Friday, May 06, 2011

... ਤਾਂ ਕਿ ਕਿਸੇ ਪੰਜਾਬੀ ਮਜਦੂਰ ਨੂੰ ਵਧ ਮਜਦੂਰੀ ਨਾ ਦੇਣੀ ਪਵੇ !

ਜਦੋਂ ਨਹੀਂ ਆਉਂਦੇ ਬਿਹਾਰੀ ਮਜਦੂਰ..
ਰਾਜਿੰਦਰ ਰਾਹੀ, ਜਸਵੰਤ ਕੰਵਲ ਜਾਂ ਕੋਈ ਵੀ ਹੋਰ ਜੋ ਅਜਿਹੇ ਵਿਚਾਰ ਰਖਦੇ ਹਨ ਸਿਰਫ ਇੱਕ ਗੱਲ ਪ੍ਰਗਟ ਕਰ ਰਹੇ ਹਨ ਕਿ ਉਹਨਾਂ ਨੂੰ ਜਗੀਰੂ ਪ੍ਰਬੰਧ ਦੇ ਟੁੱਟ ਜਾਣ ਦਾ ਹੇਰਵਾ ਹੈ ਹੋਰ ਕੁਝ ਵੀ ਨਹੀਂ | ਇਹ ਧਰਮ ਆਦਿ ਦੀ ਗੱਲ ਨਾਲ ਆਪਣੀਆਂ ਅੱਖਾਂ ਵਿਚ ਆ ਗਏ ਹੰਝੂ ਲਕੋ ਰਹੇ ਹਨ | ਸਿੱਖੀ ਦਾ ਕੋਈ ਵੀ ਸੰਬਧ ਇਸ ਨਾਲ ਨਹੀਂ | ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਸਿਖੀ ਪੰਜਾਬ ਦੀ ਧਰਤੀ ਤੇ ਜਨਮੀ ਪਰ ਨਾਲ ਦੀ ਨਾਲ ਸਵਾਲ ਇਹ ਵੀ ਹੈ ਕਿ ਮੌਜੂਦਾ ਪੰਜਾਬ ਕੀ ਉਹੀ ਪੰਜਾਬ ਹੈ | ਪਾਕਿਸਤਾਨ ਪੂਰੀ ਤਰਾਂ ਇਹ ਆਖਣ ਦਾ ਅਧਿਕਾਰੀ ਹੈ ਕਿ “ਸਿੱਖੀ ਉਥੇ ਜਨਮੀ ਹੈ ਇਹ ਵਿਦਵਾਨ ਜੋ ਭਾਰਤ ਵਿਚਲੇ ਪੰਜਾਬ ਦਾ ਰੌਲਾ ਪਾ ਰਹੇ ਹਨ ਝੂਠ ਬੋਲਦੇ ਹਨ |” ਸਿੱਖੀ ਨੂੰ ਕਿਸੇ ਸਥਾਨ ਨਾਲ ਜੋੜਕੇ ਦੇਖਣਾ ਹੀ ਮੂਰਖਤਾ ਹੈ ਗੁਰੂ ਨਾਨਕ ਦੇਵ ਜੀ ਦਾ ਉਦਾਸੀਆਂ ਤੇ ਜਾਣਾ ਇਸ ਗੱਲ ਨੂੰ ਸਪਸਟ ਕਰ ਦਿੰਦਾ ਹੈ | ਜਿਹੜੇ ਬਿਹਾਰੀਆਂ ਦੇ ਪੰਜਾਬ ਆਉਣ ਤੇ ਕੰਵਲ ਜੀ ਨੂੰ ਪੀੜ ਹੋ ਰਹੀ ਹੈ ਉਹੀ ਬਿਹਾਰ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਥਾਨ ਹੈ | ਖਾਲਸਾ ਸਾਜਣ ਵੇਲੇ ਵੀ ਬਿਹਾਰ ਦਾ ਇੱਕ ਪਿਆਰਾ ਵਿੱਚ ਹੈ, ਲਿਖਣ ਦਾ ਅਰਥ ਇਸ ਨਾਲ ਸਿਖੀ ਦਾ ਕੋਈ ਸੰਬਧ ਨਹੀਂ, ਸਿਰਫ ਜਗੀਰੂ ਪਕੜ ਢਿੱਲੀ ਹੋਣ ਦਾ ਦੁੱਖ ਮਾਤਰ ਹੈ | ਇਹ ਲੋਕ ਐਨੇ ਬੇਈਮਾਨ ਹਨ ਬਿਹਾਰੀ ਨੂੰ ਕੰਮ ਲਈ ਇਸ ਲਈ ਸੱਦ ਕੇ ਰਾਜੀ ਹਨ ਕਿ ਕਿਸੇ ਪੰਜਾਬੀ ਮਜਦੂਰ ਨੂੰ ਵਧ ਮਜਦੂਰੀ ਨਾ ਦੇਣੀ ਪਵੇ | ਅਸਲ ਵਿਚ ਇਹ ਮਜਦੂਰ ਜਮਾਤ ਦੇ ਕੱਟੜ ਦੁਸ਼ਮਣ ਦੀ ਭੂਮਿਕਾ ਨਿਭਾਅ ਰਹੇ ਹਨ | ਜੋ ਗੱਲ ਸ਼ੀਸ਼ੇ ਦੀ ਤਰਾਂ ਸਾਫ਼ ਹੈ ਉਸਤੇ ਫਾਲਤੂ ਦੀ ਧੂੜ ਪਾਉਣਾ ਨਾ ਤਾਂ ਇਮਾਨਦਾਰੀ ਹੈ ਨਾ ਸਮਝਦਾਰੀ | 
ਇੱਕ ਗੱਲ ਜੋ ਉਭਰਕੇ ਆਈ ਇਸ ਵਿਸ਼ੇ ‘ਤੇ ਫੇਸਬੁੱਕ ਤੇ ਹੋ ਰਹੀ ਚਰਚਾ ਵਿਚੋਂ ਕਿ ਹਿਮਾਚਲ ਵਿਚ ਕੋਈ ਪੰਜਾਬੀ ਜਮੀਨ ਨਹੀਂ ਖਰੀਦ ਸਕਦਾ ਸਚ ਹੈ ਇਸਦੇ ਖਿਲਾਫ਼ ਲੜਨ ਦੀ ਲੋੜ ਹੈ ਨਾ ਕਿ ਪੰਜਾਬ ਵਿੱਚ ਕਿਸੇ ਦੇ ਵੀ ਆਉਣ ਤੇ ਪਾਬੰਦੀ ਲਗਾਉਣ ਦੀ | ਰਾਹੀ ਜਾਂ ਕੰਵਲ ਕੁਝ ਵੀ ਆਖਣ ਜਾਂ ਜਿਸ ਢੰਗ ਦੀਆਂ ਮਰਜੀ ਲੇਰਾਂ ਮਾਰਨ ਪਰ ਉਹਨਾਂ ਨੂੰ ਇਹ ਅਧਿਕਾਰ ਨਹੀਂ ਕਿ ਇਸ ਕੰਮ ਲਈ “ਕੁਦਰਤ ਦੇ ਸਭ ਬੰਦੇ” ਦੇ ਸੰਕਲਪ ਨਾਲ ਭਰੇ ਕਿਸੇ ਫਲਸਫੇ ਨੂੰ ਆਪਣੇ ਜਾਂ ਇੱਕ ਖਾਸ ਵਰਗ ਲਈ ਦੀ ਖੁਸ਼ਾਮਦ ਕਰਨ ਲਈ ਕਰੂਪ ਕਰਨ | ਉਹ ਵੀ ਉਹ ਵਰਗ ਜਿਸਨੇ 'ਅਜਮੇਰ ਸਿੰਘ'ਮੁਤਾਬਿਕ ਇਸ ਫਲਸਫੇ ਨੂੰ ਆਪਣੀ ਕਬਜਾ ਬਿਰਤੀ ਕਾਰਨ ਢਾਅ ਲਾਈ ਹੈ |--
ਇਕਬਾਲ ਪਾਠਕ
  

ਕੰਵਲ ਦਾ ਫਿਕਰ ਤੇ ਭਈਆਂ ਦੇ ਭੈਅ ਦਾ ਦੈਂਤ//ਰਾਜਿੰਦਰ ਰਾਹੀ


ਪ੍ਰਵਾਸੀ ਮਜਦੂਰ : ਸ਼ੌਕ, ਮਜਬੂਰੀ ਅਤੇ ਸਿਆਸਤ // ਡਾ: ਸੁਖਦੀਪ




ਕੀ ਜਸਵੰਤ ਕੰਵਲ ਪੰਜਾਬ ਦੀ ਪੱਗ ?

3 comments:

ਮੁਖਵੀਰ ਸਿੰਘ said...

ਮਜ਼ਦੂਰ ਹੀ ਕਿਉਂ ਮਜ਼ਬੂਰ ਹੈ
ਇਸ ਦੁਨੀਆਂ ਮੇਂ?
ਕਹਾਂ ਹੈ ਖ਼ੁਦਾ
ਜੋ ਇਨਸਾਫ਼ ਕੇ ਲੀਏ
ਮਸ਼ਹੂਰ ਹੈ ਇਸ ਦੁਨੀਆਂ ਮੇਂ ? -ਮੁਖਵੀਰ

Jatinder Lasara ( ਜਤਿੰਦਰ ਲਸਾੜਾ ) said...

ਪਹਿਲਾਂ ਵੀ ਕਹਿ ਚੁਕਿਆ ਹਾਂ ਕਿ ਕੰਵਲ ਸਾਹਿਬ ਨੂੰ ਬਿਹਾਰੀ ਮਜ਼ਦੂਰਾਂ ਦਾ ਤਾਂ ਫ਼ਿਕਰ ਪਰ ਵਿਦੇਸ਼ਾਂ 'ਚ ਵਸੇ ਪੰਜਾਬੀਆਂ ਵਾਰੇ ਚੁੱਪ ਹਨ ਜੋ ਕਿ ਮੇਰੀ ਜਾਚੇ ਸਮਾਨ ਹੈ । ਕਿਸੇ ਵੀ ਇਨਸਾਨ ਦਾ ਕਨੂਨ ਦੇ ਦਾਇਰੇ ਵਿੱਚ ਰਹਿੰਦਿਆਂ ਹੋਇਆਂ ਪੂਰਨ ਅਧਿਕਾਰ ਹੈ ਕਿ ਉਹ ਦੁਨੀਆਂ ਦੇ ਕਿਸੇ ਵੀ ਕੋਨੇ ਰਹਿ ਸਕਦਾ ਹੈ । ਮੈਂਨੂੰ ਇਸ ਵਾਰੇ ਡਾ. ਸੁਰਜੀਤ ਪਾਤਰ ਸਾਹਿਬ ਦੀ ਕਵਿਤਾ, "ਆਇਆ ਨੰਦ ਕਿਸ਼ੋਰ" ਬੇਹੱਦ ਹੀ ਢੁਕਵੀਂ ਲੱਗਦੀ ਹੈ, ਜਿਸ ਵਾਰੇ ਪਾਤਰ ਸਾਹਿਬ ਦੇ ਦੋਸਤ ਸ਼ਾਇਦ ਚੰਦਨ ਸਾਹਿਬ ਨੇ "ੳ ਰੋਟੀ" ਦੇ ਸਿਰਲੇਖ ਹੇਠ ਬਾਖ਼ੂਬੀ ਬਿਆਨਿਆ ਹੈ ।

ART ROOM said...

rector sahib, tuhade kumm nu slaam karda ha.