Saturday, May 14, 2011

ਜਿੱਤ ਗਈ ਸਰਕਾਰ ਕਿ ਲੋਕੀ ਹਾਰ ਗਏ

ਜਗ ਬਾਣੀ 'ਚ ਪ੍ਰਕਾਸ਼ਿਤ ਖਬਰ  
ਲੋਕਾਂ ਕੋਲੋਂ ਵੋਟਾਂ ਵਾਲਾ ਸਾਹ ਸੱਤ ਨਿਚੋੜ ਲੈਣ ਤੋਂ ਬਾਅਦ ਜਨਤਾ ਤੇ ਹਮਲਾ ਬੋਲਿਆ ਗਿਆ ਹੈ ਮਹਿੰਗਾਈ ਦੇ ਨਵੇਂ ਬੰਬ ਨਾਲ. ਪੰਜ ਰੁਪਏ ਪ੍ਰਤੀ ਲੇਟਰ ਦੇ ਹਿਸਾਬ ਨਾਲ ਕੀਤਾ ਗਿਆ ਇਹ ਵਾਧਾ ਹੁਣ ਤਕ ਦਾ ਸਭ ਤੋਂ ਵੱਡਾ ਵਾਧਾ ਹੈ ਪਿਛਲੇ ੯ ਮਹੀਨਿਆਂ ਵਿੱਚ ਕੀਤਾ ਗਿਆ ਨੋਵਾਂ ਵਾਧਾ ਵੀ. ਜੇ ਇਹੀ ਵਾਧਾ ਵੋਟਾਂ ਤੋਂ ਪਹਿਲਾਂ ਕੀਤਾ ਗਿਆ ਹੁੰਦਾ ਤਾਂ ਲੋਕਾਂ ਨੇ ਇਸਦਾ ਜੁਆਬ ਆਪਣੀ ਵੋਟ ਸ਼ਕਤੀ ਨਾਲ ਦੇਣਾ ਸੀ ਪਰ ਸਿਆਣੀ ਸਰਕਾਰ ਨੇ ਆਪਣੀ ਇਸ ਤਾਕਤ ਨੂੰ ਬੜਾ ਇ ਵੇਲੇ ਸਿਰ ਉਦੋਂ ਵਰਤਿਆ ਹੈ ਜਦੋਂ ਵਿਚਾਰੇ ਲੋਕ ਇਸ ਵਾਧੇ ਦੇ ਖਿਲਾਫ਼ ਕੁਝ ਖਾਸ ਕਦਮ ਪੁੱਤ ਸਕਣ ਦੀ ਹਾਲਤ ਵਿੱਚ ਹੀ ਨਹੀਂ ਰਹੇ. ਇਸ ਤਰਸਯੋਗ ਹਾਲਤ ਨੂੰ ਦੇਖ ਕੇ ਬਹੁਤ ਦੇਰ ਪਹਿਲਾਂ ਕਿਸੇ ਥਾਂ ਪੜ੍ਹੀ ਇੱਕ ਕਾਵਿ ਰਚਨਾ ਦੀਆਂ ਦੋ ਸਤਰਾਂ ਯਾਦ ਆ ਰਹੀਆਂ ਹਨ.ਜਿੱਤ ਗਈ ਸਰਕਾਰ ਕਿ ਲੋਕੀ ਹਾਰ ਗਏ. ਜੇ ਕਿਸੇ ਨੂੰ ਇਸ ਪੂਰੀ ਕਵਿਤਾ ਅਤੇ ਇਸਦੇ ਸ਼ਾਇਰ ਬਾਰੇ ਜਾਣਕਾਰੀ ਹੋਵੇ ਤਾਂ ਇਸਦਾ ਵੇਰਵਾ ਪੰਜਾਬ ਸਕਰੀਨ ਨੂੰ ਜ਼ਰੂਰ ਭੇਜਿਆ ਜਾਵੇ. ਇਸ ਬਾਰੇ ਤੁਹਾਡੇ ਹੁੰਗਾਰੇ ਦੀ ਉਡੀਕ ਬਨੀ ਰਹੇਗੀ. 
ਜਦੋਂ ਆਏ ਦਿਨ ਇਸ ਤਰਾਂ ਮਹਿੰਗਾਈ ਵਧਣ ਲੱਗ ਪਵੇ ਤਾਂ ਫਿਰ ਸਮਾਜ ਵਿੱਚ ਵੀ ਬੜਾ ਕੁਝ ਬਦਲਦਾ ਹੈ. ਸਮਾਜ ਦੇ ਠੇਕੇਦਾਰ ਜੋ ਮਰਜ਼ੀ ਸਮਝਣ, ਜੋ ਮਰਜ਼ੀ ਸੋਚਣ  ਤੇ ਜੋ ਮਰਜ਼ੀ ਕਹਿਣ ਪਰ ਪਤਾ ਉਹਨਾਂ ਮਜਬੂਰ ਕੁੜੀਆਂ ਨੂੰ ਹੀ ਹੁੰਦਾ ਹੈ ਜਿਹੜੀਆਂ ਕਿਸੇ ਨਾ ਕਿਸੇ ਮਜਬੂਰੀ ਵੱਸ ਹੋ ਕੇ ਘਰੋਂ ਨਿਕਲਦੀਆਂ ਹਨ ਤਾ ਫਿਰ ਉਸ ਥਾਂ ਤੇ ਪੁੱਜ  ਜਾਂਦੀਆਂ ਹਨ ਜਿਥੋਂ ਵਾਪਿਸੀ ਨਹੀਂ ਹੁੰਦੀ. ਜੇ ਹੋਣ ਲਾਗੇ ਤਾਂ ਸਮਾਜ ਹੋਣ ਨਹੀਂ ਦੇਂਦਾ.  ਕਿਸੇ ਵੇਲੇ ਸਹਿਰ ਲੁਧਿਆਣਵੀ ਹੁਰਾਂ ਨੇ ਆਪਣੀ ਇਕ ਲੰਮੀ ਨਜ਼ਮ ਵਿੱਚ ਲਿਖਿਆ ਸੀ ਚਕ੍ਲੋੰ ਹੀ ਮੇਂ ਆ ਕਰ ਰੁਕਤੀ ਹੈ, ਫ਼ਾਕੋੰ ਸੇ ਜੋ ਰਾਹ ਨਿਕਲਤੀ ਹੈ. ਅੱਜ ਇਸ ਗੀਤ ਦੀ ਯਾਦ ਆਈ ਹੈ ਦਿੱਲੀ ਤੋਂ ਆਈ ਇਕ ਖਬਰ ਦਾ ਵੇਰਵਾ ਪਤਾ ਕਰਦਿਆਂ. 
ਦਿੱਲੀ ਵਿੱਚ ਇੱਕ ਮਸਾਜ ਸੈਂਟਰ ਤੇ ਛਾਪਾ ਮਾਰ ਕੇ ਵੀਹ ਮੁਟਿਆਰਾਂ ਸਮੇਤ 25 ਵਿਅਕਤੀਆਂ ਨੂੰ ਗਿਰਫਤਾਰ ਕੀਤਾ ਗਿਆ ਇਸ ਮਸਾਜ ਸੈਂਟਰ ਦੀ ਆਮਦਨ ਹਰ ਰੋਜ਼ ਡੇਡ ਲੱਖ ਰੁਪੈ ਦੀ ਸੀ ਅਤੇ ਇਸ ਵਿੱਚ ਕੰਮ ਕਰਦੀਆਂ ਕੁੜੀਆਂ ਨੂੰ ਪੂਰੀ ਟ੍ਰੇਨਿੰਗ ਦੇਣ ਤੋਂ ਬਾਦ ਮੋਟੀ ਤਨਖਾਹ ਦਿੱਤੀ ਜਾਂਦੀ ਸੀ. ਇਹਨਾਂ ਕੁੜੀਆਂ ਨੂੰ ਦਿੱਤੀ ਜਾਣ ਵਾਲੀ ਟ੍ਰੇਨਿੰਗ ਵਿੱਚ ਇਹ ਗੱਲ ਸ਼ਾਮਿਲ ਹੁੰਦੀ ਸੀ ਕਿ ਉਹਨਾਂ ਨੇ ਇਸ ਪਾਸੇ ਰੁਝਾਨ ਰਖਣ ਸ਼ੌਕੀਨ ਪਰ  ਵਾਲੇ ਅਮੀਰ ਨੌਜਵਾਨਾਂ ਨੂੰ ਆਪਣੇ ਜਾਲ ਵਿੱਚ ਕਿਵੇਂ ਫਸਾਉਣ ਹੈ ਤੇ ਫਿਰ ਉਹਨਾਂ ਦੀ ਜੇਬ ਵਿੱਚੋਂ ਵਧ ਤੋਂ ਵਧ ਪੈਸੇ ਕਿਵੇਂ ਕਢਾਉਣੇ ਹਨ ? ਦੇਸ਼ ਦੇ ਵੱਡੇ ਸ਼ਹਿਰਾਂ ਤੋਂ ਬਾਅਦ ਹੁਣ ਇਹ ਬੁਰਾਈ ਛੋਟੇ ਛੋਟੇ ਸ਼ਿਹਰਾਂ ਕਸਬਿਆਂ ਤੱਕ ਵੀ ਪਹੁੰਚ ਰਹੀ ਹੈ. ਬਹੁਤ ਸਾਰੀਆਂ ਕੁੜੀਆਂ ਨੂੰ ਇਸ ਰਸਤੇ ਤੋਂ ਹਟਾਉਣ ਲਈ ਬਹੁਤ ਸਾਰੇ ਉਪਰਾਲੇ ਵੀ ਹੋਏ, ਬਹੁਤ ਸਾਰੀਆਂ ਲੜਕੀਆਂ ਹਟਾ ਵੀ ਲਈਆਂ ਗਈਆਂ ਪਰ ਬਾਜ਼ਾਰ ਦੀ ਮੰਗ ਇਸ ਸਮਸਿਆ ਨੂ ਖਤਮ ਹੀ ਨਹੀਂ ਹੋਣ ਦੇ ਰਾਹਗੀ ਅਤੇ ਮੰਗ ਨੂੰ ਜਦੋਂ ਪੁੱਟਣ ਲੈ ਕੁਝ ਹੁੰਦਾ ਨਜਰ ਹੀ ਨਹੀਂ ਆ ਰਿਹਾ. ਸਾਹਿਰ ਸਾਹਿਬ ਦੇ ਕਹਿਣ ਮੁਤਾਬਿਕ ਹੀ ਯੇ ਵੋ ਬੈਇਜ਼ਤ ਚੀਜ਼ ਹੈ ਜੋ ਬਂਟ ਜਾਤੀ ਹੈ ਇਜ਼ਤਦਾਰੋਂ ਮੇਂ !
ਜਦ ਜਦ ਵੀ ਇਹੀ ਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ ਤਾਂ ਸਿਆਣੇ ਬਜੁਰਗ ਆਸਤਿਕ ਅਕਸਰ ਕਹਿੰਦੇ ਹਨ ਕਿ ਬਸ ਜੀ ਹੁਣ ਤਾਂ ਕਲਿਯੁਗ ਆ ਗਿਆ. ਹੁਣ ਦੁਨੀਆ  ਗਰਕ ਹੋਣ ਵਾਲੀ ਹੈ. ਗਰਕ ਹੋਣ ਦੀ ਢੰਗ ਤਰੀਕਿਆਂ ਬਾਰੇ ਚਰਚਾ ਹੁੰਦੀ ਹੈ ਤਾਂ ਕਿਹਾ ਜਾਂਦਾ ਹੈ ਕਿ ਹੁਣ ਕੁਦਰਤੀ ਆਫਤਾਂ ਆਪਣਾ ਕਹਿਰ ਵਰਤਾਉਣਗੀਆਂ   .   ਇਹਨਾਂ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ ਪਰ ਫਿਲਹਾਲ ਇੱਕ ਖਬਰ ਭੂਚਾਲ ਦੇ ਝਟਕਿਆਂ baare. ਕਸ਼ਮੀਰ ਘਾਟੀ ‘ਚ ਅਜ 4:9 ਦੀ ਤੇਜੀ ਨਾਲ ਆਏ ਭੂਚਾਲ ਦੇ  ਝਟਕੇ ਮਹਿਸੂਸ ਕੀਤੇ ਗਏ। ਹਾਂਲਾਕਿ ਇਸ ਨਾਲ  ਹੋਏ ਜਾਨਮਾਲ ਦੇ ਨੁਕਸਾਨ ਦੀ ਅਜੇ  ਕੋਈ ਵੀ ਖਬਰ ਨਹੀਂ ਹੈ। ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਭੂਚਾਲ  ਦੇ ਝਟਕੇ ਸਵੇਰੇ ਤਿੰਨ ਵਜੇ ਤੋਂ ਨੌ ਮਿੰਟ ਤੇ ਮਹਿਸੂਸ  ਕੀਤੇ  ਗਏ। ਕਾਬਿਲੇ ਜ਼ਿਕਰ ਹੈ ਕਿ ਕਸ਼ਮੀਰ ਉਨ੍ਹਾਂ ਪੰਜਾਂ ਜੋਨਾਂ ਵਿਚ ਆਉਂਦਾ ਹੈ ਜਿਥੇ ਭੂਚਾਲ ਦੀ  ਸੰਭਾਵਨਾ ਜਿਆਦਾ ਹੁੰਦੀ ਹੈ। ਘਾਟੀ ਚ 2005 ਨੂੰ 7:4 ਦੀ ਤੇਜੀ ਨਾਲ ਭੂਚਾਲ ਆਇਆ ਸੀ ਜਿਸ ਵਿਚ 1300 ਤੋ ਵਧ ਵਿਅਕਤੀ ਮਾਰੇ ਗਏ ਸਨ. ਹੁਣ ਦੇਖਣਾ ਇਹੀ ਹੈ ਕਿ ਕਲਿਯੁਗੀ ਜੀਵਨ ਨੂੰ ਸ ਦੇਣ ਵਾਕੇ ਇਸ ਕਹਿਰ ਦੌਰਾਨ ਕੀਤੇ ਮਾਸੂਮ ਅਤੇ ਨਿਰਦੋਸ਼ ਲੋਕ ਨਾ ਮਾਰੇ ਜਾਣ! -----ਰੈਕਟਰ ਕਥੂਰੀਆ 

1 comment:

ਗੁਰਜਿੰਦਰ ਮਾਂਗਟ said...

koi hairani nhi hoi Rector Kathuria ji
is vaadhe te