Friday, June 10, 2011

ਮੀਰੀ ਪੀਰੀ ਕੇੰਪ 30 ਜੂਨ ਤੋਂ ਜਲੰਧਰ ਵਿੱਚ

Raja Singhਜਦੋਂ ਵੀ ਅਵਾਜ਼ ਪਈ ਤਾਂ ਕੁਰਬਾਨੀਆਂ ਦੀ ਝੜੀ ਲਾ ਦੇਣ ਵਾਲੀ ਸਿੱਖ ਸੰਗਤ ਨੇ ਹਰ ਵਾਰ ਸਿੱਖ ਪੰਥ ਵਿੱਚ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਪਰ ਏਨਾ ਕੁਝ ਕਰਕੇ ਵੀ ਨਾਮੋਸ਼ੀਆਂ ਅਤੇ ਖੱਜਲ ਖੁਆਰੀਆਂ ਤੋਂ ਪੰਥ ਦਾ ਪਿਛਾ ਨਾ ਛੁੱਟਿਆ. ਗਦਾਰਾਂ ਤੋਂ ਮੁਕਤੀ ਨਾ ਮਿਲੀ. ਰਾਜ ਭਾਗ ਗੁਆਉਣ ਪਿਆ ਅਤੇ ਜਾਨ ਤੋਂ ਵਧ ਪਿਆਰੇ ਗੁਰਧਾਮਾਂ ਦੀ ਯਾਤਰਾ ਲਈ ਵੀ ਮਿੰਨਤਾਂ ਤਰਲੇ ਕਰਨੇ ਪਏ. ਇਹਨਾਂ ਸਾਰੀਆਂ ਹਾਲਤਾਂ ਵਿੱਚ ਪੈਦਾ ਹੋਈ ਨਿਰਾਸ਼ਾ ਨੇ ਬਹੁ ਗਿਣਤੀ ਸਿੱਖ ਸੰਗਤ ਨੂੰ ਸਿੱਖ ਵਿਚਾਰਧਾਰਾ ਅਤੇ ਸਿਧਾਂਤਾਂ ਤੋਂ ਵੀ ਦੂਰ ਕਰ ਦਿੱਤਾ ਕਿਓਂਕਿ ਅਧਿਆਂ ਵੱਲ ਪੂਰਾ ਧਿਆਨ ਦਿੱਤਾ ਹੀ ਨਹੀਂ ਗਿਆ. ਇਸ ਕਮੀ ਦਾ ਅਹਿਸਾਸ ਕਰਦਿਆਂ ਜਿਹੜੇ ਲੋਕ ਅਤੇ ਸੰਸਥਾਵਾਂ ਸਰਗਰਮ ਹੋਈਆਂ ਉਹਨਾਂ ਵਿੱਚ ਸਿੱਖ ਮਿਸ਼ਨਰੀਆਂ ਨੇ ਬਹੁਤ ਹੀ ਸ਼ਲਾਘਾਯੋਗ ਰੋਲ ਅਦਾ ਕੀਤਾ. ਹੁਣ ਇਸੇ ਮੁਹਿੰਮ ਅਧੇਨ ਮੀਰੀ ਪੀਰੀ ਕੈੰਪ ਦਾ ਆਯੋਜਨ ਕੀਤਾ ਜਾ ਰਿਹਾ hai 
ਸਿਖ ਮਿਸ਼ਨਰੀ ਕਾਲਜ ਵਲੋਂ ਲਗਾਇਆ ਜਾ ਰਿਹਾ ਹੈ. ਰਾਜਾ ਸਿੰਘ ਮਿਸ਼ਨਰੀ ਹੁਰਾਂ ਨੇ ਇਸਦਾ ਪੂਰਾ ਵੇਰਵਾ ਭੇਜਿਆ ਹੈ ਜਿਸ ਨੂੰ ਓਸੇ ਤਰਾਂ ਇਥੇ ਵੀ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ.
  ਮੀਰੀ ਪੀਰੀ ਕੇੰਪ
ਕਦੋਂ -30 ਜੂਨ 2011 Thursday
ਸਮਾਂ - ਸਵੇਰੇ 10 ਵਜੇ ਤੋਂ ਸ਼ਾਮ ਦੇ 4 ਵਜੇ ਤਕ
ਸਥਾਨ: ਗੁਰਦੁਆਰਾ ਸ਼ਹੀਦਾਂ, ਤਲ੍ਹਨ Talhan (Jalandhar)
ਕੋਣ ਭਾਗ ਲੈ ਸਕਦਾ ਹੇ -15 ਸਾਲ ਜਾਂ ਜਿਆਦਾ ਉਮਰ ਵਾਲੇ ਵੀਰ ਭੇਣਾਂ

ਫੀਸ: ਕੋਈ ਫੀਸ ਨਹੀਂ
Registration ਲਈ ਫਾਰਮ ਕਾਲਜ ਦੇ ਦਫਤਰ ਕੰਵਰ ਸਤਨਾਮ ਸਿੰਘ ਕੰਪ੍ਲੇਕਸ ਮਾਡਲ ਹਾਊਸ ਰੋਡ ਜਲੰਧਰ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ
ਵਧੇਰੇ ਜਾਣਕਾਰੀ ਲਈ 99151 -67088 ਤੇ ਫੋਨ ਕਰ ਸਕਦੇ ਹੋ


ਦਾਸ
ਰਾਜਾ ਸਿੰਘ ਮਿਸ਼ਨਰੀ

rajasingh922 @khalsa .com





No comments: