Friday, April 22, 2011

ਵਿਸਵ ਪੱਧਰ ਤੇ ਦਸਤਾਰ ਚੇਤਨਾ ਜਗਾਈ ਜਾਵੇਗੀ:- ਘੋਲੀਆ ਅਤੇ ਗਿਆਸਪੁਰਾ

ਹਰਿਆਣਾ ਕਾਲਿਜ ਆਫ ਟੈਕਨੀਕਲ ਐਂਡ ਮੈਨਜਮੈਂਟ, ਕੈਥਲ ਦੇ ਵਿਦਿਆਰਥੀਆਂ ਨੂੰ
ਸੰਬੋਧਨ ਕਰਦੇ ਹੋਏ ਮਨਵਿੰਦਰ ਸਿੰਘ ਗਿਆਸਪੁਰ, ਦਰਸਨ ਸਿੰਘ ਘੋਲੀਆ
ਵਿਸਵ ਪੱਧਰ ਤੇ ਦਸਤਾਰ ਚੇਤਨਾ ਜਗਾਈ ਜਾਵੇਗੀ. ਇਹ ਐਲਾਨ ਕੀਤਾ ਹੈ ਇੰਜੀਨੀਅਰ ਮਨਵਿੰਦਰ ਸਿੰਘ  ਗਿਆਸਪੁਰਾ ਨੇ  ਇਸ ਮਿਸ਼ਨ ਨੂੰ ਕਾਮਯਾਬ ਕਰਨ ਲਈ ਕਈ ਹੋਰ ਸੰਸਥਾਵਾਂ ਵੀ ਅੱਗੇ ਆ ਰਹੀਆਂ ਹਨ. 
ਅਕਾਲ ਸਹਾਇ ਸਿੱਖ ਇੰਟਰਨੈਸ਼ਨਲ ਜਥੇਬੰਦੀ’ ਦੇ ਕੌਮੀ ਪ੍ਰਧਾਨ ਦਰਸਨ ਸਿੰਘ ਘੋਲੀਆ ਨੇ ਕਿਹਾ ਹੈ ਕਿ ਦਸਤਾਰ ਚੇਤਨਾ ਨੂੰ ਪੂਰਨ ਸਹਿਯੋਗ ਦਿਤਾ ਜਾਵੇਗਾ.ਸਕੂਲਾਂ ਕਾਲਜਾ ਦੇ ਨੌਜਵਾਨਾ ਵਿੱਚ ਦਸਤਾਰ ਪ੍ਰਤੀ ਚੇਤਨਾ ਜਗਾਉਣ ਦੀ ਮੁਹਿੰਮ ਦਾ ਆਗਾਜ ਵੀਰਵਾਰ 22 ਅਪ੍ਰੈਲ ਨੂੰ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਤੇ ਦਰਸਨ ਸਿੰਘ ਘੋਲੀਆ ਨੇ ਸਾਝੇ ਤੌਰ ਤੇ ਹਰਿਆਣਾ ਕਾਲਿਜ ਆਫ ਟੈਕਨੀਕਲ ਐਂਡ ਮੈਨਜਮੈਂਟ, ਕੈਥਲ (ਹਰਿਆਣਾ) ਵਿਖੇ ਕੀਤਾ। ਵਿਦਿਆਰਥੀਆਂ ਨੂੰ ਸੰਬੋਧਤ ਹੁੰਦੇ ਹੋਏ ਗਿਆਸਪੁਰਾ ਨੇ ਕਿਹਾ ਕਿ ਅੱਜ ਨੌਜੁਵਾਨਾ ਨੂੰ ਸਿੱਖ ਧਰਮ ਦੇ ਅਮੀਰ ਵਿਰਸੇ ਨਾਲ ਜੁੜਨ ਦੀ ਮੁੱਖ ਲੋੜ ਹੈ। ਉਹਨਾਂ ਕਿਹਾ ਕਿ ਅੱਜ ਹਰ ਕੋਈ ਡਾਕਟਰ, ਇੰਜੀਨੀਅਰ ਬਣਨਾ ਲੋਚਦਾ ਹੈ, ਪਰ ਚੰਗੇ ਮਨੁੱਖ ਬਣਨ ਵੱਲ੍ਹ ਕਿਸੇ ਦਾ ਧਿਆਨ ਨਹੀਂ । ਗੁਰੂਆਂ ਨੇ ਸਿੱਖ ਧਰਮ ਚਲਾਇਆ ਹੀ ਵਧੀਆ ਮਨੁੱਖ ਬਣਨ ਲਈ ਸੀ, ਇਸ ਲਈ ਇਸ ਅਮੀਰ ਸਿੱਖ ਵਿਰਸੇ ਨਾਲ ਜੁੜਨ ਦੀ ਲੋੜ ਹੈ। ਵਿਦਿਆਥੀਆਂ ਨੂੰ ਸੰਬੋਧਨ ਕਰਦੇ ਹੋਏ ਦਰਸਣ ਸਿੰਘ ਘੋਲੀਆ ਨੇ ਕਿਹਾ ਕਿ ਗੁਰੂ ਸਾਹਿਬ ਵੱਲੋਂ ਆਥਾਹ ਕੁਰਬਾਨੀਆ ਦੇ ਕੇ ਲਈ ਇਸ ਪੱਗ ਨੂੰ ਅੱਜ ਦੀ ਨੌਜੁਵਾਨ ਪੀੜ੍ਹੀ ਸੰਭਾਲਣ ਤੋਂ ਨਾਕਾਮ ਹੁੰਦੀ ਜਾ ਰਹੀ ਹੈ। ਪੰਜਾਬੀ ਸੱਭਿਆਚਾਰ ਤੇ ਸਿੱਖ ਅਮੀਰ ਵਿਰਸੇ ਤੋਂ ਅਣਜਾਣ ਅੱਜ ਦਾ ਨੌਜੁਵਾਨ ਨਸ਼ਿਆਂ ਜਿਹੀਆਂ ਭੈੜੀਆਂ ਅਲਾਮਤਾਂ ਵਿੱਚ ਫਸ ਕੇ ਸਾਡੇ ਗੁਰੂਆਂ ਦੇ ਦਰਸਾਏ ਮਾਰਗ ਤੋਂ ਭਟਕਦਾ ਜਾ ਰਿਹਾ ਹੈ। ਇਸ ਲਈ ਸਕੂਲਾਂ ਕਾਲਜਾਂ ਵਿੱਚ ਪਤਿਤ ਪੁਣੇ, ਨਸ਼ਿਆਂ ਵਿਰੋਧੀ ਤੇ ਦਸਤਾਰ ਸੰਬੰਧੀ ਚੇਤਨਾਂ ਜਗਾਉਣ ਜਰੂਰਤ ਹੈ। ਅੱਜ ਸਾਡਾ ਨੌਜੁਵਾਨ ਵਰਗ ਭਾਰੀ ਚਿੰਤਤ ਤੇ ਨਰਾਸ਼ ਹੈ ਜਿਸ ਨੂੰ ਹਲੂਣਾ ਤੇ ਸੇਧਿਤ ਕਰਨਾਂ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ । ਇਸ ਮੌਕੇ ਸਟੂਡੈਂਟ ਯੁਨੀਅਨ ਦੇ ਆਗੂ ਮਨਿੰਦਰ ਸਿੰਘ ਬਲੌਣਾ, ਦਲਬਾਗ ਸਿੰਘ ਝੀਂਡਾ, ਗਿਆਨ ਸਿੰਘ ਪਟਿਆਲੇ ਵਾਲੇ, ਸਿਮਰਨ ਸਿੰਘ ਕੈਂਥਲ, ਅਮਨ ਸਿੰਘ ਮਾਨ, ਅਰਸ਼ ਸਿੰਘ ਸੇਖੋਂ, ਗੁਰਸ਼ਰਨ ਸਿੰਘ ਗੁਰਾਇੰਆ, ਮਨਜੀਤ ਸਿੰਘ ਗੁੜਗਾਉਂ, ਗੁਰਵਿੰਦਰ ਸਿੰਘ ਆਦਿ ਹਾਜਿਰ ਸਨ।-- ਬਿਊਰੋ ਰਿਪੋਰਟ 

No comments: