Sunday, March 06, 2011

ਮੇਹਰ ਸ਼ਾਹ ਸਿੰਘ ਜੀ ਦਾ ਸਦੀਵੀ ਵਿਛੋੜਾ

ਧਾਰਮਿਕ ਵਿਰਸੇ ਦੇ ਨਾਲ ਨਾਲ ਪ੍ਰਗਤਿਸ਼ੀਲ ਵਿਚਾਰਾਂ ਨੂੰ ਵੀ ਹਮੇਸ਼ਾਂ ਆਪਣੇ ਅੰਗ ਸੰਗ ਰੱਖਣ ਵਾਲੇ ਨੌਜਵਾਨ ਲੇਖਕ ਸਤਿੰਦਰ ਸ਼ਾਹ ਸਿੰਘ ਜੀ ਦੇ ਦਾਦਾ ਮੇਹਰ ਸ਼ਾਹ ਸਿੰਘ ਜੀ ਦੋ ਮਾਰਚ 2011 ਨੂੰ ਸਦੀਵੀ ਵਿਛੋੜਾ ਦੇ ਗਏ ਹਨ. ਜਦੋਂ ਅਚਾਨਕ ਇਹ ਦੁਖਦਾਈ ਖਬਰ ਪੁੱਜੀ ਤਾਂ ਸਭ ਮਿਤਰਾਂ ਨੂੰ ਦੁੱਖ ਪਹੁੰਚਿਆ.ਮੈਂ ਨਿਜੀ ਤੌਰ ਤੇ ਉਹਨਾਂ ਨੂੰ ਕਦੇ ਨਹੀਂ ਮਿਲ ਸਕਿਆ. ਸਾਹਨੇਵਾਲ ਉਹਨਾਂ ਦੇ ਘਰ ਜਾਣ ਦਾ ਪ੍ਰੋਗਰਾਮ ਬੇਹੱਦ ਨੇੜੇ ਹੋ ਕੇ ਵੀ ਕਈ ਵਾਰ ਕੈਂਸਲ ਕਰਨਾ ਪਿਆ. ਜਦ ਜਦ ਵੀ ਸਤਿੰਦਰ ਸ਼ਾਹ ਸਿੰਘ ਦੇ ਵਿਚਾਰਾਂ ਵਿੱਚ ਧਾਰਮਿਕ ਵਿਰਸੇ ਦਾ ਲਗਾਓ ਪ੍ਰਤੀਤ ਹੁੰਦਾ, ਮਨੁੱਖਤਾ ਲਈ ਇੱਕ ਤੜਪ ਮਹਿਸੂਸ ਹੁੰਦੀ, ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਨਾਲ ਪ੍ਰਤੀਬਧਤਾ ਨਜਰ ਆਉਂਦੀ ਤਾਂ ਉਹਨਾਂ ਵਿਚਾਰਾਂ ਵਿੱਚੋਂ ਸਤਿੰਦਰ ਸ਼ਾਹ ਸਿੰਘ ਦੇ ਦਾਦਾ ਜੀ ਵੀ ਨਜ਼ਰੀਂ ਪੈਂਦੇ. ਮੇਜਰ ਸ਼ਾਹ ਸਿੰਘ ਜੀ ਦੀ ਯਾਦ ਵਿੱਚ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਸਤਿੰਦਰ ਸ਼ਾਹ ਸਿੰਘ ਜੀ ਦੇ ਪਰਿਵਾਰਿਕ ਨਿਵਾਸ ਅਸਥਾਨ ਵਿਖੇ ਪਵੇਗਾ ਜੋ ਕੀ ਡੇਹਲੋਂ ਰੋਡ ਸਾਹਨੇਵਾਲ ਵਿਖੇ ਸਥਿਤ ਹੈ. ਉਹਨਾਂ ਨਮਿਤ ਅੰਤਿਮ ਅਰਦਾਸ ਸਾਹਨੇਵਾਲ ਨੇੜੇ ਜੀ ਟੀ  ਰੋਡ ਵਿਖੇ ਸਥਿਤ ਗੁਰਦਵਾਰਾ ਰੇਰੂ ਸਾਹਿਬ  ਪਾਤਸ਼ਾਹੀ ਦਸਵੀਂ ਵਿਖੇ ਦੁਪਹਿਰੇ ਇੱਕ ਤੋਂ ਦੋ ਵਜੇ ਤੱਕ ਹੋਵੇਗੀ.ਸਤਿੰਦਰ ਸ਼ਾਹ ਸਿੰਘ ਜੀ ਨਾਲ ਦੁੱਖ ਸਾਂਝਾ ਕਰਨ ਲਈ ਤੁਸੀਂ ਉਹਨਾਂ ਨਾਲ ਮੋਬਾਈਲ ਫੋਨ ਨੰਬਰ +91 9463666057       ਅਤੇ +91 9871663065      ਤੇ ਵੀ ਸੰਪਰਕ ਕਰ ਸਕਦੇ ਹੋ.--ਰੈਕਟਰ ਕਥੂਰੀਆ  

No comments: