Friday, March 25, 2011

ਪੰਜਾਬੀ ਬੋਲੀ ਅਤੇ ਗੁਰਮੁਖੀ ਲਿਪੀ ਬਾਰੇ ਵਿਸ਼ੇਸ਼


ਪੰਜਾਬੀ ਵਿੱਚ ਟਾਈਪ ਕਰਨਾ ਅਤੇ ਯੂਨੀਕੋਡ ਵਿੱਚ ਤਬਦੀਲ ਕਰ ਯੂਨੀਕੋਡ ਸੱਪੋਰਟਡ ਵੈੱਬਸਾਈਟਸ ਤੇ ਛਾਪਣਾ ਕਈ ਵਾਰ ਇੱਕ ਅਸੰਭਵ ਨਹੀਂ ਤਾਂ ਮੁਸ਼ਕਿਲ ਕੰਮ ਜ਼ਰੂਰ ਲੱਗਦਾ ਹੈ. ਇਸ ਬਾਰੇ  ਸੁਖਜਿੰਦਰ ਸਿੰਘ ਜੀ ਨੇ ਬਹੁਤ ਹੀ ਵਡਮੁੱਲੀ ਜਾਣਕਾਰੀ ਵਾਲਾ ਸੁਨੇਹਾ ਭੇਜਿਆ ਹੈ. ਇਸ ਜਾਣਕਾਰੀ ਨੂੰ ਤੁਹਾਡੇ ਸਾਰੀਆਂ ਨਾਲ ਸਾਂਝੀਆਂ ਕਰਨ ਲਈ [ਨਜਾਬ ਸਕ੍ਰੀਨ ਵਿੱਚ ਵੀ ਉਚੇਚੇ ਤੌਰ ਤੇ ਥਾਂ ਦਿੱਤੀ ਜਾ ਰਹੀ ਹੈ. ਜੇ ਪੰਜਾਬੀ ਵਿੱਚ ਟਾਈਪ ਬਾਰੇ ਤੁਹਾਡੇ ਕੋਲ ਵੀ ਕੋਈ ਜਾਣਕਾਰੀ ਹੋਵੇ ਤਾਂ ਜ਼ਰੂਰ ਦੱਸੋ. ਤੁਹਾਡੀਆਂ ਲਿਜ੍ਤਾਂ ਅਤੇ ਵਿਚਾਰਾਂ ਦੀ ਉਡੀਕ ਰਹੇਗੀ. -ਰੈਕਟਰ ਕਥੂਰੀਆ 
ਵਾਹਿਗੁਰੂ ਜੀ ਕਾ ਖ਼ਾਲਸਾ॥
ਵਾਹਿਗੁਰੂ ਜੀ ਕੀ ਫ਼ਤਿਹ॥

ਵਿਸ਼ਾ: ਪੰਜਾਬੀ ਬੋਲੀ ਅਤੇ ਗੁਰਮੁਖੀ ਲਿਪੀ - ਪੰਜਾਬੀ ਵਿੱਚ ਟਾਈਪ ਕਰਨਾ ਅਤੇ ਯੂਨੀਕੋਡ ਵਿੱਚ ਤਬਦੀਲ ਕਰ ਯੂਨੀਕੋਡ ਸੱਪੋਰਟਡ ਵੈੱਬਸਾਈਟਸ ਤੇ ਛਾਪਣਾ।

ਫ਼ਤਿਹ ਪ੍ਰਵਾਨ ਹੋਵੇ ਦੋਸਤੋ!
ਇਮੇਜ ਧੰਨਵਾਦ ਸਹਿਤ  :ਜੱਟ ਸਾਈਟ
ਆਸ ਹੈ ਵਾਹਿਗੁਰੂ ਜੀ ਦੀ ਅਪਾਰ ਬਖ਼ਸ਼ਿਸ਼ ਸਦਕਾ ਪਰਿਵਾਰ ਅਤੇ ਆਪ ਜੀ ਚੜ੍ਹਦੀ ਕਲ੍ਹਾ ਵਿੱਚ ਹੋਵੋਗੇ! ਆਪਾਂ ਜਿਵੇਂ ਆਮ ਟਾਈਪ ਕਰਦੇ ਹਾਂ ਬੱਸ ਸਭ ਉਸ ਤਰ੍ਹਾਂ ਹੀ ਹੈ। ਵਰਡ-ਪਰੋਸੈਸਿੰਗ ਲਈ ਜਿਆਦਾਤਰ ਅਸੀਂ ਮਾਈਕਰੋਸੌਫ਼ਟ ਵਰਡ ਇਸਤੇਮਾਲ ਕਰਦੇ ਹਾਂ। ਦਰਅਸਲ ਮਾਈਕਰੋਸੌਫ਼ਟ ਵਰਡ ਵਿੱਚ ਜਦੋਂ ਅਸੀਂ ਟਾਈਪ ਕਰਦੇ ਹਾਂ ਉਦੋਂ ਜੋ ਫ਼ੌਂਟਸ ਇਸਤੇਮਾਲ ਕਰਦੇ ਹਾਂ ਉਹ ਜਿਆਦਾਤਰ ਨਾਨ-ਯੂਨੀਕੋਡ ਹੁੰਦੇ ਹਨ ਅਤੇ ਸਾਰੇ ਸਾਫ਼ਟਵੇਅਰ ਜਾਂ ਵੈੱਬ-ਸਾਈਟਸ ਉਸ ਨੂੰ ਸੱਪੋਰਟ ਨਹੀਂ ਕਰਦੇ। ਇਸ ਸਮੱਸਿਆ ਦਾ ਵੀ ਨਿਦਾਨ ਹਾਜ਼ਿਰ ਹੈ, ਆਪ ਜੀ ਚਾਹੋ ਤਾਂ ਹੁਣ ਪੰਜਾਬੀ ਬੋਲੀ ਨੂੰ ਆਪਣੇ ਗੁਰੂ ਸਾਹਿਬਾਨਾਂ ਦੀ ਬਖ਼ਸ਼ੀ ਗੁਰਮੁਖੀ ਲਿਪੀ ਵਿੱਚ ਟਾਈਪ ਕਰ ਕੇ ਜਿੱਥੇ ਮਰਜ਼ੀ ਯੂਨੀਕੋਡ ਵਿੱਚ ਪੇਸ਼ ਕਰ ਸਕਦੇ ਹੋ। ਇਹ ਕਿਵੇਂ ਹਾਸਿਲ ਕਰਨਾ ਉਸ ਲਈ ਜਰੂਰੀ ਨਿਰਦੇਸ਼ ਭੇਜ ਰਿਹਾ ਹਾਂ। ਉਂਜ ਗੂਗਲ ਵਾਲਿਆਂ ਵੱਲੋਂ ਗੂਗਲ ਟ੍ਰਾਂਸਲਿਟਰੇਸ਼ਨ ਸੇਵਾ ਵੀ ਵਰਤ ਸਕਦੇ ਹੋ ਪਰ ਉਸ ਨੂੰ ਵਰਤਣ ਲਈ ਇੰਟਰਨੈੱਟ ਦੀ ਜਰੂਰਤ ਹੈ ਅਤੇ ਜੇ ਕਰ ਇੰਟਰਨੈੱਟ ਤੋਂ ਬਗ਼ੈਰ ਆਫ਼ਲਾਈਨ ਰਹਿ ਕੇ ਵੀ ਪੰਜਾਬੀ ਯੂਨੀਕੋਡ ਫ਼ੌਂਟਸ ਵਿੱਚ ਲਿਖ ਪੰਜਾਬੀ ਵਿੱਚ ਟਾਈਪ ਕਰਕੇ ਯੂਨੀਕੋਡ ਵਿੱਚ ਤਬਦੀਲ ਕਰ ਕਿਸੇ ਵੀ ਯੂਨੀਕੋਡ ਸੱਪੋਰਟਡ ਵੈੱਬਸਾਈਟ ਤੇ ਪੰਜਾਬੀ ਵਿੱਚ ਛਾਪਣਾ ਚਾਹੁੰਦੇ ਹੋ ਤਾਂ ਹੇਠ ਦਿੱਤੀਆਂ ਹਿਦਾਇਤਾਂ ਅਨੁਸਾਰ ਕਰ ਸਕਦੇ ਹੋ:

1. Download Punjabi Gurmukhi fonts and install on your system. You can google for them.

2. Visit http://guca.sourceforge.net/applications/guca/ and download GUCA (Gurmukhi Unicode Conversion Application). You can install the Keyboard Layouts as well available under Typography option on the site menu and following the instructions thereon.

3. Note that you already have Downloaded the required fonts else go to step 1.

4. Install GUCA application. [Latest Version is 1.3].

5. Now you are ready for Unicode Punjabi Gurmukhi Fonts.

6. You may type down your matter in MSWord in the Punjabi Gurmukhi Font.

7. Select and Copy the Punjabi text you wish to put on FB or any other site that supports Unicode fonts.

8. Run the GUCA application.

9. Paste the copied text into the Input Text box of GUCA.

10. Press F5 or press Convert (F5) button to convert the text.

11. Copy the Unicode Text from the Ouput Text box and paste it anywhere you wish.

ਜੇਕਰ ਕੋਈ ਦਿੱਕਤ ਆਵੇ ਤਾਂ ਦੱਸਣਾ ਕਾਮਯਾਬੀ ਮਿਲਣ ਤੇ ਹੋਰਨਾਂ ਨਾਲ ਵੀ ਸਾਂਝਿਆਂ ਕਰ ਲੈਣਾ। ਆਓ ਸਾਰੇ ਰਲ਼ ਕੇ ਆਪਣੀ ਮਾਂ-ਬੋਲੀ ਦਾ ਸਤਿਕਾਰ ਵਧਾਈਏ। ਵਾਹਿਗੁਰੂ ਜੀ ਕ੍ਰਿਪਾ ਕਰਣ ਅਤੇ ਹਮੇਸ਼ਾਂ ਚੜ੍ਹਦੀ ਕਲ੍ਹਾ ਬਖ਼ਸ਼ਣ!

ਗੁਰੂ ਫ਼ਤਿਹ!

ਸਤਿਕਾਰ ਸਹਿਤ,

ਸੁਖਜਿੰਦਰ ਸਿੰਘ

No comments: