Saturday, March 19, 2011

ਬੜੇ ਚੇਤੇ ਆਉਂਦੇ ਨੇ ਯਾਰ ਅਣਮੁੱਲੇ, ਹਵਾ ਦੇ ਬੁੱਲੇ......!!!

ਬਿਨਾ ਕਿਸਮਤ ਦੇ ਦੋਸਤ ਵੀ ਨਹੀਂ ਮਿਲਦੇ. ਜੇ ਮਿਲ ਜਾਣ ਤਾਂ ਉਹਨਾਂ ਨਾਲ ਮੁਲਾਕਾਤਾਂ ਨਹੀਂ ਹੁੰਦੀਆ, ਜੇ ਮੁਲਾਕਾਤਾਂ ਵੀ ਹੋ ਜਾਣ ਤਾਂ ਫਿਰ ਖੁੱਲ ਕੇ ਦਿਲ ਦੀਆਂ ਗੱਲਾ ਨਹੀਂ ਹੁੰਦੀਆ. ਜੇ ਦੋਸਤ ਵੀ ਮਿਲ ਜੰਨ, ਉਹਨਾਂ ਨਾਲ ਮੁਲਾਕਾਤਾਂ ਵੀ ਹੋਣ ਅਤੇ ਦਿਲ ਦੀਆਂ ਬਾਤਾਂ ਵੀ ਤਾਂ ਫੇਰ ਸਮਝ ਲਓ ਕੀ ਕੁਦਰਤ ਕਹੋ ਜਾਂ ਰੱਬ.....ਉਹ ਖਾਸ ਮੇਹਰਬਾਨ ਹੈ. ਬਹੁਤ ਪਹਿਲਾਂ ਇੱਕ ਗੀਤ  ਸੁਣਿਆ ਸੀ ਆ ਸੋਹਣਿਆ ਵੇ ਜੱਗ ਜਿਊਂਦਿਆਂ ਦੇ ਮੇਲੇ, ਜ਼ਿੰਦਗੀ ਤੋਂ ਲੰਮੇ ਤੇਰੇ ਝਗੜੇ ਝਮੇਲੇ....ਆ ਸੋਹਣਿਆ ਵੇ ਜੱਗ ਜਿਊਂਦਿਆਂ ਦੇ ਮੇਲੇ. ਜਦੋਂ ਇਸ ਗੀਤ ਵਿਚਲੀ ਗੱਲ ਸਮਝ ਆਈ ਤਾਂ ਉਦੋਂ ਤੱਕ ਬਹੁਤ ਸਾਰੇ ਦੋਸਤ ਇਸ ਦੁਨੀਆ ਤੋਂ ਹੀ ਵਿਦਾ ਹੋ ਚੁੱਕੇ ਸਨ. ਪਛਤਾਵੇ ਦੇ ਨਾਲ ਨਾਲ ਇਹ ਅਹਿਸਾਸ ਬਾਰ ਬਾਰ ਪੱਕਾ ਹੋ ਰਿਹਾ ਸੀ ਕਿ ਜਬ ਲਗ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ..ਪੰਜਾਬ ਸਕਰੀਨ ਏਸੇ ਅਹਿਸਾਸ 'ਚੋਂ ਹੀ ਦੁਬਾਰਾ ਤੁਹਾਡੇ ਸਾਹਮਣੇ ਆਇਆ. ਪ੍ਰਿੰਟ ਮੇੜਿਆ ਵਾਲੇ ਬਹੁਤ ਪੁਰਾਣੇ ਨਾਜ਼ੁਕ ਦੌਰ ਤੋਂ ਬਾਅਦ ਇਸ ਵਾਰ ਵੈਬ ਵਾਲੇ ਰੂਪ ਵਿੱਚ. 

ਡਾ. ਮਮਤਾ ਜੋਸ਼ੀ,ਡਾ. ਦੇਵਿੰਦਰ ਸਿੰਘ  ਸਰੋਯਾ, ਜਤਿੰਦਰ ਲਾਸਾਰਾ, 
ਸੰਜਯ ਵੋਹਰਾ ਸੰਪਾਦਕ:ਜੀ ਨਿਊਜ਼), ਵਿਸ਼ਾਲ ਕੁਮਾਰ ਐੰਗਰਿਸ਼ 
(ਸੀਨੀਅਰ ਕੋਰੈਸਪੋਂਡੈਂਟ)  ਕਲਾ ਗ੍ਰਾਮ ਚੰਡੀਗੜ੍ਹ ਵਿਖੇ  
ਇਸ ਸਭ ਕੁਝ ਦੇ ਬਾਵਜੂਦ ਤਰਾਂ ਤਰਾਂ ਦੀਆਂ ਮਜਬੂਰੀਆਂ ਨੇ ਸੱਜਣਾਂ ਮਿਤਰਾਂ ਨਾਲ ਮਿਲ ਸਕਣ ਦੇ ਮਾਮਲੇ ਵਿੱਚ ਦੂਰੀਆਂ ਬਣਾਈ ਰਖੀਆਂ. ਦੋਸਤਾਂ ਨਾਲ ਮਿਲ ਬੈਠਣ ਦੀ ਆਸ ਜੇ ਟੁੱਟੀ ਨਹੀਂ ਸੀ ਤਾਂ ਜਿਆਦਾ ਮਜਬੂਤ ਵੀ ਨਹੀਂ ਸੀ ਰਹੀ. ਇਸ ਮੁੱਕਦੀ ਜਾਂਦੀ ਆਸ ਨੂੰ ਫੇਸਬੁਕ ਦੇ ਜਿਹਨਾਂ ਦੋਸਤਾਂ ਨੇ ਇੱਕ ਨਵੀਂ ਜ਼ਿੰਦਗੀ ਦਿੱਤੀ ਉਹਨਾਂ ਵਿੱਚ ਜਤਿੰਦਰ ਲਸਾੜਾ ਜੀ ਵੀ ਹਨ. ਅਚਾਨਕ ਇੱਕ ਦਿਨ ਫੋਨ ਆਉਂਦਾ ਹੈ ਨੰਬਰ ਦੀ ਪਛਾਣ  ਨਹੀਂ ਹੋ ਰਹੀ ਪਰ ਪਤਾ ਨਹੀਂ ਕਿਸ ਪ੍ਰੇਰਨਾ ਨਾਲ ਮੈਂ ਫੋਨ ਸੁਣਦਾ ਹਾਂ. ਬੜੀ ਹੀ ਸੁਰੀਲੀ ਅਤੇ ਦਮਦਾਰ ਆਵਾਜ਼ ਸੁਣਾਈ ਦੇਂਦੀ ਹੈ ਜਤਿੰਦਰ ਲਸਾੜਾ ਜੀ ਦੀ. ਅਧਾ ਕੁ ਬੁਖਾਰ ਤਾਂ ਆਵਾਜ਼ ਸੁਣ ਕੇ ਹੀ ਉਤਰ ਜਾਂਦਾ  ਹੈ. ਛਾਤੀ 'ਚ ਹੋ ਰਿਹਾ ਤੇਜ਼ ਦਰਦ ਵੀ ਘਟ ਜਾਂਦਾ ਹੈ.ਮਨ ਦੀ ਹਾਲਤ ਇੱਕ ਵਾਰ ਫੇਰ ਕਿਸੇ  ਪੁਰਾਣੇ ਉਮਾਹ ਵਿੱਚ ਆ ਜਾਂਦੀ ਹੈ. ਮੈਂ ਫਟਾਫਟ ਆਪਣੇ ਹਾਰਟ ਸਪੈਸ਼ਲਿਸਟ ਮਿੱਤਰ ਡਾਕਟਰ ਕੋਲ ਜਾ ਕੇ ਆਖਦਾ ਹਾਂ ਬਸ ਇਕ ਵਾਰ ਮੈਨੂੰ ਗੱਲਬਾਤ ਕਰਨ ਜੋਗਾ ਤਾਂ ਕਰ ਦੇ. ਦਵਾਈ ਬਹਾਨਾ  ਬਣਦੀ ਹੈ. ਅਸਲ ਵਿੱਚ ਦੋਸਤੀ ਵਾਲੀ ਦੁਆ ਹੀ ਕੰਮ ਕਰਦੀ ਹੈ.ਮੈਂ ਜਲਦੀ ਹੀ ਲਸਾੜਾ ਜੀ ਨੂੰ ਮਿਲਣ ਨਿਸਚਿਤ ਟਿਕਾਣੇ ਤੇ ਪੁੱਜ ਜਾਂਦਾ ਹਾਂ. ਉਹਨਾਂ ਨਾਲ ਗੁਰਮੀਤ ਸੈਣੀ  ਜੀ ਵੀ ਹਨ. ਇਹ ਸ਼ਾਇਦ ਦਿਲਾਂ ਦੀ ਸਾਂਝ ਸੀ ਕਿ ਮੁਲਾਕਾਤ ਇੰਝ ਹੁੰਦੀ ਹੈ ਜਿਵੇਂ ਚਿਰਾਂ ਪਿਛੋਂ ਮਿਲੇ ਹੋਈਏ. ਕਿਤੇ ਵੀ ਇਹ ਅਹਿਸਾਸ ਨਹੀਂ ਕਿ ਅਸੀਂ ਪਹਿਲੀ ਵਾਰ ਮਿਲ ਰਹੇ ਹਾਂ ਮੈਂ ਬਹੁਤ ਹੀ ਪੁਰਾਣੇ ਅਤੇ ਛੋਟੇ ਜਹੇ ਮਕਾਨ ਵਿੱਚ ਰਹਿੰਦਾ ਹਾਂ. ਕਦੇ ਕਿਸੇ ਨੂੰ ਘਰ ਆਉਣ ਦਾ ਸੱਦਾ ਵੀ ਨਹੀਂ ਦੇਂਦਾ ਪਰ ਪਤਾ ਨਹੀਂ ਕਿਓਂ ਮੈਂ ਲਸਾੜਾ ਜੀ ਨੂੰ ਜੋਰ ਪਾ ਕੇ ਘਰ ਆਉਣ ਲਈ ਵੀ ਕਹਿੰਦਾ ਹਾਂ.ਉਹ ਮੇਰਾ ਕਿਹਾ ਨਹੀਂ ਮੋੜਦੇ.  ਰੁਝੇਵੇਂ ਅਤੇ ਕਾਹਲੀ ਦੇ ਬਾਵਜੂਦ ਉਹ ਮੁਲਾਕਾਤ ਯਾਦਗਾਰੀ ਬਣ ਜਾਂਦੀ ਹੈ. ਸੋਚਦਾ ਹਾਂ ਉਸ ਮੁਲਾਕਾਤ ਬਾਰੇ ਅੱਜ ਲਿਖਦਾਂ--ਕੱਲ ਲਿਖਦਾਂ ਪਰ ਵਿਚਾਰਾਂ ਦਾ ਵਾਵਰੋਲਾ ਕੁਝ ਲਿਖਣ ਨਹੀਂ ਦੇਂਦਾ. ਕੁਝ ਦਿਨ ਹੋਰ ਲੰਘ ਜਾਂਦੇ ਹਨ ਏਨੇ ਵਿੱਚ ਲਸਾੜਾ ਜੀ ਉਸ ਦਿਨ ਖਿੱਚੀਆਂ ਤਸਵੀਰਾਂ ਭੇਜਦੇ ਹਨ. ਫਿਰ ਕੁਝ ਵਕਫੇ ਮਗਰੋਂ ਕੁਝ ਹੋਰ ਸਾਹਿਤਿਕ ਮੁਲਾਕਾਤਾਂ ਦਾ ਸੰਖੇਪ ਜਿਹਾ ਵੇਰਵਾ ਵੀ ਸ਼ੇਅਰ ਕਰਦੇ ਹਨ. ਇਸ ਵਾਰ ਤੁਸੀਂ ਪੜ੍ਹੋ ਇਹਨਾਂ ਸਾਹਿਤਿਕ ਮਿਲਣੀਆਂ ਬਾਰੇ ਜਤਿੰਦਰ ਲਸਾੜਾ ਵੱਲੋਂ ਦਿੱਤਾ ਗਿਆ ਇਹ ਸੰਖੇਪ ਜਿਹਾ ਵੇਰਵਾ. ਜਲਦੀ ਹੀ ਇਸ ਬਾਰੇ ਵਿਸਥਾਰ ਵਿੱਚ ਵੀ ਚਰਚਾ ਹੋਏਗੀ. ਉਦੋਂ ਤੱਕ ਪੜ੍ਹੋ ਲਸਾੜਾ ਜੀ ਦੀ ਇਹ ਲਿਖਤ:. 
ਸਾਲ 2011 - ਸਾਹਿਤਕ ਮਿਲਣੀਆਂ. 

ਗਦਰ ਫਾਉਂਡੇਸ਼ਨ ਆਫ ਕੇਨੇਡਾ" ਦੇ ਡਾਇਰੇਕਟੋਰੀਅਲ ਬੋਰਡ ਦੇ ਮੈਂਬਰ, 
ਅਮਰਾਓ  ਕਲੇਰ  ਅਤੇ ਜਗਜੀਤ  ਧਾਲੀਵਾਲ ਨਾਲ ਜਤਿੰਦਰ  ਲਸਾੜਾ   
ਦੋਸਤੋ 23 ਜਨਵਰੀ, 2011 ਦਾ ਦਿਨ ਬੜਾ ਹੀ ਯਾਦਗਾਰੀ ਰਿਹਾ ਜਦੋਂ ਕੇਨੇਡਾ ਤੋਂ ਭਾਰਤ ਆਉਂਦੇ ਸਮੇਂ ਲੰਡਨ ਏਅਰਪੋਰਟ ਤੇ ਮੇਰੇ ਬੜੇ ਹੀ ਪਿਆਰੇ ਮਿੱਤਰ ਅਚਾਨਕ ਇਕੱਠੇ ਹੋ ਗਏ ਅਤੇ 5 - 6 ਘੰਟੇ ਦਾ ਸਮਾਂ ਪਲਾਂ ਵਿੱਚ ਗੁਜਰ ਗਿਆ । ਪੰਜਾਬੀ ਸਾਹਿਤ ਅਤੇ ਮੀਡੀਏ ਦੀ ਦੁਨੀਆਂ ਨਾਲ ਜੁੜੇ ਹੋਏ, "ਗਦਰ ਫਾਉਂਡੇਸ਼ਨ ਆਫ ਕੇਨੇਡਾ" ਦੇ ਡਾਇਰੇਕਟੋਰੀਅਲ ਬੋਰਡ ਦੇ ਮੈਂਬਰ, Mr. Amrao Kaler and Mr. Jagjit Dhaliwal. ਦੋਸਤੋ 22 ਫਰਵਰੀ, 2011 ਦੇ ਹੀ ਦਿਨ, ਸ਼ਹੀਦ ਬਾਬੂ ਲਾਭ ਸਿੰਘ ਜੀ ਦੀ ਯਾਦ ਵਿੱਚ ਹਰ ਸਾਲ ਹੁੰਦੇ, ਸਾਡੇ ਪਿੰਡ ਲਸਾੜਾ ਦੇ ਮਸ਼ਹੂਰ ਟੂਰਨਾਮੈਂਟ ਦੇ ਆਖਰੀ ਦਿਨ ਦੀ ਖਿੱਚੀ ਯਾਦਗਾਰੀ ਫੋਟੋ... ਦੋਸਤੋ 22 ਫਰਵਰੀ, 2011 ਦੇ ਦਿਨ ਵਿੱਚ ਹੋਰ ਯਾਦਾਂ ਜੁੜ ਗਈਆਂ ਜਦੋਂ ਮੇਰੇ ਬੜੇ ਹੀ ਪਿਆਰੇ ਬਚਪਨ ਦੇ ਦੋਸਤ, ਪੰਮਾ ਲਸਾੜੀਆ (ਜੋ ਅੱਜਕੱਲ੍ਹ ਇਟਲੀ ਵਿੱਚ ਗਾਇਕ ਦੇ ਤੌਰ 'ਤੇ ਸਥਾਪਿਤ ਹੈ), ਨਾਲ ਮੁਲਾਕਾਤ ਹੋਈ ॥ ਦੋਸਤੋ 22 ਫਰਵਰੀ, 2011 ਦਾ ਦਿਨ ਬਹੁੱਤ ਹੀ ਯਾਦਗਾਰੀ ਰਿਹਾ ਜਦੋਂ "ਜ਼ੀ ਪੰਜਾਬੀ Zee Punjabi" ਦੀ ਟੀਮ "ਪਿੰਡਾਂ ਵਿੱਚੋਂ ਪਿੰਡ PindaN VichoN Pind" ਨੂੰ ਮੇਰੇ ਨਾਲ ਫਿਲਮਾਉਂਣ ਦੇ ਸਿਲਸਿਲੇ ਵਿੱਚ ਮੇਰੇ ਪਿਆਰੇ ਪਿੰਡ "ਲਸਾੜਾ" ਪਹੁੰਚੀ ॥ ਟੀਮ ਦੇ ਡਾਇਰੈਕਟਰ, ਸ੍ਰੀ ਕ੍ਰਿਸ਼ਨ ਕਾਂਤ ਡੈਂਗ ਸਾਹਿਬ, ਹੋਸਟ ਬਲਜੀਤ ਕੌਰ ਜੌਹਲ ਜੀ ਦੇ ਮਿਲਾਪੜੇ ਅਤੇ ਪ੍ਰੋਫੈਸ਼ਨਲ ਸੁਭਾਅ ਵਿੱਚ ਪਤਾ ਹੀ ਨਹੀਂ ਚਲਿਆ ਕਿ 7 - 8 ਘੰਟੇ ਦਾ ਸਮਾਂ ਕਦੋਂ ਗੁਜ਼ਰ ਗਿਆ ॥ ਇਹ ਦਿਨ ਮੇਰੀ ਜ਼ਿੰਦਗੀ ਦੀਆਂ ਅਭੁੱਲ ਯਾਦਾਂ ਵਿੱਚ ਸ਼ਾਮਿਲ ਹੋ ਗਿਆ ॥ 

ਚੰਡੀਗੜ੍ਹ ਵਿਖੇ ਮੈਡਮ ਵਰਿੰਦਰ  ਨੌਰਾ, ਡਾ.ਮਮਤਾ ਜੋਸ਼ੀ ਅਤੇ 
ਮਿਤਲੇਸ਼ ਜੋਸ਼ੀ  ਦੇ ਨਾਲ  ਜਤਿੰਦਰ ਲਸਾੜਾ 
ਇਹ ਤੁਸੀਂ 12 ਮਾਰਚ, ਦਿਨ ਸ਼ਨੀਵਾਰ ਨੂੰ, ਜ਼ੀ ਪੰਜਾਬੀ (Zee Punjabi) ਦੇ ਪਰੋਗਰਾਮ, "ਪਿੰਡਾਂ ਵਿੱਚੋਂ ਪਿੰਡ" ਜੋ ਭਾਰਤੀ ਸਮੇਂ ਦੇ ਅਨੁਸਾਰ ਸ਼ਾਮ 7:30pm ਨੂੰ ਨਸ਼ਰ ਹੋਵੇਗਾ ॥ Please don't forget to watch, "PindaN VichoN Pind" on March 12, on Zee Punjabi at 7:30pm. ਦੋਸਤੋ 21 ਫਰਵਰੀ ਦਾ ਦਿਨ ਵੀ ਬਹੁੱਤ ਹੀ ਯਾਦਗਾਰੀ ਰਿਹਾ...ਇਸ ਦਿਨ ਨਿੱਖਰੀ ਸੋਚ ਦੇ ਮਾਲਿਕ, ਸ੍ਰ. ਕਰਮ ਸਿੰਘ ਵਕੀਲ ਨਾਲ ਬਿਤਾਏ ਕੁੱਝ ਪਲ ਜ਼ਿੰਦਗੀ ਦੇ ਯਾਦਗਾਰੀ ਪਲ ਹੋ ਨਿੱਬੜੇ... ਇਸੇ ਦਿਨ ਹੀ ਮੇਰੇ ਬੜੇ ਹੀ ਪਿਆਰੇ ਮਿੱਤਰ ਅਤੇ ਬੰਗਾ ਦੀ ਰੋਟਰੀ ਕਲੱਬ ਦੇ ਕਰਤਾ ਧਰਤਾ, ਹਰਪਰੀਤ ਸਿੰਘ ਬੰਗਾ ਨਾਲ ਮਿਲਣੀ ਵੀ ਮੇਰੀਆਂ ਕੀਮਤੀ ਅਤੇ ਅਭੁੱਲ ਯਾਦਾਂ ਵਿੱਚ ਸ਼ਾਮਿਲ ਹੋ ਗਈ - ਦੋਸਤੀ ਜ਼ਿੰਦਾਬਾਦ ... February 14, 2011 - ਫੇਸਬੁੱਕ ਤੋਂ ਫ਼ੇਸ ਟੂ ਫ਼ੇਸ ਦੀ ਲੜੀ ਵਿੱਚ 14 ਫਰਵਰੀ ਦਾ ਦਿਨ ਬਹੁੱਤ ਹੀ ਯਾਦਗਾਰੀ ਹੋ ਨਿੱਬੜਿਆ ਜਦੋਂ ਬੜੇ ਹੀ ਨਿੱਘੇ ਅਤੇ ਪਿਆਰੇ ਇਨਸਾਨ ਡਾ. ਦਵਿੰਦਰ ਸਿੰਘ ਸਰੋਆ (Director of North Zone Cultural Centre (NZCC), Ministry of Culture, Government of India) ਜੀ ਨੂੰ ਕਲਾਗਰਾਮ ਵਿਖੇ ਉਹਨਾਂ ਦੇ ਦਫਤਰ ਵਿੱਚ ਮਿਲਣ ਦਾ ਸੁਭਾਗ ਮਿਲਿਆ । 
 ਗੁਲਸ਼ਨ ਦਿਆਲ ਅਤੇ ਬੁਲਬੁਲ ਨਾਲ ਜਤਿੰਦਰ ਲਸਾੜਾ
ਕੁਝ ਇਨਸਾਨ ਕੁਝ ਪਲਾਂ ਵਿੱਚ ਹੀ ਤੁਹਾਨੂੰ ਆਪਣੇ ਮੋਹ ਵਿੱਚ ਇਸ ਤਰਾਂ ਜਕੜ੍ਹ ਲੈਂਦੇ ਨੇ ਕਿ ਉਮਰਾਂ ਦੀ ਸਾਂਝ ਬਣ ਜਾਂਦੀ ਹੈ । ਡਾ. ਸਰੋਆ ਜੀ ਦੇ ਨਾਲ ਨਾਲ ਚੇਤਨ ਮੋਹਣ ਜ਼ੋਸ਼ੀ ਜੀ, ਡਾ. ਮਮਤਾ ਜ਼ੋਸ਼ੀ, ਡਾ. ਜਸਪਾਲ ਭੱਟੀ, ਸੰਜੇ ਵੋਹਰਾ ਸਾਹਿਬ (Editor, Zee News) ਅਤੇ ਵਿਸ਼ਾਲ ਅੰਗਰਿਸ਼ ਜੀ (Senior correspondent for Zee News), ਡਾ. ਬਲਵਿੰਦਰ ਸਿੰਘ (Zee Punjabi) ਅਤੇ ਕੁੱਝ ਹੋਰ ਪਤਵੰਤੇ ਸਜਣਾਂ ਨਾਲ ਮਿਲਣ ਦਾ ਅਨੁਭਵ ਬਹੁੱਤ ਹੀ ਯਾਦਗਾਰੀ ਰਿਹਾ । ਡਾ. ਦਵਿੰਦਰ ਸਿੰਘ ਸਰੋਆ ਜੀ ਨਾਲ ਹੋਈ ਮੁਲਾਕਾਤ ਮੇਰੀ ਜ਼ਿੰਦਗੀ ਦਾ ਅਭੁੱਲ ਹਿੱਸਾ ਹੋ ਨਿੱਬੜੀ...ਦੋਸਤੀ ਜ਼ਿੰਦਾਬਾਦ । February 13, 2011 - ਫੇਸਬੁੱਕ ਤੋਂ ਫ਼ੇਸ ਟੂ ਫ਼ੇਸ ਦੀ ਲੜੀ ਵਿੱਚ ਨਵਾਂ ਸਾਲ ਸੱਚਮੁੱਚ ਹੀ ਦੋਸਤੀ ਦੇ ਮੋਹ ਦਾ ਹੜ੍ਹ ਲੈ ਲੇ ਆਇਆ ਹੈ । ਇਸ ਸਾਲ ਦੀਆਂ ਸਾਹਤਿਕ ਮਿਲਣੀਆਂ ਦੀ ਸ਼ੁਰੂਆਤ ਬੜੀ ਹੀ ਪਿਆਰੀ ਅਤੇ ਮੋਹ ਭਰੀ ਸਖ਼ਸ਼ੀਅਤ ਦੀ ਮਾਲਿਕ ਗੁਲਸ਼ਨ ਦਿਆਲ ਜੀ ਨਾਲ ਹੋਈ ਸੀ ਜੋ ਰੁਕਣ ਦਾ ਨਾਮ ਨਹੀਂ ਲੈ ਰਹੀ । ਇਹਨਾਂ ਵਿੱਚੋਂ ਜ਼ਿਆਦਾਤਰ ਮਿਲਣੀਆਂ ਪਹਿਲੀ ਵਾਰ ਨਸੀਬ ਹੋਈਆਂ ਪਰ ਦੋਸਤੀ ਅਤੇ ਦਿਲਾਂ ਦੀ ਸਾਂਝ ਨੇ ਇਹ ਮਹਿਸੂਸ ਹੀ ਨਹੀਂ ਹੋਣ ਦਿੱਤਾ ਕਿ ਅਸੀਂ ਪਹਿਲੀ ਵਾਰ ਮਿਲੇ ਸੀ । ਇਸੇ ਹੀ ਸਿਲਸਲੇ ਦੀ ਮੋਹ ਭਰੀ ਲੜੀ ਵਿੱਚ ਡਾਕਟਰ ਮਮਤਾ ਜੋਸ਼ੀ ਅਤੇ ਉਹਨਾਂ ਦੇ ਪਤੀ ਸ੍ਰੀ ਚੇਤਨ ਮੋਹਨ ਜੋਸ਼ੀ ਨੇ ਇਹ ਮਹਿਸੂਸ ਹੀ ਨਹੀਂ ਹੋਣ ਦਿੱਤਾ ਕਿ ਅਸੀਂ ਪਹਿਲੀ ਵਾਰ ਮਿਲ ਰਹੇ ਸੀ । ਡਾ. ਮਮਤਾ ਜੋਸ਼ੀ ਕਿਸੇ ਜਾਣ ਪਹਿਚਾਣ ਦੇ ਮੁਹਥਾਜ਼ ਨਹੀਂ ਉਹਨਾਂ ਦੀ ਮਿੱਠੀ ਅਤੇ ਸੁਰੀਲੀ ਆਵਾਜ਼ ਮਹਿਫ਼ਿਲਾਂ ਲੁੱਟ ਲੈਂਦੀ ਹੈ,ਥੋੜੇ ਸਮੇਂ ਵਿੱਚ ਹੀ ਉਹਨਾਂ ਨੇ ਆਪਣੇ ਚਾਹੁੰਣ ਵਾਲਿਆਂ ਦਾ ਵਿਸ਼ਾਲ ਘੇਰਾ ਬਣਾ ਲਿਆ ਹੈ ਜੋ ਪੂਰੇ ਵਿਸ਼ਵ ਵਿੱਚ ਤੇਜੀ ਨਾਲ ਫ਼ੈਲ ਰਿਹਾ ਹੈ । ਉਹਨਾਂ ਦੁਆਰਾ ਗਾਈਆਂ ਗਈਆਂ ਰਚਨਾਵਾਂ ਦੀ ਚੋਣ ਕਮਾਲ ਦੀ ਹੁੰਦੀ ਹੈ ਜੋ ਸੁਨਣ ਵਾਲਿਆਂ ਦੇ ਦਿਲਾਂ 'ਤੇ ਅਮਿੱਟ ਸ਼ਾਪ ਛੱਡ ਜਾਂਦੀਆਂ ਹਨ । ਮੈਂਨੂੰ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਭਵਿੱਖ ਵਿੱਚ ਮੇਰੀਆਂ ਰਚਨਾਵਾਂ ਵੀ ਉਹਨਾਂ ਦੀ ਜਾਦੂਮਈ ਆਵਾਜ਼ ਦਾ ਹਿੱਸਾ ਬਨਣਗੀਆਂ... ਦੋਸਤਾਂ ਦੀ ਮਿਲਣੀ ਦੀ ਇਹ ਸੂਚੀ ਦਾ ਬਾਕੀ ਵਿਸਥਾਰ ਆਉਣ ਵਲੇ ਦਿਨਾਂ ਵਿੱਚ...ਦੋਸਤੀ ਜ਼ਿੰਦਾਬਾਦ । February 13, 2011 - 
ਫਿਲਮ ਇੰਡਸਟਰੀ  ਦੇ ਨਾਮਵਰ ਨਿਰਦੇਸ਼ਕ ਦਰਸ਼ਨ ਦਰਵੇਸ਼ ਜੀ ਨਾਲ ਜਤਿੰਦਰ ਲਸਾੜਾ 
ਫੇਸਬੁੱਕ ਤੋਂ ਫ਼ੇਸ ਟੂ ਫ਼ੇਸ ਦੀ ਲੜੀ ਵਿੱਚ ਦਰਸ਼ਨ ਭਾਜੀ(Sukhdrshn Sekhon ਦਰਸ਼ਨ ਦਰਵੇਸ਼), ਨਾਲ ਮੁਲਾਕਾਤ ਵੀ ਜ਼ਿੰਦਗੀ ਦੀਆਂ ਅਭੁੱਲ ਯਾਦਾਂ ਦਾ ਹਿੱਸਾ ਹੋ ਨਿੱਬੜੀ । Sukhdrshn Sekhon ਫਿਲਮ ਇੰਡਸਟਰੀ ਦੇ ਨਾਮਵਰ ਨਿਰਦੇਸ਼ਕ ਹਨ, ਜੋ ਅੱਜਕੱਲ੍ਹ ਮਨਮੋਹਣ ਸਿੰਘ ਜੀ ਨਾਲ ਮਿਲ ਕੇ ਪੰਜਾਬੀ ਫਿਲਮਾਂ ਦੀ ਨਿਰਦੇਸ਼ਨਾ ਕਰ ਰਹੇ ਹਨ । ਦਰਸ਼ਨ ਭਾਜੀ ਅਨੇਕਾਂ ਮਿਆਰੀ ਫਿਲਮਾਂ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕੇ ਹਨ, ਜਿਹਨਾਂ ਵਿੱਚੋਂ "ਜੀ ਆਇਆਂ ਨੂੰ", "ਅਸਾਂ ਨੂੰ ਮਾਣ ਵਤਨਾਂ ਦਾ" ਦਾ ਨਾਮ ਪ੍ਰਮੁੱਖ ਹੈ ਅਤੇ ਪੰਜਾਬੀ ਸਾਹਿਤ ਨੂੰ ਅਜੇ ਉਹਨਾਂ ਤੋਂ ਅਨੇਕਾਂ ਆਸਾਂ ਹਨ । ਆਪ ਕਵਿਤਾਵਾਂ, ਕਹਾਣੀਆਂ, ਗੀਤਾਂ, ਫਿਲਮ ਸਕਰਿਪਟਾਂ ਅਤੇ ਸਾਹਿਤਕਾਰਾਂ ਨਾਲ ਮੁਲਾਕਾਤਾਂ ਦੁਆਰਾ ਪੰਜਾਬੀ ਸਾਹਿਤ ਨੂੰ ਖੂਬ ਪ੍ਰਫੁਲਿੱਤ ਕੀਤਾ ਹੈ । At Drop In Cafe, Chandigarh. Mr. Gurmeet Singh Saini & Mr. Harjit Singh were also with us. February 12, 2011 - ਫੇਸਬੁੱਕ ਤੋਂ ਫ਼ੇਸ ਟੂ ਫ਼ੇਸ ਦੀ ਲੜੀ ਵਿੱਚ ਕੱਲ੍ਹ ਹਰਸ਼ ਭਾਜੀ ਅਤੇ ਚਰਨਜੀਤ ਰੰਧਾਵਾ ਜੀ ਦੇ ਅੰਗ ਸੰਗ ਹੋਣ ਦਾ ਮੌਕਾ ਮਿਲਿਆ ਜੋ ਬਾਕੀ ਮਿਲਣੀਆਂ ਵਾਂਗ ਹੀ ਅਭੁੱਲ ਯਾਦ ਹੋ ਨਿੱਬੜੀ । ਹਰਸ਼ ਭਾਜੀ ਦਾ ਮਿਲਾਪੜਾ ਸੁਭਾਅ ਦਿਲ 'ਤੇ ਅਮਿੱਟ ਸ਼ਾਪ ਛੱਡ ਗਿਆ ਅਤੇ ਚਰਨਜੀਤ ਰੰਧਾਵਾ ਦੇ ਨਾਲ ਉਹਨਾਂ ਦੇ ਵੱਡੇ ਭਰਾ ਅਤੇ ਕੁੱਝ ਹੋਰ ਦੋਸਤਾਂ ਨੂੰ ਮਿਲਣ ਦਾ ਅਵਸਰ ਵੀ ਮਿਲਿਆ ਅਤੇ ਚੰਡੀਗੜ੍ਹ ਦੇ ਰੋਜ਼ ਗਾਰਡਨ ਅਤੇ ਆਰਟ ਹੋਸਟਲ ਵਿੱਚ ਵਾਪਰੀਆਂ ਇਹ ਮਿਲਣੀਆਂ ਕਈ ਪੁਰਾਣੀਆਂ ਯਾਦਾਂ ਤਾਜ਼ਾ ਕਰ ਗਈਆਂ । 
ਜ਼ੀ ਨਿਊਜ਼ ਦੇ ਸੰਪਾਦਕ ਸੰਜੇ ਵੋਹਰਾ ਦੇ ਨਾਲ ਜਤਿੰਦਰ ਲਸਾੜਾ 
ਇਸ ਪੂਰੇ ਸਮੇਂ ਦੌਰਾਨ ਨੌਜੁਵਾਨ ਗ਼ਜ਼ਲਗੋ ਗੁਰਮੀਤ ਸੈਣੀ ਵੀ ਮੇਰੇ ਨਾਲ ਸਨ । February 05 - 2011 - ਅੱਜ ਨੌਜੁਵਾਨ ਕਵੀ, ਮੁਖਵੀਰ ਸਿੰਘ ਨਾਲ ਰੂਬਰੂ ਹੋਣ ਦਾ ਸੁਨਿਹਰੀ ਮੌਕਾ ਮਿਲਿਆ ਜੋ ਕਿ ਮੇਰੀ ਜ਼ਿੰਦਗੀ ਦਾ ਅਭੁੱਲ ਅਤੇ ਯਾਦਗਾਰੀ ਹਿੱਸਾ ਬਣ ਗਿਆ । ਗੁਰਮੀਤ ਸਿੰਘ ਸੈਣੀ ਦੇ ਜਲੰਧਰ ਦਫ਼ਤਰ ਵਿੱਚ ਮਾਣੀ ਇਸ ਨਿੱਘੀ ਮਿਲਣੀ ਦਾ ਨਿੱਘ ਹਮੇਸ਼ਾ ਹੀ ਜ਼ਿੰਦਗੀ ਨੂੰ ਗਰਮਾਉਂਦਾ ਰਹੇਗਾ । A memorable get together with young poet, Mr. Mukhvir Singh at Gurmeet Saini's Jalandhar office. February 05 - 2011 ਨੂੰ ਸਵੀ ਭਾਜੀ ਦੀਆਂ ਪੇਂਟਿੰਗਜ਼ ਦੀ ਨੁਮਾਇਸ਼ "ਨੀ ਧਰਤੀਏ" (at Ludhiana) 'ਤੇ ਜਾਣ ਦਾ ਸੁਭਾਗ ਪ੍ਰਾਪਤ ਹੋਇਆ ਅਤੇ ਉਸੇ ਸ਼ਾਮ ਨੂੰ ਰੈਕਟਰ ਕਥੂਰੀਆ ਸਾਹਿਬ ਅਤੇ ਉਹਨਾਂ ਦੇ ਪ੍ਰੀਵਾਰ ਨਾਲ ਕੁੱਝ ਪਲ ਗੁਜ਼ਾਰਨ ਦਾ ਮੌਕਾ ਮਿਲਿਆ । ਮੇਰੇ ਨਾਲ ਗੁਰਮੀਤ ਸਿੰਘ ਸੈਣੀ ਵੀ ਮੌਜ਼ੂਦ ਸਨ । ਇਹ ਯਾਦਗਾਰੀ ਪਲ ਮੈਂਨੂੰ ਹਮੇਸ਼ਾ ਯਾਦ ਰਹਿਣਗੇ । January 09-2011 - ਕੁੱਝ ਪਲ ਗੁਲਸ਼ਨ ਦਿਆਲ ਜੀ ਦੇ ਨਾਲ ... ਦੋਸਤੋ ਅੱਜ ਬਹੁੱਤ ਖੁਸ਼ ਹਾਂ ਕਿ ਅੱਜ ਮੈਂਨੂੰ ਮੇਰੀ ਬੜੀ ਹੀ ਪਿਆਰੀ ਫੇਸ-ਬੁੱਕ ਦੋਸਤ, ਗੁਲਸ਼ਨ ਦਿਆਲ ਜੀ ਨਾਲ ਕੁੱਝ ਪਲ ਗੁਜ਼ਾਰਨ ਦਾ ਸੁਭਾਗ ਪ੍ਰਾਪਤ ਹੋਇਆ । ਦੋਸਤੀ ਦੇ ਆਪਣੇਪਨ ਨੇ ਇਹ ਮਹਿਸੂਸ ਹੀ ਨਹੀਂ ਹੋਣ ਦਿੱਤਾ ਕਿ ਇਹ ਸਾਡੀ ਪਹਿਲੀ ਮਿਲਣੀ ਸੀ ਸਗੋਂ ਸਦੀਆਂ ਦਾ ਇੱਕ ਸੱਚੇ-ਸੁੱਚੇ ਨਿੱਘੇ ਪਿਆਰ ਦਾ ਰਿਸ਼ਤਾ ਮਹਿਸੂਸ ਹੋਇਆ ਅਤੇ ਢਾਈ ਕੁ ਘੰਟੇ ਦੀ ਇਹ ਮਿਲਣੀ ਮੇਰੀ ਜ਼ਿੰਦਗੀ ਦੀ ਅਭੁੱਲ ਯਾਦ ਹੋ ਨਿੱਬੜੀ, ਦੋਸਤੀ ਜ਼ਿੰਦਾਬਾਦ !!! Surrey BC Canada - January 8, 2011 (Saturday) at Mehak Chaat Restaurant 
ਇਹ ਸਿਰਫ ਥੋਹੜਾ ਜਿਹਾ ਵੇਰਵਾ ਹੈ. ਕੁਝ ਹੋਰ ਮੁਲਾਕਾਤਾਂ ਬਾਰੇ ਵੀ ਜਲਦੀ ਹੀ ਕਿਸੇ ਨਵੀਂ ਪੋਸਟ ਵਿੱਚ ਕੁਝ ਹੋਰ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਜਾਣਗੀਆਂ . ਉਦੋਂ ਤੱਕ ਰਹੇਗੀ ਤੁਹਾਡੇ ਵਿਚਾਰਾਂ ਦੀ ਉਡੀਕ. ਤੁਹਾਨੂੰ ਜਤਿੰਦਰ ਲਸਾੜਾ ਜੀ ਦੀ ਇਹ ਫੇਰੀ, ਇਸ ਫੇਰੀ ਦੌਰਾਨ ਦੋਸਤਾਂ ਨਾਲ ਮਿਲਣ ਦੇ ਇਹ ਉੱਦਮ ਉਪਰਾਲੇ ਕਿਹੋ ਜਿਹੇ ਲੱਗੇ ਜ਼ਰੂਰ ਦੱਸਣਾ. ਜੇ ਤੁਸੀਂ ਵੀ ਆਪਣੇ ਦੋਸਤਾਂ ਨਾਲ ਮਿਲ ਕੇ ਆਏ ਹੋ ਤਾਂ ਉਹਨਾਂ ਬਾਰੇ ਵੀ ਜ਼ਰੂਰ ਕੁਝ ਲਿਖ ਭੇਜੋ ਤਸਵੀਰਾਂ ਦੇ ਨਾਲ.--ਰੈਕਟਰ ਕਥੂਰੀਆ 


ਨੋਟ: ਤਸਵੀਰਾਂ ਤੇ ਕਲਿੱਕ ਕਰੋ...ਇਹ ਹੋਰ ਵੱਡੀਆਂ ਹੋ ਜਾਣਗੀਆਂ  

3 comments:

Jatinder Lasara ( ਜਤਿੰਦਰ ਲਸਾੜਾ ) said...

ਕਥੂਰੀਆ ਸਾਹਿਬ, ਦਿਲੋਂ ਧੰਨਵਾਦ ਏਨਾ ਪਿਆਰ ਦੇਣ ਦਾ...ਤੁਹਾਡੇ ਸ਼ਬਦਾਂ ਨੇ ਬੜਾ ਹੀ ਭਾਵਕ ਕਰ ਦਿੱਤਾ ਹੈ, ਤੁਹਾਡੇ ਜਿਹੇ ਇਨਸਾਨਾਂ ਨੂੰ ਵਾਰ ਵਾਰ ਮਿਲਣ ਨੂੰ ਦਿਲ ਕਰਦਾ ਹੈ...ਸਾਰੇ ਦੋਸਤਾਂ ਦੇ ਮੋਹ ਅਤੇ ਢੇਰ ਸਾਰੇ ਪਿਆਰ ਲਈ ਸਦਾ ਰਿਣੀ ਰਹਾਂਗਾ । ਦੋਸਤੋ ਮੇਰੀ ਇਹ ਮਿਲਣੀਆਂ ਦੀ ਸੂਚੀ ਅਧੂਰੀ ਹੈ, ਬਹੁੱਤ ਸਾਰੇ ਮਿੱਤਰਾਂ ਦੀਆਂ ਤਸਵੀਰਾਂ ਅਤੇ ਵਿਸਥਾਰ ਜਲਦੀ ਹੀ ਆਪ ਸਭ ਨਾਲ ਸਾਂਝਾ ਕਰਾਂਗਾ...ਫਿਲਮ ਅਜੇ ਬਾਕੀ ਹੈ ਦੋਸਤੋ...ਹੋਰ ਬਹੁੱਤ ਸਾਰੇ ਦੋਸਤਾਂ ਨੂੰ ਮਿਲਣ ਦੀ ਤਮੰਨਾ ਹੈ ਜਿਸ ਲਈ ਯਤਨਸ਼ੀਲ ਰਹਾਂਗਾ...ਦੋਸਤੀ ਜ਼ਿੰਦਾਬਾਦ...!!!

Gulshan Dayal said...

Jatinder ji is very warm, friendly and an affectinate person...It is a great feeling to know him..we do not find such people that easily...You also have complied everything so nicely and with a feeling.

Tarlok Judge said...

ਫਿਰੋਜਪੁਰ ਫੇਰੀ ਦੌਰਾਨ ਵੀ ਲਸਾੜਾ ਜੀ ਦਾ ਮੋਹ ਏਨਾ ਪ੍ਰਬਲ ਸੀ ਕਿ ਮੇਰੇ ਵਰਗੇ ਬੀਮਾਰ ਬੰਦੇ ਨੂੰ ਵੀ ਜੀਣ ਜੋਗਾ ਕਰਕੇ ਆਪਣੇ ਨਾਲ ਲੈ ਤੁਰੇ | ਮਿੱਤਰਤਾ ਦਾ ਜਜ਼ਬਾ ਤੇ ਉਹਨਾਂ ਦੀ ਖਿਚ - ਦੋਸਤੀ ਜ਼ਿੰਦਾਬਾਦ