Wednesday, June 08, 2011

ਤਿੰਨ ਦਿਨਾਂ ਧਾਰਮਿਕ ਦੀਵਾਨ 10,11 ਅਤੇ 12 ਜੂਨ ਨੂੰ

ਸੰਤ ਦਾਦੂਵਾਲ ਸੰਗਤ ਨੂੰ ਕਰਨਗੇ ਗੁਰਬਾਣੀ ਦੇ  ਕੀਰਤਨ ਨਾਲ ਨਿਹਾਲ
ਲੁਧਿਆਣਾ: ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਵਲੋਂ ਯੂਥ ਅਕਾਲੀ ਦਲ ਦਿੱਲੀ ਦੇ ਸਹਿਯੋਗ ਨਾਲ ਘੱਲੂਘਾਰਾ   ਦਿਹਾੜੇ ਨੂੰ ਸਮਰਪਿਤ ਤਿੰਨ ਦਿਨਾਂ ਧਾਰਮਿਕ ਦੀਵਾਨ 10,11 ਅਤੇ 12 ਜੂਨ ਨੂੰ ਸ਼ਾਮ 7 ਵਜ ਤੋਂ 10 ਵਜੇ ਤੱਕ ਸ਼ਿਮਲਾਪੁਰੀ ਸਥਿਤ ਡਾਬਾ-ਲੁਹਾਰਾ ਰੋਡ ਤੇ ਫਤਿਹ ਸਿੰਘ ਨਗਰ ਵਿਖੇ ਸਜਾਏ ਜਾਣਗੇ। ਉੱਕਤ ਜਾਣਕਾਰੀ ਯੂਥ ਅਕਾਲੀ ਦਲ ਦਿੱਲੀ ਦੇ ਸੂਬਾ ਯੂਥ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਅਤੇ ਵਪਾਰ ਵਿੰਗ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ ਨੇ ਪਤੱਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਦਿਤੀ। ਪ੍ਰੋਗਰਾਮ ਦੀ ਰੁਪਰੇਖਾ ਬਾਰੇ ਦਸਦ ਹੋਏ ਉਹਨਾਂ ਦਸਿਆ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਅਤੇ ਯੂਥ ਅਕਾਲੀ ਦਲ ਦਿੱਲੀ ਵਲੋਂ 1984 ਵਿੱਚ ਹਰਿਮੰਦਿਰ  ਸਾਹਿਬ ਅਮ੍ਰਿਤਸਰ ਵਿਖੇ  ਸਾਕਾ ਨੀਲਾ ਤਾਰਾ ਦੋਰਾਨ ਸ਼ਹੀਦ ਹੋਏ ਸੰਮੂਹ ਸਿੰਘ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ 10,11 ਅਤੇ  12 ਜੂਨ ਨੂੰ ਆਯੋਜਿਤ ਕੀਤੇ ਜਾਣ ਵਾਲੈ ਤਿੰਨ ਦਿਨਾਂ ਧਾਰਮਿਕ ਸਮਾਗਮ ਵਿੱਚ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਵਾਲੇ  ਤਿੰਨੋ ਦਿਨ ਸ਼ਾਮ 7 ਵਜੇ ਤੋਂ 10 ਵਜੇ ਤੱਕ ਸੰਗਤ ਨੂੰ ਗੁਰਬਾਣੀ ਦੇ ਕੀਰਤਨ ਰਾਹੀਂ ਨਿਹਾਲ ਕਰਨਗੇ। ਇਸ ਦੋਰਾਨ ਪੰਥ ਦੇ ਪ੍ਰਸਿਧ ਕੀਰਤਨੀ ਅੱਤ ਢਾਡੀ ਜੱਥੇ ਬੀਰ ਰਸ ਦੀਆਂ ਗਾਥਾਵਾਂ ਰਾਹੀਂ ਕੋਮ ਦੇ ਸੰਮੂਹ ਸ਼ਹੀਦਾ ਨੂੰ ਯਾਦ ਕਰਨਗੇ। ਗੋਸ਼ਾ ਤੇ ਭੁੱਲਰ ਨੇ ਦਸਿਆ ਕਿ ਇਹ ਸਮਾਗਮ ਰਾਜਨੀਤੀ ਤੋਂ ਹੱਟ ਕੇ ਨਿਰੋਲ ਧਾਰਮਿਕ ਹੋਵਗਾ। ਇਸ ਮੌਕੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਦੇ ਮੁੱਖ ਸੇਵਾਦਾਰ,ਬਲਜੀਤ ਸਿੰਘ ਸ਼ਿਮਲਾਪੁਰੀ,ਭਾਈ ਅਵਤਾਰ ਸਿੰਘ ਦੁਬਈ ਵਾਲ,ਰਣਜੀਤ ਸਿੰਘ,ਗੁਰਇਕਬਾਲ ਸਿੰਘ,ਦਾਰਾ ਸਿੰਘ,ਅਮਨਦੀਪ ਸਿੰਗ,ਗੁਰਜਿੰਦਰ ਸਿੰਘ ਕਾਕਾ,ਮਨਜੀਤ ਸਿੰਘ,ਦਲਜੀਤ ਸਿੰਘ,ਰਜਿੰਦਰ ਸਿੰਘ,ਤਰਲੋਚਨ ਸਿੰਘ ਡੰਗ,ਤਰਨਜੀਤ ਸਿੰਘ ਮੋਂਟੀ,ਚਰਨਪ੍ਰੀਤ ਸਿੰਘ ਮਿੱਕੀ,ਪਰਮਜੀਤ ਸਿੰਘ ਪੰਮਾ, ਪ੍ਰਿਤਪਾਲ ਸਿੰਘ ਜਮਾਲਪੁਰ ਤ ਹੋਰ ਆਗੂ ਵੀ ਹਾਜਰ ਸਨ।..ਬਿਊਰੋ ਰਿਪੋਰਟ

No comments: