Thursday, April 21, 2011

ਬਟਾਲਾ ਬੰਦ ਨੂੰ ਸਫਲ ਬਣਾਓ- ਜਗਦੀਸ਼ ਰਾਜ ਸਾਹਨੀ

ਕਿਸੇ ਜ਼ਮਾਨੇ ਵਿੱਚ ਇੰਡਸਟਰੀ ਦਾ ਗੜ੍ਹ ਰਹੀ ਬਟਾਲੇ ਦੀ ਧਰਤੀ ਸਾਹਿਤ ਰਸੀਆਂ ਅਤੇ ਫੋਟੋਗ੍ਰਾਫਰਾਂ ਲਈ ਵੀ ਦਿਲ ਦੀ ਖਾਸ ਖਿਚ ਬਣੀ ਰਹੀ. ਬਟਾਲੇ ਦਾ ਨਾਮ ਲਿਆਂ ਸ਼ਿਵ ਕੁਮਾਰ ਬਟਾਲਵੀ ਦਾ ਚੇਤਾ ਵੀ ਆਉਂਦਾ ਅਤੇ ਫ਼ੋਟੋਗ੍ਰਾਫ਼ੀ ਦੇ ਜਾਦੂਗਰ ਹਰਭਜਨ ਬਾਜਵਾ ਦਾ ਵੀ.  ਕੁਝ ਸਾਲ ਪਹਿਲਾਂ ਰੇਡੀਓ ਦੀ ਦੁਨੀਆ ਅਤੇ ਪੰਜਾਬੀ ਕਹਾਣੀ ਜਗਤ ਨਾਲ ਜੁੜੇ ਰਹਿਣ ਵਾਲੇ ਸੱਜਣ ਵੀ ਜਾਣਦੇ ਹਨ ਕਿ ਹਰਭਜਨ ਬਟਾਲਵੀ ਨੇ ਵੀ ਰੇਡੀਓ ਦੀ ਦੁਨੀਆ ਨੂੰ ਆਪਣੇ ਯਾਦਗਾਰੀ ਸਾਲ ਦਿੱਤੇ. ਕਲਮਾਂ ਵਾਲਿਆਂ ਲਈ ਬਟਾਲਾ ਦੀ ਧਰਤੀ ਹਰ ਔਖੇ ਵੇਲੇ ਬਾਹਾਂ ਪਸਾਰੀ ਮਿਲੀ. ਖਬੇ ਪੱਖੀ ਵਿਚਾਰਾਂ ਵਾਲਿਆਂ ਲਈ ਤਾਂ ਇਸ ਧਰਤੀ ਏ ਵਾਸੀ ਔਖੇ ਸੌਖੇ ਹੋ ਕੇ ਇਸ਼ਤਿਹਾਰਾਂ ਦੀ ਸ਼ਕਲ ਵਿੱਚ ਵੀ ਵਿੱਤੀ ਮਦਦ ਕਰਦੇ ਅਤੇ ਫੰਡ ਨਾਲ ਵੀ. ਇਹਨਾਂ ਸਾਰੀਆਂ  ਖੂਬੀਆਂ ਦੇ ਬਾਵਜੂਦ ਸਰਕਾਰ ਦੀਆਂ ਨਜ਼ਰਾਂ ਵਿੱਚ ਇਹ ਧਰਤੀ ਅਣਗੌਲੀ ਰਹੀ. ਹੋਲੀ ਹੋਲੀ ਹਾਲਤ ਏਥੋਂ ਤੀਕ  ਖਰਾਬ ਹੋ ਗਈ ਕਿ ਬਟਾਲਾ ਦੀ ਇੰਡਸਟਰੀ ਕਿਸੇ ਬੀਤੇ ਜ਼ਮਾਨੇ ਦੀ ਗੱਲ ਹੋ ਗਈ.  ਹੁਣ ਪੰਜਾਬ ਸਰਕਾਰ ਨੂੰ ਇਸ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ ਲੋਕ ਲੰਮੀ ਉਦਕ ਤੋਂ ਬਾਅਦ ਸੰਘਰਸ਼ ਵਾਲੇ ਮੈਦਾਨ ਵਿੱਚ ਆ ਡਟੇ ਹਨ.  ਸ਼ੁੱਕਰਵਾਰ  22 ਅਪ੍ਰੈਲ ਵਾਲੇ ਦਿਨ ਬਟਾਲਾ ਬੰਦ ਰਹੇਗਾ. ਭਾਜਪਾ ਵਿਧਾਇਕ ਜਗਦੀਸ਼ ਰਾਜ ਸਾਹਨੀ ਨੇ ਬਟਾਲਾ ਵਿਧਾਨ ਸਭਾ ਹਲਕੇ ਦੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਬੰਦ ਨੂੰ ਸਫਲ ਬਣਾਉਣ ਲਈ ਵਧ-ਚੜ੍ਹ ਕੇ ਸਹਿਯੋਗ ਕਰਨ. ਓਹ ਇਸ ਸਬੰਧ ਵਿੱਚ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ. ਉਨ੍ਹਾਂ ਕਿਹਾ ਕਿ ਸ਼ੁੱਕਰਵਾਰ  22 ਅਪ੍ਰੈਲ ਵਾਲੇ ਦਿਨ ਅੰਮ੍ਰਿਤਸਰ-ਜੰਮੂ ਨੈਸ਼ਨਲ ਹਾਈਵੇ, ਬਟਾਲਾ-ਜਲੰਧਰ ਮੁਖ ਮਾਰਗ ਸਮੇਤ ਸਮੁੱਚੇ ਲਿੰਕ ਰੋਡ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤਕ ਬੰਦ ਰੱਖੇ ਜਾਣਗੇ.   ਭਾਜਪਾ ਵਿਧਾਇਕ  ਨੇ ਕਿਹਾ ਕਿ 22 ਦੇ ਬਟਾਲਾ ਬੰਦ ਸਬੰਧੀ ਵਿਧਾਨ ਸਭਾ ਹਲਕੇ ਦੇ ਵਸਨੀਕਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ, ਜਿਸਦੇ ਚਲਦਿਆਂ ਅੰਮ੍ਰਿਤਸਰ ਬਾਈਪਾਸ ‘ਤੇ ਜਗਦੀਸ਼ ਰਾਜ ਸਾਹਨੀ ਸਮੇਤ ਬਾਰ ਐਸੋਸੀਏਸ਼ਨ, ਵਾਰਡ ਨੰ. 33 ਦੇ ਲੋਕ ਅਤੇ ਹਲਕੇ ਦੇ ਪਿੰਡਾਂ ਦੇ ਵਸਨੀਕ, ਕਾਦੀਆਂ ਚੂੰਗੀ ‘ਤੇ ਅੰਬਿਕਾ ਖੰਨਾ ਪ੍ਰਧਾਨ ਨਗਰ ਕੌਂਸਲ, ਉਮਰਪੁਰਾ ਵਾਲੇ ਪਾਸੇ ਰਾਜਬੀਰ ਸਿੰਘ ਭੁੱਲਰ ਐੱਮ. ਸੀ. ਤੇ ਸ੍ਰੀ ਹਰਗੋਬਿੰਦਪੁਰ ਹਲਕੇ ਦੀਆਂ ਪੰਚਾਇਤਾਂ, ਸੁਨਈਆ ਬਾਈਪਾਸ ਐੱਮ. ਸੀ. ਵਿਜੇ ਥਾਪਰ, ਸੰਦੀਪ ਸਿੰਘ ਰੰਧਾਵਾ ਡਲਵੰਡੀ ਲਾਲ ਸਿੰਘ ਤੇ ਤਰਜਿੰਦਰ ਸਿੰਘ ਦੀ ਅਗਵਾਈ ਹੇਠ ਸੈਂਕੜੇ ਪਿੰਡ ਵਾਸੀ, ਡੇਰਾ ਬਾਬਾ ਨਾਨਕ ਰੋਡ ‘ਤੇ ਸੂਬਾ ਸਿੰਘ ਬਲਾਕ ਸੰਮਤੀ ਮੈਂਬਰ ਜੌੜਾ ਸਿੰਘਾ ਅਤੇ ਸੁਖਜਿੰਦਰ ਸਿੰਘ ਪਾਰਸ ਬਲਾਕ ਸੰਮਤੀ ਮੈਂਬਰ ਅਤੇ ਵਾਰਡ ਨੰ. 1 ਲੋਕ ਤੇ ਡੇਰਾ ਬਾਬਾ ਨਾਨਕ ਰੋਡ ਦੀਆਂ ਪੰਚਾਇਤਾਂ, ਭੁੱਲਰ ਰੋਡ ‘ਤੇ ਵਾਰਡ ਨੰ.5 ਦੇ ਐੱਮ. ਸੀ. ਜੋਗਿੰਦਰਪਾਲ ਸਿੰਘ, ਤਲਵੰਡੀ, ਭੁੱਲਰ ਤੇ ਐਮਾਂ ਦੇ ਵਾਸੀ, ਜੀ. ਟੀ. ਰੋਡ ਗੁਰਦਾਸਪੁਰ ਮੋੜ ਕਾਲਾ ਨੰਗਲ ‘ਤੇ ਐੱਮ. ਸੀ. ਸੁੱਚਾ ਸਿੰਘ ਵਾਰਡ ਨੰ. 6, ਸਮੇਤ ਜੀ. ਟੀ. ਰੋਡ ਦੀਆਂ ਪੰਚਾਇਤ, ਕਾਹਨੂੰਵਾਨ ਰੋਡ ‘ਤੇ ਸਾਗਰਪੁਰਾ ਨੇੜੇ ਵਾਰਡ ਨੰ. 9 ਦੇ ਐੱਮ. ਸੀ. ਰਜਵੰਤ ਸਿੰਘ ਟੋਨੀ ਦੇ ਭਰਾ ਬੱਲੀ ਦੀ ਅਗਵਾਈ ਹੇਠ ਕਾਹਨੂੰਵਾਨ ਰੋਡ ਦੀਆਂ ਪੰਚਾਇਤਾਂ, ਰੇਲਵੇ ਸਟੇਸ਼ਨ ਬਟਾਲਾ ‘ਤੇ ਆਜ਼ਾਦ ਪਾਰਟੀ ਦੇ ਕੌਮੀ ਪ੍ਰਧਾਨ ਸੁਰਿੰਦਰ ਸਿੰਘ ਕਲਸੀ ਆਪਣੇ ਪਾਰਟੀ ਦੇ ਆਗੂਆਂ ਤੇ ਵਰਕਰਾਂ ਸਮੇਤ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤਕ ਬੱਸਾਂ, ਕਾਰਾਂ, ਟਰੱਕਾਂ ਤੇ ਰੇਲ-ਗੱਡੀਆਂ ਰੋਕਣਗੇ.  ਐਮ ਐਲ ਏ ਸਾਹਨੀ ਨੇ ਸਮੁੱਚੀ ਆਵਾਮ ਨੂੰ ਅਪੀਲ ਕੀਤੀ ਕਿ ਉਹ ਇਸ ਬੰਦ ਨੂੰ ਸਫਲ ਬਣਾਉਣ ਵਿਚ ਸਾਡਾ ਡਟ ਕੇ ਸਾਥ ਦੇਣ ਤਾਂ ਜੋ ਬਟਾਲਾ ਜ਼ਿਲਾ ਬਣ ਸਕੇ ਅਤੇ ਇਸ ਦੀ ਪਿਛੇ ਪੈ ਚੁੱਕੀ ਹਾਲਤ ਨੂੰ ਇੱਕ ਵਾਰ ਫੇਰ ਤੇਜ਼ ਰਫਤਾਰ ਨਾਲ ਵਿਕਾਸ ਦੇ ਮਾਰਗ ਤੇ ਤੋਰਿਆ ਜਾ ਸਕੇ. ਇਹ ਸੰਘਰਸ਼ ਸਫਲ ਹੋਣ ਤੋਂ ਬਾਅਦ ਆਸ ਕੀਤੀ ਜਾਨੀ ਚਾਹੀਦੀ ਹੈ ਕਿ ਬਟਾਲੇ ਦੇ ਰਾਂਗਲੇ ਦਿਨ ਇੱਕ ਵਾਰ ਫਿਰ ਪਰਤ ਆਉਣਗੇ. -- ਕਲਿਆਣ ਕੌਰ // ਰੈਕਟਰ ਕਥੂਰੀਆ  

No comments: