Thursday, March 17, 2011

ਮੈਨੂੰ ਆਪਣੇ ਗੁਰੂ ਤੇ ਪੂਰਨ ਭਰੋਸਾ ਹੈ

ਕਿਸੇ ਸ਼ਾਇਰ ਨੇ ਲਿਖਿਆ ਸੀ: 
ਰੌਸ਼ਨੀ ਔਰ ਭੀ ਤਦਬੀਰੋਂ ਸੇ ਮਿਲ ਸਕਤੀ ਥੀ, 
ਰੌਸ਼ਨੀ ਕੇ ਲੀਏ ਘਰ ਤੋ ਨਾ ਜਲਾਇਆ ਹੋਤਾ !
ਇਸ ਸਿਆਣਪ ਭਰੀ ਸਲਾਹ ਦੇ ਬਾਵਜੂਦ ਵੀ ਕੁਝ ਅਜਿਹੇ ਬਹਾਦਰ ਹੋਏ ਹਨ ਜਿਹਨਾਂ ਨੇ ਰੋਸ਼ਨੀ ਲਈ ਇਹ ਕਦਮ ਵੀ ਉਠਾਏ. ਇਸਦੀ ਤਾਜ਼ਾ ਮਿਸਾਲ ਦਿੱਤੀ ਹੈ ਇੰਜੀ. ਮਨਵਿੰਦਰ ਸਿੰਘ ਨੇ. ਉਹਨਾਂ ਦੋਸਤਾਂ-ਮਿੱਤਰਾਂ ਅਤੇ ਦਾਨਿਸ਼ਵਰਾਂ ਦੀਆਂ ਸਲਾਹਾਂ ਦੇ ਬਾਵਜੂਦ ਆਪਣੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਹੈ. ਫੋਨ ਤੇ ਗੱਲ ਹੋਈ ਤਾਂ ਉਹਨਾਂ ਸਾਰੀ ਗੱਲ ਦੱਸੀ. ਮਨ ਦੀ ਗੱਲ, ਅੰਤਰ-ਆਤਮਾ ਦੀ ਗੱਲ ਤੇ ਸੰਖੇਪ ਵਿੱਚ ਹੋਰ ਵੀ ਕਾਫੀ ਕੁਝ. ਉਹਨਾਂ ਦੀਆਂ ਗੱਲਾਂ ਦਾ ਸਾਰ ਇੱਕ ਸ਼ਾਇਰ ਦੇ ਸ਼ਬਦਾਂ ਵਿੱਚ ਇਸ ਤਰਾਂ ਕਿਹਾ ਜਾ ਸਲਦਾ ਹੈ..:
ਵਕ਼ਤ ਕੇ ਸਾਥ ਬਦਲ ਜਾਨਾ ਬਹੁਤ ਆਸਾਂ ਥਾ, 
ਮੁਝਸੇ ਹਰ ਲਮਹਾ ਮੁਖਾਤਿਬ ਰਹੀ ਗੈਰਤ ਮੇਰੀ ! 
ਜ਼ਮੀਰ ਦੀ ਆਵਾਜ਼ ਸੁਣ ਕੇ ਵੱਡੇ ਤੋਂ ਵੱਡਾ ਖਤਰਾ ਉਠਾਉਣ ਲਈ ਸਿਰਫ ਇੱਕ ਵਾਹਿਗੁਰ੍ਰੋ ਦੇ ਆਸਰੇ ਤਿਆਰ ਬਰ ਤਿਆਰ ਹੋ ਕੇ ਬੈਠੇ ਇਸ ਬਹਾਦਰ ਇਨਸਾਨ ਨੇ ਆਪਣੇ ਅਸਤੀਫੇ ਬਾਰੇ ਕੁਝ ਸ਼ਬਦ ਪੰਜਾਬ ਸਕਰੀਨ ਲਈ ਵੀ ਉਚੇਚੇ ਤੌਰ ਤੇ ਭੇਜੇ ਹਨ. ਤੁਸੀਂ ਇਹਨਾਂ ਵਿਚਾਰਾਂ ਬਾਰੇ ਕੀ ਸੋਚਦੇ ਹੋ ਜ਼ਰੂਰ ਦੱਸਣਾ.ਤੁਹਾਡੇ ਵਿਚਾਰਾਂ ਅਤੇ ਸੁਝਾਵਾਂ ਦੀ ਉਡੀਕ ਬਣੀ ਰਹੇਗੀ. ਲਓ ਹੁਣ ਪੜ੍ਹੋ ਇਸ ਅਸਤੀਫੇ ਦੀ ਕਹਾਣੀ ਇੰਜੀਨੀਅਰ ਮਨਵਿੰਦਰ ਸਿੰਘ ਦੇ ਆਪਣੇ ਸ਼ਬਦਾਂ ਵਿੱਚ.  -ਰੈਕਟਰ ਕਥੂਰੀਆ  

Thu, Mar 17, 2011 at 11:26 AM
ਮੈਨੂੰ ਆਪਣੇ ਗੁਰੂ ਤੇ ਪੂਰਨ ਭਰੋਸਾ ਹੈ ਜੋ ਹੋਵੇਗਾ ਵਧੀਆ ਹੀ ਹੋਵੇਗਾ--ਇੰਜੀਨੀਅਰ ਮਨਵਿੰਦਰ ਸਿੰਘ
ਹੋਦ(ਚਿੱਲੜ) ਕਾਂਡ ਦਾ ਦਾਸ ਨੂੰ ਜਨਵਰੀ ਵਿੱਚ ਕਿਸੇ ਅਜਨਬੀ ਤੋਂ ਪਤਾ ਲੱਗਿਆ। ਉਸ ਜਗ੍ਹਾ ਨੂੰ ਦੇਖ ਕੇ ਐਨਾ ਆਹਤ ਹੋਇਆ ਕਿ ਉਸ ਨੂੰ ਲੋਕਾਂ ਵਿੱਚ ਉਜਾਗਰ ਕਰਨ ਦਾ ਬੀੜਾ ਚੁੱਕ ਲਿਆ। ਜਨਵਰੀ ਵਿੱਚ ਹੀ ਉਸ ਦੀਆਂ ਫੋਟੋਆਂ ਇੰਟਰਨੈੱਟ ਫੇਸ-ਬੁੱਕ ਤੇ ਪਾ ਕੇ ਲੋਕਾਂ ਨਾਲ਼ ਸਾਝੀਆਂ ਕੀਤੀਆਂ। ਉਸ ਤੇ ਆਰਟੀਕਲ ਵੀ ਲਿਖਿਆ , ਜਿਸ ਨੂੰ ਵਿਦੇਸ਼ਾਂ ਕੈਨੇਡਾ, ਅਮਰੀਕਾ ਵਿੱਚ ਵੀ ਛਪਵਾਇਆ । ਵਿਦੇਸ਼ੀ ਰੇਡੀਓ (ਲੱਗਭੱਗ ਹਰੇਕ ਦੇਸ਼) ਤੇ ਟੈਲੀਫੋਨ ਜਰੀਏ ਪ੍ਰੋਗਰਾਮ ਵੀ ਕੀਤੇ, ਲੋਕਾਂ ਨੂੰ ਜਾਗਰੂਕ ਕੀਤਾ। ਆਪਣੀ ਪੜ੍ਹਾਈ ਦੀ ਸਕਿਲ ਨੂੰ ਵਰਤਦੇ ਅੱਜ ਹੋਂਦ ਨੂੰ ਦੁਨੀਆ ਦਾ ਕੇਂਦਰ ਬਿੰਦੂ ਬਣਾ ਦਿੱਤਾ ਹੈ। ਉਹ ਲੋਕ ਜੋ 84 ਨੂੰ ਭੁੱਲਣ ਦੀਆਂ ਸਲਾਹਾਂ ਦੇ ਰਹੇ ਸਨ, ਉਹਨਾਂ ਨੂੰ ਮੂੰਹ ਛੁਪਾਉਣ ਦੀ ਜਗ੍ਹਾ ਨਹੀ ਮਿਲ ਰਹੀ । ਇਹਨਾਂ ਦਾ ਕਰੂਰ ਚੇਹਰਾ ਅੱਜ ਦੁਨੀਆ ਦੇ ਸਾਹਮਣੇ ਹੈ,ਜਿਸ ਨੂੰ ਆਪ ਵੀ ਭਲੀ ਪ੍ਰਕਾਰ ਜਾਣਦੇ ਹੋ। ਇਸ ਦਾ ਦਾਸ ਨੂੰ ਵੀ ਕੁਝ ਸੇਕ ਝੱਲਣਾ ਪਿਆ। ਘਰ ਵਿੱਚ ਹੋਈ ਚੋਰੀ ਦੀ ਘਟਨਾ ਸਾਰੇ ਵੀਰ,ਭੇਣਾ ਜਾਣਦੇ ਹੀ ਹਨ । ਉਸ ਤੋਂ ਬਾਅਦ ਦੀ ਗੱਲ ਵੀ ਸੁਣ ਲਵੋ। ਪ੍ਰੋਗਰਾਮ ਹੋਣ ਕਾਰਨ ਦਾਸ 10 ਮਾਰਚ 2011 ਤੱਕ 8 ਦਿਨ ਦੀ ਛੁੱਟੀ ਤੇ ਸੀ। ਛੁੱਟੀ ਤੇ ਜਾਣ ਲੱਗਿਆ ਦਾਸ ਨੇ ਆਪਣੇ ਬਾਸ ਨੂੰ ਬਿਲਕੁਲ ਸੱਚੋ-ਸੱਚ ਦੱਸ ਦਿਤਾ ਸੀ। ਦੱਸਿਆ ਤਾਂ ਸੀ ਕਿ ਕੱਲ ਨੂੰ ਅਗਰ ਹੋਰ ਸਟਾਫ਼ ਮੈਂਬਰ ਤੋਂ ਪਤਾ ਲੱਗੇਗਾ ਕਿਤੇ  ਦਾਸ ਨੂੰ ਝੂਠਾ ਨਾ ਕਹਿਣ। ਇਕੱਲਾ ਮਨਵਿੰਦਰ ਸਿੰਘ ਝੂਠ ਬੋਲੇ ਤਾਂ ਕੋਈ ਖਾਸ ਫਰਕ ਨਹੀਂ ਪੈਂਦਾ ਪਰ ਜੇ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ਬੋਲੇ ਤਾਂ ਬਹੁਤ ਫਰਕ ਪੈਂਦਾ ਹੈ। ਇਸੇ ਕਾਰਨ ਸੱਚ ਦੱਸਿਆ ਪਰ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਪਰੋਗਰਾਮ ਭੁਗਤਾ ਕੇ ਵਾਪਿਸ ਆਇਆ ਤਾਂ ਫੈਕਟਰੀ ਵਾਲਿਆਂ ਮੈਨੂੰ ਹੋਰ ਨਵੀ ਨੌਕਰੀ ਲੱਭਣ ਲਈ 15 ਦਿਨਾਂ ਦਾ ਟਾਈਮ ਦਿਤਾ। ਇਸ ਨੂੰ ਫੇਸ ਬੁੱਕ ਜਰੀਏ ਆਪਣੇ ਸਨੇਹੀਆਂ ਨਾਲ਼ ਵੀ ਸਾਝਾ ਕੀਤਾ । ਐਡਵੋਕੇਟ ਵੀਰ ਨਵਕਿਰਨ ਸਿੰਘ ਜੀ ਨੇ ਸਲਾਹ ਦਿੱਤੀ ਕਿ ਰੀਜਾਈਨ ਨਹੀ ਕਰਨਾ ਚਾਹੀਦਾ। ਉਹਨਾਂ ਦੀ ਗੱਲ ਨੂੰ ਮੈਂ ਸੋਚਿਆ ਪਰ ਮੇਰੀ ਆਪਣੀ ਜਮੀਰ ਨੇ ਮੇਰਾ ਸਾਥ ਨਹੀ ਦਿਤਾ। ਸੱਚ ਪੁੱਛੋ ਦਾਸ ਹਰ ਕੰਮ ਆਪਣੀ ਜਮੀਰ ਨੂੰ ਪੁੱਛ
ਕੇ ਹੀ ਕਰਦਾ ਹੈ। ਲੋਕਾਂ ਦੀਆ ਸਲਾਹਾ ਨੂੰ ਸੁਣਦਾ ਹਾਂ, ਵਿਚਾਰਦਾ ਹਾਂ, ਅਗਰ ਮੇਰੀ ਜਮੀਰ ਨੂੰ ਸਲਾਹ ਚੰਗੀ ਲੱਗੇ ਮੰਨਦਾ ਹਾਂ ਨਹੀਂ ਤਾਂ ਅੰਤਰ-ਆਤਮਾ ਦੀ ਅਵਾਜ ਸੁਣ ਕੇ ਫੈਸਲਾ ਲੈ ਲੈਂਦਾ ਹਾਂ। ਉਸੇ ਅਵਾਜ ਨੂੰ ਸੁਣ ਕੇ ਮੈ ਮਹਿਸੂਸ ਕੀਤਾ "ਜੇ ਜੀਵੇ ਪੱਤ ਲੱਥੀ ਜਾਏ, ਸੱਭ ਹਰਾਮ ਜੇਤਾ ਕਿਛੁ ਖਾਏ" ਬੱਸ ਅੱਜ ਰੀਜਾਈਨ ਦੇ ਦਿੱਤਾ ਹੈ। ਮੈਨੂੰ ਆਪਣੇ ਗੁਰੂ ਤੇ ਪੂਰਨ ਭਰੋਸਾ ਹੈ ਜੋ ਹੋਵੇਗਾ ਵਧੀਆ ਹੀ ਹੋਵੇਗਾਵਾਹਿਗੁਰੂ
ਆਪਣਾ ਮੇਹਰਾ ਭਰਿਆ ਹੱਥ ਸਦਾ ਸਿਰ ਤੇ ਰੱਖੇ, ਅਤੇ ਉਸ ਨੂੰ ਰੱਖਣਾ ਵੀ ਪਵੇਗਾ। 


ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ॥



--ਇੰਜੀਨੀਅਰ ਮਨਵਿੰਦਰ ਸਿੰਘ

No comments: