Sunday, May 01, 2011

" ਚਲੇ ਚਲੋ ਕਿ ਵੋ ਮੰਜ਼ਿਲ ਅਭੀ ਨਹੀਂ ਆਈ...."

ਮਈ ਦਿਵਸ ਅਤੇ ਇਸ ਮਹਾਨ ਦਿਨ ਦੇ ਮਕਸਦ ਨੂੰ ਯਾਦ ਕਰਨ ਵਾਲਿਆਂ ਵਿੱਚ ਇਸ ਵਾਰ ਫੇਰ ਜੋਸ਼ ਕਾਇਮ ਰਿਹਾ. ਮਜਦੂਰਾਂ ਅਤੇ ਮਜਦੂਰ ਆਗੂਆਂ ਦੇ ਨਾਲ ਨਾਲ ਕਲਮੀ ਸਿਪਾਹੀਆਂ ਨੇ ਵੀ ਇਸ ਦਿਨ ਮੌਕੇ ਆਮ ਇਨਸਾਨ ਨੂੰ ਯਾਦ ਕਰਾਇਆ, " ਚਲੇ ਚਲੋ ਕਿ  ਵੋ ਮੰਜ਼ਿਲ ਅਭੀ ਨਹੀਂ ਆਈ...." ਹਰਮਨ ਪਿਆਰੇ ਸ਼ਾਇਰ ਡਾਕਟਰ ਲੋਕ ਰਾਜ ਹੁਰਾਂ ਆਪਣੇ ਨਿਵੇਕਲੇ ਅੰਦਾਜ਼ ਨਾਲ ਕਿਹਾ:
ਗਾਮੇ 
ਇੱਕ ਦਿਨ ਇੱਕ ਹੋਣਗੇ
ਸਾਰੀ ਦੁਨਿਯਾ ਦੇ  ਕਾਮੇ
 
ਇਸੇ ਤਰਾਂ ਜਤਿੰਦਰ ਲਸਾੜਾ ਹੁਰਾਂ ਨੇ  ਵੀ ਦਿਲ ਨੂੰ ਧੂਹ ਪਾਉਣ ਵਾਲੀਆਂ ਲਾਈਨਾਂ ਲਿਖੀਆਂ ਹਨ.

ਅੱਗ ਵੀ ਹਿੰਮਤੋਂ ਬਹੁੱਤੀ ਦਿੱਤੀ, ਫੇਰ ਵੀ ਭਾਂਡੇ ਪਿੱਲੇ ਰਹੇ ॥ 
ਭਾਂਬੜ ਵਰਗੀਆਂ ਰੁੱਤਾਂ ਵਿੱਚ ਵੀ, ਮੇਰੇ ਲੀੜੇ ਗਿੱਲੇ ਰਹੇ ॥
.
ਕਾਹਦਾ ਦੋਸ਼ ਤੂਫਾਨਾਂ 'ਤੇ ਇਹ ਸਿਰ ਤੋਂ ਉੱਡੇ ਤੰਬੂਆਂ ਦਾ,
ਕਿੱਲ੍ਹੇ ਠੀਕ ਨਾ ਠੋਕੇ, ਖਬਰੇ, ਸਾਥੋਂ ਰੱਸੇ ਢਿੱਲੇ ਰਹੇ ॥ 
.
ਏਧਰ ਗਭਰੂ ਲਾਸ਼ਾ ਡਿੱਗੀਆਂ, ਸੀਨੇ ਪਾਟੇ ਮਾਂਵਾਂ ਦੇ,
ਓਧਰ ਠੀਕ ਨਿਸ਼ਾਨੇ ਬਦਲੇ, ਲਗਦੇ ਤਮਗੇ ਬਿੱਲੇ ਰਹੇ ॥...ਬਾਬਾ ਨਜਮੀ
.
ਏਸ ਫ਼ਸਲ 'ਤੇ ਗਹਿਣੇ ਲੈਣੇ ਜ਼ਿੱਦ ਸੀ ਮੇਰੀ ਬੇਗ਼ਮ ਦੀ,
ਹਰ ਫ਼ਸਲ 'ਤੇ ਮਾੜੀ ਕਿਸਮਤ ਗਹਿਣੇ ਪੈਂਦੇ ਕਿੱਲੇ ਰਹੇ ॥...ਜਤਿੰਦਰ ਲਸਾੜਾ   

ਮੈਂ ਵੀ ਧੀ ਸੀ ਡੋਲੀ ਪਾਉਣੀ, ਸੂਹਾ ਜੋੜਾ ਲੈਣ ਗਿਆ,
ਹਾਲਤ ਮੇਰੀ ਦੇਖ ਦੇਖ ਕੇ, ਹੱਸਦੇ ਗੋਟੇ ਤਿੱਲੇ ਰਹੇ ॥ ..........
ਬਾਬਾ ਨਜਮੀ

ਆਸ ਕਰਨੀ ਚਾਹੀਦੀ ਹੈ ਕਿ ਇੰਨਕ਼ਲਾਬ ਆਉਣ ਤੱਕ ਇਹ ਜਜਬਾ ਬਰਕਰਾਰ ਰਹੇਗਾ. ਸਾਡੇ ਸ਼ੀਰੇ, ਸਾਡੇ ਲੇਖਕ ਆਪਣੇ ਇਸ ਫਰਜ਼ ਨੂੰ ਹਮੇਸ਼ਾਂ ਯਾਦ ਰੱਖਣਗੇ.  ਰੈਕਟਰ ਕਥੂਰੀਆ  

No comments: