Thursday, April 21, 2011

ਕਰੋੜਾਂ ਨੋਟਾਂ ਨੂੰ ਸਿਓਂਕ ਖਾ ਗਈ .....!


ਅਤਿਅੰਤ  ਅਮੀਰਾਂ ਅਤੇ ਅਤਿਅੰਤ  ਗਰੀਬਾਂ ਵਾਲੇ ਦੋ ਦੇਸ਼ਾ  ਵਾਲੀ ਹਕੀਕਤ ਸੁਪਰੀਮ ਕੋਰਟ ਨੇ ਵੀ ਯਾਦ ਕਰਾਈ ਹੈ. ਗੱਲ ਅਜੇ ਤਾਜ਼ਾ ਹੀ ਸੀ ਕਿ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ.  ਬਾਰਾਬੰਕੀ ਡੇਟਲਾਈਨ ਨਾਲ ਨਸ਼ਰ ਹੋਈ ਖਬਰ ਨੇ ਹੈਰਾਨ ਕਰ ਦਿੱਤਾ ਹੈ. ਇਸ ਖਬਰ ਮੁਤਾਬਿਕ ਕਰੋੜਾਂ ਰੁਪਏ ਦੇ ਬੰਡਲਾਂ ਨੂੰ ਸਿਓਂਕ ਖਾ ਗਈ ਹੈ.  ਉਹ ਵੀ ਉਸ ਦੇਸ਼ ਵਿੱਚ ਜਿਥੇ ਲੋਕ ਗਰੀਬੀ ਅਤੇ ਭੁੱਖ ਤੋਂ ਆ ਕੇ ਦਮ ਤੋੜ ਰਹੇ ਹਨ, ਖੁਦਕੁਸ਼ੀਆਂ ਕਰ ਰਹੇ ਹਨ. ਤੁਸ਼ੀ ਹੈਰਾਨ ਹੋ ਸਕਦੇ ਹੋ ਪਰ ਇਹ ਸਚ ਹੈ. ਭਾਰਤੀ ਸਟੇਟ ਬੈਂਕ ਦੀ ਫਹਿਤਪੁਰ ਬ੍ਰਾਂਚ ਦੇ ਸਟ੍ਰਾਂਗ ਰੂਮ ਦੇ ਹੇਠਲੇ ਹਿੱਸੇ ਵਿਚ ਰੱਖੇ ਗਏ ਕਰੋੜਾਂ ਰੁਪਏ ਦੇ ਨੋਟਾਂ ਦੀਆਂ ਦੱਥੀਆਂ ਨੂੰ ਸਿਓਂਕ ਨੇ ਮਿੱਟੀ ਦੇ ਢੇਰ ਵਿਚ ਢੇਰ ਕਰ ਦਿੱਤਾ ਹੈ. ਸਟ੍ਰਾਂਗ ਰੂਮ ਵਿਚ ਸਿਓਂਕ ਲੱਗਣ ਦੀ ਜਾਣਕਾਰੀ ਮਿਲਦਿਆਂ ਹੀ ਬੈਂਕ ਅਫਸਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ. ਕਰੰਸੀ ਨੋਟਾਂ ਵਿਚ ਸਿਓਂਕ ਦੀ ਕਰੋਪੀ ਵਾਲੀ ਇਤਲਾਹ ਬੈਂਕ ਦੇ ਉਚ ਅਫਸਰਾਂ ਅਤੇ ਭਾਰਤੀ ਰਿਜ਼ਰਵ ਬੈਂਕ ਦੇ ਅਫਸਰਾਂ ਨੂੰ ਦਿੱਤੀ ਗਈ. ਸਟ੍ਰਾਂਗ ਰੂਮ ਵਿਚ ਨੁਕਸਾਨੇ ਨੋਟਾਂ ਨੂੰ ਕੱਢ ਕੇ ਫੌਰੀ ਤੌਰ ‘ਤੇ ਸਿਓਂਕ ਰੋਕੂ ਦਵਾਈ ਦਾ ਛਿੜਕਾਅ ਵੀ ਕਰ ਦਿੱਤਾ ਗਿਆ ਹੈ. ਬੈੰਕ ਦੇ  ਕਾਰਜਕਾਰੀ ਸ਼ਾਖਾ ਪ੍ਰਬੰਧਕ ਸੁਨੀਲ ਕੁਮਾਰ ਦਿਵੇਦੀ ਨੇ ਵੀ ਬੈਂਕ ਵਿਚ ਰੱਖੇ ਨੋਟਾਂ ਵਿਚ ਸਿਓਂਕ ਲੱਗਣ ਦੀ ਪੁਸ਼ਟੀ ਕੀਤੀ ਹੈ. ਇਸਦੇ ਨਾਲ ਹੀ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਨਾਲ ਬੈਂਕ ਨੂੰ ਕੋਈ ਫਰਕ ਨਹੀਂ  ਪਵੇਗਾ. ਸਿਓਂਕ ਲੱਗੇ ਨੋਟਾਂ ਬਾਰੇ ਭਾਰਤੀ ਰਿਜ਼ਰਵ ਬੈਂਕ ਜਮ੍ਹਾ ਰਾਸ਼ੀ ਤੈਅ ਕਰੇਗਾ ਅਤੇ ਉਸਦੇ ਅਨੁਸਾਰ ਪ੍ਰਭਾਵਿਤ ਕਰੰਸੀ ਦਾ ਇੰਤਜ਼ਾਮ ਕੀਤਾ ਜਾਵੇਗਾ. ਬਿਲ੍ਜੁਲ ਠੀਕ ਗੱਲ ਕਹੀ ਹੈ ਬੈੰਕ ਅਧਿਕਾਰੀ ਨੇ ਕੀ ਇਸ ਨਾਲ ਬੈੰਕ ਨੂੰ ਕੋਈ ਫ਼ਰਕ ਨਹੀਂ ਪੈਣਾ. ਫ਼ਰਕ ਤਾਂ ਉਹਨਾਂ ਨੂੰ ਹੀ ਪੈਣਾ ਹੈ ਜਿਹਨਾਂ ਨੂੰ ਬੁਖਾਰ ਹੋਣ ਤੇ ਵੀ ਬਸ ਮਾਮੂਲੀ ਜਿਹੇ ਪੈਸਿਆਂ ਕਾਰਣ ਦਵਾਈ ਤੋਂ ਵਾਂਝਿਆ ਰਹਿਣਾ ਪੈਂਦਾ ਹੈ ਜਾਨ ਆਪਣੇ ਆਪ ਨੂੰ ਮੌਤ ਦੇ ਹਵਾਲੇ ਕਰਨਾ ਪੈਂਦਾ ਹੈ. ਫ਼ਰਕ ਤਾਂ ਪੈਂਦਾ ਹੈ ਉਹਨਾਂ ਨੂੰ ਜਿਹੜੇ ਭੁੱਖੇ ਪੇਟ ਸੋਂ ਜਾਂਦੇ ਹਨ ਕਿਓਂਕਿ ਉਹਨਾਂ ਕੋਲ ਹੋਰ ਕੋਈ ਚਾਰਾ ਹੀ ਨਹੀਂ ਹੁੰਦਾ. ਖਬਰ ਸੁਨ ਕੇ ਇਹ ਸਾਰੇ ਵਿਚਾਰੇ ਲੋਕ ਸਿਓਂਕ ਦੀ ਕਿਸਮਤ 'ਰੇ ਰਸ਼ਕ ਕਰ ਰਹੇ ਹੋਣਗੇ ਤੇ ਸ਼ਾਇਦ ਇਹ ਵੀ ਆਖ ਰਹੇ ਹੋਣ ਕਿ ਕਾਸ਼ ਅਸੀਂ ਸਿਓਂਕ ਹੀ ਹੁੰਦੇ. ਇਸ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਤਾਂ ਰਹੇਗੀ ਹੀ. -- ਕਲਿਆਣ ਕੌਰ 

No comments: