Wednesday, April 13, 2011

ਇਹ ਹਨ ਫਾਸ਼ੀਵਾਦ ਦੇ 14 ਲੱਛਣ


ਸਤਿਦੀਪ ਗਿਲ ਦੀਆਂ ਰਚਨਾਵਾਂ ਅਕਸਰ ਹੀ ਬਹੁਤ ਕੁਝ ਅਜਿਹਾ ਕਹਿੰਦਿਆਂ ਹਨ ਜਿਹੜਾ ਬਹੁਤ ਕੁਝ ਸੋਚਣ ਲਈ ਮਜਬੂਰ ਕਰਦਾ ਹੈ. ਉਹਨਾਂ ਦੀ ਇੱਕ ਰਚਨਾ ਨੂੰ ਇਕ਼ਬਾਲ ਗਿੱਲ ਹੁਰਾਂ ਨੇ ਵੀ ਸ਼ੇਅਰ ਕੀਤਾ ਹੈ ਜਿਸਨੂੰ ਅਸੀਂ ਤੁਹਾਡੇ ਨਾਲ ਵੀ ਸਾਂਝੀਆਂ ਕਰ ਰਹੇ ਹਾਂ. ਤੁਸੀਂ ਕੀ ਸੋਚਦੇ ਹੋ ਜ਼ਰੂਰ ਦੱਸੋ.---ਰੈਕਟਰ ਕਥੂਰੀਆ 

ਫਾਸੀਵਾਦ ਦੇ 14 ਲੱਛਣ ਡਾ. ਲਾਰੇਂਸ ਬਰਿਟ

ਡਾ . ਲਾਰੇਂਸ ਬਰਿਟ ਇੱਕ ਰਾਜਨੀਤਕ ਵਿਗਿਆਨੀ ਹਨ ਜਿਨ੍ਹਾਂ ਨੇ ਫਾਸੀਵਾਦੀ ਹਕੂਮਤਾਂ ਜਿਵੇਂ ਹਿਟਲਰ ( ਜਰਮਨੀ ) , ਮੁਸੋਲਿਨੀ ( ਇਟਲੀ ) ਫਰੇਂਕੋ ( ਸਪੇਨ ) , ਸੁਹਾਰਤੋ ( ਇੰਡੋਨੇਸ਼ੀਆ ) , ਅਤੇ ਪਿਨੋਚੇ ( ਚਿਲੀ ) ਦਾ ਅਧਿਅਨ ਕੀਤਾ ਅਤੇ ਹੇਠਾਂ ਲਿਖੇ 14 ਲੱਛਣਾਂ ਦੀ ਨਿਸ਼ਾਨਦੇਹੀ ਕੀਤੀ ਹੈ ; 
1. ਸ਼ਕਤੀਸ਼ਾਲੀ ਅਤੇ ਨਿਰੰਤਰ ਰਾਸ਼ਟਰਵਾਦ : 
ਫਾਸਿਸਟ ਹਕੂਮਤਾਂ ਦੇਸ਼ ਭਗਤੀ ਦੇ ਆਦਰਸ਼ ਵਾਕਾਂ , ਗੀਤਾਂ , ਨਾਹਰਿਆਂ , ਪ੍ਰਤੀਕਾਂ ਅਤੇ ਹੋਰ ਸਾਮਗਰੀ ਦੀ ਲਗਾਤਾਰ ਵਰਤੋ ਕਰਦੀਆਂ ਹਨ . ਹਰ ਜਗ੍ਹਾ ਝੰਡੇ ਵਿਖਾਈ ਦਿੰਦੇ ਹਨ ਜਿਵੇਂ ਵਸਤਰਾਂ ਤੇ ਝੰਡਿਆਂ ਦੇ ਪ੍ਰਤੀਕ ਅਤੇ ਪਬਲਿਕ ਸਥਾਨਾਂ ਤੇ ਝੰਡਿਆਂ ਦੀ ਭਰਮਾਰ . 
2 . ਮਨੁਖੀ ਅਧਿਕਾਰਾਂ ਨੂੰ ਮਾਨਤਾ ਪ੍ਰਤੀ ਤ੍ਰਿਸਕਾਰ
ਕਿਉਂਕਿ ਦੁਸ਼ਮਨਾਂ ਤੋਂ ਡਰ ਹੈ ਇਸ ਲਈ ਫਾਸਿਸਟ ਹਕੂਮਤਾਂ ਦੁਆਰਾ ਲੋਕਾਂ ਨੂੰ ਜਚਾਇਆ ਜਾਂਦਾ ਹੈ ਕਿ ਇਹ ਸਭ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਵਕਤ ਦੀ ਜਰੂਰਤ ਹੈ . ਲੋਕ ਹਾਕਮਾਂ ਦੇ ਦਰਿਸ਼ਟੀਕੋਣ ਤੋਂ ਘਟਨਾਕਰਮ ਨੂੰ ਵੇਖਣਾ ਸ਼ੁਰੂ ਕਰ ਦਿੰਦੇ ਹਨ ਅਤੇ ਇੱਥੇ ਤੱਕ ਕਿ ਉਹ ਜ਼ੁਲਮ , ਹਤਿਆਵਾਂ, ਅਤੇ ਕੈਦੀਆਂ ਨੂੰ ਆਨਨ – ਫਾਨਨ ਵਿੱਚ ਸੁਣਾਈਆਂ ਗਈਆਂ ਲੰਬੀਆਂ ਸਜਾਵਾਂ ਨੂੰ ਸਵੀਕਾਰ ਕਰਨਾ ਵੀ ਸ਼ੁਰੂ ਕਰ ਦਿੰਦੇ ਹਨ . 
3. ਦੁਸ਼ਮਨ ਜਾਂ ਗ਼ਦਾਰ ਦੀ ਪਹਿਚਾਣ ਇੱਕ ਏਕਾਕਾਰੀ ਕਾਰਜ ਬਣ ਜਾਂਦਾ ਹੈ : 
ਲੋਕ ਕਥਿਤ ਆਮ ਖਤਰੇ ਅਤੇ ਦੁਸ਼ਮਨ ਉਦਾਰਵਾਦੀਆਂ ; ਕਮਿਉਨਿਸਟਾਂ , ਸਮਾਜਵਾਦੀਆਂ , ਆਤੰਕਵਾਦੀਆਂ , ਆਦਿ ਦੇ ਖਾਤਮੇ ਦੀ ਜਰੁਰਤ ਪ੍ਰਤੀ ਜਨੂੰਨ ਦੀ ਹੱਦ ਤੱਕ ਏਕਤਾਬਧ ਕੀਤੇ ਜਾਂਦੇ ਹਨ . 
4 . ਮਿਲਟਰੀ ਦਾ ਬੋਲਬਾਲਾ : 
ਬੇਸ਼ੱਕ ਵਿਆਪਕ ਘਰੇਲੂ ਸਮੱਸਿਆਵਾਂ ਹੁੰਦੀਆਂ ਹਨ ਤੇ ਸਰਕਾਰ ਫੌਜ ਦੇ ਪੋਸ਼ਣ ਲਈ ਕਿਤੇ ਵਧੇਰੇ ਫੰਡ ਦਿੰਦੀ ਹੈ ਹੈ . ਘਰੇਲੂ ਏਜੰਡੇ ਨੂੰ ਨਜਰ ਅੰਦਾਜ਼ ਕੀਤਾ ਜਾਂਦਾ ਹੈ . ਸੈਨਿਕਾਂ ਅਤੇ ਸੈਨਿਕ ਸੇਵਾਵਾਂ ਨੂੰ ਚਮਕਾਇਆ ਜਾਂਦਾ ਹੈ . 
5 . ਖੁਲੇਆਮ ਲਿੰਗ ਵਿਤਕਰਾ : 
ਫਾਸਿਸਟ ਰਾਸ਼ਟਰਾਂ ਦੀਆਂ ਸਰਕਾਰਾਂ ਲੱਗਭੱਗ ਮਰਦ ਪ੍ਰਧਾਨਗੀ ਵਾਲੀਆਂ ਹੁੰਦੀਆਂ ਹਨ . ਫਾਸੀਵਾਦੀ ਹਕੂਮਤਾਂ ਦੇ ਅਧੀਨ , ਪਰੰਪਰਕ ਲਿੰਗ ਭੂਮਿਕਾਵਾਂ ਨੂੰ ਹੋਰ ਜਿਆਦਾ ਕਠੋਰ ਬਣਾ ਦਿੱਤਾ ਜਾਂਦਾ ਹੈ . ਤਲਾਕ , ਗਰਭਪਾਤ ਅਤੇ ਸਮਲਿੰਗਕਤਾ ਨੂੰ ਸਖ਼ਤਾਈ ਨਾਲ ਦਬਾਇਆ ਜਾਂਦਾ ਹੈ ਅਤੇ ਰਾਜ ਨੂੰ ਟੱਬਰ ਦੀ ਸੰਸਥਾ ਦੇ ਪਰਮ ਰਾਖੇ ਵਜੋਂ ਪੇਸ਼ ਕੀਤਾ ਜਾਂਦਾ ਹੈ. 
6 . ਮਾਸ ਮੀਡੀਆ ਨੂੰ ਨਕੇਲ : 
ਕਦੇ ਕਦੇ ਤਾਂ ਮੀਡੀਆ ਨੂੰ ਸਿੱਧੇ ਸਰਕਾਰ ਦੁਆਰਾ ਨਕੇਲ ਪਾਈ ਜਾਂਦੀ ਹੈ , ਲੇਕਿਨ ਹੋਰਨਾ ਮਾਮਲਿਆਂ ਵਿੱਚ , ਅਸਿਧੇ ਤੌਰ ਤੇ ਸਰਕਾਰੀ ਰੈਗੂਲੇਸ਼ਨ ਰਹਿਣ , ਜਾਂ ਹਮਦਰਦ ਪ੍ਰਵਕਤਿਆਂ ਅਤੇ ਅਧਿਕਾਰੀਆਂ ਦੁਆਰਾ ਮੀਡੀਆ ਨੂੰ ਕੰਟਰੋਲ ਕੀਤਾ ਜਾਂਦਾ ਹੈ . ਸੇਂਸਰਸ਼ਿਪ ਖਾਸ ਕਰ ਯੁੱਧ ਸਮੇਂ ਆਮ ਹੁੰਦੀ ਹੈ . 
7 . ਰਾਸ਼ਟਰੀ ਸੁਰੱਖਿਆ ਦਾ ਜਨੂੰਨ : 
ਇੱਕ ਪ੍ਰੇਰਕ ਸੰਦ ਦੇ ਰੂਪ ਵਿੱਚ ਸਰਕਾਰ ਇਸ ਡਰ ਦਾ ਜਨਤਾ ਨੂੰ ਪ੍ਰਭਾਵਿਤ ਕਰਨ ਲਈ ਪ੍ਰਯੋਗ ਕਰਦੀ ਹੈ . 
8 . ਧਰਮ ਅਤੇ ਸਰਕਾਰ ਦਾ ਅਪਵਿਤਰ ਗਠ-ਜੋੜ : 
ਫਾਸਿਸਟ ਦੇਸ਼ਾਂ ਵਿੱਚ ਸਰਕਾਰਾਂ ਸਭ ਤੋਂ ਆਮ ਧਰਮ ਦੀ ਵਰਤੋਂ ਆਮ ਰਾਏ ਨੂੰ ਗੁਮਰਾਹ ਕਰਨ ਲਈ ਇੱਕ ਸੰਦ ਦੇ ਰੂਪ ਵਿੱਚ ਕਰਦੀਆਂ ਹਨ . ਸਰਕਾਰੀ ਨੇਤਾਵਾਂ ਦੁਆਰਾ ਧਾਰਮਿਕ ਸ਼ਬਦਾਡੰਬਰ ਅਤੇ ਸ਼ਬਦਾਵਲੀ ਦਾ ਪ੍ਰਯੋਗ ਸਰੇਆਮ ਹੁੰਦਾ ਹੈ ਬੇਸ਼ੱਕ ਧਰਮ ਦੇ ਪ੍ਰਮੁੱਖ ਸਿੱਧਾਂਤ ਸਰਕਾਰ ਅਤੇ ਸਰਕਾਰੀ ਕਾਰਵਾਈਆਂ ਨਾਲ ਉਕਾ ਹੀ ਬੇਮੇਲ ਹੁੰਦੇ ਹਨ . 
9 . ਕਾਰਪੋਰਟ ਪਾਵਰ ਮਹਿਫਜ ਹੁੰਦੀ ਹੈ : 
ਫਾਸੀਵਾਦੀ ਰਾਸ਼ਟਰ ਵਿੱਚ ਉਦਯੋਗਕ ਅਤੇ ਬਿਜਨਸ ਅਮੀਰਸ਼ਾਹੀ ਸਰਕਾਰੀ ਨੇਤਾਵਾਂ ਨੂੰ ਸ਼ਕਤੀ ਨਾਲ ਨਵਾਜਦੀ ਹੈ ਜਿਸਦੇ ਨਾਲ ਅਭਿਜਾਤ ਵਰਗ ਅਤੇ ਸਰਕਾਰ/ਬਿਜਨਸ ਵਿੱਚ ਪਰਸਪਰ ਲਾਭਦਾਇਕ ਰਿਸ਼ਤੇ ਦੀ ਸਿਰਜਨਾ ਹੁੰਦੀ ਹੈ . 
10 . ਮਿਹਨਤ ਸ਼ਕਤੀ ਨੂੰ ਦਬਾਇਆ ਜਾਂਦਾ ਹੈ : 
ਮਜਦੂਰ -ਸੰਗਠਨਾਂ ਦਾ ਮੂਲੋਂ ਹੀ ਖਾਤਮਾ ਕਰ ਦਿੱਤਾ ਜਾਂਦਾ ਹੈ ਜਾਂ ਕਠੋਰਤਾ ਨਾਲ ਦਬਾ ਦਿੱਤਾ ਜਾਂਦਾ ਹੈ ਕਿਉਂਕਿ ਫਾਸਿਸਟ ਸਰਕਾਰ ਲਈ ਇਹ ਸੰਗਠਿਤ ਮਿਹਨਤ – ਸ਼ਕਤੀ ਹੀ ਅਸਲੀ ਖ਼ਤਰਾ ਹੁੰਦੀ ਹੈ . 
11 . ਬੁੱਧੀਜੀਵੀਆਂ ਅਤੇ ਕਲਾ ਪ੍ਰਤੀ ਤ੍ਰਿਸਕਾਰ : 
ਫਾਸੀਵਾਦੀ ਰਾਸ਼ਟਰ ਉੱਚ ਸਿੱਖਿਆ ਅਤੇ ਅਕਾਦਮੀਆ ਦੇ ਪ੍ਰਤੀ ਦੁਸ਼ਮਨੀ ਨੂੰ ਬੜਾਵਾ ਦਿੰਦੇ ਹਨ . ਅਕਾਦਮੀਆ ਅਤੇ ਪ੍ਰੋਫੈਸਰਾਂ ਨੂੰ ਸੇਂਸਰ ਕਰਨਾ ਅਤੇ ਇੱਥੇ ਤੱਕ ਕਿ ਗਿਰਫਤਾਰ ਕਰਨਾ ਗ਼ੈਰ-ਮਾਮੂਲੀ ਨਹੀਂ ਹੁੰਦਾ . ਕਲਾ ਵਿੱਚ ਸੁਤੰਤਰ ਪ੍ਰਗਟਾਓ ਤੇ ਖੁੱਲੇਆਮ ਹਮਲੇ ਕੀਤੇ ਜਾਂਦੇ ਹਨ . 
12 . ਦੋਸ਼ ਅਤੇ ਡੰਨ ਪ੍ਰਤੀ ਜਨੂੰਨ : 
ਫਾਸਿਸਟ ਸਰਕਾਰਾਂ ਦੇ ਅਧੀਨ ਕਾਨੂੰਨ ਲਾਗੂ ਕਰਨ ਲਈ ਪੁਲਿਸ ਨੂੰ ਬੇਹੱਦ ਅਧਿਕਾਰ ਦੇ ਦਿੱਤੇ ਜਾਂਦੇ ਹਨ . ਪੁਲਿਸ ਜਿਆਦਤੀਆਂ ਦੇ ਪ੍ਰਤੀ ਲੋਕ ਆਮਤੌਰ ਤੇ ਉਦਾਸੀਨ ਹੁੰਦੇ ਹਨ ਇੱਥੇ ਤੱਕ ਕਿ ਉਹ ਸਿਵਿਲ ਅਜ਼ਾਦੀਆਂ ਤੱਕ ਨੂੰ ਦੇਸਭਗਤੀ ਦੇ ਨਾਮ ਤੇ ਕੁਰਬਾਨ ਕਰ ਦਿੰਦੇ ਹਨ . ਫਾਸਿਸਟ ਰਾਸ਼ਟਰਾਂ ਵਿੱਚ ਅਕਸਰ ਬੇਹੱਦ ਸ਼ਕਤੀਆਂ ਨਾਲ ਲੈਸ ਵਿਸ਼ੇਸ਼ ਪੁਲਸ ਬਲ ਹੁੰਦੇ ਹਨ . 
13 . ਖੁਲੇਆਮ ਕੁਨਬਾ ਪ੍ਰਸਤੀ ਅਤੇ ਭ੍ਰਿਸ਼ਟਾਚਾਰ : 
ਫਾਸਿਸਟ ਰਾਸ਼ਟਰਾਂ ਦਾ ਰਾਜ ਸੰਚਾਲਨ ਦੋਸਤਾਂ ਦੀ ਇੱਕ ਜੁੰਡਲੀ ਦੁਆਰਾ ਕੀਤਾ ਜਾਂਦਾ ਹੈ ਜੋ ਅਕਸਰ ਇੱਕ ਦੂਜੇ ਨੂੰ ਸਰਕਾਰੀ ਅਹੁਦਿਆਂ ਤੇ ਨਿਯੁਕਤ ਕਰਦੇ ਹਨ ਅਤੇ ਇੱਕ ਦੂਜੇ ਨੂੰ ਜਵਾਬਦੇਹੀ ਤੋਂ ਬਚਾਉਣ ਲਈ ਸਰਕਾਰੀ ਸ਼ਕਤੀਆਂ ਅਤੇ ਪ੍ਰਾਧਿਕਾਰਾਂ ਦਾ ਪ੍ਰਯੋਗ ਕਰਦੇ ਹਨ . ਸਰਕਾਰੀ ਨੇਤਾਵਾਂ ਦੁਆਰਾ ਰਾਸ਼ਟਰੀ ਸੋਮੇ ਸਾਧਨ ਅਤੇ ਖਜਾਨੇ ਲੁੱਟਣਾ ਆਮ ਗੱਲ ਹੁੰਦੀ ਹੈ . 
14 . ਚੋਣਾਂ ਸਿਰਫ਼ ਧੋਖਾਧੜੀ ਹੁੰਦੀਆਂ ਹਨ : 
ਕਦੇ – ਕਦੇ ਚੋਣਾਂ ਸਿਰਫ਼ ਦਿਖਾਵਾ ਹੁੰਦੀਆਂ ਹਨ . ਬਹੁਤੀ ਵਾਰੀ ਵਿਰੋਧੀ ਉਮੀਦਵਾਰਾਂ ਦੇ ਵਿਰੁੱਧ ਤੋਹਮਤੀ ਅਭਿਆਨ ਚਲਾਕੇ ਅਤੇ ਕਈ ਵਾਰ ਹੱਤਿਆ ਤੱਕ ਕਰਵਾ ਕੇ , ਵਿਧਾਨਪਾਲਿਕਾ ਦੇ ਅਧਿਕਾਰ ਖੇਤਰ ਦਾ ਪ੍ਰਯੋਗ ਕਰਕੇ ,ਵੋਟਿੰਗ ਗਿਣਤੀ ਜਾਂ ਰਾਜਨੀਤਕ ਜਿਲਾ ਸੀਮਾਵਾਂ ਦੇ ਨਿਅੰਤਰਨ ਅਤੇ ਮੀਡਿਆ ਦੇ ਦੁਰਉਪਯੋਗ ਰਾਹੀਂ ਹੇਰਾਫੇਰੀ ਕੀਤੀ ਜਾਂਦੀ ਹੈ . (ਮੁੱਖ ਧਾਰਾ ਚੋਂ ਧੰਨਵਾਦ ਸਹਿਤ)
ਤੁਸੀਂ ਇਸ ਰਚਨਾ ਨੂੰ ਇਥੇ ਕਲਿੱਕ ਕਰਕੇ ਵੀ ਪੜ੍ਹ ਸਕਦੇ ਹੋ. 

No comments: