Monday, May 09, 2011

ਕੀ ਫਿਰ ਪਰਤ ਰਿਹਾ ਹੈ ਲਾਲਟੈਨ ਵਾਲਾ ਯੁਗ ?

ਦੇਸ਼ ਦਾ ਅੰਨਦਾਤਾ ਕਹਾਉਣ ਵਾਲਾ ਕਿਸਾਨ ਬਾਰ ਬਾਰ ਨਿਸ਼ਾਨਾ ਕਿਓਂ ਬਣਦਾ ਹੈ ? ਕਦੇ ਉਸ ਉਤੇ ਲਾਠੀ ਵਰ੍ਹਾਈ ਜਾਂਦੀ ਹੈ ਤੇ ਕਦੇ ਗੋਲੀ !ਨੋਇਡਾ ਤੋਂ ਅਜੇ ਵੀ ਚਿੰਤਾਜਨਕ ਖਬਰਾਂ ਆ ਰਹੀਆਂ ਹਨ. ਜ਼ਮੀਨ ਮੁਹੱਈਆ ਕਰਨ ਦੇ ਮਾਮਲੇ ‘ਤੇ ਯੂਪੀ ਵਿੱਚ ਭ੍ਸ੍ੜਕੇ ਕਿਸਾਨ ਅੰਦੋਲਨ ਕਾਰਨ ਸੋਮਵਾਰ ਨੂੰ ਵੀ ਪੱਛਮੀ ਉੱਤਰ ਪ੍ਰ੍ਰਦੇਸ਼ ਦੇ ਕਈ ਜ਼ਿਲਿਆਂ ਵਿਚ ਖਿਚਾਅ ਭਰਿਆ ਮਾਹੌਲ ਰਿਹਾ ਅਤੇ ਨਾਜ਼ੁਕ ਹਾਲਾਤ ਨੂੰ ਦੇਖਦਿਆਂ ਪੀਡ਼ਤ ਇਲਾਕਿਆਂ ਵਿਚ ਭਾਰੀ ਗਿਣਤੀ ਵਿਚ ਪੁਲਸ ਫੋਰਸ ਨੂੰ ਤਾਇਨਾਤ ਕਰਨਾ ਪਿਆ. ਹਿੰਸਕ ਘਟਨਾਵਾਂ ਤੋਂ ਬਾਅਦ ਸਰਗਰਮ ਹੋਏ ਪ੍ਰਸ਼ਾਸਨ ਵੱਲੋਂ ਸਿਆਸੀ ਲੀਡਰਾਂ ਨੂੰ ਗਡ਼ਬਡ਼ ਵਾਲੇ ਇਲਾਕਿਆਂ ਵਿਚ ਜਾਣ ਤੋਂ  ਰੋਕਣ  ਲਈ  ਗ੍ਰਿਫਤਾਰ ਕਰ ਲਿਆ ਗਿਆ. ਗਿਰਫਤਾਰ ਕੀਤੇ ਗਏ  ਲੀਡਰਾਂ ਵਿੱਚ ਭਾਜਪਾ ਦੇ ਸਾਬਕਾ ਕੌਮੀ ਪ੍ਰਧਾਨ ਅਤੇ ਗਾਜ਼ੀਆਬਾਦ ਤੋਂ ਐੱਮ. ਪੀ. ਰਾਜਨਾਥ ਸਿੰਘ ਵੀ ਸ਼ਾਮਿਲ ਹਨ. ਉਹਨਾਂ ਦੇ ਨਾਲ ਹੀ  ਸਮਾਜਵਾਦੀ ਪਾਰਟੀ ਦੇ ਨੇਤਾ ਸ਼ਿਵਪਾਲ ਯਾਦਵ ਨੂੰ ਵੀ ਸੋਮਵਾਰ ਨੋਇਡਾ ਸ਼ਹਿਰ ਅੰਦਰ ਦਾਖਲ ਹੁੰਦਿਆਂ ਹੀ ਗ੍ਰਿਫਤਾਰ ਕਰ ਲਿਆ ਗਿਆ. ਕਾਬਿਲੇ ਜ਼ਿਕਰ ਹੈ ਕਿ ਭੱਠਾ ਪਰਸੋਰ ਪਿੰਡ ਦੇ ਕਿਸਾਨ ਸਰਕਾਰ ਵਲੋਂ ਹਾਸਲ ਕੀਤੀ ਜ਼ਮੀਨ ਦੇ ਬਦਲੇ ‘ਚ ਦਿੱਤੇ ਜਾ ਰਹੇ ਮੁਆਵਜ਼ੇ ਦੀ ਰਕਮ ਵਧਾਉਣ ਦੀ ਮੰਗ ਨੂੰ ਲੈ ਕੇ ਇਸ ਸਾਲ ਜਨਵਰੀ ਤੋਂ ਅੰਦੋਲਨ ਕਰ ਰਹੇ ਹਨ. ਦੋਹਾਂ ਆਗੂਆਂ ਨੇ ਮੀਡੀਆ ਨੂੰ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਹਾਈਕੋਰਟ ਦੇ ਕਿਸੇ ਸੇਵਾ ਮੁਕਤ ਜੱਜ ਤੋਂ ਕਰਵਾਈ ਜਾਣੀ ਚਾਹੀਦੀ ਹੈ. ਇਸੇ ਦੌਰਾਨ ਕਿਸਾਨਾਂ ‘ਤੇ ਹੋਏ ਅੱਤਿਆਚਾਰ ਵਿਰੁੱਧ ਆਪਣੀ ਆਵਾਜ਼ ਬੁਲੰਦ ਰਾਜਗ ਦੇ ਕਨਵੀਨਰ ਅਤੇ ਜਨਤਾ ਦਲ (ਯੂ) ਦੇ ਪ੍ਰਧਾਨ ਸ਼ਰਦ ਯਾਦਵ ਨੇ ਵੀ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕੀਤਾ. ਯਾਦਵ ਨੇ ਮੀਡੀਆ  ਨੂੰ ਦੱਸਿਆ ਕਿ ਉਹ ਸ਼ਾਂਤਮਈ ਢੰਗ ਨਾਲ ਵਿਖਾਵਾ ਕਰਕੇ ਆਪਣੀ ਗੱਲ ਕਹਿਣੀ ਚਾਹੁੰਦੇ ਸਨ ਤਾਂ ਕਿ ਕਿਸਾਨਾਂ ਨਾਲ ਆਪਣੀ ਇੱਕਜੁੱਟਤਾ ਦਾ ਪ੍ਰਗਟਾਵਾ ਕਰ ਸਕਣਪਰ ਪੁਲਸ ਨੇ ਉਨ੍ਹਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ.  ਦੂਜੇ ਪਾਸੇ ਰਾਜ ਸਰਕਾਰ ਨੇ ਆਪਣਾ ਸਖਤੀ ਵਾਲਾ ਰੁੱਖ ਜਾਰੀ ਰਖਦਿਆਂ ਆਗਰਾ ਜ਼ਿਲੇ ਦੇ ਐਤਮਾਦਪੁਰ ਵਿਖੇ ਜ਼ਮੀਨ ਨੂੰ ਹਾਸਲ ਕਰਨ ਦੇ ਮੁੱਦੇ ‘ਤੇ ਪੇਂਡੂਆਂ ਦੇ ਹਿੰਸਕ ਵਿਰੋਧ ਵਿਖਾਵਿਆਂ ਅਤੇ ਅਗਜ਼ਨੀ ਨੂੰ ਲੈ ਕੇ 24 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ  ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈ. ਇਨ੍ਹਾਂ ਵਿਅਕਤੀਆਂ ਦੇ ਨਾਂ ਪੁਲਸ ਵਲੋਂ ਦਰਜ ਕਰਵਾਈ ਗਈ ਰਿਪੋਰਟ ਵਿੱਚ ਵੀ ਸ਼ਾਮਲ ਹਨ. ਉਨ੍ਹਾਂ ਦਾਵਾ ਕੀਤਾ ਕਿ ਹੁਣ ਖੇਤਰ ‘ਚ ਸਥਿਤੀ ਸ਼ਾਂਤਮਈ ਹੈ ਪਰ ਫਿਰ ਵੀ ਸੁਰੱਖਿਆ ਫੋਰਸਾਂ ਦੇ ਵਾਧੂ ਜਵਾਨ ਖੇਤਰ ‘ਚ ਤਾਇਨਾਤ ਕੀਤੇ ਗਏ ਹਨ ਤਾਂ ਕਿਸੇ ਵੀ ਸੰਭਾਵਿਤ ਅਨਸੁਖਾਵੀ ਘਟਨਾ ਨੁਜਨ ਰੋਕਿਆ ਜਾ ਸਕੇ.
ਯੂਪੀ ਦੇ ਕਿਸਾਨਾਂ ਦੀ ਗੱਲ ਕਰਨ ਮਗਰੋਂ ਹੁਣ ਆਉਂਦੇ ਹਾਂ ਪੰਜਾਬ ਵੱਲ ਜਿੱਥੇ ਇੱਕ ਵਾਰ ਫੇਰ ਬਿਜਲੀ ਦੀਆਂ ਦਰਾਂ ਵਧਾ ਦਿੱਤੀਆਂ ਗਈਆਂ ਹਨ.  ਪੰਜਾਬ ਸਰਕਾਰ ਨੇ ਆਪਣਾ ਕਾਰਜਕਾਲ ਸ਼ੁਰੂ ਕਰਦਿਆਂ ਹੀ ਲਗਾਤਾਰ ਵਾਦੇ ਕੀਤੇ ਸਨ ਕਿ ਬੜੀ ਛੇਤੀ ਹੀ ਪੰਜਾਬ ਨੂੰ ਬਿਜਲੀ ਸਰਪਲਸ ਸੂਬਾ ਬਣਾ ਲਿਆ ਜਾਏਗਾ. ਜਿਹਨਾਂ ਲੋਕਾਂ ਨੇ ਰਾਜਨੀਤੀ ਦੇ ਖੇਤਰ ਵਿੱਚ ਹੁੰਦੇ ਇਹਨਾਂ ਵਾਅਦਿਆਂ ਉੱਤੇ ਇਤਬਾਰ ਕਰ ਲਿਆ ਸੀ ਫ ਉਡੀਕਾਂ ਵਿੱਚ ਲੱਗੇ ਰਹੇ ਪਰ ਊਂਠ ਦਾ ਬੁਲ੍ਲ ਨਾਂ ਡਿੱਗਣਾ ਤੇ ਨਾਂ ਹੀ ਨਦਿਗ੍ਗਿਆ. ਪਾਵਰ ਕਤ ਵੀ ਜਾਰੀ ਰਹੇ ਅਤੇ ਤਕਨੀਕੀ ਖਰਾਬੀਆਂ ਕਾਰਨ ਲੱਗਦੇ ਕੱਟ ਵੀ. ਬਿਜਲੀ ਕੱਟਣ ਦੇ ਨਾਲ ਨਾਲ ਹੀ ਹੁੰਦਾ ਰਿਹਾ ਬਿਜਲੀ ਦੀਆਂ ਦਰਾਂ ਵਿੱਚ ਵਾਧਾ. ਇਹਨਾਂ ਦਰਾਂ ਨੂੰ ਵਧਾਉਣ ਦੇ ਫੈਸਲੇ ਕਰਨ ਲੱਗੀਆਂ ਸਰਕਾਰਾਂ ਅਤੇ ਬਿਜਲੀ ਵਿਭਾਗਾਂ ਦੀਆਂ ਕੁਝ ਜਾਇਜ਼ ਮਜਬੂਰੀਆਂ ਵੀ ਹੋ ਸਕਦੀਆਂ ਹਨ ਪਰ ਲੋਕ ਵਿਚਾਰੇ ਕਿ ਕਰਨ ਜਿਹਨਾਂ ਦੀ ਆਮਦਨ ਵਿੱਚ ਉਸ ਰਫਤਾਰ ਨਾਲ ਵਾਧੇ ਨਹੀਂ ਹੁੰਦੇ ਜਿਸ ਰ੍ਫ੍ਤਾਏ ਨਾਲ ਮਹਿੰਗਾਈ ਵਧ ਜਾਂਦੀ ਹੈ. ਲੋਕ ਆਪਣਾ ਘਾਟਾ ਪੂਰਾ ਕਰਨ ਲਈ ਕਿਸ  ਦੀਆਂ ਦਰਾਂ ਵਧਾਉਣ ? 
ਨਵੀਆਂ ਖਬਰਾਂ ਮੁਤਾਬਿਕ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵਲੋਂ 2011-12  ਲਈ ਬਿਜਲੀ ਦਰਾਂ ਦਾ ਐਲਾਨ ਕਰਦਿਆਂ 9.19 ਫੀਸਦੀ ਤਕ ਦਾ ਵਾਧਾ ਕੀਤਾ ਗਿਆ ਹੈ. ਇਸ ਐਲਾਨ ਮੁਤਾਬਿਕ ਮੀਟ੍ਰਿਡ ਕੈਟਾਗਰੀ  ਲਈ 8 ਪੈਸੇ ਪ੍ਰਤੀ ਯੂਨਿਟ ਅਤੇ ਅਨ-ਮੀਟ੍ਰਿਡ ਖੇਤੀ ਕੈਟਾਗਰੀ  ਲਈ 5 ਰੁਪਏ ਪ੍ਰਤੀ ਹਾਰਸ ਪਾਵਰ ਫਿਊਲ ਸਰਚਾਰਜ ਵੱਖਰੇ ਤੌਰ ‘ਤੇ ਲਗਾਇਆ ਗਿਆ ਹੈ. ਇਸੇ ਦੌਰਾਨ ਇਹ ਐਲਾਨ ਵੀ ਕੀਤਾ ਗਿਆ ਹੈ ਕਿ ਖੇਤੀ ਖੇਤਰ ਤੇ ਅਨੁਸੂਚਿਤ ਜਾਤੀਆਂ ਨੂੰ ਮਿਲਦੀ ਮੁਫਤ ਤੇ ਰਿਆਇਤੀ ਬਿਜਲੀ ਸੁਵਿਧਾ ਜਾਰੀ ਰਹੇਗੀ, ਕਿਉਂਕਿ ਇਸ ਲਈ ਰਾਜ ਸਰਕਾਰ ਸਬਸਿਡੀ ਦੇਵੇਗੀ. ਕਮਿਸ਼ਨ ਦੀ ਚੇਅਰਪਰਸਨ ਰੋਮਿਲਾ ਦੁਬੇ ਵਲੋਂ ਨਵੀਆਂ ਦਰਾਂ ਦਾ ਐਲਾਨ ਕਰਦੇ ਹੋਏ ਕਿਹਾ ਗਿਆ ਕਿ ਪੰਜਾਬ ਸਟੇਟ ਪਾੱਵਰ ਕਾਰਪੋਰੇਸ਼ਨ ਲਿਮਟਿਡ ਵਲੋਂ 2011-12  ਲਈ 18950.40 ਕਰੋਡ਼ ਰੁਪਏ ਦੀਆਂ ਮਾਲੀਆ ਜ਼ਰੂਰਤਾਂ ਪੇਸ਼ ਕੀਤੀਆਂ ਗਈਆਂ ਸੀ, ਪਰ ਕਮਿਸ਼ਨ ਨੇ 15504.11 ਕਰੋਡ਼ ਰੁਪਏ ਦੀ ਮਨਜ਼ੂਰੀ ਦਿੱਤੀ ਹੈ. 
ਬਿਜਲੀ ਦਰਾਂ ਵਿੱਚ ਅਕਸਰ ਹੋਣ ਵਾਲੇ ਇਹਨਾਂ ਵਾਧਿਆਂ ਨੂੰ ਦੇਖ ਕੇ ਇੱਕ ਵਾਰ ਫਿਰ ਇਹੀ ਜਾਪਾਨ ਲੱਗਗ ਪਿਆ ਹੈ ਬਿਜਲੀ ਸਿਰਫ ਸਰਦੇ ਪੁੱਜਦੇ ਘਰਾਂ ਵਿੱਚ ਹੀ ਜਾਗਿਆ ਕਰੇਗੀ ਤੇ ਆਮ ਲੋਕਾਂ ਦੇ ਘਰਾਂ ਵਿੱਚ ਜਗਣਗੇ  ਲੈੰਪ, ਲਾਲਟੈਨਾਂ ਜਾਂ ਫੇਰ ਦੀਵੇ ਅਤੇ ਮੋਮਬਤਤੀਆਂ. ਮਹਿੰਗਾਈ ਦੇ ਇਸ ਨਾਜ਼ੁਕ ਯੁਗ ਵਿੱਚ ਤੁਹਾਡੇ ਵਿਚਾਰਾਂ ਅਤੇ ਸੁਝਾਵਾਂ ਦੀ ਉਡੀਕ ਰਹੇਗੀ.--ਰੈਕਟਰ ਕਥੂਰੀਆ