Tuesday, May 17, 2011

ਛੇਵੀਂ ਵਾਰ ਆਸਟਰੇਲੀਆ ਨੇ ਜਿੱਤਿਆ ਸੁਲਤਾਨ ਕੱਪ

ਇੱਕ ਵਾਰ ਫਿਰ ਲੇਸ਼ੀਆ ਦੀ ਹੀ ਧਰਤੀ ਤੇ ਵੀਹਵੀ ਵਾਰੀ ਸੁਲਤਾਨ ਅਜ਼ਲਾਨ ਸ਼ਾਹ ਕੱਪ ਹਾਕੀ ਮੁਕਾਬਲਾ ਈਪੋਹ ਵਖੇ 5 ਮਈ ਤੋਂ 15 ਮਈ ਤੱਕ ਖੇਡਿਆ ਗਿਆ. ਮੇਜ਼ਬਾਨ ਮਲੇਸ਼ੀਆ,ਏਸ਼ੀਆਈ ਚੈਂਪੀਅਨ ਪਾਕਸਿਤਾਨ,ਵਿਸ਼ਵ ਵਿਜੇਤਾ ਆਸਟਰੇਲੀਆ, ਪਿਛਲੇ ਸਾਂਝੇ ਵਿਜੇਤਾ ਭਾਰਤ-ਦੱਖਣੀ ਕੋਰੀਆ, ਤੋਂ ਇਲਾਵਾ ਬਰਤਾਨੀਆਂ,ਅਤੇ ਨਿਊਜੀਲੈੰਡ ਦੀਆਂ ਟੀਮਾਂ ਸ਼ਾਮਲ ਹੋਈਆਂ। ਬੈਲਜੀਅਮ ਲੀਗ ਵਿੱਚ ਖੇਡਣ ਦੀ ਵਜ੍ਹਾ ਕਰਕੇ ਭਾਰਤ ਦੇ ਸਰਦਾਰ ਸੰਿਘ ਅਤੇ ਸੰਦੀਪ ਸਿੰਘ ਨੂੰ ਮੁਢਲੇ 45 ਖਡਾਰੀਆਂ ਵੱਿਚ ਸ਼ਾਮਲ ਨਹੀਂ ਸੀ ਕੀਤਾ ਗਆਿ ,ਜਦੋਂ ਕਿ  ਰਾਜਪਾਲ ਅਤੇ ਤੁਸ਼ਾਰ ਖਾਂਡੇਕਰ ਨੂੰ ਵੀ ਮੈਡੀਕਲ ਫਿਟਨੈਸ  ਦੇ ਅਧਾਰ ਤੇ ਟੀਮ ਵਿੱਚ ਸਥਾਨ ਨਹੀ ਸੀ ਮਿਲਿਆ,ਇਸ ਕਰਕੇ ਦਵਾਕਰ ਰਾਮ ਅਤੇ ਰੌਸ਼ਨ ਮਿੰਜ ਦੀ ਵਾਪਸੀ ਹੋਈ । ਕਪਤਾਨੀ ਅਰਜੁਨ ਹਲੱਪਾ ਨੂੰ ਸੌਂਪੀ ਗਈ ਸੀ।
                                  ਇਹ ਹਾਕੀ ਟੂਰਨਾਮੈਟ 1983 ਤੋਂ ਸ਼ੁਰੂ ਹੋਇਆ ਹੈ,ਅਤੇ 1998 ਤੋਂ ਹਰ ਸਾਲ ਕਰਵਾਇਆ ਜਾਂਦਾ ਹੈ। ਭਾਰਤ ਨੇ ਇਹ ਕੱਪ 5 ਵਾਰੀ (1985,1991,1995,2009,2010 ) ਜਿੱਤਿਆ ਹੈ,2008 ਵਿੱਚ ਦੂਜਾ ਅਤੇ 4 ਵਾਰੀ (1983,2000,2006,2007,)ਤੀਜਾ ਸਥਾਨ ਰਹਾ ਹੈ। ਆਸਟਰੇਲੀਆ ਨੇ 6  ਵਾਰੀ (1983,1998,2004,2005,2007,2011) ਪਹਿਲਾ,2 ਵਾਰੀ(1996,2006) ਦੂਜਾ ਅਤੇ 3 ਵਾਰੀ (1994,2001,2010)ਤੀਜੀ ਪੁਜ਼ੀਸ਼ਨ ਮੱਲੀ ਹੈ।,ਜਦੋਂ ਕਿ ਪਾਕਿਸਤਾਨ ਨੇ 3 ਜਿੱਤਾਂ (1999,2000,2003), 6 ਵਾਰੀ ਦੋਇਮ (1983,1987,1991,1994,2004,2011) ਅਤੇ 2 ਵਾਰੀ (1985,2005)ਵੱਿਚ ਤੀਸਰਾ ਸਥਾਨ ਮੱਲਆਿ ਹੈ। ਜਰਮਨੀ ਨੇ 1987,2001 ਵਿੱਚ ਕੱਪ ਜਿੱਤਿਆ ਹੈ,1995,1998,2003  ਵਿੱਚ  ਦੂਜਾ ਅਤੇ 1999 ਵੱਿਚ ਤੀਜੀ ਥਾਂ ਮੱਲੀ ਹੈ। ਦੱਖਣੀ ਕੋਰੀਆ ਨੇ 1996 ਅਤੇ ਭਾਰਤ ਨਾਲ ਸਾਂਝੇ ਜੇਤੂ ਵਜੋਂ 2010 ਵਿੱਚ  ਜਿੱਤ ਦਰਜ ਕੀਤੀ ਹੈ ਅਤੇ 4 ਵਾਰੀ 1999,2000,2001,2005 ਵੱਿਚ ਦੂਜਾ ਅਤੇ 1998,2004 ਵਿੱਚ ਤੀਜਾ ਸਥਾਨ ਲਿਆ ਹੈ। ਅਰਜਨਟਾਈਨਾ  ਨੇ 2008 ਵਿੱਚ ,ਇੰਗਲੈਂਡ ਨੇ 1994 ਵਿੱਚ ,ਅਤੇ ਹਾਲੈਂਡ ਨੇ 2006 ਵਿੱਚ ਖਿਤਾਬ ਜਿੱਤਿਆ ਹੈ। ਇੰਗਲੈਂਡ ਨੇ 1987 ਅਤੇ 2011 ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ। ਮਲੇਸ਼ੀਆ ਨੇ 1985,2007,2009 ਚ ਦੂਜੀ ਅਤੇ 1996 ਵਿੱਚ ਤੀਜੀ ਪੁਜ਼ੀਸ਼ਨ ਲਈ ਹੈ। ਜਦੋਂ ਕਿ ਨਿਊਜੀਲੈਂਡ ਨੇ 1995,2003,2008,2009 ਵਿੱਚ ਸਿਰਫ ਤੀਜਾ ਹੀ ਸਥਾਨ ਲਿਆ ਹੈ।
                     ਇਸ ਵਾਰੀ ਸ਼ਾਮਲ ਹੋਈਆਂ  7 ਟੀਮਾਂ ਨੇ ਪਹਿਲੇ ਗੇਡ਼  ਵਿੱਚ 21 ਮੈਚ ਖੇਡੇ, ਸਿਰਫ ਦੋ ਮੈਚ 8 ਮਈ ਨੂੰ ਆਸਟਰੇਲੀਆਂ ਬਨਾਮ ਭਾਰਤ 1-1 ਨਾਲ,ਅਤੇ ਏਸੇ ਹੀ ਦਨਿ ਕੋਰੀਆ ਬਨਾਮ ਨਿਊਜੀਲੈਂਡ ਏਸੇ ਸਕੋਰ ਨਾਲ ਬਰਾਬਰੀ ਤੇ ਰਹੇ,ਜਦੋਂ ਕਿ ਇੱਕ ਮੈਚ ਵਿੱਚ ਸੱਭ ਤੋਂ ਵੱਧ 10 ਗੋਲ 12 ਮਈ ਨੂੰ ਨਿਊਜੀਲੈਂਡ ਨੇ ਭਾਰਤ ਨੂੰ 7-3 ਨਾਲ ਹਰਾਇਆ। ਆਸਟਰੇਲੀਆ ਨੇ ਬਗੈਰ ਕੋਈ ਮੈਚ ਹਾਰਿਆਂ,ਖੇਡੇ 7 ਮੈਚਾਂ ਵਿੱਚੋਂ ਇੱਕ ਬਰਾਬਰ ਰਖਦਿਆਂ ,6 ਜਿੱਤਦਿਆਂ 21 ਗੋਲ ਕੀਤੇ ਅਤੇ ਗੋਲ ਕਰਵਾਏ ਫ਼ਾਈਨਲ ਵਿੱਚ ਪਾਕਿਸਤਾਨ ਨੂੰ ਵਾਧੂ ਸਮੇਂ ਦੌਰਾਨ 3-2 ਨਾਲ ਹਰਾ ਕੇ  ਛੇਵੀਂ ਵਾਰੀ ਖ਼ਤਾਬ ਜਿੱਤ ਕੇ 19 ਅੰਕਾਂ ਨਾਲ ਜਿੱਤਾਂ ਦਾ ਰਿਕਾਰੱਡ ਬਣਾਇਆ। ਪਾਕਿਸਤਾਨ ਨੇ 12 ਅੰਕ ਲਏ,ਖੇਡੇ 7 ਮੈਚਾਂ ਵਿੱਚੋਂ 4 ਜਿੱਤੇ,3 ਹਾਰੇ,19 ਗੋਲ ਕੀਤੇ ਅਤੇ 18 ਗੋਲ ਕਰਵਾਏ,ਮੁਕਾਬਲੇ ਚੋੰ ਦੂਜਾ ਸਥਾਂਨ ਹਾਸਲ ਕੀਤਾ। ਬਰਤਾਨੀਆਂ ਨੇ ਖੇਡੇ 7 ਮੈਚਾਂ ਵਿੱਚੋਂ  ਜਿੱਤਾਂ ਹਾਰਾਂ ਦੀ ਪਾਕਿਸਤਾਨ ਵਾਲੀ ਹੀ ਸਥਿਤੀ ਰਖਦਿਆਂ 16 ਗੋਲ ਕੀਤੇ,14 ਕਰਵਾਏ। ਤੀਜੀ ਪੁਜ਼ੀਸ਼ਨ ਹਾਸਲ ਕਰਨ ਲਈ ਨਿਊਜੀਲੈਂਡ ਨੂੰ 4-2 ਨਾਲ ਮਾਤ ਦੱਿਤੀ ਅਤੇ 12 ਅੰਕਾਂ ਨਾਲ ਤੀਜੀ ਪੁਜ਼ੀਸ਼ਨ ਲਈ । 
ਲੇਖਕ ਰਣਜੀਤ ਸਿੰਘ ਪ੍ਰੀਤ
ਨਿਊਜੀਲੈਂਡ ਨੇ 7 ਮੈਚ ਖੇਡੇ ਪਰ ਉਹ 2 ਹੀ ਜਿੱਤ ਸਕਿਆ,ਇੱਕ ਮੈਚ ਬਰਾਬਰ ਲਹੇੜਿਆ,ਅਤੇ 4 ਮੈਚ ਹਾਰੇ,18 ਗੋਲ ਕੀਤੇ ,21 ਕਰਵਾਏ ਅਤੇ 7 ਅੰਕਾਂ ਨਾਲ ਚੌਥਾ ਸਥਾਨ ਲਿਆ। ਪਿਛਲੀ ਵਾਰ ਦੇ ਸਾਂਝੇ ਵਿਜੇਤਾ ਭਾਰਤ ਦੱਖਣੀ ਕੋਰੀਆ ਮੈਚ ਪੰਜਵੀਂ ਛੇਵੀਂ ਪੁਜ਼ੀਸ਼ਨ ਲਈ ਹੋਇਆ। ਜਿਸ ਵਿੱਚ ਦੱਖਣੀ ਕੋਰੀਆ ਦੀ ਟੀਮ ਨੇ 2-1 ਨਾਲ ਜਿੱਤ ਹਾਸਲ ਕਰਦਿਆਂ ਪੰਜਵਾਂ ਸਥਾਨ ਮੱਲਿਆ ਖੇਡੇ 7 ਮੈਚਾਂ ਵਿੱਚ 3 ਜਿੱਤੇ ਤੇ,3 ਹਾਰੇ,ਇੱਕ ਬਰਾਬਰ ਰੱਖਿਆ,14 ਗੋਲ ਕੀਤੇ,16 ਗੋਲ ਕਰਵਾਏ ਅਤੇ 10 ਅੰਕ ਲਏ। ਛੇਵੇਂ ਸਥਾਨ ਤੇ ਰਹੇ ਭਾਰਤ ਨੇ ਖੇਡੇ 7 ਮੈਚਾਂ ਵਿੱਚੋਂ  2 ਜਿੱਤੇ  4 ਹਾਰੇ ਅਤੇ ਇੱਕ ਬਰਾਬਰ ਰਖਦਿਆਂ 16 ਗੋਲ ਕੀਤੇ,19 ਗੋਲ ਕਰਵਾਏ,ਅਤੇ ਨਿਊਜੀਲੈਂਡ ਵਾਂਗ ਹੀ 7 ਅੰਕ ਲਏ। ਮੇਜ਼ਬਾਨ ਮਲੇਸ਼ੀਆ 6 ਮੈਚ ਖੇਡ ਕੇ ਇੱਕ ਜਿੱਤ ਕੇ ,5 ਹਾਰਕੇ,11 ਗੋਲ ਕਰਕੇ,17 ਕਰਵਾਕੇ 3 ਅੰਕਾਂ ਨਾਲ ਸੱਭ ਤੋਂ ਹੇਠਲੀ ਪਾਇਦਾਨ ਉੱਤੇ ਰਿਹਾ। ਸਾਰੇ ਮੈਚਾਂ ਵਿੱਚ ਕੁੱਲ 115 ਗੋਲ ਹੋਏ। ਇਸ ਮੌਕੇ 5 ਸਪੈਸ਼ਲ ਐਵਾਰਡ ਵੀ ਦਿੱਤੇ  ਗਏ ਕਰਸਿਟੋਫਰਿ ਸਰਿਇਲੋ (ਆਸਟਰੇਲੀਆ) ਨੂੰ ਮੈਨ ਆਫ਼ ਦਾ ਮੈਚ , ਸੁਹੇਲ ਅਬਾਸ (ਪਾਕਸਿਤਾਨ),ਹੈਟ੍ਰਕਿ ਬਣਾਉਣ ਵੇ ਭਾਰਤੀ ਖਡਾਰੀ ਰੁਪੰਿਦਰ ਪਾਲ ਨੂੰ 6-6 ਗੋਲ ਕਰਨ ਕਰਕੇ ਟਾਪ ਸਕੋਰਰ ਵਜੋਂ,ਕੁਮਾਰ ਸੁਬਰਾਮਨੀਅਨ (ਮਲੇਸ਼ੀਆਂ)ਨੂੰ ਵਧੀਆ ਗੋਲ ਕੀਪਰ ਵਜੋਂ, ਟੂਰਨਾਂਮੈਂਟ ਦੇ ਵਧੀਆ ਖਡਾਰੀ ਦਾ ਸਨਮਾਨ ਪਾਕਸਿਤਾਨ ਦੇ ਸ਼ਕੀਲ ਅਬਾਸੀ ਨੂੰ,ਅਤੇ ਫ਼ੇਅਰ ਪਲੇਅ ਟਰਾਫ਼ੀ ਖਤਾਬ ਭਾਰਤ ਅਤੇ ਪਾਕਸਿਤਾਨ ਦੇ ਹੱਿਸੇ ਰਹਾ। --ਰਣਜੀਤ ਸਿੰਘ ਪ੍ਰੀਤ

No comments: