀ ਕੋਈ ਸਾਈਟੇਫਿੰਕ ਰਿਸਰਚ ਮੌਜੁਦ ਨਹੀਂ ਹੈ। ਪਰ ਹੁਣ ਤੱਕ ਤਜਰਬੇ ਦੇ ਆਧਾਰ ਤੇ ਕਿਹਾ ਜਾ ਸਕਦਾ ਹੈ ਕਿ ਖੇਤੀ ਜਹਿਰ ਮਨੁੱਖੀ ਸੇਹਤ ਲਈ ਅਤਿ ਹਾਨੀਕਾਰਕ ਹੁੰਦੇ ਹਨ। ਵੀਅਤਨਾਮ ਯੁੱਧ ਵਿੱਚ ਜੰਗਲਾ ਵਿੱਚ ਬਾਗੀਆਂ ਨੂੰ ਮਾਰਨ ਲਈ ਅਮਰੀਕੀ ਫੌਜਾਂ ਨੇ ਜਹਾਜਾ ਰਾਂਹੀ ਜੰਗਲਾ ਵਿੱਚ 2 ਡੀ ਫੌਰ ਕੈਮੀਕਲ ਦੀ ਸਪਰੇਅ ਕੀਤੀ ਤਾਂ ਕਿ ਜੰਗਲਾ ਸਾਫ ਹੋ ਜਾਣ ਤੇ ਬਾਗੀਆ ਨੂੰ ਆਸਾਨੀ ਨਾਲ ਮਾਰਿਆ ਜਾ ਸਕੇ। ਇਸ ਦੇ ਨਤੀਜੇ ਵਿੱਚ ਵੀਅਤਨਾਮ ਦੀ ਅਗਲੀ ਪੀਡ਼ੀ ਵਿੱਚ ਬੱਚੇ ਦਿਮਾਗੀ ਤੌਰ ਤੇ ਕਮਜੋਰ ਤੇ ਕਈ ਹੋਰ ਜਮਾਦਰੂ ਵਿਕਾਰਾ ਨੂੰ ਲੈ ਕੇ ਜੰਮੇ। 1984 ਦੇ ਭੁਪਾਲ ਗੈਸ ਦੇ ਯੂਨੀਅਨ ਕਾਰਬਨ ਕਾਰਖਾਨੇ ਜਿਸ ਵਿੱਚ ਖੇਤੀ ਲਈ ਕੈਮੀਕਲ ਤਿਆਰ ਹੁੰਦੇ ਸਨ ਵਿੱਚ ਵਾਪਰੇ ਹਾਦਸੇ ਕਾਰਨ 15000 ਦੇ ਕਰੀਬ ਲੋਕ ਮਾਰੇ ਗਏ ਤੇ ਅੱਜ ਵੀ ਵਿਕਾਰ ਗ੍ਰਸਤ ਬੱਚੇ ਜਨਮ ਲੈ ਰਹੇ ਹਨ। ਜਾਨਵਰਾਂ ਤੇ ਕੀਤੀ ਗਈ ਖੋਜ ਵਿੱਚ ਪਾਈਆ ਗਿਆ ਹੈ ਕਿ organophosphates ਦੀ ਥੋਡ਼ੀ ਮਾਤਰਾ ਵੀ ਦਿਮਾਗ ਦੀ ਕਮੈਸਟਿਰੀ ਵਿੱਚ ਵਿਗਾਡ਼ ਪਾ ਸਕਦੀ ਹੈ। ਕਲੋਰੋਫਾਸ ਦਿਮਾਗ ਦੇ ਡੀ.ਐਨ.ਏ ਵਿੱਚ ਵੀ ਵਿਗਾਡ਼ ਪਾ ਸਕਦੀ ਹੈ ਅਤੇ 2003 ਵਿੱਚ ਨਿਊਜਾਰਕ ਵਿੱਚ ਇੱਕ ਕੀਤੀ ਗਈ ਖੋਜ ਵਿੱਚ ਦੱਸਿਆ ਗਿਆ ਹੈ ਕਿ ਕਲੋਰੋਫਾਸ ਦੀ ਥੋਡ਼ੀ ਮਾਤਰਾ ਗਰਭ ਵਿੱਚਲੇ ਬੱਚੇ ਨੂੰ ਪ੍ਰਵਾਵਿਤ ਕਰ ਸਕਦੀ ਹੈ। ਨੋਟ ਕਰਨਯੋਗ ਹੈ ਕਿ ਪੰਜਾਬ ਭਾਰਤ ਦਾ ਮਹਿਜ 1.5 ਏਰੀਆ ਹੈ ਤੇ ਦੇਸ ਭਰ ਦਾ 18% ਪੈਸਟੀਸਾਈਡ ਪੰਜਾਬ ਵਿੱਚ ਵਰਤਿਆ ਜਾਦਾ ਹੈ। ਭਾਰਤ ਸਰਕਾਰ ਨੇ ਬਕਾਇਦਾ ਇਸ ਕੋਈ ਜਾਂਚ ਕਮਿਸਨ ਨਹੀਂ ਬਿਠਾਈਆ ਤੇ ਜਿੰਨਾ ਡਾਕਟਰਾਂ ਨੇ ਆਪਣੀ ਖੋਜ ਵਿੱਚ ਖੇਤੀ ਪੈਸਟੀਸਾਈਡ ਨੂੰ ਕੈਂਸਰ ਲਈ ਜਿੰਮੇਵਾਰ ਠਹਿਰਾਈਆ ਸੀ ਤਾਂ ਕੰਪਨੀ ਵੱਲੋਂ ਕੀਤੇ ਮਾਨਹਾਣੀ ਦੇ ਕੇਸ ਵਿੱਚ ਉਸ ਨੇ ਲਿਖਤੀ ਤੌਰ ਤੇ ਦਿੱਤਾ ਕਿ ਉਸ ਦਾ ਇਸ ਖੋਜ ਜਾਂ ਕੇਸ ਨਾਲ ਕੋਈ ਵਾਸਤਾ ਨਹੀਂ ਹੈ।

ਕੈਂਸਰ ਦੇ ਕਾਰਨ 
ਇਸ ਵਕਤ ਪੰਜਾਬ ਵਿੱਚ 8 ਪ੍ਰਕਾਰ ਦਾ ਕੈਂਸਰ ਹੈ ਤੇ ਬਠਿਡੇ ਇਲਾਕੇ ਭੋਜਨ ਨਾਲੀ, ਮੇਹਦੇ, ਬੱਚੇਦਾਨੀ, ਪ੍ਰੌਟੈਸਟ ਵਿੱਚ ਕੈਂਸਰ ਦਾ ਜਿਆਦਾ ਪ੍ਰਕੋਪ ਹੈ। ਜਿਸ ਦੇ ਲਈ ਤਬਾਕੂ, ਸਿਗਰਟਨੋਸੀ, ਭਾਰੇ ਤੱਤਾਂ ਵਾਲਾ ਅਸੁੱਧ ਪਾਣੀ, ਯੂਰੀਨੇਅਮ ਆਦਿ ਨੂੰ ਜਿੰਮੇਵਾਰ ਸਮਝਿਆ ਜਾਂਦਾ ਹੈ। ਜੇ ਤੰਬਾਕੂ ਤੇ ਸਿਗਰਟਨੋਸੀ ਹੀ ਪੰਜਾਬ ਵਿੱਚ ਕੈਂਸਰ ਦਾ ਮੁੱਖ ਕਾਰਨ ਹੁੰਦਾ ਤਾਂ ਇਹ ਲੁਧਿਆਣੇ ਦੇ ਪ੍ਰਵਾਸੀ ਮਜਦੂਰਾਂ ਵਿੱਚ ਸਭ ਤੋਂ ਵੱਧ ਹੋਣਾ ਸੀ ਕਿਉਕਿ ਉਹ ਇਸ ਦੀ ਸਭ ਤੋਂ ਜਿਆਦਾ ਵਰਤੋਂ ਕਰਦੇ ਹਨ।

ਕੈਂਸਰ ਦੇ ਸੈੱਲ ਮਨੁੱਖੀ ਸਰੀਰ ਵਿੱਚ ਹੀ ਹੁੰਦੇ ਹਨ ਤੇ ਬਣਦੇ ਤੇ ਨਸਟ ਹੁੰਦੇ ਰਹਿੰਦੇ ਹਨ। ਸਰੀਰ ਦਾ ਬੀਮਾਰੀਆ ਪ੍ਰਤੀ ਪ੍ਰਤੀਰੋਧਕ ਸਿਸਟਮ ਇਨਾ ਸੈੱਲਾਂ ਨੁੰ ਕੰਟਰੋਲ ਕਰਦਾ ਹੈ ਜਦੋਂ ਕਿਤੇ ਸਰੀਰ ਦਾ ਪ੍ਰਤੀਰੋਧਕ ਸਿਸਟਮ ਕਮਜੋਰ ਹੋ ਜਾਵੇ ਤਾਂ ਕੈਂਸਰ ਤੇ ਹੋਰ ਬੀਮਾਰੀਆ ਦੇ ਸੈੱਲ ਵੱਧ ਜਾਂਦੇ ਹਨ। ਜੇ ਇਨਾ ਪਿੰਡਾ ਦੇ ਜ਼ਮੀਨ ਹੇਠਲੇ ਪਾਣੀ ਵਿੱਚ ਯੂਰੀਨੇਅਮ ਸੂਰੁ ਤੋਂ ਹੀ ਮੌਜੂਦ ਸੀ ਤਾਂ ਲਾਜਮੀ ਉਨਾ ਪਿੰਡਾਂ ਦੇ ਵਸਨੀਕਾਂ ਦੇ ਸਰੀਰ ਵਿੱਚਲੇ ਜੀਨਜਾਂ ਦੀ ਬਣਤਰ ਅਤੇ ਪ੍ਰਤੀਰੋਧਕ ਸਿਸਟਮ ਇਸ ਯੂਰੀਨੇਅਮ ਯੁਕਤ ਪਾਣੀ ਪ੍ਰਤੀ ਸਹਿਣਸੀਲ ਹੋ ਗਿਆ ਹੋਵੇਗਾ ਪ੍ਰੰਤੂ ਜਿਉਂ ਹੀ ਇਸ ਖਿੱਤੇ ਵਿੱਚ ਵਰਤੇ ਗਏ ਬੇਤਹਾਸਾ ਜਹਿਰਾਂ ਕਾਰਨ ਲੋਕਾਂ ਦਾ ਬੀਮਾਰੀਆਂ ਪ੍ਰਤੀ ਪ੍ਰਤੀਰੋਧਕ ਸਿਸਟਮ ਕਮਜੋਰ ਹੋਇਆ ਤਦ ਸਰੀਰ ਵਿੱਚ ਕੈਂਸਰ ਦੇ ਸੈੱਲਾਂ ਦੀ ਗਿਣਤੀ ਤੇ ਇਲਾਕੇ ਵਿੱਚ ਕੈਂਸਰ ਪੀਡ਼ਤ ਮਰੀਜਾ ਦੀ ਗਿਣਤੀ ਵੱਧਣੀ ਸੂਰ ਹੋ ਗਈ। ਜਦੋਂ ਸਰੀਰ ਪ੍ਰਤੀਰੋਧਕ ਸਿਸਟਮ ਕਮਜੋਰ ਹੋਵੇ ਤਾਂ ਆਮ ਮੱਛਰ ਦਾ ਡੰਗ ਵੀ ਜਾਨਲੇਵਾ ਸਾਬਿਤ ਹੋ ਸਕਦਾ ਹੈ।

ਖੇਤੀ ਵਿੱਚ ਵਰਤੇ ਜਾਂਦੇ ਜ਼ਹਿਰੀਲੇ ਰਸਾਇਣਾਂ ਨੂੰ ਦੋਸ਼ ਮੁਕਤ ਕਰਨ ਦੀ ਚਾਲ
ਭਾਰਤ ਵਿੱਚ ਹਾਸਪੈਲਿਟੀ ਇੱਕ ਉਭਰਦਾ ਖਪਤਕਾਰੀ ਬਾਜਾਰ ਹੈ। ਇੱਕ ਮੁਨਾਫੇ ਵਾਲਾ ਧੰਦਾ। ਬੀਮਾਰ ਵਿਅਕਤੀ ਹਸਪਤਾਲ ਤੇ ਦਵਾ ਕੰਪਨੀਆਂ ਦਾ ਇੱਕ ਗਾਹਕ ਹੁੰਦਾ ਹੈ। ਖੇਤੀ ਲਈ ਵਰਤਿਆ ਜਾਂਦਾ ਜਹਿਰ ਤੀਹਰੇ ਮੁਨਾਫੇ ਵਾਲਾ ਧੰਦਾ ਹੈ। ਪਹਿਲਾ ਕੰਪਨੀਆਂ ਜ਼ਹਿਰ ਵੇਚ ਕੇ ਪੈਸੇ ਕਮਾਉਦੀਆਂ ਹਨ। ਫਿਰ ਜਹਿਰਾਂ ਤੋਂ ਉਤਪੰਨ ਹੋਣ ਵਾਲੀਆ ਬੀਮਾਰੀਆਂ ਦੇ ਇਲਾਜ ਲਈ ਬੀਮਾ ਪਾਲਸੀਆਂ ਅਤੇ ਦਵਾਈਆਂ ਵੇਚਦੀਆਂ ਹਨ ਤੇ ਇੱਕ ਲਿਮਟ ਤੇ ਇਲਾਜ ਖਰਚੇ ਤੋਂ ਬਾਅਦ ਮੁਡ਼ ਪੈਸੇ ਵਸੂਲਦੀਆਂ ਹਨ। ਇੱਕ ਖੇਤੀ ਡਾਕਟਰ ਅਨੁਸਾਰ ਕਈ ਕੰਪਨੀਆਂ ਤਾਂ ਖੇਤੀ ਲਈ ਰਸਾਇਣ ਵੀ ਤਿਆਰ ਕਰਦੀਆ ਤੇ ਨਾਲ ਕੈਂਸਰ ਦੀਆ ਦਵਾਈਆਂ ਵੀ ਬਣਾਉਦੀਆ ਹਨ। ਜਹਿਰ ਨਿਰਮਾਤਾ ਕੰਪਨੀਆਂ ਨੇ ਉਨਾ ਵਾਤਾਵਰਨ ਪ੍ਰੇਮੀਆਂ ਉਪਰ ਜੋ ਕਿ ਖੇਤੀ ਜ਼ਹਿਰਾਂ ਦੇ ਦੁਰ-ਪ੍ਰਭਾਵਾ ਤੋਂ ਲੋਕਾ ਨੂੰ ਚੇਤਨ ਕਰਦੇ ਸਨ ਤੇ ਬੰਬੇ ਹਾਈਕੋਰਟ ਵਿੱਚ ਮਾਣਹਾਣੀ ਕੇਸ ਕਰ ਦਿੱਤਾ "ਕਿ ਇਸ ਦਾ ਵਿਗਿਆਨਿਕ ਪ੍ਰਮਾਣ ਦਿੱਤਾ ਜਾਵੇ।" ਆਮ ਬੁੱਧੀਜੀਵੀ ਤੇ ਜਾਗਰੂਕ ਲੋਕ ਤਾਂ ਅਮਲ ਵਿੱਚ ਨਤੀਜੇ ਹੀ ਵੇਖ ਕੇ ਆਖ ਸਕਦੇ ਹਨ ਕਿ ਹਰੀ ਕਾਂ੍ਰਤੀ ਤੋਂ ਪਹਿਲਾ ਪੰਜਾਬ ਵਿੱਚ ਕੈਂਸਰ ਵਰਗੀਆ ਘਾਤਕ ਬੀਮਾਰੀਆ ਨਹੀ ਸਨ। ਹਰੀ ਕ੍ਰਾਂਤੀ ਦੌਰਾਨ ਹੀ ਖੇਤੀ ਸੈਕਟਰ ਵਿੱਚ ਘਾਤਕ ਜ਼ਹਿਰ ਵੱਡੀ ਮਾਤਰਾ ਵਿੱਚ ਵਰਤੇ ਗਏ ਹਨ ਤੇ ਉਨਾ ਦੇ ਸਿੱਟੇ ਕੈਂਸਰ ਦੇ ਰੂਪ ਵਿੱਚ ਸਾਹਮਣੇ ਆਏ ਹਨ ਅਤੇ ਹੋਰ ਕਈ ਬੀਮਾਰੀਆ ਨਾਲ ਪੰਜਾਬ ਵਾਸੀਆਂ ਦੀ ਸੇਹਤ ਦਾ ਘਾਣ ਹੋਇਆ ਹੈ। ਕੈਂਸਰ ਪੀਡ਼ਤ ਪਿੰਡ ਵਾਸੀਆਂ ਦਾ ਵੀ ਕਹਿਣਾ ਹੈ ਕਿ 20 ਸਾਲ ਪਹਿਲਾ ਅਜੇਹੀ ਕੋਈ ਬੀਮਾਰੀ ਨਹੀਂ ਸੀ।

ਅੱਜ ਟੀ.ਵੀ,ਅਖਬਾਰਾਂ ਤੇ ਬਹਿਸਾਂ ਰਾਹੀ ਪੂੰਜੀਵਾਦੀ ਮਲਟੀਨੈਸਨਲ ਜ਼ਹਿਰ ਨਿਰਮਾਤਾ ਕੰਪਨੀਆਂ ਦੇ ਏਜੰਟ ਵਿਗਿਆਨੀਆਂ, ਪ੍ਰੈਫਸਰਾਂ, ਬੁੱਧੀਜੀਵੀਾਂ, ਖੇਤੀ ਮਾਹਿਰਾ ਤੇ ਐਨ.ਜੀ.ਉ ਵੱਲੋਂ ਇੰਡਸਟਰੀਆ ਦੀ ਕੈਮੀਕਲ ਯੁਕਤ ਗੰਦਗੀ ਤੇ ਖੇਤੀ ਲਈ ਵਰਤੇ ਜਾਂਦੇ ਜਹਿਰੀਲੇ ਰਸਾਇਣਾ ਨੂੰ ਦੋਸ਼ ਮੁਕਤ ਕੀਤਾ ਜਾ ਰਿਹਾ ਹੈ। ਮਨੁੱਖੀ ਸੇਹਤ ਦਾ ਘਾਣ ਕਰਨ ਵਿੱਚ ਖੇਤੀ ਲਈ ਵਰਤੇ ਗਏ ਜ਼ਹਿਰਾਂ ਦਾ ਕੀ ਰੋਲ ਹੈ ਇਸ ਸਬੰਧੀ "ਕੋਈ ਸਾਈਟੇਫਿੰਕ ਰਿਸਰਚ ਮੌਜੂਦ ਨਹੀਂ ਹੈ, ਅਜੇ ਤੱਕ ਇਸ ਸਬੰਧੀ ਰਿਸਰਚ ਨਹੀਂ ਹੋਈ ਹੈ। ਇਸ ਲਈ ਖੇਤੀ ਵਿੱਚ ਵਰਤੇ ਜਾਂਦੇ ਜ਼ਹਿਰਾਂ ਨੂੰ ਕੈਸਰ ਦਾ ਕਾਰਨ ਮੰਨਣਾ ਉਚਿਤ ਨਹੀਂ ਹੋਵੇਗਾ" ਆਦਿ ਦਾ ਤਰਕ ਦਿੱਤਾ ਜਾ ਰਿਹਾ ਹੈ ਅਤੇ ਪੰਜਾਬ ਦੀ ਸੇਹਤ ਦੀ ਗਿਰਾਵਟ ਤੇ ਕੈਂਸਰ ਦਾ ਮੁੱਖ ਕਾਰਨ ਯੂਰੇਨੀਅਮ ਤੇ ਕੇਂਦਰਿਤ ਕੀਤਾ ਜਾ ਰਿਹਾ ਹੈ ਜੋ ਕਿ ਰਸਤੇ ਵਿੱਚ ਕਈ ਦੇਸਾਂ ਨੂੰ ਛੱਡ ਕੇ, ਸਿੱਧਾ ਪੰਜਾਬ ਦੀ ਨਰਮਾ ਪੱਟੀ ਦੇ ਪਿੰਡਾ ਵਿੱਚ ਹਰੀ ਕ੍ਰਾਂਤੀ ਤੋ ਬਾਅਦ ਅਤੇ 2003 ਦੀ ਅਮਰੀਕਾ-ਅਫਗਾਨ ਜੰਗ ਤੋਂ ਪਹਿਲਾ ਜੰਮੇ ਜਮਾਦਰੂ ਅਪੰਗ ਬੱਚੇਆਂ ਦੇ ਵਾਲਾਂ ਵਿੱਚ ਪੁੱਜ ਜਾਂਦਾ ਹੈ ਤੇ ਕੋਈ ਕਹਿ ਰਿਹਾ ਹੈ ਕਿ ਇਹ ਪੰਜਾਬ ਦੇ ਧਰਤੀ ਹੇਠਲੇ ਪਾਣੀ ਵਿੱਚ ਮੌਜੂਦ ਹੈ। ਕੋਈ ਕਹਿ ਰਿਹਾ ਹੈ ਇਹ ਥਰਮਲ ਪਲਾਂਟ ਦੀ ਕੋਲੇ ਦੇ ਸਵਾਹ ਵਿੱਚ ਯੂਰੇਨੀਅਮ ਹੈ। ਰੋਚਕ ਤੱਥ ਇਹ ਹੈ ਕਿ ਇਸ ਮਿਸਨ ਤੇ ਕੰਮ ਕਰ ਰਹੇ ਵਿਅਕਤੀ ਹਰ ਸਾਲ ਆਪਣਾ ਸਟੈਂਡ ਬਦਲ ਕੇ ਨਵਾਂ ਤੱਥ ਪੇਸ਼ ਕਰ ਦੇਂਦੇ ਹਨ। ਨੋਟ ਕਰਨ ਵਾਲਾ ਤੱਥ ਇਹ ਹੈ ਕਿ ਫਰੀਦਕੋਟ ਦਾ ਚਿਲਡਰਨ ਸੈਂਟਰ ਨੈਚਰਪੈਥੀ ਅਧਾਰਿਤ ਇੱਕ ਇਲਾਜ ਕੇਂਦਰ ਹੈ ਤੇ ਇਸ ਵਿੱਚ ਜਿਹਡ਼ੇ ਇਲਾਜ ਲਈ ਬੱਚੇ ਆ ਰਹੇ ਹਨ ਉਸ ਵਿੱਚ ਵਧੇਰੇ ਬੱਚੇ ਨਰਮਾ ਬੈਲਟ ਨਾਲ ਸਬੰਧਤ ਹਨ ਅਤੇ ਇਸ ਨਰਮਾ ਬੈਲਟ ਵਿੱਚ ਹੀ ਪਿਛਲੇ ਸਾਲਾਂ ਤੇ ਦਹਾਕੇਆਂ ਵਿੱਚ ਅਮਰੀਕਨ ਸੁੰਡੀ ਨੂੰ ਖਤਮ ਕਰਨ ਲਈ ਮਣਾਂ ਮੂੰਹੀ ਜਹਿਰ ਵਰਤੇ ਗਏ ਸਨ। ਭਾਰਤ ਦੀ ਖੋਜ ਤੇ ਲੈਬ ਰਿਪੋਰਟਾਂ ਦੀ ਨਿਰਪੱਖਤਾ ਦਾ ਹਾਲ ਇਹ ਹੈ ਕਿ ਦੋ ਲੈਬਾਂ ਨੇ ਸਵਾਮੀ ਰਾਮਦੇਵ ਦੀਆ ਦਵਾਈਆਂ ਵਿੱਚ ਹੱਡੀਆ ਹੋਣ ਦੀ ਪੁਸ਼ਟੀ ਕੀਤੀ ਜਦਕਿ ਤੀਜੀ ਸ੍ਰੀ ਰਾਮ ਲੈਬ ਨੇ ਕੁਝ ਵੀ ਨੁਕਸਾਨਦਾਇਕ ਨਾ ਹੋਣ ਦੀ ਪੁਸ਼ਟੀ ਕੀਤੀ। ਇਸ ਤਰਾਂ ਭਾਰਤ ਦਾ ਸੇਹਤ, ਖੋਜ ਤੇ ਲੈਬਤੰਤਰ ਵੀ ਮੁਨਾਫੇਖੋਰਾਂ ਤੇ ਉਦੋਗਪਤੀਆਂ ਦੀ ਪਕਡ਼ ਵਿੱਚ ਹੈ ਤੇ ਇਨ੍ਹਾਂ ਲੈਬਾਂ ਤੋਂ ਨਿਰਪੱਖ ਖੋਜ,ਜਾਂਚ ਦੀ ਆਸ ਨਹੀਂ ਕੀਤੀ ਜਾ ਸਕਦੀ ਹੈ।

ਭਾਰਤ ਵਿੱਚ ਖੋਜ ਤੇ ਬਹਿਸ ਇਸ ਵਿਸੇ ਤੇ ਕੀਤੀ ਜਾਂਦੀ ਹੈ ਕਿ ਖੇਤੀਬਾਡ਼ੀ ਵਿੱਚ ਵਰਤੇ ਜਾਂਦੇ ਜ਼ਹਿਰ ਕੈਂਸਰ ਪੈਦਾ ਕਰਦੇ ਹਨ ਕਿ ਨਹੀਂ, ਜਵਾਬ ਨਹੀ ਵਿੱਚ ਹੁੰਦਾ ਹੈ ਕਿਉਕਿ ਖੇਤੀ ਲਈ ਵਰਤੇ ਜਾਂਦੇ ਜਹਿਰ ਕੈਂਸਰ ਨਹੀਂ ਪੈਦਾ ਕਰਦੇ। ਉਹ ਤਾਂ ਕੇਵਲ ਮੁੱਨਖੀ ਸਰੀਰ ਦੇ ਪ੍ਰਤੀਰੋਧਕ ਸਿਸਟਮ ਨੂੰ ਕਮਜ਼ੋਰ ਤੇ ਨਸ਼ਟ ਕਰਦੇ ਹਨ ਜਿਸ ਕਾਰਨ ਸਰੀਰ ਵਿੱਚ ਪਹਿਲਾ ਹੀ ਕੰਟਰੋਲਡ ਕੈਂਸਰ ਦੇ ਸੈੱਲ,ਅਣ-ਕੰਟਰੋਲਡ ਹੋ ਕੇ ਲੱਖਾਂ ਦੀ ਗਿਣਤੀ ਵਿੱਚ ਵੱਧ ਜਾਂਦੇ ਹਨ ਤੇ ਮਨੁੱਖੀ ਸਰੀਰ ਨੂੰ ਕੈਂਸਰ ਹੋਣ ਦੀ ਪੁਸ਼ਟੀ ਕਰਦੇ ਹਨ। ਖੇਤੀ ਜ਼ਹਿਰ ਤਾਂ ਸਰੀਰ ਦੇ ਰਖਿਅਕ ਸਿਸਟਮ ਨੂੰ ਕਮਜ਼ੋਰ ਕਰਕੇ ਕੈਂਸਰ ਅਤੇ ਹੋਰ ਬੀਮਾਰੀਆ ਦੇ ਸੈੱਲਾ ਦੇ ਵਾਧੇ ਲਈ ਉਪਜਾਉ ਧਰਾਤਲ ਤਿਆਰ ਕਰਦੇ ਹਨ।

ਇਹੀ ਸਿਧਾਂਤ ਮੁਨਾਫੇਖੋਰ ਜਹਿਰ ਕੰਪਨੀਆ ਦੇ ਏਜੰਟ ਵਿਗਿਆਨੀਆਂ, ਬੁੱਧੀਜੀਵੀਾਂ, ਐਨ.ਜੀ.ਓਜ਼ ਅਤੇ ਸਾਇੰਸਦਾਨਾਂ ਕੋਲ ਹੈ ਜੋ ਲੋਕਾਂ ਦਾ ਧਿਆਨ ਉਦਯੋਗਿਕ ਕੱਚਰੇ ਨਾਲ ਪ੍ਰਦੂਸਿਤ ਹੋ ਰਹੇ ਪਾਣੀ ਤੇ ਖੇਤੀ ਜਹਿਰਾਂ ਤੋ ਹਟਾ ਕੇ ਯੂਰੇਨੀਅਮ ਵੱਲ ਸੇਧਤ ਕਰਨਾ ਚਾਹੁੰਦੇ ਹਨ ਤਾਂ ਇਸ ਭੰਬਲਭੂਸ ਵਿੱਚ ਪੰਜ-ਸੱਤ ਸਾਲ ਹੋਰ ਲੰਘ ਜਾਣ। ਇਨ੍ਹਾਂ ਦੋਵਾਂ ਪ੍ਰਦੂਸ਼ਣਾ ਕਾਰਨ ਲੋਕ ਵੱਡੀ ਗਿਣਤੀ ਵਿੱਚ ਬੀਮਾਰ ਹੋਣ ਤੇ ਇਲਾਜ ਕਰਾਉਣ ਵਾਲੇ ਲੋਕਾਂ ਤੋਂ ਧਨ ਬਟੋਰ ਸਕਣ। ਇਸ ਦੌਰਾਨ ਹੀ ਭਾਰਤ ਦੇ ਬੀਮਾਰ ਲੋਕਾਂ ਤੇ ਕੌਮੀ ਤੇ ਕੌਮਾਂਤਰੀ ਕੰਪਨੀਆਂ ਆਪਣੀਆ ਨਵੀਾਂ ਦਵਾਈਆਂ ਦੀ ਪਰਖ ਕਰ ਸਕਣ।

ਯੂਰੇਨੀਅਮ ਦੀ ਦਹਿਸ਼ਤ ਵੀ ਪੂੰਜੀਵਾਦੀ ਸਿਸਟਮ ਵੱਲੋਂ ਸਮੇ-ਸਮੇ ਤੇ ਪੇਸ਼ ਕੀਤੀਆ ਬੀਮਾਰੀਆ ਦੀ ਦਹਿਸ਼ਤ ਦੀ ਕਡ਼ੀ ਵਜੋਂ ਹੀ ਵੇਖੀ ਜਾਣੀ ਚਾਹੀਦੀ ਹੈ। ਮਿਸਲ ਵਜੋ 2002 ਵਿੱਚ ਆਫਗਾਨੀਸਤਾਨ ਹਮਲੇ ਸਮੇਂ ਸੰਸਾਰ ਭਰ ਵਿੱਚ ਐਨਥਰਿੱਕਸ ਫੈਲਣ ਦੀ ਮਹਾਮਾਰੀ ਦਾ ਹਊਆ, ਬਰਡ ਫਲੂ, ਸਵਾਇਨ ਫਲੂ, 2012 ਵਿੱਚ ਧਰਤੀ ਦਾ ਖਤਮ ਹੋ ਜਾਣਾ ਆਦਿ ਜਦੋਂ ਉਨਾ ਦੀ ਫੂਕ ਨਿਕਲ ਗਈ ਤਾਂ ਹੁਣ ਯੂਰੇਨੀਅਮ ਦੀ ਦਹਿਸ਼ਤ।

ਅੰਤ ਵਿੱਚ ਸੂਚਵਾਨ ਪਾਠਕਾਂ ਤੇ ਲੋਕ ਪੱਖੀ ਚਿੰਤਕਾਂ ਅੱਗੇ ਸਵਾਲ ਇਹ ਹੈ ਜੇ ਖੇਤੀਬਾਡ਼ੀ ਵਿੱਚ ਵਰਤੇ ਜਾਣ ਵਾਲੇ ਜ਼ਹਿਰ ਖੇਤੀ ਉਪਜਾਂ, ਵਾਤਾਵਰਨ ਤੇ ਮਨੁੱਖੀ ਸੇਹਤ ਲਈ ਹਾਨੀਕਾਰਕ ਨਾ ਹੋ ਕੇ, ਅੰਮ੍ਰਿਤ ਹੁੰਦੇ ਤਾਂ ਯਰੂਪੀ ਦੇਸ਼ ਆਪਣੇ ਨਾਗਰਿਕਾਂ ਦੀ ਵੱਢਮੁੱਲੀ ਸੇਹਤ ਹਿੱਤ ਇਨ੍ਹਾਂ ਖੇਤੀ ਜਹਿਰਾਂ ਤੇ ਕਿਉਂ ਰੋਕ ਲਗਾਉਂਦੇ? --ਗੁਰਵਿੰਦਰ ਸਿੰਘ 

No comments: