Tuesday, May 17, 2011

ਸਰਗਰਮੀਆਂ ਰਾਜਨੀਤੀ ਦੇ ਮੈਦਾਨ ਦੀਆਂ

ਰਾਜਨੀਤੀ ਅਤੇ ਫਿਲਮੀ ਦੁਨੀਆ ਵਾਲੀ ਖੂਬਸੂਰਤੀ ਦੇ ਸੁਮੇਲ ਵਜੋਂ ਜਾਣੀ ਜਾਂਦੀ ਜੈਲਲਿਤਾ ਨੇ ਇੱਕ ਵਾਰ ਫੀ ਮੁੱਖ ਮੰਤਰੀ ਦੇ ਅਹੁਦੇ ਵਾਲੀ ਕੁਰਸੀ ਸੰਭਾਲ ਲਈ ਹੈ. ਅੰਨਾ ਡੀ.ਐਮ.ਕੇ.ਦੀ ਮੁਖੀ ਜੈਲਲਿਤਾ ਨੇ ਤੀਜੀ ਵਾਰ ਤਮਿਲਨਾਡੂ ਦੀ ਮੁੱਖ ਮੰਤਰੀ ਅਹੁਦੇ ਦੀ ਸੰਹੁ ਚੁੱਕੀ। ਇਸ ਮਕਸਦ ਲਈ ਮਦਰਾਸ ਯੂਨੀਵਰਸਿਟੀ ਦੇ ਸ਼ਤਾਬਦੀ ਆਡੀਟੋਰੀਅਮ ਵਿੱਚ ਹੋਏ ਇਕ ਸ਼ਾਨਦਾਰ ਸਮਾਰੋਹ ਦੌਰਾਨ ਜੈਲਲਿਤਾ ਦੇ ਨਾਲ 33 ਮੰਤਰੀਆਂ ਨੇ ਵੀ ਸੰਹੁ ਚੁੱਕੀ। ਯਾਦ ਰਹੇ ਕਿ ਇਹ ਬਿਲਕੁਲ ਓਹੀ ਜਗ੍ਹਾ ਹੈ ਜਿੱਥੇ 1991 ਵਿੱਚ ਪਹਿਲੀ ਵਾਰ ਜੈਲਲਿਤਾ ਨੇ ਰਾਜ ਦੇ ਮੁੱਖਮੰਤਰੀ ਵਜੋਂ ਸਹੁੰ ਚੁੱਕੀ ਸੀ। ਤਮਿਲਨਾਡੂ ਦੇ ਰਾਜਪਾਲ ਸੁਰਜੀਤ ਸਿੰਘ ਬਰਨਾਲਾ ਨੇ 63 ਸਾਲਾ ਜੈਲਲਿਤਾ ਨੂੰ ਅਹੁਦੇ ਅਤੇ ਭੇਦ ਹੁਪਤ ਰੱਖਣ ਦੀ ਸੰਹੁ ਚੁਕਾਈ। ਅਤਿ ਦੀ ਮਹਿੰਗਾਈ ਵਾਲੇ ਇਸ ਯੁਗ ਵਿੱਚ ਅਜ਼ਾਦੀ ਤੋਂ ਬਾਅਦ ਰਾਜ ਦਾ ਇਹ ਸਭ ਤੋਂ ਵੱਡਾ ਮੰਤਰੀਮੰਡਲ ਹੋਵੇਗਾ। ਗ੍ਰਹਿ ਅਤੇ ਪੁਲਿਸ ਵਿਭਾਗ ਜੈਲਲਿਤਾ ਕੋਲ ਹੋਵੇਗਾ। ਰਾਜ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਅੰਨਾ ਡੀ.ਐਮ.ਕੇ. ਵਾਲੇ ਗਠਜੋੜ ਨੇ ਕੁੱਲ 234 ਸੀਟਾਂ ਵਿੱਚੋਂ 200 ਸੀਟਾਂ ‘ਤੇ ਜਿੱਤ ਹਾਸਿਲ ਹੈ। ਇਸ ਯਾਦਗਾਰੀ ਸਹੁੰ ਚੁੱਕ ਸਮਾਰੋਹ ਵਿੱਚ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ, ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਅਤੇ ਸੀਪੀਆਈ ਦੇ ਜਨਰਲ ਸਕੱਤਰ ਏ.ਬੀ. ਵਰਧਨ ਅਤੇ ਹੋਰ ਲੋਕ ਵੀ ਸ਼ਾਮਿਲ ਸਨ। ਜਲਵਾ ਇਸ ਸਮਾਗਮ ਦਾ ਵੀ ਦੇਖਣ ਵਾਲਾ ਸੀ ਅਤੇ ਜੈ ਲਲਿਤਾ ਦਾ ਵੀ. ਹੁਣ ਦੇਖਦੇ ਹਨ ਇਸ ਨਵੀਂ ਸਰਕਾਰ ਦੇ ਕੰਮ, ਨਿਸ਼ਾਨੇ ਅਤੇ ਪ੍ਰਾਪਤੀਆਂ.
ਇਸੇ ਦੌਰਾਨ ਖਬਰ ਆਈ ਹੈ ਕਿ ਦਿੱਲੀ ਅਕਾਲੀ ਦਲ ਨੇ ਇੱਕ ਮੰਗ ਪੱਤਰ ਦਿੱਤਾ ਹੈ. 

No comments: