Friday, May 06, 2011

ਕੀ ਜਸਵੰਤ ਕੰਵਲ ਪੰਜਾਬ ਦੀ ਪੱਗ ?

ਅਜੋਕੇ ਸਿੱਖ ਵਿਦਵਾਨ ਰਾਜਿੰਦਰ ਰਾਹੀ ਜੀ ਦੀ ਕਿਤਾਬ "ਪੰਜਾਬ ਦੀ ਪੱਗ : ਜਸਵੰਤ ਕੰਵਲ" ਅੱਜਕਲ ਕਾਫੀ ਚਰਚਾ ਵਿਚ ਹੈ.ਗਾਹੇ ਬਗਾਹੇ ਮੈਨੂੰ ਵੀ ਇਹ ਗ੍ਰੰਥ ਪੜ੍ਹਨ ਦਾ "ਸੁਭਾਗ" ਪ੍ਰਾਪਤ ਹੋਇਆ.ਪਰ ਮੈਂ ਮਹਾਂ ਵਿਦਵਾਨ ਜੀ ਵਲੋ ਕਿਤਾਬ ਨੂੰ ਦਿੱਤੇ ਨਾਮ ਨਾਲ ਹੀ ਸਹਿਮਤ ਨਹੀ ਹਾਂ.ਕੀ ਕੰਵਲ ਪੂਰੇ ਪੰਜਾਬ ਦੇ ਲੋਕਾਂ ਦੇ ਦਰਦਾਂ ਅਤੇ ਪੀੜ੍ਹ ਦੀ ਗੱਲ ਕਰਦਾ ਹੈ ਜਾਂ ਸਿਰਫ ਇੱਕ ਖਾਸ ਵਰਗ ਦੇ ਕੁਝ ਕੁ ਲੋਕਾਂ ਦੀ?ਕੀ ਪੰਜਾਬ ਵਿਚ ਸਿਰਫ ਸਿੱਖ ਦੀ ਹੋਮ੍ਲੈਂਡ ਹੈ?  ਕੀ ਕਿਸੇ "ਅਧਿਆਤਮਿਕ ਤਹਿਸੀਲਦਾਰ" ਨੇ ਪੂਰੇ ਪੰਜਾਬ ਦਾ ਇੰਤਕਾਲ ਸਿਰਫ ਸਿੱਖਾਂ ਦੇ ਖਾਤੇ ਪਾਇਆ ਹੋਇਆ ਹੈ? ਪੰਜਾਬ ਵਿਚ ਹਿੰਦੂ ਵੀਰਾਂ ਤੋ ਇਲਾਵਾਂ ਮੁਸਲਮਾਨ ਅਤੇ ਇਸਾਈ ਵੀਰ ਵੀ ਵੱਸਦੇ ਹਨ ਜਾਂ ਨਹੀ? ਕੀ ਉਹ ਸਭ ਸੁਖੀ ਵੱਸ ਰਹੇ ਹਨ?ਕੰਵਲ ਜੀ ਜੇ ਉਨ੍ਹਾਂ ਨੂੰ ਪੰਜਾਬ ਦੇ ਵਸਨੀਕ ਨਹੀ ਮੰਨਦੇ ਤਾਂ ਕਿਸ ਖਾਤੇ ਪਾਉਣਗੇ? ਚੰਗੀ ਗੱਲ ਸੀ ਜੇ ਰਾਹੀ ਜੀ ਕੰਵਲ ਸਾਹਿਬ ਨੂੰ ਪੰਜਾਬ ਦੀ ਪੱਗ ਦੇ ਬਜਾਏ ਸਿੱਖ ਫਾਸਿਸਟਾਂ ਦੀ ਪੱਗ ਕਹਿੰਦੇ ਤਾਂ ਮੈਨੂੰ ਕੋਈ ਇਤਰਾਜ਼ ਨਹੀ ਹੋਣਾ ਸੀ.   
ਦਰਅਸਲ ਇਹ ਵਿਦਵਾਨ ਜੀ ਪੂਰੀ ਇੱਕ ਕਮਿਊਨਟੀ ਜਾਣੀ ਕਿ ਪੂਰੇ ਹਿੰਦੂ ਵਰਗ ਨੂੰ ਹੀ ਆਪਣਾ ਦੁਸ਼ਮਣ ਮੰਨੀ ਬੈਠੇ ਹਨ,ਇਹ ਅਕਲ ਦੇ ਦੁਸ਼ਮਣ ਇੱਕ ਪਾਸੇ ਜਿਥੇ ਇਹ ਗੱਲ ਕਹਿੰਦੇ ਹਨ ਕਿ ਹਿੰਦੂ ਬੁਅਰਆਜੀ ਪੂਰੇ ਇੰਡੀਆ ਨੂੰ ਉਪਰੇਟ ਕਰ ਰਹੀ ਹੈ,ਉਥੇ ਹੀ ਇਨ੍ਹਾਂ ਦਾ ਹਿੰਦੂ ਮਜਦੂਰ ਵਰਗ ਦਾ ਵੀ ਵਿਰੋਧ ਕਰਨਾ ਇਹਨਾਂ ਦਾ ਇੱਕ ਖਾਸ ਫਿਰਕੇ ਪ੍ਰਤੀ ਨਫਰਤ ਦੀ ਨਿਸ਼ਾਨਦੇਹੀ ਕਰਦਾ ਹੈ,ਇਹ ਤਾਂਤ੍ਰਿਕ ਵਿਦਵਾਨ ਹਿਟਲਰ ਦੀਆਂ ਬਚੀਆਂ ਖੁਚੀਆਂ ਹੱਡੀਆਂ ਤੇ ਸ਼ਿਲਾ ਕਮਾ ਕੇ ਉਸ ਦੇ ਫਲਸਫੇ ਦੀ ਸਵਾਹ ਲੋਕਾਂ ਦੇ ਸਿਰ ਪਾਉਣਾ ਚਾਹੁੰਦੇ ਹਨ.ਜਿਵੇ ਹਿਟਲਰ ਨੇ ਜਰਮਨ ਲੋਕਾਂ ਨੂੰ ਇਹ ਜਿੱਤਾ ਦਿੱਤਾ ਸੀ ਕਿ ਸਾਰੇ ਹੀ ਯਹੂਦੀ ਜਰਮਨ ਦੇ ਦੁਸ਼ਮਣ ਹਨ,ਉਸੇ ਨੀਤੀ ਤੇ ਚਲਦੇ ਹੋਏ ਇਹ ਵਿਦਵਾਨ  ਪੂਰੇ ਹਿੰਦੂ ਵਰਗ ਨੂੰ ਸਿਖਾਂ ਦੀਆਂ ਮੁਸੀਬਤਾਂ ਦਾ ਕਾਰਨ ਦੱਸ ਕੇ ਉਸ ਪ੍ਰਤੀ ਨਫਰਤ ਦਾ ਪਰਚਾਰ ਕਰ ਰਹੇ ਹਨ.ਇਹ ਘੋਗੜ ਵਿਦਵਾਨ ਕਿਸੇ ਤਰ੍ਹਾਂ ਨਾਲ ਵੀ ਹਿੰਦੂ ਫਾਸ਼ਿਜਮ ਆਰ ਐਸ ਐਸ ਨਾਲੋ ਘੱਟ ਨਹੀ ਚਾਚੇ ਤਾਏ ਦੇ ਹੀ ਪੁੱਤ ਹਨ ਜੋ ਹਿੰਦੂ ਤੇ ਸਿੱਖਾਂ ਦੀ ਆਪਸੀ ਸਾਂਝ ਵਿਚ ਡੂੰਘੀ ਖਾਈ ਪੱਟਣ ਦਾ ਕੰਮ ਕਰ ਰਹੀ ਹੈ,ਮੈਨੂੰ ਇੱਕ ਪੰਜਾਬ ਪੁਲਿਸ ਦੇ ਸੀਨੀਅਰ ਅਫਸਰ ਦੀ ਗੱਲ ਯਾਦ ਆ ਗਈ,ਜੋ ਉਸ ਨੇ ਮੈਨੂੰ ਇੱਕ ਮੁਲਾਕਾਤ ਵਿਚ ਆਖੀ ਸੀ,"ਕਦੇ ਪੰਜਾਬ{ 84 ਤੋ ਪਹਿਲਾਂ}ਵਿਚ ਸਿਖਾਂ ਦਾ ਕਿਰਦਾਰ ਇਨ੍ਹਾਂ ਉੱਚਾ ਸੀ ਕਿ ਜੇ ਹਿੰਦੂ ਪਰਿਵਾਰ ਦੀਆਂ ਕੁੜੀਆਂ ਨੂੰ  ਕਦੇ ਇੱਕਲੇ ਕਿਤੇ ਬੱਸ ਵਿਚ ਜਾਣਾ ਪੈਂਦਾ ਸੀ ਤਾਂ ਹਿੰਦੂ ਬਜੁਰਗਾਂ ਨੇ  ਜਦ ਦੇਖਣਾ ਕਿ ਕੋਈ ਸਰਦਾਰ ਜੀ ਬੱਸ ਵਿਚ ਹਨ ਤਾਂ ਉਨ੍ਹਾਂ ਨੇ ਬੇਫਿਕਰ ਹੋ ਜਾਣਾ ਤੇ ਕਹਿਣਾ ਹੁਣ ਕੋਈ ਫਿਕਰ ਦੀ ਗੱਲ ਨਹੀ ਹੈ ਸਰਦਾਰ ਜੀ ਨਾਲ ਹਨ,ਪਰ 84 ਤੋ ਬਆਦ ਸਿੱਖਾਂ ਦਾ ਜੋ ਵੱਖਵਾਦੀ ਚਿਹਰਾ ਲੋਕਾਂ ਵਿਚ ਉਭਰਿਆਂ ਉਹ ਇਹੋ ਜਿਹੇ ਹੀ ਵਿਦਵਾਨਾਂ ਦੀ ਮੇਹਰਬਾਨੀ ਹੈ".ਜਿਨ੍ਹਾਂ ਪੂਰੇ ਹਿੰਦੂ ਵਰਗ ਨੂੰ ਸਿੱਖਾਂ ਦਾ ਦੁਸ਼ਮਣ ਪ੍ਰਚਾਰਿਆਂ.ਪੰਜਾਬ ਦੀਆਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ{ਕਾਂਗਰਸ ਅਤੇ ਅਕਾਲੀ ਦਲ} ਦੀਆਂ ਨੀਤੀਆਂ ਚਾਹੇ ਜੋ ਮਰਜੀ ਹੋਣ,ਪਰ ਇਹਨਾਂ ਮਕੜਜਾਲੀ ਵਿਦਵਾਨਾਂ ਨਾਲੋ ਤਾਂ ਚੰਗੀਆਂ ਹਨ ਕਿ ਉਹ ਕਦੇ ਵੀ ਖੁਦ ਨੂੰ ਕਿਸੇ ਵਰਗ ਨਾਲ ਜੋੜ ਕੇ ਨਹੀ ਦੇਖਦੀਆਂ,ਪੰਜਾਬ ਵਿਚ ਜੇ ਅੱਜ ਸਾਰੇ ਵਰਗਾਂ ਵਿਚ ਭਾਈਚਾਰਕ ਸਾਂਝ ਹੈ ਤਾਂ ਉਹ ਇਹਨਾਂ ਕਰਕੇ ਹੀ ਬਾਕੀ ਹੈ, ਨਹੀ ਤਾਂ ਇਨ੍ਹਾਂ ਦੁਸ਼ਟ ਵਿਦਵਾਨਾਂ ਨੇ ਇਸ ਸਾਂਝ ਨੂੰ ਤੋੜਨ ਵਿਚ ਕੋਈ ਕਸਰ ਨਹੀ ਛੱਡੀ. ਸੁਹਿਰਦ ਹਿੰਦੂ ਵੀਰ ਅੱਜ ਵੀ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਉਨ੍ਹਾਂ ਹੀ ਪਿਆਰ ਕਰਦੇ ਹਨ ਜਿਨ੍ਹਾਂ ਕੁ ਸਿੱਖ,ਪਰ ਇਨ੍ਹਾਂ ਫਾਸਿਸਟ ਲੋਕਾਂ ਨੇ ਜਦ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਿਰਫ ਸਿੱਖਾਂ ਦੀ ਨਿੱਜੀ ਜਾਇਦਾਦ ਬਣਾ ਕੇ ਪ੍ਰਚਾਰਨਾਂ ਸ਼ੁਰੂ ਕੀਤਾ ਅਸਲ ਪਵਾੜਾ ਇਥੋ ਹੀ ਸ਼ੁਰੂ ਹੋਇਆ ਬਿਲਕੁਲ ਉਸੇ ਤਰ੍ਹਾਂ ਹੀ ਜਿਵੇ ਹਿੰਦੂ ਫਾਸਿਸਟਾਂ ਨੇ ਹਿੰਦੀ ਨੂੰ ਸਿਰਫ ਇਕ ਵਰਗ ਦੀ ਭਾਸ਼ਾ ਬਣਾ ਕੇ ਪ੍ਰਚਾਰਨ ਦਾ ਸ਼ਰਾਰਤ ਭਰਿਆ ਕੰਮ ਕੀਤਾ.ਪੰਜਾਬ ਵਿਚ ਰਹਿਣ ਵਾਲੇ ਹਿੰਦੂ ਵੀਰਾਂ ਦਾ ਪੰਜਾਬ ਉੱਤੇ ਉਨ੍ਹਾਂ ਹੀ ਹੱਕ ਹੈ ਜਿਨ੍ਹਾਂ ਕਿ ਸਿੱਖਾਂ ਦਾ,ਕੰਵਲ ਦਾ ਇੱਕ ਫਿਕਰ ਇੱਕ ਖਾਸ ਫਿਰਕੇ ਦੀ ਘੱਟ ਹੋ ਰਹੀ ਗਿਣਤੀ ਹੈ,ਕੀ ਇਸ ਨਾਲ ਪੰਜਾਬ ਦਾ ਖੇਤਰਫ਼ਲ ਵੀ ਘੱਟ ਜਾਵੇਗਾਂ?ਜੇ ਹਾਂ ਫਿਰ ਤਾਂ ਕੰਵਲ ਦਾ ਫਿਕਰ ਜਾਇਜ ਹੈ,ਵੈਸੇ ਤਾਂ ਇਨ੍ਹਾਂ ਦੀ ਘੁਣ ਖਾਧੀ "ਸੋਚ" ਪਹਿਲਾਂ ਹੀ ਪੰਜਾਬ ਦਾ ਖੇਤਰਫ਼ਲ ਜ਼ਰੂਰ ਘੱਟ ਕਰ ਚੁੱਕੀ ਹੈ.ਇਹ ਆਟੇ ਦੀਆਂ ਚਿੜੀਆਂ ਬਣਾ ਕੇ ਉੱਡਉਣ ਵਾਲੇ ਵਿਦਵਾਨ ਫਿਰਕੂਵਾਦ,ਵੱਖਵਾਦ ਦੇ ਪੁੱਠੇ ਤਵੇ 'ਤੇ ਰੋਟੀਆਂ ਸੇਕ ਕੇ ਉਨ੍ਹਾਂ ਉਪਰ ਅਖੌਤੀ ਰੱਬ ਦੇ ਨਾਮ ਤੇ ਇੱਕਠਾ ਕੀਤਾ ਘਿਉ ਡੋਲ ਕੇ ਛੱਕਣ ਦੇ ਆਦੀ ਹਨ ਦੂਸਰੀ ਗੱਲ ਕੰਵਲ ਜੀ ਮਹਾਰਾਜ ਕਹਿੰਦੇ ਹਨ ਕਿ ਪ੍ਰਵਾਸੀ ਮਜ਼ਦੂਰ ਨੇ ਪੰਜਾਬ ਦਾ ਸੱਭਿਆਚਾਰ ਨੂੰ ਨੁਕਸਾਨ ਪੁੰਹਚਿਆਂ ਹੈ ਜੋ ਬਹੁਤ ਹੀ ਹਾਸੋਹੀਣੀ ਗੱਲ ਹੈ, ਸੱਭਿਆਚਾਰ ਕੀ ਹੈ? ਸਿਰਫ ਰਹਿਣ ਸਹਿਣ ਦਾ ਤਰੀਕਾ ਇਨਸਾਨਾਂ ਵਿਚ ਅੰਤਰ ਸੰਬਧ ਜੋ ਪਦਾਰਥਿਕ ਹਲਾਤਾਂ ਨਾਲ ਬਦਲਦਾ ਰਹਿੰਦਾਂ ਹੈ,ਜੇ ਬਹਾਰਲੇ ਮੁਲਕਾਂ ਵਿਚ ਗਏ ਪੰਜਾਬੀਆਂ ਨੂੰ ਉਥੇ ਦੇ ਲੋਕਾਂ ਦਾ ਰਹਿਣ ਸਹਿਣ ਦਾ ਤਰੀਕਾ ਅਤੇ ਪਦਾਰਥਿਕ ਹਲਾਤ ਚੰਗੇ ਲੱਗਦੇ ਹਨ ਤਾਂ ਉਹ ਉਸ ਨੂੰ ਅਪਣਾ ਲੈਦੇ ਹਨ,ਇਵੇ ਹੀ ਪੰਜਾਬ ਵਿਚ ਆ ਕੇ ਪ੍ਰਵਾਸੀ ਮਜ਼ਦੂਰ ਪੰਜਾਬੀ ਸੱਭਿੱਆਂਚਾਰ ਤੋ ਪ੍ਰਭਾਵਿਤ ਹੋਏ ਹਨ ਨਾ ਕਿ ਪੰਜਾਬੀ ਸੱਭਿੱਆਂਚਾਰ ਉਨ੍ਹਾਂ ਤੋ ਪ੍ਰਭਾਵਿਤ  ਹੋਇਆ ਹੈ,ਅਸਲ ਵਿਚ ਇਹ ਵਿਦਵਾਨ ਜੰਗ ਖਾਧੇ ਜੰਦਰੇ ਵਾਂਗ ਵਿਕਾਸ ਦੇ ਦਰਵਾਜੇ ਦੀਆਂ ਕੁੰਡੀਆਂ ਵਿਚ ਅੜੇ ਹੋਏ ਹਨ,ਜਿਨ੍ਹਾਂ ਦੀ ਇੱਛਾਂ ਸੱਭਿਆਚਾਰ ਦੇ ਮਾਰੂ ਹਥਿਆਰ ਨਾਲ 18 ਵੀ ਸਦੀ ਦੇ ਤਹਿਖਾਨਿਆਂ ਵਿਚ ਕੈਦ ਜਗੀਰੂ ਕਦਰਾ ਕੀਮਤਾਂ ਦੀ ਮੁੜ ਬਹਾਲੀ ਕਰਨ ਦੀ ਹੈ,ਇਹ ਪਿਛਾਹ ਖਿੱਚੂ ਫਾਸ਼ੀਵਾਦੀ ਚੱਕੀਰਾਹੇ ਵਿਕਾਸ ਦੇ ਹਰ ਦਰਖਤ ਨੂੰ ਆਪਣੀ ਆਧਿਅਤਮਿਕ ਚੁੰਝ ਨਾਲ ਖੋਖਲਾ ਕਰਨ ਦੀ ਨਾਪਾਕ ਕੋਸ਼ਿਸ਼ ਵਿਚ ਲੱਗੇ ਹੋਏ ਹਨ.ਦੂਸਰਾ ਇਹ ਵਿਦਵਾਨ ਪੰਜਾਬੀ ਪ੍ਰਵਾਸੀਆ ਅਤੇ ਯੂ.ਪੀ ਦੇ ਪ੍ਰਵਾਸੀਆਂ ਨੂੰ ਅਲਗ ਅਲਗ ਨਜ਼ਰੀਏ ਨਾਲ ਦੇਖਦਾ ਹੈ,ਇਕ ਹੋਰ ਗੱਲ ਯਾਦ ਆ ਗਈ ਕਿਸੇ ਵਿਦਵਾਨ ਨੇ ਦੂਜਾ ਵਿਆਹ ਕਰਵਾ ਲਿਆ ਅਤੇ ਆਪਣੀ ਦੂਜੀ ਘਰਵਾਲੀ ਨੂੰ ਲੈ ਕੇ  ਘਰ ਆਇਆਂ .ਆਪਣੀ ਪਹਿਲੀ ਪਤਨੀ ਨੂੰ ਕਹਿਣ ਲੱਗਾ ਕਿ ਤੂੰ ਵਿਰਾਰਧਾਰਿਕ ਪੱਖ ਤੋ ਮੇਰੇ ਮੇਚ ਦੀ ਨਹੀ ਸੀ ਇਸ ਲਈ ਮੈ ਦੂਜਾ ਵਿਆਹ ਕਰਵਾ ਲਿਆ,ਇਸ ਤੇ ਪਤਨੀ ਨੇ ਕਿਹਾ ਕਿ ਜੇ ਹੁਣ ਮੈ ਵੀ ਇਹ ਕਹਿ ਕੇ ਦੂਜਾ ਵਿਆਹ ਕਰਵਾ ਲਵਾ ਕਿ ਤੂੰ ਮੇਰੇ ਮੇਚ ਦਾ ਨਹੀ ਆਪਣੇ ਮੇਚ ਦੇ ਨਾਲ ਤਾਂ...........ਵਿਦਵਾਨ ਜੀ ਹੋ ਗਏ ਆਪੇ ਤੋ ਬਾਹਰ...ਇਹ ਹੀ ਨਜ਼ਰੀਆਂ ਇਨ੍ਹਾਂ ਵਿਦਵਾਨਾਂ ਦਾ ਪ੍ਰਵਾਸੀ ਮਜ਼ਦੂਰਾਂ ਪ੍ਰਤੀ ਹੈ ਅਜੌਕੇ ਵਿਸ਼ਵੀਕਰਣ ਦੇ ਦੌਰ ਵਿਚ ਵੀ ਇਹ ਵਿਦਵਾਨ ਰਾਸ਼ਟਰ ਨਹੀ, ਇਕ ਖਿੱਤੇ ਨਹੀ, ਬਲਕਿ ਇਕ ਵਰਗ ਦੇ ਪਿੰਜਰੇ ਵਿਚ ਕੈਦ ਸਰਕਸ ਦੇ ਕਿਸੇ ਹਾਸੋਹੀਣੇ ਪਾਤਰ ਹਨ ਜੋ ਕਿ ਖੁਦ ਨੂੰ ਪੂਰੇ ਪੰਜਾਬ  ਦੇ ਹਮਦਰਦ ਦੱਸਣ ਦਾ ਢੌਗ ਕਰ ਰਿਹੇ ਹਨ.ਇਕ ਹੋਰ ਬਹੁਤ ਹੀ ਹਾਸੋਹੀਣੀ ਗੱਲ ਇਹ ਖਾਲੀ ਸਿਰ ਵਾਲੇ ਕਰ ਰਿਹੇ ਹਨ ਕਿ ਭਈਆਂ ਨੇ ਪੰਜਾਬ ਵਿਚ ਤੰਮਾਕੂ ਦੀ ਆਦਤ ਲੋਕਾਂ ਨੂੰ ਪਾ ਦਿੱਤੀ,ਇਤਹਾਸਿਕ ਤੋਰ ਤੇ ਮੋਟੇ ਰੂਪ ਵਿਚ ਇਹ ਗੱਲ ਹੈ ਕਿ ਪੰਜਾਬ ਵਿਚ ਹੁੱਕੇ ਦੀ ਵਰਤੇ ਸ਼ੁਰੂ ਕਾਫੀ ਸਮੇ ਤੋ ਹੋ ਰਹੀ  ਸੀ,ਦਸਵੇ ਗੁਰੂ ਨੇ ਤੰਮਾਕੂ ਦੀ ਵਰਤੋ ਤੋ ਕਿਸ ਨੂੰ ਤੇ ਕਿਉ ਮਨ੍ਹਾਂ ਕੀਤਾ ਸੀ? ਇਸ ਦਾ ਮਤਲਬ ਹੈ ਕਿ ਉਸ ਸਮੇ ਤੰਮਾਕੂ ਦੀ ਵਰਤੋ ਆਮ ਸੀ.ਪਰ ਸ਼ਾਇਦ ਇਨ੍ਹਾਂ ਅੰਨੇ ਸ਼ਰਧਾਵਾਦੀਆਂ ਨੇ ਇਤਿਹਾਸ ਇਨ੍ਹੀ "ਸੂਖਮਤਾਂ" ਨਾਲ ਨਾ ਪੜਿਆ ਹੋਵੇ,ਇਸ ਤੋ ਬਿਨਾਂ ਰੋਲਾਂ ਹੈ ਪੰਜਾਬ ਦੀਆ "ਹੱਕੀ" ਮੰਗਾਂ ਪਾਣੀ ਦਾ ਮਸਲਾ,ਜੋ ਅੱਜ ਦੇ ਪ੍ਰਸੰਗ ਵਿਚ ਸਿਵਾਏ ਸਿਆਸੀ ਪੰਗੇਬਾਜੀ ਤੋ ਕੋਈ ਖਾਸ ਅਹਿਮੀਅਤ ਨਹੀ ਰੱਖਦਾ ,ਅੱਜ ਪੰਜਾਬ ਦਾ ਖੇਤੀ ਹੇਠਲਾ ਰਕਬਾ ਇੰਡਸਟਰੀ ਦੇ ਵਿਕਾਸ ਨਾਲ ਕਾਫੀ ਘੱਟ ਹੋ ਚੁੱਕਾ ਹੈ,ਕੁਲ ਘਰੇਲੂ ਉਤਪਾਦਨ ਦਾ ਖੇਤੀ ਸਿਰਫ ਅੱਜ 25%ਹੈ.ਜਿਸ ਨੂੰ ਸਿੰਝਣ ਲਈ ਪੰਜਾਬ ਕੋਲ ਪਾਣੀ ਦੀ ਕਮੀ ਨਹੀ ਹੈ.ਨਵੀ ਤਕਨੀਕ ਨਾਲ ਤਾਂ ਖੇਤੀ ਦੇ ਉਤਪਾਦਨ ਵਿਚ ਵਾਧਾ ਮੰਨਿਆ ਪਰ ਵਾਧੂ ਪਾਂਣੀ ਨਾਲ ਕੀ ਉਤਪਾਦਨ ਵਿਚ ਹੋਰ ਵਾਧਾ ਹੋ ਸਕਦਾ ਹੈ?ਜਾਂ ਇਨ੍ਹਾਂ ਮਗਰਮੱਛ ਵਿਦਵਾਨਾਂ ਨੂੰ ਰਹਿਣ ਲਈ ਪਾਣੀ ਦੇ ਸਮੁੰਦਰ ਦੀ ਲੋੜ ਹੈ.ਦੂਜਾ ਮੁਆਵਜੇ ਦਾ ਪਿੱਟ ਸਿਆਪਾ ਕਰਨ ਵਾਲੇ ਕੀ ਦੱਸ ਸਕਦੇ ਹਨ ਕਿ ਹਿਮਾਚਲ ਨੇ ਅੱਜ ਤੱਕ ਕਦੇ ਪਾਣੀ ਲਈ ਮੁਆਵਜਾ ਮੰਗਿਆਂ ਜਦ ਕਿ ਉਹ ਕਾਨੂੰਨਨ ਪਾਣੀ ਦੇ ਮੁਆਵਜੇ ਦਾ ਹੱਕਦਾਰ { ਇਨ੍ਹਾਂ ਦੇ ਕਾਨੂੰਨ ਮੁਤਾਬਿਕ}ਵੀ ਬਣਦਾ ਹੈ,ਜਾਂ ਫਿਰ ਜੇ ਇਨ੍ਹਾਂ ਮੁਤਾਬਿਕ ਰਹਿਣ ਦਿਉ ਨਹਿਰਾਂ ਕੱਢਣ ਨੂੰ ਪਾਣੀ ਨੂੰ ਵਹਿ ਜਾਣ ਦਿਉ ਅਜਾਈ ਹੋ ਸਕਦਾ "ਪਾਕਿਸਤਾਨ" ਇਨ੍ਹਾਂ ਨੂੰ ਮੁਆਵਜਾ ਦੇ ਦੇਵੇ.ਇਕ ਰੋਲਾਂ ਹੋਰ ਸੁਣੋ ਮਸਲ-ਏ-ਚੰਡੀਗੜ੍ਹ ਇਹ ਕਹਿੰਦੇ ਹਨ ਕਿ ਚੰਡੀਗੜ੍ਹ ਪੰਜਾਬ ਦਾ ਹੈ,ਜਿਵੇ ਕਿ ਲਾ ਕਰਬੂਜੀਏ ਨੂੰ ਪੈਸਾਂ ਸ਼੍ਰੋਮਣੀ ਕਮੇਟੀ ਦੇ ਫੰਡ ਵਿਚੋ ਦਿੱਤਾ ਗਿਆ ਹੋਵੇ.
ਬਾਕੀ ਹੁਣ ਉਮਰ ਦਾ ਵੀ ਤਾਕਜਾਂ ਹੈ ਇਕ ਸਦੀ ਦੇ ਲਗਭਗ ਉਮਰ ਹੰਡਾਂ ਚੁੱਕੇ ਵਿਦਵਾਨ ਦਾ ਵੀ ਬਹੁਤਾਂ ਕਸੂਰ ਨਹੀ ਹੈ,ਵਿਗਿਆਨ ਅਨੁਸਾਰ ਵੀ ਇਸ ਉਮਰੇ ਖਤਮ ਹੋਣ ਵਾਲੇ ਸੈਲ ਦੁਬਾਰਾ ਤਿਆਰ ਨਹੀ ਹੁੰਦੇ,ਜਿਸ ਕਾਰਨ ਦਿਮਾਗ ਉਨ੍ਹਾਂ ਕੰਮ ਨਹੀ ਕਰਦਾ ਜਿਨ੍ਹਾਂ ਕਿ ਜਵਾਨੀ ਵਿਚ ਕਰਦਾ ਹੈ.ਜਵਾਨੀ ਭੱਵਿਖ ਬਾਰੇ ਸੋਚਣ, ਅਲੋਚਨਾਤਿਮਕ , ਰਚਨਾਤਿਮਕ ਅਤੇ ਸਾਹਸੀ ਹੁੰਦੀ ਹੈ,ਜਦਕਿ ਬੁਢਾਪਾ ਸਮਝੌਤਾਵਾਦੀ,ਪਿਛਾਹ ਖਿਚੂ ਅਤੇ ਬੀਤੇ ਦੇ ਹੌਕਿਆਂ ਤੱਕ ਸੀਮਤ ਹੁੰਦਾਂ ਹੈ,ਬੁੱਢੇ ਇਨਸਾਨ ਦੀ ਹਰ ਕੰਮ ਵਿਚ ਸਲਾਹ ਲੈਣਾਂ ਉਨ੍ਹਾਂ ਦੇ ਵਿਚਾਰਾਂ ਵੱਲ ਹੱਦੋ ਵੱਧ ਧਿਆਨ ਦੇਣ ਵੀ ਨਿੰਦਣਯੋਗ ਹੈ,ਜ਼ਰੂਰੀ ਨਹੀ ਕਿ ਬੁਢਾਪੇ ਨਾਲ ਸਿਰਫ ਸਿਆਣਪ ਤੇ ਸਦਗੁਣ ਹੀ ਆਉਦੇ ਹਨ,ਇਹ ਸਿਰਫ ਜੌੜਾ ਦਾ ਦਰਦ ਵੀ ਹੋ ਸਕਦਾ ਹੈ.ਲਾਲਾ ਹਰਦਿਆਲ ਜੀ ਦੇ ਸ਼ਬਦਾਂ ਵਿਚ ਕਹੀਏ ਤਾਂ "ਇਹ ਦੇਖਣ ਵਿਚ ਆੳਦਾਂ ਹੈ ਕਿ ਬੁੱਢੇ ਹੋਏ ਮਰਦ ਔਰਤਾਂ ਸਮੇ ਵਿਹਾ ਚੁੱਕੇ ਅਨਭਵਾਂ ਦੇ ਬੇਜਾਨ ਪਥਰਾਹਟ ਹੁੰਦੇ ਹਨ ਜਿਹੜੇ ਕਿ ਸਮਾਜ ਸ਼ਾਸ਼ਤਰ ਦੇ ਆਜਇਬ ਘਰਾਂ ਵਿਚ ਹੀ ਢੁੱਕਵੇ ਹੁੰਦੇ ਹਨ.ਯੁਵਕਾਂ ਦੀਆਂ ਰਾਹਾਂ ਆਸ਼ਾਵਾਦ ਅਤੇ ਹੌਸਲੇ ਦੇ ਸੂਰਜ ਦੁਆਰਾ ਰੁਸ਼ਨਾਈਆਂ ਹੁੰਦੀਆਂ ਹਨ,ਉਨ੍ਹਾਂ ਨੂੰ 50 ਜਾਂ 60 ਤੋ ਟੱਪੇ ਸਨਕੀ ਲੋਕਾਂ ਦੇ ਉੱਲੀ ਖਾਧੇ ਅਤੇ ਬਾਸੀ ਅਨਭਵਾਂ ਦੀ ਮੋਮਬਤੀ ਦੀ ਲੋੜ ਨਹੀ"
ਅਖੀਰ ਵਿਚ ਇਸ ਪਿਛਾਹ ਖਿੱਚੂ ਧਾਰਮਿਕ ਫ਼ਾਸ਼ੀਵਾਦੀ,ਹਿਟਲਰ ਦੀਆਂ ਨੀਤੀਆਂ ਦੇ ਵਾਰਿਸ,ਇਕ ਵਰਗ ਦੇ ਗੋਲ ਪਿੰਜ਼ਰੇ ਵਿਚ ਕੈਦ ਫਿਰਕੂ ਸੋਚ ਦੇ ਮਾਲਕ ਨੂੰ ਪੰਜਾਬ ਦੀ ਪੱਗ ਕਹਿਣਾ ਇਕ ਬੇਹੁਦਾ ਬੇਸ਼ਰਮੀ ਨਾਲ ਬੋਲਿਆ ਗਿਆ ਝੂਠ ਹੈ,

--ਇੰਦਰਜੀਤ ਕਾਲਾ ਸੰਘਿਆਂ 

13 comments:

ਕੁਲਦੀਪ ਸ਼ਰਮਾ , ਕਪੂਰਥਲਾ said...

ਵਾ ਭਾਈ ਇੰਦ੍ਰਜੀਤ ,ਬਿਲਕੁਲ ਸਿਰੇ ਲਾ ਤੀ. ਜੇ ਅੱਜ ਦੇਸ਼ ਦੇ ਹੇਰ ਨੌਜਵਾਨ ਦੀ ਸੋਚ ਤੇਰੇ ਵਰਗੀ ਹੋ ਜਾਵੇ ਤਾਂ ਇਹ ਅਖੌਤੀ ਲੋਕ ਜਿਸ ਕਾਲਪਨਿਕ ਸਵਰਗ ਦੀਆਂ ਗੱਲਾਂ ਕਰਦੇ ਹਨ .ਓਹ ਕਲਪਨਾ ਇਸ ਧਰਤੀ ਤੇ ਸਾਕਾਰ ਹੋ ਸਕਦੀ ਹੈ.
ਕੁਲਦੀਪ ਸ਼ਰਮਾ , ਕਪੂਰਥਲਾ

AKHRAN DA VANZARA said...

ਬਹੁਤ ਵਧੀਆ ਟਿੱਪਣੀ ਕੀਤੀ ਹੈ ਇੰਦਰਜੀਤ ਵੀਰ ਜੀ !
ਮੈਂ ਆਪ ਜੀ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਹਾਂ ...ਇਹ ਸਹੀ ਹੈ ਕਿ ਤੁਹਾਡੇ ਵਰਗੇ ਨੋਜਵਾਨਾ ਦੀਆਂ ਰਾਹਾਂ ਆਸ਼ਾਵਾਦ ਤੇ ਹੌਸਲੇ ਦੇ ਸੂਰਜ ਨਾਲ ਰੁਸ਼੍ਨਾਈਆਂ ਹੁੰਦੀਆਂ ਨੇ ਇਹਨਾ ਨੂੰ ਸਨਕੀ ਲੋਕਾਂ ਦੇ ਉੱਲੀ ਖਾਧੇ ਤੇ ਬਾਸੀ ਅਨੁਭਵਾਂ ਦੀ ਮੋਮਬੱਤੀ ਦੀ ਲੋੜ ਬਿਲਕੁਲ ਨਹੀ ਹੈ ...!
ਮੇਰੀਆਂ ਦੁਆਵਾਂ ਤੇ ਸ਼ੁਭ ਇਛਾਵਾਂ ਕਬੂਲ ਕਰੋ !
____ ਰਾਕੇਸ਼ ਵਰਮਾ

Unknown said...

ਹਾ ਹਾ ਹਾ

ਹੱਸਿਆ ਹੀ ਜਾ ਸਕਦਾ ਸਿਰਫ

ਵੈਸੇ ਪੱਗ ਵਾਲੀ ਗੱਲ ਸਚੀ ਹੈ ਭਾਈ

ਅੱਜਕੱਲ ਜੋ ਪੰਜਾਬ ਦਾ ਹਾਲ ਹੈ , ਪੱਗ ਇਹੋ ਜਿਹੀ ਹੀ ਹੋ ਸਕਦੀ ਹੈ

Guri lapran said...

kise writer nu pagg ta nahi kiha ja sakda par os writer ne v galt nahi likhiya os ne sachiya hi galla likhiya "ਪ੍ਰਵਾਸੀ ਮਜ਼ਦੂਰ ਨੇ ਪੰਜਾਬ ਦਾ ਸੱਭਿਆਚਾਰ ਨੂੰ ਨੁਕਸਾਨ ਪੁੰਹਚਿਆਂ ਹੈ " eh gal bilkul sahi hai k parvassi majdorra ne punjab nu bhuat nuksan phuanchiya hai
tusi kde ludhinacity de crime di detail check kar k dekhiyo ta fir thanu khud hi pta lagg javega k choriya, daketiya, lutta- khoa, krn ch sab to jyada parvasi hi ne ehne loka ne punjab nu v up bihar bna k rakh ditaa ethe v trains vich up bihar wang lutta te choriya ho rahiya ne, supariaa de k katal krn ch parvassi majdor hi samhne aunde ne , ehna parvassi majdoraa ne hi ludhiana di sidwan branch nehar de nal apne najije kbje kite hoye ne te ludhiana de nehar nu sab to wad ganda kita hai ajj ludhiana di nehar vich polithin de packet jyada te pani ghat hunda oh kitho aunda oh sab ehna di hi kirpa tusi khud ja k dekh skde o k nehar de nal parvassi majdor hi jhugiya khokhe pai bethe ne te nehar kinare kapde dhonde, nehar vich machiya fad de aam dekhe ja skde ne ''jdo ehna de khilaf koi jaswant singh wrga banda kuj bolda hai ta tohade wrge lok kehande ne k eh lok sade passe da sadan ne mai kehana chahuna k eh koi free kam ni krde punjab ch eh puri salairy lande ne te ehna lokaa krke e punjab ch unemployment hoi aa kyoun ki eh punjabiaa nalo ghat pase te kam krde han ,,, punjab diya krora diya jameena te ehna lokaa ne najije kbje krke jhugiya paiya hoiaa han j nahi dekhiya ta kde ludhane de gilla nehar ale pul te ja k dekhiyo nd dekhiyo k dushera ground hun up ground baniya piya................

Angrez Sekha said...

Inderjeet ne sohna likheaa hai, bilkul theek keha hai,,,,punjab di pagg,,,

Angrez Sekha said...

Guri sahab ਤੁਹਾਡਾ ਫਿਕਰ ਜਾਇਜ਼ ਹੈ ਚੋਰੀਆਂ ਡਕੈਤੀਆਂ 'ਚ ਹੋ ਸਕਦਾ ਹੈ ਕੁਝ % ਪ੍ਰਵਾਸੀ ਮਜਦੂਰਾਂ ਦੀ ਵੀ ਸ਼੍ਮੁਲਿਆਤ ਹੋਵੇ ਇਸ ਗੱਲ ਤੋਂ ਇਨਕਾਰ ਨਹੀ ਕੀਤਾ ਜਾ ਸਕਦਾ|ਜੇ ਇਹੀ ਤੁਹਾਡੇ ਵਾਲੀ ਟਿਪਣੀ ਸੇਮ ਕਨੇਡਾ ਜਾਂ ਅਮਰੀਕਾ,ਇੰਗਲੇਂਡ 'ਚ ਓਥੋਂ ਦੇ ਕਿਸੇ ਲੋਕਲ ਲੇਖਕ ਯਾ ਕਿਸੇ ਹੋਰ ਨੇ ਕੀਤੀ ਹੁੰਦੀ ਤਾਂ ਸਾਡਾ ਸ੍ਟੈੰਡ ਕੀ ਹੋਣਾ ਚਾਹਿਦਾ ਹੈ | ਤੁੱਸੀ ਅਖਬਾਰਾਂ 'ਚ ਖਬਰਾਂ ਤਾਂ ਦੇਖਦੇ ਹੀ ਹੋਵੋਂਗੇ ਤੇ ਪਤਾ ਹੋਵੇਗਾ ਬਾਹਰਲੇ ਮੁਲਕਾਂ 'ਚ ਪੁੰਜਾਬੀਆਂ ਦਾ ਨਸ਼ੇ ਵੇਚਣ ਤੇ ਕਤਲ ਕਰਨ ਵਰਗੇ ਕਾਰਨਾਮੇ ਕਰਨ ਵਾਲਾ ਗ੍ਰਾਫ਼ ਕਿਥੇ 'ਕੁ ਹੈ ,,,,,ਜੇ ਤੁਹਾਡੇ ਕੋਲ ਯਾ ਕੰਵਲ ਸਾਹਬ ਕੋਲ ਇਸ ਮਸਲੇ ਦਾ ਹੱਲ ਹੋਵੇ ਤਾਂ ਜਰੁਰ ਦਸਨ ਦੀ ਖੇਚਲ ਕਰਨਾ | ਸਰ ਜੀ ਇਹ ਤਾਂ ਕਿਸੇ ਤੋਂ ਭੁਲਿਆ ਨਹੀ ਅਸੀ ਪੰਜਾਬੀ ਬਾਹਰ ਜਾਂਨ ਵਾਸਤੇ ਭੇਣਾ ਨਾਲ ਵੀ ਵਿਆਹ ਕਰੋਂਨ ਤੋਂ ਨਹੀ ਹਟਦੇ,,,,,,,,

ਇਕਬਾਲ ਰਾਮੂਵਾਲੀਆ said...

ਕਮਾਲ ਦਅੀ ਟਿੱਪਣੀ ਹੈ; ਪੰਜਾਬ ਦਾ ਦੁਖਾਂਤ ਗੁਰਭਗਤ ਸਿੰਘ ਡਾਕਟਰ ਤੇ ਕੰਵਲ ਵਰਗਿਆਂ ਨੇ ਗਹਿਰਾ ਕੀਤਾ ਜਿਸ ਦਾ ਸੇਕ ਅਸੀਂ ਹਾਲੇ ਤੀਕ ਭੁਗਤ ਰਹੇ ਹਾਂ। ਨੌਜਵਾਨ ਜਜ਼ਬਾਤੀ ਹੁੰਦੇ ਨੇ ਪ੍ਰੰਤੂ ੲੁਹਨਾਂ ਬਾਬਿਆਂ ਨੇ ਨੌਜਵਾਨਾਂ ਦੇ ਦੰਦੇ ਕੱਢੇ ਤੇ ੳੇਨ੍ਹਾਂ ਨੂੰ ਉਬਾਲ਼ੇ ਦਿੱੲਤੇ। ਏਹਨਾ ਨੂੰ ਇਹ ਨਹੀਂ ਦਿਸਦਾ ਕਿ ਅਸੀਂ ਪੰਝਾਬੀ-ਸਿੱਖ ਹਰ ਮੁਲਕ `ਚ ਵਸਦੇ ਹਾਂ; ਤੇ ਪੰਜਾਬ ਤੋਂ ਬਾਹਰ ਭਾਰਤ ਦੇ ਹਰ ਕੋਨੇ `ਚ ਵਸਦੇ ਹਾਂ। ਜੇ ਕੈਨਡਾ, ਡਮਰੀਕਾ, ਜਰਮਨੀ, ਫ਼ਰਾਂਸ ਦੇ ਗੋਰੇ ਕੰਵਲਾਂ ਗੁਰਭਗਤ ਸਿੰਘਾਂ ਵਾਂਗ ਕਹਿਣ ਲੱਗ ਪਏ ਕਿ ਪੱਗਾਂ ਵਾਲ਼ੇ ਗੋਰਿਆਂ ਦਾ ਕਲਚਰ ਖ਼ਰਾਬ ਕਰ ਰਹੇ ਹਨ ਤਾਂ ਫੇਰ ਇਹੀ ਕੰਵਲ ਹੋਰੀਂ ਕਹਿਣਗੇ ਕਿ ਇਹ ਨਸਲਵਾਦੀ ਹਨ। ਕਲਕੱਤਾ, ਯੂ ਪੀ ਤੇ ਰਾਜਸਥਾਨ ਸਿੱਖਾਂ ਦੇ ਗੜ੍ਹ ਹਨ, ਅਗਰ ਉਥੇ ਦੇ ਕੱਟੜ ਹਿੰਦੂਆਂ `ਚ 'ਕੰਵਲ' ਤੇ ਗੁਰਭਗਤ ਜੰਮ ੲਪਏ ਤਾਂ ਫੇਰ ਕੀ ਬਣੂੰ? ਵੀਰੋ, ਅੱਜ ਦਾ ਯੁੱਗ ਜੁੜਨ ਦਾ ਹੈ ਟੁੱਟਣ ਦਾ ਨਹੀਂ। ਸਿੱਖ ਹਰ ਥਾਂ ਵਸਦੇ ਹਨ। ਿੲਹ ਅਖੌਤੀ ਵਿਦਵਾਨ ਸਿਖਾਂ ਲਈ ਕੰਡੇ ਬੀਜ ਰਹੇ ਨੇ।

sukhveer sarwara said...

ਮੈਂ ਇੰਦਰ ਵੀਰ ਦੀ ਹਰ ਗੱਲ ਨਾਲ ਸੇਹ੍ਮਤ ਹਾਂ ਸਿਵਾ ਉਸ ਦਲੀਲ ਦੇ ਜੋ ਕੇ ਸਭਿਆਚਾਰ ਬਾਰੇ ਦਿੱਤੀ ਗਈ ਹੈ..
ਜਰਾ ਧਿਆਨ ਦੇਣ ਦੀ ਗੱਲ ਹੈ
ਕੇ
ਸਭਿਆਚਾਰ ਤੋ ਮਨੁਖ ਨਾਈ ਬਣਦੇ.. ਮਨੁਖ ਮਿਲ ਕੇ ਸਭਿਆਚਾਰ ਬਣਾਉਂਦੇ ਹਨ, ਇਸ ਵਿਚ ਕੋਈ ਸ਼ਕ ਨਹੀ ਕੇ ਪਰਵਾਸੀਆਂ ਦੇ ਆਉਣ ਨਾਲ ਪੰਜਾਬ ਦਾ ਸਭਿਆਚਾਰ ਪ੍ਰਭਾਵਿਤ ਹੋਏਆ ਹੈ.
ਤੇ ਪੰਜਾਬੀ ਵੀ ਜਿਥੇ ਜਾਣਗੇ, ਓਥੋਂ ਦੇ ਸਭਿਆਚਾਰ ਨੂ ਪ੍ਰਭਾਵਿਤ ਕਰਨਗੇ..ਲੋਕਾਂ ਦੇ ਪਰਵਾਸ ਕਰਨ ਨਾਲ ਓਹਨਾ ਦੇ ਸਭਿਆਚਾਰ ਦੀਆਂ ਚੰਗੀਆਂ ਮਾੜੀਆਂ ਚੀਜਾਂ ਵੀ ਓਹਨਾ ਦੇ ਨਾਲ ਹੀ ਪਰਵਾਸ ਹੁੰਦੀਆਂ ਹਨ. ਕਿਓਂ ਕੇ ਅਜੇਹਾ ਹੋਣਾ ਸੁਭਾਵਿਕ ਤੇ ਲਾਜ਼ਮੀ ਹੈ...

ਮੈਨੂ ਲਗਦਾ ਅਪ੍ਪ੍ਜੀ ਜਰ੍ਰੂਰ ਇਸ ਸਧਾਰਨ ਜੇਹੇ ਸਮਾਜਿਕ ਤਥ ਨਾਲ ਸੇਹ੍ਮਤ ਹੋਵੋਗੇ

Anonymous said...

ਮੈਂ ਇੰਦਰ ਵੀਰ ਦੀ ਹਰ ਗੱਲ ਨਾਲ ਸੇਹ੍ਮਤ ਹਾਂ ਸਿਵਾ ਉਸ ਦਲੀਲ ਦੇ ਜੋ ਕੇ ਸਭਿਆਚਾਰ ਬਾਰੇ ਦਿੱਤੀ ਗਈ ਹੈ..ਜਰਾ ਧਿਆਨ ਦੇਣ ਦੀ ਗੱਲ ਹੈ ਕੇ ਸਭਿਆਚਾਰ ਤੋ ਮਨੁਖ ਨਾਈ ਬਣਦੇ.. ਮਨੁਖ ਮਿਲ ਕੇ ਸਭਿਆਚਾਰ ਬਣਾਉਂਦੇ ਹਨ, ਇਸ ਵਿਚ ਕੋਈ ਸ਼ਕ ਨਹੀ ਕੇ ਪਰਵਾਸੀਆਂ ਦੇ ਆਉਣ ਨਾਲ ਪੰਜਾਬ ਦਾ ਸਭਿਆਚਾਰ ਪ੍ਰਭਾਵਿਤ ਹੋਏਆ ਹੈ.
ਤੇ ਪੰਜਾਬੀ ਵੀ ਜਿਥੇ ਜਾਣਗੇ, ਓਥੋਂ ਦੇ ਸਭਿਆਚਾਰ ਨੂ ਪ੍ਰਭਾਵਿਤ ਕਰਨਗੇ..ਲੋਕਾਂ ਦੇ ਪਰਵਾਸ ਕਰਨ ਨਾਲ ਓਹਨਾ ਦੇ ਸਭਿਆਚਾਰ ਦੀਆਂ ਚੰਗੀਆਂ ਮਾੜੀਆਂ ਚੀਜਾਂ ਵੀ ਓਹਨਾ ਦੇ ਨਾਲ ਹੀ ਪਰਵਾਸ ਹੁੰਦੀਆਂ ਹਨ. ਕਿਓਂ ਕੇ ਅਜੇਹਾ ਹੋਣਾ ਸੁਭਾਵਿਕ ਤੇ ਲਾਜ਼ਮੀ ਹੈ.ਮੈਨੂ ਲਗਦਾ ਅਪ੍ਪ੍ਜੀ ਜਰ੍ਰੂਰ ਇਸ ਸਧਾਰਨ ਜੇਹੇ ਸਮਾਜਿਕ ਤਥ ਨਾਲ ਸੇਹ੍ਮਤ ਹੋਵੋਗੇ sukhveer sarwara

sohan said...

inderjit ji ki tusi nahi chahunde ki chandigarh punjab nu mile? eh manya ki chandigarh banaun vele paisa sgpc da nahi lagya par oh jamin jis te chd. banaya hai oh punjabiya di hi si. apne sabhyachar,nu bhula k dujeya de sabhyachar nu apnnaun wale, apne punjab da nahi duje subya da khayal rakhan wale tuhade varge iog punjab vich hi kyu paida honde han. eh punjab di badkismati hai.

Anonymous said...

jai hindua te isaia da randi rona hi pauna si tan himachal and haryana kato banaya fir? Punjabi suba tan bania hi sikha lai si, hindu te isai tan 1960-62 apni maa boli hindi likhva ke pehla hi punjab di beri wich vatte pa chuke si! hun jai bhukhe mar rahe aa tan pura hindustan pia aa ina waste kite vi jaa ke chhapri laa lain, kato sikha de sirr chari jande aa ih!

krishansm.blogspot.com said...

sahi tipni kiti hai bai....bilkul sahi...
krishansm.blogspot.com

Anonymous said...

excellent!! Jaskaran singh!!