Friday, April 29, 2011

ਖਿਆਲਾਂ ਦੀ ਅੱਗ ਨੂੰ ਦਿਸ਼ਾ ਦਿਓ


ਗੱਲ ਭਾਵੇਂ ਸ਼ਾਇਰੀ ਦੀ ਹੋਵੇ, ਭਾਵੇਂ ਆਲੋਚਨਾ ਦੇ ਖੇਤਰ ਦੀ, ਭਾਵੇਂ ਅਨੁਵਾਦ ਜਗਤ ਦੀਆਂ ਬਾਰੀਕੀਆਂ ਦੀ ਅਤੇ ਭਾਵੇਂ ਰੇਡੀਓ ਦੀ...ਦੇਵਿੰਦਰ ਜੌਹਲ ਦਾ ਨਾਮ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ. ਦੇਵਿੰਦਰ ਜੌਹਲ ਅਸਲ ਵਿੱਚ  ਦਸਾਂ ਦਿਸ਼ਾਵਾਂ ਅਤੇ ਸੱਤਾਂ ਸਮੁੰਦਰਾਂ ਦਾ ਸੁਮੇਲ ਹੈ. ਉਹ ਸੁਮੇਲ ਜਿਹੜਾ ਜਿਹਨੂੰ ਚਾਹੇ ਆਪਣੀ ਵਿਰਾਤਾ ਦਾ ਅਨੁਭਵ ਕਰਾ ਸਕਦਾ ਹੈ ਪਰ ਅਕਸਰ ਆਪਣੇ ਆਪ ਨੂੰ ਲੁਕਾਈ ਰੱਖਦਾ ਹੈ. ਸੁਨਾਮੀ ਵਰਗੇ ਕਈ ਅਤਿ ਜੋਸ਼ੀਲੇ ਤੁਫਾਨ ਜੇ ਉੱਠਦੇ ਵੀ ਹਨ ਤਾਂ ਉਹਨਾਂ ਨੂੰ ਕਦੇ ਤਬਾਹੀ ਮਚਾਉਣ ਦੀ ਆਗਿਆ ਨਹੀਂ ਦੇਂਦਾ. ਉਹਨਾਂ ਤੂਫਾਨਾਂ ਨੂੰ ਕਿਨਾਰਿਆਂ ਤੋਂ ਬਾਹਰ ਨਹੀਂ ਆਉਣ ਦੇਂਦਾ. ਦੇਵਿੰਦਰ ਜੌਹਲ ਦੀ ਸ਼ਾਇਰੀ ਤੁਸੀਂ ਪੰਜਾਬ ਸਕਰੀਨ ਵਿੱਚ  ਪਹਿਲਾਂ ਵੀ ਪੜ੍ਹ ਚੁੱਕੇ ਹੋ.ਇਸ ਵਾਰ ਪੇਸ਼ ਹੈ ਇੱਕ ਹੋਰ ਕਾਵਿਕ ਝਲਕ::  ਹੋ ਸਕਦਾ ਹੈ ਤੁਸੀਂ ਇਸ ਨਾਲ ਸਹਿਮਤ ਨਾਂ ਹੋਵੋ. ਹੋ ਸਕਦਾ ਹੈ ਇਹ ਵਿਚਾਰ ਫੌਰੀ ਤੌਰ ਤੇ ਤੁਹਾਨੂੰ ਚੰਗਾ ਨਾਂ ਲੱਗੇ ਪਰ ਜਿੰਦਗੀ ਦੀ ਉਸਾਰੀ ਜਾਂ ਫੇਰ ਨਵ ਉਸਾਰੀ ਵੇਲੇ ਇਹ ਬਹੁਤ ਕੰਮ ਆਉਣ ਵਾਲੀ ਊਰਜਾ ਅਤੇ ਉਸ ਨੂੰ ਸੰਭਾਲਣ ਲਈ ਇਹ ਵਿਚਾਰ ਇੱਕ ਬਹੁਤ ਹੀ ਪਤੇ ਦੀ ਗੱਲ ਬਾਰੇ ਜਾਣਕਾਰੀ ਦੇਂਦਾ ਹੈ.....ਬੜੇ ਹੀ ਸਲੀਕੇ ਨਾਲ....ਚੁੱਪ ਚੁਪੀਤੇ ...ਬਿਨਾ ਕਿਸੇ ਸ਼ੋਰ ਸ਼ਰਾਬੇ ਦੇ. ਰ---ਰੈਕਟਰ ਕਥੂਰੀਆ  


ਬੜੀ ਬਦਨਾਮ ਸ਼ੈਅ /ਦੇਵਿੰਦਰ ਜੌਹਲ
ਅੱਛੇ ਖ਼ਿਆਲ ਨੇ
ਇਨ੍ਹਾਂ
ਖਿਆਲਾਂ ਦੀ ਅੱਗ ਨੂੰ ਦਿਸ਼ਾ ਦਿਓ
ਕਵਿਤਾ ਨਾ ਬਣਾਓ
ਕਵਿਤਾ ਬੜੀ ਬਦਨਾਮ ਸ਼ੈਅ ਹੈ
ਬਣਦਿਆਂ ਹੀ ਨਿਗ਼ਲ ਜਾਂਦੀ ਹੈ
ਅੰਬਰ ਦੇ ਸੱਤਵੇਂ ਪੜਾਅ ਤੇ ਲਟਕਦੀ
ਸੂਰਜ ਦੀ ਟਿੱਕੀ
ਅਗਨੀ ਦੀਆਂ ਲਾਟਾਂ ’ਚ ਬਲਦੀ
ਦੇਹ ਦੀ ਚੌਰਾਸੀਵੀਂ ਜੂਨ
ਪਾਣੀ ਦੀਆਂ ਵਾਗਾਂ ’ਚ ਵਹਿ ਗਈ
ਸਦੀਆਂ ਦੀ ਸੋਨ-ਚੁੰਨੀ
ਪੌਣ ਦੇ ਬੁੱਲਿਆਂ ਤੇ ਚੜ੍ਹ ਉਡਿਆ
ਧਰਤ ਦਾ ਤਮਾਮ ਪਿੰਡਾ
ਧਰਤੀ ਦੀਆਂ ਤਹਿਆਂ ਦਾ
ਅਨੰਤ ਕਾਲ ਤੋਂ ਵਿਛਿਆ
ਸਰਸਬਜ਼ ਵਰਕ
ਕਵਿਤਾ ਇਸ ਵਰਕ ਤੇ ਕਾਲਖ ਡੋਲ੍ਹ ਹਸਦੀ ਹੈ
ਆਪਣੇ ਸਮੇਂ ਨੂੰ
ਇਕ ਅਧ ਸਦੀ ਅੱਗੇ ਪਿੱਛੇ ਕਰ ਦਸਦੀ ਹੈ
ਅੱਛੇ ਖ਼ਿਆਲ ਨੇ
ਇਨ੍ਹਾਂ
ਖਿਆਲਾਂ ਦੀ ਅੱਗ ਨੂੰ ਦਿਸ਼ਾ ਦਿਓ
ਕਵਿਤਾ ਨਾ ਬਣਾਓ
-----------

ਕੀ ਖਿਆਲ ਹੈ ਜੀ/ਦੇਵਿੰਦਰ ਜੌਹਲ
**********************

ਇਤਿਹਾਸ ਮੁਆਫ਼ ਕਰੇ

ਸਾਨੂੰ ਸਾਰਿਆਂ ਨੂੰ

ਵਕਤੋਂ ਖੁੰਜਿਆਂ ਨੂੰ

ਅਸਲੋਂ ਹਾਰਿਆਂ ਨੂੰ

ਸਾਹ ਲੈਂਦੇ ਲੈਂਦੇ ਅਗਰ ਜੀਣ ਲਗਦੇ

ਅੱਛੀ ਸ਼ਾਇਰੀ ਸੁਣਦੇ

ਤੇਰਾ ਚਿਹਰਾ ਤਕਦੇ

ਮੇਰਾ ਖਿਆਲ ਹੈ

ਯਾ ਪੜ੍ਹਦੇ ਕਦੇ

ਵਕਤ ਦੇ ਪੰਨੇ

ਮੇਰੇ ਸਮੇਤ ਬਹੁਤੇ

ਘੱਟੋ ਘੱਟb

ਯਾ ਤਾਂ ਸ਼ਾਇਰ ਬਣ ਜਾਂਦੇ

ਯਾ ਸ਼ਿਅਰ ਕਹਿਣਾ ਛੱਡ ਜਾਂਦੇ

ਕੀ ਖਿਆਲ ਹੈ ਜੀ

ਸ਼ਾਇਰੀ ਨੂੰ ਤੁਹਾਡੇ ਅਹਿਸਾਸ ਦਾ ਇੰਤਜ਼ਾਰ ਹੈ

ਹੋਰ ਸ਼ਾਇਰੀ ...
------------------
ਖ਼ਬਰਾਂ ਦੀ ਧੂਣੀ/ਦੇਵਿੰਦਰ ਜੌਹਲ
********************* 
ਖ਼ੂਖ਼ਾਰ ਜਿਹੇ ਮੰਜ਼ਰ
ਅਖ਼ਵਾਰੀ ਪੰਨੇ ਨੇ
ਖ਼ਬਰਾਂ ਨੇ ਮੌਤ ਦੀਆਂ
ਜੀਵਨ ਦੇ ਬੰਨੇ ਨੇ
ਜ਼ਿੰਦਾ ਹਾਂ ਮੌਤ ਲਈ
ਕੁਝ ਹੋਰ ਪਈ ਅੱਗੇ
ਸਾਹਾਂ ਦੀ ਤਸੱਲੀ ਹੈ
ਰਾਹਾਂ ਚ ਗਏ ਠੱਗੇ
ਉਪਚਾਰ ਜਿਹਾ ਨਿਭਦਾ
ਫਿਰ ਕੰਮੀ ਲਗ ਜਾਂਦੇ
ਅਵਸੋਸ ਦੇ ਲਫ਼ਜ਼ ਸਦਾ
ਨਿਭਦੇ ਨੇ ਨਿਭ ਜਾਂਦੇ
ਕਦੇ ਚੁਪ ਚੁਪ ਰਹਿ ਜਾਂਦੇ
ਚੁਪ ਕਰਕੇ ਕਹਿ ਜਾਂਦੇ-
ਖ਼ਬਰਾਂ ਦੀ ਧੂਣੀ ਹੈ
ਸਾਹਾਂ ਦੀ ਪੂਣੀ ਹੈ
ਭੀੜਾਂ ਵਿਚ ਕਾਤਿਲ ਨੇ
ਪੀੜਾਂ ਵਿਚ ਦਿਲਬਰ ਨੇ
ਕੁ...
----------
ਕਾਵਿਕ ਵਿਹਾਰ/ਦੇਵਿੰਦਰ ਜੌਹਲ
**************
ਕਵਿਤਾ ਦੇ ਨਾਲ ਰਹਿੰਦੇ ਨੇ ਦੋਸਤ
ਚੇਤਿਆਂ ਦੀ ਡਾਕ ਦੇ ਅੱਖਰ ਜਿਹੇ
ਅਹਿਸਾਸ ਦੇ ਪੱਛੇ ਹੋਏ
ਆਪਣੇ ਜਜ਼ਬਾਤ ਦੇ ਸੱਥਰ ਜਿਹੇ
ਦਿਲ ਦੇ ਬਿਲਕੁਲ ਕੋਲ ਕਰਕੇ
ਦਿਲ ਨੂੰ ਕੁਛ ਸਹਿਲਾ ਰਹੇ
ਸਦੀਆਂ ਤੋਂ ਰਿੜ੍ਹ੍ਦੇ ਆ ਰਹੇ ਪੱਥਰ ਜਿਹੇ
ਨਾਲ ਰਹਿੰਦੇ ਨੇ ਸਦਾ
ਪਾਣੀਆਂ ਵਿਚ ਵਹਿਣ
ਜਾਂ ਕਦੇ ਟਿਕ ਜਾਣ ਕੰਢੇ ਤੇ
ਗੋਲਾਈਦਾਰ ਕਵਿਤਾ ਦੇ ਹੁਸੀਂ ਚੱਕਰ ਜਿਹੇ|
ਪ੍ਰ੍ਸਥਿਤੀਆਂ ਦੇ ਉਰਾਰ ਪਾਰ
ਖਹਿ ਜਾਂਦੇ ਨੇ ਦੋਸਤ
ਅੰਦਰਲੀ ਬਾਹਰਲ...
                             --ਦੇਵਿੰਦਰ ਜੌਹਲ
                              ਆਕਾਸ਼ਵਾਣੀ, ਜਲੰਧਰ 


ਤੁਹਾਨੂੰ ਦੇਵਿੰਦਰ ਜੋਹਲ ਹੁਰਾਂ ਦੀ ਕਵਿਤਾ ਦਾ ਇਹ ਰੰਗ ਕਿਸਤਰਾਂ ਲੱਗਿਆ ਜ਼ਰੂਰ ਦੱਸਣਾ.ਤੁਹਾਡੇ ਵਿਚਾਰਾਂ ਦੀ ਉਡੀਕ  ਬਣੀ ਰਹੇਗੀ...ਰੈਕਟਰ ਕਥੂਰੀਆ 

No comments: