Wednesday, May 11, 2011

ਸਾਹਨੇਵਾਲ ਚੋਂ ਨਾਬਾਲਿਗ ਪੰਜਾਬਣ ਨੂੰ ਲੈ ਕੇ ਬਿਹਾਰੀ ਫਰਾਰ

ਕੋਈ ਵੇਲਾ ਸੀਂ ਜਦੋਂ ਪੰਜਾਬ ਵਿੱਚ ਧੀਆਂ ਭੈਣਾਂ ਰਾਤ ਬਰਾਤੇ ਇੱਕਲਿਆਂ  ਵੀ ਆ ਜਾ ਸਕਦੀਆਂ ਸਨ. ਕੋਈ ਉਹਨਾਂ ਦੀ ਵਾ ਵੱਲ ਵੀ ਨਹੀਂ ਸੀ ਤੱਕਦਾ.... ਕੁਝ ਸਾਲ ਪਹਿਲਾਂ ਤੱਕ ਵੀ ਪਿੰਡ ਦੀ ਧੀ ਭੈਣ ਪੂਰੇ ਪਿੰਡ ਲਈ ਸਰਬ ਸਾਂਝੀ ਸਤਿਕਾਰੀ  ਮੈਂਬਰ ਹੁੰਦੀ ਸੀ ਫਿਰ ਸਮਾਂ ਬਦਲਿਆ ਤਾਂ  ਹਾਲਾਤ  ਬਦ ਤੋਂ ਬਦਤਰ ਹੁੰਦੇ ਚਲੇ ਗਏ. ਹੁਣ ਫਿਰ ਇੱਕ ਚਿੰਤਾਜਨਕ ਖਬਰ ਆਈ ਹੈ.  ਸਾਹਨੇਵਾਲ ਵਿੱਚ ਬੀਤੀ 6 ਮਈ ਨੂੰ ਇੱਕ ਨਾਬਾਲਿਗ ਲਡ਼ਕੀ ਨੂੰ ਵਰਗਲਾ ਲਿਆ ਗਿਆ. ਖਬਰਾਂ ਮੁਤਾਬਿਕ ਹਰਾ ਕਲੋਨੀ ਸਾਹਨੇਵਾਲ ਤੋਂ ਬਿਹਾਰ ਵਾਸੀ ਇਕ ਪ੍ਰਵਾਸੀ ਬੂਟੀਕ ‘ਤੇ ਕੰਮ ਕਰਨ ਤੋਂ ਬਾਅਦ ਵਾਪਸ ਘਰ ਆ ਰਹੀ ਨਬਾਲਗ ਪੰਜਾਬਣ ਲਡ਼ਕੀ ਨੂੰ ਰਸਤੇ ਵਿਚੋਂ ਹੀ ਵਰਗਲਾ ਕੇ ਲੈ ਕੇ ਫ਼ਰਾਰ ਹੋ ਗਿਆ.  ਪੁਲਸ ਨੇ ਇਸ ਬਿਹਾਰੀ ਦੇ ਖਿਲਾਫ਼ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ. ਪ੍ਰਾਪਤ ਜਾਣਕਾਰੀ ਅਨੁਸਾਰ ਲਡ਼ਕੀ ਦੀ ਉਮਰ ੧੫ ਸਾਲਾਂ ਦੋ ਸੀ ਅਤੇ ਉਹ  ਸਾਹਨੇਵਾਲ ਵਿੱਚ ਹਰਾ ਕਲੋਨੀ ਦੀ ਰਹਿਣ ਵਾਲੀ ਸੀ. ਪਿਛਲੇ ਦਿਨੀਂ ਉਹ 6 ਮਈ ਨੂੰ ਹਰ ਰੋਜ਼ ਦੀ ਤਰ੍ਹਾਂ ਆਪਣੇ ਘਰ ਤੋਂ ਬੂਟੀਕ ‘ਤੇ ਕੰਮ ਕਰਨ ਦੇ ਲਈ ਗਈ ਸੀ ਅਤੇ ਜਦੋਂ ਬੂਟੀਕ ‘ਤੇ ਕੰਮ ਕਰਕੇ ਘਰ ਪਰਤ ਰਹੀ ਸੀ ਤਾਂ 27 ਸਾਲਾਂ ਦੀ ਉਮਰ ਦੇ ਸ਼ਮਸ਼ੇਰ ਪੁੱਤਰ ਜਲਾਲੂਦੀਨ ਵਾਸੀ ਬਿਹਾਰ ਨੇ ਉਸ ਨੂੰ ਵਰਗਲਾ ਲਿਆ ਅਤੇ ਬੂਟੀਕ ਤੋਂ ਘਰ ਜਾਣ ਤੋਂ ਪਹਿਲਾਂ ਹੀ ਆਪਣੇ ਨਾਲ ਲੈ ਕੇ ਫ਼ਰਾਰ ਹੋ ਗਿਆ. ਲਡ਼ਕੀ ਦੀ ਮਾਂ ਨੇ ਪੁਲਸ ਕੋਲ ਲਿਖਾਏ ਬਿਆਨ ਵਿਚ ਕਿਹਾ ਹੈ ਕਿ 6 ਮਈ ਤੋਂ ਅੱਜ ਤੱਕ ਉਹ ਆਪਣੀ ਲਡ਼ਕੀ ਦੀ ਰਿਸ਼ਤੇਦਾਰਾਂ ਤੇ ਹੋਰ ਜਾਣ ਪਛਾਣ ਵਾਲੀਆਂ ਥਾਵਾਂ ‘ਤੇ ਭਾਲ ਕਰਦੇ ਰਹੇ ਪਰ ਉਨ੍ਹਾਂ ਨੂੰ ਆਪਣੀ ਲਡ਼ਕੀ ਦਾ ਕੋਈ ਪਤਾ ਠਿਕਾਣਾ ਨਹੀਂ ਲੱਗਿਆ. ਇਸੇ ਦੌਰਾਨ ਥਾਣਾ ਮੁਖੀ ਗੁਰਤੇਜ ਸਿੰਘ ਸੰਧੂ ਨੇ ਦੱਸਿਆ ਕਿ ਨਬਾਲਗ ਨੂੰ ਵਰਗਲਾ ਕੇ ਲੈ ਜਾਣ ਵਾਲੇ ਸ਼ਮਸ਼ੇਰ ਦੇ ਖਿਲਾਫ਼ ਧਾਰਾ 363, 364 ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ. ਜੇ ਤੁਹਾਡੇ ਨੇੜੇ ਤੇੜੇ ਵੀ ਕੁਝ ਅਜਿਹਾ ਵਾਪਰਿਆ ਹੈ ਤਾਂ ਉਸਦੀ ਜਾਣਕਾਰੀ ਜ਼ਰੂਰ ਦਿਓ. --ਬਿਉਰੋ ਰਿਪੋਰਟ 

No comments: