Saturday, May 07, 2011

ਭਾਰਤੀ ਹਾਕੀ ਕਪਤਾਨ ਅਰਜੁਨ ਹਲੱਪਾ // ਰਣਜੀਤ ਸਿੰਘ ਪ੍ਰੀਤ

ਭਾਰਤੀ ਹਾਕੀ ਟੀਮ 5 ਮਈ ਤੋਂ 15 ਮਈ ਤੱਕ ਮਲੇਸ਼ੀਆ ਦੇ ਸ਼ਹਿਰ ਈਪੋਹ ਵਿੱਚ 20ਵਾਂ ਸੁਲਤਾਨ ਅਜ਼ਲਾਨ ਸ਼ਾਹ ਕੱਪ ਹਾਕੀ ਮੁਕਾਬਲਾ ਖੇਡ ਰਹੀ ਹੈ,ਭਾਰਤ ਪਿਛਲੇ ਦੋ ਮੁਕਾਬਲਿਆਂ ਦਾਂ ਜੇਤੂ ਹੈ,ਅਤੇ ਜੇਤੂ ਹੈਟ੍ਰਿਕ ਤੋਂ ਇੱਕ ਕਦਮ ਦੁਰੀ'ਤੇ ਹੈ। ਇਹ ਕੰਮ ਨਵੇਂ ,ਪਰ ਤਜੁਰਬੇਕਾਰ ਕਪਤਾਨ ਅਰਜੁਨ ਹਲੱਪਾ ਦੇ ਹਿੱਸੇ ਅਇਆ ਹੈ। ਇਸ ਭਾਰਤੀ ਹਾਕੀ ਕਪਤਾਨ ਦਾ ਜਨਮ ਪਿੰਡ ਸ਼ੋਂਵਰਪੇਤ (ਕਰਨਾਟਕ) ਦੇ ਇੱਕ ਆਮ ਜਿਹੇ ਪਰਵਾਰ ਵਿੱਚ ਕਈ ਸਾਲ ਹਾਕੀ ਖੇਡਣ ਵਾਲੇ ਬੀ ਕੇ ਹਲੱਪਾ ਦੇ ਘਰ 17 ਦਸੰਬਰ 1980 ਨੂੰ ਹੋਇਆ। ਇਸ ਫ਼ਾਰਵਰਡ ਪੁਜ਼ੀਸ਼ਨ ਦੇ ਖਿਡਾਰੀ ਨੇ ਹੁਣ ਤੱਕ 199 ਕੌਮਾਂਤਰੀ ਮੈਚ ਖੇਡੇ ਹਨ। ਹੁਣ 5  ਮਈ ਨੂੰ ਦੱਖਣੀ ਕੋਰੀਆ ਵਿਰੁੱਧ ਆਪਣਾ 200 ਵਾਂ ਮੈਚ ਖੇਡੇਗਾ। ਹੁਣ ਤੱਕ ਇਸ ਨੇ 32 ਗੋਲ ਕੀਤੇ ਹਨ। 
ਇੰਡੀਅਨ ਏਅਰ ਲਾਈਨਜ਼ ਵਿੱਚ ਨੌਕਰੀ ਕਰਦੇ ਅਤੇ ਇਸ ਦੀ ਟੀਮ ਵਿੱਚ ਹੀ ਖੇਡਦੇ ਹਲੱਪਾ ਨੇ ਸੱਭ ਤੋਂ ਪਹਿਲਾਂ 2000 ਦੀਆਂ ਸਿਡਨੀ ਉਲੰਪਿਕ ਖੇਡਾਂ ਵਿੱਚ ਭਾਗ ਲਿਆ,ਹੌਬਰਟ (ਆਸਟਰੇਲੀਆਂ) ਵਿਖੇ ਜੂਨੀਅਰ ਵਿਸ਼ਵ ਕੱਪ ਹਾਕੀ 2001 ਵਿੱਚ ਸ਼ਿਰਕਤ ਕੀਤੀ ਅਤੇ ਇਸ ਟੀਮ ਨੇ ਪਹਿਲੀ ਵਾਰ ਸੋਨ ਤਮਗਾ ਜਿਤਿਆ। ਚੈਂਪੀਅਨਜ਼ ਟਰਾਫ਼ੀ 2002 ਵਿੱਚ ਵੀ ਅਰਜੁਨ ਹਲੱਪਾ ਟੀਮ ਦਾ ਮੈਂਬਰ ਸੀ। ਏਵੇਂ ਹੀ ਭਾਰਤੀ ਟੀਮ ਨੇ 2003 ਦੀਆਂ ਹੈਦਰਾਬਾਦ ਐਫ਼ਰੋ-ਏਸ਼ੀਅਨ ਖੇਡਾਂ ਵਿੱਚੋਂ ਸੋਨ ਤਮਗਾ ਜਿੱਤਿਆ ,ਹਲੱਪਾ ਦੀ ਭੂਮਿਕਾ ਨੂੰ ਸਲਾਹਿਆ ਗਿਆ। ਸੰਨ 2004 ਦੀਆਂ ਏਥਨਜ਼ ਉਲੰਪਿਕ ਸਮੇਂ 20 ਅਗਸਤ ਦੇ ਆਸਟਰੇਲੀਆ ਵਿਰੁੱਧ ਖੇਡੇ ਮੈਚ ਨੂੰ ਹਲੱਪਾ ਆਪਣੀ ਜਿੰਦਗੀ ਦਾ ਸੱਭ ਤੋਂ ਬਿਹਤਰੀਨ ਮੈਚ ਮੰਨਦਾ ਹੈ। ਭਾਵੇਂ ਭਾਰਤੀ ਟੀੰਮ ਇਹ ਮੈਚ 4-3 ਨਾਲ ਹਾਰ ਗਈ।
                 ਇਸ ਭਾਰਤੀ ਕਪਤਾਨ ਨੇ 2002 (ਕੁਆਲਾਲੰਪੁਰ), 2006 (ਜਰਮਨੀ),ਅਤੇ 2010 (ਨਵੀਂ ਦਿੱਲੀ) ਵਿੱਚ ਖੇਡੇ ਗਏ ਵਿਸ਼ਵ ਕੱਪ ਵੀ ਖੇਡੇ ਹਨ। ਇਸ ਤੋਂ ਇਲਾਵਾ 2002,2006,2010,ਦੀਆਂ ਕਾਮਨਵੈਲਥ ਗੇਮਜ਼ ਵਿੱਚ ਵੀ ਭਾਗ ਲਿਆ ਹੈ,2010ਦੀਆਂ ਕਾਮਨਵੈਲਥ ਗੇਮਜ਼ ਵਿੱਚੋਂ ਚਾਂਦੀ ਦਾ,ਅਤੇ 2010 ਦੀਆਂ ਏਸ਼ੀਆਈ ਖੇਡਾਂ ਵਿੱਚੋਂ ਤਾਂਬੇ ਦਾ ਤਮਗਾ ਜਿੱਤਣ ਸਮੇਂ ਵੀ ਹਲੱਪਾ ਟੀਮ ਦਾ ਮੈਂਬਰ ਸੀ.
ਸੁਲਤਾਨ ਅਜ਼ਲਾਨ ਸ਼ਾਹ ਕੱਪ ਹਾਕੀ ਮੁਕਾਬਲੇ ਵਿੱਚ ਇਸ ਤੋਂ ਪਹਿਲਾਂ ਅਰਜੁਨ ਹਲੱਪਾ ਨੇ 2003,2004,2005,2006,ਅਤੇ 2010 ਵਿੱਚ ਸ਼ਮੂਲੀਅਤ ਕੀਤੀ ਹੈ। ਭਾਰਤ ਨੇ 2006 ਵਿੱਚ ਤਾਂਬੇ ਦਾ ਅਤੇ 2010 ਵਿੱਚ ਸੋਨ ਤਮਗਾ ਜਿੱਤਿਆ ਹੈ,ਭਾਵੇਂ ਦੱਖਣੀ ਕੋਰੀਆ ਨਾਲ ਸਾਂਝੇ ਜੇਤੂ ਐਲਾਨਿਆਂ ਗਿਆ ਸੀ ।ਭਾਰਤ ਅਤੇ ਆਸਟਰੇਲੀਆ ਨੇ ਇਹ ਹਾਕੀ ਮੁਕਾਬਲਾ 5-5 ਵਾਰੀ ਜਿਤਿਆ ਹੈ,ਭਾਰਤ ਨੇ 1985,1991,1995,2009 ਅਤੇ 2010 ਜਿੱਤਾਂ ਦਰਜ ਕੀਤੀਆਂ ਹਨ,2008 ਵਿੱਚ ਦੂਜਾ,ਅਤੇ 4 ਵਾਰੀ 1983,2000,2006,2007ਵਿੱਚ ਤੀਜਾ ਸਥਾਨ ਰਿਹਾ ਹੈ। ਇਸ ਵਾਰੀ ਅਰਜੁਨ ਹਲੱਪਾ ਦੀ ਕਪਤਾਨੀ ਅਧੀਨ ਭਾਰਤ ਦਾ ਕਿੰਨਵਾਂ ਸਥਾਨ ਰਹਿੰਦਾ ਹੈ,ਇਸ ਦਾ ਪਤਾ ਕੁੱਝ ਹੀ ਦਿਨਾਂ ਵਿੱਚ ਲੱਗ ਜਾਵੇਗਾ,ਸੱਭ ਨੂੰ ਇਹ ਉਮੀਦਾਂ ਹਨ ਕਿ ਭਾਰਤ ਜੇਤੂ ਹੈਟ੍ਰਿਕ ਪੁਰੀ ਕਰੇ.               

ਰਣਜੀਤ ਸਿੰਘ ਪ੍ਰੀਤ


ਖੇਡਾਂ ਬਾਰੇ ਲਿਖਣਾ ਕੋਈ ਆਸਾਨ ਕੰਮ ਨਹੀਂ ਹੁੰਦਾ ਪਰ ਰਣਜੀਤ ਸਿੰਘ ਪ੍ਰੀਤ ਇਸ ਖੇਤਰ ਵਿੱਚ  ਵੀ ਪੂਰੀ ਤਰਾਂ ਮਾਹਿਰ ਹੈ. ਉਸਦੀ ਲਗਨ, ਉਸਦੇ ਗਿਆਨ ਅਤੇ ਉਸਦੀ ਲਿਖਣ ਸ਼ੈਲੀ ਦਾ ਲੋਹਾ ਬਹੁਤ ਪਹਿਲਾਂ ਹੀ ਮੰਨਿਆ ਜਾਣ ਲੱਗ ਪਿਆ ਸੀ.... ਤੇ ਜਦ ਜ਼ਿੰਦਗੀ ਦੀਆਂ ਬਾਜ਼ੀਆਂ ਖੇਡਣ ਦਾ ਵੇਲਾ ਆਇਆ ਤਾਂ ਉਸਨੇ ਇਸ ਮੈਦਾਨ ਵਿੱਚ ਵੀ ਜਿੱਤ ਦੇ ਝੰਡੇ ਗੱਡੇ...ਪਰ ਜ਼ਿੰਦਗੀ ਤਾਂ ਕਦਮ ਕਦਮ ਤੇ ਇਮਤਿਹਾਨ ਲੈਂਦੀ ਹੈ....ਸੋ ਉਸਨੂੰ ਵੀ ਇਹ ਇਮਤਿਹਾਨ ਦੇਣੇ ਪਏ. ਉਸਨੇ ਜ਼ਿੰਦਗੀ ਦੀ ਬਾਜ਼ੀ ਵੀ ਜਿੱਤੀ ਅਤੇ ਸਾਬਿਤ ਕੀਤਾ ਕੀ ਅਸੀਂ ਹਾਰ ਨਹੀਂ ਸਕਦੇ. --ਰੈਕਟਰ ਕਥੂਰੀਆ 
                              # # #                                  
               


20ਵਾਂ ਸੁਲਤਾਨ ਅਜ਼ਲਾਨ ਸ਼ਾਹ ਕੱਪ ਹਾਕੀ ਮੁਕਾਬਲਾNo comments: