Saturday, April 30, 2011

ਸੀ.ਐਮ.ਸੀ ਦੇ ਡਾਕਟਰਾਂ ਨੇ ਬਚਾਈ 9 ਸਾਲਾ ਸੰਜੇ ਦੀ ਜਾਨ

ਜਾਨ ਬਚਾਉਣ ਵਾਲੇ ਡਾਕਟਰ ਬੇਦੀ ਅਤੇ ਉਹਨਾਂ ਦੀ ਟੀਮ ਨਾਲ ਸੰਜੈ  
ਲੁਧਿਆਣਾ, 30 ਅਪ੍ਰੈਲ, 2011: ਹਿਸਾਰ ਦਾ ਰਹਿਣ ਵਾਲੇ ੯ ਸਾਲਾ ਸੰਜੇ ਕੁਮਾਰ ਇਕ ਵੱਡੀ ਬਿਮਾਰੀ ਨਾਲ ਜੂਝ ਰਿਹਾ ਸੀ, ਜਿਸਦੇ ਚਲਦੇ ਉਸ ਨੂੰ ਸੀ.ਐਮ.ਸੀ ਹਸਪਤਾਲ ਲਿਆਦਾ ਗਿਆ। ਸੀ.ਐਮ.ਸੀ ਆaਣ ਉਪਰੰਤ ਪਤਾ ਲਗਾ ਕਿ ਸੰਜੇ ਇਕ ਅਜਿਹੀ ਬਿਮਾਰੀ ਨਾਲ ਜੂਝ ਰਿਹਾ ਹੈ ਜਿਸ ਦੇ ਚਲਦੇ ਉਸ ਦੇ ਸ਼ਰੀਰ ਦੀਆ ਨਾੜੀਆਂ ਬਹੁਤ ਜਲਦੀ ਥੱਕ ਜਾਂਦੀਆਂ ਸਨ।ਇਹ ਬਿਮਾਰੀ ਇਂੰਨੀ ਭਿਆਨਕ ਸੀ ਕਿ ਬਿਮਾਰੀ ਦੇ ਕਾਰਨ ਮਰੀਜ਼ ਦਾ ਸਾਹ ਲੈਣਾ ਵੀ ਮੁਸ਼ਕਲ ਹੋ ਗਿਆ ਸੀ। ਇਸ ਬਿਮਾਰੀ ਦੇ ਚਲਦੇ ਸ਼ਰੀਰ ਵਿਚ ਜਹਿਰ ਬਨਣਾ ਸ਼ੁਰੂ ਹੋ ਜਾਂਦਾ ਹੈ।ਅਜਿਹੀ ਬਿਮਾਰੀ ਤੋ ਮਰੀਜ਼ ਨੂੰ ਬਚਾਉਣ ਲਈ ਉਸ ਦੀ ਸਰਜ਼ਰੀ ਕਰਕੇ ਟਿਉਮਰ ਰੀਮੂਵ ਕਰਨਾ ਪੈਂਦਾ ਹੈ।ਸਰਜਰੀ ਦੌਰਾਨ ਮਰੀਜ ਦੀ ਛਾਤੀ ਵਿਚ ਇਕ ਵੱਡਾ ਚੀਰਾ ਦੇਣਾ ਪੈਂਦਾ ਹੈ, ਜਿਸ ਦੇ ਕਾਰਨ ਮਰੀਜ਼ ਨੂੰ ਕਾਸਮੈਟਿਕ ਮੁਸ਼ਕਲ ਤੋਂ ਵੀ ਗੁਜਰਨਾ ਪੈਂਦਾ ਹੈ। 
ਮਰੀਜ਼ ਦੀ ਹਾਲਤ ਨੂੰ ਦੇਖਦੇ ਹੋਏ ਸੀ.ਐਮ.ਸੀ ਦੇ ਕਾਡਿਯੋ ਵੈਸਕੁਲਰ ਅਤੇ ਥੋਰਸਿਸ ਸਰਜਰੀ ਵਿਭਾਗ ਵੱਲੋਂ ਸੰਜੇ ਦੀ ਨਵੀ ਜਟਲ ਸਰਜ਼ਰੀ ਕੀਤੀ ਗਈ।ਕਾਡਿਯੋ ਵੈਸਕੁਲਰ ਅਤੇ ਥੋਰਸਿਸ ਸਰਜਰੀ ਵਿਭਾਗ ਦੇ ਮੁਖੀ ਡਾ.ਬੇਦੀ ਨੇ ਦੱਸਿਆ ਲੰਬਾ ਚੀਰਾ ਦੇਣ ਦੀ ਜਗ੍ਹਾਂ ਛੋਟਾਂ ਚੀਰਾ ਦੇ ਕੇ ਸਰਜ਼ਰੀ ਕੀਤੀ ਗਈ, ਪਰ ਅਜਿਹਾ ਕਰ ਕੇ ਸਰਜਰੀ ਵਿਚ ਕੋਈ ਸਮਝੋਤਾ ਨਹੀ ਕੀਤਾ ਗਿਆ। ਸਰਜ਼ਰੀ ਕਰਕੇ ਸੰਜੇ ਦਾ ਟਿਉਮਰ ਪੂਰੀ ਤਰ੍ਹਾਂ ਕੱਢ ਦਿੱਤਾ ਗਿਆ।
ਸੰਜੇ ਹੋਣ ਪੂਰੀ ਤਰ੍ਹਾਂ ਠੀਕ ਹੈ, ਇਥੌ ਤੱਕ ਕਿ ਉਸ ਦੇ ਨਿਸ਼ਾਨ ਕਾਫੀ ਹੱਦ ਤਕ ਠੀਕ ਹੋ ਚੁਕੇ ਹਨ।ਪਿਛਲੇ ਦਿਨੀਂ ਅੰਤਰ ਰਾਸ਼ਟਰੀ ਵੈਸਕੁਲਰ ਇੰਟਰਵੈਂਸ਼ਨ ਤੇ ਹੋਈ ਏਸ਼ੀਆ ਪੇਸੀਫਿਕ ਕਾਂਨਫਰੰਸ ਵਿਚ ਆਪਣੇ ਹੁਨਰ ਨੂੰ ਪੇਸ਼ ਕਰਕੇ ਕਾਫੀ ਤਾਰੀਫ ਖੱਟ ਚੁੱਕੇ ਡਾ.ਬੇਦੀ ਨੇ ਦੱਸਿਆ ਕਿ ਸਰਜ਼ਰੀ ਜਟਿਲ ਸੀ ਅਤੇ ਸਰਜ਼ਰੀ ਦੇ ਦੌਰਾਨ ਹੋਰ ਵੀ ਕਈ ਪਰੇਸ਼ਾਨੀਆ ਤੋਂ ਗੁਜਰਨਾ ਪਿਆ। ਡਾ.ਬੇਦੀ ਨੇ ਦੱਸਿਆ ਕੀ ਇਹ ਸਰਜ਼ਰੀ ਕਾਫੀ ਮੁਸ਼ਕਲਾ ਭਰੀ ਸੀ,  ਪਰ ਵੱਧੀਆ ਤੇ ਸੁਲਝੀ ਹੋਈ ਟੀਮ ਦਾ ਸਾਥ ਹੋਣ ਕਰ ਕੇ ਸਰਜ਼ਰੀ ਪੂਰੀ ਤਰ੍ਹਾਂ ਨਾਲ ਸਫਲ ਰਹੀ।ਸਰਜ਼ਰੀ ਦੌਰਾਨ ਡਾਕਟਰਾ ਦੀ ਪੂਰੀ ਟੀਮ ਜਿਸ ਵਿਚ ਡਾ.ਏਲਨ ਜੋਸਫ, ਡਾ.ਅਰੂਣ ਗੁਪਤਾ, ਡਾ.ਮਨੀਸ਼ ਗੋਇਲ, ਡਾ.ਵਿਜੂ ਅਬਰਾਹਿਮ, ਡਾ.ਪ੍ਰਣਯ ਪਵਾਰ ਅਤੇ ਡਾ.ਰੀਚਾ ਦਾ ਪੂਰਾ ਸਹਿਯੋਗ ਰਿਹਾ।    --ਸ਼ਾਲੂ ਅਰੋੜਾ ਅਤੇ ਰੈਕਟਰ ਕਥੂਰੀਆ 

No comments: