Wednesday, March 23, 2011

ਮਨਵਿੰਦਰ ਸਿੰਘ ਗਿਆਸਪੁਰਾ ਨੂੰ ਦਿੱਤਾ ਗਿਆ ਸ਼ਹੀਦ ਭਗਤ ਸਿੰਘ ਐਵਾਰਡ

ਹਰਿਆਣਾ ਕਾਲਜ ਆਫ ਟੈਕਨਾਲੋਜੀ ਐਂਡ ਮੈਨਜਮੈਂਟ ਦੇ ਵਿਦਿਆਰਥੀਆਂ ਅਤੇ ਹਰਿਆਣਾ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਸਾਂਝੇ ਤੌਰ ਤੇ ਸ਼ਹੀਦ-ਏ-ਆਜਮ ਸਰਦਾਰ ਭਗਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਕਾਲਿਜ ਕੈਂਪਸ "ਕੈਥਲ" ਹਰਿਆਣਾ ਵਿਖੇ ਮਨਾਇਆ ਗਿਆ । ਇਸ ਵਿੱਚ ਜਗਦੀਸ ਸਿੰਘ ਝੀਂਡਾ ਪ੍ਰਧਾਨ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ (ਐਡਹਾਕ) ਤੇ ਇੰਜੀ. ਮਨਵਿੰਦਰ ਸਿੰਘ ਗਿਆਸਪੁਰ ਨੇ ਸਿਕਸ਼ਤ ਕੀਤੀ । ਫੈਡਰੇਸ਼ਨ ਦੇ ਪ੍ਰਧਾਨ ਸ. ਮਨਿਦਰ ਸਿੰਘ ਜੀ ਨੇ ਜੀ ਆਇਆ ਆਖਦਿਆ ਕਿਹਾ ਕਿ ਅੱਜ ਹਰ ਕੋਈ ਭਗਤ ਸਿੰਘ ਬਣਨਾ ਲੋਚਦਾ ਹੈ, ਪਰ ਉਹ ਚਾਹੁੰਦਾ ਹੈ ਕਿ ਭਗਤ ਸਿੰਘ ਉਹਨਾਂ ਦੇ ਆਪਣੇ ਘਰ ਨਾ ਹੋਵੇ ਸਗੋਂ ਗੁਆਢੀਆ ਦੇ ਘਰ ਹੋਵੇ । ਉਹਨਾ ਸ. ਗਿਆਸਪੁਰਾ ਨੂੰ ਭਗਤ ਸਿੰਘ ਐਵਾਰਡ ਨਾਲ਼ ਵੀ ਸਨਮਾਨਿਤ ਕੀਤਾ ਤੇ ਕਿਹਾ ਕਿ ਜੋ ਕੰਮ ਸ.ਗਿਆਸਪੁਰਾ ਨੇ ਕੀਤਾ ਉਸ ਵਿੱਚ ਉਹਨਾਂ ਦਾ ਆਪਣਾ ਕੋਈ ਨਿਜੀ ਮਨੋਰਥ ਨਹੀਂ ਸੀ, ਸਗੋਂ ਉਹਨਾਂ ਇੱਕ ਵਧੀਆ ਸਿੱਖ ਤੇ ਚੰਗੇ ਨਾਗਰਿਕ ਹੋਣ ਦਾ ਸਬੂਤ ਦਿੱਤਾ ਹੈ, ਬੇਸੱਕ ਇਹ ਕਰਦੇ-ਕਰਦੇ ਉਹਨਾ ਨੂੰ ਨਿਜੀ ਔਕੜਾਂ ਵੀ ਝੱਲਣੀਆਂ ਪਈਆ । ਸ.ਗਿਆਸਪੁਰਾ ਨੇ ਕਾਲਿਜ ਵਿਦਿਆਰਥੀਆਂ ਨੂੰ ਵਧੀਆ ਪੜ੍ਹਾਈ ਦੇ ਨਾਲ-ਨਾਲ ਨਰੋਈ ਸਿਹਤ ਰੱਖਣ ਦਾ ਵੀ ਹੋਕਾ ਦਿਤਾ । ਉਹਨਾਂ ਸ. ਭਗਤ ਸਿੰਘ ਨੂੰ ਸਰਧਾਂਜਲੀ ਭੇਂਟ ਕਰਦੇ ਹੋਏ ਸੰਦੇਸ਼ ਵੀ ਪੜਿਆ. "ਅਜਿਹਾ ਕੋਈ ਕੁਕਰਮ ਨਹੀਂ ਜਿਹੜਾ ਭਾਰਤ ਵਿਚ ਕਾਲੇ ਅੰਗਰੇਜ਼ਾਂ ਨੇ ਨਾਂ ਕੀਤਾ ਹੋਵੇ। ਮਿੱਥ ਕੇ ਕੀਤੇ ਭੈੜੇ ਰਾਜ ਨੇ ਸਾਨੂੰ ਕੰਗਾਲ ਕਰ ਦਿੱਤਾ ਹੈ। ਸਾਡਾ ਲਹੂ ਨਿਚੋੜ ਲਿਆ। ਇਕ ਕੌਮ ਤੇ ਜਾਤੀ ਵਜੋਂ ਸਾਡੀ ਇੱਜ਼ਤ ਮਿੱਟੀ ਵਿਚ ਮਿਲਾ ਦਿੱਤੀ ਗਈ ਹੈ। ਕੀ ਲੋਕ ਅਜੇ ਵੀ ਸਾਥੋਂ ਆਸ ਰੱਖਦੇ ਹਨ ਕਿ ਅਸੀਂ ਭੁੱਲ ਜਾਈਏ ਅਤੇ ਮੁਆਫ ਕਰ ਦਈਏ। ਅਸੀਂ ਕੌਮੀ ਅਪਮਾਨ ਦਾ ਬਦਲਾ ਲੈਣਾ ਹੈ ਜਿਹੜਾ ਬਦਲਾ ਜ਼ਾਲਮ ਤੋਂ ਲੈਣਾ ਉਚਿਤ ਹੈ। ਬੁਜ਼ਦਿਲਾਂ ਨੂੰ ਸਮਝੋਤੇ ਅਤੇ ਸ਼ਾਂਤੀ ਖਾਤਰ ਪਿੱਛੇ ਹੱਟ ਕੇ ਹਾਰ ਮੰਨ ਲੈਣ ਦਿਉ। ਅਸੀਂ ਨਾ ਤਾਂ ਤਰਸ ਦੀ ਮੰਗ ਕਰਦੇ ਹਾਂ ਤੇ ਨਾਂ ਹੀ ਤਰਸ ਕਰਨਾ। ਸਾਡੀ ਤਾਂ ਜ਼ਿੰਦਗੀ ਮੌਤ ਦੀ ਲੜਾਈ ਹੈ। ਜ਼ਿੰਦਗੀ ਜਾਂ ਮੌਤ" ਅੰਤ ਵਿੱਚ ਸ. ਜਗਦੀਸ ਸਿੰਘ ਝੀਡਾ ਨੇ ਸੱਭ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਨੋਜੁਆਨ ਹੀ ਕੌਮ ਦਾ ਸਰਮਾਇਆ ਹਨ । ਇਸ ਮੌਕੇ ਪਰਵਿੰਦਰ ਸਿੰਘ 'ਮੀਤ ਪ੍ਰਧਾਨ', ਅਮਨ ਮਾਨ 'ਸੈਕਟਰੀ', ਸਿਮਰਨ ਢਿਲੋਂ, ਪੰਕਜ, ਪਰਮੋਦ ਸਿਰਸਾ, ਹਰਜਿੰਦਰ ਬਾਜਵਾ, ਦਿਲਬਾਗ ਝੀਡਾ, ਮਨੀਸ ਸੇਰਾਵਤ, ਸਿਮਰਨ ਕੈਂਥਲ, ਮਨੀਸ ਪਵਾਰ ਆਦਿ ਅਹੁਦੇਦਾਰਾ ਅਤੇ ਹੋਰ ਬਹੁਤ ਸਾਰੇ ਮੈਨਜਮੈਂਟ ਤੇ ਡਿਗਰੀ ਕਾਲਿਜ ਦੇ ਵਿਦਿਆਰਥੀਆਂ ਨੇ ਭਾਗ ਲਿਆ । 

No comments: