Monday, May 16, 2011

ਇੱਕ ਨਜਰ ਕੁਝ ਖਾਸ ਖਬਰਾਂ ਤੇ

ਮਾਰਨ ਤੋਂ ਪਹਿਲਾਂ ਓਸਾਮਾ ਬਿਨ ਲਾਦੇਨ ਨੂੰ ਕੈਦੀ ਬਣਾਇਆ ਗਿਆ ਸੀ ? 
ਓਸਾਮਾ ਬਿਨ ਲਾਦੇਨ ਦੇ ਖਿਲਾਫ਼ ਕੀਤੀ ਗਈ ਅਮਰੀਕੀ ਕਾਰਵਾਈ ਨੂੰ ਲੈ ਕੇ ਦੁਨੀਆ ਭਰ ਵਿੱਚ ਲਗਾਤਾਰ ਕਈ ਤਰਾਂ ਦੀਆਂ ਖਬਰਾਂ ਦਾ ਸਿਲਸਿਲਾ ਤੇਜ਼ ਹੈ.ਹੁਣ ਤੇਹਰਾਨ ਤੋਂ ਓਸਾਮਾ ਬਿਨ ਲਾਦੇਨ ਬਾਰੇ ਖਬਰ ਆਈ ਹੈ. ਇਸ ਖਬਰ ਦੇ ਮੁਤਾਬਿਕ ਅਲਕਾਇਦਾ ਸੰਸਥਾਪਕ ਓਸਾਮਾ ਬਿਨ ਲਾਦੇਨ ਨੂੰ ਮਾਰੇ ਜਾਣ ਤੋਂ  ਪਹਿਲਾਂ ਕੁੱਝ ਸਮੇਂ ਤੱਕ ਬਾਕਾਇਦਾ ਅਮਰੀਕੀ ਹਿਰਾਸਤ ਵਿੱਚ ਰੱਖਿਆ ਗਿਆ ਸੀ। ਈਰਾਨ ਦੇ ਰਾਸ਼ਟਰਪਤੀ ਮਹਿਮੂਦ ਅਹਿਮਦੀ ਨੇਜਾਦ ਨੇ ਇਰਾਨ ਦੇ ਸਰਕਾਰੀ ਟੀ.ਵੀ. ਤੇ ਕਿਹਾ ਕੀ ਅਮਰੀਕੀ ਰਾਸ਼ਟਰਪਤੀ ਨੇ ਜੋ ਕੁੱਝ ਵੀ ਕੀਤਾ ਉਹ ਘਰੇਲੂ ਰਾਜਨੀਤਿਕ ਲਾਭ ਦੇ ਲਈ ਹੀ ਕੀਤਾ।  ਦੂਜੇ ਸ਼ਬਦਾਂ ਵਿੱਚ ਓਬਾਮਾ ਦੇ ਚੋਣਾਂ ਵਿੱਚ ਇੱਕ ਫਿਰ ਰਾਸ਼ਟਰਪਤੀ ਚੁਣੇ ਜਾਣ ਦਾ ਨਿਸ਼ਾਨਾ ਪੂਰਾ ਕਰਨ ਲਈ ਓਸਾਮਾ ਨੂੰ ਮਾਰ ਦਿੱਤਾ। ਈਰਾਨੀ ਰਾਸ਼ਟਰਪਤੀ ਨੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ‘ਤੇ ਰਾਜਨੀਤਿਕ ਲਾਭ ਲਈ ਅਲਕਾਇਦਾ ਨੇਤਾ ਦੀ ਮੌਤ ਦਾ ਐਲਾਨ ਕਰਨ ਦਾ ਦੋਸ਼ ਲਗਾਇਆ।ਕਾਬਿਲੇ ਜ਼ਿਕਰ ਹੈ ਕਿ ਓਸਾਮਾ ਬਿਨ ਲਾਦੇਨ ਨੂੰ ਪਾਕਿਸਤਾਨ ਦੇ ਐਬਟਾਬਾਦ ਵਿੱਚ 2 ਮਈ ਨੂੰ ਮਾਰੇ ਜਾਣ ਦੀ ਖਬਰ ਤੋਂ ਦੋ ਦਿਨ ਬਾਅਦ ਈਰਾਨੀ ਰੱਖਿਆ ਮੰਤਰੀ ਅਹਿਮਦ ਵਹੀਦੀ ਨੇ ਵੀ ਲਾਦੇਨ ਦੀ ਮੌਤ ‘ਤੇ ਸ਼ੱਕ ਪ੍ਰਗਟਾਇਆ ਸੀ। ਜਲਦੀ ਹੀ ਇਸ ਬਾਰੇ ਕੁਜ੍ਖ ਖਬਰਾਂ ਤੁਹਾਦ੍ਫੇ ਸਾਹਮਣੇ ਲਿਆਂਦੀਆਂ ਜਾਣਗੀਆਂ 
ਲਕਸ਼ਮੀ ਕਾਂਤਾ ਚਾਵਲਾ ਖਿਲਾਫ ਵੀ ਹੋ ਸਕਦੀ ਹੈ ਸੀ. ਬੀ. ਆਈ. ਵਲੋਂ ਜਾਂਚ ?
ਪੰਜਾਬ ਭਾਜਪਾ ਦੇ ਇੰਚਾਰਜ ਸ਼ਾਂਤਾ ਕੁਮਾਰ ਨੇ ਚੰਡੀਗਡ਼੍ਹ ਵਿੱਚ ਐਤਵਾਰ ਨੂੰ ਮੰਤਰੀਆਂ ਦੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਕਿਹਾ ਕਿ ਮੰਤਰੀਆਂ ਦੇ ਫੇਰਬਦਲ ਦਾ ਫੈਸਲਾ ਕਾਫੀ ਪਹਿਲਾਂ ਹੋ ਗਿਆ ਸੀ ਪ੍ਰੰਤੂ ਇਸ ਨੂੰ ਲਾਗੂ ਕਰਨ ‘ਚ ਦੇਰੀ ਹੋ ਗਈ। ਇਸ ਦੇਰੀ ਤੇ ਪਛਤਾਵੇ ਵਾਲੇ ਅਹਿਸਾਸ ਦਾ ਪ੍ਰਗਟਾਵਾ ਕਰਦਿਆਂ ਉਹਨਾਂ ਕਿਹਾ ਕਿ ਅਗਰ ਦੋ ਮਹੀਨੇ ਪਹਿਲਾਂ ਇਹ ਫੇਰਬਦਲ ਹੋ ਜਾਂਦਾ ਤਾਂ ਗੱਲ ਸੀ. ਬੀ. ਆਈ. ਦੇ ਮਾਮਲੇ ਤਕ ਨਹੀਂ ਸੀ ਪਹੁੰਚਣੀ ਤੇ ਪਾਰਟੀ ਬਦਨਾਮੀ ਤੋਂ ਬਚ ਜਾਨੀ ਸੀ. ਸਾਹ੍ਗੁਨ ਚੁੱਕ ਸਮਾਗਮ ਤੋਂ ਬਾਅਦ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਹਨਾਂ ਖੁਲਾਸਾ ਕੀਤਾ ਹੈ ਕਿ ਆ ਰਹੀਆਂ ਵਿਧਾਨ ਸਭਾ ਚੋਣਾਂ ‘ਚ ਪਾਰਟੀ ਦੀ ਮਜਬੂਤੀ ਲਈ ਪਾਰਟੀ ਨੀਤੀ ਮੁਤਾਬਕ ਇਸ ਫੇਰਬਦਲ ਦਾ ਫੈਸਲਾ ਭੂਤ ਪਹਿਲਾਂ ਹੀ ਕਰ ਲਿਆ ਗਿਆ ਸੀ.  ਮੀਡਿਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜ ਭਾਜਪਾ ਮੰਤਰੀਆਂ ਤੇ ਮੁੱਖ ਸੰਸਦੀ ਸਕੱਤਰਾਂ ਦੇ ਅਸਤੀਫੇ ਲੈਣ ਦੇ ਮਾਮਲੇ ਦਾ ਰਾਜ ਖੁਰਾਣਾ ਦੇ ਖਿਲਾਫ਼ ਸੀ. ਬੀ. ਆਈ. ਦੀ ਕਾਰਵਾਈ ਵਾਲੇ ਮਾਮਲੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ। ਇਸਦੇ ਨਾਲ ਹੀ ਉਹਨਾਂ ਉਨ੍ਹਾਂ ਕਿਹਾ ਕਿ ਸੀ. ਬੀ. ਆਈ. ਵਲੋਂ ਕੀਤੀ ਗਈ ਹੁਣ ਤਕ ਦੀ ਜਾਂਚ ‘ਚ ਭਾਜਪਾ ਮੰਤਰੀਆਂ ਖਿਲਾਫ ਕੋਈ ਵੀ ਠੋਸ ਤੱਥ ਸਾਹਮਣੇ ਨਹੀਂ ਆਏ। ਉਨ੍ਹਾਂ ਦੋਸ਼ ਲਾਇਆ ਕਿ ਸੀ. ਬੀ. ਆਈ. ਕਾਂਗਰਸ ਦੇ ਏਜੰਟ ਵਜੋਂ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਆਪ ਤਾਂ ਭ੍ਰਿਸ਼ਟਾਚਾਰ ‘ਚ ਪੂਰੀ ਤਰ੍ਹਾਂ ਲਿਬਡ਼ੀ ਹੋਈ ਹੈ ਤੇ ਯੂ. ਪੀ. ਏ. ਸਰਕਾਰ ਦੇ ਵੱਡੇ ਘੁਟਾਲਿਆਂ ਨੇ ਸਾਰਾ ਕੁਝ ਸਾਹਮਣੇ ਲਿਆ ਦਿੱਤਾ ਹੈ ਤੇ ਹੁਣ ਉਹ ਆਪਣੀ ਵਿਰੋਧੀ ਭਾਜਪਾ ਨੂੰ ਬਦਨਾਮ ਕਰਨ ਲਈ ਸੀ. ਬੀ. ਆਈ. ਦਾ ਇਸਤੇਮਾਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਚਾਹੁੰਦੀ ਹੈ ਕਿ ਸੀ. ਬੀ. ਆਈ. ਖੁਰਾਣਾ ਮਾਮਲੇ ਦੀ ਨਿਰਪੱਖ ਜਾਂਚ ਕਰੇ ਤੇ ਇਸ ਦੀ ਪਾਰਟੀ ਉਡੀਕ ਕਰੇਗੀ ਪ੍ਰੰਤੂ ਅਸਤੀਫੇ ਵਗੈਰਾ ਦੇਣ ਦਾ ਕੰਮ ਨੈਤਿਕਤਾ ਦੇ ਅਧਾਰ ‘ਤੇ ਕੀਤਾ ਗਿਆ ਹੈ। ਲਕਸ਼ਮੀ ਕਾਂਤਾ ਚਾਵਲਾ ਖਿਲਾਫ ਵੀ ਸੀ. ਬੀ. ਆਈ. ਵਲੋਂ ਜਾਂਚ ਸ਼ੁਰੂ ਕੀਤੇ ਜਾਣ ਦੀ ਰਿਪੋਰਟ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਇਹ ਵੀ ਸੀ. ਬੀ. ਆਈ. ਦੀ ਭਾਜਪਾ ਨੂੰ ਬਦਨਾਮ ਕਰਨ ਦੀ ਚਾਲ ਹੈ ਤੇ ਇਸੇ ਤਰ੍ਹਾਂ ਭਵਿੱਖ ‘ਚ ਕਈ ਹੋਰਨਾਂ ਭਾਜਪਾ ਆਗੂਆਂ ਨੂੰ ਸੀ. ਬੀ. ਆਈ. ਲਪੇਟ ਸਕਦੀ ਹੈ।--ਬਿਊਰੋ ਰਿਪੋਰਟ 

1 comment:

Jatinder Lasara ( ਜਤਿੰਦਰ ਲਸਾੜਾ ) said...

ਕਥੂਰੀਆ ਸਾਹਿਬ ਹਮੇਸ਼ਾ ਇਸੇ ਤਰ੍ਹਾਂ ਹੀ ਹੁੰਦਾ ਆਇਆ ...!!!