Monday, May 09, 2011

ਪ੍ਰਮਾਣੂ ਸੰਧੀ ਅਤੇ ਬਾਬੇ ਨਾਨਕ ਨਾਲ ਸੰਧੀ

Fri, May 6, 2011 at 10:38 AM
ਪਹਿਲਾਂ ਬੱਤੀ ਵਾਲਾ ਸਾਈਕਲ ਹੁੰਦਾ ਸੀ। ਇਕ ਛੋਟੀ ਜਹੀ ਡਾਇਨਮੋ ਨੂੰ ਸਾਈਕਲ ਦੇ ਪਹੀਏ ਨਾਲ ਲਗਾਇਆ ਜਾਂਦਾ ਸੀ। ਜਦੋਂ ਸਾਈਕਲ ਚਲਦਾ ਸੀ, ਪਹੀਏ ਨਾਲ ਲੱਗੀ ਡਾਇਨਮੋ ਘੁੰਮਦੀ ਸੀ ਤੇ ਸਾਈਕਲ ਦੀ ਬੱਤੀ ਜੱਗ ਪੈੰਦੀ ਸੀ। ਸਾਈਕਲ ਅੱਗੇ ਚਾਨਣ ਹੋ ਜਾਂਦਾ ਸੀ। 
ਬਿਜਲੀ ਬਨਾਉਣ ਵਾਸਤੇ ਬਸ ਡਾਇਨਮੋ ਹੀ ਘੁਮਾਉਣੀ ਹੈ। ਜਿਆਦਾ ਬਿਜਲੀ ਦੀ ਜ਼ਰੂਰਤ ਹੈ ਤਾਂ ਵੱਡੀ ਡਾਇਨਮੋ ਨੂੰ ਘੁਮਾਉਣਾ ਪਵੇਗਾ। ਭਾਖਡ਼ਾ ਡੈਮ ਤੇ ਪਾਣੀ ਇਕੱਠਾ ਕਰਕੇ ਉਪਰੋਂ ਪਾਣੀ ਹੇਠਾਂ ਟ੍ਰਬਾਈਨਾਂ ਤੇ ਸੁੱਟਿਆ ਜਾਂਦਾ ਹੈ। ਅੱਗੇ ਵੱਡੀ ਇੰਜਣਨੁਮਾ ਡਾਇਨਮੋ ਲੱਗੀ ਹੁੰਦੀ ਹੈ। ਉਹ ਘੁੰਮਦੀ ਹੈ ਤਾਂ ਬਿਜਲੀ ਸਾਡੇ ਘਰਾਂ ਵਿੱਚਆ ਜਾਂਦੀ ਹੈ। ਇਹਨਾਂ ਡੈਮਾਂ ਤੋਂ ਸਾਨੂੰ ਪੂਰੀ ਬਿਜਲੀ ਨਹੀਂ ਮਿਲਦੀ ਕਿਓਂਕਿ ਭਾਖੜਾ ਡੈਮ ਦੀ ਤਰ੍ਹਾਂ ਸਾਡੇ ਕੋਲ ਹੋਰ ਡੈਮ ਨਹੀਂ ਹਨ।
ਦੂਜਾ ਤਰੀਕਾ ਹੈ,ਕੋਇਲੇ ਨਾਲ ਊਰਜਾ ਪੈਦਾ ਕਰਨ ਦਾ। ਪਹਿਲਾਂ ਜਿਵੇਂ ਰੇਲ ਗੱਡੀ ਕੋਇਲੇ ਨਾਲ ਚੱਲਦੀ ਸੀ, ਇਵੇਂ ਹੀ ਭਾਫ਼ ਨਾਲ ਵੱਡੀਆਂ ਵੱਡੀਆਂ ਟ੍ਰਬਾਈਨਾਂ ਚਲਾ ਕੇ , ਉਨ੍ਹਾਂ ਉੱਤੇ ਵੱਡੀਆਂ ਵੱਡੀਆਂ ਡਾਇਨਮੋਆਂ ਫਿੱਟ ਕਰਕੇ ਉਨ੍ਹਾਂ ਨੂੰ ਘੁਮਾਇਆ ਜਾਂਦਾ ਹੈ। ਬਿਜਲੀ ਪੈਦਾ ਹੋ ਜਾਂਦੀ ਹੈ। ਇਸ ਤਰੀਕੇ ਨਾਲ ਕੋਲੇ ਦੀ ਖ਼ਪਤ ਬਹੁਤ ਜਿਆਦਾ ਹੁੰਦੀ ਹੈ। ਕੋਲੇ ਦੇ ਭੰਡਾਰ ਸੀਮਤ ਹਨ। ਕੋਲਾ ਸਡ਼ਣ ਨਾਲ ਪ੍ਰਦੂਸ਼ਣ ਬਹੁਤ ਹੁੰਦਾ ਹੈ। ਵਾਤਾਵਰਣ ਵਿੱਚ ਗਰਮੀ ਵਧਦੀ ਹੈ। ਜੇ ਦੁਨੀਆ ਦੇ ਸਾਰੇ ਦੇਸ਼ ਕੋਲਾ ਬਾਲਣਗੇ ਤਾਂ ਵਾਤਾਵਰਣ ਵਿੱਚ ਗਰਮੀ ਵਧੇਗੀ। ਕੁਦਰਤ ਨੇ ਧਰਤੀ ਠੰਢੀ ਰੱਖਣ ਲਈ, ਫਰਿੱਜ ਦੀ ਤਰ੍ਹਾਂ ਉੱਤਰੀ ਤੇ ਦੱਖਣੀ ਧਰੁੱਵਾਂ ਤੇ ਭਾਰੀ ਮਾਤਰਾ ਵਿੱਚ ਜਿਹੜੀ ਬਰਫ਼ ਰੱਖੀ ਹੈ, ਉਹ ਪਿਘਲ ਜਾਏਗੀ। ਸਮੁੰਦਰਾਂ ਦੇ ਪਾਣੀ ਚਡ਼੍ਹ ਜਾਣਗੇ। ਸਮੁੰਦਰਾਂ ਦੇ ਕੰਢੇ ਵੱਸੇ ਸ਼ਹਿਰਾਂ ਨੂੰ ਖ਼ਤਰਾ ਪੈਦਾ ਹੋ ਜਾਏਗਾ। ਵਾਤਾਵਰਣ ਵਿੱਚ ਕੋਲੇ ਦਾ ਧੂੰਆ ਰਲ ਜਾਏਗਾ। ਲੋਕ ਬਿਮਾਰ ਹੋਣਗੇ। ਕੋਲੇ ਦੇ ਭੰਡਾਰ ਵੀ ਘੱਟਦੇ ਜਾਣਗੇ।  

ਅਜੋਕਾ ਮਨੁੱਖ ਬਿਜਲੀ ਤੋਂ ਬਿਨਾਂ ਰਹੀ ਨਹੀਂ ਸਕਦਾ। ਅੱਜਕਲ ਸਾਰੇ ਕੰਮ ਬਿਜਲੀ ਨਾਲ ਹੀ ਹੁੰਦੇ ਹਨ। ਕਾਰਖ਼ਾਨੇ ਮਿੱਲਾਂ ਆਦਿ ਸਭ ਬਿਜਲੀ ਤੇ ਨਿਰਭਰ ਹਨ। ਸਾਡੇ ਘਰਾਂ ਵਿੱਚ ਇਕ ਘੰਟਾ ਬਿਜਲੀ ਨਾ ਆਵੇ ਤਾਂ ਹਾਹਾਕਾਰ ਮੱਚ ਜਾਂਦੀ ਹੈ। ਮਿੱਲਾਂ ਕਾਰਖ਼ਾਨੇ ਨਹੀਂ ਚੱਲਣਗੇ ਤਾਂ ਲੋਕਾਂ ਨੂੰ ਕੰਮ ਵੀ ਨਹੀਂ ਚੱਲੇਗਾ।
ਇਸ ਮਸਲੇ ਦੇ ਹੱਲ ਲਈ ਵਿਗਿਆਨੀਆਂ ਨੇ ਇਕ ਧਾਤੂ ਨੂੰ ਲਭਿਆ ਹੈ। ਉਸ ਦਾ ਨਾਮ ਹੈ-ਯੂਰੇਨੀਅਮ-੨੩੫। ਇਸ ਧਾਤੂ 'ਚੋਂ ਪ੍ਰਮਾਣੂ ਊਰਜਾ ਨਿਕਲਦੀ ਹੈ। ਇਕ ਕਿਲੋਗ੍ਰਾਮ ਯੂਰੇਨੀਅਮ 235 ਤੋਂ ਅਸੀਂ ਉਨੀਂ ਊਰਜਾ ਪ੍ਰਾਪਤ ਕਰ ਸਕਦੇ ਹਾਂ ਜਿੰਨੀ ਅਸੀਂ 2500 ਟਨ ਕੋਲੇ ਤੋਂ ਪ੍ਰਾਪਤ ਕਰ ਸਕਦੇ ਹਾਂ। ਇਕ ਕਿਲੋ ਯੂਰੇਨੀਅਮ ਤੋਂ 18.7 ਮਿਲੀਆਂ ਕਲੋਵਾਟ ਘੰਟਾ ਬਿਜਲੀ  ਪ੍ਰਾਪਤ ਕਰ ਸਕਦੇ ਹਾਂ। ਇਸ ਨਾਲ ਕੋਈ ਪ੍ਰਦੂਸ਼ਣ ਨਹੀਂ ਹੁੰਦਾ। ਇਸ ਨਾਲ ਨਾ ਧੂੰਆਂ ਤੇ ਨਾ ਹੀ ਕੋਈ ਲਾਟ ਆਦਿ ਹੀ ਨਿਕਲਦੀ ਹੈ।
ਇਹ ਧਾਤੂ ਯੂਰੇਨੀਅਮ-235 ਆਮ ਨਹੀਂ ਮਿਲਦੀ। ਇਸ ਧਾਤੂ ਤੇ 45 ਦੇਸ਼ਾਂ ਦਾ ਸਾਂਝਾ ਕਬਜ਼ਾ ਹੈ। ਇਨ੍ਹਾਂ ਦੇਸ਼ਾਂ ਦੇ ਇਕੱਠ ਨੂੰ ਪ੍ਰਮਾਣੂ ਸਪਲਾਇਰ ਗਰੁੱਪ ਕਹਿੰਦੇ ਹਨ। ਅੰਗਰੇਜ਼ੀ ਵਿੱਚ ਇਹਨਾਂ ਨੂੰ ਐਨ.ਐਸ.ਜੀ. ਗਰੁੱਪ ਕਹਾ ਜਾਂਦਾ ਹੈ। ਭਾਰਤ ਇਸ ਗਰੁੱਪ ਦਾ ਮੈਂਬਰ ਨਹੀਂ ਸੀ। ਇਨ੍ਹਾਂ ਦੇਸ਼ਾਂ ਨਾਲ ਸਮਝੌਤਾ ਕਰਕੇ ਹੀ ਅਸੀਂ ਯੂਰੇਨੀਅਮ ਪ੍ਰਾਪਤ ਕਰ ਸਕਦੇ ਹਾਂ। ਹੁਣ ਭਾਰਤ ਸਰਕਾਰ ਨੇ ਅਮਰੀਕਾ ਨਾਲ ਪ੍ਰਮਾਣੂ ਸੰਧੀ ਕੀਤੀ ਹੈ। ਅਮਰੀਕਾ ਸਾਡੀ ਜਿੰਮੇਵਾਰੀ ਲਵੇਗਾ ਜਾਂ ਫਿਰ ਇਉਂ ਕਹਿ 
ਸਕਦੇ ਹਾਂ ਕਿ ਅਮਰੀਕਾ ਸਾਡਾ ਗਰੰਟਰ ਹੋਵੇਗਾ।
 ਲੇਖਕ ਗੁਰਮੇਲ ਸਿੰਘ ਖਾਲਸਾ
ਦੁਨੀਆ……………………….ਵਿੱਚ ਜਿਆਦਾਤਰ ਬਿਜਲੀ ਪ੍ਰਮਾਣੂ ਊਰਜਾ ਨਾਲ ਬਣਾਈ ਜਾਂਦੀ ਹੈ। ਫਰਾਂਸ ਵਿੱਚ 80% ਬਿਜਲੀ ਪ੍ਰਮਾਣੂ ਊਰਜਾ ਨਾਲ ਬਣਾਈ ਜਾਂਦੀ ਹੈ। ਜਾਪਾਨ ਵਿੱਚ 50% ਤੇ ਅਮਰੀਕਾ ਵਿੱਚ 30 %। ਸਾਡੇ ਭਾਰਤ ਵਰਸ਼ ਵਿੱਚ ਕੇਵਲ 2.5 % ਬਿਜਲੀ  ਊਰਜਾ ਨਾਲ ਬਣਾਈ ਜਾਂਦੀ ਹੈ ਜਦਕਿ ਸਾਡਾ ਦੇਸ਼ ਬਹੁਤ ਵੱਡਾ ਹੈ, ਆਬਾਦੀ ਪੱਖੋਂ ਦੂਜੇ ਨੰਬਰ 'ਤੇ ਹੈ, ਇਸ ਲਈ ਸਾਨੂੰ ਬਿਜਲੀ ਦੀ ਬਹੁਤ ਲੋਡ਼ ਹੈ।
ਭਾਰਤ ਦੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੀਆਂ ਅਣਥੱਕ ਕੋਸ਼ਿਸ਼ਾਂ ਨਾਲ ਪ੍ਰਮਾਣੂ ਸੰਧੀ ਲਗਭਗ ਹੋ ਗਈ ਹੈ। ਇਸ ਸੰਘ ਦੇ 45 ਦੇਸ਼ਾਂ ਨੇ ਸਹਿਮਤੀ ਦੇ ਦਿੱਤੀ ਹੈ। ਅਮਰੀਕੀ ਕਾਂਗਰਸ ਅਤੇ ਸੈਨੇਟ ਤੋਂ ਪਾਸ ਕਰਾਉਣ ਲਈ ਡਾ: ਮਨਮੋਹਨ ਸਿੰਘ ਅਮਰੀਕਾ ਹੀ ਬੈਠੇ ਰਹੇ। ਅਮਰੀਕੀ ਕਾਂਗਰਸ ਨੇ ਵੀ ਭਾਰਤ ਨੂੰ ਪ੍ਰਮਾਣੂ ਸੰਧੀ ਵਿੱਚ ਸ਼ਾਮਿਲ ਕਰ ਲਿਆ।
ਹੁਣ ਭਾਰਤ ਨੂੰ ਪ੍ਰਮਾਣੂ ਰਿਐਕਟਰ ਲਗਾਉਣ ਲਈ ਮਿਆਰੀ ਪਲਾਂਟ ਬਨਾਉਣੇ ਪੈਣੇ ਹਨ। ਇਨ੍ਹਾਂ ਦੀ ਤਸਦੀਕ ਵੀ ਹੋਣੀ ਹੈ। ਇਹ ਤਸਦੀਕ ਉਹਨਾਂ ਦੇ ਬਣਾਏ ਦੇ ਮਾਪ ਦੰਡਾਂ ਅਨੁਸਾਰ ਹੋਵੇਗੀ ਤਾਂ ਕਿ ਕੋਈ ਹਾਦਸਾ ਨਾ ਹੋ ਜਾਵੇ। ਜਦੋਂ ਪ੍ਰਮਾਣੂ ਰਿਐਕਟਰ ਚਲਦਾ ਹੈ ਤਾਂ ਇਸ ਵਿੱਚੋਂ ਅਲਫ਼ਾ, ਬੀਟਾ ਤੇ ਗਾਮਾ ਤਰੰਗਾਂ ਨਿਕਲਦੀਆਂ ਹਨ ਜੋ ਕਿ ਬਹੁਤ ਖ਼ਤਰਨਾਕ ਹੁੰਦੀਆਂ ਹਨ। ਇਹ ਅਲਫ਼ਾ, ਬੀਟਾ ਤੇ ਗਾਮਾ ਤਰੰਗਾਂ ਜਿੱਥੇ
ਜਿੱਥੇ ਵੀ ਪਹੁੰਚਦੀਆਂ ਹਨ, ਉਥੋਂ ਦੇ ਸਾਰੇ ਜੈਵਿਕ ਤੱਤਾਂ ਤੇ ਅਸਰ ਪਾਉਂਦੀਆਂ ਹਨ। ਉਨ੍ਹਾਂ ਦੀ ਅਸਲੀਅਤ ਨੂੰ ਖ਼ਤਮ ਕਰ ਸਕਦੀਆਂ ਹਨ ਅਤੇ ਮਨੁੱਖੀ, ਪ੍ਰਾਣੀ ਤੇ ਬਨਸਪਤੀ ਦੇ ਸੈੱਲਾਂ ਵਿੱਚ ਵਿਗਾੜ ਪੈਦਾ ਕਰ ਦੇਂਦੀਆਂ ਹਨ ਜੋ ਕਿ ਕਈ ਪੀਡ਼੍ਹੀਆਂ ਤੱਕ ਅਸਰ ਪਾਉਂਦਾ ਰਹਿੰਦਾ ਹੈ। ਇਸ ਲਈ ਪਲਾਂਟ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਜਿਸ ਵਿੱਚੋਂ ਇਹ ਕਿਰਨਾਂ ਨਾ ਰਿਸਣ। ਬਾਕੀ ਜਿਹੜੀ ਯੂਰੇਨੀਅਮ ਦੀ ਰਹਿੰਦ-ਖੂੰਹਦ ਹੁੰਦੀ ਹੈ, ਉਸ ਵਿੱਚੋਂ ਵੀ ਇਸ ਤਰ੍ਹਾਂ ਦੀਆਂ ਕਿਰਨਾਂ ਹੀ ਨਿਕਲਦੀਆਂ ਹਨ। ਉਸ ਰਹਿੰਦ-ਖੂੰਹਦ ਦੀ ਵੀ ਠੀਕ ਸੰਭਾਲ ਜ਼ਰੂਰੀ ਹੈ। ਇਸੇ ਕਰਕੇ ਪ੍ਰਮਾਣੂ ਰਿਐਕਟਰ ਦੇ ਪਲਾਂਟ ਦੀ ਜਾਂਚ ਵੀ ਉਹਨਾਂ ਦੇ ਮਾਪਦੰਡਾਂ ਅਨੁਸਾਰ ਹੁੰਦੀ ਹੈ।
ਪ੍ਰਮਾਣੂ ਸੰਧੀ ਦੀ ਮਨਜ਼ੂਰੀ ਲਈ ਜੋ ਮੁਸ਼ਕਲਾਂ ਸਾਨੂੰ ਆਈਆਂ, ਉਸ ਦਾ ਵੀ ਕਾਰਨ ਹੈ। ਭਾਰਤ ਵਰਸ਼ ਮਹਾਤਮਾ ਗਾਂਧੀ ਦੇ ਪਦ ਚਿਨ੍ਹਾਂ ਤੇ ਚਲਣ ਵਾਲਾ ਦੇਸ਼ ਹੈ। ਗਾਂਧੀ ਕਹਿੰਦਾ ਕੁਝ ਹੋਰ ਸੀ ਤੇ ਕਰਦਾ ਕੁਝ ਹੋਰ ਸੀ। ਇਹ ਨੀਤੀ ਸਾਰੀ ਦੁਨੀਆ ਜਾਣਦੀ ਹੈ। ਇਸ ਕਰਕੇ ਛੇਤੀ ਕੀਤੇ ਉਹ ਭਾਰਤ ਤੇ ਭਰੋਸਾ ਨਹੀਂ ਕਰਦੇ। ਇਹ ਤਾਂ ਮਨਮੋਹਨ ਸਿੰਘ ਹੀ ਹੈ ਜੋ ਸਫ਼ਲ ਹੋਇਆ ਹੈ। ਦੂਸਰਾ ਭਾਰਤ-ਪਾਕਸਿਤਾਨ ਦਾ ਸਦੀਵੀ ਝਗਡ਼ਾ ਹੈ। ਇਹ ਆਪਸ ਵਿੱਚ ਪ੍ਰਮਾਣੂ ਬੰਬ ਚਲਾਉਣ ਲਈ ਧਮਕੀਆਂ ਤੇ ਡਰਾਵੇ ਦੇਂਦੇ ਰਹਿੰਦੇ ਹਨ। ਇਸੇ ਕਰਕੇ ਅਮਰੀਕੀ ਕਾਂਗਰਸ ਇਸ ਪ੍ਰਮਾਣੂ ਸੰਧੀ ਨੂੰ ਜਲਦੀ ਨਾਲ ਪਾਸ ਕਰਨ ਤੋਂ ਹਿਚਕਚੌਂਦੀ ਰਹੀ ਸੀ।
ਅਮਰੀਕਾ ਇਹ ਵੀ ਚਾਹੁੰਦਾ ਹੈ ਕਿ ਉਸ ਤੋਂ ਬਿਨਾ ਕੋਈ ਹੋਰ ਦੇਸ਼ ਪ੍ਰਮਾਣ ਹਥਿਆਰ ਨਾ ਬਣਾਵੇ, ਬੇਸ਼ੱਕ ਅਮਰੀਕਾ ਕੋਲ ਇਸ ਵੇਲੇ ਛੇ ਹਜ਼ਾਰ ਤੋਂ ਵੱਧ ਪ੍ਰਮਾਣੂ ਬੰਬ ਹਨ। ਅਮਰੀਕਾ ਚਾਹੇ ਤਾਂ ਪੂਰੀ ਦੁਨੀਆ ਤਬਾਹ ਕਰ ਸਕਦਾ ਹੈ ਪਰ ਅਗਰ ਚਾਹੇ ਤਾਂ ਇਸ ਧਰਤੀ ਨੂੰ ਸਵਰਗ ਵੀ ਬਣਾ ਸਕਦਾ ਹੈ। ਅਜੇ ਤੱਕ ਤਾਂ ਅਮਰੀਕਾ ਦੀ ਦਾਦਾਗਿਰੀ ਹੀ ਸਾਹਮਣੇ ਆਈ ਹੈ। ਕਈ ਵਿਦਵਾਨਾਂ ਨੇ ਇਸ ਸੰਧੀ ਨੂੰ ਸ਼ੇਰ ਬੱਕਰੀ ਦਾ ਸੌਦਾ ਕਿਹਾ ਹੈ। ਇਕ ਅਖ਼ਬਾਰ ਵਾਲੇ ਨੇ ਤਾਂ ਮਗਰਮੱਛ ਉੱਪਰ ਮਨਮੋਹਨ ਸਿੰਘ ਦਾ ਕਾਰਟੂਨ ਵੀ ਬਣਾ ਦਿੱਤਾ। ਕੁਝ ਬੁੱਧੀਜੀਵੀ ਇਹ ਕਹਿੰਦੇ ਹਨ ਕਿ ਅਮਰੀਕਾ ਨੇ ਇਰਾਕ ਤੇ ਅਫ਼ਗਾਨਸਿਤਾਨ ਵਿੱਚ ਮਨੁੱਖਤਾ ਦਾ ਘਾਣ ਕੀਤਾ ਹੈ ਤੇ ਬਹੁਤ ਸਾਰੇ ਇਰਾਕੀਆਂ ਤੇ ਅਫ਼ਗਾਨੀਆਂ ਨੂੰ ਮਾਰ ਮੁਕਾਇਆ ਹੈ। ਪਰ ਇਹ ਕੋਈ ਵੱਡੀ ਗੱਲ ਨਹੀਂ ਕਿਓਂਕਿ ਹਿੰਦੋਸਤਾਨ ਵਿੱਚ  ਇਸ ਤੋਂ ਵੀ ਵੱਧ ਆਪਣੇ ਹੀ ਦੇਸ਼ ਭਗਤ ਸਿੱਖਾਂ ਨੂੰ ਮਾਰ ਮੁਕਾਇਆ। ਮੁਸਲਮਾਨਾਂ, ਦਲਿਤਾਂ ਤੇ ਈਸਾਈਆਂ ਦਾ ਤਾਂ ਕੋਈ ਹਿਸਾਬ ਹੀ ਨਹੀਂ।
ਇਹ ਸੱਚ ਹੈ ਕਿ ਇਸ ਪ੍ਰਮਾਣੂ ਸੰਧੀ ਤੋਂ ਵੀ ਜ਼ਰੂਰੀ ਸੀ ਭਾਰਤ ਵਰਸ਼ ਦੇ ਬੱਚਿਆਂ, ਨੌਜੁਆਨਾਂ ਨੂੰ ਠੀਕ ਸਿੱਖਿਆਂ ਦੇਣੀ। ਭਾਰਤ ਵਰਸ਼ ਦੇ ਲੋਕਾਂ ਨੂੰ ਆਦਰਸ਼ ਨਾਗਰਕਿ ਬਨਾਉਣਾ ਬਹੁਤ ਜ਼ਰੂਰੀ ਹੈ। ਸਾਡੇ ਦੇਸ਼ ਦੇ ਬੱਚੇ ਸਿੱਖਿਆ ਪ੍ਰਾਪਤ ਕਰ ਰਹੇ ਹਨ, ਡੇਰਿਆਂ ਤੋਂ। ਅਖ਼ਬਾਰ ਵਿੱਚੋਂ ਪੜ੍ਹਿਆ ਹੈ ਕਿ ਇੱਕ ਪ੍ਰਸਿਧ ਡੇਰਾ ਮੁਖੀ ਦਾ ਆਪਣਾ ਲਡ਼ਕਾ ਆਪਣਾ ਨੈੱਟਵਰਕ ਉਸਾਮਾ-ਬਿਨ-ਲਾਦੇਨ ਵਰਗਾ ਬਨਾਉਣਾ ਚਾਹੁੰਦਾ ਹੈ। ਫਿਰ ਜ਼ਰਾ ਸੋਚੋ ਬਾਕੀ ਬੱਚਿਆਂ ਨੂੰ ਕਿਹੋ ਜਹੀ ਸਿੱਖਿਆ  ਮਿਲਦੀ ਹੋਵੇਗੀ। ਉਸ ਨੇ ਬੇਸ਼ੁਮਾਰ ਦੌਲਤ ਇਕੱਠੀ ਕਰ ਲਈ ਹੈ। ਦੇਸ਼ ਵਿੱਚ ਆਪਾ ਧਾਪੀ ਮਚੀ ਹੈ। ਭ੍ਰਿਸਟਾਚਾਰ ਦਾ ਬੋਲਬਾਲਾ ਹੈ। ਭਾਰਤ ਦੇ ਇੱਕ ਮੰਤਰੀ ਉੱਤੇ ਸ਼ਰੇਆਮ ਇਲਜ਼ਾਮ ਲਗਾਏ ਜਾਂਦੇ ਹਨ ਕਿ ਉਹ ਲੋਕਾਂ ਤੋਂ ਜ਼ਮੀਨ ਲੈਂਦਾ ਹੈ ਅਤੇ  ਨੌਕਰੀਆਂ ਦੇਂਦਾ ਹੈ। ਗੁੰਡੇ ਅਤੇ ਅਪਰਾਧੀ ਬਿਰਤੀ ਦੇ ਭਾਰਤੀ ਸੰਸਦ ਵਿੱਚ ਹਨ। ਇਨ੍ਹਾਂ ਨਾਲ ਸਾਂਝ ਰੱਖਣੀ ਜ਼ਰੂਰੀ ਹੈ ਨਹੀਂ ਤਾਂ ਸਰਕਾਰ ਟੁੱਟਣ ਦਾ ਡਰ ਹਮੇਸ਼ਾਂ ਬਣਿਆ ਰਹਿੰਦਾ ਹੈ। ਪ੍ਰਮਾਣੂ ਸੰਧੀ ਦਾ ਫਾਇਦਾ ਵੀ ਇਸ ਤਰ੍ਹਾਂ ਦੇ ਲੋਕਾਂ ਨੂੰ ਹੀ ਹੋਵੇਗਾ। ਆਮ ਗਰੀਬਾਂ ਦੇ ਹਿੱਸੇ ਤਾਂ ਯੂਰੇਨੀਅਮ ਦੀ ਰਹਿੰਦ ਖੂੰਹਦ ਨੂੰ ਸੰਭਾਲਣ ਵਾਲੀ ਨੌਕਰੀ ਹੀ ਮਿਲ  ਸਕਦੀ ਹੈ ਜਾਂ ਫਿਰ ਦੂਜਾ ਹੱਲ ਹੈ ਭਾਰਤ ਨੂੰ ਗੁਰਮਤਿ ਵੱਲ ਨੂੰ ਲੈ ਕੇ ਆਉਣਾ। ਫਿਰ ਪ੍ਰਮਾਣੂ ਸੰਧੀ ਦਾ ਭਰਪੂਰ ਫਾਇਦਾ ਉਠਾਇਆ ਜਾ ਸਕਦਾ ਹੈ।
ਅਗਰ ਭਾਰਤੀ ਸੰਸਦ ਦੇ ਸਾਰੇ ਮੈੰਬਰ ਬਾਬੇ ਨਾਨਕ ਜੀ ਦੀ ਬਾਣੀ ਨੂੰ ਸਮਝਣ ਵਾਲੇ ਹੋਣ ਅਤੇ ਉਸ ਅਨੁਸਾਰ ਦੇਸ਼ ਨੂੰ ਚਲਾਉਣ ਤਾਂ ਭਾਰਤ ਦੁਨੀਆ ਦਾ ਨੰਬਰ ਇਕ ਦੇਸ਼ ਬਣ ਜਾਵੇਗਾ। ਗੁਰੂ ਨਾਨਕ ਪਾਤਸ਼ਾਹ ਨੇ ੨੩੦ ਸਾਲਾਂ ਵਿੱਚ ਗੁਰੂ ਗੋਬਿੰਦ ਸਿੰਘ ਪ੍ਰਗਟ ਕੀਤਾ। ਦੇਸ਼ ਦਾ ਨੇਤਾ ਗੁਰੂ ਗੋਬਿੰਦ ਸਿੰਘ ਜੀ ਵਰਗਾ ਹੋਣਾ ਚਾਹੀਦਾ ਹੈ, ਤਾਂ ਹੀ ਪ੍ਰਮਾਣੂ ਸੰਧੀ ਦਾ ਦੇਸ਼ ਨੂੰ ਫਾਇਦਾ ਹੋਵੇਗਾ ਨਹੀਂ ਤਾਂ ਜਿਵੇਂ ਬਜਰੰਗ ਬਲੀ ਨੇ ਲੰਕਾ ਸਾਡ਼ੀ ਸੀ, ਉਵੇਂ ਹੀ ਉਹਦੇ ਬ੍ਰਗੇਡ ਵਾਲੇ ਦੇਸ਼ ਦਾ ਕਲਿਆਣ ਕਰ ਦੇਣਗੇ।
ਭਾਰਤ ਵਰਸ਼ ਦੇ ਰਾਸ਼ਟਰਪਤੀ ਅਤੇ ਦੁਨੀਆ ਦੇ ਮਹਾਨ ਚਿੰਤਕ ਡਾ: ਸਰਵਪੱਲੀ ਰਾਧਾਕ੍ਰਸ਼ਿਨਨ ਜੀ ਨੇ ਆਪਣੀ ਕਿਤਾਬ 'ਧਰਮ ਤੇ ਸਮਾਜ' ਦੇ ਪੰਨਾ ੭ ਤੇ ਲਿਖਿਆ, "ਰੂਸ ਦੇ ਸਟਾਲਨਿ ਨੂੰ ਭਾਰਤ ਦੇ ਅੰਦਰੂਨੀ ਹਾਲਾਤ ਦੀ ਬਡ਼ੀ ਡੂੰਘੀ ਵਾਕਫ਼ੀਅਤ ਸੀ। ਉਹ ਪੁੱਛਣ ਲੱਗਾ, "ਭਾਰਤ ਵਿੱਚ ਅਮੀਰ ਬਹੁਤ ਅਮੀਰ ਤੇ ਗਰੀਬ ਬਹੁਤ ਗਰੀਬ ਹਨ। ਇਹ ਪਾਡ਼ਾ ਤੁਸੀਂ ਕਵੇਂ ਦੂਰ ਕਰੋਗੇ?" ਉੱਤਰ ਸੀ, "ਅਸੀਂ ਇਹ ਉਵੇਂ ਹੀ ਦੂਰ ਕਰਾਂਗੇ ਜਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਹਿੰਦੂਆਂ ਅਤੇ ਮੁਸਲਮਾਨਾਂ ਦਰਮਿਆਨ ਪਈ ਸਭਿਆਚਾਰਕ ਵਿਥ ਦੂਰ ਕੀਤੀ ਸੀ। ਉਹ ਦੋਹਾਂ ਨੂੰ ਇਨਸਾਨ ਸਮਝਦੇ ਸਨ। ਦੋਹਾਂ ਦੀਆਂ ਖ਼ੂਬੀਆਂ ਅਤੇ ਕਮਜ਼ੋਰੀਆਂ ਤੋਂ ਵਾਕਫ ਸਨ। ਜ਼ੁਲਮ ਅਤੇ ਅਨਿਆਏ ਨਾਲ ਟੱਕਰ ਲਈ। ਦੋਹਾਂ ਸਭਿਆਚਾਰਾਂ
ਦੇ ਲੋਕਾਂ ਨੇ ਉਹਨਾਂ ਦੀ ਮਦਦ ਕੀਤੀ। ਇਉਂ ਸਮਾਜ ਵਿੱਚ ਅਦੁੱਤੀ ਤਬਦੀਲੀ ਆਈ। ਅਸੀਂ ਵੀ ਸਰਮਾਏਦਾਰਾਂ ਅਤੇ ਗਰੀਬਾਂ ਦਰਮਿਆਨ ਵਿਥ ਦੂਰ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਦੀ ਨੀਤੀ ਵਰਤਾਂਗੇ ਜੋ ਕਮਿਊਨਿਸਟਾਂ ਦੀ ਨੀਤੀ ਤੋਂ ਬਿਲਕੁਲ ਵੱਖਰੀ ਹੈ।" ਇਹ ਇਕੋ ਇਕ ਭਾਰਤੀ ਵਿਦਵਾਨ ਸੀ ਜਿਸ ਦੀ ਰੂਸ ਦੇ ਸਟਾਲਿਨ ਨਾਲ ਗੱਲਬਾਤ ਹੋਈ।
ਪ੍ਰਮਾਣੂ ਸੰਧੀ ਤਾਂ ਹੋ ਗਈ। ਹੁਣ ਬਾਬੇ ਨਾਨਕ ਜੀ ਨਾਲ ਵੀ ਸੰਧੀ ਕਰ ਲਈਏ ਤਾਂ ਕਿ ਅਸੀਂ ਪ੍ਰਮਾਣੂ ਸੰਧੀ ਤੋਂ ਠੀਕ ਲਾਭ ਲੈ ਸਕੀਏ। ਸ੍ਰੀ ਗੁਰੂ ਗ੍ਰੰਥ ਸਾਹਬਿ ਵਿੱਚ  ਦਰਜ ਪਹਿਲੇ ਮਹੱਲੇ ਦੇ ਸ਼ਬਦਾਂ ਦੀ ਜਾਣਕਾਰੀ ਲੈ ਲਈਏ। ਸ਼੍ਰੀ ਰਾਗ ਸ਼ੁਰੂ ਹੋਣ ਤੋਂ ਪਹਿਲਾਂ ਜੋ ਬਾਣੀ ਹੈ, ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਮੰਗਲਾਚਰਨ ਹੈ। ਮੰਗਲਾਚਰਨ ਤੋਂ ਬਾਅਦ ਗੁਰੂ ਨਾਨਕ ਜੀ ਨੇ ਦੱਸਿਆ ਕਿ "ਮਨੁੱਖਾ ਜੀਵਨ ਦਾ ਨਿਸ਼ਾਨਾ ਪ੍ਰਭੂ ਪ੍ਰਾਪਤੀ ਜਾਂ ਅੱਲਾਹ ਪ੍ਰਾਪਤੀ ਜਾਂ ਗੋਡ ਪ੍ਰਾਪਤੀ ਵੀ ਕਹਿ ਸਕਦੇ ਹਾਂ। ਇਹ ਪ੍ਰਭੂ ਪ੍ਰਾਪਤੀ ਚੰਗੇ ਕੰਮਾਂ ਨਾਲ ਹੀ ਹੋ ਸਕਦੀ ਹੈ ਜਿਸ ਨੂੰ ਨਾਮ ਸਿਮਰਨ ਵੀ ਕਿਹਾ ਜਾਂਦਾ ਹੈ। ਸੰਸਾਰਕ ਪਦਾਰਥਾਂ ਦੀ ਵਰਤੋਂ ਇਸ ਨਾਮਸਿਮਰਨ ਵਿੱਚ ਰੁਕਾਵਟ ਹੈ। ਸੰਸਾਰਕ ਵਸਤਾਂ ਨੂੰ ਭੋਗਦਿਆਂ, ਰੱਬ ਨੂੰ ਭੁੱਲਣਾ ਆਪਣੇ ਅਸਲ ਨਿਸ਼ਾਨੇ ਤੋਂ ਪਾਸੇ ਹੋਣਾ ਹੈ। ਸਦੀਵੀਂ ਸੁੱਖ ਸ਼ਾਂਤੀ ਤੇ ਸਬਰ ਪ੍ਰਭੂ ਤੋਂ ਬਿਨਾ ਹੋਰ ਕੀਤੇ  ਨਹੀਂ। ਗੁਰੂ ਜੀ ਦਸਦੇ ਹਨ ਕਿ ਮਨੁੱਖ ਚਾਰ ਲਿਸਮ ਦੇ ਚੱਕਰਾਂ ਵਿੱਚ ਫਿਆ ਰਹਿੰਦਾ ਹੈ। ਕੁਝ ਮਨੁੱਖ ਇਹੋ ਜਹੇ ਹਨਜਿਹੜੇ ਮਹਿਲ-ਮਾਡ਼ੀਆਂ, ਕੋਠੀਆਂ ਮੰਦਰਾਂ ਵਿੱਚ ਹੀ ਉਲਝੇ ਰਹਿੰਦੇ ਹਨ ਅਤੇ ਇਹ ਮਨੁੱਖੀ ਜੀਵਨ ਖ਼ਤਮ ਕਰ ਲੈਂਦੇ ਹਨ। ਕੁਝ ਇਹੋ ਜਹੇ ਹਨ ਜਿਹੜੇ ਨੌਜੁਆਨ ਸੁੰਦਰ ਮਰਦ ਔਰਤਾਂ ਨੂੰ ਭੋਗਦੇ ਹੋਏ ਇਹ ਜੀਵਨ ਗੁਆ ਬੈਠਦੇ ਹਨ। ਕੁਝ ਰਿਧੀਆਂ ਸਿਧੀਆਂ ਵਿੱਚ ਉਲਝ ਕੇ ਰਹਿ ਜਾਂਦੇ ਹਨ। ਕੁਝ ਰਾਜ ਸੱਤਾ ਹਾਸਲ ਕਰਨ ਲਈ ਸਭ ਕੁੱਝ ਦਾਅ ਤੇ ਲਗਾਅ ਦੇਂਦੇ ਹਨ ਤੇ ਪ੍ਰਭੂ ਚਿੱਤ ਚੇਤੇ ਵੀ ਨਹੀਂ ਰਹਿੰਦਾ। ਸੱਭ ਇਹਨਾਂ ਚਾਰਾਂ ਚੀਜ਼ਾਂ ਦੇ ਹੰਕਾਰ ਵਚਿ ਸਡ਼ਦੇ ਬਲਦੇ ਪ੍ਰਭੂ ਤੋਂ ਬੇਮੁੱਖ ਹੋ ਕੇ ਇਹ ਅਨਮੋਲ ਮਨੁੱਖਾ ਜੀਵਨ ਵਿਅਰਥ ਹੀ ਗਵਾ ਕੇ ਇਸ ਸੋਹਣੇ ਸੰਸਾਰ ਤੋਂ ਚਲੇ ਜਾਂਦੇ ਹਨ। ਇਸ ਸੰਬੰਧ ਵਿੱਚ ਬਾਬੇ ਨਾਨਕ ਜੀ ਦਾ ਸ਼ਬਦ ਹੈ:

ੴ ਸਤਿਗੁਰ ਪ੍ਰਸਾਦਿ 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਰਾਗੁ ਸਿਰੀਰਾਗੁ ਮਹਲਾ ਪਹਿਲਾ ੧ ਘਰੁ ੧ 
रागु सिरीरागु महला पहिला १ घरु १ ॥
Rāg sirīrāg mėhlā pahilā 1 gẖar 1.
Raag Siree Raag, First Mehl, First House:
ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ 
मोती त मंदर ऊसरहि रतनी त होहि जड़ाउ ॥
Moṯī ṯa manḏar ūsrėh raṯnī ṯa hohi jaṛā▫o.
If I had a palace made of pearls, inlaid with jewels,
ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ 
कसतूरि कुंगू अगरि चंदनि लीपि आवै चाउ ॥
Kasṯūr kungū agar cẖanḏan līp āvai cẖā▫o.
scented with musk, saffron and sandalwood, a sheer delight to behold -
ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥੧॥
मतु देखि भूला वीसरै तेरा चिति न आवै नाउ ॥१॥
Maṯ ḏekẖ bẖūlā vīsrai ṯerā cẖiṯ na āvai nā▫o. ||1||
seeing this, I might go astray and forget You, and Your Name would not enter into my mind. ||1||
ਹਰਿ ਬਿਨੁ ਜੀਉ ਜਲਿ ਬਲਿ ਜਾਉ 
हरि बिनु जीउ जलि बलि जाउ ॥
Har bin jī▫o jal bal jā▫o.
Without the Lord, my soul is scorched and burnt.
ਮੈ ਆਪਣਾ ਗੁਰੁ ਪੂਛਿ ਦੇਖਿਆ ਅਵਰੁ ਨਾਹੀ ਥਾਉ ॥੧॥ ਰਹਾਉ 
मै आपणा गुरु पूछि देखिआ अवरु नाही थाउ ॥१॥ रहाउ ॥
Mai āpṇā gur pūcẖẖ ḏekẖi▫ā avar nāhī thā▫o. ||1|| rahā▫o.
I consulted my Guru, and now I see that there is no other place at all. ||1||Pause||
ਧਰਤੀ ਤ ਹੀਰੇ ਲਾਲ ਜੜਤੀ ਪਲਘਿ ਲਾਲ ਜੜਾਉ 
धरती त हीरे लाल जड़ती पलघि लाल जड़ाउ ॥
Ḏẖarṯī ṯa hīre lāl jaṛ▫ṯī palagẖ lāl jaṛā▫o.
If the floor of this palace was a mosaic of diamonds and rubies, and if my bed was encased with rubies,
ਮੋਹਣੀ ਮੁਖਿ ਮਣੀ ਸੋਹੈ ਕਰੇ ਰੰਗਿ ਪਸਾਉ 
मोहणी मुखि मणी सोहै करे रंगि पसाउ ॥
Mohṇī mukẖ maṇī sohai kare rang pasā▫o.
and if heavenly beauties, their faces adorned with emeralds, tried to entice me with sensual gestures of love -
ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥੨॥
मतु देखि भूला वीसरै तेरा चिति न आवै नाउ ॥२॥
Maṯ ḏekẖ bẖūlā vīsrai ṯerā cẖiṯ na āvai nā▫o. ||2||
seeing these, I might go astray and forget You, and Your Name would not enter into my mind. ||2||
ਸਿਧੁ ਹੋਵਾ ਸਿਧਿ ਲਾਈ ਰਿਧਿ ਆਖਾ ਆਉ 
सिधु होवा सिधि लाई रिधि आखा आउ ॥
Siḏẖ hovā siḏẖ lā▫ī riḏẖ ākẖā ā▫o.
If I were to become a Siddha, and work miracles, summon wealth
ਗੁਪਤੁ ਪਰਗਟੁ ਹੋਇ ਬੈਸਾ ਲੋਕੁ ਰਾਖੈ ਭਾਉ 
गुपतु परगटु होइ बैसा लोकु राखै भाउ ॥
Gupaṯ pargat ho▫e baisā lok rākẖai bẖā▫o.
and become invisible and visible at will, so that people would hold me in awe -
ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥੩॥
मतु देखि भूला वीसरै तेरा चिति न आवै नाउ ॥३॥
Maṯ ḏekẖ bẖūlā vīsrai ṯerā cẖiṯ na āvai nā▫o. ||3||
seeing these, I might go astray and forget You, and Your Name would not enter into my mind. ||3||
ਸੁਲਤਾਨੁ ਹੋਵਾ ਮੇਲਿ ਲਸਕਰ ਤਖਤਿ ਰਾਖਾ ਪਾਉ 
सुलतानु होवा मेलि लसकर तखति राखा पाउ ॥
Sulṯān hovā mel laskar ṯakẖaṯ rākẖā pā▫o.
If I were to become an emperor and raise a huge army, and sit on a throne,
ਹੁਕਮੁ ਹਾਸਲੁ ਕਰੀ ਬੈਠਾ ਨਾਨਕਾ ਸਭ ਵਾਉ 
हुकमु हासलु करी बैठा नानका सभ वाउ ॥
Hukam hāsal karī baiṯẖā nānkā sabẖ vā▫o.
issuing commands and collecting taxes-O Nanak, all of this could pass away like a puff of wind.
ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥੪॥੧॥
मतु देखि भूला वीसरै तेरा चिति न आवै नाउ ॥४॥१॥
Maṯ ḏekẖ bẖūlā vīsrai ṯerā cẖiṯ na āvai nā▫o. ||4||1||
Seeing these, I might go astray and forget You, and Your Name would not enter into my mind. ||4||1||
ਗੁਰਬਾਣੀ ਸ਼ਬਦ ਧੰਨਵਾਦ ਸਹਿਤ ਅੰਮ੍ਰਿਤ ਕੀਰਤਨ 
ਗੁਰਮੇਲ ਸਿੰਘ ਖਾਲਸਾ
9914701469
ਗਿਆਸਪੁਰਾ, ਲੁਧਿਆਣਾ ।

No comments: