Wednesday, May 04, 2011

ਹੁਣ ਗਦਰੀ ਬਾਬਿਆਂ ਦੇ ਮੇਲੇ ਤੇ ਮਿਲਾਂਗੇ ਭਾਈਚਾਰੇ ਨੂੰ.....

ਇਸ ਵਾਰ ਮਈ ਦਿਵਸ ਮੌਕੇ ਪੰਜਾਬੀ ਭਵਨ ਵਿਚ ਪਲੱਸ ਮੰਚ ਵੱਲੋਂ ਕਰਵਾਏ ਸਮਾਗਮ ਵਿਚ ਪਤਾ ਨਹੀ ਕਿਉਂ ਗਰਮਜੋਸ਼ੀ ਨਹੀ ਸੀ। ਪਰੇਮ ਗੋਰਖੀ ਦੀ ਕਹਾਣੀ ਦੇ ਆਧਾਂਰ ਤੇ ਰਾਜਿਦਰ ਰੋਜੀ ਦੀ ਨਿਰਦੇਸ਼ਨਾ ਹੇਠ ਖੇਡਿਆ ਨਾਟਕ"ਵਿੱਥਾਂ" ਬੜਾ ਜ਼ਬਰਦਸਤ ਸੁਨੇਹਾ ਦੇ ਗਿਆਂ। ਜੱਟਾਂ ਦੀ ਧੀ ਵਲੋਂ ਚਮਾਰਾਂ ਦੇ ਮੁੰਡੇ ਨਾਲ਼ ਵਿਆਹ ਕਰਵਾਉਣ ਨੂੰ ਆਧਾਂਰ ਬਣਾਕੇ ਘੜੀ ਗਈ ਕਹਾਣੀ ਨੇ ਬੜੇ ਤਿੱਖੇ ਮੋੜ ਕੱਟੇ ਤੇ ਜੱਟਵਾਦੀ ਫਿਤਰਤ ਨੂੰ ਕਰਾਰੀਆਂ ਸੱਟਾਂ ਮਾਰੀਆਂ।ਹਰਵਿੰਦਰ ਦੀਵਾਨਾਂ ਦੇ ਨਾਟਕ "ਵੰਗਾਰ" ਵਿਚ ਲਮਕਾਅ ਬਹੁਤ ਸੀ,ਵਾਰ ਵਾਰ ਲੱਗਦਾ2 ਸੀ ਕਿ ਨਾਟਕ ਮੁਕ ਗਿਆਂ,ਇਸ ਨੱਟਕ ਦਾ ਸਿਖਰ ਸੀ ਉਡਵਾਇਰ ਨੂੰ ਜਲਿਆਂਵਾਲਾ ਗੋਲ਼ੀ ਕਾਂਡ ਮਗਰੋਂ ਅਕਾਲ ਤਖਤ ਸਾਹਿਬ ਤੋਂ ਸਿਰੋਪਾ ਦੇਣ ਮੌਕੇ ਅਮ੍ਰਿਤਧਾਰੀ ਸਿੰਘ ਵਲੋਂ ਕੀਤਾ ਵਿਰੋਧ..ਤੇ ਨਾਟਕ,"ਇਨਾਂ ਜਖਮਾਂ ਦਾ ਕੀ ਕਰੀਏ"ਤੇ ਰਾਹਤ ਵੀ ਵੰਗੇ ਨਿਭੇ ਪਰ "ਵਿਥਾਂ" ਕਮਾਲ ਸੀ।ਐਤਕੀ ਕਈ ਕਿਤਾਬਾਂ ਮਿਲੀਆਂ ਹੀ ਨਹੀ..ਇਤਿਹਾਸ ਮੈਨੂੰ ਸਹੀ ਸਾਬਿਤ ਕਰੇਗਾ"ਲੱਭੀ,ਨ ਹੀ ਮਿਲੀ। ਲਾਲ ਕਿਤਾਬ ਮਿਲ ਗਈ,ਅਜਮੇਰ ਸਿੱਧੂ ਵਾਲ਼ੀ ਬਾਬਾ ਬੂਝਾ ਸਿੰਘ ,ਮਿਲ ਵੀ ਗਈ ਤੇ ਪੜ੍ਹ ਵੀ ਦਿਤੀ। ਪਤਾ ਲੱਗਾ ਕਿ ਬਾਬਾ ਤਾਂ ਬਾਣੀ ਦਾ ਬੜਾ ਰਸੀਆਂ ਰਿਹਾ।ਪਾਸ਼ ਦੀਆਂ ਚਿੱਠੀਆਂ"ਕਿਤਾਬ ਵੀ ਮਿਲ ਗਈ। ਇਕ ਦਹਿਸ਼ਤਪਸੰਦ ਦੀ ਡਾਇਰੀ ਵੀ ਮਿਲ ਗਈ। ਅਰੁੰਧਤੀ ਰਾਏ ਦੇ ਲੇਖਾਂ ਦੀ ਕਿਤਾਬ,"ਕਾਰਪੋਰੇਟ ਸੈਕਟਰ ਦਾ ਵਿਕਾਸ ,ਲੋਕਾਂ ਦਾ ਵਿਨਾਂਸ਼" ਵੀ ਘੈਂਟ ਆ ਬਈ।ਇਨਕਲਾਬੀ ਕੇਂਦਰ ਦੇ ਕਾਲੇ ਕਾਨੂੰਨਾਂ ਕਖਲਾਫ ਛਾਪੇ ਕਿਾਬਚੇ ਵੀ ਵਧੀਆਂ ਨੇ।ਸਤਨਾਮ ਸਿੰਘ ਦੀ ਹਿੰਦੀ ਵਿਚ ਲਿਖੀ ਕਿਤਾਬ,"ਚਮਾਰ ਜਾਤੀ ਕਾ ਗੌਰਵਸ਼ਾਂਲੀ ਇਤਿਹਾਸ" ਤਾਂ ਮੈਂ ਲੈ ਲਈ ਪਰ ਡਵਲਿਊ ਬ੍ਰਿਗਸ ਵਾਲੀ,"ਦਾ ਚਮਾਰ"ਨਹੀ ਲਈ,ਕਦੇ ਫੇਰ ਸਹੀ..ਵੋਲਗਾ ਤੋਂ ਗੰਗਾ ਤੱਕ ਕੋਈ ਮਿਤਰ ਲੈ ਗਿਆਂ ਸੀ,ਉਹ ਵੀ ਲੈ ਲਈ,,ਪਤਾ ਨਹੀ ਰਾਹੁਲ ਸੰਕਤਰਾਇਣ ਦੀਆਂ ਸਾਰੀਆਂ ਕਿਤਾਬਾਂ ਪੰਜਾਬੀ ਵਿਚ ਕਿਉਂ ਨਹੀ ਛਾਪਦੇ,,ਮੇਰਾ ਦੋਸਤ ਤਾਂ ਹਾਕਮ ਸਿੰਘ ਸਮਾਅਂ ਵਾਲੀ ਕਿਤਾਬ ਹੀ ਲੈਣ ਆਇਆਂ ਸੀ,ਲੈਗਿਆ। ਚਲੋ ,ਖੈਰ,ਹੁਣ ਗਦਰੀ ਬਾਬਿਆਂ ਦੇ ਮੇਲੇ ਤੇ ਮਿਲਾਂਗੇ ਭਾਈਚਾਰੇ ਨੂੰ.....ਸਰਬਜੀਤ ਸਿੰਘ ਘੁਮਾਣ.

1 comment: