Wednesday, March 23, 2011

ਸੀ ਐਮ ਸੀ ਹਸਪਤਾਲ ਦੀ ਆਰਟ ਟੀਮ ਨੇ ਫਿਰ ਦਿੱਤਾ ਪ੍ਰੇਮ ਦਾ ਸੰਦੇਸ਼

ਜ਼ਿੰਦਗੀ ਦੇ ਸਫ਼ਰ ਵਿੱਚ ਕਈ ਮੰਜਲਾਂ ਉਂਦੀਆਂ ਹਨ ਅਤੇ ਕਈ ਰਸਤੇ.ਇਹਨਾਂ ਰਸਤਿਆਂ ਵਿੱਚ ਫੁੱਲ ਵੀ ਖਿੜਦੇ ਹਨ ਅਤੇ ਕੰਡੇ ਵੀ ਵਿਛਦੇ ਹਨ. ਕਿਸੇ ਨਾ ਕਿਸੇ ਮੋੜ ਤੇ ਕਿਸੇ ਨਾ ਕਿਸੇ ਦੇ ਮਨ ਵਿੱਚ  ਪੈਦਾ ਹੋਇਆ ਸਾੜਾ ਵੀ ਸਾਡਾ ਰਸਤਾ ਰੋਕਦਾ ਹੈ, ਦਿਲਾਂ ਵਿੱਚ ਲੁਕੀ ਹੀ ਰੰਜਿਸ਼ ਵੀ ਅਤੇ ਪੈਰ ਪੈਰ ਤੇ ਸਾਜਿਸ਼ਾਂ ਰਚ ਕੇ ਬੈਠੀ ਬੁਰਾਈ ਵੀ ਕੋਈ ਨਵੀਂ ਮੁਸੀਬਤ ਖੜੀ ਕਰਦੀ ਹੈ.ਸੀ ਐਮ ਸੀ ਹਸਪਤਾਲ ਦੀ ਆਰਟ ਟੀਮ ਨੇ ਫਿਰ ਦਿੱਤਾ ਬੁਰਾਈ ਅਤੇ ਅਛੈ ਦਾ ਸੰਘਰਸ਼ ਵੀ ਬਾਰ ਬਾਰ ਹੁੰਦਾ ਆਇਆ ਹੈ ਪਰ ਹਰ ਵਾਰ ਜਿੱਤ ਹੁੰਦੀ ਹੈ ਅਛਾਈ ਦੀ. ਇਸ ਸਦੀਵੀ ਅਤੇ ਰੱਬੀ ਸੁਨੇਹੇ ਨੂੰ ਲੋਕਾਂ ਤੱਕ ਪਹੁੰਚਾਉਂਦਿਆਂ ਸੀ ਐਮ ਸੀ ਹਸਪਤਾਲ ਦੀ ਆਰਟ ਟੀਮ ਨੇ ਇੱਕ ਵਾਰ ਫੇਰ ਉਹੀ ਭਾਵਨਾ ਉਜਾਗਰ ਕੀਤੀ ਹੈ ਜੋਤ ਸੇ ਜੋਤ ਜਗਾਤੇ ਚਲੋ, ਪ੍ਰੇਮ ਕੀ ਗੰਗਾ ਬਹਾਤੇ ਚਲੋਪ੍ਰੇਮ ਦਾ ਇਹ ਸੰਦੇਸ਼ ਇਸ ਵਾਰ ਉਹਨਾਂ ਲੋਕਾਂ ਲਈ ਸੀ ਜਿਹੜੇ ਆਰਥਿਕ ਤੰਗੀਆਂ ਕਾਰਣ ਆਪਣਾ ਇਲਾਜ ਕਰਵਾ ਸਕਣ ਦੇ ਮੁਢਲੇ ਅਹਿਕਾਰ ਤੋਂ ਵੀ ਵਾਂਝਿਆਂ ਰਹੀ ਜਾਂਦੇ ਹਨ. ਇਹਨਾਂ 
ਗਰੀਬ ਮਰੀਜ਼ਾ ਦੀ ਸਹਾਇਤਾ ਲਈ ਸੀ ਐਮ ਸੀ ਹਸਪਤਾਲ ਦੀ ਆਰਟ ਟੀਮ ਵੱਲੋਂ ਕੀਤੇ ਗਈ ਮਿਉਜ਼ੀਕਲ ਸ਼ੌ ਦੀ ਸ਼ੁਰੂਆਤ ਰਹੀ ਧਮਾਕੇਦਾਰ ਰਹੀ. ਮੰਗਲਵਾਰ ੨੨ ਮਾਰਚ ਦੀ ਸ਼ਾਮ ਨੂ ਸ਼ੁਰੂ ਹੋਇਆ ਇਹ ਸਿਲਸਿਲਾ ਚੱਲੇਗਾ ੨੪ ਮਾਰਚ ਦੀ ਰਾਤ ਤੱਕ. ਰੌਸ਼ਨੀ ਅਤੇ ਆਵਾਜ਼ ਵਾਲ ਇਆ ਸੰਗੀਤ ਮੈ ਸ਼ੋ ਹਰ ਰੋਜ਼ ਸ਼ਾਮ ਨੂੰ ਹੋਵੇਗਾ ਸਾਢ਼ੇ ਛੇ ਵਜੇ.
ਲੁਧਿਆਣਾ 'ਚ ਪੰਜਾਬੀ ਭਵਨ ਦੇ ਐਨ ਨਾਲ ਲੱਗਦੇ ਸ੍ਰੀ ਗੁਰੁ ਨਾਨਕ ਦੇਵ ਭਵਨ ਵਿਚ ਸੀ.ਐਮ.ਸੀ ਦੇ ਚੋਹਾਂ ਕਾਲਜ਼ਾ ਦੇ 150 ਵਿਦਿਆਰਥੀ ਇਸ ਨੇਕ ਕੰਮ ਲਈ ਬੜੇ ਹੀ ਉਤਸ਼ਾਹ ਨਾਲ ਅੱਗੇ ਆਏ ਅਤੇ ਇਹ ਨੇਕ ਕੰਮ ਸੀ ਗਰੀਬ ਮਰੀਜ਼ਾ ਦੀ ਮਦਦ ਕਰਨਾ। ਇਸ ਤਹਿਤ ਵਿਦਿਆਰਥੀਆਂ ਨੇ ਇਕ ਮਿਉਜੀਕਲ ਪਲੇ ਪੇਸ਼ ਕਰ ਕੇ ਧਨ ਇਕਤੱਰਤ ਕੀਤਾ ਤਾਂ ਜੋ ਆਰਥਿਕ ਰੂਪ ਤੋਂ ਕਮਜੌਰ ਉਹਨਾਂ ਮਰੀਜ਼ਾ ਦੀ ਮਦਦ ਕੀਤੀ ਜਾ ਸਕੇ ਜੋ ਇਲਾਜ ਕਰਵਾਉਣ ਦੇ ਸਮਰਥ ਨਹੀ ਹਨ। ਇਸ ਪ੍ਰੋਗਰਾਮ ਨੂੰ ਸਫਲ ਬਨਾਉਣ ਲਈ ਵਿਦਿਆਰਥੀ ਪਿਛਲੇ ਦੋ ਮਹੀਨਿਆਂ ਤੋਂ ਅਣਥਕ ਮਿਹਨਤ ਕਰ ਰਹੇ ਹਨ।'ਦ ਵਿਕੇਡ' ਨਾਮਕ ਇਸ ਮਿਉਜੀਕਲ ਪਲੇ ਵਿਚ ਇਹ ਦੱਸਿਆ ਗਿਆ ਹੈ ਕਿ ਅੰਤ ਵਿਚ ਜੀਤ ਹਮੇਸ਼ਾ ਚੌਗਿਆਈ ਦੀ ਹੁੰਦੀ ਹੈ।

ਇਹ ਸ਼ੋ ਮੈਡੀਕਲ ਸਟੂਡੈਂਟਸ ਅਤੇ ਡਾਕਟਰਾਂ ਵੱਲੋਂ ਡਾਇਰੇਕਟ ਕੀਤਾ ਗਿਆ।ਪਲੇ ਨੂੰ ਕਾਫੀ ਇਮੋਸ਼ਨਲ ਟੱਚ ਵੀ ਦਿੱਤੇ ਗਏ ਜਿਸ ਨੇ ਸ਼ਰੋਤਾਗਨਾ ਨੂੰ ਅੰਤ ਤੱਕ ਪਲੇ ਨਾਲ ਬੰਨ ਕੇ ਰੱਖਿਆ। ਸੀ.ਐਮ.ਸੀ ਦੇ ਡਾਇਰੈਕਟਰ ਡਾ.ਅਬਰਾਹਿਮ ਜੀ ਥਾਮਸ ਦੀ ਅਗਵਾਈ ਹੇਠ ਪਲੇ ਕੀਤਾ ਗਿਆ। ਇਸ ਪਲੇ ਦੇ ਏਕਟਿੰਗ ਡਾਇਰੈਕਟਰ ਮੇਡੀਕਲ ਸਟੂਡੈਂਟ ਫੇਲੀਕਸ ਮਨੋਹਰਨ,  ਕਾਡੀਨੇਟਰ ਡਾ.ਸਾਜਿਨ ਜਾਰਜ ਜੋਸਫ ਅਤੇ ਮਿਉਜੀਕ ਡਾਇਰੈਕਟਰ ਜੇਰਿਨ ਕੁਰੁਵਿਲਾ ਨੇ ਮੰਚ ਦੇ ਪਿਛੇ ਰਹਿ ਕੇ ਵੀ ਆਪਣੀ ਕਲਾਂ ਦੇ ਜੌਹਰ ਦਿਖਾਏ।

ਫਕੇਲਟੀ ਦੇ ਪ੍ਰਮੁਖ ਡਾ.ਜੇਕਬ ਕੋਸ਼ੀ ਨੇ ਇਸ ਪਲੇ ਨੂੰ ਸਫਲ ਬਨਾਉਣ ਵਿਚ ਵਿਸ਼ੇਸ਼ ਯੋਗਦਾਨ ਪਾਇਆ। ਪਬਲੀਸਿਟੀ ਦੇ ਪ੍ਰਮੂਖ ਵੱਜੋ ਡਾ.ਏਲਬਰਟ ਦਾ ਯੋਗਦਾਨ ਵਿਸ਼ੇਸ਼ ਰਿਹਾ। ਇਸ ਮੌਕੇ ਬੋਲਦਿਆ ਸੀ.ਐਮ.ਸੀ ਦੇ ਡਾਇਰੈਕਟਰ ਡਾ.ਅਬਰਾਹਿਮ ਜੀ ਥਾਮਸ ਨੇ ਦੱਸਿਆ ਕੀ ਸੀ.ਐਮ.ਸੀ ਹਸਪਤਾਲ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਗਰੀਬ ਮਰੀਜ਼ਾਂ ਨੂੰ ਚੰਗੀਆ ਸਿਹਤ ਸੇਵਾਂਵਾ ਮੁਹਈਆ ਕਰਵਾਈਆ ਜਾਣ , ਜਿਸ ਦੇ ਤਹਿਤ ਇਹ ਪਲੇ ਕੀਤਾ ਜਾ ਰਿਹਾ ਹੈ ਅਤੇ ਇਸ ਸ਼ੋ ਦੇ ਦੌਰਾਨ ਇਕੱਤਰਤ ਕੀਤੀ ਗਈ ਧਨ ਰਾਸ਼ੀ ਨੂੰ ਗਰੀਬ ਮਰੀਜ਼ਾ ਦੇ ਇਲਾਜ ਲਈ ਵਰਤਿਆ ਜਾਵੇਗਾ।

ਡਾ.ਸਿਮੀ ਸੇਮੁaਲ ਨੇ ਇਸ ਮੌਕੇ ਲੋਕਾ ਨੂੰ ਅੱਗੇ ਆ ਕੇ ਇਸ ਨੇਕ ਕੰਮ ਵਿਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਅਤੇ ਦੱਸਿਆ ਕਿ ਇਹ ਸ਼ੋ 23 ਅਤੇ 24 ਮਾਰਚ ਨੂੰ ਵੀ ਹੋਵੇਗਾ.ਡਾ.ਏਲਬਰਟ ਅਤੇ ਡਾਕਟਰ ਸਾਜਿਨ ਨੇ ਵੀ ਇਸ ਦੀ ਸਫਲਤਾ ਲਈ ਆਪਣਾ ਪੂਰਾ ਯੋਗਦਾਨ ਦਿੱਤਾ. ਪਹਿਲੇ ਦਿਨ ਸ਼ੁਰ੍ਰੋ ਸ਼ਰੂ ਵੇਲੇ ਤਾਂ ਅਧਾ ਕੁ ਹਾਲ ਖਾਲੀ ਵੀ ਸੀ ਪਰ ਹੋਲੀ ਹੋਲੀ ਇਸ ਦੀ ਗਿਣਤੀ ਲਗਾਤਾਰ ਵਧ ਰਹੀ ਸੀ.ਸ਼ੋ ਖਤਮ ਹੋਣ ਵੇਲੇ ਪਤਾ ਲੱਗਿਆ ਕੀ ਇਸਨੂੰ ਦੇਖਣ ਵਾਲੇ ਦਰਸ਼ਕਾਂ ਦੀ ਗਿਣਤੀ ਕਾਫੀਹੋ ਗਈ ਸੀ ਸੀ ਜੋ ਸ੍ਟੇਜ ਕਲਾਕਾਰਾਂ ਦਾ ਹੋਂਸਲਾ ਆਪੋ ਆਪਣੇ ਢੰਗ ਨਾਲ ਵਧਾ ਰਹੇ ਸਨ. ਇੱਕੋ ਹੀ ਸ੍ਟੇਜ ਤੇ ਬਨਾਏ ਗਾਏ  ਤਿੰਨ ਚਾਰ ਸੈਟ ਸ੍ਟੇਜ ਅਤੇ ਡ੍ਰਾਮਾ ਡਾਇਰੈਕਟਰ ਦੀ ਕਲਾਤਮਿਕ ਖੂਬੀਆਂ ਬਾਰੇ ਖੁਦ ਬਖ਼ੁਦ ਮੂੰਹੋਂ ਦੱਸ ਰਹੇ ਸਨ.  --ਸ਼ਾਲੂ ਅਰੋੜਾ ਅਤੇ ਰੈਕਟਰ ਕਥੂਰੀਆ 
 

No comments: