Tuesday, April 05, 2011

ਇਹ ਇਸ਼ਕ ਹੀ ਸੀਂ ਜਾਂ ਕੁਝ ਹੋਰ....?

ਅਜਿਹੀਆਂ ਖਬਰਾਂ ਅਕਸਰ ਆਉਂਦੀਆਂ ਹਨ. ਕਦੇ ਕਿਤੋਂ ਕਦੇ ਕਿਤੋਂ. ਇਸ ਵਾਰ ਇਹ ਖਬਰ ਆਈ ਹੈ ਫਗਵਾੜਾ ਤੋਂ. ਫਗਵਾੜਾ ਦੇ ਹਰਕ੍ਰਿਸ਼ਨ ਨਗਰ ਇਲਾਕੇ ਵਿੱਚ ਦੋ ਬੱਚਿਆਂ ਦੀ ਮਾਂ ਨੇ ਆਸ਼ਿਕ ਤੋਂ ਤੰਗ  ਆ ਕੇ ਆਪਣੇ ਹੀ ਘਰ ‘ਚ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ. ਮ੍ਰਿਤਕਾ ਦੀ ਉਮਰ ਪੱਚੀਆਂ ਸਾਲਾਂ  ਦੀ ਸੀ. ਉਸਦਾ ਨਾਮ ਅਸੀਂ ਜਾਣਬੁਝ ਕੇ ਨਹੀਂ ਦੇ ਰਹੇ. ਫਗਵਾੜਾ ਦੇ ਬੰਗਾ ਰੋਡ ਤੇ ਸਥਿਤ ਹਰਕ੍ਰਿਸ਼ਨ ਨਗਰ ਵਿੱਚ ਰਹਿਣ ਵਾਲੀ ਇਹ ਔਰਤ ਹੁਣ ਹਮੇਸ਼ਾਂ ਲਈ ਇਸ ਦੁਨੀਆ ਨੂੰ ਅਲਵਿਦਾ ਆਖ ਗਈ ਹੈ.  ਸੁਣੀ ਜਾ ਰਹੀ ਕਹਾਣੀ ਮੁਤਾਬਿਕ ਮਿਰਤਕ ਦੇ ਘਰ ਉਸਦੇ ਪ੍ਰੇਮੀ ਦਾ ਆਉਣਾ ਜਾਣਾ ਬੜਾ ਆਮ ਸੀ. ਮਿਰਤਕ ਦੇ ਪਤੀ ਨਾਲ ਵੀ ਚੰਗੀ ਦੋਸਤੀ ਹੋਣ ਕਰਕੇ ਉਸ ਲਈ ਰੋਕ ਟੋਕ ਵਾਲਾ ਕੋਈ ਮਾਹੌਲ ਹੀ ਨਹੀਂ ਸੀ. ਪਹਿਲਾਂ ਅੱਖਾਂ ਚਾਰ ਹੋਈਆਂ ਤੇ ਫਿਰ ਦਿਲਾਂ ਵਿੱਚ  ਵੀ ਤੜਪ ਉੱਠੀ. ਉਸਦੇ ਪ੍ਰੇਮੀ ਨੇ ਖੁੱਲੀਆਂ ਅਤੇ ਲੰਮੀਆਂ ਗੱਲਾਂ ਕਰਨ ਲਈ ਬਾਕਾਇਦਾ ਇੱਕ ਸਿਮ ਵੀ ਆਪਣੀ ਇਸ ਪ੍ਰੇਮਿਕਾ ਨੂੰ ਦਿੱਤਾ ਹੋਇਆ ਸੀ. ਅਜਿਹੀ ਲੋਕ ਕਈ ਵਾਰ ਘਰਾਂ ਦੀਆਂ ਮਜਬੂਰੀਆਂ ਦਾ ਵੀ ਫਾਇਦਾ ਉਠਾਉਣੇ ਹਨ. ਲੋੜ ਵੇਲੇ ਪੈਸੇ ਧੇਲੇ ਦੀ ਮਦਦ ਕਰ ਦੇਣਾ ਆਮ ਹੁੰਦਾ ਹੈ. ਇਸ ਭਲਾਈ ਪਿਛੇ ਉਹਨਾਂ ਦਾ ਲੁਕਵਾਂ ਮਕਸਦ ਅਕਸਰ ਇਹੀ ਹੁੰਦਾ ਹੈ. ਅਹਿਸਾਨਾਂ ਦੇ ਭਾਰ ਥੱਲੇ ਦੱਬਿਆ ਹੋਈ ਪਰਿਵਾਰ ਉਹਨਾਂ ਦੀ ਗਲਤ ਗੱਲ ਨੂੰ ਵੀ ਵੇਲੇ ਸਿਰ ਗਲਤ ਆਖਦਾ. ਜੇ ਹਾਰ ਕੇ ਵਿਰੋਧ ਦੀ ਆਵਾਜ਼ ਉੱਠਦੀ ਵੀ ਹੈ ਤਾਂ ਏਨੀ ਦੇਰ ਨਾਲ ਕਿ ਪਾਣੀ ਸਿਰੋੰ ਟੱਪ ਚੁੱਕਿਆ ਹੁੰਦਾ ਹੈ. ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਿਟੀ ਦੇ ਸਬ ਇੰਸਪੈਕਟਰ ਜਸਬੀਰ ਸਿੰਘ ਨੇ ਮੀਡਿਆ ਨੂੰ ਦੱਸਿਆ ਕਿ ਮ੍ਰਿਤਕਾ ਦੇ ਪਤੀ ਦੀ ਸ਼ਿਕਾਇਤ ‘ਤੇ ਪੁਲਸ ਨੇ ਮ੍ਰਿਤਕਾ ਦੇ ਆਸ਼ਿਕ ਦੋਸ਼ੀ ਬੰਟੀ ਦੇ ਖਿਲਾਫ ਧਾਰਾ 306 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਲਿਆ ਹੈ. ਬੰਟੀ ਪਿੰਡ ਪਾਂਛਟਾ ਦਾ ਰਹਿਣ ਵਾਲਾ ਹੈ. ਦੋਹਾਂ ਦੇ ਨਜਾਇਜ਼ ਸੰਬੰਧਾਂ ਦੀ ਗੱਲ ਵੀ ਸੁਣੀ ਗਈ ਹੈ.  ਦੋਸ਼ੀ ਨੇ ਮ੍ਰਿਤਕਾ ਨੂੰ ਮੋਬਾਈਲ ‘ਤੇ ਗੱਲ ਕਰਨ ਲਈ ਵੱਖਰੀ ‘ਸਿਮ’ ਵੀ ਦੇ ਰੱਖੀ ਸੀ. ਬੀਤੇ ਦਿਨੀਂ ਬੰਤ ਨੇ ਇੱਕ ਵਾਰ ਫਿਰ ਮ੍ਰਿਤਕਾ ਦੇ ਘਰ ਉਸਦੇ ਪਤੀ ਅਤੇ ਬੱਚਿਆਂ ਦੀ ਗੈਰ ਹਾਜ਼ਰੀ ਵਿਚ ਫੇਰਾ ਮਾਰਿਆ ਅਤੇ ਮ੍ਰਿਤਕਾ ਤੋਂ ਆਪਣਾ ਦਿੱਤਾ ਹੋਇਆ ਸਿਮ ਕਾਰਡ ਵੀ ਵਾਪਿਸ ਲਈ ਗਿਆ ਅਤੇ ਹੋਰ ਸਮਾਂ ਵੀ. ਉਡਦੀਆਂ ਖਬਰਾਂ ਮੁਤਾਬਿਕ ਮ੍ਰਿਤਕਾ ਦੇ ਮੋਬਾਈਲ ‘ਤੇ ਉਸਦੇ ਆਤਮ ਹੱਤਿਆ ਕਰਨ ਤੋਂ ਪਹਿਲਾਂ ਆਈ ਅੰਤਿਮ ਕਾਲ ਵੀ ਉਸਦੇ ਦੋਸ਼ੀ ਆਸ਼ਿਕ ਬੰਟੀ ਦੀ ਹੀ ਸੀ.ਪਤਾ ਨਹੀਂ ਇਸ ਆਖਿਰੀ ਕਾਲ ਵਿੱਚ ਕੀ ਕਿਹਾ ਗਿਆ ਕਿ ਉਹ ਵਿਚਾਰੀ ਆਤਮ ਹੱਤਿਆ ਲਈ ਮਜਬੂਰ ਹੋ ਗਈ. ਉਸ ਨੇ ਆਪਣੀ ਚੁੰਨੀ ਦਾ ਫਾਹਾ ਬਣਾਇਆ ਅਤੇ ਘਰ ਵਿੱਚ ਲੱਗੇ ਗਾਡਰ ਨਾਲ ਲਟਕ ਗਈ. ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ. ਜੇ ਕੋਈ ਹੋਰ ਗੱਲ ਸਾਹਮਣੇ ਆਈ ਤਾਂ ਨਿਸਚੇ ਹੀ ਉਹ ਵੀ ਲੋਕਾਂ ਤੱਕ ਜ਼ਰੂਰ ਪੁੱਜੇਗੀ ਪਰ ਇੱਕ ਗੱਲ ਨਿਸਚਿਤ ਹੈ ਕਿ ਹੁਣ ਇਹਨਾਂ ਦੋਹਾਂ ਮਾਸੂਮ ਬੱਚਿਆਂ ਦੀ ਉਸ ਮਨ ਨੇ ਕਦੇ ਵਾਪਿਸ ਨਹੀਂ ਆਉਣਾ ਜਿਸਨੂੰ ਉਸ ਦੈਂਤ ਨੇ ਨਿਗਲ ਲਿਆ ਜਿਸ ਨੂੰ ਦੁਨਿਆ ਵਾਲੇ ਇਸ਼ਕ ਆਖ ਰਹੇ ਹਨ. ਇਸ਼ਕ ਤਾਂ ਬੜੀ ਉੱਚੀ ਸੁੱਚੀ ਅਵਸਥਾ ਹੁੰਦੀ ਹੈ. ਉਸ ਵਿੱਚ ਜਿੰਦਗੀ ਮਿਲਦੀ ਹੈ. ਜਦੋਂ ਉਸਦੇ ਇਹ ਦੋਵੇਂ ਬੱਚੇ ਵੱਡੇ ਹੋਏ ਉਦੋਂ ਓਹ ਇਸ਼ਕ ਅਤੇ  ਪਿਆਰ ਨੂੰ ਕਿਸ ਨਜਰ ਨਾਲ ਦੇਖਣਗੇ ? ਫਿਲਹਾਲ ਮਿਰਜ਼ਾ ਗਾਲਿਬ ਸਾਹਿਬ ਦਾ ਇੱਕ ਸ਼ਿਅਰ ਯਾਦ ਆ ਰਿਹਾ ਹੈ...
ਹੁਏ ਮਰ ਕੇ ਹਮ ਜੋ ਰੁਸਵਾ, ਹੁਏ ਕਿਊਂ ਨਾ ਗਰਕ-ਏ-ਦਰਿਆ, 
ਨਾ ਕਹੀਂ ਜਨਾਜ਼ਾ ਉਠਤਾ ਨਾ ਕਹੀਂ ਮਜ਼ਾਰ ਹੋਤਾ...
ਯਹ ਨਾ ਥੀ ਹਮਾਰੀ ਕਿਸਮਤ ਕਿ ਵਿਸਾਲ-ਏ-ਯਾਰ ਹੋਤਾ.....
ਇਸਦੇ ਨਾਲ ਹੀ ਇਹ ਸੁਆਲ ਵੀ ਮਨ ਵਿੱਚ ਉਠ ਰਿਹਾ ਹੈ ਕਿ ਇਹ ਇਸ਼ਕ ਹੀ ਸੀਂ ਜਾਂ ਕੁਝ ਹੋਰ....???..--ਰੈਕਟਰ ਕਥੂਰੀਆ 

No comments: