Sunday, April 24, 2011

ਸੈਨਸੈਕਸ ਅਜੇ ਚੱਲਣਾ ਨੀ ਸਿੱਖਿਆ // ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ

ਆਪਾਂ ਕੁੱਤੇ ਤੇ ਬੱਕਰੀ ਵਾਲ਼ੀ ਕਹਾਣੀ ਸੱਭ ਨੇ ਪਡ਼੍ਹੀ ਤੇ ਸੁਣੀ ਹੋਵੇਗੀ। ਗੱਲ ਏਦਾਂ ਕਿ ਕੋਈ ਬੰਦਾ ਕਿਤਿਓਂ ਬੱਕਰੀ ਖਰੀਦ ਕੇ ਲੈ ਆਉਦਾ ਹੈ। ਰਸਤੇ ਵਿੱਚ ਉਸਨੂੰ ਚਾਰ ਠੱਗ ਮਲਿਦੇ ਹਨ। ਉਹ ਠੱਗ ਉਸ ਤੋਂ ਬੱਕਰੀ ਖੋਹਣ ਦੀ ਸਕੀਮ ਬਣਾਉਦੇ ਹਨ। ਚਾਰੋ ਥੋਡ਼ੀ-ਥੋਡ਼ੀ ਦੂਰੀ ਤੇ ਰਾਸਤੇ ਵਿੱਚ ਖਡ਼੍ਹ ਜਾਂਦੇ ਹਨ। ਜਿਸ ਨੇ ਬੱਕਰੀ ਚੁੱਕੀ ਹੁੰਦੀ ਹੈ ਉਹ ਆਪਣੀ ਮਸਤੀ ਨਾਲ਼ ਘਰ ਜਾ ਰਿਹਾ ਹੁੰਦਾ ਹੈ। ਰਸਤੇ ਵਿੱਚ ਖਡ਼੍ਹਾ ਪਹਿਲਾ ਠੱਗ ਮਿਲਗਾ ਤੇ ਬੱਕਰੀ ਵਾਲ਼ੇ ਨੂੰ ਕਹਿੰਦਾ, "ਓਏ ਤੂੰ ਕੁੱਤੇ ਨੂੰ ਕਿਓਂ ਚੁੱਕਿਆ?" ਜਵਾਬ ਮਲਿਆਿ, "ਭਾਈ ਇਹ ਕੁੱਤਾ ਨੀ ਇਹ ਤਾਂ ਬੱਕਰੀ ਹੈ ਮੈ ਅੱਜ ਹੀ 2500 /- ਰੁਪੈ ਵਿੱਚ ਖਰੀਦੀ ਹੈ"। ਠੱਗ ਕਹਿੰਦਾ, "ਧੀਆਂ ਨਾਲ਼ ਦੇਖ ਕੁੱਤਾ ਹੈ" ਇਹ ਕਹਿ ਕੇ ਠੱਗ ਅੱਗੇ ਤੁਰ ਪੈਂਦਾ ਹੈ। ਫਿਰ ਉਸਨੂੰ ਰਸਤੇ ਵਿੱਚ ਖੜਾ ਦੂਜਾ ਠੱਗ ਮਿਲਦਾ ਹੈ ਜੋ ਥੋਡ਼ੀ ਦੂਰੀ ਤੇ ਖਡ਼੍ਹਾ ਹੁੰਦਾ ਹੈ.  ਮੁਡ਼ ਓਹੋ ਸਵਾਲ ਦੁਹਰਾਉਦਾ ਹੈ ਕਿ ਉਏ ਤੂੰ ਕੁੱਤੇ ਨੂੰ ਕਿਓਂ ਚੁੱਕਿਆ ਹੋਇਆ ? ਬੱਕਰੀ ਵਾਲ਼ਾ ਫੇਰ ਕਹਿੰਦਾ, "ਭਾਈ ਇਹ ਕੁੱਤਾ ਨਹੀ ਬੱਕਰੀ ਹੈ"। ਬੱਕਰੀ ਵਾਲ਼ਾ ਜਦੋਂ ਵਾਰੋ ਵਾਰੀ ਚੌਥੇ ਠੱਗ ਕੋਲ਼ ਪਹੁੰਚਦਾ ਹੈ ਤਾਂ ਉਹ ਵੀ ਉਸ ਨੂੰ ਓਹੋ ਸਵਾਲ ਦੁਹਰਾਉਦਾ ਹੈ ਕਿ ਤੂੰ ਕੁੱਤਾ ਕਿਓਂ ਚੁੱਕਿਆ ਹੈ ? ਬੱਕਰੀ ਵਾਲ਼ਾ ਸੋਚੀ ਪੈ ਜਾਂਦਾ ਹੈਕਿ ਸ਼ਾਇਦ ਮੈ ਹੀ ਐਵੇ ਕੁੱਤਾ ਚੁੱਕੀ ਫਿਰਦਾ ਹਨ ਮੇਰੇ ਨਾਲ ਜ਼ਰੂਰ ਮੇਰੇ ਨਾਲ਼ ਠੱਗੀ ਵੱਜ ਗਈ ਹੈ । ਆਪਣਾ ਹੋਰ ਮਜਾਕ ਬਣਾਉਣ ਨਾਲੋ ਉਹ ਬੱਕਰੀ ਨੂੰ ਕੁੱਤਾ ਸਮਝ ਕੇ ਥੱਲੇ ਸੁੱਟ ਦੇਂਦਾ ਹੈ। ਉਹਨਾਂ ਠੱਗਾ ਦੀ ਸਕੀਮ ਸਰੇ ਚਡ਼੍ਹ ਜਾਂਦੀ ਹੈ, ਉਹ ਬੱਕਰੀ ਨੂੰ ਉਠਾ ਕੇ ਉਸ ਦਾ ਵਧੀਆ ਮੁੱਲ ਵੱਟ ਲੈਂਦੇ ਹਨ।
ਅੱਜ ਕੱਲ ਇਸ ਕਹਾਣੀ ਵਾਗ ਹੀ ਸੇਅਰ ਬਰੋਕਰ ਵੀ ਕਰਦੇ ਹਨ, ਪਰ ਉਹਨਾਂ ਤਰੀਕਾ ਬਦਲ ਲਿਆ ਹੋਇਆ ਹੈ। 

ਉਹ ਕੋਈ ਚਾਰ ਪੰਜ ਬੰਦਿਆਂ ਦਾ ਗਰੁੱਪ ਬਣਾ ਲੈਂਦੇ ਹਨ। ਉਹ ਉਪਰੋਕਤ ਠੱਗਾਂ ਵਾਂਗ ਕਿਸੇ ਕੰਪਨੀ ਦੇ ਸੇਅਰ ਨੂੰ ਇਕ ਘੱਟ ਕੀਮਤ ਮੰਨ ਲਵੋ 10/- ਰੁਪੈ ਦਾ ਖਰੀਦ ਲੈਂਦੇ ਹਨ, ਉਸ ਤੋਂ ਦੋ ਚਾਰ ਦਿਨਾਂ ਬਾਅਦ ਉਹਨਾਂ ਦੇ ਗਰੁੱਪ ਦਾ ਹੀ ਕੋਈ ਦੂਸਰਾ ਉਸੇ ਸ਼ੇਅਰ ਨੂੰ 20 /- ਰੁਪੈ ਦਾ ਖਰੀਦ ਲੈਂਦਾ ਹੈ। ਇਹ ਪੰਜੋ ਜਾਣੇ ਉਸੇ 10 ਰੁਪੈ ਵਾਲ਼ੇ ਸੇਅਰ ਨੂੰ ਕਾਫੀ ਉੱਚੀ ਕੀਮਤ ਤੱਕ ਲੈ ਜਾਂਦੇ ਹਨ। ਲੋਕਾਂ ਨੂੰ ਲੱਗਦਾ ਹੈ ਇਸ ਕੰਪਨੀ ਦੇ ਸੇਅਰ ਤਾਂ ਬਹੁਤ ਤੇਜੀ ਨਾਲ਼ ਵੱਧ ਰਹੇ ਹਨ। ਮੁਨਾਫਾ ਕਮਾਉਣ ਦੇ ਲਾਲਚ ਵੱਸ ਆਮ ਜੰਨਤਾ ਜਿਆਦਾ ਕੀਮਤ ਤੇ ਉਸ ਸ਼ੇਅਰ ਨੂੰ ਖਰੀਦ ਲੈਂਦੀ ਹੈ। ਜਦ ਉਹ ਸਾਰੇ ਸੇਅਰ ਲੋਕਾਂ ਤੱਕ ਪਹੁੰਚ ਜਾਂਦੇ ਹਨ ਓਦੋਂ ਤੱਕ ਉਹ ਸੱਟੇਬਾਜ (ਠੱਗ) ਆਪਣਾ ਪੈਸਾ ਤਗਿਣਾ-ਚੌਗੁਣਾ ਕਰ ਕੇ ਪੱਤਰਾ ਵਾਚ ਜਾਂਦੇ ਹਨ । ਸੇਅਰਾ ਦਾ ਅਸਲੀ ਮੁੱਲ਼ 10 /- ਰੁਪੈ ਹੋਣ ਕਾਰਨ ਲੋਕਾਂ ਨੂੰ ਚੂਨਾ ਲੱਗ ਚੁੱਕਾ ਹੁੰਦਾ ਹੈ। ਲੋਕੀ ਵਿਚਾਰੇ ਕੁੱਤੇ ਨੂੰ ਬੱਕਰੀ ਦੇ ਮੁੱਲ ਤੇ ਖਰੀਦ ਲੈਂਦੇ ਹਨ।
ਸਟਾਕ ਮਾਰਕੀਟ ਲੋਕਾਂ ਦੀ ਮਾਰਕੀਟ ਹੈ, ਇਸ ਦੁਆਰਾ ਕੰਪਨੀਆ ਦੇ ਸੇਅਰਾਂ ਨੂੰ ਖਰੀਦਿਆ ਜਾਂ ਵੇਚਿਆ ਜਾ ਸਕਦਾ ਹੈ । ਸਾਰੀ ਖਰੀਦੋ-ਫਰੋਖਤ ਤੇ ਸਰਕਾਰ ਦਾ ਕੁੰਡਾ ਵੀ ਹੁੰਦਾ ਹੈ। ਇਸ ਨੁੰ ਮੋਟੇ ਤੌਰ ਤੇ ਸਮਝਣ ਲਈ ਮੰਨ ਲਵੋ ਕਿਸੇ ਅੰਮ੍ਰਿਤ ਕੌਰ ਨੇ ਆਪਣੀ ਕੰਪਨੀ ਖੋਹਲਣੀ ਹੈ। ਪਹਿਲਾਂ ਉਸ ਨੂੰ ਕਾਗਜਾਂ ਵਿੱਚ ਉਲੀਕਿਆ  ਜਾਂਦਾ ਹੈ। ਫਿਰ ਰੁਪੈ ਦਾ ਅੰਦਾਜਾ ਲਗਾਇਆ ਜਾਂਦਾ ਹੈ। ਮੰਨ ਲਵੋ ਜਮੀਨ, ਮਸ਼ੀਨਰੀ ਤੇ ਵਰਕਿੰਗ ਕੈਪੀਟਲ ਲਈ ਇੱਕ ਹਜ਼ਾਰ ਰੁਪੈ ਦੀ ਜਰੂਰਤ ਹੈ। ਉਸ ਤੋਂ ਬਾਅਦ ਉਹ ਕੰਪਨੀ, ਆਪਣੇ ਸੇਅਰ ਮਾਰਕੀਟ ਵਿੱਚ ਉਤਾਰ ਦੇਂਦੀ ਹੈ। ਇਸ ਤਰਾਂ 100x10 =1,000 /- ਮਤਲਬ ਉਸ ਕੰਪਨੀ ਦੇ ਇਕ ਸੇਅਰ ਦੀ 10 ਰੁਪੈ ਕੀਮਤ ਵਾਲ਼ੇ 100 ਸੇਅਰ ਮਾਰਕੀਟ ਵਿੱਚ  ਆ ਜਾਂਦੇ ਹਨ। ਉਹਨਾ 100  ਸੇਅਰਾਂ ਵਿਚੋਂ ਉਸ ਲਿਮਟਿਡ ਕੰਪਨੀ ਦੇ ਮਾਲਕ ਨੂੰ 50  % ਸੇਅਰ ਲੈਣੇ ਪੈਂਦੇ ਹਨ ਬਾਕੀ ਦੇ 50 % ਸੇਅਰ ਪਹਿਲਾਂ ਆਓ ਪਹਲਾਂ ਪਾਓ ਦੇ ਅਧਾਰ ਤੇ ਵੇਚ ਦਿੱਤੇ ਜਾਦੇ ਹਨ। ਕੁਝ ਸਮੇਂ ਬਾਅਦ ਅਗਰ ਉਸ ਕੰਪਨੀ ਨੂੰ 500 /- ਰੁਪੈ ਦਾ ਮੁਨਾਫਾ ਹੁੰਦਾ ਹੈ ਤਾਂ ਉਹ 10 ਰੁਪੈ ਵਾਲ਼ਾ ਸੇਅਰ ਵੱਧ ਕੇ 15 ਰੁਪੈ ਦਾ ਹੋ ਜਾਂਦਾ ਹੈ। ਖਾਸ ਗੱਲ ਸੇਅਰਾਂ ਦੀ ਗਿਣਤੀ ਓਹੋ 100 ਹੀ ਰਹੰਿਦੀ ਹੈ। ਕੰਪਨੀ ਦਾ ਮਾਲਕ ਚਾਹੇ ਤਾਂ ਆਪਣੇ ਸੇਅਰਾਂ ਦੀ ਗਿਣਤੀ ਵਧਾ ਘਟਾ ਵੀ ਸਕਦਾ ਹੈ। ਕੰਪਨੀ ਦੇ ਵਾਧੇ ਘਾਟੇ ਦਾ ਲੇਖਾ-ਜੋਖਾ ਜਾਣੀ ਕਿ ਐਡੀਟਿੰਗ  ਤਿੰਨ ਮਹੀਨਿਆਂ ਵਿੱਚ ਇਕ ਵਾਰ ਹੁੰਦੀ ਹੈ। 

ਹੁਣ ਸੋਚਣ ਵਾਲੀ ਗੱਲ ਹੈ ਕਿ ਜਦ ਕੰਪਨੀ ਦੇ ਲਾਭ ਜਾਂ ਹਾਨੀ ਦਾ ਪਤਾ ਹੀ ਤਿੰਨ ਮਹੀਨਿਆਂ ਬਾਅਦ ਲੱਗਦਾ ਹੈ ਤਾਂ ਰੋਜ-ਰੋਜ ਹੀ ਸੇਅਰਾਂ ਦੇ ਵਧਾ ਚਡ਼੍ਹਾਅ ਦਾ ਕੀ ਕਾਰਨ?  ਇਸ ਦਾ ਕਾਰਨ ਇਹ ਹੈ ਕਿ ਅੰਮ੍ਰਤਿ ਕੌਰ ਦੀ ਕੰਪਨੀ ਦੇ ਮਾਰਕੀਟ ਵਿੱਚ ਸੇਅਰ ਤਾਂ 100 ਹਨ ਮਗਰ ਉਸ ਨੂੰ ਖਰੀਦਣ ਵਾਲ਼ੇ ਜਿਆਦਾ ਹਨ। ਜਿਸ ਨੇ 10 ਰੁਪੈ ਦਾ ਖਰੀਦਿਆ  ਸੀ ਉਸ ਨੂੰ ਉਸ ਸੇਅਰ ਦੇ ਅਗਰ 15 ਰੁਪੈ ਪ੍ਰਤੀ ਸੇਅਰ ਮਿਲਦੇ ਹਨ ਤਾਂ 5/- ਰੁਪੈ ਪ੍ਰਤੀ ਸੇਅਰ ਫਾਇਦਾ ਦੇਖਦਾ ਹੋਇਆ ਵੇਚ ਦੇਂਦਾ ਹੈ। ਮੰਗ ਕਰਨ ਵਾਲ਼ਾ 15 ਰੁਪੈ ਦੀ ਮੰਗ ਇਸ ਲਈ ਕਰਦਾ ਹੈ ਕਿਓਂਕਿ ਅਮ੍ਰਿਤ ਕੌਰ ਦੀ ਕੰਪਨੀ ਵਧੀਆ ਕੰਮ ਕਰ ਰਹੀ ਹੈ ਆਉਣ ਵਾਲੇ ਸਮੇਂ ਵਿੱਚ ਜਦੋਂ ਲੇਖਾ ਜੋਖਾ ਹੋਵੇਗਾ ਤਾਂ ਮੁਨਾਫਾ ਜਿਆਦਾ ਹੋਵੇਗਾ ਫਿਰ ਸਾਇਦ ਜੋ ਅੱਜ 15  ਰੁਪੈ ਦਾ ਹੈ ਉਹੀ 20 ਰੁਪੈ ਦਾ ਹੋਵੇਗਾ। ਬਾਜ਼ਾਰ ਦੀਆ ਏਹੋ ਗੁਣਾ-ਘਟਾਓ ਨੂੰ ਸੋਚਦੇ ਹੋਏ ਹਰ ਕੋਈ ਬਾਜੀ ਖੇਡਦਾ ਹੈ।
ਕਈ ਲੋਕ ਸਵੇਰੇ ਸਵੇਰੇ ਹੀ ਸੇਅਰ ਬਜਾਰ ਪਹੁੰਚ ਜਾਂਦੇ ਹਨ, ਉਹ ਜੂਏ ਵਾਂਗ ਇਸ ਵਿੱਚ ਪੈਸਾ ਲਗਾਉਦੇ ਹੋਏ ਜਿੱਤਦੇ ਜਾਂ ਹਾਰਦੇ ਹਨ। ਉਹ ਸਵੇਰੇ ਕਿਸੇ ਕੰਪਨੀ ਦੇ ਸੇਅਰਾਂ ਨੂੰ ਘੱਟ ਰੇਟ ਤੇ ਖਰੀਦਦੇ ਹਨ। ਜਿਊਂ ਜਿਊਂ ਮੰਗ ਵੱਧਦੀ ਹੈ ਰੇਟ ਵੀ ਵਧਣ ਲੱਗਦਾ ਹੈ। ਸ਼ਾਮ ਹੁੰਦੇ ਹੁੰਦੇ ਅਗਰ ਉਸ ਖਰੀਦੇ ਸੇਅਰ ਦਾ ਰੇਟ 5 ਜਾਂ 10 ਰੁਪੈ ਹੀ ਵੱਧ ਜਾਂਦਾ ਹੈ ਤਾਂ ਵੇਚ ਦੇਂਦੇ ਹਨ, ਜੋ ਵਿਚਲਾ ਫਰਕ ਹੁੰਦਾ ਹੈ ਓਹੋ ਹੀ ਉਹਨਾਂ ਦਾ ਮੁਨਾਫਾ ਹੁੰਦਾ ਹੈ। ਕਈ ਵਾਰ ਸਾਮ ਹੁੰਦੇ-ਹੁੰਦੇ ਰੇਟ ਘੱਟ ਵੀ ਜਾਂਦਾ ਹੈ ਤੇ ਉਹ ਤੋਰੀ ਵਾਗੂੰ ਮੂੰਹ ਲਟਕਾਈ ਘਰ ਨੂੰ ਆਉਦੇ ਹਨ। ਕਈ ਕਰਜਾ ਚੁੱਕ ਕੇ ਲਾਲਚ ਵਿੱਚ ਪੈ ਕੇ ਸੇਅਰ ਮਾਰਕੀਟ ਵਿੱਚ ਪੈਸੇ ਲਗਾਉਦੇ ਹਨ ਤੇ ਵਿਚਾਰੇ ਕੰਗਾਲ ਹੋ ਜਾਂਦੇ ਹਨ। ਇਹ ਸਾਰਾ ਖੇਲ ਹੁਣ ਕੰਪਿਊਟਰ ਦੇ ਸਹਾਰੇ ਹੀ ਹੁੰਦਾ ਹੈ। ਇਹ ਸਾਰਾ ਹੀਨਿਤ ਵਰਕਿੰਗ ਸਿਸਟਮ ਹੈ। ਮੰਗ ਦੇ ਹਿਸਾਬ ਨਾਲ਼ ਹੀ ਰੇਟ ਵੱਧਦੇ-ਘੱਟਦੇ ਰਹਿੰਦੇ ਹਨ ਤੇ ਲੋਕੀ ਆਪਣੇ ਪੈਸੇ ਨੂੰ ਜ਼ਰਬਾ ਦੇਂਦੇ ਰਹਿੰਦੇ ਹਨ। 

ਪੰਜਾਬੀ ਹਾਸਰਸ ਕਲਾਕਾਰ ਭਗਵੰਤ ਮਾਨ ਦਾ ਚੁਟਕਲਾ ਬਾਰ ਬਾਰ ਯਾਦ ਆਉਂਦਾ ਹੈ ਕਿ ਯਾਰ ਇਹ ਸ਼ੈਨਸੈਕਸ ਦੀ ਐਨੀ ਉਮਰ ਹੋ ਗਈ ਅਜੇ ਤੱਕ ਚੱਲਣਾ ਹੀ ਨਹੀ ਸਕਿਆ? ਰੋਜ ਹੀ ਖਬਰਾਂ ਵਿੱਚ ਆਉਦਾ ਰਹਿੰਦਾ ਹੈ ਕਿ ਅੱਜ ਐਨਾ ਗਿਰ ਗਿਆ, ਅੱਜ ਐਨਾ ਚਡ਼੍ਹ ਗਿਆ। ਆਖਰ ਇਹ ਸ਼ੈਨਸੈਕਸ ਹੈ ਕੀ ਬਲਾ? 
ਸ਼ੇਅਰ ਮਾਰਕੀਟ ਵਿੱਚ ਹਜਾਰਾਂ ਕੰਪਨੀਆ ਹਨ ਉਹਨਾਂ ਹਜਾਰਾ ਕੰਪਨੀਆਂ ਨੂੰ ਅਲੱਗ ਅਲੱਗ ਸਮੂਹਾ ਵੰਡ ਲਿਆ ਜਾਂਦਾ ਹੈ ਤਾਂ ਕਿ ਵਾਧੇ ਘਾਟੇ ਨੂੰ ਅਸਾਨੀ ਨਾਲ਼ ਗ੍ਰਾਫ ਬਣਾ ਕੇ ਪੇਸ਼ ਕੀਤਾ ਜਾ ਸਕੇ। ਸ਼ੇਨਸੈਕਸ (ਉਚੇਚੇ ਤੌਰ ਤੇ ਚੁਣੀਆਂ ਗਈਆਂ ਤੀਹ ਖਾਸ ਕੰਪਨੀਆ ਦਾ ਇਕੱਠਾ ਚਾਰਟ ਹੈ। ਹਰੇਕ ਕੰਪਨੀ ਦਾ ਆਪਣੇ ਕਾਰੋਬਾਰ ਦੇ ਆਧਾਰ ਤੇ ਆਪਣਾ ਅਲੱਗ-ਅਲੱਗ ਵਜਨ ਹੈ। ਸ਼ੇਨਸੈਕਸ ਵਿੱਚ ਸੱਭ ਤੋਂ ਉਪਰ ਰਲਾਇੰਸ ਦਾ ਨੰਬਰ ਹੈ। ਤੀਹ ਕੰਪਨੀਆ ਵਿੱਚੋਂ ਇਕੱਲੇ ਰਲਾਇੰਸ ਦਾ 10.58  ਪ੍ਰਤਿਸ਼ਤ ਦੀ ਹਿੱਸੇਦਾਰੀ ਹੈ। ਇਕੱਲੇ ਰਲਾਇੰਸ ਦੇ ਹੀ ਲਾਭ ਜਾਂ ਹਾਨੀ ਹੋਣ ਨਾਲ਼ ਹੀ ਸ਼ੇਨਸੈਕਸ ਵਿੱਚ ਕਾਫੀ ਉਤਰਾਅ ਚਡ਼੍ਹਾਅ ਆਉਦਾ ਹੈ। ਸ਼ੇਨਸੈਕਸ ਦਾ ਵੱਧਣਾ ਜਾਂ ਘੱਟਣਾ ਇਹ ਦਿਖਾਉਂਦਾ ਹੈ ਕਿ ਬਜ਼ਾਰ ਫਾਇਦੇ ਵਿੱਚ ਚੱਲ ਰਹਾ ਹੈ ਜਾਂ ਘਾਟੇ ਵਿੱਚ । ਇਹ ਜਰੂਰੀ ਨਹੀ ਕਿ ਅਗਰ ਸ਼ੇਨਸੈਕਸ ਘੱਟ ਰਹਾ ਹੈ ਤਾਂ ਤੀਹ ਦੀਆਂ ਤੀਹ ਕੰਪਨੀਆਂ ਹੀ ਘਾਟੇ ਵਿੱਚ ਜਾ ਰਹੀਆਂ ਹਨ, ਜਾਂ ਅਗਰ ਵੱਧ ਰਹਾ ਹੈ ਤਾਂ ਤੀਹ ਦੀਆਂ ਤੀਹ ਕੰਪਨੀਆਂ ਹੀ ਵਾਧੇ ਵਿੱਚ ਜਾ ਰਹੀਆਂ ਹਨ। ਉਸ ਦਾ ਗ੍ਰਾਫ ਤਾਂ ਤੀਹ ਕੰਪਨੀਆਂ ਦੇ ਵਜ਼ਨ ਦੇ ਹਿਸਾਬ ਨਾਲ ਕੰਮ ਕਰਦਾ ਹੈ। ਰਲਾਇੰਸ ਇੰਡ.,ਇੰਨਫੋਸਸਿਐਲ.ਐਂਡ ਟੀ., ਆਈ.ਸੀ.ਆਈ.ਸੀ.ਆਈ. ਬੈਂਕ,  ਆਈ. ਟੀ. ਸੀ., ਐਚ. ਡੀ. ਐਫ. ਸੀ.ਬੈਂਕ ਆਦਿ ਉੱਪਰਲੀ ਸ਼ਰੇਣੀ ਵਿੱਚ ਆਉਦੇ ਹਨ। ਸੱਭ ਤੋਂ ਹੇਠਲੀ ਸ਼੍ਰੇਣੀ ਵਿੱਚ ਏ. ਸ਼ੀ. ਸੀ. ਵਗੈਰਾ ਆਉਂਦੀਆ ਹਨ। ਇਹਨਾ ਦਾ ਕ੍ਰਮ ਰੋਜ਼ਾਨਾ ਇਕਨਾਮਕਿਸ ਟਾਇਮ ਵਿੱਚ ਦੇਖ੍ਜਿਆ ਜਾ ਸਕਦਾ ਹੈ। ਇਹ ਸਾਰਾ ਖੇਲ ਮੰਗ ਦੇ ਵਧਣ ਜਾਂ ਘੱਟਣ ਨਾਲ਼ ਹੀ ਸੰਬੰਧ ਰੱਖਦਾ ਹੈ।
ਅੱਜ ਤੋਂ ਕੁਝ ਦਹਾਕੇ ਪਹਿਲਾਂ ਮੰਗ ਦੇ ਹਿਸਾਬ ਨਾਲ਼ ਉਪਜ ਹੁੰਦੀ ਸੀ ਤੇ ਉਪਜ ਦੇ ਵੱਧਣ ਨਾਲ਼ ਰੇਟ ਘੱਟ ਜਾਂਦੇ ਸਨ। ਅੱਜ ਕਲ ਪਹਿਲਾਂ ਉਤਪਾਦ ਤਿਆਰ ਕੀਤਾ ਜਾਂਦਾ ਹੈ ਫਿਰ ਵਿਗਿਆਪਨ ਜ਼ਰੀਏ ਉਸ ਦੀ ਮੰਗ ਪੈਦਾ ਕੀਤੀ ਜਾਂਦੀ ਹੈ। ਜਿਸ ਨਾਲ ਕਈ ਗੈਰ ਜਰੂਰੀ ਵਸਤਾਂ ਵੀ ਸਾਡੇ ਘਰਾਂ ਵਿੱਚ ਪਹੁੰਚ ਰਹੀਆਂ ਹਨ।ਬੱਚਿਆਂ ਦੇ ਖੇਡਣ ਵਾਲ਼ੇ ਲਾਟੂ ਜੋ ਕਿ ਪੰਦਰਾਂ ਵੀਹ ਰੁਪੈ ਤੋਂ ਜਿਆਦਾ ਕੀਮਤ ਦੇ ਨਹੀ ਹੁੰਦੇ, ਬੇਬਲੇਡ ਕਹ ਕੇ 299/-ਰੁਪੈ ਤੱਕ ਵੇਚੇ ਜਾਂਦੇ ਹਨ। ਖਿਡੋਣਿਆਂ      ਨੂੰ ਬੱਚਿਆਂ ਵਿੱਚ ਪ੍ਰਚੱਲਤਿ ਕਰਨ ਲਈ ਪਹਿਲਾਂ ਉਹਨਾਂ ਦੇ ਸੀਰੀਅਲ ਬਣਾਏ ਜਾਂਦੇ ਹਨ। ਜਦੋਂ ਉਹ ਕਰੈਕਟਰ ਬੱਚਿਆਂ  ਦੇ ਦਿਲ ਦਿਮਾਗ ਤੇ ਛਾ ਜਾਂਦੇ ਹਨ ਤਾ ਉਹਨਾਂ ਨੂੰ ਤਿਆਰ ਕਰ ਕੇ ਬਜਾਰ ਵਿੱਚ ਭੇਜ ਦਿੱਤੇ ਜਾਂਦੇ ਹਨ।
1602 ਈ. ਵਿੱਚ  ਡੱਚ ਈਸਟ ਇੰਡੀਆ ਕੰਪਨੀ ਨੇ ਸੱਭ ਤੋਂ ਪਹਿਲਾਂ ਸ਼ੇਅਰ ਐਸਟਰਡੱਮ ਸਟਾਕ ਐਕਸਚੇਜ ਵਿੱਚ ਕੱਢੇ, ਉਹਪਹਿਲੀ ਅਜਿਹੀ ਕੰਪਨੀ ਸੀ ਜਿਸ ਨੇ ਸ਼ੇਅਰਾਂ ਨੂੰ ਮਾਰਕੀਟ ਵਿੱਚ ਉਤਾਰਿਆ
 ਬੰਬੇ ਸਟਾਕ ਐਕਸਚੇਂਜ ਕੇਵਲ ਭਾਰਤ ਦੀ ਹੀ ਨਹੀ ਸਗੋਂ ਏਸੀਆ ਦੀ ਸੱਭ ਤੋਂ ਪੁਰਾਣੀ ਸਟਾਕ ਐਕਸਚੇਂਜ ਹੈ। ਬੰਬੇ ਸਟਾਕ ਐਕਸਚੇਜ ਏਸ਼ੀਆ ਦਾ ਚੌਥਾ ਸੱਭ ਤੋਂ ਵੱਡਾ ਤੇ ਸੰਸਾਰ ਦਾ ਗਿਆਰਵਾਂ ਸੱਭ ਤੋਂ ਵੱਡਾ ਸਟਾਕ ਐਕਸਚੇਂਜ ਹੈ। ਏਥੇ ਦੁਨੀਆਂ ਦੀਆਂ ਸੱਭ ਤੋਂ ਵੱਧ 4990  ਕੰਪਨੀਆਂ ਨੂੰ ਸੂਚੀਬੱਧ ਕੀਤਾ ਗਿਆ ਹੈ। ਇਸਤੋਂ ਬਾਅਦ 1850 ਈ. ਵਿੱਚ ਚਾਰ ਗੁਜਰਾਤੀ ਤੇ ਇੱਕ ਪਾਰਸੀ ਮੁੰਬਈ ਟਾਊਨ ਹਾਲ ਸਾਹਮਣੇ ਬਰੋਟੇ ਦੇ ਦਰੱਖਤ ਥੱਲੇ ਇਕੱਠੇ ਹੋਏ। ਇਹਨਾਂ ਦੀਆਂ ਬੈਠਕਾਂ ਦਾ ਸਥਾਨ ਬਦਲਦਾ ਰਿਹਾ ਤੇ ਦਲਾਲਾ ਦੀ ਸੰਖਿਆ ਵੀ ਵੱਧਦੀ ਗਈ। ਸੰਨ 1875 ਵਿੱਚ ਦੇਸੀ ਸੇਅਰ ਐਂਡ ਸਟਾਕ ਬਰੋਕਰ ਐਸੋਸੀਏਸ਼ਨ ਦੇ ਰੂਪ ਵਿੱਚ ਪਹਿਲਾ ਸੰਗਠਨ ਬਣਾਇਆ ਸੱਭ ਤੋਂ ਪਹਿਲੀ ਭਾਰਤੀ ਸਰਕਾਰ ਤੋਂ ਮਾਨਤਾ ਪ੍ਰਾਪਤ ਸੰਸਥਾ ਬੀ. ਐਸ. ਈ. 1956 ਵਿੱਚ ਬਣੀ। ਕੰਪਿਊਟਰ ਦੁਆਰਾ ਖਰੀਦੋ-ਫਰੋਖਤ ਸੰਨ 1995 ਵਿੱਚ ਸੁਰੂ ਹੋਈ।
ਕਿਸੇ ਨਵੇਂ ਬੰਦੇ ਨੇ ਅਗਰ ਸੇਅਰ ਮਾਰਕੀਟ ਵਿੱਚ ਬਿਜਨੈਸ ਕਰਨਾ ਹੋਵੇ ਤਾਂ ਉਸ ਨੂੰ ਦੋ ਅਕਾਉਂਟਸ ਖੁਲਵਾਉਣੇ ਪੈਂਦੇ ਹਨ :-ਡੀਮੇਟ ਅਕਾਉਟ ਦੂਸਰਾ ਟ੍ਰੇਡਿੰਗ ਅਕਾਉਂਟ। ਡੀਮੇਟ ਅਕਾਉਟ ਵਿੱਚ ਸਰਿਫ਼ ਸੇਅਰ ਹੀ ਰੱਖੇ ਜਾਂਦੇ ਹਨ। ਪੈਸੇ ਦਾ ਲੈਣ-ਦੇਣ ਉਸੇ ਡੀਮੇਟ ਅਕਾਉਂਟ ਦੇ ਨਾਲ਼ ਜੁਡ਼ੇ ਬੈਂਕ ਅਕਾਉਂਟ ਵਿੱਚ ਟ੍ਰੇਡਿੰਗ ਅਕਾਉਂਟ ਦੁਆਰਾ ਹੁੰਦਾ ਹੈ। ਮੰਨ ਲਵੋ ਤੁਹਾਡੇ ਕੋਲ 100 ਸੇਅਰ ਹਨ ਉਹਨਾਂ ਵਿੱਚੋਂ 10 ਸੇਅਰ ਵੇਚਣੇ ਹਨ, ਉਹ 10 ਸੇਅਰ 1000/- ਰੁਪੈ ਦੀ ਕੀਮਤ ਦੇ ਹਨ। ਕੰਪਨੀ ਤੁਹਾਡੇ 10 ਸੇਅਰ ਵੇਚ ਕੇ ਆਪਣੀ ਦਲਾਲੀ ਕੱਟ ਬਾਕੀ ਦੇ ਬਚਦੇ ਪੈਸੇ ਦਾ ਚੈਕ ਤੁਹਾਡੇ ਨਾਮ ਤੇ ਦੇ ਦੇਵੇਗੀ ਜਾਂ ਉਸੇ ਅਕਾਉਂਟ ਨਾਲ਼ ਜੁਡ਼ੇ ਬੈਂਕ ਅਕਾਉਂਟ ਵਿੱਚ ਪਾ ਦੇਵੇਗੀ। ਠੀਕ ਇਸੇ ਤਰਾਂ ਅਗਰ ਤੁਸੀ 1000  ਰੁਪਏ ਦੇ ਸ਼ੇਅਰ  ਖਰੀਦਣੇ ਹਨ ਤਾ ਤੁਹਾਨੂੰ ਆਪਣੇ ਚੈਕ ਨੂੰ ਕੰਪਨੀ ਦੇ ਨਾਮ ਦਾ ਕੱਟ ਕੇ ਟ੍ਰੇਡਿੰਗ ਅਕਾਉਂਟ ਵਿੱਚ ਜਮ੍ਹਾ ਕਰਵਾਉਣਾ ਪਵੇਗਾ। ਸੇਅਰ ਦਾ ਬਿਜਨਸ ਕਰਨ ਲਈ ਦੋਵੇਂ ਅਕਾਉਂਟ ਖੁਲਵਾਉਣੇ ਬਹੁਤ ਜਰੂਰੀ ਹਨ। 
ਮੁੱਕਦੀ ਗੱਲ ਸੇਅਰ ਬਾਜ਼ਾਰ ਦਾ ਧੰਦਾ ਬਿਨਾ ਕਸੇ ਤਕਨੀਕੀ ਸੂਝ ਤੋਂ ਕਰਨਾ ਹਮੇਸਾ ਘਾਟੇ ਵਾਲਾ ਸਿਧ ਹੁੰਦਾ ਹੈ। ਏਹ ਵੀ ਠੀਕ ਹੈ ਕੀ ਕਈ ਲੋਕ ਬੈਠੇ ਬੈਠਾਏ ਇਸੇ ਦੁਆਰਾ ਆਪਣੇ ਪੈਸੇ ਨੂੰ ਜਰਬਾਂ ਦੇਂਦੇ ਰਹਿੰਦੇ ਹਨ, ਕਈ ਵਿਚਾਰੇ ਝੁੱਗਾ-ਚੌਡ਼ ਵੀ ਕਰਾ ਬੈਠਦੇ ਹਨ। ਸੋ ਸਾਨੂੰ ਕੰਮ ਕਲਚਰ ਨੂੰ ਪ੍ਰਫੁੱਲਤ ਕਰਨ ਦੀ ਜਰੂਰਤ ਹੈ। "ਦੱਬ ਕੇ ਵਾਹ ਤੇ ਰੱਜ ਕੇ ਖਾਹ" ਮਤਲਬ ਡਟ ਕੇ ਮਿਹਨਤ ਕਰ ਤਰੱਕੀ ਆਪਣੇ ਆਪ ਭੱਜੀ ਆਵੇਗੀ। 
--ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ
ਮੋਬਾਇਲ ਸੰਪਰਕ : 98180  20236
ਡਾਕ ਪਤਾ: ਮਕਾਨ ਨੰ. 317
ਪਿੰਡ ਗਿਆਸਪੁਰਾ,ਡਾਕਖਾਨਾ ਢੰਡਾਰੀ ਕਲਾਂ
ਜ਼ਿਲਾ ਲੁਧਿਆਣਾ  

No comments: