Monday, March 21, 2011

ਚਿੱਟੀਸਿੰਘ ਪੁਰਾ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੁਆਉਣ ਲਈ ਵੀ ਅੱਗੇ ਆਓ

ਆਕਾਰ ਵੱਡਾ ਕਰਨ ਲਈ
ਇਮੇਜ ਤੇ ਕਲਿੱਕ ਕਰੋ  
ਛੱਬੀਆਂ ਸਾਲਾਂ ਮਗਰੋਂ ਹਰਿਆਣਾ ਦੇ ਰੇਵਾੜੀ ਜ਼ਿਲੇ ਵਿੱਚ ਹੋਂਦ ਅਤੇ ਚਿਲੜ ਪਿੰਡ ਦਾ ਮਾਮਲਾ ਸਾਹਮਣੇ ਆਉਣ ਨਾਲ ਜਿਥੇ ਕੇਂਦਰ ਵਿੱਚ ਸੱਤਾ ਤੇ ਬਿਰਾਜਮਾਨ ਯੂ ਪੀ ਏ ਸਰਕਾਰ ਦੀ ਮੁੱਖ ਭਾਈਵਾਲ ਕਾਂਗਰਸ ਪਾਰਟੀ ਲਈ ਇੱਕ ਵਾਰ ਫੇਰ ਨਮੋਸ਼ੀ ਵਾਲੀ ਹਾਲਤ ਬਣ ਗਈ ਹੈ ਉਥੇ ਕਸ਼ਮੀਰ ਵਿੱਚ ਮਾਰੇ ਗਏ 35 ਸਿੱਖਾਂ  ਦਾ ਮਾਮਲਾ ਸ਼ਰੋਮਣੀ ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਲਈ ਮੁਸੀਬਤ ਬਣਦਾ ਨਜਰ ਆ ਰਿਹਾ ਹੈ. ਜ਼ਿਕਰ ਯੋਗ ਹੈ ਕਿ ਜਦੋਂ ਸੰਨ 2000 ਦੇ ਮਾਰਚ ਮਹੀਨੇ ਵਿੱਚ ਹੋਲੀ ਵਾਲੇ ਦਿਨ ਸ਼ਾਮੀ ਸਾਢੇ ਕੁ ਸੱਤ ਵਜੇ ਇਸ ਸਾਜ਼ਿਸ਼ੀ ਕਤਲ-ਏ-ਆਮ ਦੀ ਇਹ ਘਟਨਾ ਵਾਪਰੀ ਸੀ ਉਸ ਵੇਲੇ ਕੇਂਦਰ ਵਿੱਚ ਐਨ ਡੀ ਏ ਦੀ ਸਰਕਾਰ ਸੀ. ਅੱਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਇਸ ਕੇਂਦਰੀ ਸਰਕਾਰ ਵਿੱਚ ਸੁਖਬੀਰ ਸਿੰਘ੍ਹ ਬਾਦਲ ਕੇਂਦਰੀ ਮੰਤਰੀ ਸਨ. ਸ਼ਰੋਮਣੀ ਖਾਲਸਾ ਪੰਚਾਇਤ ਨੇ ਇਸ ਸਾਰੇ ਘਟਨਾ ਕ੍ਰਮ ਨੂੰ ਇੱਕ ਵਾਰ ਫੇਰ ਯਾਦ ਕਰਾਉਂਦਿਆਂ ਸੁਆਲ ਕੇਤਾ ਹੈ ਕਿ ਗਿਆਰਾਂ ਸਾਲਾਂ ਦਾ ਲੰਮਾ ਅਰਸਾ ਬੀਤ ਜਾਂ ਮਗਰੋਂ ਵੀ ਇਹ ਮਾਮਾ ਹੁਣ ਤੱਕ ਠੰਡੇ ਬਸਤੇ ਵਿੱਚ ਕਿਓਂ ਪਿਆ ਹੈ ?
ਸ਼ਰੋਮਣੀ ਖਾਲਸਾ ਪੰਚਾਇਤ ਦੇ ਸ਼ਿਹਰੀ ਕਨਵੀਨਰ ਭੁਪਿੰਦਰ ਸਿੰਘ ਨਿਮਾਣਾ ਨੇ ਇਸ ਸੰਬੰਧੀ ਬਾਕਾਇਦਾ ਇਕ ਪ੍ਰੈਸ ਨੋਟ ਵੀ ਜਾਰੀ ਕੀਤਾ ਹੈ. ਉਹਨਾਂ ਇਹ ਵੀ ਯਾਦ ਕਰਾਇਆ ਕਿ ਉਸ ਵੇਲੇ ਅਮਰੀਕਾ ਦੇ ਰਾਸ਼ਟਰ ਪਤੀ ਬਿਲ ਕਲਿੰਟਨ ਭਾਰਤ ਦੌਰੇ ਤੇ ਸਨ ਆਪਣੀ ਇਸ ਯਾਤਰਾ ਤੋਂ ਬਾਅਦ ਲਿਖੀ ਕਿਤਾਬ ਵਿੱਚ ਉਹਨਾਂ ਇੰਕਸ਼ਾਫ ਵੀ ਕੀਤਾ ਸੀ ਕਿ ਪੈਂਤੀ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਨ ਵਾਲਾ ਇਹ ਕਾਰਾ ਅਸਲ ਵਿੱਚ ਕਿਸਨੇ ਅਤੇ ਕਿਓਂ ਕੀਤਾ ਸੀ ? ਸ੍ਰ.ਨਿਮਾਣਾ ਨੇ ਜੋਰ ਦੇ ਕੇ ਕਿਹਾ ਕਿ ਹੋਂਦ ਅਤੇ ਚਿਲੜ ਵਿੱਚ ਵਾਪਰੀਆਂ ਘਟਨਾਵਾਂ ਦੀ ਯਾਦਗਾਰ ਬਣਾਉਣ ਵਾਲੇ ਅਨੰਤਨਾਗ ਜ਼ਿਲੇ ਦੇ ਚਿੱਟੀ ਸਿੰਘ ਪੁਰਾ ਵਿੱਚ ਵਾਪਰੀ ਘਟਨਾ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੁਆਉਣ ਲਈ ਵੀ ਅੱਗੇ ਆਉਣ.-ਰੈਕਟਰ ਕਥੂਰੀਆ .   

No comments: