Wednesday, March 30, 2011

ਕੁਛ ਯਾਦ ਉਨਹੇਂ ਭੀ ਕਰ ਲੋ ਜੋ ਲੌਟ ਕੇ ਘਰ ਨਾ ਆਏ..

ਕਰੋੜਾਂ ਦਿਲਾਂ ਤੇ ਰਾਜ ਕਰਨ ਵਾਲੀ ਸੁਰੀਲੀ ਆਵਾਜ਼ ਦੀ ਮਲਿਕਾ ਲਤਾ ਮੰਗੇਸ਼ਕਰ ਨੇ ਬਹੁਤ ਹੀ ਪਹਿਲਾਂ ਇੱਕ ਗੀਤ ਗਾਇਆ ਸੀ ਜੋ ਅੱਜ ਵੀ ਓਸੇ ਪਿਆਰ ਅਤੇ ਸ਼ਰਧਾ ਨਾਲ ਸੁਣਿਆ ਅਤੇ ਗਾਇਆ ਜਾਂਦਾ ਹੈ ਜਿਸ ਤਰਾਂ ਪਹਿਲੇ ਪਹਿਲ ਹਿਆ ਗਿਆ ਸੀ :ਦਿਲ ਨੂੰ ਹਲੂਣਾ ਦੇਣ ਵਾਲ ਇਹ ਬੜਾ ਹੀ ਜਜ਼ਬਾਤੀ ਜਿਹਾ ਗੀਤ ਬਹੁਤ ਹਰਮਨ ਪਿਆਰਾ ਹੋਇਆ. ਇਸਦੇ ਬੋਲ ਸਨ..:
ਐ ਮੇਰੇ ਵਤਨ ਕੇ ਲੋਗੋ,ਜ਼ਰਾ ਆਂਖ ਮੇਂ ਭਰ ਲੋ ਪਾਨੀ, 
ਜੋ ਸ਼ਹੀਦ ਹੁਏ ਹੈਂ ਉਨਕੀ ਜ਼ਰਾ ਯਾਦ ਕਰੋ ਕੁਰਬਾਨੀ....
ਹੁਣ ਵੀ ਇਸ ਗੀਤ ਨੂੰ ਸੁਣ ਕੇ ਅੱਖਾਂ 'ਚ ਹੰਝੂ ਆ ਜਾਂਦੇ ਹਨ.ਇਸ ਗੀਤ ਦੇ ਨਾਇਕ ਹਨ ਓਹ ਫੌਜੀ ਜਵਾਨ ਜਿਹਨਾਂ ਦਾ ਕਦੇ ਕਿਸੇ ਨਾਲ ਕੋਈ ਵੈਰ ਨਹੀਂ ਹੁੰਦਾ ਪਰ ਉਹਨਾਂ ਨੇ ਫਿਰ ਵੀ ਕਿਸੇ ਅਜਿਹੇ ਵਿਅਕਤੀ ਤੇ ਗੋਲੀ ਚਲਾਉਣੀ ਹੁੰਦੀ ਹੈ.ਜਿਸ ਨੂੰ ਦੁਸ਼ਮਣ ਐਲਾਨ ਦਿੱਤਾ ਜਾਂਦਾ ਹੈ. ਦੇਸ਼ ਦੀ ਰੱਖਿਆ, ਦੇਸ਼ ਦੇ ਲੋਕਾਂ ਦੀ ਰੱਖਿਆ ਉਹਨਾਂ ਦਾ ਧਰਮ ਬਣ ਜਾਂਦੀ ਹੈ ਅਤੇ ਆਪਣੇ ਇਸ ਧਰਮ ਨੂੰ ਓਹ ਆਪਣੇ ਆਖਿਰੀ ਸਾਹਾਂ ਤੱਕ ਨਿਭਾਉਂਦੇ ਹਨ. ਕਈ ਵਾਰ ਤਾਂ ਜਾਨਾਂ ਕੁਰਬਾਨ ਕਰਨ ਵਾਲੇ ਇਹ ਫੌਜੀ ਪੂਰੀ ਤਰਾਂ ਗੁੰਮਨਾਮ ਵੀ ਰਹਿ ਜਾਂਦੇ ਹਨ. ਇਸ ਦੇ ਬਾਵਜੂਦ ਓਹ ਕਦੇ ਵੀ ਆਪਣੇ ਧਰਮ ਕਰਮ ਅਤੇ ਫਰਜ਼ ਤੋਂ ਪੱਲਾ ਨਹੀਂ ਛੱਡਦੇ. ਸ਼ਾਇਦ ਉਹਨਾਂ ਦੀ ਇਸ  ਤੱਪਸਿਆ ਕਾਰਣ ਹੀ ਕਈ ਵਾਰ ਵੱਡੀਆਂ ਵੱਡੀਆਂ ਸ਼ਖਸੀਅਤਾਂ ਉਹਨਾਂ ਨੂੰ ਅਤੇ ਉਹਨਾਂ ਦੀ ਕੁਰਬਾਨੀ ਨੂੰ ਝੁਕ ਕੇ ਸਲਾਮ ਕਰਦੀਆਂ ਹਨ. ਜਿਸ ਤਸਵੀਰ ਨੂੰ ਤੁਸੀਂ ਦੇਖ ਰਹੇ ਹੋ ਇਹ ਤਸਵੀਰ  ਵੀ ਮਾਸਕੋ ਵਿੱਚ ਸਥਿਤ ਇੱਕ ਅਜਿਹੇ ਮਕਬਰੇ ਦੀ ਹੈ ਜਿਸ ਵਿੱਚ ਕੋਈ ਗੁੰਮਨਾਮ ਫੌਜੀ ਹਮੇਸ਼ਾਂ ਦੀ ਨੀਂਦ ਸੌਂ ਰਿਹਾ ਹੈ. ਪਿਛੇ ਜਿਹੇ ਜਦੋਂ ਅਮਰੀਕਾ ਦੇ ਰੱਖਿਆ ਸਕੱਤਰ ਰੋਬਰਟ ਐਮ ਗੇਟਸ 22 ਮਾਰਚ 2011 ਨੂੰ ਮਾਸਕੋ ਗਏ ਤਾਂ ਉਹ ਇਸ ਗੁੰਮਨਾਮ ਫੌਜੀ ਜਵਾਨ ਦੇ ਮਕਬਰੇ ਤੇ ਵੀ ਗਏ ਅਤੇ ਬਾਕਾਇਦਾ ਪੂਰੇ ਆਦਰ ਮਾਣ ਨਾਲ ਆਪਣੀ ਸ਼ਰਧਾ ਦੇ ਫੁੱਲ ਵੀ ਭੇਂਟ ਕੀਤੇ. ਇਹਨਾਂ ਪਲਾਂ ਨੂੰ ਅਮਰੀਕੀ ਰੱਖਿਆ ਵਿਭਾਗ ਦੇ ਲਈ  Cherie Cullen ਨੇ ਝੱਟ ਪੱਟ ਆਪਣੇ ਕੈਮਰੇ ਵਿੱਚ ਕੈਦ ਕਰ ਲਿਆ. ਜੇ ਇਸ ਤਸਵੀਰ ਬਾਰੇ ਤੁਸੀਂ ਵੀ ਕੁਝ ਕਹਿਣਾ ਚਾਹੁੰਦੇ ਹੋ ਤਾਂ ਜਲਦੀ ਨਾਲ ਲਿਖ ਭੇਜੋ. ਜੇ ਤੁਹਾਡੇ ਕੋਲ ਵੀ ਕਿਸੇ ਥਾਂ ਦੀ ਕੋਈ ਅਜਿਹੀ ਤਸਵੀਰ ਮੌਜੂਦ ਹੈ ਤਾਂ ਉਸਨੂੰ ਪੰਜਾਬ ਸਕਰੀਨ ਲਈ ਜ਼ਰੂਰ ਭੇਜੋ. ਉਸ ਤਸਵੀਰ ਨੂੰ ਤੁਹਾਡੇ ਨਾਮ ਨਾਲ ਪ੍ਰਕਾਸ਼ਿਤ ਕੀਤਾ ਜਾਵੇਗਾ. ਤਸਵੀਰ ਪਹਿਲਾਂ ਕਿਤੇ ਪ੍ਰਕਾਸ਼ਿਤ ਨਾਂ ਹੋਵੇ ਅਤੇ ਉਸਨੂੰ ਤੁਸੀਂ ਆਪ ਖਿੱਚਿਆ ਹੋਵੇ--ਰੈਕਟਰ ਕਥੂਰੀਆ .  

No comments: