Saturday, May 07, 2011

ਕੀ ਅੰਧਵਿਸ਼ਵਾਸੀ ਬੌਧਿਕਤਾ ਨੂੰ ਸਥਾਈ ਰੱਖਣਾ ਚਾਹੁੰਦਾ ਹੈ ਗੁਰਦਾਸ ਮਾਨ ?


ਗੀਤ ਸੰਗੀਤ ਕਿਸੇ ਵੀ ਸਭਿਆਚਾਰ  ਦਾ ਇੱਕ ਅਹਿਮ ਅਤੇ ਅਭਿੰਨ ਅੰਗ ਹੁੰਦਾ ਹੈ. ਇਹ ਸਮਾਜ ਨੂੰ ਪ੍ਰਭਾਵਿਤ ਕਰਦਾ ਹੈ, ਮਾਰਗ ਦਰਸ਼ਨ ਦੇਂਦਾ ਹੈ. ਪ੍ਰੇਰਨਾ ਦੇਂਦਾ ਹੈ ਅਤੇ ਕਈ ਵਾਰ ਸਮਾਂ ਪਾ ਕੇ ਸਦੀਆਂ ਮਗਰੋਂ ਵੀ ਦਸਦਾ ਹੈ ਕੀ ਉਸ ਸਮੇਂ ਦਾ ਫਲਾਂ ਫਲਾਂ ਸਮਾਜ ਅਜਿਹਾ ਹੋਇਆ ਕਰਦਾ ਸੀ. ਇਸ ਤਰਾਂ ਇਹ ਗੀਤ ਸੰਗੀਤ ਜਾਨੇ ਅਨਜਾਨੇ ਉਸ ਸਮਾਜ ਦੀ ਰਿਪੋਰਟ ਵੀ ਕਰਦਾ ਹੈ. ਨੌਜਵਾਨ ਗੁਰਵਿੰਦਰ ਸਿੰਘ ਨੇ ਸੁਆਲ ਉਠਾਇਆ ਹੈ ਗੁਰਦਾਸ ਮਾਨ ਦੇ ਗਾਏ "ਜਿੱਥੇ ਸਾਡੀ ਲੱਗੀ ਹੈਲੱਗੀ ਰਹਿਣ ਦੇ" ਵਾਲੇ ਗੀਤ ਬਾਰੇ. ਲੇਖਕ ਦਾ ਕਹਿਣਾ ਹੈ ਕਿ ਇਸ ਗੀਤ ਰਾਹੀਂ ਜ਼ਦੂਰ ਜਮਾਤ ਦੀ ਅੰਧਵਿਸ਼ਵਾਸੀ ਬੌਧਿਕਤਾ ਨੂੰ ਸਥਾਈ ਰੱਖਣਾ ਚਾਹੁੰਦਾ ਹੈ ਗੁਰਦਾਸ ਮਾਨ- ਤੁਸੀਂ ਇਸ ਬਾਰੇ ਕਿ ਸੋਚਦੇ ਹੋ ? ਲਾਓ ਪਹਿਲਾਂ ਪੜ੍ਹੋ ਇਹ ਲੇਖ ਅਤੇ ਫਿਰ ਦੱਸੋ ਆਪਣੇ ਵਿਚਾਰ.--ਰੈਕਟਰ ਕਥੂਰੀਆ 
"ਜਿੱਥੇ ਸਾਡੀ ਲੱਗੀ ਹੈਲੱਗੀ ਰਹਿਣ ਦੇ" ਚਰਚਿਤ ਗੀਤ ਨਾਲ ਗੁਰਦਾਸ ਮਾਨ ਸਮਾਜਿਕ ਵਰਗਾਂ ਵਿੱਚੋਂ ਜ਼ਦੂਰ ਵਰਗ ਦੀ ਅੰਧ-ਵਿਸ਼ਵਾਸ਼ੀ ਬੌਧਿਕਤਾ ਨੂੰ ਬਣਾਈ ਰੱਖਣਾ ਲੋਚਦਾ ਹੋਇਆ ਸਥਾਪਤੀ ਦੀ ਪਰਿਕਰਮਾ ਕਰਦਾ ਨਜਰ ਆਉਦਾ ਹੈ। ਇਹ ਗੀਤ ਸਿਰਸਾ ਪ੍ਰੇਮੀਆਂ ਤੇ ਸਿੱਖਾਂ ਦੇ ਸਿੱਧੇ ਟਕਰਾਅ ਅਤੇ ਅੰਧ-ਵਿਸ਼ਵਾਸ਼ਾਂ ਤੇ ਤਰਕ ਵਿਚਾਲੇ ਲੁੰਪਨ ਟਕਰਾਅ ਦੇ ਪ੍ਰਤੀਕਰਮ ਵਿੱਚੋਂ ਉਪਜਿਆ ਜਾਪਦਾ ਹੈ। ਗਾਕ ਮਜ਼ਦੂਰ ਵਰਗ ਦੀ ਧਾਰਮਿਕ ਸ਼ਰਧਾ ਜੋ ਕਿ ਮੜ੍ਹੀਆਂ-ਮਸਾਣਾਂਪੀਰਾਂ-ਫਕੀਰਾਂ ਦੀਆਂ ਕਬਰਾਂ ਪੂਜਣਧਰਮ ਪਰਿਵਰਤਨਸੱਤਾ ਦੇ ਦੇਹਧਾਰੀ ਗੂਰੁਆ ਦੇ ਮੱਕੜ ਜਾਲ ਵਿੱਚ ਉੱਲਝੀ ਹੋਈ ਹੈ ਜੋ ਕਿ ਉਨਾ ਦੀ ਗਰੀਬੀਮੰਦਹਾਲੀ ਲਈ ਵੀ ਜਿੰਮੇਵਾਰ ਮੁੱਖ ਕਾਰਨਾ ਵਿੱਚੋਂ ਇੱਕ ਕਾਰਨ ਹੈਦੀ ਅੰਧਵਿਸ਼ਵਾਸੀਅਗਿਆਨਤਾ ਤੇ ਅਸੰਘਰਸੀਲ ਯਥਾਸਥਿਤੀ ਨੂੰ ਬਣਾਈ ਰੱਖਣ ਲਈ ਬਾਹਰੀ ਚੇਤਨਾ ਤੋ ਬਚਾਉਣਾ ਚਾਹੁੰਦਾ ਹੈ। 
ਗੀਤ ਦੇ ਦੂਜੇ ਪਹਿਰੇ ਵਿੱਚ ਗਾਕ ਬੜੇ ਮਾਣ ਨਾਲ "ਸਾਂਈਆ ਦੇ ਜਾਂਦੇ ਹਾਂ, ਇਸਾਈਆਂ ਦੇ ਵੀ ਜਾਂਦੇ ਹਾਂਮੋਮਨਾਂ ਦੇ ਵੀ ਜਾਦੇ ਹਾਂ, ਬਾਬਿਆਂ ਦੇ ਜਾਂਦੇ ਹਾਂ ਤੇ ਮਾਈਆਂ ਦੇ ਜਾਂਦੇ ਹਾ" ਗਾਂਉਦਾ ਹੈ ਪਰ ਇਸ ਪਿੱਛਲੇ ਦੁਖਾਂਤ ਨੂੰ ਨਹੀਂ ਵੇਖ ਰਿਹਾ ਕਿ ਪੰਜਾਬ ਵਿੱਚ ਸਾਈਅਤ ਨੂੰ ਕਿਹੜੇvਵਰਗ ਨੇ, ਕਿਹੜੀਆਂ ਆਰਥਿਕ ਹਾਲਤਾਂ ਵਿੱਚ ਗ੍ਰਹਿਣ ਕੀਤਾ ਹੈ। ਪੰਜਾਬ ਵਿੱਚ ਇਨਾਂ ਸਥਾਨਾਂ ਤੇ ਜਾਣ ਵਾਲਿਆਂ ਵਿੱਚ ਵੱਡੀ ਗਿਣਤੀ ਮਜਦੂਰਾਂ ਅਤੇ ਛੋਟੀ ਕਿਸਾਨੀ ਦੀ ਹੈ ਜੋ ਕਿ ਆਰਥਿਕ ਤੰਗੀਆਂ ਵਿੱਚ ਨਪੀੜੀ ਹੋਈ ਅਗਿਆਨਤਾ ਵੱਸ ਇਨਾਂ ਸਥਾਨਾਂ ਤੋਂ ਦੁੱਖਾਂ ਦਾ ਹੱਲ ਭਾਲ ਰਹੀ ਹੈ ਇਨਾਂ ਸਥਾਨਾਂ ਤੋਂ ਸਮਸਿਆਵਾਂ ਦਾ ਜੋ ਹੱਲ ਮਿਲਦਾ ਹੈ ਉਸ ਦੀ ਇੱਕ ਉਦਾਹਰਨ ਇਹ ਹੈ ਕਿ ਇੱਕ ਕਿਸਾਨ ਦੀ ਪਤਨੀ ਬਾਬੇ ਕੋਲ ਉਪਾਅ ਪੁੱਛਣ ਗਈ "ਬਾਬਾ ਜੀ ਸਾਡੇ ਬੋਰ ਦਾ ਪਾਣੀ ਹੇਠਾ ਜਾ ਰਿਹਾ ਹੈ। ਕੋਈ ਉਪਾਅ ਦੱਸੋ ਨਹੀਂ ਤਾਂ ਸਾਨੂੰ ਪੈਸੇ ਖਰਚ ਕੇ ਡੂੰਘਾ ਬੋਰ ਕਰਾਉਣਾ ਪਵੇਗਾ ਬਾਬਾ ਕਹਿੰਦਾ ਲੋਕਾਂ ਨੇ ਘਰ-ਘਰ ਲੈਟਰੀਨਾਂ ਪੁੱਟ ਲਈਆਂ ਨੇ। ਗੰਦਗੀ ਕਾਰਨ ਖਵਾਜ਼ਾ ਪੀਰ ਰੁੱਸ ਕੇ ਹੇਠਾਂ ਚਲਾ ਗਿਆ ਹੈ। ਹੁਣ ਤਹਾਨੂੰ ਬੋਰ ਨਵਾਂ ਹੀ ਕਰਾਉਣਾ ਪੈਣਾ ਹੈ” ਹਾਂਲਾਕਿ ਕੁਝ ਛੋਟੇ-ਮੱਧ ਵਰਗੀ ਦੁਕਾਨਦਾਰਵਪਾਰੀ ਜਮਾਤ ਜੋ ਖੁੱਲੇ ਮੁਕਾਬਲੇ ਕਾਰਨ ਹਤਾਸ਼ ਹਨਸਾਂਤੀ ਭਾਲਣ ਤੇ ਇਕੱਤਰ ਹੋਈ ਭੀੜ ਨੂੰ ਆਪਣੇ ਵਪਾਰਕ ਨੈੱਟਵਰਕ ਨਾਲ ਜੋੜਨ ਲਈ ਜਾਂਦੇ ਹਨ। ਰਾਜਨੀਤਿਕ ਲੋਕ ਵੋਟ ਬੈਂਕ ਦਾ ਸੌਦਾ ਕਰਨ ਜਾਂਦੇ ਹਨ। ਅੱਗੇ ਗਾਕ ਸਰਧਾਲੂ ਵਰਗ ਦੀ ਆਸਥਾ ਵਿੱਚ ਆਲੋਚਨਾ ਤੇ ਕਿਸੇ ਦਖਲ-ਅੰਦਾਜੀ ਨੂੰ ਸਹਿਣ ਨਾ ਕਰਦਾ ਹੋਇਆਅਲਾਚੋਕਾਂ ਨੂੰ ਵੱਡੀ ਹਮੇ ਵਾਲਾ ਕਹਿੰਦਾ ਹੈ। ਭੋਲੇ ਭਾਲੇ ਸ਼ਰਧਾਲੂਆਂ ਨੂੰ ਇਸ ਪਿਛਾਂਹ-ਖਿੱਚੂ ਵਿਚਾਰਧਾਰਾ ਨਾਲ ਜੋ ਕਿ ਉਸ ਦੇ ਸਬਦਾਂ ਵਿੱਚ ਠੱਗੀ ਹੀ ਹੋਵੇ ਨਾਲ ਹੋਰ ਪੀਡੀਆ ਵੇਖਣਾ ਚਾਹੁੰਦਾ ਹੈ

ਗੂਰੁ ਵਿੱਚ ਰਹਿੰਦੇ ਹਾਗਰੂਰ ਵਿੱਚ ਰਹਿੰਦੇ ਹਾਂ ,
ਫਤੇਹ ਵਿੱਚ ਰਹਿੰਦੇ ਹਾਫਤੂਰ ਵਿੱਚ ਰਹਿੰਦੇ ਹਾਂ 


ਪਿਆਰ ਦੇ ਨਸੇ ਵਿੱਚ ਚੂਰ-ਚੂਰ ਰਹਿੰਦੇ ਹਾਂ 
ਨਿੱਤ ਦੇ ਸਰਾਬੀ ਹਾਂਸਰੂਰ ਵਿੱਚ ਰਹਿੰਦੇ ਹਾਂ 


ਇਨਾ ਬੋਲਾਂ ਵਿੱਚ ਗਾਕ ਅਜੋਕੇ ਦੌਰ ਦੇ ਸੱਤਾ ਪ੍ਰਸਤ ਗੂਰੁਆਂ ਤੋ ਗ੍ਰਹਿਣ ਕੀਤੀਆ ਸਿਖਿਆਵਾਂ ਦੀ ਮਹਿਮਾ ਕਰਦਾ ਹੈ ਕਿ ਗੂਰੁ ਵਿੱਚ ਰਹਿੰਦੇ ਹਾਂ, ਗਰੂਰ ਬਨਾਮ ਹੰਕਾਰ ਵਿੱਚ ਰਹਿੰਦੇ ਹਾਂ, ਫਤਿਹ ਵਿੱਚ ਰਹਿੰਦੇ ਹਾਂਇੱਕ ਸ਼ਰਾਬੀ ਵਾਂਗ ਸਰੂਰ ਵਿੱਚ ਰਹਿੰਦੇ ਹਾ। ਇਤਿਹਾਸ ਵਿੱਚ ਸਮੇਂ-ਸਮੇਂ ਪੈਦਾ ਹੋਏ ਸੰਤਾਂ-ਗੁਰੂਆਂ  ਨੇ ਹਮੇਸ਼ਾ ਹਲੀਮੀ ਤੇ ਨਿਮਰਤਾ ਦਾ ਉਪਦੇਸ਼ ਦਿੱਤਾ ਹੈ। ਗਰੂਰ ਬਨਾਮ ਹੰਕਾਰ ਨੂੰ ਪੰਜ ਬੁਰਾਈਆਂ ਵੱਜੋਂ ਇੱਕ ਬੁਰਾਈ ਮੰਨਿਆ ਹੈ। ਨਿਮਰਤਾਹਲੀਮੀ ਦੇ ਉਪਦੇਸ਼ ਦੇ ਨਾਲ ਨਾਲ ਜਦ ਹਥਿਆਰ ਚੁੱਕਣੇ ਪਏ ਤਾਂ ਸਟੇਟ ਦੇ ਗਰੂਰ ਵਿਰੁੱਧ ਚੁੱਕੇ ਸਨ ਜਦਕਿ ਗਾਕ ਦੇ ਸ਼ਬਦਾ ਵਿੱਚ "ਯਾਰ ਵੇਖ ਲੈਦੇ ਹਾਂਪਿਆਰ ਵੇਖ ਲੈਦੇ ਹਾਂ" ਭਾਵ ਯਾਰਾਂ ਨਾਲ ਤਾਂ ਪਿਆਰ ਹੈ ਫਿਰ ਗਰੂਰ ਕਿਨ੍ਹਾਂ ਲਈ ਹੈ? ਯਾਰਾਂ ਨਾਲ ਪਿਆਰ ਤੇ ਬਾਕੀਆਂ ਲਈ ਗਰੂਰ ਹੋਣ ਕਾਰਨ ਹੀ ਪੰਜਾਬ ਦੀ ਸਾਂਤੀ ਭੰਗ ਹੁੰਦੀ ਰਹੀ ਹੈ ਤੇ ਇਹ ਗਰੂਰੀ ਉਪਦੇਸ਼ ,ਗਰੂਰੀ ਸ਼ਰਧਾਲੂਤੇ ਗਰੂਰੀ ਗੂਰੁ ਕਿਸੇ ਸਮੇਂ ਵੀ ਪੰਜਾਬ ਦੀ ਸਾਂਤੀ ਨੂੰ ਬਲਦੀ ਦੇ ਭੁੱਥੇ ਵਿੱਚ ਸੁੱਟ ਸਕਦੇ ਹਨ। ਇਨਾਂ ਗਰੂਰੀ ਗੁਰੂਆਂ ਦਾਗਰੂਰੀ ਉਪਦੇਸ਼ ਕਿਸ ਤਰਾ ਦਾ ਹੁੰਦਾ ਹੈਇਸ ਦੀ ਇੱਕ ਦਾਹਰਨ ਯੂ-ਟਿਊਬ ਦੇ ਇਸ ਲਿੰਕ ਨੂੰ ਦੇਖੋ ਅਤੇ ਸੁਣੋ...ਇਹ ਵੀਡੀਓ 
ਕਰਕੇ ਵੇਖੀ ਜਾ ਸਕਦੀ ਹੈ। ਸਮਝ ਨਹੀਂ ਆਉਂਦੀ ਗਾਕ ਨੇ ਦਿਨੋ-ਦਿਨ ਲੁੱਟੇਕੰਗਾਲ ਹੁੰਦੇ ਜਾ ਰਹੇ ਪੰਜਾਬ ਦੇ ਲੋਕਾਂ ਵਿੱਚ ਕਿਹੜੀ ਫਤਿਹ, ਫਤੂਰ ਵੇਖੀ ਹੈ ?

ਜੇਹੜਾ ਵੇਲਾ ਲੰਘਦਾ ਲੰਘਾਇਆ ਕਰ ਸੋਹਣਿਆ-
ਔਖੇ ਜਿਹੇ ਸਵਾਲ ਨਾ ਉਠਾਇਆ ਕਰ ਸੋਹਣਿਆ-

ਚਿੱਤ ਨੂੰ ਨਾ ਵਹਿਮਾਂ ਵਿੱਚ ਪਾਆ ਕਰ ਸੋਹਣਿਆ 
ਲੋਕਾਂ ਦੀਆ ਗੱਲਾਂ ਵਿੱਚ ਨਾ ਆਆ ਕਰ ਸੋਹਣਿਆ
ਭੱਜੀ ਫਿਰੇ ਦੁਨੀਆ, ਭੱਜੀ ਰਹਿਣ ਦੇ
ਪੰਜਵੇ ਪਹਿਰੇ ਵਿੱਚ ਗਾਕ ਸ਼ਰਧਾਲੂ ਬਨਾਮ ਮਿਹਨਤਕਸ਼ ਵਰਗ ਨੂੰ ਵੇਲਾ ਟਪਾਉਣ ਬਨਾਮ ਦਿਨ ਕੱਟਣ ਦੀਆਂ ਨਸੀਹਤਾਂ ਦੇਂਦਾ ਹੋਇਆਔਖੇ ਸਵਾਲ ਬਨਾਮ ਤਰਕ-ਵਿਰਤਕ ਤੋਂ ਪ੍ਰਹੇਜ ਕਰਨ, ਸਮਸਿਆਵਾਂ ਬਾਰੇ ਚਿੰਤਨ ਨਾ ਕਰਨ ਅਤੇ ਆਪਣੇ ਦ੍ਰਿਸ਼ਟੀਕੋਣ ਤੋਂ ਇਸ ਚਿੰਤਨ ਨੂੰ ਵਹਿਮਾਂ ਦੀ ਸੰਗਿਆ ਦੇਂਦਾ ਹੈ ਤੇ "ਭੱਜੀ ਫਿਰੇ ਦੁਨੀਆ,  ਭੱਜੀ ਰਹਿਣ ਦੇ" ਰਾਹੀਂ ਸ਼ਰਧਾਲੂ ਬਨਾਮ ਮਜਦੂਰ ਵਰਗ ਵਿੱਚ ਨਿੱਜ-ਪ੍ਰਸਤੀ ਨੂੰ ਉਤਸਾਹਿਤ ਕਰਦਾ ਸਮਾਜਿਕ ਸੰਘਰਸ਼ਾਂ ਤੋਂ ਪਾਸੇ ਰਹਿਣ ਦਾ ਉਪਦੇਸ਼ ਦੇਂਦਾ ਹੈ

ਲੈਣਾ ਕੀ ਸ਼ੁਦਾਈਆ ਉੱਚਾ-ਨੀਵਾਂ ਬੋਲ ਕੇ
ਖੱਟ ਲੈ ਕਮਾਈਸੌਦਾ ਪੂਰਾ ਤੋਲ ਕੇ,
ਕੀ ਲੈਣਾ ਦੁਨੀਆ ਦੇ ਪੋਤੜੇ ਫਰੋਲ ਕੇ
ਜਿਹੜੀ ਗੱਲ ਦੱਬੀ ਏਦੱਬੀ ਰਹਿਣ ਦੇ

ਅਖੀਰਲੇ ਪੈਰੇ ਵਿੱਚ ਸਥਾਪਤੀ ਦੇ ਗੁਰੂਆਂ ਤੇ ਡੇਰੇਦਾਰਾਂ ਦੇ ਕੁਕਰਮਾਂ ਦੀ ਆਲੋਚਨਾ ਨੂੰ ਉਹ ਉੱਚਾ-ਨੀਵਾਂ ਬੋਲਣਾ ਸਮਝਦਾ ਹੈ ਤੇ ਕੁਕਰਮਾਂ ਦੇ ਪੋਤੜੇ ਨਾ ਫਰੋਲਣ ਤੇ ਦੱਬੇ ਰਹਿਣ ਦੀਆਂ ਨਸੀਹਤਾਂ ਦੇਂਦਾ ਹੋਇਆ ਆਲੋਚਕਾਂ ਨੂੰ ਆਪਾ ਟਟੋਲਣ ਤੇ ਸ਼ਰਧਾਲੂ ਬਣਨ ਦੀਆਂ ਸਲਾਹਾਂ ਦੇਂਦਾ ਹੈ
ਇਤਹਾਸਿਕ ਤੌਰ ਤੇ ਵੇਖਿਆ ਜਾਵੇ ਅਧਿਆਤਮਿਕ ਲੱਗਣੀ-ਟੁੱਟਣੀਸਦਾ ਭਟਕਣਾਗਤੀ ਤੇ ਤਬਦੀਲੀ ਵਿੱਚ ਰਹੀ ਹੈ। ਜਿਸ ਦੀਆ ਉਦਾਹਰਣਾਂ ਭਾਰਤੀ ਇਤਿਹਾਸ ਵਿੱਚ ਲੋਕਾਂ ਦੁਆਰਾ ਬੁੱਧਜੈਨਹਿੰਦੂਇਸਲਾਮਸਿੱਖਸੂਫੀ ਪੀਰਾਂ-ਫਕੀਰਾਂ ਤੇ ਅਜੋਕੇ ਦੌਰ ਵਿੱਚ ਸੱਤਾ ਦੇ ਡੇਰਿਆਂ ਤੇ ਦੇਹਧਾਰੀ ਗੁਰੂਆਂ ਨਾਲ ਲੱਗਣ-ਟੁੱਟਣ ਤੋਂ  ਸਪੱਸਟ ਵੇਖੀ ਜਾ ਸਕਦੀ ਹੈ। ਇਹ ਲੱਗਣ-ਟੁੱਟਣ ਦੀ ਗਤੀ, ਰਾਜਨੀਤਿਕ ਬਦਲਾਅਜਾਇਦਾਦੀ ਵੰਡਪੈਦਾਵਰੀ ਸਾਧਨਾਂ ਨਾਲ ਸਬੰਧ ਤੇ ਹਿੱਸੇਦਾਰੀ ਤੋ ਸਦਾ ਪ੍ਰਭਾਵਿਤ ਹੁੰਦੀ ਰਹੀ ਹੈ ਤੇ ਅਜੋਕੇ ਦੌਰ ਦੇ ਉਦਾਰੀਕਰਨਸੰਸਾਰੀਕਰਨ ਦੇ ਤਿੱਖੇ ਹਮਲਿਆਂ ਕਾਰਨ ਮਿਹਨਤਕਸ਼ ਵਰਗ ਵਿੱਚ ਪੈਦਾ ਹੋ ਰਹੀ ਅਸੁੰਤਸਟਤਾ ਅਗਾਂਹ ਕਿਸੇ ਹੋਰ ਰੈਡੀਕਲ ਧਰਮ ਜਾਂ ਅਗਾਂਹਵਧੂ ਵਿਚਾਰਧਾਰਾ ਵੱਲ ਮੁੜ ਸਕਦੀ ਹੈ ਜਾਂ ਲੱਗ ਸਕਦੀ ਹੈ ਪਰ ਗੁਰਦਾਸ ਮਾਨ ਜੀ ਇਸ ਚਿਰ-ਮਿਰਾ ਰਹੀ ਸਥਾਪਤੀ ਦੀ ਅੰਧ ਵਿਸ਼ਵਾਸੀ ਵਿਚਾਰਧਾਰਾ ਨੂੰ ਜੋ ਕਿ ਉਸ ਦੇ ਸਬਦਾਂ ਵਿੱਚ ਭਾਂਵੇ ਨਿਰੋਲ ਠੱਗੀ ਹੀ ਹੋਵੇਸਥਾਪਤੀ ਦੀ ਤਰਫੋਂ ਵਕੀਲ ਬਣਦਾ ਮਿਹਨਤਕਸ਼ ਵਰਗ ਨੂੰ ਵੇਲਾ ਲੰਘਾਉਣਔਖੇ ਸਵਾਲਾਂ ਤਰਕ-ਵਿਤਰਕ ਦੇ ਚੱਕਰਾਂ 'ਚ ਨਾ ਪੈਣ, ਲੋਕਾਂ ਦੀਆਂ ਗੱਲਾਂ ਵਿੱਚ ਨਾ ਆਉਣਸੰਘਰਸਾਂ ਵਿੱਚ ਨਾ ਆਉਣ ਤੇ ਨਿੱਜੀ ਜਿੰਦਗੀ ਜਿਊਣ ਦੀਆਂ ਸਲਾਹਾਂ ਦੇਂਦਾ ਹੋਇਆ ਕਿਰਤੀ ਜਮਾਤ ਦੀ ਮਾਨਸਿਕਤਾ ਦੀ ਖੜੋਤ ਨੂੰ ਸਥਾਈ ਰੱਖਣਾ ਚਾਹੁੰਦਾ ਹੈ ਤੇ ਅਚੇਤ-ਸੁਚੇਤ ਰੂਪ ਵਿੱਚ ਸਥਾਪਤੀ ਦੀ ਸੇਵਾ ਹੀ ਕਰ ਰਿਹਾ ਹੈ
ਇਹ ਚਿੰਤਾ ਤਾਂ ਸਥਾਪਤੀ ਦੀ ਹੈ ਕਿ ਲੋਕਾਂ ਦੀ ਬੌਧਿਕ ਖੜੋਤ ਬਣੀ ਰਹੇ, ਪੱਥਰਾਂ ਨਾਲ ਲੋਕਾਂ ਦੀ ਪ੍ਰੀਤ ਲੱਗੀ ਰਹੇਆਰਥਿਕਤਾ ਪ੍ਰਤੀ,  ਪੈਦਾਵਾਰ ਦਾ ਉਤਪਾਦਨ ਤੇ ਵੰਡ ਪ੍ਰਤੀ ਉਨਾਂ ਦਾ ਕਿਸਮਤਵਾਦੀ ਭੰਬਲ-ਭੂਸਾ ਬਣਿਆ ਰਹੇ ਤੇ ਲੁੱਟ ਦੀ ਇਹ ਸਿਸਟਮ ਚੱਲਦਾ ਰਹੇ। ਸਮਝ ਨਹੀਂ ਆਉਂਦੀ ਕਿ ਸਥਾਪਤੀ ਦੀ ਚਿੰਤਾ "ਬੌਧਿਕ ਖੜੌਤ ਨੂੰ ਬਣਾਈ ਰੱਖਣਸਥਾਈ ਰੱਖਣ ਦੀ ਚਿੰਤਾ,ਭਾਰਤੀ ਲੋਕਾਂ ਨੂੰ ਗਰੀਬ ਤੇ ਲਾਚਾਰ ਰੱਖਣ ਵਾਲੇ ਫਲਸਫੇ ਨੂੰ ਸਥਾਈ ਰੱਖਣ ਦੀ ਚਿੰਤਾ ਅਤੇ ਬਾਹਰੀ ਚੇਤਨਾ ਦਾ ਮਾਖੌਲ ਤੇ ਵਿਰੋਧ" ਲੋਕ ਗਾਕ ਗੁਰਦਾਸ ਮਾਨ ਕਿਉਂ ਕਰ ਰਿਹਾ ਹੈ? 
ਲੇਖਕ--ਗੁਰਵਿੰਦਰ ਸਿੰਘ
ਮੋਟੇ ਤੌਰ ਤੇ ਇਸ ਦੇ ਕਾਰਨ ਦੋ ਹੀ ਹੋ ਸਕਦੇ ਹਨ ਜਾਂ ਤਾਂ ਗਾਇਕ ਅਵਚੇਤਨ ਰੂਪ ਵਿੱਚ ਲਿਖਗਾ ਰਿਹਾ ਹੈ ਜਾਂ ਮਜੌਦਾ ਸਥਾਪਤੀ ਉਸ ਲਈ ਡਾਹਢੀ ਲਾਭਕਾਰੀ ਸਾਬਿਤ ਹੋ ਰਹੀ ਹੋਣੀ ਹੈ। ਲੋਕਾਂ ਦੀ ਲੱਗੀ ਟੁੱਟ ਕੇਕਿਸੇ ਹੋਰ ਥਾਂ ਲੱਗਣ ਨਾਲਵਿਚਾਰਧਾਰਕ ਬਦਲਾਉ ਦੇ ਸਿੱਟੇ ਵਜੋ ਮੰਡੀ ਦੀ ਵਿਵਸਥਾ ਬਦਲ ਸਕਦੀ ਹੈ ਤੇ ਨਤੀਜੇ ਵਜੋ ਸਥਾਪਤੀ ਦੇ ਟੁੱਟਣ ਨਾਲ ਉਸ ਦੇ ਲਾਭ ਪ੍ਰਭਾਵਿਤ ਹੋ ਸਕਦੇ ਹਨ ਜਿਸ ਦੇ ਡਰ ਤੋਂ ਹੀ ਗਾਕ ਕਿਸੇ ਅਗਾਂਹਵਧੂ ਸਮਾਜਿਕ ਤਬਦੀਲੀ ਦੇ ਧਰਾਤਲ ਵੱਜੋਂ ਵਿਚਾਰਕਧਾਰਕ ਬਦਲਾਅ ਨਹੀ ਹੋਣ ਦੇਣਾ ਚਾਹੁੰਦਾ ਹੈਆਰਥਿਕ ਤੰਗੀਆ ਨਾਲਜੂਝ ਰਹੇ ਮਿਹਨਤਕਸ ਵਰਗ ਦੀ ਅੰਧਵਿਸਵਾਸੀਅਗਿਆਨਤਾ ਤੇ ਧਾਰਮਿਕਤਾ ਵਾਲੀ ਬੌਧਿਕਗੁਲਾਮੀ ਨੂੰ ਹੋਰ ਪ੍ਰਪੱਕ ਕਰਨ ਵਾਲੇਸਥਾਪਤੀ ਦੇ ਅੰਗ ਵਜੋਂ ਅਜਿਹੇ ਗੀਤ ਗਾ ਰਿਹਾ ਹੈ "ਸਾਡੀ ਜਿੱਥੇ ਲੱਗੀ ਹੈ ਲੱਗੀ ਰਹਿਣ ਦੇਲੋਕੀ ਕਹਿੰਦੇ ਠੱਗੀ ਏਠੱਗੀ ਰਹਿਣ ਦੇ.....!   

3 comments:

Gurwinder Singh said...

ਲੇਖਕ ਦਾ ਨਾਮ ਗਲਤੀ ਨਾਲ ਜਸਵਿੰਦਰ ਸਿੰਘ ਲਿਖਿਆ ਗਿਆ ਹੈ, ਗੁਰਵਿੰਦਰ ਸਿੰਘ ਪੜਿਆ ਜਾਵੇ ਜੀ।

N.K.Jeet said...

Will you name a Punjabi folk singer jo (who) ਅੰਧਵਿਸ਼ਵਾਸੀ ਬੌਧਿਕਤਾ ਨੂੰ ਸਥਾਈ nahin ਰੱਖਣਾ ਚਾਹੁੰਦਾ?

Unknown said...

sahi kiha bai ji