Friday, May 06, 2011

ਲਾਦੇਨ ਬਹੁੱਤ ਦੇਰ ਪਹਿਲਾਂ ਹੀ ਮਾਰਿਆ ਜਾ ਚੁੱਕਿਆ ਸੀ...?


ਓਸਾਮਾ ਬਿਨ ਲਾਦੇਨ ਬਾਰੇ ਅੱਜ ਸਵੇਰੇ ਇੱਕ ਟੀਵੀ ਚੈਨਲ ਸ਼ਾਇਦ ਸਟਾਰ ਟੀਵੀ ਵਾਲੇ ਵੀ ਇੱਕ ਖਾਸ ਰਿਪੋਰਟ ਦਿਖਾ ਰਹੇ ਸਨ. ਇਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਕਿਵੇਂ ਕਿਸੇ ਵੇਲੇ ਅਮਰੀਕਾ ਨੇ ਓਸਾਮਾ ਬਿਨ ਲਾਦੇਨ ਨੂੰ ਆਪਣਾ ਖਾਸ ਮਹਿਮਾਣ ਬਣਾਇਆ, ਉਸਨੂੰ ਇੱਕ ਆਲੀਸ਼ਾਨ ਹੋਟਲ ਵਿੱਚ ਰੱਖਿਆ, ਸੀਨੀਅਰ ਅਧਿਲਾਰੀਆਂ ਦੇ ਨਾਲ ਉਸਦੀਆ ਖਾਸ ਬੈਠਕਾਂ ਵੀ ਕਰਾਈਆਂ ਗਈਆਂ ਉਸਨੂੰ ਫੌਜੀ ਛਾਵਨੀਆਂ ਅਤੇ ਫੌਜੀ ਅੱਡਿਆਂ ਦਾ ਦੌਰਾ ਵੀ ਕਰਾਇਆ ਗਿਆ ਅਤੇ ਉਸਦੇ ਚੋਣਵੇ ਲੜਾਕਿਆਂ ਨੂੰ ਆਧੁਨਿਕ ਹਥਿਆਰਾਂ ਦੀ ਟ੍ਰੇਨਿੰਗ ਵੀ ਦਿੱਤੀ ਗਈ. 
ਜਦੋਂ ਲਾਦੇਨ ਨੂੰ ਮਾਰੇ ਜਾਣ ਦੀ ਖਬਰ  ਅਮਰੀਕਨ ਲੋਕਾਂ ਤੱਕ ਪੁੱਜੀ ਤਾਂ ਓਹ ਨਿਊਯਾਰਕ ਵਿੱਚ 
ਗਰਾਊਂਡ ਜ਼ੀਰੋ ਨੇੜੇ ਇੱਕਠੇ ਹੋ ਗਏ ਅਤੇ ਲੱਗੇ ਜਸ਼ਨ ਮਨਾਉਣ. ਜਸ਼ਨ ਦੇ ਇਹਨਾਂ ਪਲਾਂ ਨੂੰ 
ਅਪ੍ਰੀਕੀ ਰੱਖਿਆ ਵਿਭਾਗ ਨਾਲ ਜੁੜੇ ਇੱਕ ਸੀਨੀਅਰ ਅਧਿਕਾਰੀ 
Sgt.ਰੰਡਾਲ ਕਲਿੰਟਨ ਨੇ 
ਆਪਣੇ ਕੈਮਰੇ ਵਿੱਚ ਕੈਦ ਕਰ ਲਿਆ ਅਤੇ ਇਸ ਤਰਾਂ ਇਹ ਤਸਵੀਰ ਤੁਹਾਡੇ ਤੱਕ ਪੁੱਜ ਸਕੀ.
ਇਸ ਨੂੰ ਵੱਡਿਆਂ ਕਰਕੇ ਦੇਖਣ ਲਈ ਇਸਤੇ ਕਲਿੱਕ ਕਰੋ. 
ਬਾਅਦ  ਵਿੱਚ ਇਹ ਹਥਿਆਰ ਉਸਨੂੰ ਉਚੇਚੇ ਤੌਰ ਤੇ ਮੁਹਈਆ ਵੀ ਕਰਾਏ ਗਏ. ਇਹਨਾਂ ਹਥਿਆਰਾਂ ਵਿੱਚੋਂ ਹੀ ਇੱਕ ਸੀ ਸਟਿੰਗਰ ਮਿਜ਼ਾਇਲ ਜਿਸਨੇ ਅਫਗਾਨਿਸਤਾਨ ਵਿੱਚ ਭਾਰੂ ਸੋਵੀਅਤ ਰੂਸ ਦੀਆਂ ਫੌਜਾਂ ਦੇ ਹੈਲੀ ਕਾਪਟਰਾਂ ਨੂੰ ਵਖਤ ਪਾ ਦਿੱਤਾ ਅਤੇ ਰੂਸੀ ਫੌਜਾਂ ਹੋਲੀ ਹੋਲੀ ਪਿਛੇ ਹਟ ਗਈਆਂ. ਰਿਪੋਰਟ ਵਿੱਚ ਸਾਫ਼ ਸਾਫ਼ ਕਿਹਾ ਗਿਆ ਕੀ ਅਮਰੀਕਾ ਨੇ ਖੁਦ ਸੱਪ ਨੂੰ ਦੁਧ ਪਿਆਇਆ ਜਿਸ ਨੇ ਬਾਅਦ ਵਿੱਚ ਉਸੇ ਨੂੰ ਹੀ ਦੰਗ ਲਿਆ. ਟੀਵੀ ਚੈਨਲ ਦੀ ਖਾਸ ਰਿਪੋਰਟ ਤੋਂ ਇਹ ਗੱਲ ਇੱਕ ਵਾਰ ਫਿਰ ਇਹ ਸਪਸ਼ਟ ਹੋ ਗਈ ਹੈ ਕਿ ਜਿਹੜਾ ਲਾਦੇਨ ਕਦੇ ਅਮਰੀਕਾ ਦਾ ਖਾਸ ਦੋਸਤ ਸੀ, ਖਾਸ ਮਹਿਮਾਣ ਸੀ ਅਤੇ ਰੂਸੀ ਫੌਜਾਂ ਨਾਲ ਲੜਨ ਵੇਲੇ ਇੱਕ ਬਹਾਦਰ ਮੁਜਾਹਿਦੀਨ ਵੀ ਸੀ ਵੇਲਾ ਟੱਪਣ ਤੋਂ ਬਾਅਦ ਉਹੀ ਲਾਦੇਨ ਅੱਜ ਅਮਰੀਕਾ ਦੀਆਂ ਨਜ਼ਰਾਂ ਵਿੱਚ ਦੁਨੀਆ ਦਾ ਸਭ ਤੋਂ ਵਧ ਖਤਰਨਾਕ ਦਹਿਸ਼ਤਗਰਦ  ਬਣ ਗਿਆ ਸੀ ਜਿਸਨੂੰ ਕਿਸੇ ਵੀ ਹੀਲੇ ਮਾਰਨਾ ਜ਼ਰੂਰੀ ਵੀ ਸੀ ਅਤੇ ਜਾਇਜ਼ ਵੀ. ਲਾਦੇਨ ਦੀ ਮੌਤ ਬਾਰੇ ਪੰਜਾਬੀ ਦੇ ਸ਼ਾਇਰਾਨਾ ਤਬੀਅਤ ਵਾਲੇ ਭਾਵੁਕ ਮਨ ਕਲਮਕਾਰ ਜਤਿੰਦਰ ਲਸਾੜਾ ਨੇ ਕੁਝ ਗੰਭੀਰ ਗੱਲਾਂ ਆਖੀਆਂ ਹਨ ਜਿਹੜੀਆਂ ਧਿਆਨ ਮੰਗਦੀਆਂ ਹਨ. ਆਓ ਇਹਨਾਂ ਸੁਆਲਾਂ ਦੇ ਜੁਆਬ ਲਭੀਏ.
ਜਤਿੰਦਰ ਲਸਾੜਾ ਹੁਰਾਂ ਨੇ ਬਹੁਤ ਹੀ ਸੰਤੁਲਿਤ ਰਹਿੰਦਿਆਂ ਕਿਹਾ ਹੈ, "ਮੈਂ ਇਸ ਹੱਕ ਵਿੱਚ ਹਾਂ ਕਿ ਵਿਸ਼ਵ ਭਰ ਵਿੱਚੋਂ ਦਹਿਸ਼ਤਗਰਦ ਅਤੇ ਅੱਤਬਾਦ ਦਾ ਖ਼ਾਤਮਾ ਹੋਣਾ ਚਾਹੀਦਾ ਹੈ ਅਤੇ ਸਾਨੂੰ ਸਾਰਿਆਂ ਨੂੰ ਆਪਣਾ ਬਣਦਾ ਯੋਗਦਾਨ ਪਾਉਂਣਾ ਚਾਹੀਦਾ ਹੈ ਤਾਂ ਕਿ ਧਰਤੀ 'ਤੇ ਹਰ ਇਨਸਾਨ ਅਮਨ ਅਤੇ ਸ਼ਾਂਤੀ ਨਾਲ ਸਾਹ ਲੈ ਸਕੇ।" 
"ਦੋਸਤੋ ਵਾੱਇਟ ਹਾਊਸ ਨੂੰ ਉਸ ਵੇਲੇ ਕਿਸੇ ਕੌਮ ਦੇ ਭੜਕਨ ਦਾ ਕੋਈ ਖ਼ਤਰਾ ਨਹੀਂ ਲੱਗਿਆ ਜਦੋਂ ਲਾਦੇਨ ਦੀ ਮੌਤ 'ਤੇ ਸ਼ਰੇਆਮ ਵਾੱਇਟ ਹਾਊਸ ਦੇ ਸਾਹਮਣੇ ਇਕੱਠੇ ਹੋ ਕੇ ਖੁਸ਼ੀਆਂ ਮਨਾਈਆਂ ਗਈਆਂ ਅਤੇ ਹੁਲੜਵਾਜੀ ਕੀਤੀ ਗਈ ਜੋ ਪੂਰੇ ਵਿਸ਼ਵ ਵਿੱਚ ਨਸ਼ਰ ਕੀਤਾ ਗਿਆ ਪਰ ਹੁਣ ਵਾੱਇਟ ਹਾਊਸ ਨੂੰ ਲੱਗ ਰਿਹਾ ਹੈ ਕਿ ਜੇ ਲਾਦੇਨ ਦੀਆਂ ਫ਼ੋਟੋਆਂ ਨੂੰ ਨਸ਼ਰ ਕੀਤਾ ਗਿਆ ਤਾਂ ਦੰਗੇ ਭੜਕਨ ਦਾ ਖ਼ਤਰਾ ਹੈ ???"  
ਜਤਿੰਦਰ ਲਸਾੜਾ
"ਵਾੱਇਟ ਹਾਊਸ ਦਾ ਸਪੋਕਸਮੈਨ ਕਦੇ ਆਖਦਾ ਹੈ ਕਿ ਲਾਦੇਨ ਦੇ ਗੋਲੀ ਮੱਥੇ 'ਚ ਵੱਜੀ ਸੀ, ਫ਼ਿਰ ਕਹਿੰਦਾ ਹੈ ਕਿ ਸਿਰ ਦੇ ਪਿਛਲੇ ਪਾਸੇ ਲੱਗੀ ਸੀ ਅਤੇ ਅਖੀਰ ਵਿੱਚ ਗਰਦਣ 'ਚ ਗੋਲੀ ਵੱਜੀ ਦੱਸਿਆ ਗਿਆ...??? ਲਾਦੇਨ ਦੀ ਲਾਸ਼ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ ਗਿਆ ਤਾਂ ਕਿ ਉਸਦੀ ਸਮਾਰਕ ਨਾ ਬਣ ਸਕੇ ਪਰ ਸਮੁੰਦਰ ਵਿੱਚ ਸੁੱਟ ਕੇ ਪੂਰੇ ਸਮੁੰਦਰ ਨੂੰ ਹੀ ਸਮਾਰਕ ਬਣਾ ਦਿੱਤਾ ਗਿਆ ਹੈ, ਜਿਸ ਦੇਸ਼ 'ਚ ਚਾਹੋ ਸਮਾਰਕ ਬਣਾਓ...??? ਮੈਂਨੂੰ ਇਹ ਸਭ ਕੁੱਝ ਮਹਿਜ਼ ਇੱਕ ਡਰਾਮੇ ਤੋਂ ਜ਼ਿਆਦਾ ਕੁੱਝ ਵੀ ਨਹੀਂ ਲੱਗਿਆ...??? ਇਸ ਵਿੱਚ ਕੋਈ ਸ਼ੱਕ ਨਹੀਂ ਕਿ ਲਾਦੇਨ ਬਹੁੱਤ ਦੇਰ ਪਹਿਲਾਂ ਹੀ ਮਾਰਿਆ ਜਾ ਚੁੱਕਿਆ ਸੀ...ਪਰ ਪੁਖ਼ਤਾ ਸਬੂਤ ਨਾ ਹੋਣ ਕਾਰਨ ਇਹ ਡਰਾਮਾ ਰਚਣਾ ਪਿਆ...ਪਰ ਉਸਦੇ ਨਾਲ ਨਾਲ ਲੱਖਾਂ ਬੇਗੁਨਾਹ, ਮਸੂਮ  ਅਤੇ ਅਣਭੋਲ ਲੋਕ ਵੀ ਅਮਰੀਕੀ ਅੱਤਬਾਦ ਨਾਲ ਖਤਮ ਕਰ ਦਿੱਤੇ ਗਏ...???" ਆਪਣੇ ਵਿਚਾਰਾਂ ਵਿੱਚ ਉਹਨਾਂ ਅੱਗੇ ਜਾ ਕੇ ਅਮਰੀਕਾ ਦੀਆਂ ਨੀਤੀਆਂ ਬਾਰੇ ਵੀ ਲਿਖਿਆ.  ਉਹਨਾਂ ਕਿਹਾ,"ਬਿਨਾ ਸ਼ੱਕ ਦੁਨੀਆਂ ਵਿੱਚੋਂ ਅੱਤਬਾਦ ਦਾ ਖਾਤਮਾ ਹੋਣਾ ਲਾਜ਼ਮੀ ਹੈ ਪਰ ਜਿਸ ਤਰ੍ਹਾਂ ਅਮਰੀਕਾ ਕਰ ਰਿਹਾ ਹੈ ਕੀ ਉਹ ਜਾਇਜ਼ ਹੈ? ਹੁਣ ਤੱਕ ਈਰਾਕ ਵਿੱਚ 15 ਲੱਖ ਤੋਂ ਵੀ ਵੱਧ ਲੋਕ ਅਮਰੀਕੀ ਦਹਿਸ਼ਤ ਦਾ ਸ਼ਿਕਾਰ ਹੋ ਕੇ ਮਾਰੇ ਜਾ ਚੁੱਕੇ ਹਨ..."
ਮੁਖਵੀਰ ਸਿੰਘ
ਜਤਿੰਦਰ ਲਸਾੜਾ ਹੁਰਾਂ ਦੀ ਇਸ ਲਿਖਤ ਬਾਰੇ ਬੇਬਾਕ ਅਤੇ ਸੂਝਵਾਨ ਕਲਮਕਾਰ ਮੁਖਵੀਰ ਸਿੰਘ ਨੇ ਵੀ ਕੁਝ ਖਾਸ ਗੱਲਾਂ ਆਖੀਆਂ ਹਨ. ਉਹਨਾਂ  ਕਿਹਾ, "
ਅੱਤਵਾਦ ਕਦੇ ਵੀ ਪੈਦਾ ਨਹੀਂ ਹੁੰਦਾ ਇਸ ਨੂੰ ਪੈਦਾ ਕੀਤਾ ਜਾਂਦਾ ਹੈ....ਲਾਦੇਨ ਅਮਰੀਕਾ ਲਈ ਇਕ ਹਥਿਆਰ ਸੀ ਜਿਸ ਨੂੰ ਉਸ ਨੇ ਪਹਿਲਾਂ ਰੂਸ ਦੇ ਵਿਰੁੱਧ ਵਰਤਿਆ ਫਿਰ ਏਸ਼ੀਆ ਵਿਚ ਆਪਣਾ ਦਬਦਬਾ ਬਣਾਉਣ ਵਾਸਤੇ..ਇਸ ਲਈ ਨੋਮ ਚੋਮਸਕੀ ਦੀ ਪੁਸਤਕ 'ਮੀਡੀਆ ਕੰਟਰੋਲ' ਪੜ੍ਹੀ ਜਾ ਸਕਦੀ ਹੈ ਜਿਸ ਵਿਚ ਉਸ ਨੇ ਕਿਹਾ ਹੈ ਖਾੜੀ ਯੁੱਧ ਬਹੁਤ ਪਹਿਲਾਂ ਅਮਰੀਕਾ ਦੇ ਕਾਗਜ਼ਾਂ ਵਿਚ ਲੜਿਆ ਜਾ ਚੁਕਾ ਸੀ, ਨੋਮ ਚੋਮਸਕੀ ਨੂੰ ਕਿਸੇ ਪੁਛਿਆ ਇਸਲਾਮਿਕ ਅੱਤਵਾਦ ਕਦੋਂ ਖ਼ਤਮ ਹੋਵੇਗਾ ਉਸ ਦਾ ਜਵਾਬ ਸੀ ਜਦੋਂ ਅਮਰੀਕਾ ਚਾਹੇਗਾ। ਤੁਹਾਡੀ ਗੱਲ ਸਹੀ ਹੈ ਕਿ ਅੱਤਵਾਦ ਖ਼ਤਮ ਹੋਣਾ ਚਾਹੀਦਾ ਹੈ ਪਰ ਹੁਣ ਦੁਨੀਆ ਨੂੰ ਪੰਜ ਸੱਤ ਬੰਦੇ ਹੀ ਚਲਾ ਰਹੇ ਹਨ ਬਾਕੀ ਤਾਂ ਭੇਡਾਂ ਹਨ ਉਹ ਬੰਦੇ ਹੀ ਦੁਨੀਆ ਦੇ ਸਭ ਤੋਂ ਵੱਡੇ ਅੱਤਵਾਦੀ ਹਨ। ਬਾਕੀ ਲਾਦੇਨ ਕਿੱਦਾ ਮਰਿਆ,ਹੁਣ ਮਰਿਆ ਜਾਂ ਪਹਿਲਾਂ ਕੋਈ ਫ਼ਰਕ ਨਹੀਂ ਪੈਂਦਾ।

ਤੁਸੀਂ ਇਸ ਸਭ kujh ਬਾਰੇ ਕੀ ਸੋਚਦੇ ਹੋ, ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਦੱਸਣਾ. ਤੁਹਾਡੇ ਵਿਚਾਰਾਂ ਦੀ ਉਡੀਕ ਬਣੀ ਰਹੇਗੀ. -ਰੈਕਟਰ ਕਥੂਰੀਆ 

1 comment:

Jatinder Lasara ( ਜਤਿੰਦਰ ਲਸਾੜਾ ) said...

Thank you Kathuria sahib for spreading the awareness all over the world.