Sunday, April 17, 2011

ਦੁਪਹਿਰ ਦਾ ਸਫ਼ਾਂ ਦਵਿੰਦਰ ਸੈਫ਼ੀ


ਦੁਪਹਿਰ ਦੇ ਸਫਿਆਂ ਉੱਪਰ ਲਿਖੀਆਂ ਦਵਿੰਦਰ ਸੈਫ਼ੀ ਦੀਆਂ ਕਾਵਿਕ ਰਚਨਾਵਾਂ

ਦਵਿੰਦਰ ਸੈਫ਼ੀ ਪੰਜਾਬੀ ਸਾਹਿਤ ਦਾ ਇੱਕ ਨਾਮਵਰ ਸਾਹਿਤਕਾਰ ਹੈ,ਅਕਸਰ ਹੀ ਦੂਰਦਰਸ਼ਨ 'ਤੇ ਵੀ ਕਈ ਵਿਚਾਰ ਚਰਚਾਵਾਂ ਵਿਚ ਸ਼ਾਮਲ ਹੁੰਦਾ ਹੈ, ਮੇਰਾ ਇਹ ਬਹੁਤ ਹੀ ਗੂੜਾ ਮਿੱਤਰ,ਇੱਕ ਚੰਗਾ ਮਿਲਣਸਾਰ ਇਨਸਾਨ,ਹਰ ਵੇਲੇ ਸਾਹਿਤ ਦੇ ਵਿਸ਼ੇ ਤੇ ਨਵੇ ਲੇਖਕਾਂ ਨੂੰ ਸਹਿਯੋਗ ਦੇਣ ਵਾਲਾ ਖੁਸ਼ਦਿਲ ਇਨਸਾਨ ਹੈ,ਉਹ ਇਕ ਬਹੁਤ ਹੀ ਸੰਵੇਦਨਸ਼ੀਲ ਅਤੇ ਇੱਕ ਵੱਖਰੀ ਹੀ ਸ਼ੈਲੀ ਦਾ ਕਵੀ ਹੈ,ਉਸ ਦੀ ਕਵਿਤਾ ਦਾ ਅੰਦਾਜ਼ ਬੇਸ਼ਕ ਸੂਫ਼ੀ ਹੈ ਪਰ ਉਸ ਦੀ ਕਵਿਤਾ ਦਾ ਸੰਬਧ ਗਿਆਨ ਤੇ ਦਰਸ਼ਨ ਦੇ ਵਿਕਾਸ ਨਾਲ ਵੀ ਜੁੜਿਆਂ ਹੋਇਆ ਹੈ,ਇਹ ਹੀ ਉਸ ਦੀ ਕਾਵਿ ਦੀ ਵਿਲੱਖਣਤਾ ਹੈ,

"ਦੁਪਹਿਰ ਦਾ ਸਫ਼ਾਂ" ਉਸ ਦੀ ਕਾਵਿ ਰਚਨਾਵਾਂ ਦੀ ਚੇਤਨਾ ਪ੍ਰਕਾਸ਼ਨ ਵਲੋ ਛਾਪੀ ਗਈ ਕਿਤਾਬ ਹੈ,ਜਿਸ ਵਿਚ ਨਿੱਘੀ ਦੁਪਹਿਰ ਵਰਗੀਆਂ ੫੪ ਕੁ ਰਚਨਾਵਾਂ ਹਨ,ਕਿਤਾਬ ਦੇ ਸ਼ੁਰੂਆਤ ਵਿਚ ਉਸ ਦੀਆਂ ਖੂਬਸੂਰਤ ਲਾਈਨਾਂ ਹਨ "ਅਗਨੀ ਨੇ ਹੱਥ ਕਲਮ ਫੜਾਈ,ਦੇਣਾ ਪੈ ਗਿਆ ਹੋਕਾਂ" ਪਰ ਅਫਸੋਸ ਕਿ ਜੇ ਇੱਕ ਦੋ ਕਵਿਤਾਵਾਂ ਨੂੰ ਛੱਡ ਦਈਏ ਤਾਂ ਸੈਫ਼ੀ ਦੀ  ਇਹ ਗੱਲ ਸ਼ਇਦ ਉਸ ਦੀ ਕਿਤਾਬ ਤੇ ਲਾਗੂ ਕਰਨੀ ਬਹੁਤ ਹੀ ਔਖੀ ਹੈ,ਜਿੱਥੇ ਉਸ ਦੀ ਕਵਿਤਾ "ਮਾਨਸ ਜਨਮ ਦੁਲੰਭ" ਵਿਚ ਉਹ ਇੱਕ ਆਮ ਆਦਮੀ ਦੀ ਜੜ੍ਹਤਾਵਾਦੀ ਮਾਨਸਕਿਤਾ ਤੇ ਤਿੱਖਾ ਕਟਾਕਸ਼ ਕਰਦਾ ਲਿਖਦਾ ਹੈ
ਜਦ ਮੇਰੀਆਂ ਅੱਖਾਂ ਸਾਹਮਣੇ
ਫੁੱਲਾਂ ਤੋ ਮਹਿਕਾਂ ਖੋਹੀਆਂ ਜਾਂਦੀਆਂ ਹਨ
ਦਰਪਣ 'ਤੇ  ਝਰੀਟਾਂ ਪਈਆਂ ਜਾਂਦੀਆਂ ਹਨ
ਮਾਸੂਮ ਘੁੱਗੀਆਂ ਦੇ ਗਲ ਪਾਉਣ ਲਈ
ਕੰਡਿਆਂਲੀਆਂ ਤਾਰਾਂ ਬਣਾਈਆਂ ਜਾਂਦੀਆਂ ਹਨ
ਤਾਂ ਮੈਂ ਚਾਨਣ ਤੇ ਹਨ੍ਹੇਰੇ ਦਾ ਤਕਾਜਾਂ  ਕਰ
ਜਾਂ ਤਾਂ ਉੱਲੂ ਤੇ ਜਾਂ ਘੋਗੜ ਬਣ ਜਾਂਦਾ ਹਾ.   
ਪਰ ਉੱਥੇ ਹੀ ਉਹ ਕਿਤੇ ਕਿਤੇ ਤਾਂ ਇਨ੍ਹਾ ਉਲਝ ਜਾਂਦਾ ਹੈ ਕਿ ਯਥਾਰਥ ਤੋ ਯੂਟੋਪੀਅਨ ਖਿਆਲਾਂ ਵੱਲ ਨੂੰ ਤੁਰ ਪੈਂਦਾਂ ਹੈ  ਕਵਿਤਾ "ਮੰਥਨ" ਵਿਚ ਤਾਂ ਉਹ ਰਜਨੀਸ਼ ਵਾਗ "ਚੇਤਨਾ" ਤੋ ਉਲਟ {ਜਿਸ ਨਾਲ ਉਹ ਇਸ ਤੋ ਪਹਿਲੀ ਕਵਿਤਾ ਵਿਚ ਹੀ ਸੰਵਾਦ ਰਚਾਉਦਾਂ ਹੈ} ਸਾਰੇ ਫਲਫਿਆਂ ਦਾ ਮਿਲਗੋਭਾ ਕਰਦਾ ਹੋਇਆ,"ਹੱਦਾਂ ਤੋ ਬਿਨਾਂ ਧਰਤੀ ਤੇ ਅਖੰਡ ਆਦਮੀ" ਦੀ ਕਲਪਨਾ ਵਿੱਚ ਗੁਵਾਚ ਜਾਂਦਾਂ ਹੈ,ਸ਼ੇਖ ਫਰੀਦ ਅਤੇ ਦੂਸਰੇ ਸੂਫ਼ੀਆਂ ਪ੍ਰਤੀ ਉਸ ਦੀ ਸ਼ਰਧਾ ਉਸ ਦੀਆ ਇਸ ਕਿਤਾਬ ਵਿਚਲੀਆਂ ਮੁੱਢਲੀਆਂ ਕਵਿਤਾਵਾਂ ਨੂੰ ਸੁਹਪਣ ਤਾਂ ਪ੍ਰਦਾਨ ਕਰਦੀ ਹੈ,ਪਰ ਬਆਦ ਵਾਲੀਆਂ ਸਾਰੀਆਂ ਕਵਿਤਾਵਾਂ ਇਸ ਦੇ ਉਲਟ ਭੁਗਤਦੀਆਂ ਹਨ ,ਜਾਂ ਇਹ ਕਹਿ ਲਵੋ ਕਿ ਇਹ ਮੁੱਢਲੀਆਂ ਕਵਿਤਾਵਾਂ ਬਆਦ ਵਾਲੀਆ ਕਵਿਤਾਵਾਂ ਦੇ ਇੱਕ ਦਮ ਉਲਟ ਹਨ ਜਿੱਥੇ ਜਾਂ ਕਿ ਸੈਫ਼ੀ ਧਰਮ ਦੀ ਚੰਗੀ ਛਿਲ ਲਹਾਉਦਾਂ ਹੈ  
ਧਰਮ
ਰਾਜਨੀਤੀ ਲਈ ਬੂਟਾਂ ਦਾ ਜੋੜਾ
ਜਿਸ ਨੂੰ ਪਾ ਕੇ ਲੋਇਕਾਂ ਦੇ ਸਿਰਾਂ ਤੇ ਤੁਰਿਆ ਜਾਂਦਾ ਹੈ  
ਧਰਮ
ਸਰਮਾਏਦਾਰੀ ਲਈ ਸੀਵਰੇਜ ਦਾ ਢੱਕਣ
ਜੀਹਦੇ ਆਸਰੇ ਸਾਰਾ ਕੋਹਜ ਢਕ ਲਾਇਆ ਜਾਂਦਾ ਹੈ
ਪਰ ਫਿਰ ਵੀ ਪੂਰੇ ਕਾਵਿ ਵਿਚ ਕਿਤੇ ਵੀ ਉਸ ਦੀ ਕਵਿਤਾਂ ਆਧਿਆਤਮਵਾਦ ਦੇ ਇਸ ਮੱਕੜ ਜਾਲ ਤੋ ਮੁਕਤ ਨਹੀ ਹੋ ਪਾਉਦੀ,ਜਿਸ ਕਾਰਨ ਉਸ ਦੀ ਕਵਿਤਾ ਕਦੇ ਸਾਂਈ ਕੋਲੋ ਤੋਫੀਕ ਮੰਗਦੀ ਹੈ
"ਜੇ ਸਾਂਈ ਤੋਫੀਕ ਦੇਵੇ ਤਾਂ
ਜੀਵਨ ਲਿੱਪੀ ਪੜ੍ਹਸਾ"
ਕਦੇ ਕਿਸੇ ਦਰਗਾਹਾਂ ਤੇ ਸਜਦੇ ਕਰਦੀ ਹੈ ਅਤੇ ਕਦੇ ਧਰਮ ਦੇ "ਉੱਚਤਮ ਸਿਧਾਂਤ" ਨੂੰ ਪਕੜਨ ਦੀ ਕੋਸ਼ਿਸ਼ ਕਰਦੀ ਹੈ, ਅਸਲ ਵਿਚ ਉਸ 'ਤੇ ਪੂਰੇ ਕਾਵਿ ਵਿਚ  
ਆਧਿਆਤਮਵਾਦ ਵਿਚਾਰਵਾਦ ਦਾ ਰੋਮਾਂਸਵਾਦ ਭਾਰੀ ਰਿਹਾ ਹੈ
ਉਸ ਦੀ ਕਵਿਤਾ ਸਾਮਜਿਕ ਰਿਸ਼ਤਿਆਂ ਬਾਰੇ ਵੀ ਕੋਈ ਸ਼ਪਸ਼ਟ ਪੱਖ ਉਜਾਗਰ ਨਹੀ ਕਰਦੀ ,ਜਿਸ ਕਾਰਨ ਇੱਕ ਕਵਿਤਾ ਵਿਚ ਤਾਂ ਉਹ ਜਿੰਦਗੀ ਨੂੰ ਹੀ ਬੇ-ਦਖਲੀ ਨੋਟਿਸ ਲਿਖਣ ਤੱਕ ਵੀ ਜਾ ਪੁੰਹਚਦਾ ਹੈ,
ਰਿਸ਼ਤਿਆਂ ਬਾਰੇ ਉਹ ਕਹਿੰਦਾਂ ਹੈ ਕਿ:-
ਰਿਸ਼ਤੇ ਚਾਰੇ ਪਾਸਿਓ ਘਸੀ,ਟੁੱਟੀ
ਤੇ ਪੁਰਾਣੀ ਜੁੱਤੀ ਵਰਗੇ ਹੁੰਦੇ ਹਨ
ਜੀਹਨੂੰ ਪਹਿਨਣਯੋਗ਼ ਬਣਾਉਣ ਲਈ
ਹਰ ਵਾਰ ਆਪਣੀ ਚਮੜ੍ਹੀਆਂ ਦੀਆਂ ਟਾਕੀਆਂ ਲਾਉਣੀਆਂ ਪੈਂਦੀਆਂ
ਮੈਂ ਉਸ ਦੀ ਇਸ ਗੱਲ ਨਾਲ ਕੁਝ ਹੱਦ ਤੱਕ ਤਾਂ ਸਹਿਮਤ ਹਾ ਕਿ ਅੱਜ ਪੂੰਜੀਵਾਦੀ ਯੁੱਗ ਵਿਚ ਰਿਸ਼ਤਿਆਂ ਦੀ ਕਦਰ  ਆਰਥਿਕਤਾ 'ਤੇ ਨਿਰਭਰ ਹੈ,ਪਰ ਫਿਰ ਉਹ ਖੁਦ ਹੀ ਕਵਿਤਾ "ਸਮਝੌਤਾ" ਵਿਚ "ਜੋ ਹੈ ਠੀਕ ਹੈ" ਵਾਲੀ ਗੱਲ ਤੇ ਆ ਖੜਦਾ ਹੈ,ਅਸਲ ਵਿਚ ਉਹ "ਦੁਬਿਧਾ" ਵਿਚ ਹੈ ਕਿ ਇਹ ਸਭ ਰਿਸ਼ਤੇ ਧਾਰਮਿਕ ਵਿਚਾਰਵਾਦ ਕਾਰਨ ਉਲਝੇ ਹੋਏ ਹਨ ਜਾਂ ਫਿਰ ਇਸ ਦਾ ਕੋਈ ਹੋਰ ਕਾਰਨ ਹੈ.ਉਹ ਇਨਸਾਨ ਦੀ ਮਾਨਸਿਕਤਾਂ ਨੂੰ ਹੀ ਇਸ ਲਈ ਬਹੁਤਾ ਜੁੰਮੇਵਾਰ ਮੰਨ ਕੇ ਚਲਦਾ ਹੈ ਜਦ ਕਿ ਉਸ ਦੀ ਮਾਨਸਿਕਤਾਂ ਵਿੱਚ ਪਦਾਰਥਿਕ ਹਲਾਤਾਂ ਨੂੰ ਕਿਤੇ ਵੀ ਸ਼ਾਮਲ ਨਹੀ ਕਰਦਾ,ਜੋ ਇਨਸਾਨ ਦੀ ਮਾਨਸਕਿਤਾਂ ਤੇ ਸਿੱਧਾ ਪ੍ਰਭਾਵ ਪਾਉਦੀਆਂ ਹਨ,ਅਪਟਨ ਸਿੰਕਲੇਅਰ ਦੇ ਸ਼ਬਦਾਂ ਵਿਚ
"ਨੈਤਿਕਤਾ ਅਤੇ ਧਰਮ ਉਸ ਵਿਅਕਤੀ ਦੇ ਵਾਸਤੇ ਮਹਿਜ ਸ਼ਬਦ ਮਾਤਰ ਹਨ ਜੋ ਰੋਜੀ ਰੋਟੀ ਦਾ ਜੁਗਾੜ ਕਰਨ ਦੇ ਲਈ ਗੰਦੇ ਨਾਲੇ ਵਿਚੋ ਮੱਛੀ ਮਾਰਦਾ ਹੈ,ਅਤੇ ਪਾਲੇ ਦੀ ਰਾਤ ਵਿਚ ਕੜਾਕੇ ਦੀ ਸੀਤ ਲਹਿਰ ਤੋ  ਦੇ ਲਈ ਸੜਕਾਂ ਉੱਤੇ ਢੋਲਾਂ ਦੇ ਪਿਛੇ ਪਨਾਹ ਲੈਦਾਂ ਹੈ,"
ਅੰਨਾਂ ਵਿਸ਼ਵਾਸ ਕਿਸੇ ਤੇ ਵੀ ਬਹੁਤ ਗਲਤ ਹੈ, ਸੈਫੀ ਦੀ ਇਸ ਬਾਰੇ ਇੱਕ ਕਵਿਤਾ ਕਮਾਲ ਹੈ   
ਵਿਸ਼ਵਾਸ
ਵਿਸ਼ਵਾਸ ਤਾਂ ਰਾਜੇ ਭਰਥਰੀ ਦੁਆਰਾ
ਆਪਣੀ ਰਾਣੀ ਨੂੰ ਦਿੱਤਾ ਹੋਇਆ
ਉਹ ਸੇਬ ਹੈ
ਜੋ ਕਈ ਹੱਥਾਂ 'ਚੋ ਹੁੰਦਾ ਹੋਇਆ
ਰਾਜੇ ਕੋਲ ਦੁਬਾਰਾ ਆ ਕੇ
ਉਸ ਨੂੰ ਰਾਜਗੱਦੀ ਤੋ  
ਵੈਰਾਗੇ ਜੰਗਲਾਂ ਤੱਕ
ਉਂਗਲ ਫੜ੍ਹ ਕੇ
ਨੰਗੇ ਪੈਂਰੀ ਤੋਰਦਾ ਹੈ
ਇਸ ਤੋ ਬਿਨਾ ਕੁਦਰਤ ਨਾਲ ਖੂਬਸੂਰਤ ਮਿਲਾਪ ਦੀਆਂ ਦੋ ਕਵਿਤਾਵਾਂ "ਆ ਬਿਰਖਾ" ਤੇ "ਛੱਡ ਬਿਰਖਾ" ਜੋ ਬੇਸ਼ੱਕ ਕੁਝ ਕੁਝ ਨਿਰਾਸ਼ਾਵਾਦੀ ਹੀ ਹਨ,ਪਰ ਕਲਾ ਪੱਖੋ ਖੂਬਸੂਰਤ ਰਚਨਾਵਾਂ ਹਨ
ਛੱਡ ਬਿਰਖਾ ਕੀ ਲੈਣਾ ਲੱਭ ਕੇ
ਗੁਜਰ ਗਿਆਂ ਦੀਆਂ ਪੈੜਾਂ
ਡਾਲੀ ਡਾਲੀ ਨਾਗ ਪਲਮਦੇ
ਪੱਤਰ ਪੱਤਰ ਜ਼ਹਿਰਾਂ
ਉਮਰਾਂ ਦਾ ਸਰਮਾਇਆਂ ਮਿਲੀਆਂ
ਭਖਦੀਆਂ ਸਿਖਰ ਦੁਪਹਿਰਾਂ
ਮੰਗਦਾ ਰਹੀ ਸਦਾ ਸਾਂਈ ਤੋ
ਮੁੱਕਰ ਗਿਆਂ ਦੀਆਂ ਖ਼ੈਰਾਂ
"ਕਵੀ ਤੇ ਕਵਿਤਾ" ਅਤੇ "ਕਵੀ ਦੀ ਖੁਦਕੁਸ਼ੀ" ਵਿਚ ਉਸ ਨੇ ਸਾਹਿਤ ਦੇ ਖੇਤਰ ਵਿਚ ਐਵਰਾਡਾਂ ਤੇ ਸਨ੍ਹਮਾਨਾਂ ਦੀ ਹੋ ਰਹੀ ਰਾਜਨੀਤੀ 'ਤੇ ਬਹੁਤ ਹੀ ਤਿੱਖਾ ਤੇ ਸਟੀਕ ਨਿਸ਼ਾਨਾ ਲਾਇਆ ਹੈ
"ਕਵੀ ਆਪਣੀ ਤਪਸ਼ ਨੂੰ ਅਲਵਿਦਾ ਆਖ ਕੇ
ਕੁਰਸੀਆਂ ਵਾਲਿਆਂ ਨੂੰ ਨਮਸਕਾਰ ਕਰਕੇ
ਗ਼ਲ ਹਾਰ ਪੁਆਉਣ ਲੱਗਾ
ਇਸੇ ਵੇਲੇ
ਕਵੀ ਦੇ ਦਿਲ ਨੇ ਤੜ੍ਹਪ ਕੇ ਕਿਹਾ
"ਕਵੀ ਸਾਹਿਬ
ਤੁਸੀਂ ਰਹੋ ਇਨ੍ਹਾਂ ਲੂੰਬੜੀਆਂ ਨਾਲ ਕਾ ਬਣ ਕੇ
ਮੈਂ ਖੁਦਕੁਸ਼ੀ ਕਰਦਾ ਹਾ"  
ਇਸ ਤੋ ਇਲਾਵਾ "ਮਾਏ ਨੀ" ਤੈਨੂੰ ਰੱਬ ਬਣਉਣਾ ਸੀ" ਬਹੁਤ ਹੀ ਕੋਮਲ ਦਿਲ ਤੇ ਸੰਵੇਦਨਸ਼ੀਲ ਰਚਨਾਵਾਂ ਹਨ.ਅਖੀਰ ਵਿਚ ਕਾਵਿ ਖਿਆਲ ਤੇ ਕੁਝ ਗਜ਼ਲਾਂ ਹਨ ਜੋ ਕਿ ਉਸ ਦੀਆਂ ਵਧੀਆ ਰਚਨਾਵਾਂ ਹਨ.ਕੁਝ ਸ਼ੇਅਰ ਤਾਂ ਬਹੁਤ ਹੀ ਕਮਾਲ ਹਨ ਜਿਵੇ
ਸੂਰਜ ਦੇ ਨਾਲ ਐਸਾ ਇੱਕ ਦਿਨ ਰਾਤ ਲੜੀ
ਆਖ ਰਹੀ ਸੀ ਮੈਂ ਵੀ ਇੱਕ ਸਵੇਰਾ ਹਾ

ਸ਼ਹਿਰ ਮੇਰੇ ਦਾ ਅੰਨ੍ਹਾ ਸੂਰਜ ਫਿਰੇ ਭਾਲਦਾ ਰਾਹ ਕੋਈ
ਕਿਵੇ ਗਲੇ ਹਾਰ ਪੈਣਗੇ ਕਿਵੇ ਕਰੁ ਵਾਹ ਵਾਹ ਕੋਈ

ਫਿਰ ਵੀ ਅਖੀਰ ਵਿਚ ਸੈਫੀ ਦੇ ਕਾਵਿ "ਦੁਪਹਿਰ ਦਾ ਸਫ਼ਾ" ਬਾਰੇ ਇਹੀ ਕਹਿਣਾਂ ਚਾਹਾਂਗਾ ਕਿ ਨੀਤਸ਼ੇ ਅਤੇ ਕਈ ਹੋਰ ਫਿਲੋਸਫਰਾਂ ਦੇ ਚਿੰਤਕ ਸੈਫੀ ਕੋਲੋ ਮੈਨੂੰ ਇਸ ਤੋ ਬਹੁਤ ਜਿਆਦਾ ਚੰਗੀ ਰਚਨਾ ਦੀ ਆਸ ਸੀ,ਜਿਸ 'ਤੇ ਉਹ ਇਸ ਕਿਤਾਬ ਵਿਚ ਪੂਰਾ ਨਹੀ ਉਤਰ ਸਕਿਆ,ਅੰਤ ਵਿਚ ਉਸ ਦੇ ਹੀ ਸ਼ੇਅਰ ਨਾਲ ਗੱਲ ਖਤਮ ਕਰਨੀ ਚਾਹੁੰਦਾ ਹਾ
ਵਾਦਾਂ ਵਿਚੋ ਅਰਥ ਨਾ ਸੱਦੀ
ਆਮ ਅਹਿਸਾਸ ਵੀ ਹੋ ਸਕਦੇ

ਇੰਦਰਜੀਤ ਕਾਲਾ ਸੰਘਿਆਂ,
98156 -39091     

No comments: